ਗਉੜੀ ਕਬੀਰ ਜੀ ॥
gaurree kabeer jee |
Sant Singh KhalsaGauree, Kabeer Jee:
Manmohan SinghGauri Kabir Ji.
Manmohan Singh (Punjabi)ਗਉੜੀ ਕਬੀਰ ਜੀ।
SikhNet (Spanish)Gauri Kabir yi.
ਜਾ ਕੈ; ਹਰਿ ਸਾ ਠਾਕੁਰੁ. ਭਾਈ ॥
jaa kai; har saa tthaakur. bhaaee |
Sant Singh KhalsaOne who has the Lord as his Master, O Siblings of Destiny
Manmohan SinghHe who has such a Master as God, O brother!
Manmohan Singh (Punjabi)ਜਿਸ ਦਾ ਮਾਲਕ, ਵਾਹਿਗੁਰੂ ਵਰਗਾ ਹੈ, ਹੇ ਵੀਰ!
Fareedkot Teekaਹੇ ਭਾਈ! ਜਿਸ ਕੇ ਰਿਦੇ ਮੇਂ (ਸਾ) ਵਹੁ ਹਰੀ ਠਾਕੁਰ ਹੈ॥
Prof. Sahib Singhਹੇ ਸੱਜਣ! ਜਿਸ ਮਨੁੱਖ ਦੇ ਹਿਰਦੇ-ਰੂਪ ਘਰ ਵਿਚ ਪ੍ਰਭੂ ਮਾਲਕ ਆਪ (ਮੌਜੂਦ) ਹੈ,ਪਦ ਅਰਥ ਜਾ ਕੈ = ਜਿਸ ਦੇ ਹਿਰਦੇ-ਰੂਪ ਘਰ ਵਿਚ। ਹਰਿ ਸਾ = ਪਰਮਾਤਮਾ ਵਰਗਾ (ਭਾਵ, ਪਰਮਾਤਮਾ ਆਪ)। ਠਾਕੁਰੁ = ਮਾਲਿਕ। ਭਾਈ = ਹੇ ਵੀਰ!
SikhNet (Spanish)Quien tiene al Único Señor como su Maestro,
ਮੁਕਤਿ ਅਨੰਤ; ਪੁਕਾਰਣਿ ਜਾਈ ॥੧॥
mukat anant; pukaaran jaaee |1|
Sant Singh Khalsa- countless liberations knock at his door. ||1||
Manmohan Singhcountless salvations knock at his door.
Manmohan Singh (Punjabi)ਬਿਅੰਤ ਮੁਕਤੀਆਂ ਉਸ ਦੇ ਦਰ ਤੇ ਹਾਕਾਂ ਮਾਰਦੀਆਂ ਹਨ।
Fareedkot Teekaਤਿਸ ਕੇ ਪਾਸ ਸਾਲੋਕ ਸਰੂਪ ਆਦਿਕ ਮੁਕਤੀਆਂ ਅਨੰਤ ਵਾ ਅਨੇਕ ਵਾਰੀ ਪੁਕਾਰਣ ਜਾਤੀਆਂ ਹੈਂ ਕਿ ਹੇ ਕੰਤ ਹਮਾਰੇ ਕੌ ਬਰੋ, ਭਾਵ ਏਹ ਕਿ ਵਹੁ ਪੁਰਸ ਮੁਕਤੀ ਕੀ ਭੀ ਇਛਾ ਨਹੀਂ ਰਖਤਾ॥੧॥
Prof. Sahib Singhਮੁਕਤੀ ਉਸ ਅੱਗੇ ਆਪਣਾ ਆਪ ਅਨੇਕਾਂ ਵਾਰੀ ਭੇਟ ਕਰਦੀ ਹੈ ॥੧॥ਪਦ ਅਰਥ ਅਨੰਤ = ਅਨੇਕਾਂ ਵਾਰੀ। ਪੁਕਾਰਣਿ ਜਾਈ = ਸੱਦਣ ਲਈ ਜਾਂਦੀ ਹੈ, (ਭਾਵ, ਆਪਣਾ ਆਪ ਭੇਟਾ ਕਰਦੀ ਹੈ) ॥੧॥
SikhNet (Spanish)a su puerta llaman millones de salvaciones. (1)
ਅਬ ਕਹੁ ਰਾਮ; ਭਰੋਸਾ ਤੋਰਾ ॥
ab kahu raam; bharosaa toraa |
Sant Singh KhalsaIf I say now that my trust is in You alone, Lord,
Manmohan SinghSay now that my trust is in Thee, O Lord,
Manmohan Singh (Punjabi)ਦੱਸੋ! ਹੁਣ ਜਦ ਮੇਰਾ ਯਕੀਨ ਤੇਰੇ ਉਤੇ ਹੀ ਹੈ, ਹੇ ਸਾਹਿਬ!
Fareedkot Teekaਹੇ ਭਾਈ! ਅਬ ਕਹੁ ਜੇ ਰਾਮ ਵਿਖੇ ਤੇਰਾ ਭਰੋਸਾ ਹੋ ਜਾਵੇ॥
Prof. Sahib Singh(ਹੇ ਕਬੀਰ! ਪ੍ਰਭੂ ਦੀ ਹਜ਼ੂਰੀ ਵਿਚ) ਹੁਣ ਆਖ-ਹੇ ਪ੍ਰਭੂ! ਜਿਸ ਮਨੁੱਖ ਨੂੰ ਇਕ ਤੇਰਾ ਆਸਰਾ ਹੈ,ਪਦ ਅਰਥ ਅਬ = ਹੁਣ। ਕਹੁ = ਆਖ। ਰਾਮ = ਹੇ ਪ੍ਰਭੂ! ਤੋਰਾ = ਤੇਰਾ।
SikhNet (Spanish)Si uno dice, oh Señor, yo me apoyo sólo en Ti,
ਤਬ ਕਾਹੂ ਕਾ; ਕਵਨੁ ਨਿਹੋਰਾ ॥੧॥ ਰਹਾਉ ॥
tab kaahoo kaa; kavan nihoraa |1| rahaau |
Sant Singh Khalsathen what obligation do I have to anyone else? ||1||Pause||
Manmohan Singhthen what obligation am I under to anyone else? Pause.
Manmohan Singh (Punjabi)ਤਦ, ਮੈਨੂੰ ਕਿਸੇ ਹੋਰ ਦੀ ਕੀ ਮੁਛੰਦਗੀ ਹੈ? ਠਹਿਰਾਉ।
Fareedkot Teekaਤਬ ਕਿਸੀ ਸਨਬੰਧੀ ਕਾ ਕਿਆ ਅਹਸਾਨ ਸਹਾਰਨਾ ਹੈ॥੧॥ ਰਹਾਉ ॥☬ਪ੍ਰਸ਼ਨ: ਸਰੀਰ ਕਾ ਬਿਉਹਾਰ ਕੈਸੇ ਚਲੇਗਾ⁽¹⁾?☬ਉੱਤ੍ਰ:
Prof. Sahib Singhਉਸ ਨੂੰ ਹੁਣ ਕਿਸੇ ਦੀ ਖ਼ੁਸ਼ਾਮਦ (ਕਰਨ ਦੀ ਲੋੜ) ਨਹੀਂ ਹੈ ॥੧॥ ਰਹਾਉ ॥ਪਦ ਅਰਥ ਕਾਹੂ ਕਾ = ਕਿਸੇ ਹੋਰ ਦਾ। ਕਵਨੁ = ਕਿਹੜਾ, ਕੀਹ? ਨਿਹੋਰਾ = ਅਹਿਸਾਨ ॥੧॥ ਰਹਾਉ ॥
SikhNet (Spanish)entonces con nadie más tiene uno compromiso.(1-Pausa)
ਤੀਨਿ ਲੋਕ; ਜਾ ਕੈ ਹਹਿ ਭਾਰ ॥
teen lok; jaa kai heh bhaar |
Sant Singh KhalsaHe bears the burden of the three worlds;
Manmohan SinghThe Lord, who bears the burden of three worlds,
Manmohan Singh (Punjabi)ਸੁਆਮੀ ਜੋ ਤਿੰਨਾਂ ਜਹਾਨ ਦਾ ਬੋਝ ਬਰਦਾਸ਼ਤ ਕਰ ਰਿਹਾ ਹੈ,
Fareedkot Teekaਤ੍ਰਿਲੋਕੀ ਕੀ ਪਾਲਨਾ ਜਿਸ ਕੇ ਆਸਰੇ ਹੈ॥
Prof. Sahib Singhਜਿਸ ਪ੍ਰਭੂ ਦੇ ਆਸਰੇ ਤ੍ਰੈਵੇ ਲੋਕ ਹਨ,ਪਦ ਅਰਥ ਜਾ ਕੈ ਭਾਰ = ਜਿਸ (ਪ੍ਰਭੂ) ਦੇ ਆਸਰੇ।
SikhNet (Spanish)¿Cómo piensas que aquél que carga el peso de los tres mundos,
ਸੋ. ਕਾਹੇ ਨ ਕਰੈ; ਪ੍ਰਤਿਪਾਰ ॥੨॥
so. kaahe na karai; pratipaar |2|
Sant Singh Khalsawhy should He not cherish you also? ||2||
Manmohan Singhwhy should not He cherish me?
Manmohan Singh (Punjabi)ਮੇਰੀ ਕਿਉਂ ਪ੍ਰਤਿਪਾਲਣਾ ਨਾਂ ਕਰੇਗਾ?
Fareedkot Teekaਸੋ ਤੇਰੀ ਪਾਲਨਾ ਕਿਉਂ ਨਹੀਂ ਕਰੇਗਾ ਅਰਥਾਤ ਕਰੇਗਾ॥੨॥☬ਪ੍ਰਸ਼ਨ: ਸਰੀਰ ਕੀ ਪਾਲਨਾ ਮੇਂ ਤੋ ਸੰਸਾ ਨਹੀਂ ਰਹਿਆ ਅਵਸ ਹੀ ਹੋਵੇਗੀ, ਪਰੰਤੂ ਮੁਕਤੀ ਕੇ ਵਾਸਤੇ ਤੋ ਕਿਸੀ ਕਾ ਨਿਹੋਰਾ ਕਰਨਾ ਪੜੇਗਾ?
Prof. Sahib Singhਉਹ (ਤੇਰੀ) ਪਾਲਣਾ ਕਿਉਂ ਨ ਕਰੇਗਾ? ॥੨॥ਪਦ ਅਰਥ ਕਾਹੇ ਨ = ਕਿਉਂ ਨ? ਪ੍ਰਤਿਪਾਰ = ਪਾਲਣਾ ॥੨॥
SikhNet (Spanish)va a llevarte a ti también a través?(2)
ਕਹੁ ਕਬੀਰ; ਇਕ ਬੁਧਿ ਬੀਚਾਰੀ ॥
kahu kabeer; ik budh beechaaree |
Sant Singh KhalsaSays Kabeer, through contemplation, I have obtained this one understanding.
Manmohan SinghSays Kabir, I have obtained one piece of knowledge by reflection,
Manmohan Singh (Punjabi)ਕਬੀਰ ਜੀ ਆਖਦੇ ਹਨ, ਸੋਚ ਵਿਚਾਰ ਦੁਆਰਾ ਮੈਂ ਇਕ ਗਿਆਤ ਪ੍ਰਾਪਤ ਕੀਤੀ ਹੈ,
Fareedkot Teekaਕਬੀਰ ਜੀ ਕਹਤੇ ਹੈਂ: ਏਕ ਬਾਤ ਬੁਧੀ ਮੇਂ ਵੀਚਾਰੀ ਹੈ॥
Prof. Sahib Singhਕਬੀਰ ਆਖਦਾ ਹੈ- ਅਸਾਂ ਇਕ ਸੋਚ ਸੋਚੀ ਹੈ;ਪਦ ਅਰਥ ਬੁਧਿ = ਅਕਲ, ਸੋਚ। ਬੀਚਾਰੀ = ਵਿਚਾਰੀ ਹੈ, ਸੋਚੀ ਹੈ।
SikhNet (Spanish)Dice Kabir, he meditado sobre la maldad en el mundo, pero,
ਕਿਆ ਬਸੁ; ਜਉ. ਬਿਖੁ ਦੇ ਮਹਤਾਰੀ ॥੩॥੨੨॥
kiaa bas; jau. bikh de mahataaree |3|22|
Sant Singh KhalsaIf the mother poisons her own child, what can anyone do? ||3||22||
Manmohan Singhif the mother poisons her own child, what can we do them?
Manmohan Singh (Punjabi)ਜੇਕਰ ਮਾਂ ਆਪਣੇ ਬੱਚੇ ਨੂੰ ਹੀ ਜ਼ਹਿਰ ਦੇਵੇ ਤਾਂ ਅਸੀਂ ਕੀ ਕਰ ਸਕਦੇ ਹਾਂ?
Fareedkot Teekaਲੜਕੇ ਕਾ ਕਿਆ ਵਸ ਚੱਲਦਾ ਹੈ ਜੇ ਮਾਤਾ ਹੀ ਵਿਖ ਦੇ ਦੇਵੇ, ਭਾਵ ਏਹ ਕਿ ਜੇ ਪਰਮੇਸ੍ਵਰ ਹੀ ਅਵਿਦਿਆ ਸਕਤੀ ਪ੍ਰੇਰ ਕਰ ਪਠਾਇ ਦੇਵੇ ਤੌ ਜੀਵ ਕਾ ਕਿਆ ਚਾਰਾ ਹੈ॥੩॥੨੨॥☬ਏਕ ਇਸਤ੍ਰੀ ਸਤੀ ਹੋਈ ਕੋ ਦੇਖ ਕਰ ਏਕ ਪੰਡਤ ਨੇ ਕਬੀਰ ਜੀ ਪਾਸ ਉਸਤਤੀ ਕਰੀ। ਵਾਸਤਵ ਸੇ ਪਰਮੇਸ੍ਵਰ ਪਤੀ ਕੀ ਜੀਵ ਇਸਤ੍ਰੀ ਕਹੀ ਜਾਵੇਗੀ।
Prof. Sahib Singh(ਉਹ ਇਹ ਹੈ ਕਿ) ਜੇ ਮਾਂ ਹੀ ਜ਼ਹਿਰ ਦੇਣ ਲੱਗੇ ਤਾਂ (ਪੁੱਤਰ ਦਾ) ਕੋਈ ਜ਼ੋਰ ਨਹੀਂ ਚੱਲ ਸਕਦਾ ॥੩॥੨੨॥ਪਦ ਅਰਥ ਜਉ = ਜੇ ਕਰ। ਬਿਖੁ = ਵਿਹੁ, ਜ਼ਹਿਰ। ਮਹਤਾਰੀ = ਮਾਂ। ਬਸੁ = ਵੱਸ, ਜ਼ੋਰ ॥੩॥੨੨॥
* ਸ਼ਬਦ ਦਾ ਭਾਵ: ਜਿਸ ਮਨੁੱਖ ਨੂੰ ਪ੍ਰਭੂ-ਪਿਤਾ ਉਤੇ ਪੂਰਾ ਸਿਦਕ ਹੈ, ਉਸ ਨੂੰ ਕਿਸੇ ਹੋਰ ਦੀ ਮੁਥਾਜੀ ਨਹੀਂ ਰਹਿ ਜਾਂਦੀ।੨੨।
SikhNet (Spanish)¿qué puede uno hacer, si la madre envenena a su propio hijo? (3-22)