ਧਨਾਸਰੀ ਮਹਲਾ ੫ ॥
dhanaasaree mahalaa 5 |
Sant Singh KhalsaDhanaasaree, Fifth Mehl:
Manmohan SinghDhanasri 5th Guru.
Manmohan Singh (Punjabi)ਧਨਾਸਰੀ ਪੰਜਵੀਂ ਪਾਤਿਸ਼ਾਹੀ।
SikhNet (Spanish)Dhanasri, Mejl Guru Aryan, Quinto Canal Divino.
ਜਨ ਕੇ ਪੂਰਨ ਹੋਏ ਕਾਮ ॥
jan ke pooran hoe kaam |
Sant Singh KhalsaAll the affairs of the Lord's humble servant are perfectly resolved.
Manmohan SinghAll the affairs of the Lord's slave are adjusted.
Manmohan Singh (Punjabi)ਸਾਹਿਬ ਦੇ ਗੋਲੇ ਦੇ ਸਾਰੇ ਕਾਰਜ ਰਾਸ ਹੋ ਗਏ ਹਨ।
Fareedkot Teekaਹਰੀ ਕੇ ਜਨੋਂ ਕੇ ਸਰਬ (ਕਾਮ) ਸੰਕਲਪ ਪੂਰਨ ਭਏ ਹੈਂ॥
Prof. Sahib Singhਹੇ ਭਾਈ! ਪਰਮਾਤਮਾ ਦੇ ਸੇਵਕ ਦੇ ਸਾਰੇ ਕੰਮ ਸਫਲ ਹੋ ਜਾਂਦੇ ਹਨ।ਪਦ ਅਰਥ ਪੂਰਨ = ਸਫਲ।
SikhNet (Spanish)Todas las tareas del Sirviente del Señor son realizadas. Dios salva su honor en ésta era de Kali,
ਕਲੀ ਕਾਲ. ਮਹਾ ਬਿਖਿਆ ਮਹਿ; ਲਜਾ ਰਾਖੀ ਰਾਮ ॥੧॥ ਰਹਾਉ ॥
kalee kaal. mahaa bikhiaa meh; lajaa raakhee raam |1| rahaau |
Sant Singh KhalsaIn the utterly poisonous Dark Age of Kali Yuga, the Lord preserves and protects his honor. ||1||Pause||
Manmohan SinghIn the highly poisonous Darkage, the Lord has preserved his honour. Pause.
Manmohan Singh (Punjabi)ਪਰਮ ਜ਼ਹਿਰੀਲੇ ਕਲਯੁੱਗ ਅੰਦਰ ਪ੍ਰਮੇਸ਼ਰ ਨੇ ਉਸ ਦੀ ਇੱਜ਼ਤ ਆਬਰੂ ਰੱਖ ਲਈ ਹੈ। ਠਹਿਰਾਉੇ।
Fareedkot Teekaਕਿਉਂਕਿ ਇਸ ਕਲਯੁਗ ਕੇ ਸਮੇਂ ਮੇਂ ਵਿਸ ਰੂਪ ਵਿਸਿਅਹੁ ਤੇ ਤਿਨ ਕੀ ਰਾਮ ਨੇ ਲਜਾ ਰਾਖ ਲਈ ਹੈ॥੧॥ ਰਹਾਉ ॥
Prof. Sahib Singhਇਸ ਝੰਬੇਲਿਆਂ-ਭਰੇ ਸੰਸਾਰ ਵਿਚ, ਇਸ ਵੱਡੀ (ਮੋਹਣੀ) ਮਾਇਆ ਵਿਚ, ਪਰਮਾਤਮਾ (ਆਪਣੇ ਸੇਵਕਾਂ ਦੀ) ਇੱਜ਼ਤ ਰੱਖ ਲੈਂਦਾ ਹੈ ॥੧॥ ਰਹਾਉ ॥ਪਦ ਅਰਥ ਕਲੀ ਕਾਲ ਮਹਿ = ਝਗੜਿਆਂ-ਭਰੇ ਸੰਸਾਰ ਵਿਚ। ਮਹਾ ਬਿਖਿਆ ਮਹਿ = ਵੱਡੀ (ਮੋਹਣੀ) ਮਾਇਆ ਵਿਚ। ਲਜਾ = ਸ਼ਰਮ, ਇੱਜ਼ਤ, ਲਾਜ ॥੧॥ ਰਹਾਉ ॥
SikhNet (Spanish)en medio de éste mar de veneno. (1-Pausa)
ਸਿਮਰਿ ਸਿਮਰਿ ਸੁਆਮੀ ਪ੍ਰਭੁ ਅਪੁਨਾ; ਨਿਕਟਿ. ਨ ਆਵੈ ਜਾਮ ॥
simar simar suaamee prabh apunaa; nikatt. na aavai jaam |
Sant Singh KhalsaRemembering, remembering God, his Lord and Master in meditation, the Messenger of Death does not approach him.
Manmohan SinghHe remembers and contemplates on his Lord Master and so the Death's myrmidon draws not near him.
Manmohan Singh (Punjabi)ਉਹ ਆਪਣੇ ਪ੍ਰਭੂ ਪ੍ਰਮੇਸ਼ਰ ਦਾ ਆਰਾਧਨ ਦੇ ਚਿੰਤਨ ਕਰਦਾ ਹੈ ਅਤੇ ਇਸ ਲਈ ਮੌਤ ਦਾ ਫਰੇਸ਼ਤਾ ਉਸ ਦੇ ਲਾਗੇ ਨਹੀਂ ਫਟਕਦਾ।
Fareedkot Teekaਮਨ ਤਨ ਬਾਣੀ ਸੇ ਪ੍ਰਭ ਅਪਨਾ ਸ੍ਵਾਮੀ ਸਿਮਰਨ ਕਰਨੇ ਤੇ ਤਿਨ ਕੇ ਨਿਕਟ ਜਮ ਨਹੀਂ ਆਵਤਾ ਹੈ॥
Prof. Sahib Singhਹੇ ਭਾਈ! ਆਪਣੇ ਮਾਲਕ-ਪ੍ਰਭੂ ਦਾ ਨਾਮ ਮੁੜ ਮੁੜ ਸਿਮਰ ਕੇ (ਸੇਵਕਾਂ ਦੇ) ਨੇੜੇ ਆਤਮਕ ਮੌਤ ਨਹੀਂ ਢੁਕਦੀ।ਪਦ ਅਰਥ ਸਿਮਰਿ = ਸਿਮਰ ਕੇ। ਨਿਕਟਿ = ਨੇੜੇ। ਜਾਮ = ਜਮ, ਮੌਤ, ਆਤਮਕ ਮੌਤ।
SikhNet (Spanish)Contemplando al Señor, Yama, el mensajero de la muerte, no lo toca y así logra llegar hasta el Recinto del Señor,
ਮੁਕਤਿ ਬੈਕੁੰਠ ਸਾਧ ਕੀ ਸੰਗਤਿ; ਜਨ ਪਾਇਓ ਹਰਿ ਕਾ ਧਾਮ ॥੧॥
mukat baikuntth saadh kee sangat; jan paaeo har kaa dhaam |1|
Sant Singh KhalsaLiberation and heaven are found in the Saadh Sangat, the Company of the Holy; his humble servant finds the home of the Lord. ||1||
Manmohan SinghGod's slave finds God's Home in the saints society, the Haven of emancipation.
Manmohan Singh (Punjabi)ਵਾਹਿਗੁਰੂ ਦਾ ਗੋਲਾ, ਕਲਿਆਣ ਦੇ ਬਿਸਰਾਮ ਅਸਥਾਨ, ਸਤਿ ਸੰਗਤ, ਅੰਦਰ ਵਾਹਿਗੁਰੂ ਦੇ ਘਰ ਨੂੰ ਪਾ ਲੈਂਦਾ ਹੈ।
Fareedkot Teekaਤਿਨੋਂ ਕੇ ਮੁਕਤੀ ਔ ਵਈਕੁੰਠ ਸੰਤੋਂ ਕੀ ਸੰਗਤਿ ਹੀ ਹੈ, ਤਿਨ ਜਨੋਂ ਨੇ ਸਤਿਸੰਗ ਦ੍ਵਾਰਾ ਹਰੀ ਕਾ ਧਾਮ, ਭਾਵ ਸਰੂਪ ਪਾਇ ਲੀਆ ਹੈ॥੧॥
Prof. Sahib Singhਸੇਵਕ ਗੁਰੂ ਦੀ ਸੰਗਤਿ ਪ੍ਰਾਪਤ ਕਰ ਲੈਂਦੇ ਹਨ ਜੇਹੜੀ ਪਰਮਾਤਮਾ ਦਾ ਘਰ ਹੈ। (ਇਹ ਸਾਧ ਸੰਗਤਿ ਹੀ ਉਹਨਾਂ ਵਾਸਤੇ) ਵਿਸ਼ਨੂ ਦੀ ਪੁਰੀ ਹੈ, ਵਿਕਾਰਾਂ ਤੋਂ ਖ਼ਲਾਸੀ (ਪਾਣ ਦੀ ਥਾਂ) ਹੈ ॥੧॥ਪਦ ਅਰਥ ਮੁਕਤਿ = ਵਿਕਾਰਾਂ ਤੋਂ ਖ਼ਲਾਸੀ। ਬੈਕੁੰਠ = ਸੁਰਗ। ਧਾਮ = ਘਰ ॥੧॥
SikhNet (Spanish)sí, a la Sociedad de los Santos, el Cielo de la Emancipación. (1)
ਚਰਨ ਕਮਲ ਹਰਿ ਜਨ ਕੀ ਥਾਤੀ; ਕੋਟਿ ਸੂਖ ਬਿਸ੍ਰਾਮ ॥
charan kamal har jan kee thaatee; kott sookh bisraam |
Sant Singh KhalsaThe Lord's lotus feet are the treasure of His humble servant; in them, he finds millions of pleasures and comforts.
Manmohan SinghThe Lord's lotus feet are the money bag of His serf and in them he finds millions of enjoyments and comforts.
Manmohan Singh (Punjabi)ਸਾਹਿਬ ਦੇ ਕੰਵਲ ਪੈਰ ਹੀ ਉਸ ਦੇ ਗੁਮਾਸ਼ਤੇ ਲਈ ਧਨ ਦੀ ਥੈਲੀ ਹਨ, ਉਨ੍ਹਾਂ ਅੰਦਰ ਉਸ ਨੂੰ ਕ੍ਰੋੜਾਂ ਹੀ ਖੁਸ਼ੀਆਂ ਤੇ ਸੁਖ ਪ੍ਰਾਪਤ ਹੁੰਦੇ ਹਨ।
Fareedkot Teekaਵਾਹਿਗੁਰੂ ਕੇ ਚਰਨ ਕਮਲ ਹੀ ਤਿਨ ਹਰਿ ਜਨੋਂ ਕੋ ਥੈਲੀ ਰੂਪ ਹੈ, ਜਿਸ ਤੇ ਤਿਨ ਕੋ ਕਰੋੜੋਂ ਸੁਖੋਂ ਮੇਂ ਬਿਸਰਾਮ ਹੂਆ ਹੈ॥
Prof. Sahib Singhਹੇ ਭਾਈ! ਪ੍ਰਭੂ ਦੇ ਸੇਵਕਾਂ ਵਾਸਤੇ ਪ੍ਰਭੂ ਦੇ ਚਰਨ ਹੀ ਆਸਰਾ ਹਨ, ਕ੍ਰੋੜਾਂ ਸੁਖਾਂ ਦਾ ਟਿਕਾਣਾ ਹਨ।ਪਦ ਅਰਥ ਥਾਤੀ = {स्थिति} ਆਸਰਾ। ਕੋਟਿ = ਕ੍ਰੋੜਾਂ। ਬਿਸ੍ਰਾਮ = ਟਿਕਾਣਾ।
SikhNet (Spanish)El Loto de los Pies del Señor es el Tesoro de Riquezas. Para Su Sirviente, en ese Tesoro se encuentra una inmensa Paz y Éxtasis.
ਗੋਬਿੰਦੁ ਦਮੋਦਰ. ਸਿਮਰਉ ਦਿਨ ਰੈਨਿ; ਨਾਨਕ ਸਦ ਕੁਰਬਾਨ ॥੨॥੧੭॥੪੮॥
gobind damodar. simrau din rain; naanak sad kurabaan |2|17|48|
Sant Singh KhalsaHe remembers the Lord God in meditation, day and night; Nanak is forever a sacrifice to him. ||2||17||48||
Manmohan SinghDay and night, he meditates on the Lord Master Nanak is ever a sacrifice unto him.
Manmohan Singh (Punjabi)ਦਿਹੁੰ ਰਾਤ ਉਹ ਸੁਆਮੀ ਮਾਲਕ ਦਾ ਆਰਾਧਨ ਕਰਦਾ ਹੈ। ਨਾਨਕ ਉਸ ਉਤੋਂ ਹਮੇਸ਼ਾਂ ਬਲਿਹਾਰਨੇ ਜਾਂਦਾ ਹੈ।
Fareedkot Teekaਜੋ ਐਸੇ ਹਰਿ ਜਨ ਗੋਬਿੰਦ ਦਮੋਦਰ ਆਦੀ ਨਾਮੋਂ ਕੋ ਦਿਨੇ ਰਾਤ ਸਿਮਰਨ ਕਰਤੇ ਹੈਂ, ਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਤਿਨੋਂ ਪਰ ਸਦਾ ਕੁਰਬਾਨ ਜਾਤਾ ਹੂੰ। ਵਾ ਤਿਸ ਗੋਬਿੰਦ ਦਮੋਦਰ ਕੋ ਮੈਂ ਸਿਮਰਨ ਕਰਤਾ ਹੂੰ ਔਰ ਦਿਨੇ ਰਾਤ ਸਦਾ ਕੁਰਬਾਨ ਜਾਤਾ ਹੂੰ॥੨॥੧੭॥੪੮॥☬ਹਰੀ ਕੇ ਸਨਮੁਖ ਬੇਨਤੀ ਕਰਤੇ ਹੈਂ:
Prof. Sahib Singhਹੇ ਨਾਨਕ! (ਆਖ-ਹੇ ਭਾਈ!) ਮੈਂ (ਭੀ) ਉਸ ਗੋਬਿੰਦ ਨੂੰ ਦਮੋਦਰ ਨੂੰ ਦਿਨ ਰਾਤ ਸਿਮਰਦਾ ਰਹਿੰਦਾ ਹਾਂ, ਤੇ, ਉਸ ਤੋਂ ਸਦਕੇ ਜਾਂਦਾ ਹਾਂ ॥੨॥੧੭॥੪੮॥ਪਦ ਅਰਥ ਸਿਮਰਉ = ਸਿਮਰਉਂ, ਮੈਂ ਸਿਮਰਦਾ ਹਾਂ। ਰੈਨਿ = ਰਾਤ। ਸਦ = ਸਦਾ ॥੨॥੧੭॥੪੮॥
SikhNet (Spanish)Dice Nanak, contempla siempre a tu Señor y ofrece tu ser en sacrificio a Él. (2-17-48)