ਗਉੜੀ ਕਬੀਰ ਜੀ ॥
gaurree kabeer jee |
Sant Singh KhalsaGauree, Kabeer Jee:
Manmohan SinghGauri Kabir Ji.
Manmohan Singh (Punjabi)ਗਉੜੀ ਕਬੀਰ ਜੀ।
SikhNet (Spanish)Gauri Kabir yi.
ਬਿਨੁ ਸਤ; ਸਤੀ ਹੋਇ ਕੈਸੇ ਨਾਰਿ ॥
bin sat; satee hoe kaise naar |
Sant Singh KhalsaWithout Truth, how can the woman be a true satee - a widow who burns herself on her husband's funeral pyre?
Manmohan SinghWithout chastity, how can the women be faithful to her husband,
Manmohan Singh (Punjabi)ਪਵਿਤ੍ਰਤਾ ਦੇ ਬਾਝੋਂ, ਪਤਨੀ ਪਤਿਬ੍ਰਤਾ ਕਿਸ ਤਰ੍ਹਾ ਹੋ ਸਕਦੀ ਹੈ?
Fareedkot Teekaਵੈਰਾਗ ਰੂਪੀ ਪਤੀਬ੍ਰਤ ਧਰਮ ਸੇ ਬਿਨਾਂ ਜੀਵ ਰੂਪੀ ਇਸਤ੍ਰੀ ਸਤੀ ਕੈਸੇ ਹੋ ਅਰਥਾਤ ਜੀਵ ਭਾਵ ਸੇ ਕੈਸੇ ਮਰੇ॥
Prof. Sahib Singhਭਲਾ ਸਤਿ-ਧਰਮ ਤੋਂ ਬਿਨਾ ਕੋਈ ਇਸਤ੍ਰੀ ਸਤੀ ਕਿਵੇਂ ਬਣ ਸਕਦੀ ਹੈ?ਪਦ ਅਰਥ ਹੋਇ ਕੈਸੇ = ਕਿਵੇਂ ਹੋ ਸਕਦੀ ਹੈ? ਕਿਵੇਂ ਅਖਵਾ ਸਕਦੀ ਹੈ? ਸਤ = ਸੁੱਚਾ ਆਚਰਨ। ਨਾਰਿ = ਇਸਤ੍ਰੀ।
SikhNet (Spanish)¿Cómo puede una mujer volverse la verdadera esposa arrojándose a la hoguera de su esposo, sin tener la Verdad en su corazón?
ਪੰਡਿਤ ਦੇਖਹੁ; ਰਿਦੈ ਬੀਚਾਰਿ ॥੧॥
panddit dekhahu; ridai beechaar |1|
Sant Singh KhalsaO Pandit, O religious scholar, see this and contemplate it within your heart. ||1||
Manmohan SinghO Pandit, see and reflect over this in thy mind.
Manmohan Singh (Punjabi)ਹੇ ਪੰਡਤ ਵੇਖ ਅਤੇ ਇਸ ਨੂੰ ਆਪਣੇ ਚਿੱਤ ਅੰਦਰ ਸੋਚ ਸਮਝ।
Fareedkot Teekaਹੇ ਪੰਡਿਤ! ਰਿਦੇ ਮੇਂ ਵਿਚਾਰ ਕਰ ਦੇਖਹੁ॥੧॥
Prof. Sahib Singhਹੇ ਪੰਡਿਤ! ਮਨ ਵਿਚ ਵਿਚਾਰ ਕੇ ਵੇਖ ॥੧॥ਪਦ ਅਰਥ ਪੰਡਿਤ = ਹੇ ਪੰਡਿਤ! ਬੀਚਾਰਿ = ਵਿਚਾਰ ਕਰ ਕੇ ॥੧॥
SikhNet (Spanish)Dedícale a esto, oh Pandit, tu más profundo pensamiento.(1)
ਪ੍ਰੀਤਿ ਬਿਨਾ; ਕੈਸੇ ਬਧੈ ਸਨੇਹੁ ॥
preet binaa; kaise badhai sanehu |
Sant Singh KhalsaWithout love, how can one's affection increase?
Manmohan SinghIf the bride has no love for her husband, how can husband's love for her increase?
Manmohan Singh (Punjabi)ਜੇ ਪਤਨੀ ਦਾ ਪਤੀ ਨਾਲ ਪਿਆਰ ਨਹੀਂ ਤਾਂ ਪਤੀ ਦਾ ਉਸ ਲਈ ਪਿਆਰ ਕਿਸ ਤਰ੍ਹਾਂ ਵਧ ਸਕਦਾ ਹੈ?
Fareedkot Teekaਜਬ ਲਗ ਜੀਵ ਇਸਤ੍ਰੀ ਕੀ ਪਰਮੇਸ੍ਵਰ ਭਰਤੇ ਮੇਂ ਪ੍ਰੀਤ ਨਹੀਂ ਤਬ ਲਗ ਪਤੀ ਕਾ (ਸਨੇਹੁ) ਪ੍ਰੇਮ ਇਸਤ੍ਰੀ ਮੇਂ ਕੈਸੇ ਹੋਵੇ॥☬ਪ੍ਰਸ਼ਨ: ਪ੍ਰੇਮ ਨ ਹੋਨੇ ਕੀ ਕਿਆ ਨਿਸਾਨੀ ਹੈ?☬ਉੱਤ੍ਰ:
Prof. Sahib Singh(ਇਸੇ ਤਰ੍ਹਾਂ ਹਿਰਦੇ ਵਿਚ) ਪ੍ਰੀਤ ਤੋਂ ਬਿਨਾ (ਪ੍ਰਭੂ-ਪਤੀ ਨਾਲ) ਪਿਆਰ ਕਿਵੇਂ ਬਣ ਸਕਦਾ ਹੈ?ਪਦ ਅਰਥ ਬਧੈ = ਬਣ ਸਕਦਾ ਹੈ। ਸਨੇਹੁ = ਪਿਆਰ।
SikhNet (Spanish)Sin Amor, ¿cómo puede una persona estar apegada a otra?
ਜਬ ਲਗੁ ਰਸੁ; ਤਬ ਲਗੁ ਨਹੀ ਨੇਹੁ ॥੧॥ ਰਹਾਉ ॥
jab lag ras; tab lag nahee nehu |1| rahaau |
Sant Singh KhalsaAs long as there is attachment to pleasure, there can be no spiritual love. ||1||Pause||
Manmohan SinghAs long as there is worldly attachment, so long there cannot be Divine love. Pause.
Manmohan Singh (Punjabi)ਜਦ ਤਾਂਈ ਸੰਸਾਰੀ ਲਗਨ ਹੈ, ਤਦ ਤਾਂਈ ਈਸ਼ਵਰੀ ਪ੍ਰੀਤ ਨਹੀਂ ਹੋ ਸਕਦੀ। ਠਹਿਰਾਉ।
Fareedkot Teekaਜਬ ਲਗ ਵਿਸਿਓਂ ਮੇਂ (ਰਸੁ) ਅਨੰਦ ਮਾਨਤਾ ਹੈ ਤਬ ਤਕ ਜੀਵ ਕਾ ਪਰਮੇਸ੍ਵਰ ਮੇਂ ਨੇਹੁ ਨਹੀਂ ਹੈ॥੧॥ ਰਹਾਉ ॥
Prof. Sahib Singhਜਦ ਤਾਈਂ (ਮਨ ਵਿਚ) ਮਾਇਆ ਦਾ ਚਸਕਾ ਹੈ, ਤਦ ਤਾਈਂ (ਪਤੀ ਪਰਮਾਤਮਾ ਨਾਲ) ਪਿਆਰ ਨਹੀਂ ਹੋ ਸਕਦਾ ॥੧॥ ਰਹਾਉ ॥ਪਦ ਅਰਥ ਰਸੁ = ਮਾਇਆ ਦਾ ਸੁਆਦ ॥੧॥ ਰਹਾਉ ॥
SikhNet (Spanish)Tanto cuanto uno sea seducido por el deseo, uno no podrá amar. (1-Pausa)
ਸਾਹਨਿ ਸਤੁ ਕਰੈ; ਜੀਅ ਅਪਨੈ ॥
saahan sat karai; jeea apanai |
Sant Singh KhalsaOne who, in his own soul, believes the Queen Maya to be true,
Manmohan SinghHe, who in his mind deems mammon as true,
Manmohan Singh (Punjabi)ਜੋ ਆਪਣੇ ਚਿੱਤ ਵਿੱਚ ਮਾਇਆ ਨੂੰ ਸੱਚੀ ਸਮਝਦਾ ਹੈ,
Fareedkot Teekaਜਿਸ ਨੇ (ਸਾਹਨਿ) ਪਰਮੇਸ੍ਵਰ ਸਾਹੂਕਾਰ ਕੀ ਇਸਤ੍ਰੀ ਅਰਥਾਤ ਮਾਇਆ ਕੋ ਅਪਨੇ ਰਿਦੇ ਮੇਂ ਸਤ ਕਰ ਕੇ ਜਾਣਿਆ ਹੈ, ਭਾਵ ਮਾਇਆ ਕੇ ਪਦਾਰਥੋਂ ਮੇਂ ਸਤਬੁਧੀ ਹੈ॥
Prof. Sahib Singhਜੋ ਮਨੁੱਖ ਮਾਇਆ ਨੂੰ ਹੀ ਆਪਣੇ ਹਿਰਦੇ ਵਿਚ ਸੱਤ ਸਮਝਦਾ ਹੈ,ਪਦ ਅਰਥ ਸਾਹਨਿ = ਸ਼ਾਹਣੀ, ਸ਼ਾਹ ਦੀ ਵਹੁਟੀ, ਪ੍ਰਭੂ-ਸ਼ਾਹ ਦੀ ਇਸਤ੍ਰੀ, ਮਾਇਆ। ਸਤੁ ਕਰੈ = ਸੱਤ ਸਮਝਦਾ ਹੈ। ਜੀਅ = ਹਿਰਦੇ ਵਿਚ।
SikhNet (Spanish)Mientras uno vea a Maya como verdadera, uno no encontrará a su Señor,
ਸੋ ਰਮਯੇ ਕਉ; ਮਿਲੈ ਨ. ਸੁਪਨੈ ॥੨॥
so ramaye kau; milai na. supanai |2|
Sant Singh Khalsadoes not meet the Lord, even in dreams. ||2||
Manmohan Singhmeets not the Pervading Lord, even in his dream.
Manmohan Singh (Punjabi)ਉਹ ਵਿਆਪਕ ਸੁਆਮੀ ਨੂੰ ਆਪਣੇ ਸੁਪਨੇ ਵਿੱਚ ਭੀ ਨਹੀਂ ਮਿਲਦਾ।
Fareedkot Teekaਸੋ ਪੁਰਸ (ਰਮਯੇ) ਪਰਮੇਸ੍ਵਰ ਕੋ ਸੁਪਨੇ ਮੇਂ ਅਰਥਾਤ ਕਦਾਚਿਤ ਨਹੀਂ ਮਿਲਤਾ ਹੈ॥੨॥☬ਪ੍ਰਸ਼ਨ: ਇਹ ਤੋ ਦੋਹਾਗਣਿ ਕਾ ਚਿੰਨ ਕਹਾ, ਸੁਹਾਗਣਿ ਕਾ ਚਿੰਨ ਕਿਆ ਹੈ?☬ਉੱਤ੍ਰ:
Prof. Sahib Singhਉਹ ਪ੍ਰਭੂ ਨੂੰ ਸੁਪਨੇ ਵਿਚ ਭੀ (ਭਾਵ, ਕਦੇ ਭੀ) ਨਹੀਂ ਮਿਲ ਸਕਦਾ ॥੨॥ਪਦ ਅਰਥ ਰਮਯੇ ਕਉ = ਰਾਮ ਨੂੰ ॥੨॥
SikhNet (Spanish)ni siquiera en sueños. (2)
ਤਨੁ ਮਨੁ ਧਨੁ; ਗ੍ਰਿਹੁ ਸਉਪਿ ਸਰੀਰੁ ॥
tan man dhan; grihu saup sareer |
Sant Singh KhalsaOne who surrenders her body, mind, wealth, home and self
Manmohan SinghOne who surrenders her body, soul, wealth, home and self to her Master,
Manmohan Singh (Punjabi)ਜੋ ਆਪਣੀ ਦੇਹਿ, ਆਤਮਾ, ਦੌਲਤ ਘਰ ਅਤੇ ਆਪਣਾ ਆਪ ਆਪਣੇ ਮਾਲਕ ਦੇ ਸਮਰਪਣ ਕਰਦੀ ਹੈ,
Fareedkot Teekaਜਿਸ ਨੇ (ਤਨੁ) ਸੂਖਮ ਸਰੀਰ ਜੋ ਮਨ ਪ੍ਰਧਾਨ ਹੈ ਔਰ ਸਥੂਲ ਸਰੀਰ ਪੁਨਾ ਧਨ ਔਰ ਘਰੁ ਇਹ ਪਰਮੇਸ੍ਵਰ ਪਤੀ ਕੋ ਸਉਪ ਦੀਆ ਹੈ॥
Prof. Sahib Singhਜੋ ਆਪਣਾ ਤਨ, ਮਨ, ਧਨ, ਘਰ ਤੇ ਸਰੀਰ (ਆਪਣੇ ਪਤੀ ਦੇ) ਹਵਾਲੇ ਕਰ ਦੇਂਦੀ ਹੈ,ਪਦ ਅਰਥ ਸਉਪਿ = ਸੌਂਪੇ, ਹਵਾਲੇ ਕਰ ਦੇਵੇ।
SikhNet (Spanish)Dice Kabir, aquélla que entrega su mente, cuerpo, riquezas y hogar a su Señor y Maestro,
ਸੋਈ ਸੁਹਾਗਨਿ; ਕਹੈ ਕਬੀਰੁ ॥੩॥੨੩॥
soee suhaagan; kahai kabeer |3|23|
Sant Singh Khalsa- she is the true soul-bride, says Kabeer. ||3||23||
Manmohan SinghKabir calls her the true bride.
Manmohan Singh (Punjabi)ਕਬੀਰ ਉਸ ਨੂੰ ਸੱਚੀ ਵਹੁਟੀ ਆਖਦਾ ਹੈ।
Fareedkot Teekaਕਬੀਰ ਜੀ ਕਹਤੇ ਹੈਂ: ਸੋਈ ਸੁਹਾਗਣ ਹੈ॥੩॥ ੨੩॥☬ਵਿਖਿਆ ਕੀ ਪ੍ਰਬਲਤਾ ਅਰ ਮਿਥਿਆ ਪਨਾ ਦੇਖਾਵਤੇ ਹੂਏ ਕਹਤੇ ਹੈਂ:
Prof. Sahib Singhਕਬੀਰ ਆਖਦਾ ਹੈ-ਉਹੋ (ਜੀਵ-) ਇਸਤ੍ਰੀ ਭਾਗਾਂ ਵਾਲੀ ਹੈ ॥੩॥੨੩॥ਪਦ ਅਰਥ ਸੁਹਾਗਨਿ = ਸੁਹਾਗ ਵਾਲੀ, ਭਾਗਾਂ ਵਾਲੀ ॥੩॥੨੩॥
ਸ਼ਬਦ ਦਾ ਭਾਵ: ਮਾਇਆ ਦਾ ਮੋਹ ਤਿਆਗਿਆਂ ਹੀ ਪ੍ਰਭੂ-ਚਰਨਾਂ ਵਿਚ ਪਿਆਰ ਬਣ ਸਕਦਾ ਹੈ; ਦੋਵੇਂ ਇਕੱਠੇ ਨਹੀਂ ਟਿਕ ਸਕਦੇ।
SikhNet (Spanish)es la verdadera esposa.(3-23)