ਧਨਾਸਰੀ ਮਹਲਾ ੫ ॥
dhanaasaree mahalaa 5 |
Sant Singh KhalsaDhanaasaree, Fifth Mehl:
Manmohan SinghDhanasri 5th Guru.
Manmohan Singh (Punjabi)ਧਨਾਸਰੀ ਪੰਜਵੀਂ ਪਾਤਿਸ਼ਾਹੀ।
SikhNet (Spanish)Dhanasri, Mejl Guru Aryan, Quinto Canal Divino.
ਜਿਸ ਕਉ ਬਿਸਰੈ ਪ੍ਰਾਨਪਤਿ ਦਾਤਾ; ਸੋਈ ਗਨਹੁ ਅਭਾਗਾ ॥
jis kau bisarai praanapat daataa; soee ganahu abhaagaa |
Sant Singh KhalsaOne who forgets the Lord of life, the Great Giver - know that he is most unfortunate.
Manmohan SinghHe, who forgets the Beneficent Lord of life, reckon him thou unfortunate.
Manmohan Singh (Punjabi)ਜੋ ਜੀਵਨ ਦੇ ਦਾਤਾਰ ਸੁਆਮੀ ਨੂੰ ਭੁਲਾਉਂਦਾ ਹੈ, ਤੂੰ ਉਸ ਨੂੰ ਨਿਕਰਮਣ ਗਿਣ ਲੈ।
Fareedkot Teekaਹੇ ਪ੍ਰਾਣੋਂ ਕੇ ਪਤੀ ਪਰਮ ਪ੍ਰਿਅ ਰੂਪ! ਜਿਸ ਮਨ ਕੋ ਤੂੰ ਵਿਸਰ ਜਾਤਾ ਹੈਂ, ਸੋਈ ਪੁਰਸ ਕੋ ਹਮ ਅਭਾਗ ਗਿਣਤੇ ਹੈਂ॥
Prof. Sahib Singhਹੇ ਭਾਈ! ਉਸ ਮਨੁੱਖ ਨੂੰ ਬਦ-ਕਿਸਮਤ ਸਮਝੋ, ਜਿਸ ਨੂੰ ਜਿੰਦ ਦਾ ਮਾਲਕ-ਪ੍ਰਭੂ ਵਿਸਰ ਜਾਂਦਾ ਹੈ।ਪਦ ਅਰਥ ਜਿਸ ਕਉ = (ਲਫ਼ਜ਼ 'ਜਿਸੁ' ਦਾ (ੁ) ਸੰਬੰਧਕ 'ਕਉ' ਦੇ ਕਾਰਨ ਉਡ ਗਿਆ ਹੈ)। ਪ੍ਰਾਨ ਪਤਿ = ਜਿੰਦ ਦਾ ਮਾਲਕ। ਗਨਹੁ = ਜਾਣੋ, ਸਮਝੋ। ਅਭਾਗਾ = ਭਾਗ-ਹੀਣ, ਬਦ-ਕਿਸਮਤ।
SikhNet (Spanish)Desafortunado es aquél que hace a un lado a su Dios,
ਚਰਨ ਕਮਲ ਜਾ ਕਾ ਮਨੁ ਰਾਗਿਓ; ਅਮਿਅ ਸਰੋਵਰ ਪਾਗਾ ॥੧॥
charan kamal jaa kaa man raagio; amia sarovar paagaa |1|
Sant Singh KhalsaOne whose mind is in love with the Lord's lotus feet, obtains the pool of ambrosial nectar. ||1||
Manmohan SinghHe, whose mind is in love with the Lord's lotus feet, obtains the pool of Nectar.
Manmohan Singh (Punjabi)ਜਿਸ ਦੇ ਚਿੱਤ ਦਾ ਪ੍ਰਭੂ ਦੇ ਚਰਨ ਕੰਵਲਾਂ ਨਾਲ ਪ੍ਰੇਮ ਹੈ ਉਹ ਅੰਮ੍ਰਿਤ ਦੇ ਸਰੋਵਰ ਨੂੰ ਪਾ ਲੈਂਦਾ ਹੈ।
Fareedkot Teekaਜਿਸ ਜਨ ਕਾ ਤੇਰੇ ਚਰਨ ਕਮਲੋਂ ਸਾਥ ਮਨ ਰੰਗਿਆ ਹੈ, ਸੋ ਜਨ ਅੰਮ੍ਰਿਤ ਕੇ ਸਰੋਵਰ ਸਤਸੰਗ ਮੇਂ (ਪਾਗਾ) ਖਚਤ ਹੂਆ ਹੈ॥੧॥
Prof. Sahib Singhਜਿਸ ਮਨੁੱਖ ਦਾ ਮਨ ਪਰਮਾਤਮਾ ਦੇ ਕੋਮਲ ਚਰਨਾਂ ਦਾ ਪ੍ਰੇਮੀ ਹੋ ਜਾਂਦਾ ਹੈ, ਉਹ ਮਨੁੱਖ ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦਾ ਸਰੋਵਰ ਲੱਭ ਲੈਂਦਾ ਹੈ ॥੧॥ਪਦ ਅਰਥ ਰਾਗਿਓ = ਪ੍ਰੇਮੀ ਹੋ ਗਿਆ। ਪਾਗਾ = ਪ੍ਰਾਪਤ ਕੀਤਾ ॥੧॥
SikhNet (Spanish)pero aquél que está enamorado del Loto de los Pies del Señor, se baña en el Lago de Néctar. (1)
ਤੇਰਾ ਜਨੁ; ਰਾਮ ਨਾਮ ਰੰਗਿ ਜਾਗਾ ॥
teraa jan; raam naam rang jaagaa |
Sant Singh KhalsaYour humble servant awakes in the Love of the Lord's Name.
Manmohan SinghThy slave awakes in the love of the Lord's Name.
Manmohan Singh (Punjabi)ਤੇਰਾ ਗੋਲਾ ਰਾਮ ਨਾਮ ਦੇ ਪ੍ਰੇਮ ਅੰਦਰ ਜਾਗਦਾ ਹੈ।
Fareedkot Teekaਹੇ ਵਾਹਿਗੁਰੂ! ਤੇਰਾ (ਜਨੁ) ਦਾਸ ਜੋ ਰਾਮ ਨਾਮ ਕੇ (ਰੰਗਿ) ਪ੍ਰੇਮ ਮੇਂ ਜਾਗਿਆ ਹੈ॥
Prof. Sahib Singhਹੇ ਪ੍ਰਭੂ! ਤੇਰਾ ਸੇਵਕ ਤੇਰੇ ਨਾਮ-ਰੰਗ ਵਿਚ ਟਿਕ ਕੇ (ਮਾਇਆ ਦੇ ਮੋਹ ਵਲੋਂ ਸਦਾ) ਸੁਚੇਤ ਰਹਿੰਦਾ ਹੈ।ਪਦ ਅਰਥ ਜਨੁ = ਦਾਸ। ਰੰਗਿ = ਪ੍ਰੇਮ ਵਿਚ। ਜਾਗਾ = ਸੁਚੇਤ ਰਹਿੰਦਾ ਹੈ।
SikhNet (Spanish)Oh Dios, yo, Tu Sirviente, he despertado en Tu Amor, ahora ya no tengo ninguna pereza
ਆਲਸੁ ਛੀਜਿ ਗਇਆ ਸਭੁ ਤਨ ਤੇ; ਪ੍ਰੀਤਮ ਸਿਉ ਮਨੁ ਲਾਗਾ ॥ ਰਹਾਉ ॥
aalas chheej geaa sabh tan te; preetam siau man laagaa | rahaau |
Sant Singh KhalsaAll laziness has departed from his body, and his mind is attached to the Beloved Lord. ||Pause||
Manmohan SinghAll sloth has departed from his body and his soul is attached to the Beloved. Pause.
Manmohan Singh (Punjabi)ਉਸ ਦੇ ਸਰੀਰ ਤੋਂ ਸਾਰੀ ਸੁਸਤੀ ਦੂਰ ਹੋ ਗਈ ਹੈ ਅਤੇ ਉਸ ਦੀ ਜਿੰਦੜੀ ਪਿਆਰੇ ਨਾਲ ਜੁੜ ਗਈ ਹੈ। ਠਹਿਰਾਉ।
Fareedkot Teekaਤਿਸ ਕੇ ਸਰੀਰ ਤੇ ਸੰਪੂਰਨ ਆਲਸ ਦੂਰ ਭਯਾ ਹੈ, ਕਿਉਂਕਿ ਹੇ ਪ੍ਰੀਤਮ! ਤੇਰੇ ਸਾਥ ਹੀ ਤਿਨ ਕਾ ਮਨ ਲਾਗਾ ਹੂਆ ਹੈ॥ ਰਹਾਉ ॥
Prof. Sahib Singhਉਸ ਦੇ ਸਰੀਰ ਵਿਚੋਂ ਸਾਰਾ ਆਲਸ ਮੁੱਕ ਜਾਂਦਾ ਹੈ, ਉਸ ਦਾ ਮਨ, (ਹੇ ਭਾਈ!) ਪ੍ਰੀਤਮ-ਪ੍ਰਭੂ ਨਾਲ ਜੁੜਿਆ ਰਹਿੰਦਾ ਹੈ ਰਹਾਉ॥ਪਦ ਅਰਥ ਛੀਜਿ ਗਇਆ = ਮੁੱਕ ਗਿਆ ॥ਰਹਾਉ॥
SikhNet (Spanish)y estoy entonado en Ti, oh mi Señor. (Pausa)
ਜਹ ਜਹ ਪੇਖਉ. ਤਹ ਨਾਰਾਇਣ; ਸਗਲ ਘਟਾ ਮਹਿ ਤਾਗਾ ॥
jeh jeh pekhau. teh naaraaein; sagal ghattaa meh taagaa |
Sant Singh KhalsaWherever I look, the Lord is there; He is the string, upon which all hearts are strung.
Manmohan SinghWhatever I see, there, is the Pervading Lord, the string in which all the hearts are strung.
Manmohan Singh (Punjabi)ਜਿਥੇ ਕਿਤੇ ਭੀ ਮੈਂ ਵੇਖਦਾ ਹਾਂ, ਓਥੇ ਹੀ ਵਿਆਪਕ ਸੁਆਮੀ ਮਾਲਾ ਦੇ ਧਾਗੇ ਸਮਾਨ ਹੈ, ਜਿਸ ਵਿੱਚ ਸਾਰੇ ਦਿਲ ਪਰੋਏ ਹਨ।
Fareedkot Teekaਤਾਂ ਤੇ ਹੇ ਨਾਰਾਇਣ! ਜਹਾਂ ਜਹਾਂ ਹਮ ਦੇਖਤੇ ਹੈਂ ਤਹਾਂ ਤਹਾਂ ਤੂੰ ਸਰਬ ਘਟੋਂ ਮੇਂ ਪੂਰਨ (ਤਾਗਾ) ਇਸਥਿਤ ਦ੍ਰਿਸਟ ਆਵਤਾ ਹੈਂ॥
Prof. Sahib Singhਹੇ ਭਾਈ! (ਉਸ ਦੇ ਸਿਮਰਨ ਦੀ ਬਰਕਤਿ ਨਾਲ) ਮੈਂ (ਭੀ) ਜਿਧਰ ਜਿਧਰ ਵੇਖਦਾ ਹਾਂ, ਉਥੇ ਉਥੇ ਪਰਮਾਤਮਾ ਹੀ ਸਾਰੇ ਸਰੀਰਾਂ ਵਿਚ ਮੌਜੂਦ ਦਿੱਸਦਾ ਹੈ ਜਿਵੇਂ ਧਾਗਾ (ਸਾਰੇ ਮਣਕਿਆਂ ਵਿਚ ਪ੍ਰੋਇਆ ਹੁੰਦਾ ਹੈ)।ਪਦ ਅਰਥ ਜਹ ਜਹ = ਜਿੱਥੇ ਜਿੱਥੇ। ਪੇਖਉ = ਪੇਖਉਂ, ਮੈਂ ਵੇਖਦਾ ਹਾਂ। ਤਹ = ਉੱਥੇ। ਘਟਾ ਮਹਿ = ਸਰੀਰਾਂ ਵਿਚ। ਤਾਗਾ = ਧਾਗਾ (ਜਿਵੇਂ ਮਣਕਿਆਂ ਵਿਚ ਧਾਗਾ ਪ੍ਰੋਇਆ ਹੁੰਦਾ ਹੈ)।
SikhNet (Spanish)Veo a mi Señor donde sea que volteo a ver, pues todo está engarzado en Su Hilo,
ਨਾਮ ਉਦਕੁ ਪੀਵਤ ਜਨ ਨਾਨਕ; ਤਿਆਗੇ ਸਭਿ ਅਨੁਰਾਗਾ ॥੨॥੧੬॥੪੭॥
naam udak peevat jan naanak; tiaage sabh anuraagaa |2|16|47|
Sant Singh KhalsaDrinking in the water of the Naam, servant Nanak has renounced all other loves. ||2||16||47||
Manmohan SinghDrinking the name water, slave Nanak has forsaken all other affection.
Manmohan Singh (Punjabi)ਹਰੀ ਨਾਮ ਦੇ ਪਾਣੀ ਨੂੰ ਪੀ ਕੇ ਗੋਲੇ ਨਾਨਕ ਨੇ ਹੋਰ ਸਾਰੀਆਂ ਪ੍ਰੀਤਾਂ ਛੱਡ ਦਿੱਤੀਆਂ ਹਨ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਤੇਰੇ ਜਨੋਂ ਨੇ ਨਾਮ ਰੂਪ ਅੰਮ੍ਰਿਤ (ਉਦਕੁ) ਜਲ ਪਾਨ ਕਰਨੇ ਤੇ ਔਰ ਸੰਪੂਰਨ ਪਦਾਰਥੋਂ ਕੇ (ਅਨੁਰਾਗਾ) ਪ੍ਰੇਮ ਤਿਆਗੇ ਹੈਂ॥੨॥੧੬॥੪੭॥
Prof. Sahib Singhਹੇ ਨਾਨਕ! ਪ੍ਰਭੂ ਦੇ ਦਾਸ ਉਸ ਦਾ ਨਾਮ-ਜਲ ਪੀਂਦਿਆਂ ਹੀ ਹੋਰ ਸਾਰੇ ਮੋਹ-ਪਿਆਰ ਛੱਡ ਦੇਂਦੇ ਹਨ ॥੨॥੧੬॥੪੭॥ਪਦ ਅਰਥ ਉਦਕੁ = ਪਾਣੀ, ਜਲ। ਪੀਵਤ = ਪੀਂਦਿਆਂ। ਸਭਿ = (ਹੋਰ) ਸਾਰੇ। ਅਨੁਰਾਗਾ = ਪਿਆਰ ॥੨॥੧੬॥੪੭॥
SikhNet (Spanish)y así Nanak bebe del Agua Inmaculada del Nombre del Señor, haciendo a un lado cualquier otro amor. (2-16-47)