ੴ

ਸਿੱਖਬਾਣੀ · SikhBani

ਇਕੋ ਆਪਿ ਫਿਰੈ ਪਰਛੰਨਾ ॥

eiko aap firai parachhanaa
Guru Amardas Ji ਗੁਰੂ ਅਮਰਦਾਸ ਜੀ · Raag Maajh · Ang 111 · 27 lines
Translations

ਮਾਝ ਮਹਲਾ ੩ ॥

maajh mahalaa 3 |

Sant Singh KhalsaMaajh, Third Mehl:
Manmohan SinghMajh, Third Guru.
Manmohan Singh (Punjabi)ਮਾਝ ਤੀਜੀ ਪਾਤਸ਼ਾਹੀ।
SikhNet (Spanish)Mall, Mejl Guru Amar Das, Tercer Canal Divino.

ਇਕੋ ਆਪਿ; ਫਿਰੈ ਪਰਛੰਨਾ ॥

eiko aap; firai parachhanaa |

Sant Singh KhalsaThe One Lord Himself moves about imperceptibly.
Manmohan SinghBy Himself, the unique Lord is moving about undiscernibly.
Manmohan Singh (Punjabi)ਖੁਦ ਬ ਖੁਦ ਹੀ ਅਦੁੱਤੀ ਸਾਹਿਬ ਅਦ੍ਰਿਸ਼ਟ ਹੋ ਵਿਚਰ ਰਿਹਾ ਹੈ।
Fareedkot Teekaਏਕ ਤੂੰ ਆਪ ਹੀ (ਪਰਛੰਨਾ) ਮਾਇਆ ਉਪਾਧੀ ਕਰ ਭਿੰਨ ਭਿੰਨ ਹੂਆ ਫਿਰਤਾ ਹੈਂ॥
Prof. Sahib Singh(ਦ੍ਰਿਸ਼ਟ-ਮਾਨ ਜਗਤ-ਰੂਪ ਪਰਦੇ ਵਿਚ) ਢੱਕਿਆ ਹੋਇਆ ਪਰਮਾਤਮਾ ਆਪ ਹੀ ਆਪ (ਸਾਰੇ ਜਗਤ ਵਿਚ) ਵਿਚਰ ਰਿਹਾ ਹੈ।

ਪਦ ਅਰਥ ਪਰਛੰਨਾ = {परिच्छन्न = Enveloped, clothed} ਢਕਿਆ ਹੋਇਆ।

SikhNet (Spanish)Él es el Uno Inmanifiesto;

ਗੁਰਮੁਖਿ ਵੇਖਾ; ਤਾ ਇਹੁ ਮਨੁ ਭਿੰਨਾ ॥

guramukh vekhaa; taa ihu man bhinaa |

Sant Singh KhalsaAs Gurmukh, I see Him, and then this mind is pleased and uplifted.
Manmohan SinghIf I see Him, through the Guru, then is his soul of mine refreshed.
Manmohan Singh (Punjabi)ਜੇਕਰ ਗੁਰਾਂ ਦੇ ਰਾਹੀਂ ਮੈਂ ਉਸ ਨੂੰ ਦੇਖ ਲਵਾਂ ਤਦ ਮੇਰੀ ਇਹ ਆਤਮਾਂ ਤਰੋਤਾਜਾ ਹੋ ਜਾਂਦੀ ਹੈ।
Fareedkot Teekaਜਬ ਗੁਰੋਂ ਦ੍ਵਾਰਾ ਤੇਰੇ ਨਿਰਉਪਾਧ ਸਰੂਪ ਕੋ ਦੇਖਾ ਤਬ ਏਹ ਜੋ ਮਨੁ ਹੈ, ਸੋ ਆਤਮਾਨੰਦ ਮੇਂ (ਭਿੰਨਾ) ਸਨਿਗਧ ਹੂਆ ਹੈ॥
Prof. Sahib Singhਜਿਨ੍ਹਾਂ ਬੰਦਿਆਂ ਨੇ ਗੁਰੂ ਦੀ ਸਰਨ ਪੈ ਕੇ (ਉਸ ਗੁਪਤ ਪ੍ਰਭੂ ਨੂੰ) ਜਦੋਂ ਵੇਖ ਲਿਆ ਤਦੋਂ ਉਹਨਾਂ ਦਾ ਮਨ (ਉਸ ਦੇ ਪ੍ਰੇਮ-ਰਸ ਵਿਚ) ਭਿੱਜ ਗਿਆ।

ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਭਿੰਨਾ = ਭਿੱਜ ਗਿਆ।

SikhNet (Spanish)Él es también el Uno Manifiesto a través del Guru.

ਤ੍ਰਿਸਨਾ ਤਜਿ. ਸਹਜ ਸੁਖੁ ਪਾਇਆ; ਏਕੋ ਮੰਨਿ ਵਸਾਵਣਿਆ ॥੧॥

trisanaa taj. sehaj sukh paaeaa; eko man vasaavaniaa |1|

Sant Singh KhalsaRenouncing desire, I have found intuitive peace and poise; I have enshrined the One within my mind. ||1||
Manmohan SinghShedding desire and placing the One Lord in the mind, I have obtained the celestial bliss.
Manmohan Singh (Punjabi)ਖਾਹਿਸ਼ ਨੂੰ ਤਿਆਗ ਅਤੇ ਇੱਕ ਸਾਈਂ ਨੂੰ ਚਿੱਤ ਵਿੱਚ ਟਿਕਾ ਕੇ ਮੈਂ ਬੈਕੁੰਠੀ ਪ੍ਰਸੰਨਤਾ ਪ੍ਰਾਪਤ ਕੀਤੀ ਹੈ।
Fareedkot Teekaਪੁਨਾਂ ਤ੍ਰਿਸਨਾ ਕੋ ਤਿਆਗ ਕਰ ਕੇ ਸੁਭਾਵਕ ਹੀ ਸੁਖੁ ਪਾਇਆ ਹੈ, ਔਰੁ ਹੇ ਵਾਹਿਗੁਰੂ! ਤੇਰੇ ਏਕ ਸਰੂਪ ਕੋ ਹੀ ਮਨ ਮੇਂ ਵਸਾਇਆ ਹੈ॥੧॥
Prof. Sahib Singh(ਮਾਇਆ ਦੀ) ਤ੍ਰਿਸ਼ਨਾ ਛੱਡ ਕੇ ਉਹਨਾਂ ਆਤਮਕ ਅਡੋਲਤਾ ਦਾ ਆਨੰਦ ਹਾਸਲ ਕਰ ਲਿਆ, ਇਕ ਪਰਮਾਤਮਾ ਹੀ ਪਰਮਾਤਮਾ ਉਹਨਾਂ ਦੇ ਮਨ ਵਿਚ ਵਸ ਪਿਆ ॥੧॥

ਪਦ ਅਰਥ ਤਜਿ = ਛੱਡ ਕੇ। ਸਹਜੁ ਸੁਖੁ = ਆਤਮਕ ਅਡੋਲਤਾ ਦਾ ਆਨੰਦ। ਮੰਨਿ = ਮਨਿ, ਮਨ ਵਿਚ ॥੧॥

SikhNet (Spanish)Saciando mi mente, yo ensamblo al Uno en mí, y desintegrando el deseo, obtengo la Paz en la sincronización. (1)

ਹਉ ਵਾਰੀ ਜੀਉ ਵਾਰੀ; ਇਕਸੁ ਸਿਉ ਚਿਤੁ ਲਾਵਣਿਆ ॥

hau vaaree jeeo vaaree; ikas siau chit laavaniaa |

Sant Singh KhalsaI am a sacrifice, my soul is a sacrifice, to those who focus their consciousness on the One.
Manmohan SinghI am a sacrifice, my soul is sacrifice unto those who fix their attention on one God.
Manmohan Singh (Punjabi)ਮੈਂ ਘੋਲੀ ਹਾਂ, ਮੇਰੀ ਜਿੰਦ ਜਾਨ ਘੋਲੀ ਹੈ, ਉਨ੍ਹਾਂ ਊਤੋਂ ਜੋ ਇੱਕ ਵਾਹਿਗੁਰੂ ਨਾਲ ਆਪਣੀ ਬਿਰਤੀ ਜੋੜਦੇ ਹਨ।
Fareedkot Teekaਹੇ ਵਾਹਿਗੁਰੂ! ਜੋ ਇਕ ਤੇਰੇ ਸੇ ਚਿਤ ਲਾਵਤੇ ਹੈਂ, ਮੈਂ ਤਿਨ ਕੇ ਵਾਰਨੇ ਬਲਿਹਾਰੇ ਜਾਤਾ ਹੂੰ॥
Prof. Sahib Singhਮੈਂ ਉਹਨਾਂ ਮਨੁੱਖਾਂ ਤੋਂ ਸਦਾ ਸਦਕੇ ਹਾਂ ਕੁਰਬਾਨ ਹਾਂ, ਜੇਹੜੇ ਇਕ ਪਰਮਾਤਮਾ ਦੇ ਨਾਲ ਹੀ ਚਿੱਤ ਜੋੜਦੇ ਹਨ।

ਪਦ ਅਰਥ ਹਉ = ਮੈਂ। ਇਕਸੁ ਸਿਉ = ਸਿਰਫ਼ ਇਕ ਨਾਲ।

SikhNet (Spanish)Ofrezco mi ser en sacrificio, oh en sacrificio, a aquéllos que fijan sus mentes sólo en el Uno.

ਗੁਰਮਤੀ. ਮਨੁ ਇਕਤੁ ਘਰਿ ਆਇਆ; ਸਚੈ ਰੰਗਿ ਰੰਗਾਵਣਿਆ ॥੧॥ ਰਹਾਉ ॥

guramatee. man ikat ghar aaeaa; sachai rang rangaavaniaa |1| rahaau |

Sant Singh KhalsaThrough the Guru's Teachings, my mind has come to its only home; it is imbued with the True Color of the Lord's Love. ||1||Pause||
Manmohan SinghBy Guru's instruction, my mind has come to into its only home, and his dyed in the true dye. Pause.
Manmohan Singh (Punjabi)ਗੁਰਾਂ ਦੇ ਊਪਦੇਸ਼ ਦੁਆਰਾ ਮੇਰਾ ਮਨੂਆ ਆਪਣੇ ਅਦੁੱਤੀ ਗ੍ਰਹਿ ਵਿੱਚ ਆ ਗਿਆ ਹੈ ਅਤੇ ਸੱਚੀ ਰੰਗਤ ਅੰਦਰ ਰੰਗਿਆ ਗਿਆ ਹੈ। ਠਹਿਰਾਉ।
Fareedkot Teekaਜੋ ਗੁਰੋਂ ਕੀ ਸਿਖਯਾ ਲੇਨੇ ਵਾਲੇ ਹੈਂ ਤਿਨ ਕਾ ਮਨ ਏਕਤਾ ਕੇ ਘਰ ਮੇਂ ਆਇਆ ਹੈ, ਭਾਵ ਏਹਿ ਕਿ ਅਭੇਦ ਹੂਆ ਹੈ, ਪੁਨਾ ਹੇ ਸਚੇ! ਤੇਰੇ ਪ੍ਰੇਮ ਮੇਂ ਰੰਗਾ ਹੂਆ ਹੈ॥੧॥ ਰਹਾਉ ॥
Prof. Sahib Singhਗੁਰੂ ਦੀ ਸਿਖਿਆ ਲੈ ਕੇ ਜਿਨ੍ਹਾਂ ਦਾ ਮਨ ਪਰਮਾਤਮਾ ਦੇ ਚਰਨਾਂ ਵਿਚ ਟਿਕ ਗਿਆ ਹੈ, ਉਹ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਪ੍ਰੇਮ-ਰੰਗ ਵਿਚ (ਸਦਾ ਲਈ) ਰੰਗੇ ਗਏ ॥੧॥ ਰਹਾਉ ॥

ਪਦ ਅਰਥ ਇਕਤੁ ਘਰਿ = ਇਕ ਘਰ ਵਿਚ ॥੧॥ ਰਹਾਉ ॥

SikhNet (Spanish)A través de la Palabra del Guru, sus mentes se dirigen a su Verdadero Hogar y se funden en el Amor del Uno Verdadero.(1-Pausa)

ਇਹੁ ਜਗੁ ਭੂਲਾ; ਤੈਂ ਆਪਿ ਭੁਲਾਇਆ ॥

eihu jag bhoolaa; tain aap bhulaaeaa |

Sant Singh KhalsaThis world is deluded; You Yourself have deluded it.
Manmohan SinghThis world has gone astray. Thou Thyself hast put it on wrong track.
Manmohan Singh (Punjabi)ਇਹ ਸੰਸਾਰ ਕੁਰਾਹੇ ਪਿਆ ਹੋਇਆ ਹੈ। ਤੂੰ ਖੁਦ ਹੀ ਇਸ ਨੂੰ ਗਲਤ ਮਾਰਗ ਤੇ ਪਾ ਦਿੱਤਾ ਹੈ।
Fareedkot Teekaਇਹ (ਜਗੁ) ਜੀਵ ਭੂਲਾ ਹੂਆ ਹੈ ਤੈ ਆਪ ਹੀ ਭੁਲਾਇਆ ਹੈ॥
Prof. Sahib Singh(ਹੇ ਪ੍ਰਭੂ!) ਇਹ ਜਗਤ ਕੁਰਾਹੇ ਪਿਆ ਹੋਇਆ ਹੈ (ਪਰ ਇਸ ਦੇ ਕੀਹ ਵੱਸ?) ਤੂੰ ਆਪ ਹੀ ਇਸ ਨੂੰ ਕੁਰਾਹੇ ਪਾਇਆ ਹੋਇਆ ਹੈ।
SikhNet (Spanish)Este mundo se ha desviado del Sendero, oh Señor, Tú lo has querido así.

ਇਕੁ ਵਿਸਾਰਿ; ਦੂਜੈ ਲੋਭਾਇਆ ॥

eik visaar; doojai lobhaaeaa |

Sant Singh KhalsaForgetting the One, it has become engrossed in duality.
Manmohan SinghForgetting the One Lord it is engrossed in duality.
Manmohan Singh (Punjabi)ਇੱਕ ਸੁਆਮੀ ਨੂੰ ਭੁਲਾ ਕੇ ਇਹ ਦਵੈਤ-ਭਾਵ ਅੰਦਰ ਖਚਤ ਹੋਇਆ ਹੋਇਆ ਹੈ।
Fareedkot Teekaਏਕ ਤੇਰੇ ਕੋ ਬਿਸਾਰ ਕਰ ਦ੍ਵੈਤ ਮੇਂ ਲੋਭਾਇਮਾਨ ਹੂਆ ਹੈ॥
Prof. Sahib Singhਤੈਨੂੰ ਇਕ ਨੂੰ ਭੁਲ ਕੇ ਮਾਇਆ ਦੇ ਮੋਹ ਵਿਚ ਫਸਿਆ ਹੋਇਆ ਹੈ।

ਪਦ ਅਰਥ ਬਿਸਾਰਿ = ਭੁਲਾ ਕੇ। ਦੂਜੈ = ਤੈਥੋਂ ਬਿਨਾ ਕਿਸੇ ਹੋਰ ਵਿਚ, ਮਾਇਆ ਦੇ ਮੋਹ ਵਿਚ।

SikhNet (Spanish)Olvidando al Uno, nos enamoramos de la dualidad;

ਅਨਦਿਨੁ ਸਦਾ ਫਿਰੈ ਭ੍ਰਮਿ ਭੂਲਾ; ਬਿਨੁ ਨਾਵੈ. ਦੁਖੁ ਪਾਵਣਿਆ ॥੨॥

anadin sadaa firai bhram bhoolaa; bin naavai. dukh paavaniaa |2|

Sant Singh KhalsaNight and day, it wanders around endlessly, deluded by doubt; without the Name, it suffers in pain. ||2||
Manmohan SinghNight and day, it ever wanders beguiled by doubt, and without the Name suffers agony.
Manmohan Singh (Punjabi)ਰੈਨ ਦਿਹੁੰ ਇਹ ਵਹਿਮ ਦਾ ਬਹਿਕਾਇਆ ਹੋਇਆ ਹਮੇਸ਼ਾਂ ਭਟਕਦਾ ਹੈ ਤੇ ਨਾਮ ਦੇ ਬਾਝੋਂ ਕਸ਼ਟ ਊਠਾਉਂਦਾ ਹੈ।
Fareedkot Teekaਰਾਤ ਦਿਨ ਸਦੀਵ ਭ੍ਰਮ ਕਰ ਭੂਲਾ ਹੂਆ ਫਿਰਤਾ ਹੈ, ਔਰ ਹੇ ਵਾਹਿਗੁਰੂ! ਤੇਰੇ ਨਾਮ ਸੇ ਬਿਨਾ ਦੁਖੋਂ ਕੋ ਪਾਵਤਾ ਹੈ॥੨॥
Prof. Sahib Singhਭਟਕਣਾ ਦੇ ਕਾਰਨ ਕੁਰਾਹੇ ਪਿਆ ਹੋਇਆ ਜਗਤ ਸਦਾ ਹਰ ਵੇਲੇ ਭਟਕਦਾ ਫਿਰਦਾ ਹੈ, ਤੇ ਤੇਰੇ ਨਾਮ ਤੋਂ ਖੁੰਝ ਕੇ ਦੁੱਖ ਸਹਾਰ ਰਿਹਾ ਹੈ ॥੨॥

ਪਦ ਅਰਥ ਅਨਦਿਨੁ = ਹਰ ਰੋਜ਼ {अनुदिनं}। ਭ੍ਰਮਿ = ਭਟਕਣਾ ਵਿਚ ॥੨॥

SikhNet (Spanish)noche y día vagamos engañados por la ilusión y sufrimos dolor sin el Nombre del Señor. (2)

ਜੋ ਰੰਗਿ ਰਾਤੇ; ਕਰਮ ਬਿਧਾਤੇ ॥

jo rang raate; karam bidhaate |

Sant Singh KhalsaThose who are attuned to the Love of the Lord, the Architect of Destiny
Manmohan SinghThey, who are imbued with the love of Destiny Scriber,
Manmohan Singh (Punjabi)ਜਿਹੜੇ ਕਿਸਮਤ ਦੇ ਖਿਲਾਰੀ ਦੀ ਪ੍ਰੀਤ ਨਾਲ ਰੰਗੀਜੇ ਹਨ,
Fareedkot Teekaਹੇ ਵਾਹਿਗੁਰੂ! ਕਰਮ ਫਲ ਪਰਦਾਤੇ ਜੋ ਤੇਰੇ ਪ੍ਰੇਮ ਮੇਂ ਰਤੇ ਹੈਂ॥
Prof. Sahib Singhਜੀਵਾਂ ਦੇ ਕੀਤੇ ਕਰਮਾਂ ਅਨੁਸਾਰ ਪੈਦਾ ਕਰਨ ਵਾਲੇ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਜੇਹੜੇ ਬੰਦੇ ਮਸਤ ਰਹਿੰਦੇ ਹਨ,

ਪਦ ਅਰਥ ਰੰਗਿ = ਪ੍ਰੇਮ ਵਿਚ। ਬਿਧਾਤਾ = ਜਗਤ-ਰਚਨਾ ਕਰਨ ਵਾਲਾ। ਕਰਮ ਬਿਧਾਤਾ = ਜੀਵਾਂ ਦੇ ਕੀਤੇ ਕਰਮਾਂ ਅਨੁਸਾਰ ਪੈਦਾ ਕਰਨ ਵਾਲਾ।

SikhNet (Spanish)Los que aman a Dios, el Autor de los Destinos,

ਗੁਰ ਸੇਵਾ ਤੇ; ਜੁਗ ਚਾਰੇ ਜਾਤੇ ॥

gur sevaa te; jug chaare jaate |

Sant Singh Khalsaby serving the Guru, they are known throughout the four ages.
Manmohan Singhthrough the service of the Guru, are known through the four ages.
Manmohan Singh (Punjabi)ਊਹ ਗੁਰਾਂ ਦੀ ਟਹਿਲ ਸੇਵਾ ਦੇ ਰਾਹੀਂ ਚਾਰੋਂ ਹੀ ਯੁਗਾਂ ਅੰਦਰ ਜਾਣੇ ਜਾਂਦੇ ਹਨ।
Fareedkot Teekaਸੋ ਗੁਰੋਂ ਕੀ ਸੇਵਾ ਸੇ ਚਾਰੋਂ ਜੁਗੋਂ ਮੇਂ ਪ੍ਰਗਟ ਹੋਏ ਹੈਂ॥
Prof. Sahib Singhਉਹ ਗੁਰੂ ਦੀ ਦੱਸੀ ਸੇਵਾ ਦੇ ਕਾਰਨ ਸਦਾ ਲਈ ਪ੍ਰਸਿੱਧ ਹੋ ਜਾਂਦੇ ਹਨ।

ਪਦ ਅਰਥ ਤੇ = ਤੋਂ, ਨਾਲ। ਜੁਗ ਚਾਰੇ = ਚੌਹਾਂ ਜੁਗਾਂ ਵਿਚ, ਸਦਾ ਲਈ। ਜਾਤੇ = ਪ੍ਰਸਿੱਧ ਹੋ ਜਾਂਦੇ ਹਨ।

SikhNet (Spanish)y sirven al Guru, son renombrados en las cuatro épocas.

ਜਿਸ ਨੋ ਆਪਿ ਦੇਇ ਵਡਿਆਈ; ਹਰਿ ਕੈ ਨਾਮਿ ਸਮਾਵਣਿਆ ॥੩॥

jis no aap dee vaddiaaee; har kai naam samaavaniaa |3|

Sant Singh KhalsaThose, upon whom the Lord bestows greatness, are absorbed in the Name of the Lord. ||3||
Manmohan SinghHe who the Lord Himself grants greatness is merged in God's Name.
Manmohan Singh (Punjabi)ਜਿਸ ਨੂੰ ਪ੍ਰਭੂ ਆਪੇ ਬਜੁਰਗੀ ਬਖਸ਼ਦਾ ਹੈ, ਊਹ ਵਾਹਿਗੁਰੂ ਦੇ ਨਾਮ ਅੰਦਰ ਲੀਨ ਹੋ ਜਾਂਦਾ ਹੈ।
Fareedkot Teekaਜਿਸ ਪੁਰਸੁ ਕੋ ਅਪਨੀ ਤੂੰ ਵਡਿਆਈ ਦੇਤਾ ਹੈਂ, ਵਹੁ ਹੇ ਹਰੀ! ਆਪ ਕੇ ਨਾਮ ਕੇ ਸਰੂਪੁ ਬੀਚ ਅਭੇਦ ਹੋਤਾ ਹੈ॥੩॥
Prof. Sahib Singh(ਪਰ ਇਹ ਉਸ ਦੀ ਆਪਣੀ ਹੀ ਮੇਹਰ ਹੈ) ਪਰਮਾਤਮਾ ਆਪ ਹੀ ਜਿਸ ਮਨੁੱਖ ਨੂੰ ਇੱਜ਼ਤ ਦੇਂਦਾ ਹੈ, ਉਹ ਮੁਨੱਖ ਪਰਮਾਤਮਾ ਦੇ ਨਾਮ ਵਿਚ ਜੁੜਿਆ ਰਹਿੰਦਾ ਹੈ ॥੩॥

ਪਦ ਅਰਥ ਦੇਇ = ਦੇਂਦਾ ਹੈ। ਨਾਮਿ = ਨਾਮ ਵਿਚ ॥੩॥

SikhNet (Spanish)A quien el Señor Mismo bendice con esta Gracia, se funde en el Nombre del Señor. (3)

ਮਾਇਆ ਮੋਹਿ; ਹਰਿ ਚੇਤੈ ਨਾਹੀ ॥

maaeaa mohi; har chetai naahee |

Sant Singh KhalsaBeing in love with Maya, they do not think of the Lord.
Manmohan SinghBeing in Love with wealth one thing not of God.
Manmohan Singh (Punjabi)ਧਨ ਦੌਲਤ ਦੀ ਮੁਹੱਬਤ ਅੰਦਰ ਬੰਦਾ ਰੱਬ ਨੂੰ ਯਾਦ ਨਹੀਂ ਕਰਦਾ।
Fareedkot Teekaਜੋ ਮਾਇਆ ਕੇ ਮੋਹਿ ਕਰ ਕੇ, ਹੇ ਹਰੀ! ਤੇਰੇ ਕੋ ਚੇਤਤਾ ਨਹੀਂ॥
Prof. Sahib Singhਜੇਹੜਾ ਮਨੁੱਖ ਮਾਇਆ ਦੇ ਮੋਹ ਵਿਚ ਫਸ ਕੇ ਪਰਮਾਤਮਾ ਨੂੰ ਚੇਤੇ ਨਹੀਂ ਰਖਦਾ,

ਪਦ ਅਰਥ ਮੋਹਿ = ਮੋਹ ਵਿਚ (ਫਸ ਕੇ)।

SikhNet (Spanish)Estando enamorado de Maya, uno no recuerda al Señor y,

ਜਮਪੁਰਿ ਬਧਾ; ਦੁਖ ਸਹਾਹੀ ॥

jamapur badhaa; dukh sahaahee |

Sant Singh KhalsaBound and gagged in the City of Death, they suffer in terrible pain.
Manmohan SinghBound down in the city of death's myrmidon, he endures hardships.
Manmohan Singh (Punjabi)ਮੌਤ ਦੇ ਦੂਤ ਦੇ ਸ਼ਹਿਰ ਅੰਦਰ ਜਕੜਿਆ ਹੋਇਆ ਊਹ ਕਸ਼ਟ ਸਹਾਰਦਾ ਹੈ।
Fareedkot Teekaਸੋ ਜਮਪੁਰੀ ਮੇਂ ਬੰਧਾ ਹੂਆ ਦੁਖੁ ਸਹਾਰਤਾ ਹੈ॥
Prof. Sahib Singhਉਹ (ਆਪਣੇ ਕੀਤੇ ਕਰਮਾਂ ਦੇ ਵਿਕਾਰਾਂ ਦਾ ਬੱਝਾ ਹੋਇਆ ਜਮ ਦੀ ਨਗਰੀ ਵਿਚ (ਆਤਮਕ ਮੌਤ ਦੇ ਕਾਬੂ ਵਿਚ ਆਇਆ ਹੋਇਆ) ਦੁੱਖ ਸਹਾਰਦਾ ਹੈ।

ਪਦ ਅਰਥ ਜਮ ਪੁਰਿ = ਜਮ ਦੀ ਨਗਰੀ ਵਿਚ। ਸਹਾਹੀ = ਸਹੈ, ਸਹਾਰਦਾ ਹੈ।

SikhNet (Spanish)yendo hacia las puertas de la muerte, sufre dolor.

ਅੰਨਾ ਬੋਲਾ. ਕਿਛੁ ਨਦਰਿ. ਨ ਆਵੈ; ਮਨਮੁਖ ਪਾਪਿ ਪਚਾਵਣਿਆ ॥੪॥

anaa bolaa. kichh nadar. na aavai; manamukh paap pachaavaniaa |4|

Sant Singh KhalsaBlind and deaf, they see nothing at all; the self-willed manmukhs rot away in sin. ||4||
Manmohan SinghBlind and deaf, as the perverse person is He sees nothing and is putrefied in sin.
Manmohan Singh (Punjabi)ਮਨਾਖਾ ਤੇ ਡੋਰਾ ਜਿਸ ਤਰ੍ਹਾਂ ਕਿ ਪ੍ਰਤੀਕੂਲ ਪੁਰਸ਼ ਹੈ, ਊਸ ਨੂੰ ਕੁਝ ਦਿਸ ਨਹੀਂ ਆਉਂਦਾ ਤੇ ਊਹ ਗੁਨਾਹ ਅੰਦਰ ਹੀ ਗਲ ਸੜ ਜਾਂਦਾ ਹੈ।
Fareedkot Teekaਮਨਮੁਖੁ ਅੰਧਾ ਬੋਲਾ ਹੈ ਸੁਭ ਅਸੁਭ ਤਿਸ ਕੋ ਦ੍ਰਿਸਟ ਨਹੀਂ ਆਵਤਾ ਹੈ, ਆਪ ਪਾਪੋਂ ਮੇਂ ਜਲਤਾ ਹੈ ਸੰਗੀਓਂ ਕੋ ਜਲਾਵਣੇ ਵਾਲਾ ਹੈ॥੪॥
Prof. Sahib Singhਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਉਹ ਮਨੁੱਖ (ਪਰਮਾਤਮਾ ਦੀ ਸਿਫ਼ਤ-ਸਾਲਾਹ) ਸੁਣਨ ਤੋਂ ਅਸਮਰਥ ਰਹਿੰਦਾ ਹੈ (ਮਾਇਆ ਤੋਂ ਬਿਨਾ) ਉਸ ਨੂੰ ਹੋਰ ਕੁਝ ਦਿੱਸਦਾ ਭੀ ਨਹੀਂ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਪਾਪ (ਵਾਲੇ ਜੀਵਨ) ਵਿਚ ਹੀ ਸੜਦੇ ਰਹਿੰਦੇ ਹਨ ॥੪॥

ਪਦ ਅਰਥ ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ। ਪਾਪਿ = ਪਾਪ ਵਿਚ। ਪਚਾਵਣਿਆ = {प्लुष = ਸੜਨਾ} ਸੜਦੇ ਹਨ, ਦੁਖੀ ਹੁੰਦੇ ਹਨ ॥੪॥

SikhNet (Spanish)Ciego y sordo, no percibe nada, y así el arrogante Manmukj es quemado y consumido por sus propios errores. (4)

ਇਕਿ ਰੰਗਿ ਰਾਤੇ; ਜੋ ਤੁਧੁ ਆਪਿ ਲਿਵ ਲਾਏ ॥

eik rang raate; jo tudh aap liv laae |

Sant Singh KhalsaThose, whom You attach to Your Love, are attuned to Your Love.
Manmohan SinghSome whom, Thou attachest with Thy love, are imbued in Thine affection.
Manmohan Singh (Punjabi)ਕਈ ਜਿਨ੍ਹਾਂ ਨੂੰ ਤੂੰ ਆਪਣੀ ਮੁਹੱਬਤ ਨਾਲ ਜੋੜਦਾ ਹੈਂ, ਤੇਰੀ ਪ੍ਰੀਤ ਅੰਦਰ ਰੰਗੇ ਹੋਏ ਹਨ।
Fareedkot Teekaਜੋ ਤੈਨੇ ਆਪ ਪ੍ਰੀਤ ਮੇਂ ਲਾਏ ਹੈਂ, ਸੋ ਏਕ ਤੇਰੇ ਪ੍ਰੇਮ ਮੇਂ ਰਤੇ ਹੈਂ॥
Prof. Sahib Singh(ਹੇ ਪ੍ਰਭੂ!) ਜਿਨ੍ਹਾਂ ਬੰਦਿਆਂ ਨੂੰ ਤੂੰ ਆਪ ਆਪਣੇ ਨਾਮ ਦੀ ਲਗਨ ਲਾਈ ਹੈ, ਉਹ ਤੇਰੇ ਪ੍ਰੇਮ-ਰੰਗ ਵਿਚ ਰੰਗੇ ਰਹਿੰਦੇ ਹਨ।

ਪਦ ਅਰਥ ਇਕਿ = {ਲਫ਼ਜ਼ 'ਇਕ ਤੋਂ ਬਹੁ-ਵਚਨ}। ਤੁਧੁ = ਤੂੰ।

SikhNet (Spanish)Solamente están en Tu Amor

ਭਾਇ ਭਗਤਿ; ਤੇਰੈ ਮਨਿ ਭਾਏ ॥

bhaae bhagat; terai man bhaae |

Sant Singh KhalsaThrough loving devotional worship, they become pleasing to Your Mind.
Manmohan SinghThrough affectionate devotion, they become pleasing to the thy mind, O Lord!
Manmohan Singh (Punjabi)ਪ੍ਰੇਮਾ-ਭਗਤੀ ਦੁਆਰਾ ਊਹ ਤੇਰੇ ਚਿੱਤ ਨੂੰ ਚੰਗੇ ਲੱਗਦੇ ਹਨ, ਹੇ ਪ੍ਰਭੂ!
Fareedkot Teekaਔਰ ਪ੍ਰੇਮਾ ਭਗਤੀ ਕਰਨੇ ਸੇ ਤੇਰੇ ਮਨ ਮੇਂ ਭਾਏ ਹੈਂ॥
Prof. Sahib Singh(ਤੇਰੇ ਚਰਨਾਂ ਨਾਲ) ਪ੍ਰੇਮ ਦੇ ਕਾਰਨ (ਤੇਰੀ) ਭਗਤੀ ਦੇ ਕਾਰਨ ਉਹ ਤੈਨੂੰ ਤੇਰੇ ਮਨ ਵਿਚ ਪਿਆਰੇ ਲੱਗਦੇ ਹਨ।

ਪਦ ਅਰਥ ਭਾਇ = ਪ੍ਰੇਮ ਵਿਚ। ਮਨਿ = ਮਨ ਵਿਚ। ਭਾਏ = ਪਿਆਰੇ ਲੱਗੇ।

SikhNet (Spanish)aquéllos a quienes has traído de la mano a Tu Comunión, oh Señor, y a través de una amorosa adoración, estás Complacido con ellos.

ਸਤਿਗੁਰੁ ਸੇਵਨਿ ਸਦਾ ਸੁਖਦਾਤਾ; ਸਭ ਇਛਾ ਆਪਿ ਪੁਜਾਵਣਿਆ ॥੫॥

satigur sevan sadaa sukhadaataa; sabh ichhaa aap pujaavaniaa |5|

Sant Singh KhalsaThey serve the True Guru, the Giver of eternal peace, and all their desires are fulfilled. ||5||
Manmohan SinghThey serve the True Guru, the ever giver of peace and the Lord Himself fulfils all the their desires.
Manmohan Singh (Punjabi)ਉਹ ਸਦੀਵ ਹੀ ਆਰਾਮ ਬਖਸ਼ਣਹਾਰ, ਸੱਚੇ ਗੁਰਾਂ ਦੀ ਟਹਿਲ ਕਮਾਉਂਦੇ ਹਨ, ਅਤੇ ਸੁਆਮੀ ਆਪੇ ਹੀ ਉਨ੍ਹਾਂ ਦੀਆਂ ਸਾਰੀਆਂ ਕਾਮਨਾਵਾਂ ਪੂਰੀਆਂ ਕਰਦਾ ਹੈ।
Fareedkot Teekaਪੁਨਾਂ ਜੋ ਸੁਖ ਦਾਤਾ ਸਤਿਗੁਰੋਂ ਕੋ ਸੇਵਤੇ ਹੈਂ ਤਿਨ ਕੀ ਸੰਪੂਰਨ ਇਛਾ ਤੂੰ ਆਪ ਪੂਰਨ ਕਰਤਾ ਹੈਂ॥੫॥
Prof. Sahib Singhਉਹ ਮਨੁੱਖ ਆਤਮਕ ਆਨੰਦ ਦੇਣ ਵਾਲੇ ਗੁਰੂ ਦੀ ਦੱਸੀ ਸੇਵਾ ਸਦਾ ਕਰਦੇ ਹਨ। ਹੇ ਪ੍ਰਭੂ! ਤੂੰ ਆਪ ਉਹਨਾਂ ਦੀ ਹਰੇਕ ਇੱਛਾ ਪੂਰੀ ਕਰਦਾ ਹੈਂ ॥੫॥

ਪਦ ਅਰਥ ਸੇਵਨਿ = ਸੇਂਵਦੇ ਹਨ ॥੫॥

SikhNet (Spanish)Ellos sirven al Verdadero Guru, el Eterno Dador de Paz, y de esa forma satisfaces su deseo.(5)

ਹਰਿ ਜੀਉ; ਤੇਰੀ ਸਦਾ ਸਰਣਾਈ ॥

har jeeo; teree sadaa saranaaee |

Sant Singh KhalsaO Dear Lord, I seek Your Sanctuary forever.
Manmohan SinghMy venerable God! I ever see the asylum.
Manmohan Singh (Punjabi)ਮੇਰੇ ਪੂਜਯ ਵਾਹਿਗੁਰੂ! ਮੈਂ ਹਮੇਸ਼ਾਂ ਤੇਰੀ ਸ਼ਰਣਾਗਤ ਸੰਭਾਲਦਾ ਹਾਂ।
Fareedkot Teekaਹੇ ਹਰੀ! ਜੋ ਸਦਾ ਤੇਰੀ ਸਰਣ ਹੈ॥
Prof. Sahib Singhਹੇ ਪ੍ਰਭੂ ਜੀ! ਮੈਂ ਤੇਰਾ ਸਦਾ ਹੀ ਆਸਰਾ ਤੱਕਦਾ ਹਾਂ।

ਪਦ ਅਰਥ ਹਰਿ ਜੀਉ = ਹੇ ਪ੍ਰਭੂ ਜੀ!

SikhNet (Spanish)Oh Amado Señor, busco Tu Santuario;

ਆਪੇ ਬਖਸਿਹਿ; ਦੇ ਵਡਿਆਈ ॥

aape bakhasihi; de vaddiaaee |

Sant Singh KhalsaYou Yourself forgive us, and bless us with Glorious Greatness.
Manmohan SinghThyself Thou forgivest and grantest glory.
Manmohan Singh (Punjabi)ਖੁਦ ਹੀ ਤੂੰ ਮਾਫ ਕਰਦਾ ਤੇ ਮਾਨਪ੍ਰਤਿਸ਼ਟਾ ਦਿੰਦਾ ਹੈ।
Fareedkot Teekaਤਿਸ ਕੇ ਪਾਪ ਬਖਸ਼ ਕਰ ਆਪ ਹੀ ਵਡਿਆਈ ਦੇਤਾ ਹੈਂ॥
Prof. Sahib Singhਤੂੰ ਜੀਵਾਂ ਨੂੰ ਵਡਿਆਈ ਦੇ ਕੇ ਆਪ ਹੀ ਬਖ਼ਸ਼ਸ਼ ਕਰਦਾ ਹੈਂ।

ਪਦ ਅਰਥ ਦੇ = ਦੇ ਕੇ।

SikhNet (Spanish)Tú perdonas a todos y confieres la Gloria.

ਜਮਕਾਲੁ. ਤਿਸੁ ਨੇੜਿ ਨ ਆਵੈ; ਜੋ ਹਰਿ ਹਰਿ ਨਾਮੁ ਧਿਆਵਣਿਆ ॥੬॥

jamakaal. tis nerr na aavai; jo har har naam dhiaavaniaa |6|

Sant Singh KhalsaThe Messenger of Death does not draw near those who meditate on the Name of the Lord, Har, Har. ||6||
Manmohan SinghThe courier of death draws not near him who reflects over the Name of the Lord God.
Manmohan Singh (Punjabi)ਮੌਤ ਦਾ ਦੂਤ ਉਸ ਦੇ ਲਾਗੇ ਨਹੀਂ ਲੱਗਦਾ, ਜਿਹੜਾ ਵਾਹਿਗੁਰੂ ਸੁਆਮੀ ਦੇ ਨਾਮ ਦਾ ਸਿਮਰਨ ਕਰਦਾ ਹੈ।
Fareedkot Teekaਜੋ ਤੇਰੇ ਹਰਿ ਹਰਿ ਨਾਮ ਕੋ ਧਿਆਵਤੇ ਹੈਂ, ਤਿਨ ਕੇ ਜਮਕਾਲ ਨਿਕਟ ਨਹੀਂ ਆਵਤਾ ਹੈ॥੬॥
Prof. Sahib Singh(ਹੇ ਭਾਈ!) ਜੋ ਮਨੁੱਖ ਸਦਾ ਪਰਮਾਤਮਾ ਦਾ ਨਾਮ ਸਿਮਰਦਾ ਹੈ, ਆਤਮਕ ਮੌਤ ਉਸਦੇ ਨੇੜੇ ਨਹੀਂ ਢੁਕ ਸਕਦੀ ॥੬॥

ਪਦ ਅਰਥ ਜਮ ਕਾਲੁ = ਮੌਤ, ਆਤਮਕ ਮੌਤ ॥੬॥

SikhNet (Spanish)El ángel de la muerte no se acerca a aquél que vive en Tu Nombre. (6)

ਅਨਦਿਨੁ ਰਾਤੇ; ਜੋ ਹਰਿ ਭਾਏ ॥

anadin raate; jo har bhaae |

Sant Singh KhalsaNight and day, they are attuned to His Love; they are pleasing to the Lord.
Manmohan SinghThey who are pleasing to God, night and day remain tinged in his love.
Manmohan Singh (Punjabi)ਜਿਹੜੇ ਵਾਹਿਗੁਰੂ ਨੂੰ ਚੰਗੇ ਲੱਗਦੇ ਹਨ, ਉਹ ਰੈਣ ਦਿਹੁੰ ਊਸ ਦੇ ਪ੍ਰੇਮ ਅੰਦਰ ਰੰਗੇ ਰਹਿੰਦੇ ਹਨ।
Fareedkot Teekaਹੇ ਹਰੀ! ਜੋ ਤੇਰੇ ਕੋ ਭਾਏ ਹੈਂ, ਸੋ ਨਿਰੰਤਰ ਨਾਮ ਮੇਂ ਰਤੇ ਹੈਂ॥
Prof. Sahib Singhਜੇਹੜੇ ਮਨੁੱਖ ਪਰਮਾਤਮਾ ਨੂੰ ਪਿਆਰੇ ਲੱਗਦੇ ਹਨ, ਉਹ ਹਰ ਵੇਲੇ (ਹਰ ਰੋਜ਼) ਉਸ ਦੇ ਪ੍ਰੇਮ ਵਿਚ ਮਸਤ ਰਹਿੰਦੇ ਹਨ।
SikhNet (Spanish)Aquéllos a quienes amas, están imbuidos día y noche en Tu Amor.

ਮੇਰੈ ਪ੍ਰਭਿ ਮੇਲੇ; ਮੇਲਿ ਮਿਲਾਏ ॥

merai prabh mele; mel milaae |

Sant Singh KhalsaMy God merges with them, and unites them in Union.
Manmohan SinghCausing to meet the society of the Saints my Master blends them with Himself.
Manmohan Singh (Punjabi)ਸਤਿਸੰਗਤ ਨਾਲ ਜੋੜ ਕੇ ਮੇਰਾ ਮਾਲਕ ਉਨ੍ਹਾਂ ਨੂੰ ਆਪਣੇ ਨਾਲ ਅਭੇਦ ਕਰ ਲੈਂਦਾ ਹੈ।
Fareedkot Teekaਔਰ ਹੇ ਮੇਰੇ ਪ੍ਰਭੁ! ਤੈਨੇ ਸਤਸੰਗ ਮੇਂ ਮਿਲਾਇ ਕਰ ਵਹੁ ਅਪਨੇ ਸਾਥ ਮੇਲੇ ਹੈਂ॥
Prof. Sahib Singhਮੇਰੇ ਪ੍ਰਭੂ ਨੇ ਉਹਨਾਂ ਨੂੰ ਆਪਣੇ ਨਾਲ ਮਿਲਾ ਲਿਆ ਹੈ, ਆਪਣੇ ਚਰਨਾਂ ਵਿਚ ਜੋੜ ਲਿਆ ਹੈ।

ਪਦ ਅਰਥ ਪ੍ਰਭਿ = ਪ੍ਰਭੂ ਨੇ। ਮੇਲਿ = ਮਿਲਾਪ ਵਿਚ।

SikhNet (Spanish)Tú los unes Contigo Mismo,

ਸਦਾ ਸਦਾ ਸਚੇ. ਤੇਰੀ ਸਰਣਾਈ; ਤੂੰ ਆਪੇ. ਸਚੁ ਬੁਝਾਵਣਿਆ ॥੭॥

sadaa sadaa sache. teree saranaaee; toon aape. sach bujhaavaniaa |7|

Sant Singh KhalsaForever and ever, O True Lord, I seek the Protection of Your Sanctuary; You Yourself inspire us to understand the Truth. ||7||
Manmohan SinghFor ever and aye, O True Lord! I am under Thine protection. Thou Thyself makest me know the Truth.
Manmohan Singh (Punjabi)ਸਦੀਵ ਤੇ ਹਮੇਸ਼ਾਂ ਲਈ, ਹੇ ਸੱਚੇ ਸੁਆਮੀ! ਮੈਂ ਤੇਰੀ ਪਨਾਹ ਹੇਠਾਂ ਹਾਂ। ਤੂੰ ਆਪ ਹੀ ਸੱਚ ਨੂੰ ਦਰਸਾਉਂਦਾ ਹੈਂ।
Fareedkot Teekaਹੇ ਸਚੇ! ਸਦਾ ਸਦਾ ਤੇਰੀ ਸਰਣ ਲਈ ਹੈ, ਤੂੰ ਆਪ ਹੀ ਅਪਨੇ ਸਚ ਸਰੂਪ ਕੀ ਸਮਝ ਦੇਣੇ ਵਾਲਾ ਹੈਂ॥੭॥
Prof. Sahib Singhਹੇ ਸਦਾ-ਥਿਰ ਰਹਿਣ ਵਾਲੇ ਪ੍ਰਭੂ! ਉਹ ਮਨੁੱਖ ਸਦਾ ਹੀ ਸਦਾ ਹੀ ਤੇਰਾ ਪੱਲਾ ਫੜੀ ਰੱਖਦੇ ਹਨ, ਤੂੰ ਆਪ ਹੀ ਉਹਨਾਂ ਨੂੰ ਆਪਣੇ ਸਦਾ-ਥਿਰ ਨਾਮ ਦੀ ਸੂਝ ਬਖ਼ਸ਼ਦਾ ਹੈਂ ॥੭॥

ਪਦ ਅਰਥ ਸਚੇ = ਹੇ ਸਦਾ-ਥਿਰ ਪ੍ਰਭੂ! ਸਚੁ = ਸਦਾ-ਥਿਰ ਨਾਮ ॥੭॥

SikhNet (Spanish)y para siempre buscan Tu Refugio, oh Uno Verdadero; porque Tú Mismo los haces conocer Tu Verdad. (7)

ਜਿਨ ਸਚੁ ਜਾਤਾ; ਸੇ ਸਚਿ ਸਮਾਣੇ ॥

jin sach jaataa; se sach samaane |

Sant Singh KhalsaThose who know the Truth are absorbed in Truth.
Manmohan SinghThey, who know the Truth, are absorbed in the True One.
Manmohan Singh (Punjabi)ਜੋ ਸੱਚ ਨੂੰ ਜਾਣਦੇ ਹਨ, ਉਹ ਸਤਿਪੁਰਖ ਵਿੱਚ ਲੀਨ ਹੋ ਜਾਂਦੇ ਹਨ।
Fareedkot Teekaਜਿਨੋਂ ਨੇ ਤੇਰੇ ਸਚ ਸਰੂਪ ਕੋ ਜਾਣਿਆ ਹੈ, ਸੋ ਹੇ ਸਚੇ! ਤੇਰੇ ਮੇਂ ਸਮਾਏ ਹੈਂ॥
Prof. Sahib Singhਜਿਨ੍ਹਾਂ ਬੰਦਿਆਂ ਨੇ ਸਦਾ-ਥਿਰ ਪ੍ਰਭੂ ਨਾਲ ਡੂੰਘੀ ਸਾਂਝ ਪਾਈ ਹੈ, ਉਹ ਸਦਾ-ਥਿਰ ਪ੍ਰਭੂ (ਦੀ ਯਾਦ) ਵਿਚ ਲੀਨ ਰਹਿੰਦੇ ਹਨ।

ਪਦ ਅਰਥ ਜਾਤਾ = ਸਾਂਝ ਪਾ ਲਈ, ਪਛਾਣ ਲਿਆ। ਸਚਿ = ਸਦਾ-ਥਿਰ ਪ੍ਰਭੂ ਵਿਚ।

SikhNet (Spanish)Aquél que conoce la Verdad, se inmerge en la Verdad;

ਹਰਿ ਗੁਣ ਗਾਵਹਿ; ਸਚੁ ਵਖਾਣੇ ॥

har gun gaaveh; sach vakhaane |

Sant Singh KhalsaThey sing the Lord's Glorious Praises, and speak the Truth.
Manmohan SinghGod's praises they sing and tell the truth
Manmohan Singh (Punjabi)ਵਾਹਿਗੁਰੂ ਦਾ ਜੱਸ ਊਹ ਗਾਉਂਦੇ ਹਨ ਅਤੇ ਸੱਚ ਬੋਲਦੇ ਹਨ।
Fareedkot Teekaਔਰ ਹੇ ਹਰੀ! ਤੇਰੇ ਗੁਣ ਗਾਵਤੇ ਹੈਂ ਪੁਨਾ ਤੁਝ ਸਚ ਰੂਪ ਕੀ ਕਥਾ ਕਰਤੇ ਹੈਂ॥
Prof. Sahib Singhਉਹ ਸਦਾ-ਥਿਰ ਪ੍ਰਭੂ ਦਾ ਨਾਮ ਉਚਾਰ ਉਚਾਰ ਕੇ ਸਦਾ ਉਸਦੇ ਗੁਣ ਗਾਂਦੇ ਹਨ।

ਪਦ ਅਰਥ ਵਖਾਣੇ = ਵਖਾਣਿ, ਵਖਾਣ ਕੇ, ਉਚਾਰ ਕੇ।

SikhNet (Spanish)él habita en la Alabanza del Señor, y expresa nada más que la Verdad.

ਨਾਨਕ. ਨਾਮਿ ਰਤੇ ਬੈਰਾਗੀ; ਨਿਜ ਘਰਿ ਤਾੜੀ ਲਾਵਣਿਆ ॥੮॥੩॥੪॥

naanak. naam rate bairaagee; nij ghar taarree laavaniaa |8|3|4|

Sant Singh KhalsaO Nanak, those who are attuned to the Naam remain unattached and balanced; in the home of the inner self, they are absorbed in the primal trance of deep meditation. ||8||3||4||
Manmohan SinghNanak, they who are tinged with the Name, remain aloof, and in their own home assume contemplative attitude.
Manmohan Singh (Punjabi)ਨਾਨਕ ਜੋ ਨਾਮ ਨਾਲ ਰੰਗੀਜੇ ਹਨ, ਉਹ ਨਿਰਲੇਪ ਹਨ ਅਤੇ ਆਪਣੇ ਨਿੱਜ ਦੇ ਗ੍ਰਹਿ ਅੰਦਰ ਸਮਾਧੀ ਲਾਉਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਨਾਮੀ! ਜੋ ਤੇਰੇ ਮੇਂ ਰਤੇ ਹੈਂ, ਸੋ ਬੈਰਾਗੀ ਹੈਂ, ਪੁਨਾ (ਨਿਜ ਘਰਿ) ਅਪਨੇ ਸਰੂਪ ਮੇਂ (ਤਾੜੀ) ਸਮਾਧੀ ਲਗਾਵਤੇ ਹੈਂ॥੮॥੩॥੪॥
Prof. Sahib Singhਹੇ ਨਾਨਕ! ਜੇਹੜੇ ਮਨੁੱਖ ਪਰਮਾਤਮਾ ਦੇ ਨਾਮ ਵਿਚ ਰੰਗੇ ਰਹਿੰਦੇ ਹਨ, ਉਹ ਮਾਇਆ ਦੇ ਮੋਹ ਵੱਲੋਂ ਉਪਰਾਮ ਹੋ ਜਾਂਦੇ ਹਨ, ਉਹ (ਬਾਹਰ ਮਾਇਆ ਦੇ ਪਿੱਛੇ ਭਟਕਣ ਦੀ ਥਾਂ) ਆਪਣੇ ਹਿਰਦੇ-ਘਰ ਵਿਚ ਟਿਕੇ ਰਹਿੰਦੇ ਹਨ ॥੮॥੩॥੪॥

ਪਦ ਅਰਥ ਬੈਰਾਗੀ = ਵੈਰਾਗਵਾਨ, ਮਾਇਆ ਤੋਂ ਉਪਰਾਮ। ਨਿਜ ਘਰਿ = ਆਪਣੇ ਘਰ ਵਿਚ। ਤਾੜੀ = ਸਮਾਧੀ ॥੮॥

SikhNet (Spanish)Dice Nanak, en el Amor a Tu Nombre, uno se vuelve en verdad desapegado, y entona su ser solamente en su interior. (8-3-4)
Answers quote the Granth verbatim with Ang citations. AI commentary is not Gurbani and not a religious ruling.