ੴ

ਸਿੱਖਬਾਣੀ · SikhBani

ਮੋਹ ਰੋਗ ਸੋਗ ਤਨੁ ਬਾਧਿਓ ਬਹੁ ਜੋਨੀ ਭਰਮਾਈਐ ॥

moh rog sog tan baadhio bahu jonee bharamaaeeai
Guru Arjan Dev Ji ਗੁਰੂ ਅਰਜਨ ਦੇਵ ਜੀ · Raag Dayv Gandhaaree · Ang 532 · 7 lines
Translations

ਦੇਵਗੰਧਾਰੀ ਮਹਲਾ ੫ ॥

devagandhaaree mahalaa 5 |

Sant Singh KhalsaDayv-Gandhaaree, Fifth Mehl:
Manmohan SinghDev Gandhari 5th Guru.
Manmohan Singh (Punjabi)ਦੇਵ ਗੰਧਾਰੀ ਪੰਜਵੀਂ ਪਾਤਿਸ਼ਾਹੀ।
SikhNet (Spanish)Dev Gandari, Mejl Guru Aryan, Quinto Canal Divino.

ਮਾਈ; ਗੁਰ ਬਿਨੁ. ਗਿਆਨੁ ਨ ਪਾਈਐ ॥

maaee; gur bin. giaan na paaeeai |

Sant Singh KhalsaO mother, without the Guru, spiritual wisdom is not obtained.
Manmohan SinghO my mother, without the Guru, Divine knowledge is not obtained.
Manmohan Singh (Punjabi)ਹੇ ਮੇਰੀ ਮਾਤਾ! ਗੁਰੂ ਦੇ ਬਾਝੋਂ ਬ੍ਰਹਿਮ-ਬੋਧ ਪ੍ਰਾਪਤ ਨਹੀਂ ਹੁੰਦਾ।
Fareedkot Teekaਹੇ ਭਾਈ! ਗੁਰੋਂ ਸੇ ਬਿਨਾਂ ਗਿਆਨ ਨਹੀਂ ਪ੍ਰਾਪਤ ਹੋਤਾ॥
Prof. Sahib Singhਹੇ (ਮੇਰੀ) ਮਾਂ! ਗੁਰੂ (ਦੀ ਸਰਨ ਪੈਣ) ਤੋਂ ਬਿਨਾ ਪਰਮਾਤਮਾ ਨਾਲ ਡੂੰਘੀ ਸਾਂਝ ਨਹੀਂ ਪੈ ਸਕਦੀ।

ਪਦ ਅਰਥ ਮਾਈ = ਹੇ ਮਾਂ! ਗਿਆਨੁ = ਆਤਮਕ ਜੀਵਨ ਦੀ ਸੂਝ, ਪਰਮਾਤਮਾ ਨਾਲ ਡੂੰਘੀ ਸਾਂਝ।

SikhNet (Spanish)Oh madre, sin el Guru uno no se vuelve sabio; por más vueltas que uno dé,

ਅਨਿਕ ਪ੍ਰਕਾਰ ਫਿਰਤ ਬਿਲਲਾਤੇ; ਮਿਲਤ ਨਹੀ ਗੋਸਾਈਐ ॥੧॥ ਰਹਾਉ ॥

anik prakaar firat bilalaate; milat nahee gosaaeeai |1| rahaau |

Sant Singh KhalsaThey wander around, weeping and crying out in various ways, but the Lord of the World does not meet them. ||1||Pause||
Manmohan SinghThe mortal wander, bewailing in various ways, but the Lord of the world meets them not. Pause.
Manmohan Singh (Punjabi)ਅਨੇਕਾਂ ਤਰੀਕਿਆਂ ਨਾਲ ਪ੍ਰਾਣੀ ਵਿਰਲਾਪ ਕਰਦੇ ਫਿਰਦੇ ਹਨ, ਪ੍ਰੰਤੂ ਸ੍ਰਿਸ਼ਟੀ ਦਾ ਸੁਆਮੀ ਉਨ੍ਹਾਂ ਨੂੰ ਨਹੀਂ ਮਿਲਦਾ। ਠਹਿਰਾਉ।
Fareedkot Teekaਜੀਵ ਅਨੇਕ ਪਰਕਾਰ ਬਿਲਾਪ ਕਰਤੇ ਫਿਰਤੇ ਹੈਂ, ਪਰੰਤੂ ਗੋਸਾਈ ਕੋ ਨਹੀਂ ਮਿਲਤੇ ਹੈਂ॥੧॥ ਰਹਾਉ ॥
Prof. Sahib Singhਹੋਰ ਹੋਰ ਅਨੇਕਾਂ ਕਿਸਮਾਂ ਦੇ ਉੱਦਮ ਕਰਦੇ ਲੋਕ ਭਟਕਦੇ ਫਿਰਦੇ ਹਨ, ਪਰ (ਉਹਨਾਂ ਉੱਦਮਾਂ ਨਾਲ) ਉਹ ਪਰਮਾਤਮਾ ਨੂੰ ਨਹੀਂ ਮਿਲ ਸਕਦੇ ॥੧॥ ਰਹਾਉ ॥

ਪਦ ਅਰਥ ਅਨਿਕ ਪ੍ਰਕਾਰ = ਕਈ ਤਰ੍ਹਾਂ। ਬਿਲਲਾਤੇ = ਵਿਲਕਦੇ। ਗੋਸਾਈਐ = {ਗੋ = ਧਰਤੀ} ਸ੍ਰਿਸ਼ਟੀ ਦੇ ਮਾਲਕ ਪ੍ਰਭੂ ਨੂੰ ॥੧॥ ਰਹਾਉ ॥

SikhNet (Spanish)no encuentra al Señor de la Tierra. Uno vive en el sufrimiento

ਮੋਹ ਰੋਗ ਸੋਗ ਤਨੁ ਬਾਧਿਓ; ਬਹੁ ਜੋਨੀ ਭਰਮਾਈਐ ॥

moh rog sog tan baadhio; bahu jonee bharamaaeeai |

Sant Singh KhalsaThe body is tied up with emotional attachment, disease and sorrow, and so it is lured into countless reincarnations.
Manmohan SinghWith worldly love, disease and sorrow, man's body is tied; so he is goaded into many existences.
Manmohan Singh (Punjabi)ਸੰਸਾਰੀ ਮਮਤਾ, ਬੀਮਾਰੀ ਅਤੇ ਸ਼ੋਕ ਨਾਲ ਇਨਸਾਨ ਦੀ ਦੇਹ ਜਕੜੀ ਹੋਈ ਹੈ, ਇਸ ਲਈ ਉਹ ਘਣੇਰੀਆਂ ਜੂਨੀਆਂ ਵਿੱਚ ਧੱਕਿਆ ਜਾਂਦਾ ਹੈ।
Fareedkot Teekaਮੋਹ ਕਰ ਕੇ ਰੋਗ ਸੋਗ ਮੇਂ ਸਰੀਰ ਬਾਂਧਾ ਹੂਆ ਹੈ, ਇਸੀ ਤੇ ਬਹੁਤ ਸੀ ਜੋਨੋਂ ਮੇਂ ਭਰਮਾਈਤੇ ਹੈਂ॥
Prof. Sahib Singh(ਗੁਰੂ ਦੀ ਸਰਨ ਤੋਂ ਬਿਨਾ) ਸਰੀਰ (ਮਾਇਆ ਦੇ) ਮੋਹ (ਸਰੀਰਕ) ਰੋਗਾਂ ਅਤੇ ਗ਼ਮਾਂ ਨਾਲ ਜਕੜਿਆ ਰਹਿੰਦਾ ਹੈ, ਅਨੇਕਾਂ ਜੂਨਾਂ ਵਿਚ ਭਟਕਦੇ ਫਿਰੀਦਾ ਹੈ।

ਪਦ ਅਰਥ ਬਾਧਿਓ = ਬੱਝਾ ਰਹਿੰਦਾ ਹੈ, ਜਕੜਿਆ ਰਹਿੰਦਾ ਹੈ। ਭਰਮਾਈਐ = ਭਟਕਦੇ ਫਿਰੀਦਾ ਹੈ।

SikhNet (Spanish)y en la enfermedad del deseo vagando a través de millones de encarnaciones,

ਟਿਕਨੁ. ਨ ਪਾਵੈ ਬਿਨੁ ਸਤਸੰਗਤਿ; ਕਿਸੁ ਆਗੈ ਜਾਇ. ਰੂਆਈਐ ॥੧॥

ttikan. na paavai bin satasangat; kis aagai jaae. rooaaeeai |1|

Sant Singh KhalsaHe finds no place of rest without the Saadh Sangat, the Company of the Holy; to whom should he go and cry? ||1||
Manmohan SinghWithout the saints' society, he is not allowed to stay anywhere Before whom may he go and weep?
Manmohan Singh (Punjabi)ਸਾਧ ਸੰਗਤ ਦੇ ਬਾਝੋਂ ਉਸ ਨੂੰ ਕਿਤੇ ਭੀ ਠਹਿਰਨਾ ਨਹੀਂ ਮਿਲਦਾ। ਉਹ ਕੀਹਦੇ ਮੂਹਰੇ ਜਾ ਕੇ ਰੋਵੇ?
Fareedkot Teekaਸੰਤੋਂ ਕੀ ਸੰਗਤ ਸੇ ਬਿਨਾਂ ਮਨ ਟਿਕਨਾ ਨਹੀਂ ਪਾਵਤਾ, ਭਾਵ ਅਸਥਿਰ ਨਹੀਂ ਹੋਤਾ। ਗੁਰੋਂ ਸੇ ਬਿਨਾਂ ਇਹ ਦੁਖ ਕਿਸ ਕੇ ਆਗੇ ਜਾਇਕੇ ਰੋਈਏ; ਵਾ ਵਹੁ ਕਿਸ ਪਾਸ ਜਾਇਕੇ ਰੋਵੇ, ਭਾਵ ਗੁਰੋਂ ਸੇ ਬਿਨਾਂ ਦੁਖ ਕੇ ਸੁਣਨੇ ਔ ਨਿਬਿਰਤ ਕਰਨੇ ਵਾਲਾ ਕੋਈ ਨਹੀਂ ਹੈ॥੧॥
Prof. Sahib Singhਸਾਧ ਸੰਗਤ (ਦੀ ਸਰਨ) ਤੋਂ ਬਿਨਾ (ਜੂਨਾਂ ਦੇ ਗੇੜ ਤੋਂ) ਟਿਕਾਣਾ ਨਹੀਂ ਹਾਸਲ ਕਰ ਸਕੀਦਾ। (ਗੁਰੂ ਤੋਂ ਬਿਨਾ) ਕਿਸੇ ਹੋਰ ਪਾਸ (ਇਸ ਦੁੱਖ ਦੀ ਨਵਿਰਤੀ ਵਾਸਤੇ) ਫਰਿਆਦ ਭੀ ਨਹੀਂ ਕੀਤੀ ਜਾ ਸਕਦੀ ॥੧॥

ਪਦ ਅਰਥ ਜਾਇ = ਜਾ ਕੇ। ਰੂਆਈਐ = ਪੁਕਾਰ ਕੀਤੀ ਜਾਏ ॥੧॥

SikhNet (Spanish)y sin conocer a la Sociedad de los Santos no puede lavar su desgracia, ni lograr descanso. (1)

ਕਰੈ ਅਨੁਗ੍ਰਹੁ ਸੁਆਮੀ ਮੇਰਾ; ਸਾਧ ਚਰਨ ਚਿਤੁ ਲਾਈਐ ॥

karai anugrahu suaamee meraa; saadh charan chit laaeeai |

Sant Singh KhalsaWhen my Lord and Master shows His Mercy, we lovingly focus our consciousness on the feet of the Holy.
Manmohan SinghWhen my Master is in mercy, man enshrines affection for the saints feet.
Manmohan Singh (Punjabi)ਜਦ ਮੈਂਡੇ ਮਾਲਕ ਮਿਹਰ ਧਾਰਦਾ ਹੈ, ਤਾਂ ਇਨਸਾਨ ਦਾ ਸੰਤਾਂ ਦੇ ਪੈਰਾਂ ਨਾਲ ਪਿਆਰ ਪੈ ਜਾਂਦਾ ਹੈ।
Fareedkot Teekaਜਬ ਮੇਰਾ ਸੁਆਮੀ ਗੁਰੂ ਵਾ ਪਰਮੇਸਰ ਅਨੁਗ੍ਰਹੁ ਕਰਤਾ ਹੈ ਤਬ ਸਾਧੂਓਂ ਕੇ ਚਰਨੋਂ ਮੇਂ ਚਿਤ ਲਗਾਈਤਾ ਹੈ॥
Prof. Sahib Singhਹੇ ਮਾਂ! ਜਦੋਂ ਮੇਰਾ ਮਾਲਕ-ਪ੍ਰਭੂ ਮੇਹਰ ਕਰਦਾ ਹੈ, ਤਦੋਂ ਗੁਰੂ ਦੇ ਚਰਨਾਂ ਵਿਚ ਚਿੱਤ ਜੋੜ ਸਕੀਦਾ ਹੈ।

ਪਦ ਅਰਥ ਅਨੁਗ੍ਰਹੁ = ਕਿਰਪਾ। ਸਾਧ = ਗੁਰੂ।

SikhNet (Spanish)Cuando mi Señor y Maestro me muestra Su Misericordia, entonces me entono en los Pies del Santo

ਸੰਕਟ ਘੋਰ ਕਟੇ ਖਿਨ ਭੀਤਰਿ; ਨਾਨਕ. ਹਰਿ ਦਰਸਿ ਸਮਾਈਐ ॥੨॥੨੨॥

sankatt ghor katte khin bheetar; naanak. har daras samaaeeai |2|22|

Sant Singh KhalsaThe most horrible agonies are dispelled in an instant, O Nanak, and we merge in the Blessed Vision of the Lord. ||2||22||
Manmohan SinghHis dreadful distresses are dispelled in a moment, O Nanak, and he merges into God's vision.
Manmohan Singh (Punjabi)ਉਸ ਦੀਆਂ ਭਿਆਨਕ ਮੁਸੀਬਤਾਂ, ਇਕ ਮੁਹਤ ਵਿੱਚ ਦੂਰ ਹੋ ਜਾਂਦੀਆਂ ਹਨ, ਹੇ ਨਾਨਕ! ਅਤੇ ਉਹ ਹਰੀ ਦੇ ਦੀਦਾਰ ਵਿੱਚ ਲੀਨ ਹੋ ਗਿਆ ਹੈ।
Fareedkot Teekaਹਰੀ ਵਾ ਗੁਰੂ ਏਕ ਖਿਨ ਭੀਤਰ (ਘੋਰ) ਭਯਾਨਕ ਸੰਕਟੋਂ ਅਰਥਾਤ ਕਸਟੋਂ ਕੋ ਕਾਟ ਦੇਤਾ ਹੈ ਔਰ ਤਿਸ ਹਰੀ ਕੇ ਸ੍ਵਰੂਪ ਮੇਂ ਅਭੇਦ ਹੂਈਤਾ ਹੈ॥੨॥੨੨॥
Prof. Sahib Singhਹੇ ਨਾਨਕ! (ਗੁਰੂ ਦੀ ਕਿਰਪਾ ਨਾਲ) ਭਿਆਨਕ ਦੁੱਖ ਇਕ ਖਿਨ ਵਿਚ ਕੱਟੇ ਜਾਂਦੇ ਹਨ, ਤੇ, ਪਰਮਾਤਮਾ ਦੇ ਦੀਦਾਰ ਵਿਚ ਲੀਨ ਹੋ ਜਾਈਦਾ ਹੈ ॥੨॥੨੨॥

ਪਦ ਅਰਥ ਸੰਕਟ = ਦੁੱਖ। ਘੋਰ = ਭਿਆਨਕ। ਖਿਨ ਭੀਤਰਿ = ਖਿਨ ਵਿਚ। ਦਰਸਿ = ਦਰਸਨ ਵਿਚ। ਸਮਾਈਐ = ਲੀਨ ਹੋ ਜਾਈਦਾ ਹੈ ॥੨॥੨੨॥

SikhNet (Spanish)y todas las amarras terribles de penas y miedos son destruidas, ya que me inmerjo en la Visión del Señor. (2-22)
Answers quote the Granth verbatim with Ang citations. AI commentary is not Gurbani and not a religious ruling.