ਦੇਵਗੰਧਾਰੀ ਮਹਲਾ ੫ ॥
devagandhaaree mahalaa 5 |
Sant Singh KhalsaDayv-Gandhaaree, Fifth Mehl:
Manmohan SinghDev Gandhari 5th Guru.
Manmohan Singh (Punjabi)ਦੇਵ ਗੰਧਾਰੀ ਪੰਜਵੀਂ ਪਾਤਿਸ਼ਾਹੀ।
SikhNet (Spanish)Dev Gandari, Mejl Guru Aryan, Quinto Canal Divino.
ਤੇਰਾ ਜਨੁ; ਰਾਮ ਰਸਾਇਣਿ ਮਾਤਾ ॥
teraa jan; raam rasaaein maataa |
Sant Singh KhalsaYour humble servant, O Lord, is intoxicated with Your sublime essence.
Manmohan SinghThy servant, O Lord, is intoxicated with Thy elixir.
Manmohan Singh (Punjabi)ਤੇਰਾ ਗੋਲਾ, ਹੇ ਸੁਆਮੀ! ਤੇਰੇ ਅੰਮ੍ਰਿਤ ਨਾਲ ਮਤਵਾਲਾ ਹੋਇਆ ਹੋਇਆ ਹੈ।
Fareedkot Teekaਹੇ ਸ੍ਵਾਮੀ! ਤੇਰੇ ਦਾਸ ਤੇਰੇ ਰਾਮ ਨਾਮ ਰਸਾਇਨ ਅੰਮ੍ਰਿਤ ਮੇਂ ਮਸਤ ਹੂਆ ਹੈ॥
Prof. Sahib Singhਹੇ ਪ੍ਰਭੂ! ਤੇਰਾ ਭਗਤ ਤੇਰੇ ਨਾਮ ਦੀ ਰਸਾਇਣ ਵਿਚ ਮਸਤ ਰਹਿੰਦਾ ਹੈ।ਪਦ ਅਰਥ ਜਨੁ = ਸੇਵਕ, ਭਗਤ। ਰਸਾਇਣਿ = ਰਸਾਇਣ ਵਿਚ। ਰਸਾਇਣ = {रस = अयन = ਰਸਾਂ ਦਾ ਘਰ} ਉਹ ਦਵਾਈ ਜੋ ਉਮਰ ਲੰਮੀ ਕਰੇ ਤੇ ਬੁਢੇਪਾ ਨਾਹ ਆਉਣ ਦੇਵੇ। ਮਾਤਾ = ਮਸਤ।
SikhNet (Spanish)Soy Tu buscador, oh Señor, y estoy embebido de Tu Amor que es la panacea y no Te cambio por nadie más.
ਪ੍ਰੇਮ ਰਸਾ ਨਿਧਿ ਜਾ ਕਉ ਉਪਜੀ; ਛੋਡਿ. ਨ ਕਤਹੂ ਜਾਤਾ ॥੧॥ ਰਹਾਉ ॥
prem rasaa nidh jaa kau upajee; chhodd. na katahoo jaataa |1| rahaau |
Sant Singh KhalsaOne who obtains the treasure of the Nectar of Your Love, does not renounce it to go somewhere else. ||1||Pause||
Manmohan SinghHe, who obtains the treasure of the Nectar of love, forsakes it not to go elsewhere. Pause.
Manmohan Singh (Punjabi)ਜਿਸ ਨੂੰ ਪ੍ਰੀਤ ਦੇ ਅੰਮ੍ਰਿਤ ਦਾ ਖਜਾਨਾ ਪ੍ਰਾਪਤ ਹੁੰਦਾ ਹੈ, ਉਹ ਇਸ ਨੂੰ ਤਿਆਗ ਕੇ ਹੋਰ ਕਿਧਰੇ ਨਹੀਂ ਜਾਂਦਾ ਹੈ। ਠਹਿਰਾਉ।
Fareedkot Teeka(ਪ੍ਰੇਮ) ਪ੍ਰੀਤੀ ਰੂਪ ਸਭ ਰਸੋਂ ਕੀ ਨਿਧੀ ਜਿਸਕੇ ਅੰਤਸਕਰਣ ਮੇਂ ਉਪਜਤੀ ਭਈ ਹੈ, ਸੋ ਫਿਰ ਆਪ ਕੋ ਛੋਡ ਕਰ ਕੇ ਕਹੀਂ ਜਾਤਾ ਨਹੀਂ ਹੈ॥੧॥ ਰਹਾਉ ॥
Prof. Sahib Singhਜਿਸ ਮਨੁੱਖ ਨੂੰ ਤੇਰੇ ਪ੍ਰੇਮ-ਰਸ ਦਾ ਖ਼ਜ਼ਾਨਾ ਮਿਲ ਜਾਏ, ਉਹ ਉਸ ਖ਼ਜ਼ਾਨੇ ਨੂੰ ਛੱਡ ਕੇ ਕਿਸੇ ਹੋਰ ਥਾਂ ਨਹੀਂ ਜਾਂਦਾ (ਭਟਕਦਾ) ॥੧॥ ਰਹਾਉ ॥ਪਦ ਅਰਥ ਨਿਧਿ = ਖ਼ਜ਼ਾਨਾ। ਜਾ ਕਉ = ਜਿਸ ਮਨੁੱਖ ਨੂੰ। ਕਤ ਹੂੰ = ਕਿਤੇ ਭੀ ॥੧॥ ਰਹਾਉ ॥
SikhNet (Spanish)Despierto en mi sueño, tomo del alimento de Tu Esencia
ਬੈਠਤ ਹਰਿ ਹਰਿ. ਸੋਵਤ ਹਰਿ ਹਰਿ; ਹਰਿ ਰਸੁ ਭੋਜਨੁ ਖਾਤਾ ॥
baitthat har har. sovat har har; har ras bhojan khaataa |
Sant Singh KhalsaWhile sitting, he repeats the Lord's Name, Har, Har; while sleeping, he repeats the Lord's Name, Har, Har; he eats the Nectar of the Lord's Name as his food.
Manmohan SinghSeated he repeats God's Name, sleeping he repeat God's Name and God's Nectar, he takes for his food.
Manmohan Singh (Punjabi)ਬਹਿੰਦਿਆਂ ਉਹ ਵਾਹਿਗੁਰੂ ਦਾ ਨਾਮ ਉਚਾਰਨ ਕਰਦਾ ਹੈ, ਸੁੱਤਾ ਹੋਇਆ ਉਹ ਵਾਹਿਗੁਰੂ ਦਾ ਨਾਮ ਉਚਾਰਦਾ ਹੈ ਅਤੇ ਵਾਹਿਗੁਰੂ ਦੇ ਅੰਮ੍ਰਿਤ ਨੂੰ ਹੀ ਉਹ ਆਪਣੇ ਖਾਣੇ ਵੱਜੋਂ ਖਾਂਦਾ ਹੈ।
Fareedkot Teekaਵਹੁ ਬੈਠਤਾ ਭੀ ਤੇਰਾ ਹਰਿ ਹਰਿ ਨਾਮ ਲੇਤਾ ਹੈ ਅਰ ਸੋਵਤਾ ਭੀ ਹਰਿ ਹਰਿ ਕਰਤਾ ਹੈ, ਹੇ ਹਰੀ! ਵਹੁ ਭੋਜਨ ਖਾਤਾ ਹੂਆ ਭੀ (ਰਸੁ) ਪ੍ਰੇਮ ਸਹਿਤ ਨਾਮ ਜਪਤਾ ਹੈ॥
Prof. Sahib Singh(ਪ੍ਰਭੂ ਦੇ ਨਾਮ-ਰਸਾਇਣ ਵਿਚ ਮਸਤ ਮਨੁੱਖ) ਬੈਠਿਆਂ ਹਰਿ-ਨਾਮ ਉਚਾਰਦਾ ਹੈ, ਸੁੱਤਿਆਂ ਭੀ ਹਰਿ-ਨਾਮ ਵਿਚ ਸੁਰਤਿ ਰੱਖਦਾ ਹੈ, ਉਹ ਮਨੁੱਖ ਹਰਿ-ਨਾਮ-ਰਸ (ਨੂੰ ਆਤਮਕ ਜੀਵਨ ਦੀ) ਖ਼ੁਰਾਕ (ਬਣਾ ਕੇ) ਖਾਂਦਾ ਰਹਿੰਦਾ ਹੈ।
SikhNet (Spanish)y así obtengo el mérito de bañarme en todos los lugares de peregrinaje
ਅਠਸਠਿ ਤੀਰਥ ਮਜਨੁ ਕੀਨੋ; ਸਾਧੂ ਧੂਰੀ ਨਾਤਾ ॥੧॥
atthasatth teerath majan keeno; saadhoo dhooree naataa |1|
Sant Singh KhalsaBathing in the dust of the feet of the Holy is equal to taking cleansing baths at the sixty-eight sacred shrines of pilgrimage. ||1||
Manmohan SinghBathing in the dust of saints feet is equal to the ablutions at sixty eight shrines.
Manmohan Singh (Punjabi)ਸੰਤਾਂ ਦੇ ਪੈਰਾਂ ਦੀ ਖਾਕ ਅੰਦਰ ਨਹਾਉਣਾ, ਅਠਾਹਟ ਧਰਮ-ਅਸਥਾਨਾਂ ਦੇ ਇਸ਼ਨਾਨਾਂ ਦੇ ਬਰਾਬਰ ਹੈ।
Fareedkot Teekaਪੁਨਾ ਜੋ ਸੰਤ ਜਨੋਂ ਕੀ ਚਰਨ ਧੂਰੀ ਮੇਂ ਨਾਤਾ ਹੈ, ਤਿਸੀ ਨੇ ਅਠਾਹਟ ਤੀਰਥੋਂ ਕਾ ਇਸਨਾਨ ਕੀਆ ਹੈ॥੧॥
Prof. Sahib Singhਉਹ ਮਨੁੱਖ ਸੰਤ ਜਨਾਂ ਦੀ ਚਰਨ-ਧੂੜ ਵਿਚ ਇਸ਼ਨਾਨ ਕਰਦਾ ਹੈ (ਮਾਨੋ,) ਉਹ ਅਠਾਹਠ ਤੀਰਥਾਂ ਦਾ ਇਸ਼ਨਾਨ ਕਰ ਰਿਹਾ ਹੈ ॥੧॥ਪਦ ਅਰਥ ਅਠਸਠਿ = ਅਠਾਹਠ। ਮਜਨੁ = ਇਸ਼ਨਾਨ। ਸਾਧੂ ਧੂਰੀ = ਸੰਤ ਜਨਾਂ ਦੇ ਚਰਨਾਂ ਦੀ ਧੂੜ ਵਿਚ। ਨਾਤਾ = ਨ੍ਹਾਤਾ, ਇਸ਼ਨਾਨ ਕਰ ਲਿਆ ॥੧॥
SikhNet (Spanish)mientras me unto el Polvo de los Pies de Tus Santos. (1)
ਸਫਲੁ ਜਨਮੁ, ਹਰਿ ਜਨ ਕਾ ਉਪਜਿਆ; ਜਿਨਿ ਕੀਨੋ ਸਉਤੁ ਬਿਧਾਤਾ ॥
safal janam, har jan kaa upajiaa; jin keeno saut bidhaataa |
Sant Singh KhalsaHow fruitful is the birth of the Lord's humble servant; the Creator is his Father.
Manmohan SinghProfitable is the birth and advent of God, slave, who has make the Creator, the Father of good children.
Manmohan Singh (Punjabi)ਫਲਦਾਇਕ ਹੈ ਹਰੀ ਦੇ ਗੋਲੇ ਦੀ ਪੈਦਾਇਸ਼ ਅਤੇ ਆਗਮਨ, ਜਿਸ ਨੇ ਸਿਰਜਣਹਾਰ ਨੂੰ ਸਉਤਰਾ ਬਣਾ ਦਿੱਤਾ ਹੈ।
Fareedkot Teekaਹੇ ਹਰਿ! ਤੇਰੇ ਜਨੋਂ ਕਾ ਜਨਮ ਧਾਰਿਆ ਸਫਲ ਹੂਆ ਹੈ ਜਿਨੋਂ ਨੇ (ਬਿਧਾਤਾ) ਬ੍ਰਹਮਾ ਕੋ ਭੀ (ਸਉਤੁ) ਔਲਾਦ ਵਾਲਾ ਕੀਆ ਹੈ॥☬ਔਤਰਾ ਸੌਤ੍ਰਾ ਦੋ ਮੁਹਾਵਰੇ ਹੈਂ, ਜਿਸ ਕੇ ਸੰਤਾਨ ਨ ਹੋ ਉਸ ਕੋ ਔਤ੍ਰਾ ਕਹਤੇ ਹੈਂ, ਜਿਸ ਕੇ ਸੰਤਾਨ ਹੋਤੀ ਹੈ ਵਹੁ ਸੌਤ੍ਰਾ ਕਹਾ ਜਾਤਾ ਹੈ।
Prof. Sahib Singhਪਰਮਾਤਮਾ ਦੇ ਭਗਤ ਦਾ ਜੀਵਨ ਕਾਮਯਾਬ ਹੋ ਪੈਂਦਾ ਹੈ, ਉਸ ਭਗਤ-ਜਨ ਨੇ (ਮਾਨੋ) ਪਰਮਾਤਮਾ ਨੂੰ ਸਪੁੱਤ੍ਰਾ ਬਣਾ ਦਿੱਤਾ।ਪਦ ਅਰਥ ਸਫਲੁ = ਕਾਮਯਾਬ। ਉਪਜਿਆ = ਹੋ ਪਿਆ। ਜਿਨਿ = ਜਿਸ (ਹਰਿ-ਜਨ) ਨੇ। ਸਉਤੁ = {स = पुत्र} ਸਉਤ੍ਰਾ, ਪੁੱਤਰ ਵਾਲਾ {ਇਸ ਦੇ ਟਾਕਰੇ ਤੇ ਹੈ ਅਉਤ੍ਰਾ, अ = पुत्र, ਪੁਤ੍ਰ ਹੀਨ}।
SikhNet (Spanish)Bendita es la vida de tal hombre que ha enseñado a cada uno a reconocerse
ਸਗਲ ਸਮੂਹ ਲੈ ਉਧਰੇ ਨਾਨਕ; ਪੂਰਨ ਬ੍ਰਹਮੁ ਪਛਾਤਾ ॥੨॥੨੧॥
sagal samooh lai udhare naanak; pooran braham pachhaataa |2|21|
Sant Singh KhalsaO Nanak, one who recognizes the Perfect Lord God, takes all with him, and saves everyone. ||2||21||
Manmohan SinghNanak, he who recognise the Omnipresent Lord takes all with him and saves everyone.
Manmohan Singh (Punjabi)ਨਾਨਕ, ਜੋ ਸਰਬ-ਵਿਆਪਕ ਸੁਆਮੀ ਨੂੰ ਸਿਆਣਦਾ ਹੈ, ਉਹ ਸਾਰਿਆਂ ਨੂੰ ਆਪਣੇ ਨਾਲ ਲੈ ਜਾ ਕੇ ਹਰ ਇਕਸ ਦਾ ਪਾਰ ਉਤਾਰਾ ਕਰ ਦਿੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਪੂਰਨ ਬ੍ਰਹਮ! ਤਿਨੋਂ ਨੇ ਆਪ ਕੋ ਪਹਿਚਾਨਾ ਹੈ, ਇਸ ਕਰ ਕੇ ਅਪਨੀ ਸੰਗਤ ਕੇ ਸਾਰੇ ਸੰਬੂਹ ਕੋ ਲੇ ਕਰ ਕੇ ਉਧਰਤੇ ਭਏ ਹੈਂ॥੨॥੨੧॥
Prof. Sahib Singhਹੇ ਨਾਨਕ! ਉਹ ਮਨੁੱਖ ਸਰਬ-ਵਿਆਪਕ ਪ੍ਰਭੂ ਨਾਲ ਡੂੰਘੀ ਸਾਂਝ ਬਣਾ ਲੈਂਦਾ ਹੈ, ਉਹ ਆਪਣੇ ਹੋਰ ਸਾਰੇ ਹੀ ਸਾਥੀਆਂ ਨੂੰ ਭੀ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ ॥੨॥੨੧॥ਪਦ ਅਰਥ ਸਗਲ ਸਮੂਹ = ਸਾਰੇ ਸਾਥਾਂ ਨੂੰ। ਲੈ = ਨਾਲ ਲੈ ਕੇ। ਉਧਰੇ = ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ। ਬਿਧਾਤਾ = ਕਰਤਾਰ ॥੨॥੨੧॥
SikhNet (Spanish)como el Hijo Verdadero del Señor y que emancipa a todos realizando en él mismo al Dios Perfecto. (2-21)