ੴ

ਸਿੱਖਬਾਣੀ · SikhBani

ਸੇ ਧਨਵੰਤ ਸੇਈ ਸਚੁ ਸਾਹਾ ॥

se dhanavant seee sach saahaa
Guru Arjan Dev Ji ਗੁਰੂ ਅਰਜਨ ਦੇਵ ਜੀ · Raag Prabhaatee · Ang 1339 · 11 lines
Translations

ਪ੍ਰਭਾਤੀ ਮਹਲਾ ੫ ॥

prabhaatee mahalaa 5 |

Sant Singh KhalsaPrabhaatee, Fifth Mehl:
Manmohan SinghParbhati 5th Guru.
Manmohan Singh (Punjabi)ਪ੍ਰਭਾਤੀ ਪੰਜਵੀਂ ਪਾਤਿਸ਼ਾਹੀ।
SikhNet (Spanish)Parbhati, Mejl Guru Aryan Dev, Quinto Canal Divino.

ਸੇ ਧਨਵੰਤ; ਸੇਈ ਸਚੁ ਸਾਹਾ ॥

se dhanavant; seee sach saahaa |

Sant Singh KhalsaThey are wealthy, and they are the true merchants,
Manmohan SinghThey alone are rich, and they alone true Merchants,
Manmohan Singh (Punjabi)ਕੇਵਲ ਉਹ ਹੀ ਧਨਾਢ ਹਨ ਅਤੇ ਉਹ ਹੀ ਸੱਚੇ ਸ਼ਾਹੂਕਾਰ,
Fareedkot Teekaਸੋਈ ਧਨਵੰਤ ਹੈਂ ਔਰ ਸੋਈ ਸਚੇ ਸਾਹੂਕਾਰ ਹੈਂ॥
Prof. Sahib Singhਉਹੀ ਮਨੁੱਖ ਯਕੀਨੀ ਤੌਰ ਤੇ ਸ਼ਾਹੂਕਾਰ (ਸਮਝੇ ਜਾਂਦੇ ਹਨ),

ਪਦ ਅਰਥ ਸੇ = ਉਹ ਮਨੁੱਖ (ਬਹੁ-ਵਚਨ)। ਸੇਈ = ਉਹੀ ਮਨੁੱਖ (ਬਹੁ-ਵਚਨ)। ਸਚੁ = ਯਕੀਨੀ ਤੌਰ ਤੇ। ਸਾਹਾ = ਸਾਹੂਕਾਰ।

SikhNet (Spanish)Ricos y verdaderos mercaderes,

ਹਰਿ ਕੀ ਦਰਗਹ; ਨਾਮੁ ਵਿਸਾਹਾ ॥੧॥

har kee daragah; naam visaahaa |1|

Sant Singh Khalsawho have the credit of the Naam in the Court of the Lord. ||1||
Manmohan Singhwho have established their credit in the Lord's court.
Manmohan Singh (Punjabi)ਜਿਨ੍ਹਾਂ ਨੇ ਪ੍ਰਮਾਤਮਾ ਦੇ ਦਰਬਾਰ ਵਿੱਚ ਆਪਣਾ ਇਤਬਾਰ ਜਮਾ ਲਿਆ ਹੈ।
Fareedkot Teekaਜਿਨੋਂ ਨੇ ਹਰੀ ਕੀ (ਦਰਗਾਹ) ਸਤਿਸੰਗਤ ਮੇਂ ਜਾਇ ਕਰ ਨਾਮ ਕੋ (ਵਿਸਾਹਾ) ਖਰੀਦਿਆ ਹੈ॥੧॥
Prof. Sahib Singh(ਗੁਰੂ ਦੀ ਸਰਨ ਪੈ ਕੇ ਜਿਨ੍ਹਾਂ ਨੇ ਇਥੇ) ਪਰਮਾਤਮਾ ਦਾ ਨਾਮ-ਸੌਦਾ ਖ਼ਰੀਦਿਆ, ਪਰਮਾਤਮਾ ਦੀ ਹਜ਼ੂਰੀ ਵਿਚ ਮਨੁੱਖ ਧਨਾਢ (ਗਿਣੇ ਜਾਂਦੇ ਹਨ) ॥੧॥

ਪਦ ਅਰਥ ਵਿਸਾਹਾ = ਖ਼ਰੀਦਿਆ, ਵਿਹਾਝਿਆ ॥੧॥

SikhNet (Spanish)son los que tienen el Crédito del Naam en la Corte del Señor. (1)

ਹਰਿ ਹਰਿ ਨਾਮੁ ਜਪਹੁ; ਮਨ ਮੀਤ ॥

har har naam japahu; man meet |

Sant Singh KhalsaSo chant the Name of the Lord, Har, Har, in your mind, my friends.
Manmohan SinghO my friend, in thy mind, contemplate thou, thy Lord God's Name.
Manmohan Singh (Punjabi)ਹੇ ਮੇਰੇ ਮਿੱਤਰ! ਆਪਣੇ ਹਿਰਦੇ ਅੰਦਰ ਤੂੰ ਆਪਣੇ ਸੁਆਮੀ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰ।
Fareedkot Teekaਹੇ (ਮਨੁ) ਪਿਆਰੇ ਮਿਤ੍ਰੋ! ਹਰਿ ਹਰਿ ਨਾਮ ਕੋ ਜਪੋ॥
Prof. Sahib Singhਹੇ ਮਿੱਤਰ! ਹੇ ਮਨ! (ਗੁਰੂ ਦੀ ਸਰਨ ਪੈ ਕੇ) ਸਦਾ ਪਰਮਾਤਮਾ ਦਾ ਨਾਮ ਜਪਿਆ ਕਰ।

ਪਦ ਅਰਥ ਮਨ = ਹੇ ਮਨ! ਮੀਤ = ਹੇ ਮਿੱਤਰ!

SikhNet (Spanish)Reciten entonces el Nombre del Señor en sus mentes, amigos míos,

ਗੁਰੁ ਪੂਰਾ ਪਾਈਐ ਵਡਭਾਗੀ; ਨਿਰਮਲ ਪੂਰਨ ਰੀਤਿ ॥੧॥ ਰਹਾਉ ॥

gur pooraa paaeeai vaddabhaagee; niramal pooran reet |1| rahaau |

Sant Singh KhalsaThe Perfect Guru is found by great good fortune, and then one's lifestyle becomes perfect and immaculate. ||1||Pause||
Manmohan SinghBy good fortune alone, the perfect Guru is attained and then pure and perfect becomes the man's way of life. Pause.
Manmohan Singh (Punjabi)ਕੇਵਲ ਚੰਗੇ ਕਰਮਾਂ ਦੁਆਰਾ ਹੀ ਪੂਰਨ ਸੱਚੇ ਗੁਰੂ ਜੀ ਪਰਾਪਤ ਹੁੰਦੇ ਹਨ ਅਤੇ ਤਦ ਪਵਿੱਤਰ ਤੇ ਮੁਕੰਮਲ ਹੋ ਜਾਂਦੀ ਹੈ ਜੀਵ ਦੀ ਜੀਵਨ ਰਹੁ-ਰੀਤੀ। ਠਹਿਰਾਉ।
Fareedkot Teekaਕਿਉਂਕਿ ਜਬ ਬਡੇ ਭਾਗੋਂ ਕਰ ਪੂਰਨ ਸਤਿਗੁਰੋਂ ਕੋ ਪਾਈਤਾ ਹੈ ਤਬ ਗੁਰੋਂ ਤੇ ਨਾਮ ਪਾਇ ਕਰ ਪੂਰਨ ਔਰ ਨਿਰਮਲ ਰੀਤੀ ਹੋ ਜਾਤੀ ਹੈ॥੧॥ ਰਹਾਉ ॥
Prof. Sahib Singh(ਪਰ ਨਾਮ ਜਪਣ ਵਾਲੀ) ਪਵਿੱਤਰ ਤੇ ਮੁਕੰਮਲ ਮਰਯਾਦਾ (ਚਲਾਣ ਵਾਲਾ) ਪੂਰਾ ਗੁਰੂ ਵੱਡੀ ਕਿਸਮਤ ਨਾਲ (ਹੀ) ਮਿਲਦਾ ਹੈ ॥੧॥ ਰਹਾਉ ॥

ਪਦ ਅਰਥ ਨਿਰਮਲ = ਪਵਿੱਤਰ ਕਰਨ ਵਾਲੀ। ਰੀਤਿ = ਮਰਯਾਦਾ ॥੧॥ ਰਹਾਉ ॥

SikhNet (Spanish)el Guru Perfecto es encontrado por una buena Fortuna y sus vidas se vuelven Perfectas e Inmaculadas. (1-Pausa)

ਪਾਇਆ ਲਾਭੁ; ਵਜੀ ਵਾਧਾਈ ॥

paaeaa laabh; vajee vaadhaaee |

Sant Singh KhalsaThey earn the profit, and the congratulations pour in;
Manmohan SinghWhen man earns the profit of the Name, he is acclaimed,
Manmohan Singh (Punjabi)ਜਦ ਪ੍ਰਾਣੀ ਨਾਮ ਦਾ ਨਫਾ ਕਮਾ ਲੈਂਦਾ ਹੈ, ਉਸ ਨੂੰ ਸ਼ਾਬਾਸ਼ੇ ਮਿਲਦੀ ਹੈ,
Fareedkot Teekaਜਿਨੋਂ ਨੇ ਹਰਿ ਨਾਮ ਕਾ ਲਾਭ ਪਾਇਆ ਹੈ ਤਿਨੋਂ ਕੀ ਪ੍ਰਲੋਕ ਮੇਂ ਵਧਾਈ ਬਾਜਤੀ ਭਈ ਹੈ॥
Prof. Sahib Singh(ਉਹੀ ਮਨੁੱਖ ਇਥੇ ਅਸਲ) ਨਫ਼ਾ ਖੱਟਦਾ ਹੈ, (ਉਸ ਦੇ ਅੰਦਰ) ਆਤਮਕ ਉਤਸ਼ਾਹ ਵਾਲੀ ਅਵਸਥਾ ਪ੍ਰਬਲ ਬਣੀ ਰਹਿੰਦੀ ਹੈ,

ਪਦ ਅਰਥ ਵਜੀ = ਵੱਜ ਪਈ, ਤਕੜੀ ਹੋ ਗਈ। ਵਾਧਾਈ = ਉਤਸ਼ਾਹ ਵਾਲੀ ਅਵਸਥਾ, ਚੜ੍ਹਦੀ ਕਲਾ।

SikhNet (Spanish)Ellos logran las Ganancias, son ovacionados por todas partes y por la Gracia de los Santos,

ਸੰਤ ਪ੍ਰਸਾਦਿ; ਹਰਿ ਕੇ ਗੁਨ ਗਾਈ ॥੨॥

sant prasaad; har ke gun gaaee |2|

Sant Singh Khalsaby the Grace of the Saints, they sing the Glorious Praises of the Lord. ||2||
Manmohan Singhand by the saints' grace, he sings the Lord's praises.
Manmohan Singh (Punjabi)ਅਤੇ ਸਾਧੂਆਂ ਦੀ ਦਇਆ ਦੁਆਰਾ ਉਹ ਸੁਆਮੀ ਦੀਆਂ ਸਿਫਤਾਂ ਗਾਇਨ ਕਰਦਾ ਹੈ।
Fareedkot Teekaਸੰਤੋਂ ਕੀ ਕ੍ਰਿਪਾ ਕਰ ਕੇ ਹਰੀ ਕੇ ਗੁਣੋਂ ਕੋ (ਗਾਈ) ਗਾਵਣੇ ਵਾਲੇ ਹੂਏ ਹੈਂ॥੨॥
Prof. Sahib Singh(ਜਿਹੜਾ) ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦੇ ਗੁਣ ਗਾਂਦਾ ਹੈ ॥੨॥

ਪਦ ਅਰਥ ਸੰਤ ਪ੍ਰਸਾਦਿ = ਗੁਰੂ ਦੀ ਕਿਰਪਾ ਨਾਲ। ਗਾਈ = ਗਾਂਦਾ ਹੈ ॥੨॥

SikhNet (Spanish)recitan las Gloriosas Alabanzas del Señor. (2)

ਸਫਲ ਜਨਮੁ; ਜੀਵਨ ਪਰਵਾਣੁ ॥

safal janam; jeevan paravaan |

Sant Singh KhalsaTheir lives are fruitful and prosperous, and their birth is approved;
Manmohan SinghFruitful is the advent and approved the life of him,
Manmohan Singh (Punjabi)ਫਲਦਾਇਕ ਹੈ ਆਗਮਨ ਅਤੇ ਪ੍ਰਮਾਣੀਕ ਹੈ ਉਸ ਦੀ ਜਿੰਦਗੀ,
Fareedkot Teekaਤਿਨੋਂ ਕਾ ਜਨਮ ਸਫਲ ਹੂਆ ਹੈ ਔਰ ਜੀਵਨਾ ਭੀ ਪਰਵਾਨ ਭਯਾ ਹੈ॥
Prof. Sahib Singh(ਨਾਮ ਜਪਣ ਵਾਲੇ ਦਾ) ਮਨੁੱਖਾ ਜਨਮ ਕਾਮਯਾਬ ਹੈ, ਜੀਵਨ (ਪ੍ਰਭੂ ਦੀ ਹਜ਼ੂਰੀ ਵਿਚ) ਕਬੂਲ ਹੈ।

ਪਦ ਅਰਥ ਸਫਲ = ਕਾਮਯਾਬ। ਪਰਵਾਣੁ = ਕਬੂਲ।

SikhNet (Spanish)Su vida se vuelve fructífera y próspera y su nacimiento es aprobado.

ਗੁਰ ਪਰਸਾਦੀ; ਹਰਿ ਰੰਗੁ ਮਾਣੁ ॥੩॥

gur parasaadee; har rang maan |3|

Sant Singh Khalsaby Guru's Grace, they enjoy the Love of the Lord. ||3||
Manmohan Singhwho, by Guru's grace, enjoys his Lord's love.
Manmohan Singh (Punjabi)ਜੋ ਗੁਰਾਂ ਦੀ ਦਇਆ ਦੁਆਰਾ ਆਪਣੇ ਪ੍ਰਭੂ ਦੇ ਪ੍ਰੇਮ ਦਾ ਆਨੰਦ ਲੈਂਦਾ ਹੈ।
Fareedkot Teekaਜਿਨੋਂ ਨੇ ਸਤਿਗੁਰੋਂ ਕੀ ਕ੍ਰਿਪਾ ਤੇ ਹਰਿ ਨਾਮ ਰੰਗ ਕੋ ਮਾਣਿਆ ਹੈ॥੩॥
Prof. Sahib Singh(ਤਾਂ ਤੇ) ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦੇ ਨਾਮ ਦਾ ਆਨੰਦ ਮਾਣਦਾ ਰਹੁ ॥੩॥

ਪਦ ਅਰਥ ਪਰਸਾਦੀ = ਪਰਸਾਦਿ, ਕਿਰਪਾ ਨਾਲ। ਰੰਗੁ = ਆਤਮਕ ਆਨੰਦ। ਮਾਣੁ = ਮਾਣਦਾ ਰਹੁ ॥੩॥

SikhNet (Spanish)Por la Gracia del Guru ellos gozan del Amor del Señor. (3)

ਬਿਨਸੇ ਕਾਮ ਕ੍ਰੋਧ ਅਹੰਕਾਰ ॥

binase kaam krodh ahankaar |

Sant Singh KhalsaSexuality, anger and egotism are wiped away;
Manmohan SinghHis lust, wrath and ego are wiped off,
Manmohan Singh (Punjabi)ਉਸ ਦਾ ਭੋਗ ਬਿਲਾਸ, ਗੁੱਸਾ ਅਤੇ ਹੰਕਾਰ ਨਾਸ ਹੋ ਜਾਂਦੇ ਹਨ,
Fareedkot Teekaਤਿਨੋਂ ਕੇ ਕਾਮ, ਕ੍ਰੋਧ, ਹੰਕਾਰ ਆਦੀ ਵਿਕਾਰ ਸਭੀ ਨਾਸ ਹੂਏ ਹੈਂ॥
Prof. Sahib Singh(ਨਾਮ ਜਪਣ ਵਾਲਿਆਂ ਦੇ ਅੰਦਰੋਂ) ਕਾਮ ਕ੍ਰੋਧ ਅਹੰਕਾਰ (ਆਦਿਕ ਵਿਕਾਰ) ਨਾਸ ਹੋ ਜਾਂਦੇ ਹਨ।
SikhNet (Spanish)La sexualidad, el enojo y el egoísmo desaparecen, oh dice Nanak, como Gurmukjs,

ਨਾਨਕ; ਗੁਰਮੁਖਿ ਉਤਰਹਿ ਪਾਰਿ ॥੪॥੭॥

naanak; guramukh utareh paar |4|7|

Sant Singh KhalsaO Nanak, as Gurmukh, they are carried across to the other shore. ||4||7||
Manmohan Singhand by the Guru's grace, he is ferried across; O Nanak!
Manmohan Singh (Punjabi)ਅਤੇ ਗੁਰਾਂ ਦੀ ਦਇਆ ਦੁਆਰਾ ਉਸ ਦਾ ਪਾਰ ਉਤਾਰਾ ਹੋ ਜਾਂਦਾ ਹੈ, ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਸੋ ਗੁਰੋਂ ਦ੍ਵਾਰੇ ਨਾਮ ਜਪ ਕਰ ਸੰਸਾਰ ਸਿੰਧ ਸੇ ਪਾਰ ਉਤਰੇ ਹੈਂ॥੪॥੭॥☬ਸਤਿਗੁਰੋਂ ਕੀ ਮਹਿਮਾ ਉਚਾਰਨ ਕਰਤੇ ਹੈਂ:
Prof. Sahib Singhਹੇ ਨਾਨਕ! ਗੁਰੂ ਦੀ ਸਰਨ ਪੈ ਕੇ (ਨਾਮ ਜਪਣ ਵਾਲੇ ਮਨੁੱਖ ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦੇ ਹਨ ॥੪॥੭॥

ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਉਤਰਹਿ ਪਾਰਿ = ਪਾਰ ਲੰਘ ਜਾਂਦੇ ਹਨ ॥੪॥੭॥

SikhNet (Spanish)ellos son llevados hasta la otra orilla. (4-7)
Answers quote the Granth verbatim with Ang citations. AI commentary is not Gurbani and not a religious ruling.