ੴ

ਸਿੱਖਬਾਣੀ · SikhBani

ਜੋ ਜਾਨਹਿ ਤੂੰ ਅਪੁਨੇ ਕਾਜੈ ਸੋ ਸੰਗਿ ਨ ਚਾਲੈ ਤੇਰੈ ਤਸੂਆ ॥

jo jaaneh toon apune kaajai so sang na chaalai terai tasooaa
Guru Arjan Dev Ji ਗੁਰੂ ਅਰਜਨ ਦੇਵ ਜੀ · Raag Gauree · Ang 206 · 11 lines
Translations

ਗਉੜੀ₃ ਮਹਲਾ ੫ ॥

gaurree₃ mahalaa 5 |

Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਊੜੀ ਪਾਤਸ਼ਾਹੀ ਪੰਜਵੀਂ।
SikhNet (Spanish)Gauri, Mejl Guru Aryan, Quinto Canal Divino.

ਛੋਡਿ ਛੋਡਿ ਰੇ; ਬਿਖਿਆ ਕੇ ਰਸੂਆ ॥

chhodd chhodd re; bikhiaa ke rasooaa |

Sant Singh KhalsaGive them up - give up the pleasures of corruption;
Manmohan SinghAbandon, abondon, thou O man, the pleasures of sin.
Manmohan Singh (Punjabi)ਤਿਆਗ ਦੇ, ਤਿਆਗ ਦੇ, ਤੂੰ ਹੇ ਬੰਦੇ! ਵਿਸ਼ਿਆਂ ਦੇ ਸੁਆਦ।
Fareedkot Teekaਹੇ ਬਾਵਰੇ ਜੀਵ! ਬਿਖਿਓਂ ਕੇ ਰਸੋਂ ਕੋ ਤਿਆਗ ਛੋਡ॥
Prof. Sahib Singhਹੇ ਭਾਈ! ਮਾਇਆ ਦੇ ਚਸਕੇ ਛੱਡ ਦੇ ਛੱਡ ਦੇ।

ਪਦ ਅਰਥ ਰੇ = ਹੇ ਭਾਈ! ਬਿਖਿਆ = ਮਾਇਆ। ਰਸੂਆ = ਚਸਕੇ।

SikhNet (Spanish)Oh hombre tonto y loco, no te regocijes con el sabor del veneno;

ਉਰਝਿ ਰਹਿਓ. ਰੇ ਬਾਵਰ ਗਾਵਰ; ਜਿਉ ਕਿਰਖੈ. ਹਰਿਆਇਓ ਪਸੂਆ ॥੧॥ ਰਹਾਉ ॥

aurajh rahio. re baavar gaavar; jiau kirakhai. hariaaeo pasooaa |1| rahaau |

Sant Singh Khalsayou are entangled in them, you crazy fool, like an animal grazing in the green fields. ||1||Pause||
Manmohan SinghO foolish and crazy man like the stray animal clinging to the crop, thou art entangled in the vicious deeds. Pause.
Manmohan Singh (Punjabi)ਹੈ ਮੂਰਖ ਤੇ ਝੱਲੇ ਬੰਦੇ! ਹਰਿਆਏ ਡੰਗਰ ਦੇ ਪੈਲੀ ਨਾਲ ਚਿਮੜਨ ਦੀ ਤਰ੍ਹਾਂ, ਤੂੰ ਮੰਦ ਅਮਲਾ ਅੰਦਰ, ਫਾਬਾ ਹੋਇਆ ਹੈ। ਠਹਿਰਾਉ।
Fareedkot Teekaਹੇ ਬਾਵਰੇ ਗਵਾਰ! ਵਾ (ਬਾਵਰ) ਬਿਕੇ ਫਾਹੀ ਕੇ ਬੀਚ ਕੈਸੇ? ਜੈਸੇ ਖੇਤੀ ਕੇ ਬੀਚ (ਆ) ਵਿਸੇਸ ਕਰ ਕੇ ਹਰਿਆਉ ਪਸੂ ਉਰਝ ਜਾਤਾ ਹੈ॥੧॥ ਰਹਾਉ ॥
Prof. Sahib Singhਹੇ ਕਮਲੇ ਗੰਵਾਰ! ਤੂੰ (ਇਹਨਾਂ ਚਸਕਿਆਂ ਵਿਚ ਇਉਂ) ਮਸਤ ਪਿਆ ਹੈਂ, ਜਿਵੇਂ ਕੋਈ ਪਸ਼ੂ ਹਰੇ ਖੇਤ ਵਿਚ ਮਸਤ (ਹੁੰਦਾ ਹੈ) ॥੧॥ ਰਹਾਉ ॥

ਪਦ ਅਰਥ ਉਰਝਿ ਰਹਿਓ = ਤੂੰ ਫਸਿਆ ਪਿਆ ਹੈਂ। ਰੇ ਬਾਵਰ ਗਾਵਰ = ਹੇ ਕਮਲੇ ਗਵਾਰ! ਕਿਰਖੈ ਹਰਿਆਇਓ = ਹਰੇ ਖੇਤ ਵਿਚ ॥੧॥ ਰਹਾਉ ॥

SikhNet (Spanish)estás involucrado en el mundo como el ganado suelto en la pastura. (1-Pausa)

ਜੋ ਜਾਨਹਿ. ਤੂੰ ਅਪੁਨੇ ਕਾਜੈ; ਸੋ ਸੰਗਿ ਨ ਚਾਲੈ ਤੇਰੈ. ਤਸੂਆ ॥

jo jaaneh. toon apune kaajai; so sang na chaalai terai. tasooaa |

Sant Singh KhalsaThat which you believe to be of use to you, shall not go even an inch with you.
Manmohan SinghWhat thou deemest to of avail to thee, that goes not with thee even an inch.
Manmohan Singh (Punjabi)ਜਿਸ ਨੂੰ ਤੂੰ ਆਪਣੇ ਕਾਰ-ਆਮਦ ਖਿਆਲ ਕਰਦਾ ਹੈ, ਉਹ ਇੰਚ ਭਰ ਭੀ ਤੇਰੇ ਨਾਲ ਨਹੀਂ ਜਾਂਦੀ।
Fareedkot Teekaਜੋ ਘਰ ਕੇ ਪਦਾਰਥ ਤੂੰ ਜਾਨਤਾ ਹੈਂ ਕੇ ਮੇਰੇ ਕਾਮ ਆਵੈਂਗੇ ਸੋ ਤੇਰੇ ਸਾਥ ਤਸੂ ਪ੍ਰਮਾਣ ਭੀ ਨ ਚਲੇਂਗੇ। (ਤਸੂ) ਨਾਮ ਗਜ ਕੇ ਚੌਵੀਸਵੇਂ ਹਿੱਸੇ ਕਾ ਹੈ॥
Prof. Sahib Singh(ਹੇ ਕਮਲੇ!) ਜਿਸ ਚੀਜ਼ ਨੂੰ ਤੂੰ ਆਪਣੇ ਕੰਮ ਆਉਣ ਵਾਲੀ ਸਮਝਦਾ ਹੈਂ, ਉਹ ਰਤਾ ਭਰ ਭੀ (ਅੰਤ ਵੇਲੇ) ਤੇਰੇ ਨਾਲ ਨਹੀਂ ਜਾਂਦੀ।

ਪਦ ਅਰਥ ਅਪੁਨੇ ਕਾਜੈ = ਆਪਣੇ ਕੰਮ ਵਿਚ ਆਉਣ ਵਾਲਾ। ਤਸੂਆ = ਤੱਸੂ ਭਰ, ਰਤਾ ਭੀ {ਤਸੂ = ਇਕ ਇੰਚ ਦਾ ਦਸਵਾਂ ਹਿੱਸਾ}।

SikhNet (Spanish)Las cosas que piensas que son muy valiosas no te acompañarán; no, ni siquiera una pequeñísima parte de ellas.

ਨਾਗੋ ਆਇਓ. ਨਾਗ ਸਿਧਾਸੀ; ਫੇਰਿ ਫਿਰਿਓ. ਅਰੁ ਕਾਲਿ ਗਰਸੂਆ ॥੧॥

naago aaeo. naag sidhaasee; fer firio. ar kaal garasooaa |1|

Sant Singh KhalsaNaked you came, and naked you shall depart. You shall go round and round the cycle of birth and death, and you shall be food for Death. ||1||
Manmohan SinghNaked thou has come and naked shalt thou depart. Thou wilt go round the circuit of birth and deaths and become a morsel of death.
Manmohan Singh (Punjabi)ਨੰਗਾ ਤੂੰ ਆਇਆ ਸੈ ਅਤੇ ਨਾਗੜਾ ਹੀ ਟੁਰ ਜਾਏਗਾ। ਤੂੰ ਜੰਮਣ ਮਰਣ ਦੇ ਗੇੜ ਵਿੱਚ ਚੱਕਰ ਕੱਟੇਗਾ ਅਤੇ ਮੌਤ ਦੀ ਗਰਾਹੀ ਹੋ ਜਾਵੇਗਾ।
Fareedkot Teekaਨਾਗਾ ਹੀ ਆਇਆ ਹੈ ਔਰ ਨਾਂਗਾ ਹੀ ਚਲਾ ਜਾਵੇਗਾ। (ਫੇਰਿ) ਚੌਰਾਸੀ ਕੇ ਘੇਰੇ ਮੇਂ (ਫਿਰਿਓ) ਭ੍ਰਮਿਆ ਹੈ ਔਰ ਬਾਰੰਬਾਰ ਕਾਲ ਗ੍ਰਾਸ ਕਰ ਲੇਤਾ ਹੈ॥੧॥
Prof. Sahib Singhਤੂੰ (ਜਗਤ ਵਿਚ) ਨੰਗਾ ਆਇਆ ਸੀ (ਇਥੋਂ) ਨੰਗਾ ਹੀ ਚਲਾ ਜਾਏਂਗਾ। ਤੂੰ (ਵਿਅਰਥ ਹੀ ਜੂਨਾਂ ਦੇ) ਗੇੜ ਵਿਚ ਫਿਰ ਰਿਹਾ ਹੈਂ ਅਤੇ ਤੈਨੂੰ ਆਤਮਕ ਮੌਤ ਨੇ ਗ੍ਰਸਿਆ ਹੋਇਆ ਹੈ ॥੧॥

ਪਦ ਅਰਥ ਸਿਧਾਸੀ = ਤੂੰ ਚਲਾ ਜਾਏਂਗਾ। ਫੇਰਿ = ਜੂਨਾਂ ਦੇ ਗੇੜ ਵਿਚ। ਕਾਲਿ = ਕਾਲ ਨੇ, ਆਤਮਕ ਮੌਤ ਨੇ ॥੧॥

SikhNet (Spanish)Uno vino al mundo desnudo, y desnudo va a partir; si tu destino es correr la ronda, la muerte te agarrará al final. (1)

ਪੇਖਿ ਪੇਖਿ ਰੇ. ਕਸੁੰਭ ਕੀ ਲੀਲਾ; ਰਾਚਿ ਮਾਚਿ ਤਿਨਹੂੰ ਲਉ ਹਸੂਆ ॥

pekh pekh re. kasunbh kee leelaa; raach maach tinahoon lau hasooaa |

Sant Singh KhalsaWatching, watching the transitory dramas of the world, you are embroiled and enmeshed in them, and you laugh with delight.
Manmohan SinghO man, seeing and beholding the Safflower like short-lived world-plays, thou art hand and glove with them and laughest till they last.
Manmohan Singh (Punjabi)ਹੈ ਬੰਦੇ! ਕਸੁੰਭ ਦੇ ਫੁਲ ਵਾਂਙੂ ਛਿਨ-ਭੰਗਰ ਸੰਸਾਰੀ ਖੇਡਾਂ ਨੂੰ ਤਕ ਕੇ ਵੇਖ ਕੇ ਤੂੰ ਉਨ੍ਹਾਂ ਨਾਲ ਘਿਓ ਖਿਚੜੀ ਹੋਇਆ ਹੋਇਆ ਹੈ ਤੇ ਜਦ ਤੋੜੀ ਉਹ ਕਾਇਮ ਹਨ ਤੂੰ ਹਸਦਾ ਤੇ ਖੇਡਦਾ ਹੈ।
Fareedkot Teekaਹੇ ਜੀਵ! ਜਿਨ ਇਸਤ੍ਰੀ ਪੁਤ੍ਰਾਦਿਕੋਂ ਕਾ ਆਨੰਦ ਕਸੁੰਭੇ ਕੇ ਰੰਗ ਸਮਾਨ ਥੋੜੇ ਦਿਨ ਹੈ, ਤਿਨ ਕੋ ਦੇਖ ਦੇਖ ਕਰ (ਰਾਚਿ) ਅਭੇਦ ਹੋ ਕਰ (ਮਾਚਿ) ਪ੍ਰਫੁਲਤ ਹੂਆ ਤਿਨ ਕੇ ਸੰਜੋਗ ਪ੍ਰਯੰਤ ਹਸਤਾ ਹੈ॥
Prof. Sahib Singh(ਹੇ ਕਮਲੇ!) (ਇਹ ਮਾਇਆ ਦੀ ਖੇਡ) ਕਸੁੰਭੇ ਦੀ ਖੇਡ (ਹੈ, ਇਸ ਨੂੰ) ਵੇਖ ਵੇਖ ਕੇ ਤੂੰ ਇਸ ਵਿਚ ਮਸਤ ਹੋ ਰਿਹਾ ਹੈਂ ਤੇ ਇਹਨਾਂ ਪਦਾਰਥਾਂ ਨਾਲ ਖ਼ੁਸ਼ ਹੋ ਰਿਹਾ ਹੈਂ।

ਪਦ ਅਰਥ ਕਸੁੰਭ = ਕਸੁੰਭਾ ਫੁੱਲ, ਜਿਸ ਦਾ ਰੰਗ ਸ਼ੋਖ਼ ਹੁੰਦਾ ਹੈ, ਪਰ ਦੋ ਤਿੰਨਾਂ ਦਿਨਾਂ ਵਿਚ ਹੀ ਸੜ ਜਾਂਦਾ ਹੈ। ਪੇਖਿ = ਵੇਖ ਕੇ। ਲੀਲਾ = ਖੇਡ। ਰਾਚਿ ਮਾਚਿ = ਰਚ ਮਿਚ ਕੇ, ਮਸਤ ਹੋ ਕੇ।

SikhNet (Spanish)Uno ve las flores del cártamo y es engañado por su olor efímero.

ਛੀਜਤ ਡੋਰਿ. ਦਿਨਸੁ ਅਰੁ ਰੈਨੀ; ਜੀਅ ਕੋ ਕਾਜੁ. ਨ ਕੀਨੋ ਕਛੂਆ ॥੨॥

chheejat ddor. dinas ar rainee; jeea ko kaaj. na keeno kachhooaa |2|

Sant Singh KhalsaThe string of life is wearing thin, day and night, and you have done nothing for your soul. ||2||
Manmohan SinghThe string of life is wearing off day and night, and thou hast not done anything for thy soul.
Manmohan Singh (Punjabi)ਆਰਬਲਾ ਦੀ ਰੱਸੀ ਦਿਨ ਅਤੇ ਰੈਣ ਭੁਰਦੀ ਜਾ ਰਹੀ ਹੈ, ਅਤੇ ਤੂੰ ਆਪਣੀ ਆਤਮਾ ਲਈ ਕੋਈ ਗੱਲ ਭੀ ਨਹੀਂ ਕੀਤੀ।
Fareedkot Teekaਅਵਸਥਾ ਰੂਪੀ ਡੋਰੀ ਦਿਨ ਰਾਤ ਨਾਸ ਹੋਤੀ ਹੈ, ਅਪਨੇ ਜੀਵ ਕੇ ਸੁਖ ਭੋਗਾਵਨੇ ਵਾਲਾ ਕਾਰਜ ਸੋ ਥਾ ਸੁਭ ਕਰਮ ਵਾ ਭਜਨ, ਸੋ ਕੁਛ ਥੋੜਾ ਭੀ ਨ ਕੀਆ॥੨॥
Prof. Sahib Singhਦਿਨ ਰਾਤ ਤੇਰੀ ਉਮਰ ਦੀ ਡੋਰੀ ਕਮਜ਼ੋਰ ਹੁੰਦੀ ਜਾ ਰਹੀ ਹੈ। ਤੂੰ ਆਪਣੀ ਜਿੰਦ ਦੇ ਕੰਮ ਆਉਣ ਵਾਲਾ ਕੋਈ ਭੀ ਕੰਮ ਨਹੀਂ ਕੀਤਾ ॥੨॥

ਪਦ ਅਰਥ ਡੋਰਿ = ਡੋਰੀ (ਸੁਆਸਾਂ ਦੀ)। ਛੀਜਤ = ਕਮਜ਼ੋਰ ਹੁੰਦੀ ਜਾ ਰਹੀ। ਰੈਨੀ = ਰਾਤ। ਜੀਅ ਕੋ = ਜਿੰਦ ਦਾ, ਜਿੰਦ ਦੇ ਕੰਮ ਆਉਣ ਵਾਲਾ ॥੨॥

SikhNet (Spanish)Día a día la vida se hace más y más corta y uno no hace nada para salvar su Alma.(2)

ਕਰਤ ਕਰਤ. ਇਵ ਹੀ ਬਿਰਧਾਨੋ; ਹਾਰਿਓ ਉਕਤੇ, ਤਨੁ ਖੀਨਸੂਆ ॥

karat karat. iv hee biradhaano; haario ukate, tan kheenasooaa |

Sant Singh KhalsaDoing your deeds, you have grown old; your voice fails you, and your body has become weak.
Manmohan SinghDoing worldly deeds thou hast become old like this. Thy speech has failed and thy body has become weak.
Manmohan Singh (Punjabi)ਸੰਸਾਰੀ ਕੰਮ ਕਰਦਾ ਹੋਇਆ ਤੂੰ ਇਸ ਤਰ੍ਹਾਂ ਬੁੱਢਾ ਹੋ ਗਿਆ ਹੈ ਤੇਰੀ ਬੋਲ-ਬਾਣੀ ਹਾਰ ਹੁੱਟ ਗਈ ਹੈ ਅਤੇ ਤੇਰਾ ਸਰੀਰ ਕਮਜ਼ੋਰ ਹੋ ਗਿਆ ਹੈ।
Fareedkot Teekaਵਿਵਹਾਰੋਂ ਕੋ ਕਰਤੇ ਕਰਤੇ ਐਸੇ ਹੀ ਬੁਢਾ ਹੋ ਗਿਆ ਔਰ (ਉਕਤੇ) ਬੋਲਨੇ ਸੇ ਭੀ ਥਕਤ ਹੋ ਗਿਆ, ਪੁਨਾ ਸਰੀਰ ਭੀ ਅਤੀ ਘਟ ਗਿਆ ਤਥਾ ਨੇਤ੍ਰੋਂ ਸੇ ਅੰਸੂਆ ਚਲਨੇ ਲਗੀ॥
Prof. Sahib Singh(ਮਾਇਆ ਦੇ ਧੰਧੇ) ਕਰ ਕਰ ਕੇ ਇਉਂ ਹੀ ਮਨੁੱਖ ਬੁੱਢਾ ਹੋ ਜਾਂਦਾ ਹੈ, ਅਕਲ ਕੰਮ ਕਰਨੋਂ ਰਹਿ ਜਾਂਦੀ ਹੈ, ਤੇ ਸਰੀਰ ਲਿੱਸਾ ਹੋ ਜਾਂਦਾ ਹੈ।

ਪਦ ਅਰਥ ਇਵ ਹੀ = ਇਉਂ ਹੀ। ਬਿਰਧਾਨੋ = ਬੁੱਢਾ ਹੋ ਰਿਹਾ ਹੈ। ਉਕਤੇ = ਉਕਤਿ, ਦਲੀਲ, ਅਕਲ। ਖੀਨਸੂਆ = ਖੀਨ ਹੋ ਰਿਹਾ ਹੈ।

SikhNet (Spanish)En eso uno se vuelve viejo, su voz tartajea y su cuerpo le falla.

ਜਿਉ ਮੋਹਿਓ. ਉਨਿ ਮੋਹਨੀ ਬਾਲਾ; ਉਸ ਤੇ. ਘਟੈ ਨਾਹੀ ਰੁਚ ਚਸੂਆ ॥੩॥

jiau mohio. un mohanee baalaa; us te. ghattai naahee ruch chasooaa |3|

Sant Singh KhalsaYou were enticed by Maya in your youth, and your attachment for it has not diminished, one little bit. ||3||
Manmohan SinghAs thou wert bewitched by the mammon in thy childhood from that affection not even a trice has diminished till now.
Manmohan Singh (Punjabi)ਜਿਸ ਤਰ੍ਹਾਂ ਤੈਨੂੰ ਉਸ ਮਾਇਆ ਨੇ ਬਚਪਣ ਵਿੱਚ ਫ਼ਰੇਫ਼ਤਾ ਕਰ ਲਿਆ ਸੀ, ਉਸ ਲੋਭ ਵਿੱਚ ਹੁਣ ਤਾਂਈ ਇਕ ਭੋਰਾ ਭਰ ਭੀ ਕਮੀ ਨਹੀਂ ਹੋਈ।
Fareedkot Teekaਜੈਸੇ ਬਾਲ ਅਵਸਥਾ ਸੇ ਉਸ ਮੋਹਨੀ ਇਸਤ੍ਰੀ ਮਾਇਆ ਨੇ ਮੋਹਿਆ ਹੈ। ਅਬ ਬੁਢੇਪੇ ਮੇਂ ਉਸ ਸੇ ਚਸਾ ਕਾਲ ਭੀ ਚਾਹ ਨਹੀਂ ਕਮ ਹੋਤੀ॥੩॥
Prof. Sahib Singhਜਿਵੇਂ (ਜਵਾਨੀ ਵੇਲੇ) ਉਸ ਮੋਹਣ ਵਾਲੀ ਮਾਇਆ ਨੇ ਇਸ ਨੂੰ ਆਪਣੇ ਮੋਹ ਵਿਚ ਫਸਾਇਆ ਸੀ, ਉਸ ਵਲੋਂ ਇਸ ਦੀ ਪ੍ਰੀਤਿ ਰਤਾ ਭੀ ਨਹੀਂ ਘਟਦੀ ॥੩॥

ਪਦ ਅਰਥ ਉਨਿ = ਉਸ ਨੇ। ਮੋਹਨੀ ਬਾਲਾ = ਮੋਹਣ ਵਾਲੀ ਮਾਇਆ-ਇਸਤ੍ਰੀ ਨੇ। ਤੇ = ਤੋਂ। ਰੁਚ = ਪ੍ਰੇਮ। ਚਸੂਆ = ਰਤਾ ਭੀ ॥੩॥

SikhNet (Spanish)Según como la Maya lo atrape a uno en la juventud, así quedará en la vejez.(3)

ਜਗੁ ਐਸਾ. ਮੋਹਿ ਗੁਰਹਿ ਦਿਖਾਇਓ; ਤਉ ਸਰਣਿ ਪਰਿਓ, ਤਜਿ ਗਰਬਸੂਆ ॥

jag aisaa. mohi gureh dikhaaeo; tau saran pario, taj garabasooaa |

Sant Singh KhalsaThe Guru has shown me that this is the way of the world; I have abandoned the dwelling of pride, and entered Your Sanctuary.
Manmohan SinghWhen the Guru showed me that such is the world, abandoning the place of pride, I entered Thine sanctuary, O Lord, then.
Manmohan Singh (Punjabi)ਜਦ ਗੁਰਾਂ ਨੇ ਮੈਨੂੰ ਵਿਖਾਲ ਦਿੱਤਾ ਕਿ ਸੰਸਾਰ ਇਹੋ ਜਿਹਾ ਹੈ ਤਾਂ ਮੈਂ ਹੰਕਾਰ ਦੀ ਥਾਂ ਨੂੰ ਤਲਾਂਜਲੀ ਦੇ ਕੇ ਤੇਰੀ ਪਨਾਹ ਆ ਲਈ, ਹੈ ਸੁਆਮੀ।
Fareedkot Teekaਜਬ ਐਸਾ ਜਗਤ ਮੇਰੇ ਕੋ ਗੁਰੋਂ ਨੇ ਦਿਖਾਇਆ ਤਬ ਮੈਂ ਹੰਕਾਰ ਔਰ (ਅਸੂਆ) ਗੁਣੋਂ ਮੇਂ ਔਗੁਣ ਅਰੋਪਣੇ, ਅਰਥਾਤ ਨਿੰਦਿਆ ਤਿਆਗ ਕਰ ਸਰਣ ਮੇਂ ਪੜਿਆ ਹੂੰ॥
Prof. Sahib Singhਆਖ-ਮੈਨੂੰ ਗੁਰੂ ਨੇ ਵਿਖਾ ਦਿੱਤਾ ਹੈ ਕਿ ਜਗਤ (ਦਾ ਮੋਹ) ਇਹੋ ਜਿਹਾ ਹੈ। ਤਦ ਮੈਂ (ਜਗਤ ਦਾ) ਮਾਣ ਛੱਡ ਕੇ (ਗੁਰੂ ਦੀ) ਸਰਨ ਪਿਆ ਹਾਂ।

ਪਦ ਅਰਥ ਮੋਹਿ = ਮੈਨੂੰ। ਗੁਰਹਿ = ਗੁਰੂ ਨੇ। ਤਜਿ = ਤਜ ਕੇ। ਗਰਬਸੂਆ = ਮਾਣ।

SikhNet (Spanish)Cuando me percaté de esto, por la Gracia del Guru, dejé de interesarme en mi ego y busqué el Refugio del Señor.

ਮਾਰਗੁ ਪ੍ਰਭ ਕੋ. ਸੰਤਿ ਬਤਾਇਓ; ਦ੍ਰਿੜੀ ਨਾਨਕ ਦਾਸ. ਭਗਤਿ ਹਰਿ ਜਸੂਆ ॥੪॥੬॥੧੨੭॥

maarag prabh ko. sant bataaeo; drirree naanak daas. bhagat har jasooaa |4|6|127|

Sant Singh KhalsaThe Saint has shown me the Path of God; slave Nanak has implanted devotional worship and the Praise of the Lord. ||4||6||127||
Manmohan SinghThe saint has shown me the way to the Lord, slave Nanak has implanted in him God's service and praise
Manmohan Singh (Punjabi)ਸਾਧੂ ਨੇ ਮੈਨੂੰ ਸਾਹਿਬ ਦਾ ਰਸਤਾ ਵਿਖਾਲ ਦਿਤਾ ਹੈ। ਗੋਲੇ ਨਾਨਕ ਨੇ ਆਪਣੇ ਅੰਦਰ ਰਬ ਦੀ ਸੇਵਾ ਤੇ ਜੱਸ ਪੱਕਾ ਕਰ ਲਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਬ ਸਾਂਤ ਰੂਪ ਗੁਰੋਂ ਨੇ ਪ੍ਰਭੂ ਕਾ ਭਗਤੀ ਰੂਪ ਰਸਤਾ ਬਤਾਇਆ, ਤਬ ਮੈਂ ਸੇਵਕ ਨੇ ਹਰੀ ਕੀ ਜਸੁ ਰੂਪ ਭਗਤੀ ਨਿਹਚੇ ਕਰ ਲਈ॥੪॥੬॥੧੨੭॥
Prof. Sahib Singhਹੇ ਦਾਸ ਨਾਨਕ! ਗੁਰੂ-ਸੰਤ ਨੇ ਮੈਨੂੰ ਪਰਮਾਤਮਾ ਦੇ ਮਿਲਣ ਦਾ ਰਾਹ ਦੱਸ ਦਿੱਤਾ ਹੈ ਤੇ ਮੈਂ ਪਰਮਾਤਮਾ ਦੀ ਭਗਤੀ ਪਰਮਾਤਮਾ ਦੀ ਸਿਫ਼ਤ-ਸਾਲਾਹ ਆਪਣੇ ਹਿਰਦੇ ਵਿਚ ਪੱਕੀ ਕਰ ਲਈ ਹੈ ॥੪॥੬॥੧੨੭॥

ਪਦ ਅਰਥ ਮਾਰਗੁ = ਰਸਤਾ। ਕੋ = ਦਾ। ਸੰਤਿ = ਸੰਤ ਨੇ, ਗੁਰੂ ਨੇ। ਜਸੂਆ = ਜਸ, ਸਿਫ਼ਤਿ-ਸਾਲਾਹ ॥੪॥

SikhNet (Spanish)A través de los Santos conocí el Sendero del Señor y me dediqué con toda Fe a Su Alabanza. (4-6-127)
Answers quote the Granth verbatim with Ang citations. AI commentary is not Gurbani and not a religious ruling.