ੴ

ਸਿੱਖਬਾਣੀ · SikhBani

ਜਗ ਝੂਠੇ ਕਉ ਸਾਚੁ ਜਾਨਿ ਕੈ ਤਾ ਸਿਉ ਰੁਚ ਉਪਜਾਈ ॥

jag jhootthe kau saach jaan kai taa siau ruch upajaaee
Guru Tegh Bahadur Ji ਗੁਰੂ ਤੇਗ਼ ਬਹਾਦਰ ਜੀ · Raag Todee · Ang 718 · 8 lines
Translations

ਟੋਡੀ ਮਹਲਾ ੯ ॥

ttoddee mahalaa 9 |

Sant Singh KhalsaTodee, Ninth Mehl:
Manmohan SinghTodi 9th Guru.
Manmohan Singh (Punjabi)ਟੋਡੀ ਨੌਵੀਂ ਪਾਤਿਸ਼ਾਹੀ।
Prof. Sahib Singhਰਾਗ ਟੋਡੀ ਵਿੱਚ ਗੁਰੂ ਤੇਗਬਹਾਦਰ ਜੀ ਦੀ ਬਾਣੀ।
SikhNet (Spanish)Todi, Mejl Guru Teg Bajadur, Noveno Canal Divino.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's grace is He obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਰਹਿਮਤ ਸਦਕਾ ਉਹ ਪ੍ਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਕਹਉ ਕਹਾ; ਅਪਨੀ ਅਧਮਾਈ ॥

khau kahaa; apanee adhamaaee |

Sant Singh KhalsaWhat can I say about my base nature?
Manmohan SinghWhat should I say regarding my baseness?
Manmohan Singh (Punjabi)ਮੈਂ ਆਪਣੀ ਨੀਚਤਾ ਬਾਰੇ ਕੀ ਆਖਾਂ?
Fareedkot Teekaਹੇ ਵਾਹਿਗੁਰੂ! ਮੈਂ ਆਪ ਕੇ ਆਗੇ ਅਪਨੀ ਨੀਚਤਾਈ ਕਿਆ ਉਚਾਰਣ ਕਰੂੰ॥
Prof. Sahib Singhਹੇ ਭਾਈ! ਮੈਂ ਆਪਣੀ ਨੀਚਤਾ ਕਿਤਨੀ ਕੁ ਬਿਆਨ ਕਰਾਂ?

ਪਦ ਅਰਥ ਕਹਉ = ਕਹਉਂ, ਮੈਂ ਆਖਾਂ। ਕਹਾ = ਕਹਾਂ ਤਕ, ਕਿਥੋਂ ਤਕ, ਕਿਤਨੀ ਕੁ? ਅਧਮਾਈ = ਨੀਚਤਾ।

SikhNet (Spanish)¿Cómo podría describir mi ser inferior?

ਉਰਝਿਓ ਕਨਕ ਕਾਮਨੀ ਕੇ ਰਸ; ਨਹ ਕੀਰਤਿ ਪ੍ਰਭ ਗਾਈ ॥੧॥ ਰਹਾਉ ॥

aurajhio kanak kaamanee ke ras; neh keerat prabh gaaee |1| rahaau |

Sant Singh KhalsaI am entangled in the love of gold and women, and I have not sung the Kirtan of God's Praises. ||1||Pause||
Manmohan SinghI am entangled in the love of gold and woman and have not sung the Lord's praise. Pause.
Manmohan Singh (Punjabi)ਮੈਂ ਸੋਨੇ ਅਤੇ ਇਸਤਰੀ ਦੀ ਪ੍ਰੀਤ ਅੰਦਰ ਫਾਬਾ ਹੋਇਆ ਹਾਂ ਅਤੇ ਮੈਂ ਸੁਆਮੀ ਦੀ ਮਹਿਮਾ ਗਾਇਨ ਨਹੀਂ ਕੀਤੀ। ਠਹਿਰਾਉ।
Fareedkot Teekaਮੇਰਾ ਮਨ (ਕਨਕ) ਸ੍ਵਰਨ ਔ (ਕਾਮਨੀ) ਇਸਤ੍ਰੀ ਕੇ (ਰਸ) ਅਨੰਦ ਮੇਂ ਉਰਝ ਰਹਾ ਅਰਥਾਤ ਫਸ ਰਹਾ ਹੈ। ਹੇ ਪ੍ਰਭੂ! ਤੇਰੀ ਕੀਰਤੀ ਇਸ ਨੇ ਗਾਈ ਨਹੀਂ ਹੈ॥੧॥ ਰਹਾਉ ॥
Prof. Sahib Singhਮੈਂ (ਕਦੇ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਨਹੀਂ ਕੀਤੀ, (ਮੇਰਾ ਮਨ) ਧਨ-ਪਦਾਰਥ ਅਤੇ ਇਸਤ੍ਰੀ ਦੇ ਰਸਾਂ ਵਿਚ ਹੀ ਫਸਿਆ ਰਹਿੰਦਾ ਹੈ ॥੧॥ ਰਹਾਉ ॥

ਪਦ ਅਰਥ ਉਰਝਿਓ = ਫਸਿਆ ਹੋਇਆ ਹੈ। ਕਨਕ = ਸੋਨਾ। ਕਾਮਨੀ = ਇਸਤ੍ਰੀ। ਰਸ = ਸੁਆਦਾਂ ਵਿਚ। ਕੀਰਤਿ = ਸਿਫ਼ਤਿ-ਸਾਲਾਹ ॥੧॥ ਰਹਾਉ ॥

SikhNet (Spanish)Estaba envuelto en el destello del oro y de las mujeres, y nunca recité la Alabanza del Señor. (1-Pausa)

ਜਗ ਝੂਠੇ ਕਉ ਸਾਚੁ ਜਾਨਿ ਕੈ; ਤਾ ਸਿਉ ਰੁਚ ਉਪਜਾਈ ॥

jag jhootthe kau saach jaan kai; taa siau ruch upajaaee |

Sant Singh KhalsaI judge the false world to be true, and I have fallen in love with it.
Manmohan SinghDeeming the false world to be true, I have contracted love with that.
Manmohan Singh (Punjabi)ਕੂੜੇ ਜਹਾਨ ਨੂੰ ਸੱਚ ਸਮਝ ਕੇ, ਮੈਂ ਉਸ ਨਾਲ ਪਿਆਰ ਪਾ ਲਿਆ ਹੈ।
Fareedkot Teekaਇਸ ਝੂਠੇ ਜਗਤ ਕੋ ਸਚਾ ਜਾਨ ਕਰ ਤਿਸ ਕੇ ਸਾਥ ਰੁਚੀ ਉਪਜਾਈ ਹੈ॥
Prof. Sahib Singhਹੇ ਭਾਈ! ਇਸ ਨਾਸਵੰਤ ਸੰਸਾਰ ਨੂੰ ਸਦਾ ਕਾਇਮ ਰਹਿਣ ਵਾਲਾ ਸਮਝ ਕੇ ਮੈਂ ਇਸ ਸੰਸਾਰ ਨਾਲ ਹੀ ਪ੍ਰੀਤ ਬਣਾਈ ਹੋਈ ਹੈ।

ਪਦ ਅਰਥ ਕਉ = ਨੂੰ। ਸਾਚੁ = ਸਦਾ ਕਾਇਮ ਰਹਿਣ ਵਾਲਾ। ਜਾਨਿ ਕੈ = ਸਮਝ ਕੇ। ਤਾ ਸਿਉ = ਉਸ (ਜਗਤ ਨਾਲ)। ਰੁਚਿ = ਲਗਨ। ਉਪਜਾਈ = ਪੈਦਾ ਕੀਤੀ ਹੋਈ ਹੈ।

SikhNet (Spanish)Pensaba que el mundo falso era verdadero, vivía engañado.

ਦੀਨ ਬੰਧ ਸਿਮਰਿਓ ਨਹੀ ਕਬਹੂ; ਹੋਤ ਜੁ ਸੰਗਿ ਸਹਾਈ ॥੧॥

deen bandh simario nahee kabahoo; hot ju sang sahaaee |1|

Sant Singh KhalsaI have never contemplated the friend of the poor, who shall be my companion and helper in the end. ||1||
Manmohan SinghI have not, ever, remembered the Friend of the poor, who shall be my companion and helper.
Manmohan Singh (Punjabi)ਮੈਂ ਕਦੇ ਭੀ ਗਰੀਬਾਂ ਦੇ ਮਿੱਤਰ ਵਾਹਿਗੁਰੂ ਨੂੰ ਯਾਦ ਨਹੀਂ ਕੀਤਾ ਜੋ ਮੇਰਾ ਸਾਥੀ ਅਤੇ ਸਹਾਇਕ ਹੋਵੇਗਾ।
Fareedkot Teekaਹੇ ਦੀਨ ਬੰਧੂ! ਤੁਝ ਕੋ ਇਸ ਨੇ ਕਬੀ ਸਿਮਰਿਆ ਨਹੀਂ ਹੈ, ਜੋ ਤੂੰ ਇਸਕੇ ਸੰਗ ਹੋ ਕਰ ਸਦਾ ਸਹਾਈ ਹੋਤਾ ਹੈਂ॥੧॥
Prof. Sahib Singhਮੈਂ ਉਸ ਪਰਮਾਤਮਾ ਦਾ ਨਾਮ ਕਦੇ ਨਹੀਂ ਸਿਮਰਿਆ ਜੋ ਨਿਮਾਣਿਆਂ ਦਾ ਰਿਸ਼ਤੇਦਾਰ ਹੈ, ਅਤੇ ਜੇਹੜਾ (ਸਦਾ ਸਾਡੇ) ਨਾਲ ਮਦਦਗਾਰ ਹੈ ॥੧॥

ਪਦ ਅਰਥ ਦੀਨ ਬੰਧੁ = ਨਿਮਾਣਿਆਂ ਦਾ ਰਿਸ਼ਤੇਦਾਰ। ਜੁ = ਜੋ, ਜੇਹੜਾ। ਸੰਗਿ = ਨਾਲ। ਸਹਾਈ = ਮਦਦਗਾਰ ॥੧॥

SikhNet (Spanish)El Señor, Quien es Benévolo con el débil y en el Cuál nunca habité, nos guarda siempre Compañía. (1)

ਮਗਨ ਰਹਿਓ ਮਾਇਆ ਮੈ ਨਿਸ ਦਿਨਿ; ਛੁਟੀ ਨ ਮਨ ਕੀ ਕਾਈ ॥

magan rahio maaeaa mai nis din; chhuttee na man kee kaaee |

Sant Singh KhalsaI remain intoxicated by Maya, night and day, and the filth of my mind will not depart.
Manmohan SinghNight and day, I remain absorbed in the worldly valuables and my mind's filth forsakes me not.
Manmohan Singh (Punjabi)ਰਾਤ ਦਿਨ ਮੈਂ ਸੰਸਾਰੀ ਪਦਾਰਥਾਂ ਅੰਦਰ ਲੀਨ ਰਹਿੰਦਾ ਹਾਂ ਅਤੇ ਮੇਰੇ ਚਿੱਤੀ ਦੀ ਮੈਲ ਦੂਰ ਨਹੀਂ ਹੁੰਦੀ।
Fareedkot Teekaਰਾਤ ਦਿਨ ਤੇਰੀ ਮਾਇਆ ਮੇਂ ਹੀ ਇਹ ਮਗਨ ਰਹਿਆ ਹੈ, ਇਸ ਮਨ ਕੀ (ਕਾਈ) ਕੋਈ ਖੋਟੀ ਬ੍ਰਿਤੀ ਨਹੀਂ ਛੁਟੀ ਹੈ; ਵਾ (ਕਾਈ) ਜਲ ਕੇ ਬੂਰ ਵਤ ਜੋ ਮਲਨਤਾ ਸੀ ਸੋ ਨ ਛੁਟਤੀ ਭਈ॥
Prof. Sahib Singhਹੇ ਭਾਈ! ਮੈਂ ਰਾਤ ਦਿਨ ਮਾਇਆ (ਦੇ ਮੋਹ) ਵਿਚ ਮਸਤ ਰਿਹਾ ਹਾਂ, (ਇਸ ਤਰ੍ਹਾਂ ਮੇਰੇ) ਮਨ ਦੀ ਮੈਲ ਦੂਰ ਨਹੀਂ ਹੋ ਸਕੀ।

ਪਦ ਅਰਥ ਮਗਨ = ਮਸਤ। ਮਹਿ = ਵਿਚ। ਨਿਸਿ = ਰਾਤ। ਕਾਈ = ਪਾਣੀ ਦਾ ਜਾਲਾ।

SikhNet (Spanish)Noche y día estuve metido en Maya y mi mente nunca pudo limpiarse de su cochambre.

ਕਹਿ ਨਾਨਕ. ਅਬ ਨਾਹਿ ਅਨਤ ਗਤਿ; ਬਿਨੁ ਹਰਿ ਕੀ ਸਰਨਾਈ ॥੨॥੧॥੩੧॥

keh naanak. ab naeh anat gat; bin har kee saranaaee |2|1|31|

Sant Singh KhalsaSays Nanak, now, without the Lord's Sanctuary, I cannot find salvation in any other way. ||2||1||31||
Manmohan SinghSays Nanak, without seeking the Lord's refuge I cannot now obtain salvation in any other way.
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ, ਬਗੈਰ ਸਾਈਂ ਦੀ ਸ਼ਰਨ ਲੈਣ ਦੇ ਮੈਨੂੰ ਹੁਣ ਕਿਸੇ ਹੋਰ ਤਰੀਕੇ ਨਾਲ ਮੁਕਤੀ ਪ੍ਰਾਪਤ ਨਹੀਂ ਹੋ ਸਕਦੀ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਹਰਿ! ਅਬ ਆਪ ਕੀ ਸਰਨਾਈ ਬਿਨਾਂ ਔਰ ਕੋਈ ਗਤੀ ਪ੍ਰਾਪਤ ਹੋਣੇ ਕੀ ਜਗਹ ਨਹੀਂ ਹੈ, ਭਾਵ ਸੇ ਤੇਰੀ ਸਰਣ ਹੂੰ॥੨॥੧॥੩੧॥☬ਕਹੀਂ ਏਕ ਪੰਡਤ ਕਿਸੀ ਪੁਰਸ ਸਾਥ ਚਰਚਾ ਕਰਤੇ ਹੂਏ ਨੇ ਹਠ ਕੀਆ। ਏਕ ਕਹੈ ਪਰਮੇਸ੍ਵਰ ਦੂਰ ਹੈ ਔਰ ਏਕ ਕਹੈ ਨਿਕਟ ਹੈ। ਤਿਨ ਕੇ ਪ੍ਰਥਾਇ ਸ੍ਰੀ ਨਾਮਦੇਵ ਜੀ ਕਹਤੇ ਹੈਂ:
Prof. Sahib Singhਨਾਨਕ ਆਖਦਾ ਹੈ- ਹੁਣ (ਜਦੋਂ ਮੈਂ ਗੁਰੂ ਦੀ ਸਰਨ ਪਿਆ ਹਾਂ, ਤਾਂ ਮੈਨੂੰ ਸਮਝ ਆਈ ਹੈ ਕਿ) ਪ੍ਰਭੂ ਦੀ ਸਰਣ ਪੈਣ ਤੋਂ ਬਿਨਾ ਕਿਸੇ ਭੀ ਹੋਰ ਥਾਂ ਉੱਚੀ ਆਤਮਕ ਅਵਸਥਾ ਪ੍ਰਾਪਤ ਨਹੀਂ ਹੋ ਸਕਦੀ ॥੨॥੧॥੩੧॥

ਪਦ ਅਰਥ ਅਬ = ਹੁਣ (ਜਦੋਂ ਮੈਂ ਗੁਰੂ ਦੀ ਸਰਨ ਪਿਆ ਹਾਂ)। ਅਨਤ = {अन्यत्र} ਕਿਸੇ ਹੋਰ ਥਾਂ। ਗਤਿ = ਉੱਚੀ ਆਤਮਕ ਅਵਸਥਾ ॥੨॥੧॥੩੧॥

* ਟੋਡੀ ਰਾਗ ਵਿਚ ਸਾਰੇ ਸ਼ਬਦਾਂ ਦਾ ਵੇਰਵਾ ਇਉਂ ਹੈ: ਮਹਲਾ ੪ = ੧। ਮਹਲਾ ੫ = ੩੦। ਮਹਲਾ ੯ = ੧। ਕੁਲ ਜੋੜ = ੩੨।

SikhNet (Spanish)Dice Nanak, si no busco el Refugio del Señor, no me salvo. (2-1-31)
Answers quote the Granth verbatim with Ang citations. AI commentary is not Gurbani and not a religious ruling.