ੴ

ਸਿੱਖਬਾਣੀ · SikhBani

ਏਕ ਮਹਲਿ ਤੂੰ ਹੋਹਿ ਅਫਾਰੋ ਏਕ ਮਹਲਿ ਨਿਮਾਨੋ ॥

ek mehal toon hohi afaaro ek mehal nimaano
Guru Arjan Dev Ji ਗੁਰੂ ਅਰਜਨ ਦੇਵ ਜੀ · Raag Gauree · Ang 206 · 13 lines
Translations

ਗਉੜੀ ਮਹਲਾ ੫ ॥

gaurree mahalaa 5 |

Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਊੜੀ ਪਾਤਸ਼ਾਹੀ ਪੰਜਵੀਂ।
SikhNet (Spanish)Gauri, Mejl Guru Aryan, Quinto Canal Divino.

ਓਹੁ; ਅਬਿਨਾਸੀ ਰਾਇਆ ॥

ohu; abinaasee raaeaa |

Sant Singh KhalsaHe is the Eternal King.
Manmohan SinghO my Imperishable King,
Manmohan Singh (Punjabi)ਓ ਮੇਰੇ ਸਦੀਵੀ ਸਥਿਰ ਪਾਤਸ਼ਾਹ,
Fareedkot Teeka(ਓਹੁ) ਹੇ ਅਬਨਾਸ਼ੀ ਰਾਜਾ ਪਰਮੇਸ੍ਵਰ! ਸਰਬ ਰੂਪ ਤੂੰ ਆਪ ਹੀ ਹੋ ਰਹਾ ਹੈਂ॥
Prof. Sahib Singh(ਹੇ ਪ੍ਰਭੂ! ਤੂੰ ਇਕ) ਉਹ ਰਾਜਾ ਹੈਂ ਜੋ ਕਦੇ ਨਾਸ ਹੋਣ ਵਾਲਾ ਨਹੀਂ।

ਪਦ ਅਰਥ ਰਾਇਆ = ਰਾਜਾ।

SikhNet (Spanish)Él es el Señor Eterno,

ਨਿਰਭਉ ਸੰਗਿ ਤੁਮਾਰੈ ਬਸਤੇ; ਇਹੁ ਡਰਨੁ. ਕਹਾ ਤੇ ਆਇਆ ॥੧॥ ਰਹਾਉ ॥

nirbhau sang tumaarai basate; ihu ddaran. kahaa te aaeaa |1| rahaau |

Sant Singh KhalsaThe Fearless Lord abides with you. So where does this fear come from? ||1||Pause||
Manmohan Singhwe fearlessly abide with Thee whence comes this fear? Pause.
Manmohan Singh (Punjabi)ਅਸੀਂ ਨਿਡੱਰ ਹੋ ਤੇਰੇ ਨਾਲ ਵਸਦੇ ਹਾਂ, ਇਹ ਡਰ ਕਿੱਥੋ ਆਉਂਦਾ ਹੈ? ਠਹਿਰਾਉ।
Fareedkot Teekaਹੇ ਨਿਰਭਉ ਪਰਮੇਸ੍ਵਰ! ਤੁਮਾਰੇ ਸੰਗ ਹਮ ਕੋ ਬਸਤੇ ਹੂਏ (ਇਹੁ) ਜਮੋਂ ਕਾ ਭੈ, ਵਾ ਆਦਿ ਕਾ ਓਹੁ ਪਦ ਇਹ ਪਦ ਕੇ ਸਾਥ ਜੋੜਨਾ। ਉਹ ਜਨਮ ਕਾ ਔਰ ਇਹ ਮਰਣ ਕਾ ਭੈ ਕਹਾਂ ਸੇ ਆਇਆ ਹੈ? ਭਾਵ ਸੇ ਫੇਰ ਜਨਮ ਮਰਣ ਕਾ ਭੈ ਨਹੀਂ ਰਹਤਾ ਹੈ॥੧॥ ਰਹਾਉ ॥☬ਜੇ ਪਰਮੇਸ੍ਵਰ ਕਹੇ ਮੇਰਾ ਕਿਆ ਰੂਪ ਜਾਨ ਕੇ ਤੁਮ ਨੇ ਸੰਗ ਬਸਨਾ ਕਹਾ? ਤਿਸ ਪਰ ਕਹਤੇ ਹੈਂ:
Prof. Sahib Singhਜੇਹੜੇ ਜੀਵ ਤੇਰੇ ਚਰਨਾਂ ਵਿਚ ਟਿਕੇ ਰਹਿੰਦੇ ਹਨ, ਉਹ ਨਿਡਰ ਹੋ ਜਾਂਦੇ ਹਨ, ਉਹਨਾਂ ਨੂੰ ਕਿਤੋਂ ਭੀ ਕੋਈ ਡਰ-ਖ਼ੌਫ਼ ਨਹੀਂ ਆਉਂਦਾ ॥੧॥ ਰਹਾਉ ॥

ਪਦ ਅਰਥ ਸੰਗਿ ਤੁਮਾਰੈ = ਤੇਰੇ ਨਾਲ। ਕਹਾ ਤੇ = ਕਿਥੋਂ? ॥੧॥ ਰਹਾਉ ॥

SikhNet (Spanish)el Rey sin miedo, habita en ti. ¿Por qué temerle a alguien más? (1-Pausa)

ਏਕ ਮਹਲਿ. ਤੂੰ ਹੋਹਿ ਅਫਾਰੋ; ਏਕ ਮਹਲਿ ਨਿਮਾਨੋ ॥

ek mehal. toon hohi afaaro; ek mehal nimaano |

Sant Singh KhalsaIn one person, You are arrogant and proud, and in another, You are meek and humble.
Manmohan SinghIn one person Thou art haughty and in another person meek.
Manmohan Singh (Punjabi)ਇਕ ਸਰੀਰ ਵਿੱਚ ਤੂੰ ਆਕੜ ਖਾਂ ਹੈ ਅਤੇ ਹੋਰਸ ਸਰੀਰ ਅੰਦਰ ਮਸਕੀਨ।
Fareedkot Teekaਹੇ ਭਗਵਨ! ਏਕ (ਮਹਲਿ) ਮੰਦਰ ਅਰਥਾਤ ਸਰੀਰ ਮੇਂ ਤੂੰ (ਅਫਾਰੋ) ਅਮੋੜ ਹੋ ਰਹੇ ਹੈਂ ਔਰ ਏਕ ਮਹਲਿ ਮੇਂ ਤੂੰ (ਨਿਮਾਨੋ) ਸਤਕਾਰ ਰਹਤ ਹੋ ਰਹੇ ਹੈਂ॥
Prof. Sahib Singh(ਹੇ ਪ੍ਰਭੂ! ਤੇਰੇ ਚਰਨਾਂ ਵਿਚ ਟਿਕੇ ਰਹਿਣ ਵਾਲਿਆਂ ਨੂੰ ਯਕੀਨ ਹੈ ਕਿ) ਇਕ (ਮਨੁੱਖ ਦੇ) ਸਰੀਰ ਵਿਚ ਤੂੰ (ਆਪ ਹੀ) ਅਹੰਕਾਰੀ ਬਣਿਆ ਹੈਂ ਤੇ ਇਕ ਹੋਰ ਸਰੀਰ ਵਿਚ ਤੂੰ ਮਾਣ-ਰਹਿਤ ਹੈਂ।

ਪਦ ਅਰਥ ਮਹਲਿ = ਸਰੀਰ ਵਿਚ। ਅਫਾਰੋ = ਅਹੰਕਾਰੀ। ਨਿਮਾਨੋ = ਮਾਣ-ਰਹਿਤ।

SikhNet (Spanish)En un momento uno está de orgulloso y en otro momento se encuentra débil y pobre;

ਏਕ ਮਹਲਿ. ਤੂੰ ਆਪੇ ਆਪੇ; ਏਕ ਮਹਲਿ ਗਰੀਬਾਨੋ ॥੧॥

ek mehal. toon aape aape; ek mehal gareebaano |1|

Sant Singh KhalsaIn one person, You are all by Yourself, and in another, You are poor. ||1||
Manmohan SinghIn one person Thou art all by Thyself and in another person Thou art poor.
Manmohan Singh (Punjabi)ਇਕ ਪੁਰਸ਼ ਅੰਦਰ ਤੂੰ ਸਾਰਾ ਕੁਛ ਆਪ ਹੀ ਹੈ ਅਤੇ ਹੋਰਸ ਪੁਰਸ਼ ਅੰਦਰ ਤੂੰ ਗਰੀਬ ਹੈ।
Fareedkot Teekaਪੁਨਾ ਏਕ ਸਰੀਰ ਰੂਪੀ ਮੰਦਰ ਮੇਂ ਤੂੰ ਆਪੇ ਆਪੇ ਅਰਥਾਤ ਹੰਕਾਰੀ ਹੋ ਰਹਾ ਹੈਂ, ਤਥਾ ਏਕ ਮਹਲ ਮੇਂ ਤੂੰ ਗਰੀਬ ਹੋ ਰਹਾ ਹੈਂ॥੧॥
Prof. Sahib Singhਇਕ ਸਰੀਰ ਵਿਚ ਤੂੰ ਆਪ ਹੀ ਸਭ ਇਖ਼ਤਿਆਰ ਵਾਲਾ ਹੈਂ ਤੇ ਇਕ ਸਰੀਰ ਵਿਚ ਤੂੰ ਗ਼ਰੀਬ ਕੰਗਾਲ ਹੈਂ ॥੧॥

ਪਦ ਅਰਥ ਆਪੇ ਆਪੇ = ਆਪ ਹੀ ਆਪ, ਪੂਰਾ ਮਾਲਕ, ਸਭ ਇਖ਼ਤਿਆਰਾਂ ਵਾਲਾ ॥੧॥

SikhNet (Spanish)en un momento uno se siente independiente, y en otro dependiente del Señor. (1)

ਏਕ ਮਹਲਿ. ਤੂੰ ਪੰਡਿਤੁ ਬਕਤਾ; ਏਕ ਮਹਲਿ ਖਲੁ ਹੋਤਾ ॥

ek mehal. toon panddit bakataa; ek mehal khal hotaa |

Sant Singh KhalsaIn one person, you are a Pandit, a religious scholar and a preacher, and in another, You are just a fool.
Manmohan SinghIn one person Thou art a scholar and preacher and in another Thou art a fool.
Manmohan Singh (Punjabi)ਇਕ ਪੁਰਸ਼ ਅੰਦਰ ਤੂੰ ਵਿਦਵਾਨ ਅਤੇ ਪ੍ਰਚਾਰਕ ਹੈ। ਇਕ ਪੁਰਸ਼ ਅੰਦਰ ਤੂੰ ਮੂਰਖ ਹੈ।
Fareedkot Teekaਏਕ ਮਹਲਿ ਮੇਂ ਤੂੰ ਪੰਡਤ ਹੋ ਕਰ ਸ਼ਾਸਤ੍ਰੋਂ ਕੋ ਕਥਨ ਕਰ ਰਹਾ ਹੈਂ, ਪੁਨਾ ਏਕ ਮਹਲ ਮੇਂ ਮੂਰਖ ਹੋਤਾ ਭਯਾ ਹੈਂ॥
Prof. Sahib Singh(ਹੇ ਪ੍ਰਭੂ!) ਇਕ (ਮਨੁੱਖਾ) ਸਰੀਰ ਵਿਚ ਤੂੰ ਚੰਗਾ ਬੋਲ ਸਕਣ ਵਾਲਾ ਵਿਦਵਾਨ ਹੈਂ ਤੇ ਇਕ ਸਰੀਰ ਵਿਚ ਤੂੰ ਮੂਰਖ ਬਣਿਆ ਹੋਇਆ ਹੈਂ।

ਪਦ ਅਰਥ ਬਕਤਾ = ਚੰਗਾ ਬੋਲ ਸਕਣ ਵਾਲਾ। ਖਲੁ = ਮੂਰਖ।

SikhNet (Spanish)En un momento uno habla como un Pandit erudito, y en otro como un tonto;

ਏਕ ਮਹਲਿ. ਤੂੰ ਸਭੁ ਕਿਛੁ ਗ੍ਰਾਹਜੁ; ਏਕ ਮਹਲਿ. ਕਛੂ ਨ ਲੇਤਾ ॥੨॥

ek mehal. toon sabh kichh graahaj; ek mehal. kachhoo na letaa |2|

Sant Singh KhalsaIn one person, You grab hold of everything, and in another, You accept nothing. ||2||
Manmohan SinghIn one body Thou graspest at everything and in one body Thou acceptest nothing.
Manmohan Singh (Punjabi)ਇਕ ਦੇਹਿ ਅੰਦਰ ਤੂੰ ਸਾਰਾ ਕੁਝ ਗ੍ਰਹਿਣ ਕਰ ਲੈਂਦਾ ਹੈ ਤੇ ਇਕ ਦੇਹਿ ਅੰਦਰ ਤੂੰ ਕੁਝ ਭੀ ਅੰਗੀਕਾਰ ਨਹੀਂ ਕਰਦਾ।
Fareedkot Teekaਔਰ ਏਕ ਮਹਲਿ ਮੇਂ ਤੂੰ ਸਭ ਕਿਛ ਦਾਨ ਆਦੀ (ਗ੍ਰਾਹਜੁ) ਲੇ ਲੇਤਾ ਹੈਂ, ਏਕ ਮਹਲ ਮੇਂ ਕੁਛ ਭੀ ਨਹੀਂ ਲੇਤਾ, ਭਾਵ ਬ੍ਰਕਤ ਹੈ॥੨॥
Prof. Sahib Singhਇਕ ਸਰੀਰ ਵਿਚ (ਬੈਠ ਕੇ ਤੂੰ ਗਰੀਬਾਂ, ਕਮਜ਼ੋਰਾਂ ਪਾਸੋਂ) ਸਭ ਕੁਝ (ਖੋਹ ਕੇ ਆਪਣੇ ਪਾਸ) ਇਕੱਠਾ ਕਰਨ ਵਾਲਾ ਹੈਂ, ਤੇ ਇਕ ਸਰੀਰ ਵਿਚ ਤੂੰ (ਵਿਰਕਤ ਬਣ ਕੇ) ਕੋਈ ਚੀਜ਼ ਭੀ ਅੰਗੀਕਾਰ ਨਹੀਂ ਕਰਦਾ ॥੨॥

ਪਦ ਅਰਥ ਗ੍ਰਾਹਜੁ = ਲੈ ਲੈਣ ਵਾਲਾ ॥੨॥

SikhNet (Spanish)en un momento uno junta bienes y en otro los abandona todos.(2)

ਕਾਠ ਕੀ ਪੁਤਰੀ. ਕਹਾ ਕਰੈ ਬਪੁਰੀ; ਖਿਲਾਵਨਹਾਰੋ ਜਾਨੈ ॥

kaatth kee putaree. kahaa karai bapuree; khilaavanahaaro jaanai |

Sant Singh KhalsaWhat can the poor wooden puppet do? The Master Puppeteer knows everything.
Manmohan SinghWhat can the poor wooden puppet do? The Play-master knows everything.
Manmohan Singh (Punjabi)ਵਿਚਾਰੀ ਲਕੜ ਦੀ ਗੁਡੀ ਕੀ ਕਰ ਸਕਦੀ ਹੈ? ਖਿਡਾਉਣ ਵਾਲਾ ਸਭ ਕੁਝ ਜਾਣਦਾ ਹੈ।
Fareedkot Teekaਕਾਠ ਕੀ ਪੁਤਲੀ ਵਿਚਾਰੀ ਅਰਥਾਤ ਨਿਰਬਲ ਕਿਆ ਕਰੈ, ਖਿਲਾਵਨ ਵਾਲਾ ਹੀ ਜਾਨਤਾ ਹੈ॥
Prof. Sahib Singh(ਪਰ, ਹੇ ਭਾਈ!) ਇਹ ਜੀਵ ਵਿਚਾਰਾ ਕਾਠ ਦੀ ਪੁਤਲੀ ਹੈ, ਇਸ ਨੂੰ ਖਿਡਾਣ ਵਾਲਾ ਪ੍ਰਭੂ ਹੀ ਜਾਣਦਾ ਹੈ ਕਿ ਇਸ ਨੂੰ ਕਿਵੇਂ ਨਚਾ ਰਿਹਾ ਹੈ।

ਪਦ ਅਰਥ ਪੁਤਰੀ = ਪੁਤਲੀ। ਕਹਾ ਕਰੈ = ਕੀਹ ਕਰ ਸਕਦੀ ਹੈ?

SikhNet (Spanish)¿Qué es este teatro de marionetas, entonces? ¿Qué puede hacer esta muñeca de madera? Aquél que dirige todo, desde atrás solamente Sabe,

ਜੈਸਾ ਭੇਖੁ. ਕਰਾਵੈ ਬਾਜੀਗਰੁ; ਓਹੁ. ਤੈਸੋ ਹੀ ਸਾਜੁ ਆਨੈ ॥੩॥

jaisaa bhekh. karaavai baajeegar; ohu. taiso hee saaj aanai |3|

Sant Singh KhalsaAs the Puppeteer dresses the puppet, so is the role the puppet plays. ||3||
Manmohan SinghAs is the dress, the Puppeteer clothes the puppet with, so is the part which that puppet plays.
Manmohan Singh (Punjabi)ਜੇਹੋ ਜੇਹੀ ਪੁਸ਼ਾਕ ਗੁੱਡੀਆਂ ਨੂੰ ਨਚਾਉਣ ਵਾਲਾ ਗੁੱਡੀ ਨੂੰ ਪਾਉਂਦਾ ਹੈ, ਉਹੋ ਜੇਹਾ ਹੀ ਕਿਰਦਾਰ ਉਹ ਗੁੱਡੀ ਅਦਾ ਕਰਦੀ ਹੈ।
Fareedkot Teekaਜੈਸਾ ਜੈਸਾ ਸ੍ਵਾਂਗ ਬਾਜੀਗਰ ਕਰਾਵਤਾ ਹੈ ਵਹੁ ਤੈਸੇ ਹੀ ਸਾਜ ਲਿਆਵਤੀ ਹੈ। ਭਾਵ ਏਹ ਕਿ ਸਰਬ ਦੇਹਾਂ ਕਾਠ ਕੀਆਂ ਪੁਤਲੀਆਂ ਸਮ ਪਰਤੰਤ੍ਰ ਨਿਰਬਲ ਹੈਂ। ਜੀਵ ਕਿਆ ਕਰ ਸਕਤੇ ਹੈਂ। ਹੇ ਪਰਮੇਸ੍ਵਰ! ਜੈਸੇ ਤੂੰ ਪ੍ਰੇਰਤਾ ਹੈਂ ਤੈਸੇ ਕਿਰਿਆ ਕਰਤੇ ਹੈਂ॥੩॥
Prof. Sahib Singh(ਬਾਜੀ ਖਿਡਾਣ ਵਾਲਾ ਪ੍ਰਭੂ) ਬਾਜੀਗਰ ਜਿਹੋ ਜਿਹਾ ਸਾਂਗ ਰਚਾਂਦਾ ਹੈ, ਉਹ ਜੀਵ ਉਹੋ ਜਿਹਾ ਸਾਂਗ ਰਚਦਾ ਹੈ ॥੩॥

ਪਦ ਅਰਥ ਭੇਖੁ = ਸਾਂਗ। ਸਾਜੁ = ਬਨਾਵਟ। ਆਨੈ = ਲਿਆਉਂਦਾ ਹੈ ॥੩॥

SikhNet (Spanish)y así como es el papel que cada uno juega, así el Gran Titiritero nos viste y nos coloca en el escenario.(3)

ਅਨਿਕ ਕੋਠਰੀ. ਬਹੁਤੁ ਭਾਤਿ ਕਰੀਆ; ਆਪਿ ਹੋਆ ਰਖਵਾਰਾ ॥

anik kottharee. bahut bhaat kareea; aap hoaa rakhavaaraa |

Sant Singh KhalsaThe Lord has created the various chambers of assorted descriptions, and He Himself protects them.
Manmohan SinghThe Lord has fashioned various chambers of many descriptions and Himself is their Guard.
Manmohan Singh (Punjabi)ਸਾਹਿਬ ਨੇ ਅਨੇਕਾਂ ਕੋਠੜੀਆਂ, ਬੜੀਆਂ ਵੰਨਗੀਆਂ ਦੀਆਂ ਸਾਜੀਆਂ ਹਨ ਅਤੇ ਖੁਦ ਉਨ੍ਹਾਂ ਦਾ ਰਖਵਾਲਾ ਹੈ।
Fareedkot Teekaਅਨੇਕ ਹੀ (ਕੋਠਰੀ) ਦੇਹਾਂ ਬਹੁਤ ਭਾਂਤ ਕਰ ਅੰਡਜਾਦਿ ਭੇਦ ਕਰ ਕਰੀਆਂ ਹੈਂ ਔਰ ਆਪ ਹੀ ਰਖਵਾਰਾ ਹੂਆ ਹੈ॥
Prof. Sahib Singhਪ੍ਰਭੂ ਨੇ (ਜਗਤ ਵਿਚ ਬੇਅੰਤ ਜੂਨਾਂ ਦੇ ਜੀਵਾਂ ਦੀਆਂ) ਅਨੇਕ (ਸਰੀਰ-) ਕੋਠੜੀਆਂ ਕਈ ਕਿਸਮਾਂ ਦੀਆਂ ਬਣਾ ਦਿੱਤੀਆਂ ਹਨ ਤੇ ਪ੍ਰਭੂ ਆਪ ਹੀ (ਸਭ ਦਾ) ਰਾਖਾ ਬਣਿਆ ਹੋਇਆ ਹੈ।

ਪਦ ਅਰਥ ਕਰੀਆ = ਬਣਾਈਆਂ।

SikhNet (Spanish)El Señor ha creado todas las moradas; Él Mismo es Quien nos conserva a cada uno.

ਜੈਸੇ ਮਹਲਿ ਰਾਖੈ. ਤੈਸੈ ਰਹਨਾ; ਕਿਆ ਇਹੁ ਕਰੈ ਬਿਚਾਰਾ ॥੪॥

jaise mehal raakhai. taisai rahanaa; kiaa ihu karai bichaaraa |4|

Sant Singh KhalsaAs is that vessel in which the Lord places the soul, so does it dwell. What can this poor being do? ||4||
Manmohan SinghAs is the mansion, wherein the Lord places the mortal, in the likewise he abides. what can this poor mortal do?
Manmohan Singh (Punjabi)ਜੇਹੋ ਜੇਹੇ ਮੰਦਰ ਵਿੱਚ ਪ੍ਰਭੂ ਪ੍ਰਾਣੀ ਨੂੰ ਰਖਦਾ ਹੈ, ਉਹੋ ਜੇਹੇ ਵਿੱਚ ਹੀ ਉਹ ਵਸਦਾ ਹੈ। ਇਹ ਗਰੀਬ ਪ੍ਰਾਣੀ ਕੀ ਕਰ ਸਕਦਾ ਹੈ?
Fareedkot Teekaਜੈਸੇ ਸਰੀਰੋਂ ਮੇਂ ਤੂੰ ਰਖਤਾ ਹੈਂ ਤੈਸੇ ਰਹਨਾ ਹੋਤਾ ਹੈ, ਇਹ ਜੀਵ ਵਿਚਾਰਾ ਕਿਆ ਕਰੇ॥੪॥
Prof. Sahib Singhਇਹ ਵਿਚਾਰਾ ਜੀਵ (ਆਪਣੇ ਆਪ) ਕੁਝ ਭੀ ਕਰਨ ਜੋਗਾ ਨਹੀਂ ਹੈ। ਜਿਹੋ ਜਿਹੇ ਸਰੀਰ ਵਿਚ ਪਰਮਾਤਮਾ ਇਸ ਨੂੰ ਰੱਖਦਾ ਹੈ, ਉਹੋ ਜਿਹੇ ਸਰੀਰ ਵਿਚ ਇਸ ਨੂੰ ਰਹਿਣਾ ਪੈਂਦਾ ਹੈ ॥੪॥

ਪਦ ਅਰਥ ਤੈਸੈ = ਉਹੋ ਜਿਹੇ (ਮਹਲ) ਵਿਚ। ਇਹੁ = ਇਹ ਜੀਵ ॥੪॥

SikhNet (Spanish)Nosotros estamos en la condición que Él ha escogido para cada quien; ¿qué puede el mortal hacer o no hacer?(4)

ਜਿਨਿ ਕਿਛੁ ਕੀਆ. ਸੋਈ ਜਾਨੈ; ਜਿਨਿ ਇਹ ਸਭ ਬਿਧਿ ਸਾਜੀ ॥

jin kichh keea. soee jaanai; jin ih sabh bidh saajee |

Sant Singh KhalsaThe One who created the thing, understands it; He has fashioned all of this.
Manmohan SinghHe, who has made something and who has created all this contrivance, understands it.
Manmohan Singh (Punjabi)ਜਿਸ ਨੇ ਕੁਝ ਬਣਾਇਆ ਹੈ ਅਤੇ ਜਿਸ ਨੇ ਇਹ ਸਾਰੀ ਬਨਾਵਟ ਰਚੀ ਹੈ, ਉਹੀ ਇਸ ਨੂੰ ਸਮਝਦਾ ਹੈ।
Fareedkot Teekaਜਿਸ ਤੈਨੇ ਪ੍ਰਪੰਚ ਰਚਿਆ ਹੈ ਔਰ ਜਿਸ ਤੇਰੀ ਸੱਤਾ ਬਿਨਾ (ਕਿਛੁ) ਤੁਛ ਹੈ, ਔਰ ਜਿਸ ਤੈਨੇ ਏਹ ਸਰਬ ਪ੍ਰਕਾਰ ਕੀ ਦੈਤ, ਦੇਵ, ਮਾਨੁਖ, ਪਸ਼ੂ, ਪੰਖੀ ਰੂਪ ਕਰ ਸ੍ਰਿਸਟੀ ਰਚੀ ਹੈ, ਸੋਈ ਤੂੰ ਜਾਨਤਾ ਹੈਂ॥
Prof. Sahib Singhਆਖ-ਜਿਸ ਪਰਮਾਤਮਾ ਨੇ ਇਹ ਜਗਤ ਰਚਿਆ ਹੈ, ਜਿਸ ਪਰਮਾਤਮਾ ਨੇ ਇਹ ਸਾਰੀ ਖੇਡ ਬਣਾਈ ਹੈ, ਓਹੀ (ਇਸ ਦੇ ਭੇਦ ਨੂੰ) ਜਾਣਦਾ ਹੈ।

ਪਦ ਅਰਥ ਜਿਨਿ = ਜਿਸ (ਪਰਮਾਤਮਾ) ਨੇ। ਸਭ ਬਿਧਿ = ਸਾਰੀ ਰਚਨਾ। ਸਾਜੀ = ਰਚੀ।

SikhNet (Spanish)Aquél que creó el Universo y estableció su armonía, sólo Él sabe.

ਕਹੁ ਨਾਨਕ. ਅਪਰੰਪਰ ਸੁਆਮੀ; ਕੀਮਤਿ ਅਪੁਨੇ ਕਾਜੀ ॥੫॥੫॥੧੨੬॥

kahu naanak. aparanpar suaamee; keemat apune kaajee |5|5|126|

Sant Singh KhalsaSays Nanak, the Lord and Master is Infinite; He alone understands the value of His Creation. ||5||5||126||
Manmohan SinghSays Nanak Infinite is the Lord The worth of His works He Himself knows.
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ, ਬੇਅੰਤ ਹੈ ਪ੍ਰਭੂ। ਆਪਣੇ ਕੰਮਾਂ ਦਾ ਮੁਲ ਉਹ ਆਪ ਹੀ ਜਾਣਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: (ਅਪਰੰ) ਜੋ ਚੌਦਾਂ ਭਵਨੋਂ ਮੇਂ ਜੀਵ ਹੈ ਔਰ (ਪਰ) ਬ੍ਰਹਮਾਦਿਕ ਸਰਬ ਕਾ ਤੂੰ ਸੁਆਮੀ ਹੈਂ। ਔਰ ਅਪਨੇ ਰਚੇ ਪ੍ਰਪੰਚ ਕੀ ਕੀਮਤ ਤੂੰ ਜਾਨਤਾ ਹੈਂ। ਕੀਮਤ ਨਾਮ ਮੋਲ ਕਾ ਹੈ, ਭਾਵ ਏਹ ਕਿ ਜੀਵੋਂ ਕੇ ਸੁਭ ਅਸੁਭ ਕਰਮ ਜੋ ਹੈਂ ਤਿਨ ਕਾ ਫਲ ਰੂਪ ਮੋਲ ਸੋ ਤੂੰ ਜਾਨਤਾ ਹੈਂ। ਆਪੇ ਪਾਠ ਹੈ ਕੀਮਤ ਅਪਨੇ ਕੀ। ਜੀ ਪਦ ਸੰਬੋਧਨ ਹੈ। ਵਾ ਅਪਨੇ (ਕਾਜੀ) ਕਾਰਜ ਕੀ ਕੀਮਤ ਜਾਨਤਾ ਹੈ॥੫॥੫॥੧੨੬॥
Prof. Sahib Singhਨਾਨਕ ਆਖਦਾ ਹੈ- ਉਹ ਪਰਮਾਤਮਾ ਪਰੇ ਤੋਂ ਪਰੇ ਹੈ, (ਸਾਰੀ ਰਚਨਾ ਦਾ) ਮਾਲਕ ਹੈ, ਤੇ ਉਹ ਆਪਣੇ ਕੰਮਾਂ ਦੀ ਕਦਰ ਆਪ ਹੀ ਜਾਣਦਾ ਹੈ ॥੫॥੫॥੧੨੬॥

ਪਦ ਅਰਥ ਕੀਮਤ ਅਪੁਨੈ ਕਾਜੀ = ਆਪਣੇ ਕਾਜਾਂ (ਕੰਮਾਂ) ਦੀ ਕੀਮਤ ॥੫॥

SikhNet (Spanish)Oh, dice Nanak, Él es el Maestro Infinito, y Él comprende el Valor de toda Su Obra.(5-5-126)
Answers quote the Granth verbatim with Ang citations. AI commentary is not Gurbani and not a religious ruling.