ਪ੍ਰਭਾਤੀ ਮਹਲਾ ੫ ॥
prabhaatee mahalaa 5 |
Sant Singh KhalsaPrabhaatee, Fifth Mehl:
Manmohan SinghParbhati 5th Guru.
Manmohan Singh (Punjabi)ਪ੍ਰਭਾਤੀ ਪੰਜਵੀਂ ਪਾਤਿਸ਼ਾਹੀ।
SikhNet (Spanish)Parbhati, Mejl Guru Aryan Dev, Quinto Canal Divino.
ਕਰਿ ਕਿਰਪਾ; ਅਪੁਨੇ ਪ੍ਰਭਿ ਕੀਏ ॥
kar kirapaa; apune prabh kee |
Sant Singh KhalsaIn His Mercy, God has made me His Own.
Manmohan SinghShowing His benediction, the Lord God, has made me His own,
Manmohan Singh (Punjabi)ਆਪਣੀ ਰਹਿਮਤ ਧਾਰ ਕੇ, ਸੁਆਮੀ ਵਾਹਿਗੁਰੂ ਨੇ ਮੈਨੂੰ ਆਪਣਾ ਨਿਜ ਦਾ ਬਣਾ ਲਿਆ ਹੈ,
Fareedkot Teekaਪ੍ਰਭੂ ਨੇ ਕਿਰਪਾ ਕਰ ਕੇ ਹਮ ਅਪਨੇ ਦਾਸ ਕਰ ਲੀਏ ਹੈਂ॥
Prof. Sahib Singh(ਜਿਹੜੇ ਮਨੁੱਖ ਗੁਰੂ ਦੀ ਸਰਨ ਪਏ) ਪ੍ਰਭੂ ਨੇ (ਉਹਨਾਂ ਨੂੰ) ਮਿਹਰ ਕਰ ਕੇ ਆਪਣੇ ਬਣਾ ਲਿਆ,ਪਦ ਅਰਥ ਕਰਿ = ਕਰ ਕੇ। ਪ੍ਰਭਿ = ਪ੍ਰਭੂ ਨੇ। ਕੀਏ = ਬਣਾ ਲਿਆ।
SikhNet (Spanish)En Su Misericordia Dios me ha hecho Suyo, me ha bendecido con el Naam,
ਹਰਿ ਕਾ ਨਾਮੁ; ਜਪਨ ਕਉ ਦੀਏ ॥
har kaa naam; japan kau dee |
Sant Singh KhalsaHe has blessed me with the Naam, the Name of the Lord.
Manmohan Singhand has blessed me with the meditation of His Name.
Manmohan Singh (Punjabi)ਅਤੇ ਸਿਮਰਨ ਕਰਨ ਲਈ ਮੈਨੂੰ ਆਪਣੇ ਨਾਮ ਬਖਸ਼ਿਆ ਹੈ।
Fareedkot Teekaਸਤਿਗੁਰੋਂ ਨੇ ਹਰੀ ਕਾ ਨਾਮ ਜਪਨੇ ਕੋ ਉਪਦੇਸ਼ ਦੀਏ ਹੈਂ॥
Prof. Sahib Singh(ਕਿਉਂਕਿ ਗੁਰੂ ਨੇ) ਪਰਮਾਤਮਾ ਦਾ ਨਾਮ ਜਪਣ ਵਾਸਤੇ ਉਹਨਾਂ ਨੂੰ ਦਿੱਤਾ।ਪਦ ਅਰਥ ਕਉ = ਵਾਸਤੇ, ਨੂੰ।
SikhNet (Spanish)el Nombre de Dios y las veinticuatro horas del día
ਆਠ ਪਹਰ; ਗੁਨ ਗਾਇ ਗੁਬਿੰਦ ॥
aatth pehar; gun gaae gubind |
Sant Singh KhalsaTwenty-four hours a day, I sing the Glorious Praises of the Lord of the Universe.
Manmohan SinghSinging the praises of the Word-Lord the whole day long,
Manmohan Singh (Punjabi)ਹਰ ਸਮੇਂ ਹੀ ਸੰਸਾਰ ਦੇ ਸੁਆਮੀ ਦੀ ਕੀਰਤੀ ਗਾਇਨ ਕਰਨ ਦੁਆਰਾ,
Fareedkot Teekaਤਾਂ ਤੇ ਅਬ ਹਮਨੇ ਆਠੋਂ ਪਹਰ ਗੋਬਿੰਦ ਕੋ ਗੁਣ ਗਾਏ ਹੈਂ॥
Prof. Sahib Singh(ਗੁਰੂ ਦੀ ਸਰਨ ਪੈ ਕੇ) ਅੱਠੇ ਪਹਰ ਪਰਮਾਤਮਾ ਦੇ ਗੁਣ ਗਾਇਆ ਕਰ,ਪਦ ਅਰਥ ਗਾਇ = ਗਾਇਆ ਕਰ।
SikhNet (Spanish)recito las Gloriosas Alabanzas del Señor del Universo.
ਭੈ ਬਿਨਸੇ; ਉਤਰੀ ਸਭ ਚਿੰਦ ॥੧॥
bhai binase; utaree sabh chind |1|
Sant Singh KhalsaFear is dispelled, and all anxiety has been alleviated. ||1||
Manmohan Singhmy fears are dispelled and all anxiety is eliminated.
Manmohan Singh (Punjabi)ਮੇਰੇ ਡਰ ਦੂਰ ਹੋ ਗਏ ਹਨ ਤੇ ਸਾਰੀ ਚਿੰਤਾ ਲਹਿ ਗਈ ਹੈ।
Fareedkot Teekaਤਿਸ ਕਰ ਹਮਾਰੇ ਭੈ ਬਿਨਸੇ ਹੈਂ ਔਰ ਸਰਬ ਚਿੰਤਾ ਭੀ ਦੂਰ ਭਈ ਹੈ॥੧॥
Prof. Sahib Singh(ਇਸ ਤਰ੍ਹਾਂ) ਸਾਰੇ ਡਰ ਨਾਸ ਹੋ ਜਾਂਦੇ ਹਨ, ਸਾਰੀ ਚਿੰਤਾ ਦੂਰ ਜਾਂਦੀ ਹੈ ॥੧॥ਪਦ ਅਰਥ ਭੈ = ਸਾਰੇ ਡਰ (ਲਫ਼ਜ਼ 'ਭਉ' ਤੋਂ ਬਹੁ-ਵਚਨ)। ਚਿੰਦ = ਚਿੰਤਾ ॥੧॥
SikhNet (Spanish)El Miedo se ha disipado y la ansiedad se ha ido. (1)
ਉਬਰੇ. ਸਤਿਗੁਰ ਚਰਨੀ ਲਾਗਿ ॥
aubare. satigur charanee laag |
Sant Singh KhalsaI have been saved, touching the Feet of the True Guru.
Manmohan SinghI am saved by repairing to the True Guru's feet.
Manmohan Singh (Punjabi)ਸੱਚੇ ਗੁਰਾਂ ਦੇ ਪੈਰੀਂ ਪੈਣ ਦੁਆਰਾ, ਮੈਂ ਬੱਚ ਗਿਆ ਹਾਂ।
Fareedkot Teekaਹੇ ਭਾਈ! ਸਤਿਗੁਰੋਂ ਕੀ ਚਰਨੀ ਲਾਗ ਕਰ ਹਮ ਸੰਸਾਰ ਸੇ ਉਬਰੇ ਹੈਂ॥
Prof. Sahib Singhਸਤਿਗੁਰੂ ਦੀ ਚਰਨੀਂ ਲੱਗ ਕੇ (ਅਨੇਕਾਂ ਪ੍ਰਾਣੀ ਵਿਕਾਰਾਂ ਵਿਚ ਡੁੱਬਣੋਂ) ਬਚ ਜਾਂਦੇ ਹਨ।ਪਦ ਅਰਥ ਉਬਰੇ = (ਵਿਕਾਰਾਂ ਤੋਂ) ਬਚ ਗਏ। ਲਾਗਿ = ਲੱਗ ਕੇ।
SikhNet (Spanish)He sido salvado tocando los Pies del Guru,
ਜੋ ਗੁਰੁ ਕਹੈ, ਸੋਈ ਭਲ ਮੀਠਾ; ਮਨ ਕੀ ਮਤਿ ਤਿਆਗਿ ॥੧॥ ਰਹਾਉ ॥
jo gur kahai, soee bhal meetthaa; man kee mat tiaag |1| rahaau |
Sant Singh KhalsaWhatever the Guru says is good and sweet to me. I have renounced the intellectual wisdom of my mind. ||1||Pause||
Manmohan SinghWhatever the Guru, says, that alone is good and sweet unto me. I have forsaken my mind's wisdom. Pause.
Manmohan Singh (Punjabi)ਜਿਹੜਾ ਕੁਛ ਗੁਰੂ ਜੀ ਆਖਦੇ ਹਨ, ਮੇਰੇ ਲਈ ਕੇਵਲ ਉਹੀ ਚੰਗਾ ਤੇ ਮਿੱਠਾ ਹੈ। ਮੈਂ ਆਪਣੇ ਚਿੱਤ ਦੀ ਸਿਆਣਪ ਛੱਡ ਦਿਤੀ ਹੈ।
Fareedkot Teekaਜੋ ਸਤਿਗੁਰੂ ਕਹਿਤੇ ਹੈਂ ਸੋਈ ਹਮ ਕੋ ਭਲਾ ਔ ਮੀਠਾ ਲਾਗਤਾ ਹੈ, ਕਿਉਂਕਿ ਹਮਨੇ ਮਨ ਕੀ ਮਤਿ ਤਿਆਗਨ ਕਰੀ ਹੈ॥੧॥ ਰਹਾਉ ॥
Prof. Sahib Singhਆਪਣੇ ਮਨ ਦੀ ਚਤੁਰਾਈ ਛੱਡ ਕੇ (ਗੁਰੂ ਦੀ ਸਰਨ ਪਿਆਂ) ਜੋ ਕੁਝ ਗੁਰੂ ਦੱਸਦਾ ਹੈ, ਉਹ ਚੰਗਾ ਤੇ ਪਿਆਰਾ ਲੱਗਦਾ ਹੈ ॥੧॥ ਰਹਾਉ ॥ਪਦ ਅਰਥ ਕਹੈ = ਆਖਦਾ ਹੈ। ਭਲ = ਭਲਾ। ਤਿਆਗਿ = ਤਿਆਗ ਕੇ ॥੧॥ ਰਹਾਉ ॥
SikhNet (Spanish)lo que sea que me diga es Dulce para mí, he renunciado al conocimiento intelectual de mi mente. (1-Pausa)
ਮਨਿ ਤਨਿ ਵਸਿਆ; ਹਰਿ ਪ੍ਰਭੁ ਸੋਈ ॥
man tan vasiaa; har prabh soee |
Sant Singh KhalsaThat Lord God abides within my mind and body.
Manmohan SinghWithin my mind and body, abides that Lord God.
Manmohan Singh (Punjabi)ਮੇਰੇ ਚਿੱਤ ਤੇ ਦੇਹ ਅੰਦਰ ਉਹ ਹਰੀ ਸਾਈਂ ਵੱਸਦਾ ਹੈ।
Fareedkot Teekaਸੋਈ ਹਰਿ ਪ੍ਰਭੂ ਹਮਾਰੇ ਮਨ ਤਨ ਮੇਂ ਵਸਿਆ ਹੈ॥
Prof. Sahib Singh(ਗੁਰੂ ਦੀ ਸਰਨ ਪਿਆਂ) ਮਨ ਵਿਚ ਤਨ ਵਿਚ ਉਹ ਪਰਮਾਤਮਾ ਹੀ ਵੱਸਿਆ ਰਹਿੰਦਾ ਹੈ,ਪਦ ਅਰਥ ਮਨਿ = ਮਨ ਵਿਚ। ਤਨਿ = ਤਨ ਵਿਚ।
SikhNet (Spanish)Ese Señor habita en mi mente y cuerpo,
ਕਲਿ ਕਲੇਸ; ਕਿਛੁ ਬਿਘਨੁ. ਨ ਹੋਈ ॥
kal kales; kichh bighan. na hoee |
Sant Singh KhalsaThere are no conflicts, pains or obstacles.
Manmohan SinghNo strifes, sufferings and obstacles, now, befall me.
Manmohan Singh (Punjabi)ਮੈਨੂੰ ਹੁਣ ਕੋਈ ਝਗੜੇ, ਦੁਖੜੇ ਅਤੇ ਔਕੜਾਂ ਨਹੀਂ ਵਿਆਪਦੀਆਂ।
Fareedkot Teekaਤਾਂ ਤੇ ਕਲਿਯੁਗ ਕੇ ਕਲੇਸ ਔ ਕਿਸੀ ਪ੍ਰਕਾਰ ਕਾ ਵਿਘਨ ਹਮ ਕੋ ਨਹੀਂ ਹੋਤਾ ਹੈ॥
Prof. Sahib Singhਕੋਈ ਦੁੱਖ-ਕਲੇਸ਼ (ਆਦਿਕ ਜ਼ਿੰਦਗੀ ਦੇ ਰਸਤੇ ਵਿਚ) ਰੁਕਾਵਟ ਨਹੀਂ ਪੈਂਦੀ।ਪਦ ਅਰਥ ਕਲਿ = ਝਗੜੇ। ਕਲੇਸ = ਦੁੱਖ। ਬਿਘਨੁ = ਰੁਕਾਵਟ।
SikhNet (Spanish)no hay más conflictos, sufrimientos u obstáculos,
ਸਦਾ ਸਦਾ ਪ੍ਰਭੁ; ਜੀਅ ਕੈ ਸੰਗਿ ॥
sadaa sadaa prabh; jeea kai sang |
Sant Singh KhalsaForever and ever, God is with my soul.
Manmohan SinghThe Lord, now, abides within my soul, ever and forever.
Manmohan Singh (Punjabi)ਸਾਈਂ ਹੁਣ ਸਦੀਵ ਅਤੇ ਹਮੇਸ਼ਾਂ ਹੀ ਮੇਰੀ ਜਿੰਦੜੀ ਨਾਲ ਵੱਸਦਾ ਹੈ।
Fareedkot Teekaਸਰਬ ਸਮੇਂ ਮੇਂ ਸਦਾ ਸੋ ਪ੍ਰਭੂ ਹਮਾਰੇ ਜੀ ਕੇ ਸਾਥ ਹੈ॥
Prof. Sahib Singhਪਰਮਾਤਮਾ ਹਰ ਵੇਲੇ ਹੀ ਜਿੰਦ ਦੇ ਨਾਲ (ਵੱਸਦਾ ਪ੍ਰਤੀਤ ਹੁੰਦਾ ਹੈ),ਪਦ ਅਰਥ ਜੀਅ ਕੈ ਸੰਗਿ = ਜਿੰਦ ਦੇ ਨਾਲ।
SikhNet (Spanish)pues por siempre y para siempre Dios está en mi Alma.
ਉਤਰੀ ਮੈਲੁ; ਨਾਮ ਕੈ ਰੰਗਿ ॥੨॥
autaree mail; naam kai rang |2|
Sant Singh KhalsaFilth and pollution are washed away by the Love of the Name. ||2||
Manmohan SinghWith the love of the Name, the filth of sins is washed off.
Manmohan Singh (Punjabi)ਨਾਮ ਦੇ ਪਿਆਰ ਨਾਲ, ਪਾਪਾਂ ਦੀ ਗੰਦਗੀ ਧੋਤੀ ਜਾਂਦੀ ਹੈ।
Fareedkot Teekaਨਾਮ ਕੇ ਵਿਖੇ (ਰੰਗਿ) ਪ੍ਰੇਮ ਕਰਨੇ ਸੇ ਹਮਾਰੀ ਪਾਪੋਂ ਰੂਪੀ ਮੈਲ ਸਭ ਉਤਰ ਗਈ ਹੈ॥੨॥
Prof. Sahib Singhਪਰਮਾਤਮਾ ਨਾਮ ਦੇ ਪਿਆਰ-ਰੰਗ ਵਿਚ ਟਿਕੇ ਰਿਹਾਂ (ਵਿਕਾਰਾਂ ਦੀ) ਸਾਰੀ ਮੈਲ (ਮਨ ਤੋਂ) ਲਹਿ ਜਾਂਦੀ ਹੈ ॥੨॥ਪਦ ਅਰਥ ਕੈ ਰੰਗਿ = ਦੇ (ਪ੍ਰੇਮ-) ਰੰਗ ਵਿਚ ॥੨॥
SikhNet (Spanish)La impureza y la contaminación son lavadas por el Nombre del Señor. (2)
ਚਰਨ ਕਮਲ ਸਿਉ; ਲਾਗੋ ਪਿਆਰੁ ॥
charan kamal siau; laago piaar |
Sant Singh KhalsaI am in love with the Lotus Feet of the Lord;
Manmohan SinghEmbracing love for the Lord's lotus feet,
Manmohan Singh (Punjabi)ਪ੍ਰਭੂ ਦੇ ਕੰਵਲ ਪੈਰਾਂ ਨਾਲ ਪ੍ਰੀਤ ਲਾਉਣ ਦੁਆਰਾ,
Fareedkot Teekaਤਿਸ ਕੇ ਚਰਨ ਕਮਲੋਂ ਸਾਥ ਹਮਾਰੇ ਮਨ ਕਾ ਪਿਆਰ ਲਾਗਾ ਹੈ॥
Prof. Sahib Singh(ਗੁਰੂ ਦੀ ਸਰਨ ਪਿਆਂ) ਪਰਮਾਤਮਾ ਦੇ ਸੋਹਣੇ ਚਰਨਾਂ ਨਾਲ ਪਿਆਰ ਬਣ ਜਾਂਦਾ ਹੈ,ਪਦ ਅਰਥ ਸਿਉ = ਨਾਲ।
SikhNet (Spanish)Vivo enamorado del Loto de los Pies del Señor y el deseo sexual,
ਬਿਨਸੇ ਕਾਮ ਕ੍ਰੋਧ ਅਹੰਕਾਰ ॥
binase kaam krodh ahankaar |
Sant Singh KhalsaI am no longer consumed by sexual desire, anger and egotism.
Manmohan Singhman is rid of lust, wrath and ego.
Manmohan Singh (Punjabi)ਬੰਦਾ ਵਿਸ਼ੇ ਭੋਗ, ਗੁੱਸੇ ਤੇ ਹੰਕਾਰ ਤੋਂ ਛੁਟਕਾਰਾ ਪਾ ਜਾਂਦਾ ਹੈ।
Fareedkot Teekaਤਾਂ ਤੇ ਕਾਮ, ਕ੍ਰੋਧ, ਹੰਕਾਰ ਆਦੀ ਵਿਕਾਰ ਹਮਾਰੇ ਬਿਨਸੇ ਹੈਂ, ਭਾਵ ਦੂਰ ਭਏ ਹੈਂ॥
Prof. Sahib Singhਕਾਮ ਕ੍ਰੋਧ ਅਹੰਕਾਰ (ਆਦਿਕ ਵਿਕਾਰ ਅੰਦਰੋਂ) ਮੁੱਕ ਜਾਂਦੇ ਹਨ।
SikhNet (Spanish)el enojo y el egoísmo ya no devoran mis entrañas.
ਪ੍ਰਭ ਮਿਲਨ ਕਾ; ਮਾਰਗੁ ਜਾਨਾਂ ॥
prabh milan kaa; maarag jaanaan |
Sant Singh KhalsaNow, I know the way to meet God.
Manmohan SinghI have now, known the way to meet my Lord.
Manmohan Singh (Punjabi)ਮੈਂ ਹੁਣ ਆਪਣੇ ਸਾਈਂ ਦੇ ਮਿਲਣ ਦੇ ਰਾਹ ਨੂੰ ਜਾਣ ਲਿਆ ਹੈ।
Fareedkot Teekaਹਮਨੇ ਪ੍ਰਭੂ ਕੇ ਮਿਲਨੇ ਕਾ ਮਾਰਗ ਜਾਨ ਲੀਆ ਹੈ॥
Prof. Sahib Singh(ਜਿਸ ਮਨੁੱਖ ਨੇ ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦੇ ਮਿਲਾਪ ਦਾ ਰਸਤਾ ਸਮਝ ਲਿਆ,ਪਦ ਅਰਥ ਮਾਰਗੁ = ਰਸਤਾ। ਜਾਨਾਂ = ਸਮਝ ਲਿਆ।
SikhNet (Spanish)Ahora conozco el Camino para llegar al Señor.
ਭਾਇ ਭਗਤਿ; ਹਰਿ ਸਿਉ ਮਨੁ ਮਾਨਾਂ ॥੩॥
bhaae bhagat; har siau man maanaan |3|
Sant Singh KhalsaThrough loving devotional worship, my mind is pleased and appeased with the Lord. ||3||
Manmohan SinghThrough loving adoration, my mind, is now, pleased with my God.
Manmohan Singh (Punjabi)ਪਿਆਰੀ-ਉਪਾਸ਼ਨਾ ਦੇ ਰਾਹੀਂ, ਮੇਰਾ ਚਿੱਤ ਹੁਣ ਆਪਣੇ ਵਾਹਿਗੁਰੂ ਨਾਲ ਪ੍ਰਸੰਨ ਹੋ ਗਿਆ ਹੈ।
Fareedkot Teekaਸੋ ਮਰਾਗ ਏਹ ਹੈ, ਜੋ ਹਰੀ ਕੀ ਪ੍ਰੇਮ ਭਗਤੀ ਸਾਥ ਹਮਾਰਾ ਮਨ (ਮਾਨਾ) ਪਤੀਆਇਆ ਹੈ॥੩॥
Prof. Sahib Singhਪਿਆਰ ਦੀ ਬਰਕਤਿ ਨਾਲ ਭਗਤੀ ਦੀ ਬਰਕਤਿ ਨਾਲ ਉਸ ਦਾ ਮਨ ਪ੍ਰਭੂ ਦੀ ਯਾਦ ਵਿਚ ਗਿੱਝ ਜਾਂਦਾ ਹੈ ॥੩॥ਪਦ ਅਰਥ ਭਾਇ = ਪ੍ਰੇਮ ਵਿਚ। ਮਾਨਾਂ = ਪਤੀਜ ਗਿਆ, ਗਿੱਝ ਗਿਆ ॥੩॥
SikhNet (Spanish)Mediante la Adoración Amorosa en Su Alabanza, mi mente está complacida y tranquila con Él. (3)
ਸੁਣਿ ਸਜਣ ਸੰਤ ਮੀਤ ਸੁਹੇਲੇ ॥
sun sajan sant meet suhele |
Sant Singh KhalsaListen, O friends, Saints, my exalted companions.
Manmohan SinghHear thou me, O friend, O saint, O my illustrious intimate.
Manmohan Singh (Punjabi)ਹੇ ਮਿੱਤਰ! ਹੇ ਸਾਧੂ! ਹੇ ਮੇਰੇ ਕੀਰਤੀਮਾਨ ਯਾਰ! ਤੂੰ ਮੇਰੀ ਗੱਲ ਸੁਣ।
Fareedkot Teekaਤਾਂ ਤੇ ਹੇ ਹਮਾਰੇ ਸਜਣ ਸੰਤ ਜਨ! (ਸੁਹੇਲੇ) ਸੁਖਦਾ੍ਯਕ ਮਿਤ੍ਰੋ ਸ੍ਰਵਨ ਕਰੋ॥
Prof. Sahib Singhਹੇ ਸੱਜਣ! ਹੇ ਸੰਤ! ਹੇ ਮਿੱਤਰ! ਸੁਣ, ਉਹ ਸਦਾ ਸੁਖੀ ਜੀਵਨ ਵਾਲੇ ਹੋ ਗਏ,ਪਦ ਅਰਥ ਸਜਣ = ਹੇ ਸੱਜਣ! ਸੰਤ = ਹੇ ਸੰਤ ਜਨੋ!
SikhNet (Spanish)Escuchen oh amigos Santos, mis compañeros excelsos,
ਨਾਮੁ ਰਤਨੁ; ਹਰਿ ਅਗਹ ਅਤੋਲੇ ॥
naam ratan; har agah atole |
Sant Singh KhalsaThe Jewel of the Naam, the Name of the Lord, is unfathomable and immeasurable.
Manmohan SinghUnfathomable and Unweighable is the jewel of the Lord's Name.
Manmohan Singh (Punjabi)ਬੇਥਾਹ ਅਤੇ ਅਜੋਖ ਹੈ ਸੁਆਮੀ ਦੇ ਨਾਮ ਦਾ ਜਵੇਹਰ।
Fareedkot Teekaਇਹ ਜੋ ਹਰੀ ਕਾ ਨਾਮ ਰੂਪੀ ਰਤਨ ਅਗਰ ਅਤੋਲ ਹੈ॥
Prof. Sahib Singh(ਗੁਰੂ ਦੀ ਸਰਨ ਪੈ ਕੇ ਜਿਨ੍ਹਾਂ ਨੇ) ਅਪਹੁੰਚ ਅਤੇ ਅਤੋਲ ਹਰੀ ਦਾ ਕੀਮਤੀ ਨਾਮ ਹਾਸਲ ਕਰ ਲਿਆ।ਪਦ ਅਰਥ ਅਗਹ = ਅਪਹੁੰਚ। ਅਗਹ ਨਾਮੁ = ਅਪਹੁੰਚ ਹਰੀ ਦਾ ਨਾਮ।
SikhNet (Spanish)la Joya del Naam es Insondable e Invaluable. Por siempre
ਸਦਾ ਸਦਾ ਪ੍ਰਭੁ ਗੁਣ ਨਿਧਿ ਗਾਈਐ ॥
sadaa sadaa prabh gun nidh gaaeeai |
Sant Singh KhalsaForever and ever, sing the Glories of God, the Treasure of Virtue.
Manmohan SinghEver and forever and forever, sing thou, the praise of thy Lord, the Treasure of virtues.
Manmohan Singh (Punjabi)ਸਦੀਵ ਅਤੇ ਹਮੇਸ਼ਾਂ ਹੀ, ਤੂੰ ਨੇਕੀਆਂ ਦੇ ਖਜਾਨੇ ਆਪਣੇ ਵਾਹਿਗੁਰੂ ਦੀ ਉਸਤਤੀ ਗਾਇਨ ਕਰ।
Fareedkot Teekaਤਾਂ ਤੇ ਤਿਸ ਨਾਮ ਕੋ ਜਪ ਕਰ ਗੁਣੋਂ ਨਿਦਾਨ ਪ੍ਰਭੂ ਕੇ ਜਸ ਕੋ ਸਦਾ ਮਨ ਤਨ ਕਰ ਗਾਯਨ ਕਰੀਐ॥
Prof. Sahib Singhਸਦਾ ਹੀ ਗੁਣਾਂ ਦੇ ਖ਼ਜ਼ਾਨੇ ਪ੍ਰਭੂ ਦੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ,ਪਦ ਅਰਥ ਗੁਣਨਿਧਿ = ਗੁਣਾਂ ਦਾ ਖ਼ਜ਼ਾਨਾ ਪ੍ਰਭੂ। ਗਾਈਐ = ਗਾਣਾ ਚਾਹੀਦਾ ਹੈ, ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ।
SikhNet (Spanish)y para siempre recita las Glorias de Dios, el Tesoro de Virtud.
ਕਹੁ ਨਾਨਕ; ਵਡਭਾਗੀ ਪਾਈਐ ॥੪॥੬॥
kahu naanak; vaddabhaagee paaeeai |4|6|
Sant Singh KhalsaSays Nanak, by great good fortune, He is found. ||4||6||
Manmohan SinghSays Nanak, it is only through the supreme good fortune that the Lord is attained.
Manmohan Singh (Punjabi)ਗੁਰੂ ਜੀ ਫਰਮਾਉਂਦੇ ਹਨ, ਸੁਆਮੀ ਪਰਮ ਚੰਗੇ ਕਰਮਾਂ ਰਾਹੀਂ ਹੀ ਪਾਇਆ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਸੋ ਨਾਮ ਕਾ ਜਪ ਵਡੇ ਭਾਗੋਂ ਕਰ ਪਾਈਤਾ ਹੈ॥੪॥੬॥
Prof. Sahib Singhਪਰ, ਨਾਨਕ ਆਖਦਾ ਹੈ- ਇਹ ਦਾਤ ਵੱਡੀ ਕਿਸਮਤ ਨਾਲ ਮਿਲਦੀ ਹੈ ॥੪॥੬॥ਪਦ ਅਰਥ ਪਾਈਐ = ਪ੍ਰਾਪਤ ਹੁੰਦੀ ਹੈ ॥੪॥੬॥
SikhNet (Spanish)Dice Nanak, por una grandiosa Fortuna Dios es encontrado. (4-6)