ੴ

ਸਿੱਖਬਾਣੀ · SikhBani

ਦੁਇ ਕਰ ਜੋੜਿ ਕਰੀ ਬੇਨੰਤੀ ਪਾਰਬ੍ਰਹਮੁ ਮਨਿ ਧਿਆਇਆ ॥

due kar jorr karee benantee paarabraham man dhiaaeaa
Guru Arjan Dev Ji ਗੁਰੂ ਅਰਜਨ ਦੇਵ ਜੀ · Raag Dayv Gandhaaree · Ang 532 · 7 lines
Translations

ਦੇਵਗੰਧਾਰੀ ਮਹਲਾ ੫ ॥

devagandhaaree mahalaa 5 |

Sant Singh KhalsaDayv-Gandhaaree, Fifth Mehl:
Manmohan SinghDev Gandhari 5th Guru.
Manmohan Singh (Punjabi)ਦੇਵ ਗੰਧਾਰੀ ਪੰਜਵੀਂ ਪਾਤਿਸ਼ਾਹੀ।
SikhNet (Spanish)Dev Gandari, Mejl Guru Aryan, Quinto Canal Divino.

ਠਾਕੁਰ ਹੋਏ ਆਪਿ ਦਇਆਲ ॥

tthaakur hoe aap deaal |

Sant Singh KhalsaThe Lord and Master Himself has become Merciful.
Manmohan SinghThe Lord Himself has become merciful.
Manmohan Singh (Punjabi)ਪ੍ਰਭੂ ਖੁਦ ਮਿਹਰਬਾਨ ਹੋ ਗਿਆ ਹੈ।
Fareedkot Teekaਅਬ ਮੇਰੇ ਪਰ ਠਾਕੁਰ ਜੀ ਆਪ ਦਿਆਲ ਹੂਏ ਹੈਂ॥
Prof. Sahib Singhਜਦੋਂ ਆਪਣੇ ਸੇਵਕ ਉੱਤੇ ਪ੍ਰਭੂ ਜੀ ਦਇਆਵਾਨ ਹੁੰਦੇ ਹਨ,

ਪਦ ਅਰਥ ਠਾਕੁਰ = ਮਾਲਕ-ਪ੍ਰਭੂ ਜੀ। ਦਇਆਲ = ਦਇਆਵਾਨ।

SikhNet (Spanish)El Maestro tuvo Compasión de mí; ahora vivo en Éxtasis y en Bienaventuranza.

ਭਈ ਕਲਿਆਣ ਅਨੰਦ ਰੂਪ ਹੋਈ ਹੈ; ਉਬਰੇ ਬਾਲ ਗੁਪਾਲ ॥ ਰਹਾਉ ॥

bhee kaliaan anand roop hoee hai; ubare baal gupaal | rahaau |

Sant Singh KhalsaI have been emancipated, and I have become the embodiment of bliss; I am the Lord's child - He has saved me. ||Pause||
Manmohan SinghI am emancipated and have become and embodiment of bliss. I, the Lord's child, have been saved. Pause.
Manmohan Singh (Punjabi)ਮੈਂ ਮੁਕਤ ਹੋ ਗਿਆ ਹਾਂ ਅਤੇ ਪ੍ਰਸੰਨਤਾ ਦਾ ਸਰੂਪ ਬਣ ਗਿਆ ਹਾਂ। ਮੈਂ ਪ੍ਰਭੂ ਦਾ ਬੱਚਾ, ਪਾਰ ਉਤਰ ਗਿਆ ਹਾਂ। ਠਹਿਰਾਉ।
Fareedkot Teekaਅਬ ਮੇਰੀ ਕਲਿਆਣ ਭਈ ਹੈ ਅਰ ਬੁਧੀ ਭੀ ਅਨੰਦ ਪ੍ਰਸੰਨ ਰੂਪ ਹੋ ਗਈ ਹੈ। (ਬਾਲ ਗੁਪਾਲ), ਭਾਵ ਸਾਰੇ ਪਰਵਾਰ ਕੇ ਜੀਵ ਉਧਰ ਗਏ ਹੈਂ ਵਾ ਗੁਪਾਲ ਕੀ ਕਿਰਪਾ ਸੇ ਹਮ ਬਾਲਕ ਉਧਰੇ ਹੈਂ॥ ਰਹਾਉ ॥
Prof. Sahib Singhਤਾਂ ਸੇਵਕ ਦੇ ਅੰਦਰ ਪੂਰਨ ਸ਼ਾਂਤੀ ਪੈਦਾ ਹੋ ਜਾਂਦੀ ਹੈ ਤੇ ਪ੍ਰਭੂ ਦੀ ਕਿਰਪਾ ਨਾਲ ਆਨੰਦ-ਭਰਪੂਰ ਹੋ ਜਾਈਦਾ ਹੈ। ਸ੍ਰਿਸ਼ਟੀ ਦੇ ਪਾਲਣਹਾਰ-ਪਿਤਾ ਦਾ ਪੱਲਾ ਫੜਨ ਵਾਲੇ ਬੱਚੇ (ਸੰਸਾਰ-ਸਮੁੰਦਰ ਵਿਚ ਡੁੱਬਣੋਂ) ਬਚ ਜਾਂਦੇ ਹਨ। ਰਹਾਉ॥

ਪਦ ਅਰਥ ਕਲਿਆਣ = ਸੁਖ, ਸ਼ਾਂਤੀ। ਅਨੰਦ-ਰੂਪ = ਆਨੰਦ-ਭਰਪੂਰ। ਹੋਈ ਹੈ = ਹੋ ਜਾਈਦਾ ਹੈ। ਉਬਰੇ = (ਸੰਸਾਰ-ਸਮੁੰਦਰ ਵਿਚ ਡੁੱਬਣੋਂ) ਬਚ ਜਾਂਦੇ ਹਨ। ਬਾਲ ਗੁਪਾਲ = ਸ੍ਰਿਸ਼ਟੀ ਦੇ ਪਾਲਣਹਾਰ-ਪਿਤਾ ਦਾ ਪੱਲਾ ਫੜਨ ਵਾਲੇ ਬੱਚੇ ॥ ਰਹਾਉ॥

SikhNet (Spanish)Soy el hijo de Gopal y así, vivo a salvo. (Pausa)

ਦੁਇ ਕਰ ਜੋੜਿ. ਕਰੀ ਬੇਨੰਤੀ; ਪਾਰਬ੍ਰਹਮੁ ਮਨਿ ਧਿਆਇਆ ॥

due kar jorr. karee benantee; paarabraham man dhiaaeaa |

Sant Singh KhalsaWith my palms pressed together, I offer my prayer; within my mind, I meditate on the Supreme Lord God.
Manmohan SinghJoining both the hands, I make supplication and, within my mind, I meditate on the Transcendent Lord.
Manmohan Singh (Punjabi)ਦੋਨੋਂ ਹੱਥ ਬੰਨ੍ਹ ਕੇ ਮੈਂ ਪ੍ਰਾਰਥਨਾ ਕਰਦਾ ਹਾਂ ਅਤੇ ਆਪਣੇ ਚਿੱਤ ਅੰਦਰ ਸ਼੍ਰੋਮਣੀ ਸਾਹਿਬ ਨੂੰ ਸਿਮਰਦਾ ਹਾ।
Fareedkot Teekaਅਬ ਦੋਨੋਂ ਹਾਥ ਜੋੜ ਕਰ ਬੇਨਤੀ ਕਰੀ ਹੈ ਔਰ ਪਾਰਬ੍ਰਹਮ ਕੋ ਮਨ ਕਰ ਕੇ ਧਿਆਉਨਾ ਕੀਆ ਹੈ॥
Prof. Sahib Singhਜਿਨ੍ਹਾਂ ਵਡ-ਭਾਗੀਆਂ ਨੇ ਆਪਣੇ ਦੋਵੇਂ ਹੱਥ ਜੋੜ ਕੇ ਪਰਮਾਤਮਾ ਅੱਗੇ ਅਰਜ਼ੋਈ ਕੀਤੀ, ਪਰਮਾਤਮਾ ਨੂੰ ਆਪਣੇ ਮਨ ਵਿਚ ਆਰਾਧਿਆ,

ਪਦ ਅਰਥ ਕਰ = {ਬਹੁ-ਵਚਨ} ਹੱਥ। ਜੋੜਿ = ਜੋੜ ਕੇ। ਮਨਿ = ਮਨ ਵਿਚ।

SikhNet (Spanish)Con mis palmas juntas le rezo a mi Señor Trascendente y medito en Él.

ਹਾਥੁ ਦੇਇ ਰਾਖੇ ਪਰਮੇਸੁਰਿ; ਸਗਲਾ ਦੁਰਤੁ ਮਿਟਾਇਆ ॥੧॥

haath dee raakhe paramesur; sagalaa durat mittaaeaa |1|

Sant Singh KhalsaGiving me His hand, the Transcendent Lord has eradicated all my sins. ||1||
Manmohan SinghGiving His hand the supreme Lord has saved me and eradicated all my sins.
Manmohan Singh (Punjabi)ਆਪਣਾ ਹੱਥ ਦੇ ਕੇ ਪਰਮ ਪ੍ਰਭੂ ਨੇ ਮੇਰੀ ਰੱਖਿਆ ਕੀਤੀ ਹੈ ਅਤੇ ਮੇਰੇ ਸਾਰੇ ਪਾਪ ਨਸ਼ਟ ਕਰ ਦਿੱਤੇ ਹਨ।
Fareedkot Teekaਪਰਮੇਸਰ ਨੇ ਹਮ ਕੋ ਹਾਥ ਦੇ ਕਰ ਰਖਾ ਹੈ ਔਰ ਸਾਰਾ ਹਮਾਰਾ (ਦੁਰਤੁ) ਪਾਪ ਮਿਟਾਇਆ ਹੈ॥੧॥
Prof. Sahib Singhਪਰਮਾਤਮਾ ਨੇ ਆਪਣਾ ਹੱਥ ਦੇ ਕੇ ਉਹਨਾਂ ਨੂੰ (ਸੰਸਾਰ-ਸਮੁੰਦਰ ਵਿਚ ਡੁੱਬਣੋਂ) ਬਚਾ ਲਿਆ, (ਉਹਨਾਂ ਦਾ ਪਿਛਲਾ ਕੀਤਾ) ਸਾਰਾ ਪਾਪ ਦੂਰ ਕਰ ਦਿੱਤਾ ॥੧॥

ਪਦ ਅਰਥ ਪਰਮੇਸੁਰਿ = ਪਰਮੇਸਰ ਨੇ। ਦੁਰਤਿ = {दुरित} ਪਾਪ ॥੧॥

SikhNet (Spanish)El Señor me ha dado Su Mano, ha borrado todas mis faltas y me ha conservado íntegro. (1)

ਵਰ ਨਾਰੀ ਮਿਲਿ ਮੰਗਲੁ ਗਾਇਆ; ਠਾਕੁਰ ਕਾ ਜੈਕਾਰੁ ॥

var naaree mil mangal gaaeaa; tthaakur kaa jaikaar |

Sant Singh KhalsaHusband and wife join together in rejoicing, celebrating the Victory of the Lord Master.
Manmohan SinghThe husband and wife join in rejoicing and singing victory to the Lord.
Manmohan Singh (Punjabi)ਪਤੀ ਤੇ ਪਤਨੀ ਰਲ ਕੇ ਖੁਸ਼ੀ ਮਨਾਉਂਦੇ ਅਤੇ ਪ੍ਰਭੂ ਦੀ ਜਿੱਤ ਦੇ ਗੀਤ ਗਾਇਨ ਕਰਦੇ ਹਨ।
Fareedkot Teekaਅਬ (ਵਰ) ਸ੍ਰੇਸ੍ਟ (ਨਾਰੀ) ਭਗਤ ਜਨੋਂ ਸੇ ਮਿਲ ਕਰ ਕੇ ਠਾਕੁਰ ਜੀ ਕਾ ਜੈ ਜੈ ਕਾਰ ਕਰ ਕੇ ਮੰਗਲ ਰੂਪ ਗੀਤੋਂ ਕੋ ਗਾਇਆ ਹੈ; ਵਾ ਸੰਤ ਜਨੋਂ ਕੋ ਮਿਲਕਰ ਮੰਗਲ ਰੂਪ ਠਾਕਰ ਕੇ ਗੁਨੋਂ ਕੋ ਗਾਇਆ ਤਬ ਹਮਾਰਾ ਜੈ ਜੈ ਕਾਰ ਹੂਆ ਹੈ॥
Prof. Sahib Singh(ਜਦ ਪ੍ਰਭੂ ਜੀ ਦਇਆਵਾਨ ਹੋਏ) ਗਿਆਨ-ਇੰਦ੍ਰਿਆਂ ਨੇ ਪ੍ਰਭੂ-ਪਤੀ ਨੂੰ ਮਿਲ ਕੇ ਪ੍ਰਭੂ ਦੀ ਸਿਫ਼ਤ-ਸਾਲਾਹ ਦਾ ਗੀਤ ਗਾਣਾ ਸ਼ੁਰੂ ਕਰ ਦਿੱਤਾ।

ਪਦ ਅਰਥ ਵਰ ਨਾਰੀ ਮਿਲਿ = ਨਾਰੀਆਂ ਵਰ ਨੂੰ ਮਿਲ ਕੇ, ਗਿਆਨ-ਇੰਦ੍ਰੇ ਪ੍ਰਭੂ-ਪਤੀ ਨੂੰ ਮਿਲ ਕੇ। ਮੰਗਲੁ = ਖ਼ੁਸ਼ੀ ਦਾ ਗੀਤ, ਸਿਫ਼ਤ-ਸਾਲਾਹ ਦਾ ਗੀਤ। ਜੈਕਾਰੁ = ਜੈ ਜੈ ਦਾ ਸੋਹਿਲਾ।

SikhNet (Spanish)Ahora todos cantan la Canción de Dicha del Señor pregonando Su Victoria.

ਕਹੁ ਨਾਨਕ. ਜਨ ਕਉ ਬਲਿ ਜਾਈਐ; ਜੋ ਸਭਨਾ ਕਰੇ ਉਧਾਰੁ ॥੨॥੨੩॥

kahu naanak. jan kau bal jaaeeai; jo sabhanaa kare udhaar |2|23|

Sant Singh KhalsaSays Nanak, I am a sacrifice to the humble servant of the Lord, who emancipates everyone. ||2||23||
Manmohan SinghSays Nanak, I am sacrifice unto the Lord slave who emancipates one and all.
Manmohan Singh (Punjabi)ਗੁਰੂ ਜੀ ਆਖਦੇ ਹਨ, ਮੈਂ ਸਾਈਂ ਦੇ ਗੋਲੇ ਤੋਂ ਕੁਰਬਾਨ ਜਾਂਦਾ ਹਾਂ, ਜੋ ਸਾਰਿਆਂ ਦਾ ਪਾਰ ਉਤਾਰਾ ਕਰ ਦਿੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਐਸੇ (ਜਨ) ਦਾਸੋਂ ਕੇ ਮੈਂ ਬਲਿਹਾਰੇ ਜਾਤਾ ਹੂੰ ਜੋ ਸਭ ਜੀਵੋਂ ਕਾ ਉਧਾਰ ਕਰਤੇ ਹੈਂ॥੨॥੨੩॥
Prof. Sahib Singhਨਾਨਕ ਆਖਦਾ ਹੈ- ਪ੍ਰਭੂ ਦੇ ਉਸ ਭਗਤ ਤੋਂ ਕੁਰਬਾਨ ਹੋਣਾ ਚਾਹੀਦਾ ਹੈ ਜੇਹੜਾ ਹੋਰ ਸਭ ਜੀਵਾਂ ਦਾ ਭੀ ਪਾਰ-ਉਤਾਰਾ ਕਰ ਲੈਂਦਾ ਹੈ ॥੨॥੨੩॥

ਪਦ ਅਰਥ ਜਨ ਕਉ = ਪ੍ਰਭੂ ਦੇ ਸੇਵਕ ਤੋਂ। ਉਧਾਰ = ਪਾਰ-ਉਤਾਰਾ ॥੨॥੨੩॥

SikhNet (Spanish)Dice Nanak, oh Señor, ofrezco mi ser en sacrificio a Tus Esclavos, quienes emancipan a gente como yo. (2-23)
Answers quote the Granth verbatim with Ang citations. AI commentary is not Gurbani and not a religious ruling.