ੴ

ਸਿੱਖਬਾਣੀ · SikhBani

ਸੈ ਨੰਗੇ ਨਹ ਨੰਗ ਭੁਖੇ ਲਖ ਨ ਭੁਖਿਆ ॥

sai nange neh nang bhukhe lakh na bhukhiaa
Guru Arjan Dev Ji ਗੁਰੂ ਅਰਜਨ ਦੇਵ ਜੀ · Raag Maaroo · Ang 1100 · 3 lines
Translations

ਸਲੋਕ ਡਖਣੇ ਮਃ ੫ ॥

salok ddakhane mahalaa 5 |

Sant Singh KhalsaSalok Dakhanay, Fifth Mehl:
Manmohan SinghSlok Dakhde, 5th Guru.
Manmohan Singh (Punjabi)ਸਲੋਕ ਡਖਦੇ ਪੰਜਵੀਂ ਪਾਤਿਸ਼ਾਹੀ।
SikhNet (Spanish)Slok, Dakhne, Mejl Guru Aryan, Quinto Canal Divino.

ਸੈ ਨੰਗੇ. ਨਹ ਨੰਗ ਭੁਖੇ; ਲਖ. ਨ ਭੁਖਿਆ ॥

sai nange. neh nang bhukhe; lakh. na bhukhiaa |

Sant Singh KhalsaHundreds of times naked does not make the person naked; tens of thousands of hungers do not make him hungry;
Manmohan SinghHundreds of nudenesses make not man naked, lakhs of hungers render him not hungry,
Manmohan Singh (Punjabi)ਸੈਂਕੜੇ ਹੀ ਨੰਗੇਜੇ ਐਸੇ ਇਨਸਾਨ ਨੂੰ ਨੰਗਧੜੰਗ ਨਹੀਂ ਕਰਦੇ ਤੇ ਲਖਾਂ ਹੀ ਭੁਖਾਂ ਉਸ ਨੂੰ ਖੁਧਿਆਵੰਤ ਨਹੀਂ ਬਦਾਉਂਦੀਆਂ,
Fareedkot Teekaਪਤੀ ਜਿਨ ਕੋ ਸੁਭ ਦ੍ਰਿਸਟੀ ਸੇ ਦੇਖਤਾ ਹੈ, ਜੋ ਓਹ ਸੈ ਪ੍ਰਕਾਰੋਂ ਸੇ ਨੰਗੇ ਹੈ, ਤੋ ਭੀ ਨੰਗੇਜ ਕੋ ਨਹੀਂ ਜਾਨਤੇ ਯਦਪਿ (ਲਖ) ਬਹੁਤ ਦਿਨ ਭੁਖੇ ਰਹਿਤੇ ਹੈਂ ਤੋ ਭੀ ਭੁਖ ਨਹੀਂ ਜਾਨਤੇ ਹੈਂ॥
Prof. Sahib Singhਉਸ ਮਨੁੱਖ ਨੂੰ ਨੰਗ ਦੀ ਪਰਵਾਹ ਨਹੀਂ ਹੁੰਦੀ ਚਾਹੇ ਸੈਂਕੜੇ ਵਾਰੀ ਨੰਗਾ ਰਹਿਣਾ ਪਏ, ਉਸ ਨੂੰ ਭੁੱਖ ਨਹੀਂ ਚੁੱਭਦੀ ਚਾਹੇ ਲੱਖਾਂ ਵਾਰੀ ਭੁੱਖਾ ਰਹਿਣਾ ਪਏ।

ਪਦ ਅਰਥ ਸੈ = ਸੈਂਕੜੇ ਵਾਰੀ। ਨਹ ਨੰਗ = ਨੰਗ (ਦੀ ਪਰਵਾਹ) ਨਹੀਂ ਹੁੰਦੀ, ਨੰਗੇ ਰਹਿਣਾ ਦੁਖਦਾਈ ਨਹੀਂ ਜਾਪਦਾ। ਲਖ = ਲੱਖਾਂ ਵਾਰੀ। ਨ ਭੁਖਿਆ = ਭੁੱਖ ਚੁੱਭਦੀ ਨਹੀਂ।

SikhNet (Spanish)La desnudez no se ve desnuda, ni el hambre cala los estómagos hambrientos,

ਡੁਖੇ ਕੋੜਿ. ਨ ਡੁਖ; ਨਾਨਕ. ਪਿਰੀ ਪਿਖੰਦੋ ਸੁਭ ਦਿਸਟਿ ॥੧॥

ddukhe korr. na ddukh; naanak. piree pikhando subh disatt |1|

Sant Singh Khalsamillions of pains do not cause him pain. O Nanak, the Husband Lord blesses him with his Glance of Grace. ||1||
Manmohan Singhand millions of pains pain not him, O Nanak, on whom the Bridegroom looks with His well-wishing eyes.
Manmohan Singh (Punjabi)ਅਤੇ ਕ੍ਰੋੜਾਂ ਹੀ ਪੀੜਾਂ ਉਸ ਨੂੰ ਦੁਖੀ ਨਹੀਂ ਕਰਦੀਆਂ, ਜਿਸ ਉਤੇ ਪਤੀ ਆਪਣੇ ਭਲਾ ਚਿਤਵਣ ਵਾਲੇ ਨੇਤ੍ਰਾਂ ਨਾਲ ਵੇਖਦਾ ਹੈ, ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨਾਂ ਪਰ ਪਰਮੇਸਰ ਕੀ ਕ੍ਰਿਪਾ ਦ੍ਰਿਸਟੀ ਹੈ, ਜੋ ਕਰੋੜਾਂ ਦੁਖ ਭੀ ਹੋਵੈ, ਤਾਂ ਵੀ ਵਹੁ ਦੁਖ ਨਹੀਂ ਮਾਨਤੇ ਹੈਂ॥੧॥
Prof. Sahib Singhਹੇ ਨਾਨਕ! (ਜਿਸ ਮਨੁੱਖ ਵਲ) ਪ੍ਰਭੂ-ਪਤੀ ਸਵੱਲੀ ਨਜ਼ਰ ਨਾਲ ਤੱਕੇ, ਉਸ ਨੂੰ ਕੋਈ ਦੁੱਖ ਨਹੀਂ ਪੋਂਹਦਾ ਚਾਹੇ ਕ੍ਰੋੜਾਂ ਦੁੱਖ ਵਾਪਰਨ ॥੧॥

ਪਦ ਅਰਥ ਡੁਖ = ਦੁੱਖ। ਕੋੜਿ = ਕ੍ਰੋੜਾਂ। ਸੁਭ ਦਿਸਟਿ = ਚੰਗੀ ਨਿਗਾਹ ਨਾਲ, ਸਵੱਲੀ ਨਜ਼ਰ ਨਾਲ। ਪਿਖੰਦੋ = ਵੇਖੇ ॥੧॥

SikhNet (Spanish)tampoco la intensidad del dolor duele, si Dios posa sobre uno Su Mirada de Gracia. (1)
Answers quote the Granth verbatim with Ang citations. AI commentary is not Gurbani and not a religious ruling.