ੴ

ਸਿੱਖਬਾਣੀ · SikhBani

ਪੁੰਨ ਦਾਨ ਪੂਜਾ ਪਰਮੇਸੁਰ ਹਰਿ ਕੀਰਤਿ ਤਤੁ ਬੀਚਾਰੇ ॥

pun daan poojaa paramesur har keerat tat beechaare
Guru Arjan Dev Ji ਗੁਰੂ ਅਰਜਨ ਦੇਵ ਜੀ · Raag Todee · Ang 718 · 7 lines
Translations

ਟੋਡੀ ਮਹਲਾ ੫ ॥

ttoddee mahalaa 5 |

Sant Singh KhalsaTodee, Fifth Mehl:
Manmohan SinghTodi 5th Guru.
Manmohan Singh (Punjabi)ਟੋਡੀ ਪੰਜਵੀਂ ਪਾਤਿਸ਼ਾਹੀ।
SikhNet (Spanish)Todi, Mejl Guru Aryan, Quinto Canal Divino.

ਹਰਿ ਹਰਿ ਚਰਨ; ਰਿਦੈ ਉਰ ਧਾਰੇ ॥

har har charan; ridai ur dhaare |

Sant Singh KhalsaI have enshrined the Lord's Feet within my heart.
Manmohan SinghThe Lord God's feet, I have enshrined within my mind and heart.
Manmohan Singh (Punjabi)ਸੁਆਮੀ ਵਾਹਿਗੁਰੂ ਦੇ ਚਰਨ, ਮੈਂ ਆਪਣੇ ਮਨ ਅਤੇ ਦਿਲ ਅੰਦਰ ਟਿਕਾਏ ਹੋਏ ਹਨ।
Fareedkot Teekaਹਰਿ ਕੇ ਚਰਨ ਕਮਲ ਹਮ ਨੇ (ਉਰ) ਵਸੇਸ ਕਰ ਕੇ ਹਰ ਪ੍ਰਕਾਰ ਸੇ ਰਿਦੇ ਮੇਂ ਧਾਰੇ ਹੈਂ॥
Prof. Sahib Singhਹੇ ਭਾਈ! ਪਰਮਾਤਮਾ ਦੇ ਚਰਨ ਸਦਾ ਆਪਣੇ ਹਿਰਦੇ ਵਿਚ ਚੰਗੀ ਤਰ੍ਹਾਂ ਸਾਂਭ ਰੱਖ।

ਪਦ ਅਰਥ ਰਿਦੈ = ਹਿਰਦੇ ਵਿਚ। ਉਰ ਧਾਰੇ = ਉਰ ਧਾਰਿ, {ਉਰ = ਹਿਰਦਾ} ਹਿਰਦੇ ਵਿਚ ਟਿਕਾਈ ਰੱਖ।

SikhNet (Spanish)He enaltecido los Pies del Señor en mi corazón;

ਸਿਮਰਿ ਸੁਆਮੀ ਸਤਿਗੁਰੁ ਅਪੁਨਾ; ਕਾਰਜ ਸਫਲ ਹਮਾਰੇ ॥੧॥ ਰਹਾਉ ॥

simar suaamee satigur apunaa; kaaraj safal hamaare |1| rahaau |

Sant Singh KhalsaContemplating my Lord and Master, my True Guru, all my affairs have been resolved. ||1||Pause||
Manmohan SinghContemplating my Master, the True Guru, mine affairs have been adjusted. Pause.
Manmohan Singh (Punjabi)ਆਪਣੇ ਮਾਲਕ, ਸੱਚੇ ਗੁਰਾਂ ਨੂੰ ਯਾਦ ਕਰਨ ਦੁਆਰਾ, ਮੇਰੇ ਕੰਮ ਰਾਸ ਥੀ ਗਏ ਹਨ। ਠਹਿਰਾਉ।
Fareedkot Teekaਤਿਸੀ ਤੇ ਅਪਨਾ ਸਤਿਗੁਰੂ ਸ੍ਵਾਮੀ ਸਿਮਰ ਕਰ ਕੇ ਹਮਾਰੇ ਕਾਰਜ ਸਫਲ ਹੂਏ ਹੈਂ॥੧॥ ਰਹਾਉ ॥
Prof. Sahib Singhਆਪਣੇ ਗੁਰੂ ਨੂੰ ਮਾਲਕ ਪ੍ਰਭੂ ਨੂੰ ਸਿਮਰ ਕੇ ਅਸਾਂ ਜੀਵਾਂ ਦੇ ਸਾਰੇ ਕੰਮ ਸਿਰੇ ਚੜ੍ਹ ਸਕਦੇ ਹਨ ॥੧॥ ਰਹਾਉ ॥

ਪਦ ਅਰਥ ਸਿਮਰਿ = ਸਿਮਰ ਕੇ। ਸੁਆਮੀ = ਮਾਲਕ-ਪ੍ਰਭੂ। ਹਮਾਰੇ = ਅਸਾਂ ਜੀਵਾਂ ਦੇ ॥੧॥ ਰਹਾਉ ॥

SikhNet (Spanish)meditando en mi Señor y Maestro, en mi Verdadero Guru, todos mis asuntos se han arreglado.(1-Pausa)

ਪੁੰਨ ਦਾਨ ਪੂਜਾ ਪਰਮੇਸੁਰ; ਹਰਿ ਕੀਰਤਿ ਤਤੁ ਬੀਚਾਰੇ ॥

pun daan poojaa paramesur; har keerat tat beechaare |

Sant Singh KhalsaThe merits of giving donations to charity and devotional worship come from the Kirtan of the Praises of the Transcendent Lord; this is the true essence of wisdom.
Manmohan SinghAlms, charity and worship lie in the praise of the Supreme Lord Master. This is the essence of wisdom.
Manmohan Singh (Punjabi)ਖੈਰਾਤ, ਸਖਾਵਤ ਅਤੇ ਉਪਾਸ਼ਨਾ ਸ਼੍ਰੋਮਣੀ ਸਾਹਿਬ ਮਾਲਕ ਦੇ ਜੱਸ ਤੇ ਸਿਮਰਨ ਵਿੱਚ ਹੀ ਹਨ। ਇਹ ਹੀ ਮੂਲ ਸਿਆਣਪ ਹੈ।
Fareedkot Teekaਪੁਨ ਔ ਦਾਨ ਪਰਮੇਸ੍ਵਰ ਕੀ ਪੂਜਾ ਆਦੀ ਕਰਮ ਹਮ ਨੇ ਏਹੀ ਕੀਏ ਹੈਂ, ਜੋ ਹਰੀ ਕੀ ਕੀਰਤੀ ਔ ਤਤ ਮਿਥ੍ਯਾ ਕਾ ਵੀਚਾਰੁ ਕਰਨਾ ਹੈ॥
Prof. Sahib Singhਹੇ ਭਾਈ! ਸਾਰੀਆਂ ਵਿਚਾਰਾਂ ਦਾ ਨਿਚੋੜ ਇਹ ਹੈ ਕਿ ਪਰਮਾਤਮਾ ਦੀ ਸਿਫ਼ਤਿ-ਸਾਲਾਹ ਹੀ ਪਰਮਾਤਮਾ ਦੀ ਪੂਜਾ ਹੈ, ਤੇ, ਪੁੰਨ-ਦਾਨ ਹੈ।

ਪਦ ਅਰਥ ਕੀਰਤਿ = ਸਿਫ਼ਤਿ-ਸਾਲਾਹ। ਤਤੁ ਬੀਚਾਰੇ = ਸਾਰੀਆਂ ਵਿਚਾਰਾਂ ਦਾ ਨਿਚੋੜ।

SikhNet (Spanish)La Piedad, la Caridad y la Devoción vienen del Kirtan de la Elevación del Señor Trascendente; ésta es la Verdadera Esencia de la Sabiduría.

ਗੁਨ ਗਾਵਤ ਅਤੁਲ ਸੁਖੁ ਪਾਇਆ; ਠਾਕੁਰ ਅਗਮ ਅਪਾਰੇ ॥੧॥

gun gaavat atul sukh paaeaa; tthaakur agam apaare |1|

Sant Singh KhalsaSinging the Praises of the unapproachable, infinite Lord and Master, I have found immeasurable peace. ||1||
Manmohan SinghSinging the praise of the Unapproachable and Infinite Lord, I have obtained immeasurable peace.
Manmohan Singh (Punjabi)ਪਹੁੰਚ ਤੋਂ ਪਰੇ ਅਤੇ ਬੇਅੰਤ ਸੁਆਮੀ ਦਾ ਜੱਸ ਗਾਇਨ ਕਰਨ ਦੁਆਰਾ, ਮੈਂ ਆਮਾਪ ਆਰਾਮ ਪਾ ਲਿਆ ਹੈ।
Fareedkot Teekaਤਿਸ ਅਗਮ ਅਪਾਰ ਠਾਕੁਰ ਕੇ ਗੁਣ ਗਾਵਤਿਆਂ ਹੋਇਆਂ ਹਮ ਨੇ ਅਤੁਲ ਅਰਥਾਤ ਜਿਸ ਕੇ ਸਾਦਰਸ ਔਰ ਨ ਹੋਵੈ ਐਸਾ ਸੁਖੁ ਪਾਯਾ ਹੈ॥੧॥
Prof. Sahib Singhਅਪਹੁੰਚ ਤੇ ਬੇਅੰਤ ਮਾਲਕ-ਪ੍ਰਭੂ ਦੇ ਗੁਣ ਗਾਂਦਿਆਂ ਬੇਅੰਤ ਸੁਖ ਪ੍ਰਾਪਤ ਕਰ ਲਈਦਾ ਹੈ ॥੧॥

ਪਦ ਅਰਥ ਗਾਵਤ = ਗਾਂਦਿਆਂ। ਅਤੁਲ = ਜੇਹੜਾ ਤੋਲਿਆ ਨਾਹ ਜਾ ਸਕੇ, ਅਮਿਣਵਾਂ। ਗੁਨ ਠਾਕੁਰ = ਠਾਕੁਰ ਦੇ ਗੁਣ। ਅਗਮ = ਅਪਹੁੰਚ ॥੧॥

SikhNet (Spanish)Cantando Su Alabanza, obtuve la Bondad; Él es mi Maestro, Infinito e Insondable.(1)

ਜੋ ਜਨ ਪਾਰਬ੍ਰਹਮਿ ਅਪਨੇ ਕੀਨੇ; ਤਿਨ ਕਾ ਬਾਹੁਰਿ ਕਛੁ ਨ ਬੀਚਾਰੇ ॥

jo jan paarabraham apane keene; tin kaa baahur kachh na beechaare |

Sant Singh KhalsaThe Supreme Lord God does not consider the merits and demerits of those humble beings whom He makes His own.
Manmohan SinghThe persons, whom the Transcendent Lord, once, makes His own, their merits and demerits He, again, considers not.
Manmohan Singh (Punjabi)ਜਿਨ੍ਹਾਂ ਪੁਰਸ਼ਾਂ ਨੂੰ ਪਰਮ ਪ੍ਰਭੂ ਇਕ ਵਾਰੀ ਆਪਣੇ ਨਿੱਜ ਦੇ ਬਣਾ ਲੈਂਦਾ ਹੈ, ਉਨ੍ਹਾਂ ਦੇ ਗੁਣਾਂ ਤੇ ਔਗੁਣਾਂ ਵੱਲ ਉਹ ਮੁੜ ਦੇ ਧਿਆਨ ਨਹੀਂ ਦਿੰਦਾ।
Fareedkot Teekaਜੋ ਜਨ ਪਾਰਬ੍ਰਹਮ ਨੇ ਅਪਨੇ ਦਾਸ ਕਰ ਲੀਏ ਹੈਂ, ਤਿਨੋਂ ਕਾ ਪੁਨਾ ਗੁਨ ਅਵਗੁਨ ਕਛ ਨਹੀਂ ਵੀਚਾਰਤਾ ਹੈ॥
Prof. Sahib Singhਹੇ ਭਾਈ! ਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ ਨੇ ਆਪਣੇ (ਸੇਵਕ) ਬਣਾ ਲਿਆ ਉਹਨਾਂ ਦੇ ਕਰਮਾਂ ਦਾ ਲੇਖਾ ਮੁੜ ਨਹੀਂ ਪੁੱਛਦਾ।

ਪਦ ਅਰਥ ਪਾਰਬ੍ਰਹਮਿ = ਪਾਰਬ੍ਰਹਮ ਨੇ। ਬਾਹੁਰਿ = ਮੁੜ, ਫਿਰ। ਕਛੁ ਨ ਬੀਚਾਰੇ = ਕੋਈ ਲੇਖਾ ਨਹੀਂ ਕਰਦਾ।

SikhNet (Spanish)Quien sea que pertenezca al Señor, no tiene que entregar cuentas de sus acciones.

ਨਾਮ ਰਤਨੁ ਸੁਨਿ ਜਪਿ ਜਪਿ ਜੀਵਾ; ਹਰਿ ਨਾਨਕ ਕੰਠ ਮਝਾਰੇ ॥੨॥੧੧॥੩੦॥

naam ratan sun jap jap jeevaa; har naanak kantth majhaare |2|11|30|

Sant Singh KhalsaHearing, chanting and meditating on the jewel of the Naam, I live; Nanak wears the Lord as his necklace. ||2||11||30||
Manmohan SinghHearing remembering and contemplating the Name jewel, live I Nanak wears the Lord around his neck.
Manmohan Singh (Punjabi)ਨਾਮ ਦੇ ਹੀਰੇ ਨੂੰ ਸ੍ਰਵਣ ਕਰ ਕੇ, ਅਤੇ ਉਸ ਦਾ ਆਰਾਧਨ ਤੇ ਸਿਮਰਨ ਕਰਨ ਦੁਆਰਾ, ਮੈਂ ਜੀਉਂਦਾ ਹਾਂ। ਨਾਨਕ ਨੇ ਸਾਹਿਬ ਨੂੰ ਆਪਣੇ ਹਿਰਦੇ (ਗਲੇ) ਦੁਆਲੇ ਪਰੋ ਲਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਵਾਹਿਗੁਰੂ ਕਾ ਨਾਮ ਰਤਨ ਰੂਪ ਕੌ ਗੁਰੋਂ ਤੇ ਸ੍ਰਵਣ ਕਰ ਮਨ ਬਾਣੀ ਸੇ ਜਪ ਕਰ ਕੇ ਮੈਂ ਜੀਵਤਾ ਹੂੰ, ਹਰੀ ਨਾਮ ਕੋ ਹੀ ਕੰਠ ਬੀਚ ਹਮ ਨੇ ਭੂਖਣ ਕੀਆ ਹੈ॥੨॥੧੧ ॥੩੦॥☬ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨਿੰਮ੍ਰਤਾ ਸਹਿਤ ਸ੍ਰੀ ਅਕਾਲ ਪੁਰਖ ਜੀ ਕੇ ਸਨਮੁਖ ਬੇਨਤੀ ਕਰਤੇ ਹੈਂ:
Prof. Sahib Singhਹੇ ਨਾਨਕ! (ਆਖ-) ਮੈਂ ਭੀ ਪਰਮਾਤਮਾ ਦੇ ਰਤਨ (ਵਰਗੇ ਕੀਮਤੀ) ਨਾਮ ਨੂੰ ਆਪਣੇ ਗਲੇ ਵਿਚ ਪ੍ਰੋ ਲਿਆ ਹੈ, ਨਾਮ ਸੁਣ ਸੁਣ ਕੇ ਜਪ ਜਪ ਕੇ ਮੈਂ ਆਤਮਕ ਜੀਵਨ ਪ੍ਰਾਪਤ ਕਰ ਰਿਹਾ ਹਾਂ ॥੨॥੧੧॥੩੦॥

ਪਦ ਅਰਥ ਸੁਨਿ = ਸੁਣ ਕੇ। ਜਪਿ = ਜਪ ਕੇ। ਜੀਵਾ = ਜੀਵਾਂ, ਮੈ ਆਤਮਕ ਜੀਵਨ ਹਾਸਲ ਕਰ ਰਿਹਾ ਹਾਂ। ਕੰਠ = ਗਲਾ। ਮਝਾਰੇ = ਵਿਚ ॥੨॥੧੧॥੩੦॥

SikhNet (Spanish)Escuchando y contemplando la Joya del Nombre, yo vivo, y Lo traigo siempre en mi corazón. (2-11-30)
Answers quote the Granth verbatim with Ang citations. AI commentary is not Gurbani and not a religious ruling.