ੴ

ਸਿੱਖਬਾਣੀ · SikhBani

Ang 328

Sri Guru Granth Sahib · Raag Gauree · 7 shabads, 56 lines
Translations
Shabad Bhagat Kabir Ji Raag Gauree

ਗਉੜੀ ਕਬੀਰ ਜੀ ॥

gaurree kabeer jee |

Sant Singh KhalsaGauree, Kabeer Jee:
Manmohan SinghGauri Kabir Ji.
Manmohan Singh (Punjabi)ਗਉੜੀ ਕਬੀਰ ਜੀ।
SikhNet (Spanish)Gauri Kabir yi.

ਜਾ ਕੈ; ਹਰਿ ਸਾ ਠਾਕੁਰੁ. ਭਾਈ ॥

jaa kai; har saa tthaakur. bhaaee |

Sant Singh KhalsaOne who has the Lord as his Master, O Siblings of Destiny
Manmohan SinghHe who has such a Master as God, O brother!
Manmohan Singh (Punjabi)ਜਿਸ ਦਾ ਮਾਲਕ, ਵਾਹਿਗੁਰੂ ਵਰਗਾ ਹੈ, ਹੇ ਵੀਰ!
Fareedkot Teekaਹੇ ਭਾਈ! ਜਿਸ ਕੇ ਰਿਦੇ ਮੇਂ (ਸਾ) ਵਹੁ ਹਰੀ ਠਾਕੁਰ ਹੈ॥
Prof. Sahib Singhਹੇ ਸੱਜਣ! ਜਿਸ ਮਨੁੱਖ ਦੇ ਹਿਰਦੇ-ਰੂਪ ਘਰ ਵਿਚ ਪ੍ਰਭੂ ਮਾਲਕ ਆਪ (ਮੌਜੂਦ) ਹੈ,

ਪਦ ਅਰਥ ਜਾ ਕੈ = ਜਿਸ ਦੇ ਹਿਰਦੇ-ਰੂਪ ਘਰ ਵਿਚ। ਹਰਿ ਸਾ = ਪਰਮਾਤਮਾ ਵਰਗਾ (ਭਾਵ, ਪਰਮਾਤਮਾ ਆਪ)। ਠਾਕੁਰੁ = ਮਾਲਿਕ। ਭਾਈ = ਹੇ ਵੀਰ!

SikhNet (Spanish)Quien tiene al Único Señor como su Maestro,

ਮੁਕਤਿ ਅਨੰਤ; ਪੁਕਾਰਣਿ ਜਾਈ ॥੧॥

mukat anant; pukaaran jaaee |1|

Sant Singh Khalsa- countless liberations knock at his door. ||1||
Manmohan Singhcountless salvations knock at his door.
Manmohan Singh (Punjabi)ਬਿਅੰਤ ਮੁਕਤੀਆਂ ਉਸ ਦੇ ਦਰ ਤੇ ਹਾਕਾਂ ਮਾਰਦੀਆਂ ਹਨ।
Fareedkot Teekaਤਿਸ ਕੇ ਪਾਸ ਸਾਲੋਕ ਸਰੂਪ ਆਦਿਕ ਮੁਕਤੀਆਂ ਅਨੰਤ ਵਾ ਅਨੇਕ ਵਾਰੀ ਪੁਕਾਰਣ ਜਾਤੀਆਂ ਹੈਂ ਕਿ ਹੇ ਕੰਤ ਹਮਾਰੇ ਕੌ ਬਰੋ, ਭਾਵ ਏਹ ਕਿ ਵਹੁ ਪੁਰਸ ਮੁਕਤੀ ਕੀ ਭੀ ਇਛਾ ਨਹੀਂ ਰਖਤਾ॥੧॥
Prof. Sahib Singhਮੁਕਤੀ ਉਸ ਅੱਗੇ ਆਪਣਾ ਆਪ ਅਨੇਕਾਂ ਵਾਰੀ ਭੇਟ ਕਰਦੀ ਹੈ ॥੧॥

ਪਦ ਅਰਥ ਅਨੰਤ = ਅਨੇਕਾਂ ਵਾਰੀ। ਪੁਕਾਰਣਿ ਜਾਈ = ਸੱਦਣ ਲਈ ਜਾਂਦੀ ਹੈ, (ਭਾਵ, ਆਪਣਾ ਆਪ ਭੇਟਾ ਕਰਦੀ ਹੈ) ॥੧॥

SikhNet (Spanish)a su puerta llaman millones de salvaciones. (1)

ਅਬ ਕਹੁ ਰਾਮ; ਭਰੋਸਾ ਤੋਰਾ ॥

ab kahu raam; bharosaa toraa |

Sant Singh KhalsaIf I say now that my trust is in You alone, Lord,
Manmohan SinghSay now that my trust is in Thee, O Lord,
Manmohan Singh (Punjabi)ਦੱਸੋ! ਹੁਣ ਜਦ ਮੇਰਾ ਯਕੀਨ ਤੇਰੇ ਉਤੇ ਹੀ ਹੈ, ਹੇ ਸਾਹਿਬ!
Fareedkot Teekaਹੇ ਭਾਈ! ਅਬ ਕਹੁ ਜੇ ਰਾਮ ਵਿਖੇ ਤੇਰਾ ਭਰੋਸਾ ਹੋ ਜਾਵੇ॥
Prof. Sahib Singh(ਹੇ ਕਬੀਰ! ਪ੍ਰਭੂ ਦੀ ਹਜ਼ੂਰੀ ਵਿਚ) ਹੁਣ ਆਖ-ਹੇ ਪ੍ਰਭੂ! ਜਿਸ ਮਨੁੱਖ ਨੂੰ ਇਕ ਤੇਰਾ ਆਸਰਾ ਹੈ,

ਪਦ ਅਰਥ ਅਬ = ਹੁਣ। ਕਹੁ = ਆਖ। ਰਾਮ = ਹੇ ਪ੍ਰਭੂ! ਤੋਰਾ = ਤੇਰਾ।

SikhNet (Spanish)Si uno dice, oh Señor, yo me apoyo sólo en Ti,

ਤਬ ਕਾਹੂ ਕਾ; ਕਵਨੁ ਨਿਹੋਰਾ ॥੧॥ ਰਹਾਉ ॥

tab kaahoo kaa; kavan nihoraa |1| rahaau |

Sant Singh Khalsathen what obligation do I have to anyone else? ||1||Pause||
Manmohan Singhthen what obligation am I under to anyone else? Pause.
Manmohan Singh (Punjabi)ਤਦ, ਮੈਨੂੰ ਕਿਸੇ ਹੋਰ ਦੀ ਕੀ ਮੁਛੰਦਗੀ ਹੈ? ਠਹਿਰਾਉ।
Fareedkot Teekaਤਬ ਕਿਸੀ ਸਨਬੰਧੀ ਕਾ ਕਿਆ ਅਹਸਾਨ ਸਹਾਰਨਾ ਹੈ॥੧॥ ਰਹਾਉ ॥☬ਪ੍ਰਸ਼ਨ: ਸਰੀਰ ਕਾ ਬਿਉਹਾਰ ਕੈਸੇ ਚਲੇਗਾ⁽¹⁾?☬ਉੱਤ੍ਰ:
Prof. Sahib Singhਉਸ ਨੂੰ ਹੁਣ ਕਿਸੇ ਦੀ ਖ਼ੁਸ਼ਾਮਦ (ਕਰਨ ਦੀ ਲੋੜ) ਨਹੀਂ ਹੈ ॥੧॥ ਰਹਾਉ ॥

ਪਦ ਅਰਥ ਕਾਹੂ ਕਾ = ਕਿਸੇ ਹੋਰ ਦਾ। ਕਵਨੁ = ਕਿਹੜਾ, ਕੀਹ? ਨਿਹੋਰਾ = ਅਹਿਸਾਨ ॥੧॥ ਰਹਾਉ ॥

SikhNet (Spanish)entonces con nadie más tiene uno compromiso.(1-Pausa)

ਤੀਨਿ ਲੋਕ; ਜਾ ਕੈ ਹਹਿ ਭਾਰ ॥

teen lok; jaa kai heh bhaar |

Sant Singh KhalsaHe bears the burden of the three worlds;
Manmohan SinghThe Lord, who bears the burden of three worlds,
Manmohan Singh (Punjabi)ਸੁਆਮੀ ਜੋ ਤਿੰਨਾਂ ਜਹਾਨ ਦਾ ਬੋਝ ਬਰਦਾਸ਼ਤ ਕਰ ਰਿਹਾ ਹੈ,
Fareedkot Teekaਤ੍ਰਿਲੋਕੀ ਕੀ ਪਾਲਨਾ ਜਿਸ ਕੇ ਆਸਰੇ ਹੈ॥
Prof. Sahib Singhਜਿਸ ਪ੍ਰਭੂ ਦੇ ਆਸਰੇ ਤ੍ਰੈਵੇ ਲੋਕ ਹਨ,

ਪਦ ਅਰਥ ਜਾ ਕੈ ਭਾਰ = ਜਿਸ (ਪ੍ਰਭੂ) ਦੇ ਆਸਰੇ।

SikhNet (Spanish)¿Cómo piensas que aquél que carga el peso de los tres mundos,

ਸੋ. ਕਾਹੇ ਨ ਕਰੈ; ਪ੍ਰਤਿਪਾਰ ॥੨॥

so. kaahe na karai; pratipaar |2|

Sant Singh Khalsawhy should He not cherish you also? ||2||
Manmohan Singhwhy should not He cherish me?
Manmohan Singh (Punjabi)ਮੇਰੀ ਕਿਉਂ ਪ੍ਰਤਿਪਾਲਣਾ ਨਾਂ ਕਰੇਗਾ?
Fareedkot Teekaਸੋ ਤੇਰੀ ਪਾਲਨਾ ਕਿਉਂ ਨਹੀਂ ਕਰੇਗਾ ਅਰਥਾਤ ਕਰੇਗਾ॥੨॥☬ਪ੍ਰਸ਼ਨ: ਸਰੀਰ ਕੀ ਪਾਲਨਾ ਮੇਂ ਤੋ ਸੰਸਾ ਨਹੀਂ ਰਹਿਆ ਅਵਸ ਹੀ ਹੋਵੇਗੀ, ਪਰੰਤੂ ਮੁਕਤੀ ਕੇ ਵਾਸਤੇ ਤੋ ਕਿਸੀ ਕਾ ਨਿਹੋਰਾ ਕਰਨਾ ਪੜੇਗਾ?
Prof. Sahib Singhਉਹ (ਤੇਰੀ) ਪਾਲਣਾ ਕਿਉਂ ਨ ਕਰੇਗਾ? ॥੨॥

ਪਦ ਅਰਥ ਕਾਹੇ ਨ = ਕਿਉਂ ਨ? ਪ੍ਰਤਿਪਾਰ = ਪਾਲਣਾ ॥੨॥

SikhNet (Spanish)va a llevarte a ti también a través?(2)

ਕਹੁ ਕਬੀਰ; ਇਕ ਬੁਧਿ ਬੀਚਾਰੀ ॥

kahu kabeer; ik budh beechaaree |

Sant Singh KhalsaSays Kabeer, through contemplation, I have obtained this one understanding.
Manmohan SinghSays Kabir, I have obtained one piece of knowledge by reflection,
Manmohan Singh (Punjabi)ਕਬੀਰ ਜੀ ਆਖਦੇ ਹਨ, ਸੋਚ ਵਿਚਾਰ ਦੁਆਰਾ ਮੈਂ ਇਕ ਗਿਆਤ ਪ੍ਰਾਪਤ ਕੀਤੀ ਹੈ,
Fareedkot Teekaਕਬੀਰ ਜੀ ਕਹਤੇ ਹੈਂ: ਏਕ ਬਾਤ ਬੁਧੀ ਮੇਂ ਵੀਚਾਰੀ ਹੈ॥
Prof. Sahib Singhਕਬੀਰ ਆਖਦਾ ਹੈ- ਅਸਾਂ ਇਕ ਸੋਚ ਸੋਚੀ ਹੈ;

ਪਦ ਅਰਥ ਬੁਧਿ = ਅਕਲ, ਸੋਚ। ਬੀਚਾਰੀ = ਵਿਚਾਰੀ ਹੈ, ਸੋਚੀ ਹੈ।

SikhNet (Spanish)Dice Kabir, he meditado sobre la maldad en el mundo, pero,

ਕਿਆ ਬਸੁ; ਜਉ. ਬਿਖੁ ਦੇ ਮਹਤਾਰੀ ॥੩॥੨੨॥

kiaa bas; jau. bikh de mahataaree |3|22|

Sant Singh KhalsaIf the mother poisons her own child, what can anyone do? ||3||22||
Manmohan Singhif the mother poisons her own child, what can we do them?
Manmohan Singh (Punjabi)ਜੇਕਰ ਮਾਂ ਆਪਣੇ ਬੱਚੇ ਨੂੰ ਹੀ ਜ਼ਹਿਰ ਦੇਵੇ ਤਾਂ ਅਸੀਂ ਕੀ ਕਰ ਸਕਦੇ ਹਾਂ?
Fareedkot Teekaਲੜਕੇ ਕਾ ਕਿਆ ਵਸ ਚੱਲਦਾ ਹੈ ਜੇ ਮਾਤਾ ਹੀ ਵਿਖ ਦੇ ਦੇਵੇ, ਭਾਵ ਏਹ ਕਿ ਜੇ ਪਰਮੇਸ੍ਵਰ ਹੀ ਅਵਿਦਿਆ ਸਕਤੀ ਪ੍ਰੇਰ ਕਰ ਪਠਾਇ ਦੇਵੇ ਤੌ ਜੀਵ ਕਾ ਕਿਆ ਚਾਰਾ ਹੈ॥੩॥੨੨॥☬ਏਕ ਇਸਤ੍ਰੀ ਸਤੀ ਹੋਈ ਕੋ ਦੇਖ ਕਰ ਏਕ ਪੰਡਤ ਨੇ ਕਬੀਰ ਜੀ ਪਾਸ ਉਸਤਤੀ ਕਰੀ। ਵਾਸਤਵ ਸੇ ਪਰਮੇਸ੍ਵਰ ਪਤੀ ਕੀ ਜੀਵ ਇਸਤ੍ਰੀ ਕਹੀ ਜਾਵੇਗੀ।
Prof. Sahib Singh(ਉਹ ਇਹ ਹੈ ਕਿ) ਜੇ ਮਾਂ ਹੀ ਜ਼ਹਿਰ ਦੇਣ ਲੱਗੇ ਤਾਂ (ਪੁੱਤਰ ਦਾ) ਕੋਈ ਜ਼ੋਰ ਨਹੀਂ ਚੱਲ ਸਕਦਾ ॥੩॥੨੨॥

ਪਦ ਅਰਥ ਜਉ = ਜੇ ਕਰ। ਬਿਖੁ = ਵਿਹੁ, ਜ਼ਹਿਰ। ਮਹਤਾਰੀ = ਮਾਂ। ਬਸੁ = ਵੱਸ, ਜ਼ੋਰ ॥੩॥੨੨॥

* ਸ਼ਬਦ ਦਾ ਭਾਵ: ਜਿਸ ਮਨੁੱਖ ਨੂੰ ਪ੍ਰਭੂ-ਪਿਤਾ ਉਤੇ ਪੂਰਾ ਸਿਦਕ ਹੈ, ਉਸ ਨੂੰ ਕਿਸੇ ਹੋਰ ਦੀ ਮੁਥਾਜੀ ਨਹੀਂ ਰਹਿ ਜਾਂਦੀ।੨੨।

SikhNet (Spanish)¿qué puede uno hacer, si la madre envenena a su propio hijo? (3-22)

Open this shabad →

Shabad Bhagat Kabir Ji Raag Gauree

ਗਉੜੀ ਕਬੀਰ ਜੀ ॥

gaurree kabeer jee |

Sant Singh KhalsaGauree, Kabeer Jee:
Manmohan SinghGauri Kabir Ji.
Manmohan Singh (Punjabi)ਗਉੜੀ ਕਬੀਰ ਜੀ।
SikhNet (Spanish)Gauri Kabir yi.

ਬਿਨੁ ਸਤ; ਸਤੀ ਹੋਇ ਕੈਸੇ ਨਾਰਿ ॥

bin sat; satee hoe kaise naar |

Sant Singh KhalsaWithout Truth, how can the woman be a true satee - a widow who burns herself on her husband's funeral pyre?
Manmohan SinghWithout chastity, how can the women be faithful to her husband,
Manmohan Singh (Punjabi)ਪਵਿਤ੍ਰਤਾ ਦੇ ਬਾਝੋਂ, ਪਤਨੀ ਪਤਿਬ੍ਰਤਾ ਕਿਸ ਤਰ੍ਹਾ ਹੋ ਸਕਦੀ ਹੈ?
Fareedkot Teekaਵੈਰਾਗ ਰੂਪੀ ਪਤੀਬ੍ਰਤ ਧਰਮ ਸੇ ਬਿਨਾਂ ਜੀਵ ਰੂਪੀ ਇਸਤ੍ਰੀ ਸਤੀ ਕੈਸੇ ਹੋ ਅਰਥਾਤ ਜੀਵ ਭਾਵ ਸੇ ਕੈਸੇ ਮਰੇ॥
Prof. Sahib Singhਭਲਾ ਸਤਿ-ਧਰਮ ਤੋਂ ਬਿਨਾ ਕੋਈ ਇਸਤ੍ਰੀ ਸਤੀ ਕਿਵੇਂ ਬਣ ਸਕਦੀ ਹੈ?

ਪਦ ਅਰਥ ਹੋਇ ਕੈਸੇ = ਕਿਵੇਂ ਹੋ ਸਕਦੀ ਹੈ? ਕਿਵੇਂ ਅਖਵਾ ਸਕਦੀ ਹੈ? ਸਤ = ਸੁੱਚਾ ਆਚਰਨ। ਨਾਰਿ = ਇਸਤ੍ਰੀ।

SikhNet (Spanish)¿Cómo puede una mujer volverse la verdadera esposa arrojándose a la hoguera de su esposo, sin tener la Verdad en su corazón?

ਪੰਡਿਤ ਦੇਖਹੁ; ਰਿਦੈ ਬੀਚਾਰਿ ॥੧॥

panddit dekhahu; ridai beechaar |1|

Sant Singh KhalsaO Pandit, O religious scholar, see this and contemplate it within your heart. ||1||
Manmohan SinghO Pandit, see and reflect over this in thy mind.
Manmohan Singh (Punjabi)ਹੇ ਪੰਡਤ ਵੇਖ ਅਤੇ ਇਸ ਨੂੰ ਆਪਣੇ ਚਿੱਤ ਅੰਦਰ ਸੋਚ ਸਮਝ।
Fareedkot Teekaਹੇ ਪੰਡਿਤ! ਰਿਦੇ ਮੇਂ ਵਿਚਾਰ ਕਰ ਦੇਖਹੁ॥੧॥
Prof. Sahib Singhਹੇ ਪੰਡਿਤ! ਮਨ ਵਿਚ ਵਿਚਾਰ ਕੇ ਵੇਖ ॥੧॥

ਪਦ ਅਰਥ ਪੰਡਿਤ = ਹੇ ਪੰਡਿਤ! ਬੀਚਾਰਿ = ਵਿਚਾਰ ਕਰ ਕੇ ॥੧॥

SikhNet (Spanish)Dedícale a esto, oh Pandit, tu más profundo pensamiento.(1)

ਪ੍ਰੀਤਿ ਬਿਨਾ; ਕੈਸੇ ਬਧੈ ਸਨੇਹੁ ॥

preet binaa; kaise badhai sanehu |

Sant Singh KhalsaWithout love, how can one's affection increase?
Manmohan SinghIf the bride has no love for her husband, how can husband's love for her increase?
Manmohan Singh (Punjabi)ਜੇ ਪਤਨੀ ਦਾ ਪਤੀ ਨਾਲ ਪਿਆਰ ਨਹੀਂ ਤਾਂ ਪਤੀ ਦਾ ਉਸ ਲਈ ਪਿਆਰ ਕਿਸ ਤਰ੍ਹਾਂ ਵਧ ਸਕਦਾ ਹੈ?
Fareedkot Teekaਜਬ ਲਗ ਜੀਵ ਇਸਤ੍ਰੀ ਕੀ ਪਰਮੇਸ੍ਵਰ ਭਰਤੇ ਮੇਂ ਪ੍ਰੀਤ ਨਹੀਂ ਤਬ ਲਗ ਪਤੀ ਕਾ (ਸਨੇਹੁ) ਪ੍ਰੇਮ ਇਸਤ੍ਰੀ ਮੇਂ ਕੈਸੇ ਹੋਵੇ॥☬ਪ੍ਰਸ਼ਨ: ਪ੍ਰੇਮ ਨ ਹੋਨੇ ਕੀ ਕਿਆ ਨਿਸਾਨੀ ਹੈ?☬ਉੱਤ੍ਰ:
Prof. Sahib Singh(ਇਸੇ ਤਰ੍ਹਾਂ ਹਿਰਦੇ ਵਿਚ) ਪ੍ਰੀਤ ਤੋਂ ਬਿਨਾ (ਪ੍ਰਭੂ-ਪਤੀ ਨਾਲ) ਪਿਆਰ ਕਿਵੇਂ ਬਣ ਸਕਦਾ ਹੈ?

ਪਦ ਅਰਥ ਬਧੈ = ਬਣ ਸਕਦਾ ਹੈ। ਸਨੇਹੁ = ਪਿਆਰ।

SikhNet (Spanish)Sin Amor, ¿cómo puede una persona estar apegada a otra?

ਜਬ ਲਗੁ ਰਸੁ; ਤਬ ਲਗੁ ਨਹੀ ਨੇਹੁ ॥੧॥ ਰਹਾਉ ॥

jab lag ras; tab lag nahee nehu |1| rahaau |

Sant Singh KhalsaAs long as there is attachment to pleasure, there can be no spiritual love. ||1||Pause||
Manmohan SinghAs long as there is worldly attachment, so long there cannot be Divine love. Pause.
Manmohan Singh (Punjabi)ਜਦ ਤਾਂਈ ਸੰਸਾਰੀ ਲਗਨ ਹੈ, ਤਦ ਤਾਂਈ ਈਸ਼ਵਰੀ ਪ੍ਰੀਤ ਨਹੀਂ ਹੋ ਸਕਦੀ। ਠਹਿਰਾਉ।
Fareedkot Teekaਜਬ ਲਗ ਵਿਸਿਓਂ ਮੇਂ (ਰਸੁ) ਅਨੰਦ ਮਾਨਤਾ ਹੈ ਤਬ ਤਕ ਜੀਵ ਕਾ ਪਰਮੇਸ੍ਵਰ ਮੇਂ ਨੇਹੁ ਨਹੀਂ ਹੈ॥੧॥ ਰਹਾਉ ॥
Prof. Sahib Singhਜਦ ਤਾਈਂ (ਮਨ ਵਿਚ) ਮਾਇਆ ਦਾ ਚਸਕਾ ਹੈ, ਤਦ ਤਾਈਂ (ਪਤੀ ਪਰਮਾਤਮਾ ਨਾਲ) ਪਿਆਰ ਨਹੀਂ ਹੋ ਸਕਦਾ ॥੧॥ ਰਹਾਉ ॥

ਪਦ ਅਰਥ ਰਸੁ = ਮਾਇਆ ਦਾ ਸੁਆਦ ॥੧॥ ਰਹਾਉ ॥

SikhNet (Spanish)Tanto cuanto uno sea seducido por el deseo, uno no podrá amar. (1-Pausa)

ਸਾਹਨਿ ਸਤੁ ਕਰੈ; ਜੀਅ ਅਪਨੈ ॥

saahan sat karai; jeea apanai |

Sant Singh KhalsaOne who, in his own soul, believes the Queen Maya to be true,
Manmohan SinghHe, who in his mind deems mammon as true,
Manmohan Singh (Punjabi)ਜੋ ਆਪਣੇ ਚਿੱਤ ਵਿੱਚ ਮਾਇਆ ਨੂੰ ਸੱਚੀ ਸਮਝਦਾ ਹੈ,
Fareedkot Teekaਜਿਸ ਨੇ (ਸਾਹਨਿ) ਪਰਮੇਸ੍ਵਰ ਸਾਹੂਕਾਰ ਕੀ ਇਸਤ੍ਰੀ ਅਰਥਾਤ ਮਾਇਆ ਕੋ ਅਪਨੇ ਰਿਦੇ ਮੇਂ ਸਤ ਕਰ ਕੇ ਜਾਣਿਆ ਹੈ, ਭਾਵ ਮਾਇਆ ਕੇ ਪਦਾਰਥੋਂ ਮੇਂ ਸਤਬੁਧੀ ਹੈ॥
Prof. Sahib Singhਜੋ ਮਨੁੱਖ ਮਾਇਆ ਨੂੰ ਹੀ ਆਪਣੇ ਹਿਰਦੇ ਵਿਚ ਸੱਤ ਸਮਝਦਾ ਹੈ,

ਪਦ ਅਰਥ ਸਾਹਨਿ = ਸ਼ਾਹਣੀ, ਸ਼ਾਹ ਦੀ ਵਹੁਟੀ, ਪ੍ਰਭੂ-ਸ਼ਾਹ ਦੀ ਇਸਤ੍ਰੀ, ਮਾਇਆ। ਸਤੁ ਕਰੈ = ਸੱਤ ਸਮਝਦਾ ਹੈ। ਜੀਅ = ਹਿਰਦੇ ਵਿਚ।

SikhNet (Spanish)Mientras uno vea a Maya como verdadera, uno no encontrará a su Señor,

ਸੋ ਰਮਯੇ ਕਉ; ਮਿਲੈ ਨ. ਸੁਪਨੈ ॥੨॥

so ramaye kau; milai na. supanai |2|

Sant Singh Khalsadoes not meet the Lord, even in dreams. ||2||
Manmohan Singhmeets not the Pervading Lord, even in his dream.
Manmohan Singh (Punjabi)ਉਹ ਵਿਆਪਕ ਸੁਆਮੀ ਨੂੰ ਆਪਣੇ ਸੁਪਨੇ ਵਿੱਚ ਭੀ ਨਹੀਂ ਮਿਲਦਾ।
Fareedkot Teekaਸੋ ਪੁਰਸ (ਰਮਯੇ) ਪਰਮੇਸ੍ਵਰ ਕੋ ਸੁਪਨੇ ਮੇਂ ਅਰਥਾਤ ਕਦਾਚਿਤ ਨਹੀਂ ਮਿਲਤਾ ਹੈ॥੨॥☬ਪ੍ਰਸ਼ਨ: ਇਹ ਤੋ ਦੋਹਾਗਣਿ ਕਾ ਚਿੰਨ ਕਹਾ, ਸੁਹਾਗਣਿ ਕਾ ਚਿੰਨ ਕਿਆ ਹੈ?☬ਉੱਤ੍ਰ:
Prof. Sahib Singhਉਹ ਪ੍ਰਭੂ ਨੂੰ ਸੁਪਨੇ ਵਿਚ ਭੀ (ਭਾਵ, ਕਦੇ ਭੀ) ਨਹੀਂ ਮਿਲ ਸਕਦਾ ॥੨॥

ਪਦ ਅਰਥ ਰਮਯੇ ਕਉ = ਰਾਮ ਨੂੰ ॥੨॥

SikhNet (Spanish)ni siquiera en sueños. (2)

ਤਨੁ ਮਨੁ ਧਨੁ; ਗ੍ਰਿਹੁ ਸਉਪਿ ਸਰੀਰੁ ॥

tan man dhan; grihu saup sareer |

Sant Singh KhalsaOne who surrenders her body, mind, wealth, home and self
Manmohan SinghOne who surrenders her body, soul, wealth, home and self to her Master,
Manmohan Singh (Punjabi)ਜੋ ਆਪਣੀ ਦੇਹਿ, ਆਤਮਾ, ਦੌਲਤ ਘਰ ਅਤੇ ਆਪਣਾ ਆਪ ਆਪਣੇ ਮਾਲਕ ਦੇ ਸਮਰਪਣ ਕਰਦੀ ਹੈ,
Fareedkot Teekaਜਿਸ ਨੇ (ਤਨੁ) ਸੂਖਮ ਸਰੀਰ ਜੋ ਮਨ ਪ੍ਰਧਾਨ ਹੈ ਔਰ ਸਥੂਲ ਸਰੀਰ ਪੁਨਾ ਧਨ ਔਰ ਘਰੁ ਇਹ ਪਰਮੇਸ੍ਵਰ ਪਤੀ ਕੋ ਸਉਪ ਦੀਆ ਹੈ॥
Prof. Sahib Singhਜੋ ਆਪਣਾ ਤਨ, ਮਨ, ਧਨ, ਘਰ ਤੇ ਸਰੀਰ (ਆਪਣੇ ਪਤੀ ਦੇ) ਹਵਾਲੇ ਕਰ ਦੇਂਦੀ ਹੈ,

ਪਦ ਅਰਥ ਸਉਪਿ = ਸੌਂਪੇ, ਹਵਾਲੇ ਕਰ ਦੇਵੇ।

SikhNet (Spanish)Dice Kabir, aquélla que entrega su mente, cuerpo, riquezas y hogar a su Señor y Maestro,

ਸੋਈ ਸੁਹਾਗਨਿ; ਕਹੈ ਕਬੀਰੁ ॥੩॥੨੩॥

soee suhaagan; kahai kabeer |3|23|

Sant Singh Khalsa- she is the true soul-bride, says Kabeer. ||3||23||
Manmohan SinghKabir calls her the true bride.
Manmohan Singh (Punjabi)ਕਬੀਰ ਉਸ ਨੂੰ ਸੱਚੀ ਵਹੁਟੀ ਆਖਦਾ ਹੈ।
Fareedkot Teekaਕਬੀਰ ਜੀ ਕਹਤੇ ਹੈਂ: ਸੋਈ ਸੁਹਾਗਣ ਹੈ॥੩॥ ੨੩॥☬ਵਿਖਿਆ ਕੀ ਪ੍ਰਬਲਤਾ ਅਰ ਮਿਥਿਆ ਪਨਾ ਦੇਖਾਵਤੇ ਹੂਏ ਕਹਤੇ ਹੈਂ:
Prof. Sahib Singhਕਬੀਰ ਆਖਦਾ ਹੈ-ਉਹੋ (ਜੀਵ-) ਇਸਤ੍ਰੀ ਭਾਗਾਂ ਵਾਲੀ ਹੈ ॥੩॥੨੩॥

ਪਦ ਅਰਥ ਸੁਹਾਗਨਿ = ਸੁਹਾਗ ਵਾਲੀ, ਭਾਗਾਂ ਵਾਲੀ ॥੩॥੨੩॥

ਸ਼ਬਦ ਦਾ ਭਾਵ: ਮਾਇਆ ਦਾ ਮੋਹ ਤਿਆਗਿਆਂ ਹੀ ਪ੍ਰਭੂ-ਚਰਨਾਂ ਵਿਚ ਪਿਆਰ ਬਣ ਸਕਦਾ ਹੈ; ਦੋਵੇਂ ਇਕੱਠੇ ਨਹੀਂ ਟਿਕ ਸਕਦੇ।

SikhNet (Spanish)es la verdadera esposa.(3-23)

Open this shabad →

Shabad Bhagat Kabir Ji Raag Gauree

ਗਉੜੀ ਕਬੀਰ ਜੀ ॥

gaurree kabeer jee |

Sant Singh KhalsaGauree, Kabeer Jee:
Manmohan SinghGauri Kabir Ji.
Manmohan Singh (Punjabi)ਗਉੜੀ ਕਬੀਰ ਜੀ।
SikhNet (Spanish)Gauri Kabir yi.

ਬਿਖਿਆ ਬਿਆਪਿਆ; ਸਗਲ ਸੰਸਾਰੁ ॥

bikhiaa biaapiaa; sagal sansaar |

Sant Singh KhalsaThe whole world is engrossed in corruption.
Manmohan Singhthe whole is engrossed in deadly sins.
Manmohan Singh (Punjabi)ਸਾਰਾ ਜਗ ਪ੍ਰਾਣਨਾਸਕ ਪਾਪਾਂ ਅੰਦਰ ਗਲਤਾਨ ਹੈ।
Fareedkot Teekaਬਿਖਿਆਂ ਕੀ ਬਾਸਨਾ ਮੇਂ ਸਾਰਾ ਸੰਸਾਰ ਮਿਲ ਰਹਾ ਹੈ॥
Prof. Sahib Singhਸਾਰਾ ਜਹਾਨ ਹੀ ਮਾਇਆ (ਦੇ ਪ੍ਰਭਾਵ) ਨਾਲ ਨੱਪਿਆ ਹੋਇਆ ਹੈ;

ਪਦ ਅਰਥ ਬਿਖਿਆ = ਮਾਇਆ। ਸਗਲ = ਸਾਰਾ। ਬਿਆਪਿਆ = ਗ੍ਰੱਸਿਆ ਹੋਇਆ, ਦਬਿਆ ਹੋਇਆ।

SikhNet (Spanish)El mundo entero está drogado con el veneno de Maya;

ਬਿਖਿਆ; ਲੈ ਡੂਬੀ ਪਰਵਾਰੁ ॥੧॥

bikhiaa; lai ddoobee paravaar |1|

Sant Singh KhalsaThis corruption has drowned entire families. ||1||
Manmohan SinghThe sins have drowned families upon families.
Manmohan Singh (Punjabi)ਪਾਪਾ ਨੇ ਟੱਬਰਾਂ ਦੇ ਟੱਬਰ ਡੋਬ ਛੱਡੇ ਹਨ।
Fareedkot Teeka(ਬਿਖਿਆ) ਵਿਸੇ ਵਾਸਨਾ ਤਿਨ ਕੋ ਪਰਵਾਰ ਸਹਤ ਲੈ ਡੂਬੀ ਹੈ, ਵਾ ਜਿਨ ਕੇ ਅੰਤਹਕਰਣ ਵਾਸਨਾ ਕਰ (ਪਰਵਾਰੁ) ਢਾਪੇ ਹੂਏ ਹੈਂ ਤਿਨ ਕੋ ਲੈ ਡੂਬੀ ਹੈ॥੧॥
Prof. Sahib Singhਮਾਇਆ ਸਾਰੇ ਹੀ ਕਟੁੰਬ ਨੂੰ (ਸਾਰੇ ਹੀ ਜੀਵਾਂ ਨੂੰ) ਡੋਬੀ ਬੈਠੀ ਹੈ ॥੧॥
SikhNet (Spanish)sí, el mundo ha sido ahogado en un mar de veneno.(1)

ਰੇ ਨਰ; ਨਾਵ ਚਉੜਿ ਕਤ ਬੋੜੀ ॥

re nar; naav chaurr kat borree |

Sant Singh KhalsaO man, why have you wrecked your boat and sunk it?
Manmohan SinghO man, where hast thou wrecked and sunk thy boat?
Manmohan Singh (Punjabi)ਹੇ ਬੰਦੇ! ਤੂੰ ਆਪਣੀ ਬੇੜੀ ਕਿੱਥੇ ਤਬਾਹ ਅਤੇ ਗਰਕ ਕਰ ਛੱਡੀ ਹੈ?
Fareedkot Teekaਹੇ ਪੁਰਸ਼! ਬੁਧੀ ਰੂਪੀ ਨਉਕਾ ਤੈ (ਚਉੜਿ) ਰੜੇ ਹੀ ਕਹਾਂ ਡੋਬ ਲਈ; ਵਾ ਹੇ ਨਰ (ਚਉੜਿ) ਚੌੜੂ, ਭਾਵ ਮੂਰਖ ਬੁਧੀ ਰੂਪੀ ਨਉਕਾ ਕੋ ਤੈਂ ਕਹਾਂ ਡਬੋਇ ਦੀਆ॥
Prof. Sahib Singhਹੇ ਮਨੁੱਖ! ਤੂੰ (ਆਪਣੀ ਜ਼ਿੰਦਗੀ ਦੀ) ਬੇੜੀ ਕਿਉਂ ਰੜੇ ਥਾਂ ਤੇ ਹੀ ਡੋਬ ਲਈ ਹੈ?

ਪਦ ਅਰਥ ਨਾਵ = ਬੇੜੀ। ਚਉੜਿ = ਖੁਲ੍ਹੇ ਥਾਂ, ਰੜੇ ਵਿਚ ਹੀ। ਬੋੜੀ = ਡੋਬੀ।

SikhNet (Spanish)Oh hombre, ¿por qué dejas que tu barco se destruya en aguas no profundas?

ਹਰਿ ਸਿਉ ਤੋੜਿ; ਬਿਖਿਆ ਸੰਗਿ ਜੋੜੀ ॥੧॥ ਰਹਾਉ ॥

har siau torr; bikhiaa sang jorree |1| rahaau |

Sant Singh KhalsaYou have broken with the Lord, and joined hands with corruption. ||1||Pause||
Manmohan SinghHaving broken with God, thou has joined hands with the sins. Pause.
Manmohan Singh (Punjabi)ਰੱਬ ਨਾਲੋਂ ਤੋੜ ਵਿਛੋੜੀ ਕਰਕੇ ਤੂੰ ਗੁਨਾਹਾਂ ਨਾਲ ਗੰਢ ਜੋੜ ਕਰ ਲਿਆ ਹੈ। ਠਹਿਰਾਉ।
Fareedkot Teekaਹਰੀ ਕੇ ਸਾਥ ਪ੍ਰੀਤ ਤੋੜ ਕਰ ਬਿਖਿਓਂ ਸੇ ਜੋੜੀ ਹੈ॥੧॥ ਰਹਾਉ ॥☬ਪ੍ਰਸ਼ਨ: ਮੈਂ ਹੀ ਏਕਲੇ ਨੇ ਬੇੜੀ ਡੋਬੀ ਹੈ?☬ਉੱਤ੍ਰ:
Prof. Sahib Singhਤੂੰ ਪ੍ਰਭੂ ਨਾਲੋਂ ਪ੍ਰੀਤ ਤੋੜ ਕੇ ਮਾਇਆ ਨਾਲ ਗੰਢੀ ਬੈਠਾ ਹੈਂ ॥੧॥ ਰਹਾਉ ॥

ਪਦ ਅਰਥ ਬਿਖਿਆ ਸੰਗਿ = ਮਾਇਆ ਨਾਲ ॥੧॥ ਰਹਾਉ ॥

SikhNet (Spanish)¿Por qué te has apartado de tu Señor y te has apegado a Maya?(1-Pausa)

ਸੁਰਿ ਨਰ ਦਾਧੇ; ਲਾਗੀ ਆਗਿ ॥

sur nar daadhe; laagee aag |

Sant Singh KhalsaAngels and human beings alike are burning in the raging fire.
Manmohan SinghThe fire is raging and the demigods and men are burning therein.
Manmohan Singh (Punjabi)ਅੱਗ ਲੱਗੀ ਹੋਈ ਹੈ ਅਤੇ ਦੇਵਤੇ ਤੇ ਇਨਸਾਨ ਉਸ ਅੰਦਰ ਸੜ ਰਹੇ ਹਨ।
Fareedkot Teekaਵਿਖੇ ਅਗਨੀ ਐਸੇ (ਲਾਗੀ) ਪ੍ਰਜੁਲਤ ਹੋਈ ਹੈ ਦੇਵਤਾ ਔਰ ਮਾਨੁਖ ਸਭ (ਦਾਧੇ) ਜਲਾਏ ਹੈਂ॥
Prof. Sahib Singh(ਸਾਰੇ ਜਗਤ ਵਿਚ ਮਾਇਆ ਦੀ ਤ੍ਰਿਸ਼ਨਾ ਦੀ) ਅੱਗ ਲੱਗੀ ਹੋਈ ਹੈ (ਜਿਸ ਵਿਚ) ਦੇਵਤੇ ਤੇ ਮਨੁੱਖ ਸੜ ਰਹੇ ਹਨ।

ਪਦ ਅਰਥ ਸੁਰਿ = ਦੇਵਤੇ। ਨਰ = ਮਨੁੱਖ। ਦਾਧੇ = ਸੜ ਗਏ। ਨਿਕਟਿ = ਨੇੜੇ।

SikhNet (Spanish)Aun seres angelicales han sido quemados por el fuego de Maya.

ਨਿਕਟਿ ਨੀਰੁ; ਪਸੁ. ਪੀਵਸਿ ਨ ਝਾਗਿ ॥੨॥

nikatt neer; pas. peevas na jhaag |2|

Sant Singh KhalsaThe water is near at hand, but the beast does not drink it in. ||2||
Manmohan SinghThe water of Lord's Name is near. By removing, the beast drinks it not.
Manmohan Singh (Punjabi)ਸਾਈਂ ਦੇ ਨਾਮ ਦਾ ਪਾਣੀ ਨੇੜੇ ਹੀ ਹੈ। ਮੰਦ ਵੇਗਾਂ ਦੀ ਝੱਗ ਨੂੰ ਪਰੇ ਹਟਾ ਕੇ, ਡੰਗਰ ਇਸ ਨੂੰ ਪਾਨ ਨਹੀਂ ਕਰਦਾ।
Fareedkot Teekaਆਤਮਾਨੰਦ ਰੂਪੀ ਜਲ ਨਿਕਟ ਹੀ ਹੈ, ਪਰੰਤੂ ਪਸ਼ੂ ਜੀਵ ਉਸ ਆਤਮ ਜਲ ਕੋ (ਝਾਗਿ) ਝੋਲ ਕਰ ਪੀਵਤਾ ਵਾ ਵਿਖੇ ਰੂਪੀ ਝਗ ਪੀਂਦਾ ਹੈ, ਵਾ ਗ੍ਯਾਨ ਕਰ ਪੰਜ ਕੋਸੋਂ ਕੋ (ਝਾਗ) ਲੰਘ ਕਰ, ਹੇ ਪਸੂ! ਤੂੰ ਪੀਵਤਾ ਨਹੀਂ ਕਿੰਤੂ ਪੀਉ॥੨॥☬ਜੇ ਕਹੇ ਆਪਨੇ ਵਿਖਿਓਂ ਮੇਂ ਭੀ ਆਤਮਾ ਅਨੰਦ ਕਹਾ ਹੈ ਤਬ ਔਰ ਅਨੰਦ ਕੇ ਵਾਸਤੇ ਜਤਨ ਕਰਨਾ ਬਿਅਰਥ ਹੈ? ਤਿਸ ਪਰ ਕਹਤੇ ਹੈਂ:
Prof. Sahib Singh(ਇਸ ਅੱਗ ਨੂੰ ਸ਼ਾਂਤ ਕਰਨ ਲਈ ਨਾਮ-ਰੂਪ) ਪਾਣੀ ਭੀ ਨੇੜੇ ਹੀ ਹੈ, ਪਰ (ਇਹ) ਪਸ਼ੂ (ਜੀਵ) ਉੱਦਮ ਕਰ ਕੇ ਪੀਂਦਾ ਨਹੀਂ ਹੈ ॥੨॥

ਪਦ ਅਰਥ ਪੀਵਸਿ ਨ = ਨਹੀਂ ਪੀਂਦਾ। ਝਾਗਿ = ਔਖ ਨਾਲ ਲੰਘ ਕੇ, ਉੱਦਮ ਕਰ ਕੇ ॥੨॥

SikhNet (Spanish)Las Aguas del Señor están a la mano, pero el tonto no apaga su fuego.(2)

ਚੇਤਤ ਚੇਤਤ; ਨਿਕਸਿਓ ਨੀਰੁ ॥

chetat chetat; nikasio neer |

Sant Singh KhalsaBy constant contemplation and awareness, the water is brought forth.
Manmohan SinghThrough continuous meditation the water of Lord's Name issues forth.
Manmohan Singh (Punjabi)ਲਗਾਤਾਰ ਸਿਮਰਨ ਕਰਨ ਰਾਹੀਂ ਸੁਆਮੀ ਦੇ ਨਾਮ ਦਾ ਪਾਣੀ ਨਿਕਲ ਆਉਂਦਾ ਹੈ।
Fareedkot Teekaਸਿਮਰਤਿਆਂ ਸਿਮਰਤਿਆਂ ਅਭਿਆਸ ਕਰ ਕੇ ਜੋ ਆਤਮ ਆਨੰਦ ਜਲ ਪ੍ਰਗਟ ਹੂਆ ਹੈ॥
Prof. Sahib Singh(ਉਹ ਨਾਮ-ਰੂਪ) ਪਾਣੀ ਸਿਮਰਨ ਕਰਦਿਆਂ ਕਰਦਿਆਂ ਹੀ (ਮਨੁੱਖ ਦੇ ਹਿਰਦੇ ਵਿਚ) ਪਰਗਟ ਹੁੰਦਾ ਹੈ।

ਪਦ ਅਰਥ ਚੇਤਤ ਚੇਤਤ = ਯਾਦ ਕਰਦਿਆਂ ਕਰਦਿਆਂ, ਸਿਮਰਨ ਕਰਨ ਨਾਲ। ਨਿਕਸਿਓ = ਨਿਕਲ ਆਇਆ।

SikhNet (Spanish)Contemplando al Señor, Sus Aguas crecen en ti,

ਸੋ ਜਲੁ ਨਿਰਮਲੁ; ਕਥਤ ਕਬੀਰੁ ॥੩॥੨੪॥

so jal niramal; kathat kabeer |3|24|

Sant Singh KhalsaThat water is immaculate and pure, says Kabeer. ||3||24||
Manmohan SinghImmaculate is that water, says Kabir.
Manmohan Singh (Punjabi)ਪਵਿੱਤ੍ਰ ਹੈ ਉਹ ਪਾਣੀ, ਕਬੀਰ ਜੀ ਫੁਰਮਾਉਂਦੇ ਹਨ।
Fareedkot Teekaਕਬੀਰ ਜੀ ਕਹਤੇ ਹੈਂ: ਹਮ ਤੋ ਸੋ ਜਲ ਨਿਰਮਲ ਕਥਨ ਕਰਤੇ ਹੈਂ, ਭਾਵ ਸੇ ਸੁਧ ਅਨੰਦ ਹੈ। ਵਿਖੈ ਅਨੰਦ ਮਲਨ ਹੈ ਰਜੋ ਗੁਣ ਕਰ ਅਛਾਦਿਆ ਹੂਆ ਹੈ॥੩॥੨੪॥☬ਪਰਮੇਸ੍ਵਰ ਸੇ ਬੇਮੁਖ ਹੋਣੇ ਕਰ ਕੁਲ ਕਾ ਨਿਖੇਧ ਕਰਤੇ ਹੂਏ ਕਹਤੇ ਹੈਂ:
Prof. Sahib Singhਕਬੀਰ ਆਖਦਾ ਹੈ- ਉਹ (ਅੰਮ੍ਰਿਤ-) ਜਲ ਪਵਿੱਤਰ ਹੁੰਦਾ ਹੈ, (ਤ੍ਰਿਸ਼ਨਾ ਦੀ ਅੱਗ ਉਸੇ ਜਲ ਨਾਲ ਬੁਝ ਸਕਦੀ ਹੈ) ॥੩॥੨੪॥

ਪਦ ਅਰਥ ਨਿਰਮਲੁ = ਸਾਫ਼। ਕਥਤ = ਆਖਦਾ ਹੈ ॥੩॥੨੪॥

* ਸਬਦ ਦਾ ਭਾਵ: ਉਹ ਤ੍ਰਿਸ਼ਨਾ ਦੀ ਅੱਗ ਜਿਸ ਵਿਚ ਸਾਰਾ ਜਗਤ ਸੜ ਰਿਹਾ ਹੈ, ਕੇਵਲ ਪ੍ਰਭੂ ਦੇ ਨਾਮ-ਰੂਪ ਅੰਮ੍ਰਿਤ ਨਾਲ ਹੀ ਬੁੱਝ ਸਕਦੀ ਹੈ। ਸੋ, ਹਰ ਵੇਲੇ ਨਾਮ ਹੀ ਸਿਮਰੋ।੩੪।

SikhNet (Spanish)y a esas Aguas Inmaculadas, Kabir recita ahora su Alabanza. (3‑24)

Open this shabad →

Shabad Bhagat Kabir Ji Raag Gauree

ਗਉੜੀ ਕਬੀਰ ਜੀ ॥

gaurree kabeer jee |

Sant Singh KhalsaGauree, Kabeer Jee:
Manmohan SinghGauri Kabir Ji.
Manmohan Singh (Punjabi)ਗਉੜੀ ਕਬੀਰ ਜੀ।
SikhNet (Spanish)Gauri Kabir yi.

ਜਿਹ ਕੁਲਿ ਪੂਤੁ; ਨ ਗਿਆਨ ਬੀਚਾਰੀ ॥

jih kul poot; na giaan beechaaree |

Sant Singh KhalsaThat family, whose son has no spiritual wisdom or contemplation
Manmohan SinghThe family whose son has no Divine knowledge and who reflects not on the Lord,
Manmohan Singh (Punjabi)ਉਸ ਖਾਨਦਾਨ ਦੇ ਪੁਤ੍ਰ ਨੂੰ ਬ੍ਰਹਿਮ-ਬੋਧ ਨਹੀਂ ਅਤੇ ਜੋ ਸਾਈਂ ਦੇ ਨਾਮ ਦਾ ਸਿਮਰਨ ਨਹੀਂ ਕਰਦਾ,
Fareedkot Teekaਜਿਸ ਕੁਲ ਮੇਂ ਆਤਮ ਗਿਆਨ ਕੇ ਵੀਚਾਰਨੇ ਵਾਲਾ ਬੇਟਾ ਨਹੀਂ ਉਤਪਤਿ ਹੂਆ॥
Prof. Sahib Singhਜਿਸ ਕੁਲ ਵਿਚ ਗਿਆਨ ਦੀ ਵਿਚਾਰ ਕਰਨ ਵਾਲਾ (ਕੋਈ) ਪੁੱਤਰ ਨਹੀਂ (ਜੰਮਿਆ),

ਪਦ ਅਰਥ ਜਿਹ ਕੁਲਿ = ਜਿਸ ਕੁਲ ਵਿਚ।

SikhNet (Spanish)¿Por qué esa madre no enviudó,

ਬਿਧਵਾ. ਕਸ ਨ ਭਈ; ਮਹਤਾਰੀ ॥੧॥

bidhavaa. kas na bhee; mahataaree |1|

Sant Singh Khalsa- why didn't his mother just become a widow? ||1||
Manmohan Singhwhy did not that mother (of the family) become a widow.
Manmohan Singh (Punjabi)ਉਸ ਦੀ ਮਾਤਾ ਰੰਡੀ ਕਿਉਂ ਨਾਂ ਹੋ ਗਈ।
Fareedkot Teekaਤਿਸ ਕੀ ਮਾਤਾ ਬਾਲ ਰਾਂਡ ਕੈਸੇ ਨ ਹੂਈ, ਭਾਵ ਸੇ ਪਾਪੀ ਕਾ ਨ ਜਨਮਨਾ ਅਛਾ ਹੈ ੧॥
Prof. Sahib Singhਉਸ ਦੀ ਮਾਂ ਰੰਡੀ ਕਿਉਂ ਨ ਹੋ ਗਈ? ॥੧॥

ਪਦ ਅਰਥ ਬਿਧਵਾ = ਠੰਡੀ। ਕਸ = ਕਿਉਂ? ਮਹਤਾਰੀ = ਮਾਂ ॥੧॥

SikhNet (Spanish)si su hijo no habitó en la Sabiduría del Señor?(1)

ਜਿਹ ਨਰ; ਰਾਮ ਭਗਤਿ. ਨਹਿ ਸਾਧੀ ॥

jih nar; raam bhagat. neh saadhee |

Sant Singh KhalsaThat man who has not practiced devotional worship of the Lord
Manmohan SinghHe, who has not performed Lord's service,
Manmohan Singh (Punjabi)ਐਸੇ ਗੁਨਾਹਗਾਰ ਬੰਦੇ ਨੇ ਜਿਸ ਨੇ ਸਾਹਿਬ ਦੀ ਸੇਵਾ ਨਹੀਂ ਕਮਾਈ,
Fareedkot Teekaਜਿਸ ਪੁਰਸ ਨੇ ਰਾਮ ਕੀ ਭਗਤੀ ਨਹੀਂ ਸਿਧ ਕਰੀ॥
Prof. Sahib Singhਜਿਸ ਮਨੁੱਖ ਨੇ ਪ੍ਰਭੂ ਦੀ ਬੰਦਗ਼ੀ ਨਹੀਂ ਕੀਤੀ,

ਪਦ ਅਰਥ ਰਾਮ ਭਗਤਿ = ਪ੍ਰਭੂ ਦੀ ਬੰਦਗੀ। ਸਾਧੀ = ਕੀਤੀ।

SikhNet (Spanish)¿Por qué el malvado no murió tan pronto como nació,

ਜਨਮਤ; ਕਸ. ਨ ਮੁਓ, ਅਪਰਾਧੀ ॥੧॥ ਰਹਾਉ ॥

janamat; kas. na muo, aparaadhee |1| rahaau |

Sant Singh Khalsa- why didn't such a sinful man die at birth? ||1||Pause||
Manmohan Singhwhy did such a wicked man not die at his very birth? Pause.
Manmohan Singh (Punjabi)ਉਹ ਗੁਨਾਗਾਰ ਜੰਮਦੇ ਸਾਰ ਹੀ ਕਿਉਂ ਨਾਂ ਮਰ ਗਿਆ? ਠਹਿਰਾਉ।
Fareedkot Teekaਓਹ (ਅਪਰਾਧੀ) ਮਹਾਂ ਪਾਪੀ ਜਨਮਤਾ ਹੀ ਕੈਸੇ ਨ ਮਰ ਗਿਆ ਅਰਥਾਤ ਤਿਸ ਕਾ ਮਰਨਾ ਹੀ ਅਛਾ ਥਾ॥੧॥ ਰਹਾਉ ॥
Prof. Sahib Singhਉਹ ਅਪਰਾਧੀ ਜੰਮਦਾ ਹੀ ਕਿਉਂ ਨਹੀਂ ਮਰ ਗਿਆ? ॥੧॥ ਰਹਾਉ ॥

ਪਦ ਅਰਥ ਜਨਮਤ = ਜੰਮਦਾ ਹੀ। ਅਪਰਾਧੀ = ਪਾਪੀ ॥੧॥ ਰਹਾਉ ॥

SikhNet (Spanish)si tampoco contempló al Señor, su Dios?(1-Pausa)

ਮੁਚੁ ਮੁਚੁ ਗਰਭ ਗਏ; ਕੀਨ ਬਚਿਆ ॥

much much garabh ge; keen bachiaa |

Sant Singh KhalsaSo many pregnancies end in miscarriage - why was this one spared?
Manmohan SinghPregnancies are many times miscarried, why has he escaped?
Manmohan Singh (Punjabi)ਹਮਲ ਬਹੁਤੀ ਵਾਰੀ ਗਿਰ ਜਾਂਦੇ ਹਨ, ਉਹ ਕਿਉਂ ਬਚ ਗਿਆ ਹੈ?
Fareedkot Teeka(ਮੁਚੁ) ਬਹੁਤ ਹੀ ਗਰਭ (ਮੁਚੁ) ਕੱਟੇ ਗਏ ਅਰਥਾਤ ਗਿਰਿ ਗਏ, (ਕੀਨ) ਕਿਉਂ ਬਚਿਆ ਵਾ ਬਚਿਆ ਕੀ ਔਰ ਨ ਬਚਿਆ ਕੀ ਗਰਭ ਗਿਰਨੇ ਕੇ ਤੁਲ ਹੀ ਹੈ॥☬ਪ੍ਰਸ਼ਨ: ਗਿਰਨੇ ਕੇ ਤੁਲ ਕੈਸੇ ਵਹੁ ਤੋ ਜਗਤ ਮੇਂ ਜੀਵਤਾ ਹੈ?☬ਉੱਤ੍ਰ:
Prof. Sahib Singh(ਸੰਸਾਰ ਵਿਚ) ਕਈ ਗਰਭ ਛਣ ਗਏ ਹਨ, ਇਹ (ਬੰਦਗੀ-ਹੀਣ ਚੰਦਰਾ) ਕਿਉਂ ਬਚ ਰਿਹਾ?

ਪਦ ਅਰਥ ਮੁਚੁ ਮੁਚੁ = ਬਹੁਤ ਸਾਰੇ। ਕੀਨ = ਕਿਉਂ?

SikhNet (Spanish)Muchos niños nacieron muertos, ¿por qué él salió vivo,

ਬੁਡਭੁਜ ਰੂਪ; ਜੀਵੇ ਜਗ ਮਝਿਆ ॥੨॥

buddabhuj roop; jeeve jag majhiaa |2|

Sant Singh KhalsaHe lives his life in this world like a deformed amputee. ||2||
Manmohan SinghThe hideously looking person is leading ignoble life in this world.
Manmohan Singh (Punjabi)ਡਰਾਉਣੀ ਸ਼ਕਲ ਵਾਲਾ ਪੁਰਸ਼ ਜਗਤ ਵਿੱਚ ਨੀਚ ਜੀਵਨ ਬਤੀਤ ਕਰ ਰਿਹਾ ਹੈ।
Fareedkot Teeka(ਬੁਡਭੁਜ ਰੂਪ) ਕੁਸਟੀ ਰੂਪ ਜੀਵਤਾ ਹੈ ਅਰਥਾਤ ਭਿਆਨਕ ਰੂਪ ਹੂਆ ਜੀਵਤਾ ਹੈ। ਵਾ ਰੂਪ ਰਸ ਆਦਿ ਵਿਖਿਓਂ ਮੇਂ ਭੁਜਾ ਪ੍ਰਯੰਤ ਡੂਬਾ ਹੂਆ ਹੈ ਅਰ ਆਪ ਕੋ ਜਗਤ ਮੇਂ ਜੀਵਤਾ ਮਾਨਤਾ ਹੈ, ਭਾਵ ਵਹੁ ਮਿਰਤਕ ਹੀ ਹੈ॥੨॥
Prof. Sahib Singh(ਬੰਦਗੀ ਤੋਂ ਸੱਖਣਾ ਇਹ) ਜਗਤ ਵਿਚ ਇਕ ਕੋੜ੍ਹੀ ਜੀਊ ਰਿਹਾ ਹੈ ॥੨॥

ਪਦ ਅਰਥ ਬੁਡਭੁਜ ਰੂਪ = ਡੁਡੇ ਵਾਂਗ। ਮਝਿਆ = ਵਿਚ ॥੨॥

SikhNet (Spanish)para vivir como leproso en el mundo de la vida? ()

ਕਹੁ ਕਬੀਰ; ਜੈਸੇ ਸੁੰਦਰ ਸਰੂਪ ॥

kahu kabeer; jaise sundar saroop |

Sant Singh KhalsaSays Kabeer, without the Naam, the Name of the Lord,
Manmohan SinghSays Kabir, the beautifully shaped persons,
Manmohan Singh (Punjabi)ਕਬੀਰ ਜੀ ਆਖਦੇ ਹਨ, ਜਿਨੇ ਸੁਹਣੇ ਨਕਸ਼ਾਂ ਵਾਲੇ ਪੁਰਸ਼ ਹਨ,
Fareedkot Teekaਕਬੀਰ ਜੀ ਕਹਤੇ ਹੈਂ: ਜੈਸੇ ਕੋਈ ਸੁੰਦਰ ਸਰੂਪ ਵਾਲਾ ਹੋ ਅਰੁ ਹੋਵੇ॥
Prof. Sahib Singhਕਬੀਰ ਆਖਦਾ ਹੈ- ਜੋ ਮਨੁੱਖ ਨਾਮ ਤੋਂ ਸੱਖਣੇ ਹਨ, ਉਹ (ਭਾਵੇਂ ਵੇਖਣ ਨੂੰ) ਸੋਹਣੇ ਰੂਪ ਵਾਲੇ ਹਨ
SikhNet (Spanish)Dice Kabir, sin importar lo bello que pueda ser el hombre,

ਨਾਮ ਬਿਨਾ; ਜੈਸੇ ਕੁਬਜ ਕੁਰੂਪ ॥੩॥੨੫॥

naam binaa; jaise kubaj kuroop |3|25|

Sant Singh KhalsaBeautiful and handsome people are just ugly hunch-backs. ||3||25||
Manmohan Singhare the ugly hunchbacked ones, without God's Name.
Manmohan Singh (Punjabi)ਉਨੇ ਹੀ ਉਹ ਕੋਝੇ ਤੇ ਕੁੱਬੇ ਹਨ, ਵਾਹਿਗੁਰੂ ਦੇ ਨਾਮ ਦੇ ਬਗੈਰ।
Fareedkot Teekaਤੈਸੇ ਸੋ ਪੁਰਸ ਪਰਮੇਸ੍ਵਰ ਕੇ ਨਾਮ ਸੇ ਬਿਨਾ ਹੈ, ਭਾਵ ਏਹ ਕਿ ਅਨੇਕ ਗੁਣੋ ਰੂਪੀ ਸੁੰਦਰਤਾਈ ਤਿਸ ਕੀ ਬਿਅਰਥ ਹੈ॥੩॥੨੫॥☬ਪ੍ਰਸ਼ਨ: ਅਪਨੇ ਨਾਮ ਸੇ ਬਿਨਾਂ ਕਰੂਪ ਕਹਾ, ਨਿਰਮਲ ਸਰੂਪ ਵਾਲਾ ਕੌਨ ਹੈ?☬ਤਿਸ ਕਾ ਉੱਤ੍ਰ ਕਹਤੇ ਹੈਂ:
Prof. Sahib Singhਪਰ ਨਾਮ ਤੋਂ ਸੱਖਣੇ (ਅਸਲ ਵਿਚ) ਕੁੱਬੇ ਤੇ ਬਦ-ਸ਼ਕਲ ਹਨ ॥੩॥੨੫॥

ਪਦ ਅਰਥ ਕੁਬਜ = ਕੁੱਬਾ। ਕੁਰੂਪ = ਕੋਝੇ ਰੂਪ ਵਾਲੇ, ਬਦ-ਸ਼ਕਲ ॥੩॥੨੫॥

* ਸ਼ਬਦ ਦਾ ਭਾਵ: ਜੋ ਮਨੁੱਖ ਪਰਮਾਤਮਾ ਦੀ ਬੰਦਗੀ ਨਹੀਂ ਕਰਦਾ, ਉਹ ਬਾਹਰੋਂ ਵੇਖਣ ਨੂੰ ਭਾਵੇਂ ਸੋਹਣਾ ਹੋਵੇ, ਪਰ ਉਸ ਦਾ ਆਤਮਾ ਮਲੀਨ ਹੋਣ ਕਰਕੇ ਜਗਤ ਵਿਚ ਉਸ ਦਾ ਆਉਣਾ ਵਿਅਰਥ ਹੈ।੨੫।

SikhNet (Spanish)sin el Naam, el Nombre del Señor, se ve deforme, como un jorobado. (3-25)

Open this shabad →

Shabad Bhagat Kabir Ji Raag Gauree

ਗਉੜੀ ਕਬੀਰ ਜੀ ॥

gaurree kabeer jee |

Sant Singh KhalsaGauree, Kabeer Jee:
Manmohan SinghGauri Kabir Ji.
Manmohan Singh (Punjabi)ਗਉੜੀ ਕਬੀਰ ਜੀ।
SikhNet (Spanish)Gauri Kabir yi.

ਜੋ ਜਨ ਲੇਹਿ; ਖਸਮ ਕਾ ਨਾਉ ॥

jo jan lehi; khasam kaa naau |

Sant Singh KhalsaI am forever a sacrifice to those humble beings
Manmohan SinghI am ever a sacrifice unto the men,
Manmohan Singh (Punjabi)ਮੈਂ ਹਮੇਸ਼ਾਂ ਉਨ੍ਹਾਂ ਮਨੁੱਖਾਂ ਤੋਂ ਕੁਰਬਾਨ ਜਾਂਦਾ ਹਾਂ,
Fareedkot Teekaਜੋ ਪੁਰਸ ਮਾਲਕ ਅਰਥਾਤ ਪਰਮੇਸ੍ਵਰ ਕਾ ਨਾਮ ਲੇਤੇ ਹੈਂ॥
Prof. Sahib Singhਜੋ ਮਨੁੱਖ ਮਾਲਕ ਪ੍ਰਭੂ ਦਾ ਨਾਮ ਜਪਦੇ ਹਨ,

ਪਦ ਅਰਥ ਲੇਹਿ = ਲੈਂਦੇ ਹਨ।

SikhNet (Spanish)A aquél que recita el Nombre el Señor,

ਤਿਨ ਕੈ; ਸਦ ਬਲਿਹਾਰੈ ਜਾਉ ॥੧॥

tin kai; sad balihaarai jaau |1|

Sant Singh KhalsaWho take the Name of their Lord and Master. ||1||
Manmohan Singhwho recite the Master's Name.
Manmohan Singh (Punjabi)ਜੋ ਆਪਣੇ ਮਾਲਕ ਦਾ ਨਾਮ ਲੈਂਦੇ ਹਨ।
Fareedkot Teekaਤਿਨ ਕੇ ਮੈਂ ਸਦ ਬਲਿਹਾਰੇ ਜਾਤਾ ਹੂੰ॥੧॥
Prof. Sahib Singhਮੈਂ ਸਦਾ ਉਹਨਾਂ ਤੋਂ ਸਦਕੇ ਜਾਂਦਾ ਹਾਂ ॥੧॥

ਪਦ ਅਰਥ ਸਦ = ਸਦਾ। ਬਲਿਹਾਰੈ ਜਾਉ = ਮੈਂ ਸਦਕੇ ਜਾਂਦਾ ਹਾਂ ॥੧॥

SikhNet (Spanish)ofrezco mi ser en sacrificio un millón de veces. (1)

ਸੋ ਨਿਰਮਲੁ; ਨਿਰਮਲ ਹਰਿ ਗੁਨ ਗਾਵੈ ॥

so niramal; niramal har gun gaavai |

Sant Singh KhalsaThose who sing the Glorious Praises of the Pure Lord are pure.
Manmohan SinghHe is pure, who sings the pure praise of God,
Manmohan Singh (Punjabi)ਉਹ ਪਵਿੱਤ੍ਰ ਹੇ ਜੋ ਵਾਹਿਗੁਰੂ ਦਾ ਪਵਿੱਤ੍ਰ ਜੱਸ ਗਾਇਨ ਕਰਦਾ ਹੈ,
Fareedkot Teekaਸੋ ਨਿਰਮਲ ਸ੍ਵਰੂਪ ਵਾਲਾ ਜੋ ਨਿਰਮਲ ਹਰੀ ਕੇ ਗੁਣ ਗਾਵਤਾ ਹੈ, ਈਹਾਂ ਸਰੂਪ ਕਾ ਅਧਿਆਹਾਰ ਹੈ॥
Prof. Sahib Singhਜੋ ਵੀਰ ਪ੍ਰਭੂ ਦੇ ਸੁਹਣੇ (ਨਿਰਮਲ) ਗੁਣ ਗਾਂਦਾ ਹੈ, ਉਹ ਪਵਿੱਤਰ ਹੈ,

ਪਦ ਅਰਥ ਨਿਰਮਲੁ = ਪਵਿੱਤਰ।

SikhNet (Spanish)Puro es él, porque canta las Alabanzas del Señor Inmaculado.

ਸੋ ਭਾਈ; ਮੇਰੈ ਮਨਿ ਭਾਵੈ ॥੧॥ ਰਹਾਉ ॥

so bhaaee; merai man bhaavai |1| rahaau |

Sant Singh KhalsaThey are my Siblings of Destiny, so dear to my heart. ||1||Pause||
Manmohan Singhhe is my brother and dear to my heart. Pause.
Manmohan Singh (Punjabi)ਉਹ ਮੇਰਾ ਵੀਰ ਹੈ ਅਤੇ ਮੇਰੇ ਦਿਲ ਨੂੰ ਪਿਆਰਾ ਲਗਦਾ ਹੈ। ਠਹਿਰਾਉ।
Fareedkot Teekaਸੋ (ਭਾਈ) ਪ੍ਰੇਮੀ ਜਨ ਮੇਰੇ ਮਨ ਮੇਂ ਭਾਵਤਾ ਹੈ॥੧॥ ਰਹਾਉ ॥☬ਪ੍ਰਸ਼ਨ: ਤੇਰੇ ਮਨ ਮੇਂ ਕ੍ਯੋਂ ਭਾਵਤਾ ਹੈ?
Prof. Sahib Singhਤੇ ਉਹ ਮੇਰੇ ਮਨ ਵਿਚ ਪਿਆਰਾ ਲੱਗਦਾ ਹੈ ॥੧॥ ਰਹਾਉ ॥

ਪਦ ਅਰਥ ਭਾਈ = ਭਰਾ, ਵੀਰ। ਭਾਵੈ = ਪਿਆਰਾ ਲੱਗਦਾ ਹੈ ॥੧॥ ਰਹਾਉ ॥

SikhNet (Spanish)Él es mi amigo; su visión me complace. (1‑Pausa)

ਜਿਹ ਘਟ; ਰਾਮੁ ਰਹਿਆ ਭਰਪੂਰਿ ॥

jih ghatt; raam rahiaa bharapoor |

Sant Singh KhalsaI am the dust of the lotus feet of those
Manmohan SinghWhose hearts are filled with the Pervading God,
Manmohan Singh (Punjabi)ਜਿਨ੍ਹਾਂ ਦੇ ਦਿਲ ਵਿਆਪਕ ਵਾਹਿਗੁਰੂ ਨਾਲ ਪਰੀਪੂਰਨ ਹਨ,
Fareedkot Teekaਜਿਨ ਕੇ ਰਿਦੇ ਮੇਂ (ਰਾਮ ਰਮਣ) ਰੂਪ ਪਰਮੇਸ੍ਵਰ ਕਾ ਧਿਆਨ ਪੂਰਨ ਹੋ ਰਹਾ ਹੈ॥
Prof. Sahib Singhਜਿਨ੍ਹਾਂ ਮਨੁੱਖਾਂ ਦੇ ਹਿਰਦਿਆਂ ਵਿਚ ਪ੍ਰਭੂ ਪਰਗਟ ਹੋ ਗਿਆ ਹੈ,

ਪਦ ਅਰਥ ਜਿਹ ਘਟ = ਜਿਨ੍ਹਾਂ ਮਨੁੱਖਾਂ ਦੇ ਹਿਰਦਿਆਂ ਵਿਚ। ਰਹਿਆ ਭਰਪੂਰਿ = ਨਕਾ-ਨਕ ਭਰਿਆ ਹੋਇਆ ਹੈ, ਪਰਗਟ ਹੋ ਪਿਆ ਹੈ।

SikhNet (Spanish)Su corazón está lleno del Señor, el Dios;

ਤਿਨ ਕੀ ਪਗ ਪੰਕਜ; ਹਮ ਧੂਰਿ ॥੨॥

tin kee pag pankaj; ham dhoor |2|

Sant Singh KhalsaWhose hearts are filled with the All-pervading Lord. ||2||
Manmohan SinghI am the dust of the lotus like feet of those.
Manmohan Singh (Punjabi)ਮੈਂ ਉਨ੍ਹਾਂ ਦੇ ਕੰਵਲ ਰੂਪੀ ਚਰਨਾ ਦੀ ਧੂੜ ਹਾਂ।
Fareedkot Teekaਤਿਨ ਕੇ ਚਰਨ ਕਮਲੋਂ ਕੀ ਹਮ ਧੂਰੀ ਹੋ ਰਹੇ ਹੈਂ॥੨॥☬ਜੇ ਕਹੇ ਤੂੰ ਤੋ ਜੁਲਾਹਾ ਹੈਂ ਤੇਰੇ ਕੋ ਤਿਨ ਕੇ ਧਿਆਨ ਵਾ ਸਿਮਰਨੇ ਸੇ ਕਿਆ ਲਾਭ ਹੈ? ਤਿਸ ਪਰ ਕਹਤੇ ਹੈਂ:
Prof. Sahib Singhਉਹਨਾਂ ਦੇ ਕੌਲ ਫੁੱਲ ਵਰਗੇ (ਸੁਹਣੇ) ਚਰਨਾਂ ਦੀ ਅਸੀਂ ਧੂੜ ਹਾਂ (ਭਾਵ, ਚਰਨਾਂ ਤੋਂ ਸਦਕੇ ਹਾਂ) ॥੨॥

ਪਦ ਅਰਥ ਪਗ = ਪੈਰ। ਪੰਕਜ = {ਪੰਕ = ਚਿੱਕੜ। ਜ = ਜੰਮਿਆ ਹੋਇਆ। ਪੰਕਜ = ਚਿੱਕੜ ਵਿਚੋਂ ਜੰਮਿਆ ਹੋਇਆ} ਕਉਲ ਫੁੱਲ। ਧੂਰਿ = ਧੂੜ ॥੨॥

SikhNet (Spanish)de sus Pies de Loto, yo no soy más que el polvo. (2)

ਜਾਤਿ ਜੁਲਾਹਾ; ਮਤਿ ਕਾ ਧੀਰੁ ॥

jaat julaahaa; mat kaa dheer |

Sant Singh KhalsaI am a weaver by birth, and patient of mind.
Manmohan SinghI am a weaver by caste and patient by nature.
Manmohan Singh (Punjabi)ਮੈਂ ਜਾਤੀ ਤੋਂ ਕਪੜੇ ਉਣਨ ਵਾਲਾ ਹਾਂ ਅਤੇ ਸੁਭਾਵ ਤੋਂ ਧੀਰਜਵਾਨ ਹਾਂ।
Fareedkot Teekaਜਾਤੀ ਕਾ ਤੋ ਜੁਲਾਹਾ ਹੀ ਹੂੰ, ਪਰੰਤੂ ਮਤੀ ਕਾ ਧੀਰਜਵਾਨ ਹੂੰ॥
Prof. Sahib Singhਕਬੀਰ ਭਾਵੇਂ ਜਾਤ ਦਾ ਜੁਲਾਹਾ ਹੈ, ਪਰ ਮੱਤ ਦਾ ਧੀਰਜ ਵਾਲਾ ਹੈ,

ਪਦ ਅਰਥ ਧੀਰੁ = ਧੀਰਜ ਵਾਲਾ।

SikhNet (Spanish)Yo soy tejedor de mi casta, pero tengo Paz en la mente,

ਸਹਜਿ ਸਹਜਿ; ਗੁਣ ਰਮੈ ਕਬੀਰੁ ॥੩॥੨੬॥

sehaj sehaj; gun ramai kabeer |3|26|

Sant Singh KhalsaSlowly, steadily, Kabeer chants the Glories of God. ||3||26||
Manmohan SinghSlowly and steadily Kabir utters the Lord's excellences.
Manmohan Singh (Punjabi)ਕਬੀਰ ਧੀਰੇ ਧੀਰੇ ਸਾਹਿਬ ਦੀਆਂ ਵਡਿਆਈਆਂ ਉਚਾਰਨ ਕਰਦਾ ਹੈ।
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਇਸ ਵਾਸਤੇ ਤਿਨ ਸੰਤੋਂ ਦੁਆਰਾ ਪਰਮੇਸ੍ਵਰ ਕੇ ਗੁਣ ਸਹਜ ਸਹਜ ਮੇਂ ਭੀ (ਰਮੈ) ਉਚਾਰਤਾ ਹੂੰ॥੩॥੨੬॥☬ਕਬੀਰ ਜੀ ਕੋ ਏਕ ਜੋਗੀ ਨੇ ਕਹਾ ਕਿ ਤੁਮ ਸ਼ਰਾਬ ਪੀਆ ਕਰੋ, ਤੁਮ ਕੋ ਆਠ ਪਹਰ ਮਸਤੀ ਰਹਾ ਕਰੇਗੀ ਔਰ ਅਨਭਉ ਸਰੂਪ ਕੀ ਪ੍ਰਾਪਤੀ ਹੋਵੇਗੀ। ਤਿਸ ਪਰ ਕਹਤੇ ਹੈਂ:
Prof. Sahib Singh(ਕਿਉਂਕਿ) ਅਡੋਲਤਾ ਵਿਚ ਰਹਿ ਕੇ (ਪ੍ਰਭੂ ਦੇ) ਗੁਣ ਗਾਂਦਾ ਹੈ ॥੩॥੨੬॥

ਪਦ ਅਰਥ ਸਹਜਿ = ਸਹਿਜ ਵਿਚ, ਅਡੋਲ ਅਵਸਥਾ ਵਿਚ ਰਹਿ ਕੇ। ਰਮੈ = ਸਿਮਰਦਾ ਹੈ ॥੩॥੨੬॥

* ਸ਼ਬਦ ਦਾ ਭਾਵ: ਕਿਸੇ ਭੀ ਜਾਤ ਦਾ ਹੋਵੇ, ਜੋ ਮਨੁੱਖ ਪ੍ਰਭੂ ਦੇ ਗੁਣ ਗਾਂਦਾ ਹੈ, ਉਸ ਦਾ ਮਨ ਪਵਿੱਤਰ ਹੋ ਜਾਂਦਾ ਹੈ।੨੬।

SikhNet (Spanish)y así, recito las Alabanzas del Señor en el Estado de total Equilibrio. (3-26)

Open this shabad →

Shabad Bhagat Kabir Ji Raag Gauree

ਗਉੜੀ ਕਬੀਰ ਜੀ ॥

gaurree kabeer jee |

Sant Singh KhalsaGauree, Kabeer Jee:
Manmohan SinghGauri Kabir Ji.
Manmohan Singh (Punjabi)ਗਉੜੀ ਕਬੀਰ ਜੀ।
SikhNet (Spanish)Gauri Kabir yi.

ਗਗਨਿ ਰਸਾਲ; ਚੁਐ ਮੇਰੀ ਭਾਠੀ ॥

gagan rasaal; chuai meree bhaatthee |

Sant Singh KhalsaFrom the Sky of the Tenth Gate, the nectar trickles down, distilled from my furnace.
Manmohan SinghThe tenth gate, the home of beatitude, is my furnace, from which the wine is tricking down.
Manmohan Singh (Punjabi)ਦਸਮ ਦੁਆਰ ਪਰਮ ਅਨੰਦ ਦਾ ਘਰ-ਮੇਰੀ ਭੱਠੀ ਹੈ, ਜਿਸ ਵਿਚੋਂ ਸ਼ਰਾਬ ਟਪਕ ਰਹੀ ਹੈ।
Fareedkot Teeka(ਗਗਨਿ) ਚਿਦਾਕਾਸ ਜੋ ਸਰਬ ਰਸੋਂ ਕਾ ਘਰੁ ਹੈ ਏਹੀ ਮੇਰੀ ਭਾਠੀ ਚੁਵਤੀ ਹੈ॥
Prof. Sahib Singhਮੇਰੀ ਗਗਨ-ਰੂਪ ਭੱਠੀ ਵਿਚੋਂ ਸੁਆਦਲਾ ਅੰਮ੍ਰਿਤ ਚੋ ਰਿਹਾ ਹੈ (ਭਾਵ, ਜਿਉਂ ਜਿਉਂ ਮੇਰਾ ਮਨ ਪ੍ਰਭੂ ਦੀ ਯਾਦ ਵਿਚ ਜੁੜਦਾ ਹੈ, ਉਸ ਯਾਦ ਵਿਚ ਜੁੜੇ ਰਹਿਣ ਦੀ ਇਕ-ਤਾਰ ਲਗਨ, ਮਾਨੋ, ਅੰਮ੍ਰਿਤ ਦੀ ਧਾਰ ਨਿਕਲਣੀ ਸ਼ੁਰੂ ਹੋ ਜਾਂਦੀ ਹੈ),

ਪਦ ਅਰਥ ਗਗਨ = ਅਕਾਸ਼, ਦਸਮ-ਦੁਆਰ। ਗਗਨਿ = ਅਕਾਸ਼ ਵਿਚੋਂ, ਦਸਮ ਦੁਆਰ ਵਿਚੋਂ। ਗਗਨਿ ਭਾਠੀ = ਦਸਮ ਦੁਆਰ-ਰੂਪ ਭੱਠੀ ਵਿਚੋਂ। ਰਸਾਲ = ਰਸੀਲਾ, ਸੁਆਦਲਾ। ਚੁਐ = ਚੋ ਰਿਹਾ ਹੈ (ਅੰਮ੍ਰਿਤ)।

SikhNet (Spanish)Del cielo de mi mente gotea el Néctar Dulce, así como lo hace el acero del horno.

ਸੰਚਿ ਮਹਾ ਰਸੁ; ਤਨੁ ਭਇਆ ਕਾਠੀ ॥੧॥

sanch mahaa ras; tan bheaa kaatthee |1|

Sant Singh KhalsaI have gathered in this most sublime essence, making my body into firewood. ||1||
Manmohan SinghMaking my body into fire-wood, I have amassed the supreme wine of Lord's Name.
Manmohan Singh (Punjabi)ਆਪਣੇ ਸਰੀਰ ਨੂੰ ਬਾਲਣ ਬਣਾ ਕੇ ਮੈਂ ਸੁਆਮੀ ਦੇ ਨਾਮ ਦੀ ਪਰਮ ਸ਼ਰਾਬ ਨੂੰ ਇਕੱਤ੍ਰ ਕੀਤਾ ਹੈ।
Fareedkot Teekaਅਰਥਾਤ ਚੈਤੰਨ ਕੀ ਪ੍ਰਾਪਤੀ ਹੋਣੇ ਕਰ ਜੋ ਇਕਤ੍ਰ ਕੀਆ ਹੈ, ਅੰਤਹਕਰਣ ਮੇਂ ਆਨੰਦ ਕੋ ਏਹੀ ਮਦਰਾ ਹੈ ਔਰ ਤਨ ਅਭਿਮਾਨ ਕੋ ਜਲਾਇਆ ਹੈ ਏਹੀ ਭਾਠੀ ਕੇ ਨੀਚੇ ਲਕੜੀਆਂ ਜਲਾਈਆਂ ਹੈਂ॥੧॥
Prof. Sahib Singhਇਸ ਉੱਚੇ ਨਾਮ-ਰਸ ਨੂੰ ਇਕੱਠਾ ਕਰਨ ਕਰਕੇ ਸਰੀਰ (ਦੀ ਮਮਤਾ) ਲੱਕੜੀਆਂ ਦਾ ਕੰਮ ਦੇ ਰਹੀ ਹੈ (ਭਾਵ, ਸਰੀਰ ਦੀ ਮਮਤਾ ਸੜ ਗਈ ਹੈ) ॥੧॥

ਪਦ ਅਰਥ ਸੰਚਿ = ਇਕੱਠਾ ਕਰ ਕੇ। ਕਾਠੀ = ਲੱਕੜੀਆਂ। ਤਨੁ = ਸਰੀਰ, ਸਰੀਰ ਦੀ ਮਮਤਾ, ਦੇਹ-ਅੱਧਿਆਸ ॥੧॥

SikhNet (Spanish)He reunido la gran Esencia y endurecido mi cuerpo como un tronco. (1)

ਉਆ ਕਉ ਕਹੀਐ; ਸਹਜ ਮਤਵਾਰਾ ॥

auaa kau kaheeai; sehaj matavaaraa |

Sant Singh KhalsaHe alone is called intoxicated with intuitive peace and poise,
Manmohan SinghHe alone is called the real drunkard,
Manmohan Singh (Punjabi)ਕੇਵਲ ਓਹੀ ਅਸਲੀ ਸ਼ਰਾਬੀ ਆਖਿਆ ਜਾਂਦਾ ਹੈ,
Fareedkot Teekaਹੇ ਜੋਗੀ! ਉਸ ਕੋ ਮਦਰਾ ਸੇ ਬਿਨਾਂ ਸੁਤੇ ਹੀ ਮਸਤ ਕਹੀਤਾ ਹੈ॥
Prof. Sahib Singhਉਸ ਨੂੰ ਕੁਦਰਤੀ ਤੌਰ ਤੇ (ਭਾਵ, ਸੁਭਾਵਿਕ ਹੀ) ਮਸਤ ਹੋਇਆ ਹੋਇਆ ਆਖੀਦਾ ਹੈ,

ਪਦ ਅਰਥ ਉਆ ਕਉ = ਉਸ ਮਨੁੱਖ ਨੂੰ। ਸਹਜ = ਕੁਦਰਤੀ ਤੌਰ ਤੇ। ਮਤਵਾਰਾ = ਮਤਵਾਲਾ, ਮਸਤ।

SikhNet (Spanish)Sólo está embriagado con el vino del Equilibrio,

ਪੀਵਤ ਰਾਮ ਰਸੁ; ਗਿਆਨ ਬੀਚਾਰਾ ॥੧॥ ਰਹਾਉ ॥

peevat raam ras; giaan beechaaraa |1| rahaau |

Sant Singh Khalsawho drinks in the juice of the Lord's essence, contemplating spiritual wisdom. ||1||Pause||
Manmohan Singhwho drinks the wine of Lord's Name and reflects over Divine knowledge. Pause.
Manmohan Singh (Punjabi)ਜੋ ਸੁਆਮੀ ਦੇ ਨਾਮ ਦੀ ਸ਼ਰਾਬ ਪੀਦਾ ਹੈ ਅਤੇ ਬ੍ਰਹਿਮ-ਗਿਆਤ ਦਾ ਧਿਆਨ ਧਾਰਦਾ ਹੈ। ਠਹਿਰਾਉ।
Fareedkot Teekaਜੋ ਪੁਰਖੁ ਰਾਮ ਨਾਮ ਕੇ (ਰਸੁ) ਅਨੰਦ ਰੂਪੀ ਮਦਰਾ ਕੋ ਵਿਚਾਰ ਕਰ ਗ੍ਯਾਨ ਦ੍ਵਾਰਾ ਪਾਨ ਕਰਤਾ ਹੈ॥੧॥ ਰਹਾਉ ॥☬ਜੇ ਕਹੇ ਤੁਮ ਅਪਨੇ ਮਦਰਾ ਕਾ ਪਰਕਾਰ ਕਹੋ, ਜੈਸੇ ਤੁਮ ਕੋ ਅਨੰਦ ਹੂਆ ਹੈ? ਤਿਸ ਪਰ ਕਹਤੇ ਹੈਂ:
Prof. Sahib Singhਜਿਸ ਮਨੁੱਖ ਨੇ ਗਿਆਨ ਦੇ ਵਿਚਾਰ ਦੀ ਰਾਹੀਂ (ਭਾਵ, ਸੁਰਤ ਮਾਇਆ ਤੋਂ ਉੱਚੀ ਕਰ ਕੇ) ਰਾਮ-ਰਸ ਪੀਤਾ ਹੈ ॥੧॥ ਰਹਾਉ ॥

ਪਦ ਅਰਥ ਗਿਆਨ ਬੀਚਾਰਾ = ਗਿਆਨ ਦੇ ਵਿਚਾਰ ਦੀ ਰਾਹੀਂ ॥੧॥ ਰਹਾਉ ॥

SikhNet (Spanish)aquél que bebe de la Esencia de la Sabiduría del Señor. (1-Pausa)

ਸਹਜ ਕਲਾਲਨਿ; ਜਉ ਮਿਲਿ ਆਈ ॥

sehaj kalaalan; jau mil aaee |

Sant Singh KhalsaIntuitive poise is the bar-maid who comes to serve it.
Manmohan SinghNow when the bar-woman of Divine knowledge has come and served me with the wine of Lord's Name,
Manmohan Singh (Punjabi)ਹੁਣ ਜਦ ਗਿਆਨ ਦੀ ਕਲਾਲੀ ਨੇ ਸਾਈਂ ਦੇ ਨਾਮ ਦੀ ਸ਼ਰਾਬ ਮੈਨੂੰ ਆ ਕੇ ਦਿੱਤੀ ਹੈ,
Fareedkot Teekaਸ਼ਾਂਤੀ ਰੂਪੀ (ਕਲਾਲਨਿ) ਮਟੀ ਜੋ ਮਿਲ ਆਈ ਅਰਥਾਤ ਜਬ ਆਨ ਪ੍ਰਾਪਤਿ ਹੋਈ ਹੈ॥
Prof. Sahib Singhਜਦੋਂ ਸਹਿਜ ਅਵਸਥਾ-ਰੂਪ ਸ਼ਰਾਬ ਪਿਲਾਉਣ ਵਾਲੀ ਆ ਮਿਲਦੀ ਹੈ,

ਪਦ ਅਰਥ ਸਹਜ = ਸਹਿਜ ਅਵਸਥਾ, ਅਡੋਲਤਾ। ਕਲਾਲਨਿ = ਸ਼ਰਾਬ ਪਿਲਾਉਣ ਵਾਲੀ। ਜਉ = ਜਦੋਂ।

SikhNet (Spanish)El Equilibrio es la mujer a disposición que sirve ese vino,

ਆਨੰਦਿ ਮਾਤੇ; ਅਨਦਿਨੁ ਜਾਈ ॥੨॥

aanand maate; anadin jaaee |2|

Sant Singh KhalsaI pass my nights and days in ecstasy. ||2||
Manmohan Singhmy night and day are passing intoxicated with bliss.
Manmohan Singh (Punjabi)ਮੇਰੇ ਰੈਣ ਤੇ ਦਿਨ ਖੁਸ਼ੀ ਅੰਦਰ ਮਸਤ ਬੀਤ ਰਹੇ ਹਨ।
Fareedkot Teekaਤਬ ਸੇ ਮੁਝੇ ਆਨੰਦ ਰੂਪੀ ਮਦਰਾ ਮੇਂ ਮਸਤ ਹੂਏ ਕੋ ਰਾਤ ਦਿਨ ਬਤੀਤ ਹੋਤੇ ਹੈਂ॥੨॥
Prof. Sahib Singhਤਦੋਂ ਅਨੰਦ ਵਿਚ ਮਸਤ ਹੋ ਕੇ (ਉਮਰ ਦਾ) ਹਰੇਕ ਦਿਨ ਬੀਤਦਾ ਹੈ (ਭਾਵ, ਨਾਮ ਸਿਮਰਦਿਆਂ ਮਨ ਵਿਚ ਇਕ ਐਸੀ ਹਾਲਤ ਪੈਦਾ ਹੁੰਦੀ ਹੈ ਜਿੱਥੇ ਮਨ ਮਾਇਆ ਦੇ ਝਕੋਲਿਆਂ ਵਿਚ ਡੋਲਦਾ ਨਹੀਂ। ਇਸ ਹਾਲਤ ਨੂੰ ਸਹਿਜ ਅਵਸਥਾ ਕਹੀਦਾ ਹੈ; ਇਹ ਸਹਿਜ ਅਵਸਥਾ, ਮਾਨੋ, ਇਕ ਕਲਾਲਣ ਹੈ, ਜੋ ਨਾਮ ਦਾ ਨਸ਼ਾ ਦੇਈ ਜਾਂਦੀ ਹੈ; ਇਸ ਨਸ਼ੇ ਤੋਂ ਵਿਛੜਨ ਨੂੰ ਚਿੱਤ ਨਹੀਂ ਕਰਦਾ, ਤੇ ਮੁੜ ਮੁੜ ਨਾਮ ਦੀ ਲਿਵ ਵਿਚ ਹੀ ਟਿਕੇ ਰਹੀਦਾ ਹੈ) ॥੨॥

ਪਦ ਅਰਥ ਮਾਤੇ = ਮਸਤ ਹੋ ਕੇ। ਅਨਦਿਨੁ = ਹਰ ਰੋਜ਼। ਜਾਈ = ਲੰਘਦਾ ਹੈ, ਬੀਤਦਾ ਹੈ ॥੨॥

SikhNet (Spanish)y paso mis días envuelto en Éxtasis. (2)

ਚੀਨਤ ਚੀਤੁ; ਨਿਰੰਜਨ ਲਾਇਆ ॥

cheenat cheet; niranjan laaeaa |

Sant Singh KhalsaThrough conscious meditation, I linked my consciousness with the Immaculate Lord.
Manmohan SinghWhen, by meditation I attached my mind with the pure One,
Manmohan Singh (Punjabi)ਜਦ ਸਿਮਰਨ ਦੁਆਰਾ ਮੈਂ ਆਪਣਾ ਮਨ ਪਵਿੱਤ੍ਰ ਪੁਰਖ ਨਾਲ ਜੋੜ ਲਿਆ,
Fareedkot Teekaਅਪਨਾ ਆਪ ਸਰੂਪ (ਚੀਨਤ) ਜਾਨਤੇ ਹੀ ਜਬ ਨਿਰੰਜਨ ਮੇਂ ਚਿਤ ਲਾਇਆ ਹੈ॥
Prof. Sahib Singh(ਇਸ ਤਰ੍ਹਾਂ) ਆਨੰਦ ਮਾਣ ਮਾਣ ਕੇ ਜਦੋਂ ਮੈਂ ਆਪਣਾ ਮਨ ਨਿਰੰਕਾਰ ਨਾਲ ਜੋੜਿਆ,

ਪਦ ਅਰਥ ਚੀਨਤ = ਵੇਖ ਵੇਖ ਕੇ, ਪਰਖ ਪਰਖ ਕੇ, ਅਨੰਦ ਮਾਣ ਕੇ।

SikhNet (Spanish)Conociendo Su Esencia, entoné mi ser en mi Señor Inmaculado, y entonces,

ਕਹੁ ਕਬੀਰ; ਤੌ ਅਨਭਉ ਪਾਇਆ ॥੩॥੨੭॥

kahu kabeer; tau anbhau paaeaa |3|27|

Sant Singh KhalsaSays Kabeer, then I obtained the Fearless Lord. ||3||27||
Manmohan Singhsays Kabir then did I obtain the Fearless Lord.
Manmohan Singh (Punjabi)ਕਬੀਰ ਆਖਦਾ ਹੈ, ਤਦ ਮੈਂ ਨਿਡੱਰ ਪ੍ਰਭੂ ਨੂੰ ਪਰਾਪਤ ਹੋ ਗਿਆ ਹੈ।
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਤਬ ਮੈਂ ਅਨ ਭਉ ਸਰੂਪ ਬ੍ਰਹਮ ਕੋ ਪਾਇਆ ਹੈ॥੩॥੨੭॥☬ਜੇ ਜੋਗੀ ਕਹੇ ਕਿਤਨਾ ਅਭਿਮਾਨ ਜਲਾਉਣੇ ਕਰ ਮਨ ਕਾ ਮਰਣਾ ਸਿਧ ਹੋਤਾ ਹੈ, ਜੋ ਮਨ ਮੂਆ ਤੋ ਕਿਆ ਲਾਭੁ ਹੈ? ਤਿਸ ਪਰ ਕਹਤੇ ਹੈਂ:☬ਉੱਤਰ:
Prof. Sahib Singhਕਬੀਰ ਆਖਦਾ ਹੈ- ਤਾਂ ਮੈਨੂੰ ਅੰਦਰਲਾ ਚਾਨਣ ਲੱਭ ਪਿਆ ॥੩॥੨੭॥

ਪਦ ਅਰਥ ਤੌ = ਤਦੋਂ। ਅਨਭਉ = ਪ੍ਰਕਾਸ਼, ਗਿਆਨ, ਅੰਦਰਲਾ ਚਾਨਣ ॥੩॥੨੭॥

* ਸ਼ਬਦ ਦਾ ਭਾਵ: (ਸਿਮਰਨ ਦੀ ਬਰਕਤ): ਨਾਮ ਸਿਮਰਦਿਆਂ ਸਿਮਰਦਿਆਂ ਮਨ ਮਾਇਆ ਵਿਚ ਡੋਲਣੋਂ ਹਟ ਜਾਂਦਾ ਹੈ, ਨਾਮ ਵਿਚ ਜੁੜੇ ਰਹਿਣ ਦੀ ਲਗਨ ਵਧਦੀ ਜਾਂਦੀ ਹੈ, ਸਰੀਰ ਦਾ ਮੋਹ ਮਿਟ ਜਾਂਦਾ ਹੈ, ਤੇ ਮਨੁੱਖਾ ਜੀਵਨ ਦੀ ਅਸਲੀਅਤ ਦੀ ਅਸਲ ਸੂਝ ਪੈ ਜਾਂਦੀ ਹੈ।੨੭। * ਨੋਟ: ਸ਼ਬਦ ਦਾ ਮੁੱਖ ਭਾਵ 'ਰਹਾਉ' ਦੀ ਤੁਕ ਵਿਚ ਹੁੰਦਾ ਹੈ। ਇੱਥੇ ਕਿਹਾ ਹੈ ਕਿ ਜੋ ਮਨੁੱਖ ਸਦਾ ਨਾਮ ਸਿਮਰਦਾ ਹੈ ਉਹ ਇਕ ਐਸੀ ਦਸ਼ਾ ਵਿਚ ਅੱਪੜਦਾ ਹੈ ਜਿੱਥੇ ਉਸ ਦਾ ਮਨ ਮਾਇਆ ਵਿਚ ਡੋਲਦਾ ਨਹੀਂ। ਇਸ ਅਵਸਥਾ ਵਿਚ ਜਿਉਂ ਜਿਉਂ ਉਹ ਪ੍ਰਭੂ ਦੀ ਯਾਦ ਵਿਚ ਜੁੜਦਾ ਹੈ, ਤਿਉਂ ਤਿਉਂ ਹੁਲਾਰਾ ਆਉਂਦਾ ਹੈ, ਮਸਤੀ ਜਿਹੀ ਚੜ੍ਹਦੀ ਹੈ। ਜੋਗੀ ਲੋਕ ਸ਼ਰਾਬ ਪੀ ਕੇ ਸਮਾਧੀ ਲਾਂਦੇ ਸਨ, ਪਰ ਕਬੀਰ ਜੀ ਨੇ ਉਸ ਸਾਧਨ ਦੀ ਇੱਥੇ ਨਿਖੇਧੀ ਕੀਤੀ ਹੈ; ਤੇ ਸਿਮਰਨ ਨੂੰ ਹੀ ਪ੍ਰਭੂ-ਚਰਨਾਂ ਵਿਚ ਜੁੜਨ ਦਾ ਸਭ ਤੋਂ ਉੱਚਾ ਵਸੀਲਾ ਦੱਸਿਆ ਹੈ।

SikhNet (Spanish)dice Kabir, mi intuición despertó, y tuve Conciencia de Dios.(3-27)

Open this shabad →

Shabad Bhagat Kabir Ji Raag Gauree continues on Ang 329

ਗਉੜੀ ਕਬੀਰ ਜੀ ॥

gaurree kabeer jee |

Sant Singh KhalsaGauree, Kabeer Jee:
Manmohan SinghGauri Kabir Ji.
Manmohan Singh (Punjabi)ਗਉੜੀ ਕਬੀਰ ਜੀ।
SikhNet (Spanish)Gauri Kabir yi.

ਮਨ ਕਾ ਸੁਭਾਉ; ਮਨਹਿ ਬਿਆਪੀ ॥

man kaa subhaau; maneh biaapee |

Sant Singh KhalsaThe natural tendency of the mind is to chase the mind.
Manmohan SinghThe mind's nature is to pursue the mind and to chasten it.
Manmohan Singh (Punjabi)ਮਨੂਏ ਦੀ ਖ਼ਸਲਤ ਹੈ, ਮਨੂਏ ਦੇ ਪਿਛੇ ਪੈਣਾ ਅਤੇ ਇਸ ਦਾ ਸੁਧਾਰ ਕਰਨਾ।
Fareedkot Teekaਮਨ ਕਾ ਸੁਭਾਉ ਜੋ ਹੈ ਸੰਕਲਪ ਬਿਕਲਪ ਤਿਸ ਕੀ ਪੀੜਾ ਮਨ ਕੋ ਬਿਆਪੀ ਹੂਈ ਹੈ, ਭਾਵ ਇਹ ਕਿ ਕਲਪਨਾ ਕਰਤਾ ਦੁਖੀ ਰਹਤਾ ਹੈ॥
Prof. Sahib Singh(ਹਰੇਕ ਮਨੁੱਖ ਦੇ) ਮਨ ਦੀ ਅੰਦਰਲੀ ਲਗਨ (ਜੋ ਭੀ ਹੋਵੇ ਉਹ ਉਸ ਮਨੁੱਖ ਦੇ) ਸਾਰੇ ਮਨ (ਭਾਵ, ਮਨ ਦੀ ਸਾਰੀ ਦੌੜ-ਭੱਜ, ਸਾਰੇ ਮਨੁੱਖੀ ਜੀਵਨ) ਉਤੇ ਪ੍ਰਭਾਵ ਪਾ ਰੱਖਦੀ ਹੈ,

ਪਦ ਅਰਥ ਮਨਹਿ ਬਿਆਪੀ = (ਸਾਰੇ) ਮਨ ਉੱਤੇ ਪ੍ਰਭਾਵ ਪਾ ਰੱਖਦਾ ਹੈ, (ਸਾਰੇ) ਮਨ ਨੂੰ ਵੇੜ੍ਹੀ ਰੱਖਦਾ ਹੈ।

SikhNet (Spanish)Por costumbre, la mente busca con afán concebirse a sí misma; por lo tanto, si uno anula su mente,

Open this shabad (9 lines, Angs 328-329) →

Ang 328 of 1430