ੴ

ਸਿੱਖਬਾਣੀ · SikhBani

Ang 1339

Sri Guru Granth Sahib · Raag Prabhaatee · 5 shabads, 53 lines
Translations
Shabad Guru Arjan Dev Ji Raag Prabhaatee continued from Ang 1338

ਆਠ ਪਹਰ ਪਾਰਬ੍ਰਹਮੁ ਧਿਆਈ; ਸਦਾ ਸਦਾ ਗੁਨ ਗਾਇਆ ॥

aatth pehar paarabraham dhiaaee; sadaa sadaa gun gaaeaa |

Sant Singh KhalsaTwenty-four hours a day, I meditate on the Supreme Lord God; I sing His Glorious Praises forever and ever.
Manmohan SinghThroughout the eight watches of the day, meditate I on the Transcendent Lord and sing His praises, ever and forever.
Manmohan Singh (Punjabi)ਦਿਨ ਦੇ ਅਠੇ ਪਹਿਰ ਹੀ ਮੈਂ ਪ੍ਰਭੂ ਦਾ ਆਰਾਧਨ ਕਰਦਾ ਹਾਂ, ਅਤੇ ਹਮੇਸ਼ਾਂ ਹੀ ਉਸ ਦੀ ਸਿਫ਼ਤ ਸ਼ਲਾਘਾ ਗਾਉਂਦਾ ਹਾਂ।
Fareedkot Teekaਜਿਸ ਕੇ ਗੁਣੋਂ ਕੋ ਭੂਤ ਭਵਿਖ੍ਯਤ ਮੇਂ ਸਭ ਜਨੋਂ ਨੇ ਸਦਾ ਗਾਇਆ ਹੈ, ਤਿਸ ਪਾਰਬ੍ਰਹਮ ਕੋ ਮੈਂ ਆਠੋਂ ਪਹਰ ਧਿਆਵਤਾ ਹੂੰ॥
Prof. Sahib Singhਹੁਣ ਮੈਂ ਅੱਠੇ ਪਹਰ ਉਸ ਦਾ ਨਾਮ ਸਿਮਰਦਾ ਹਾਂ ਸਦਾ ਹੀ ਉਸ ਦੇ ਗੁਣ ਗਾਂਦਾ ਰਹਿੰਦਾ ਹਾਂ।

ਪਦ ਅਰਥ ਧਿਆਈ = ਧਿਆਈਂ, ਮੈਂ ਧਿਆਉਂਦਾ ਹਾਂ।

SikhNet (Spanish)Veinticuatro horas al día medito en el Supremo Dios nuestro Señor y canto Sus Gloriosas oraciones por siempre y para siempre.

ਕਹੁ ਨਾਨਕ. ਮੇਰੇ ਪੂਰੇ ਮਨੋਰਥ; ਪਾਰਬ੍ਰਹਮੁ ਗੁਰੁ ਪਾਇਆ ॥੪॥੪॥

kahu naanak. mere poore manorath; paarabraham gur paaeaa |4|4|

Sant Singh KhalsaSays Nanak, my desires have been fulfilled; I have found my Guru, the Supreme Lord God. ||4||4||
Manmohan SinghSays Nanak, my heart-desires have been fulfilled and I have attained to my Guru-God.
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ ਮੇਰੇ ਦਿਲ ਦੀਆਂ ਖਾਹਿਸ਼ਾ ਪੂਰੀਆਂ ਹੋ ਗਈਆਂ ਹਨ ਅਤੇ ਮੈਂ ਆਪਣੇ ਗੁਰੂ ਪ੍ਰੇਮਸ਼ਰ ਨੂੰ ਪਾ ਲਿਅ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਤਿਸੀ ਤੇ ਮੇਰੇ ਸਰਬ ਮਨੋਰਥ ਪੂਰਨ ਭਏ ਹੈਂ, ਕਿਉਂਕਿ ਗੁਰੋਂ ਕੀ ਕਿਰਪਾ ਤੇ ਪਾਰਬ੍ਰਹਮ ਕੋ ਮੈਨੇ ਅਬ ਪਾਯਾ ਹੈ॥੪॥੪॥☬ਅਪਨਾ ਲਾਭ ਜਨਾਵਤੇ ਹੂਏ ਉਪਦੇਸ਼ ਕਰਤੇ ਹੈਂ:
Prof. Sahib Singhਨਾਨਕ ਆਖਦਾ ਹੈ- ਮੈਨੂੰ ਗੁਰੂ ਮਿਲ ਪਿਆ ਹੈ (ਗੁਰੂ ਦੀ ਕਿਰਪਾ ਨਾਲ) ਮੈਨੂੰ ਪਰਮਾਤਮਾ ਮਿਲ ਪਿਆ ਹੈ, ਮੇਰੀਆਂ ਸਾਰੀਆਂ ਮਨੋ-ਕਾਮਨਾਂ ਪੂਰੀਆਂ ਹੋ ਗਈਆਂ ਹਨ ॥੪॥੪॥

ਪਦ ਅਰਥ ਪਾਇਆ = ਲੱਭ ਲਿਆ ਹੈ ॥੪॥੪॥

SikhNet (Spanish)Nanak dice, mis deseos se han cumplido, he encontrado a mi Guru, el Supremo Dios nuestro Señor. (4-4)

Open this shabad (11 lines, Angs 1338-1339) →

Shabad Guru Arjan Dev Ji Raag Prabhaatee

ਪ੍ਰਭਾਤੀ ਮਹਲਾ ੫ ॥

prabhaatee mahalaa 5 |

Sant Singh KhalsaPrabhaatee, Fifth Mehl:
Manmohan SinghParbhati 5th Guru.
Manmohan Singh (Punjabi)ਪ੍ਰਭਾਤੀ ਪੰਜਵੀਂ ਪਾਤਿਸ਼ਾਹੀ।
SikhNet (Spanish)Parbhati, Mejl Guru Aryan Dev, Quinto Canal Divino.

ਸਿਮਰਤ ਨਾਮੁ; ਕਿਲਬਿਖ ਸਭਿ ਨਾਸੇ ॥

simarat naam; kilabikh sabh naase |

Sant Singh KhalsaMeditating in rememberance on the Naam, all my sins have been erased.
Manmohan SinghRemembering the Name, all my sins are effaced,
Manmohan Singh (Punjabi)ਨਾਮ ਦਾ ਚਿੰਤਨ ਕਰਨ ਦੁਆਰਾ ਮੇਰੇ ਪਾਪ ਮਿਟ ਗਏ ਹਨ,
Fareedkot Teekaਨਾਮ ਕੇ ਸਿਮਰਤੀਆਂ ਹੋਇਆਂ ਤਿਨੋਂ ਕੇ ਕਿਲਵਿਖ ਸਭ ਨਾਸ ਹੂਏ ਹੈਂ॥
Prof. Sahib Singhਪਰਮਾਤਮਾ ਦਾ ਨਾਮ ਸਿਮਰਦਿਆਂ ਸਾਰੇ ਪਾਪ ਨਾਸ ਹੋ ਜਾਂਦੇ ਹਨ।

ਪਦ ਅਰਥ ਸਿਮਰਤ = ਸਿਮਰਦਿਆਂ। ਕਿਲਬਿਖ = ਪਾਪ।

SikhNet (Spanish)Meditando en el Naam, todas mis faltas han sido borradas,

ਸਚੁ ਨਾਮੁ; ਗੁਰਿ ਦੀਨੀ ਰਾਸੇ ॥

sach naam; gur deenee raase |

Sant Singh KhalsaThe Guru has blessed me with the Capital of the True Name.
Manmohan Singhand the True Guru has blessed me with the capital of the True Name.
Manmohan Singh (Punjabi)ਅਤੇ ਸਚੇ ਗੁਰਾਂ ਨੇ ਮੈਨੂੰ ਸਤਿਨਾਮ ਦੀ ਪੂੰਜੀ ਬਖਸ਼ ਦਿਤੀ ਹੈ।
Fareedkot Teekaਜਿਨ ਕੋ ਸਤਿਗੁਰੋਂ ਨੇ ਸਚੇ ਨਾਮ ਕੀ ਰਾਸ ਦੀਨੀ ਹੈ॥
Prof. Sahib Singh(ਜਿਨ੍ਹਾਂ ਨੂੰ) ਗੁਰੂ ਨੇ ਸਦਾ-ਥਿਰ ਹਰਿ-ਨਾਮ ਦਾ ਸਰਮਾਇਆ ਬਖ਼ਸ਼ਿਆ,

ਪਦ ਅਰਥ ਸਚੁ = ਸਦਾ ਕਾਇਮ ਰਹਿਣ ਵਾਲਾ। ਗੁਰਿ = ਗੁਰੂ ਨੇ। ਰਾਸੇ = ਰਾਸਿ, ਸਰਮਾਇਆ, ਪੂੰਜੀ।

SikhNet (Spanish)el Guru me ha bendecido con el Capital del Verdadero Nombre.

ਪ੍ਰਭ ਕੀ ਦਰਗਹ; ਸੋਭਾਵੰਤੇ ॥

prabh kee daragah; sobhaavante |

Sant Singh KhalsaGod's servants are embellished and exalted in His Court;
Manmohan SinghEmbellished are the Lord's slaves in His court,
Manmohan Singh (Punjabi)ਸੁਭਾਇਮਾਨ ਲਗਦੇ ਹਨ, ਸਾਹਿਬ ਦੇ ਗੋਲੇ ਉਸ ਦੇ ਦਰਬਾਰ ਅੰਦਰ,
Fareedkot Teekaਤਿਸੀ ਕਰ ਪ੍ਰਭੂ ਕੀ ਦਰਗਾਹ ਮੇਂ ਸੋਭਾਵੰਤ ਹੂਏ ਹੈਂ॥
Prof. Sahib Singhਪਰਮਾਤਮਾ ਦੀ ਦਰਗਾਹ ਵਿਚ ਉਹ ਇੱਜ਼ਤ ਵਾਲੇ ਬਣੇ।
SikhNet (Spanish)Los Sirvientes de Dios son embellecidos y exaltados en Su Corte,

ਸੇਵਕ ਸੇਵਿ; ਸਦਾ ਸੋਹੰਤੇ ॥੧॥

sevak sev; sadaa sohante |1|

Sant Singh Khalsaserving Him, they look beauteous forever. ||1||
Manmohan Singhand serving Him, the Lord's slaves look beauteous.
Manmohan Singh (Punjabi)ਅਤੇ ਉਸ ਦੀ ਘਾਲ ਕਮਾ, ਸਾਹਿਬ ਦੇ ਗੋਲੇ ਸਦੀਵ ਹੀ ਸੁੰਦਰ ਦਿਸਦੇ ਹਨ।
Fareedkot Teekaਹਰੀ ਕੇ ਦਾਸੋਂ ਕੋ ਸੇਵ ਕਰ ਸਦਾ ਹੀ ਸੋਭਤੇ ਹੈਂ॥੧॥
Prof. Sahib Singhਪਰਮਾਤਮਾ ਦੇ ਭਗਤ (ਪਰਮਾਤਮਾ ਦੀ) ਭਗਤੀ ਕਰ ਕੇ ਸਦਾ (ਲੋਕ ਪਰਲੋਕ ਵਿਚ) ਸੋਹਣੇ ਲੱਗਦੇ ਹਨ ॥੧॥

ਪਦ ਅਰਥ ਸੇਵਿ = ਸੇਵਾ ਕਰ ਕੇ, ਭਗਤੀ ਕਰ ਕੇ। ਸੋਹੰਤੇ = ਸੋਹਣੇ ਲੱਗਦੇ ਹਨ ॥੧॥

SikhNet (Spanish)teniendo Su Visión se muestran bellos por siempre. (1)

ਹਰਿ ਹਰਿ ਨਾਮੁ; ਜਪਹੁ ਮੇਰੇ ਭਾਈ ॥

har har naam; japahu mere bhaaee |

Sant Singh KhalsaChant the Name of the Lord, Har, Har, O my Siblings of Destiny.
Manmohan SinghUtter thou, thy Lord God's Name, O My brother.
Manmohan Singh (Punjabi)ਤੂੰ ਆਪਣੇ ਸੁਆਮੀ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰ, ਹੇ ਮੇਰੇ ਵੀਰ!
Fareedkot Teekaਹੇ ਮੇਰੇ ਭਾਈ ਜਨੋ! ਹਰਿ ਹਰਿ ਨਾਮ ਕੋ ਜਪੋ॥
Prof. Sahib Singhਹੇ ਮੇਰੇ ਭਾਈ! ਸਦਾ ਪਰਮਾਤਮਾ ਦਾ ਨਾਮ ਜਪਿਆ ਕਰੋ।

ਪਦ ਅਰਥ ਭਾਈ = ਹੇ ਭਾਈ!

SikhNet (Spanish)Canten el Nombre del Señor, Jar, Jar, oh Hermanos del Destino

ਸਗਲੇ ਰੋਗ ਦੋਖ ਸਭਿ ਬਿਨਸਹਿ; ਅਗਿਆਨੁ ਅੰਧੇਰਾ ਮਨ ਤੇ ਜਾਈ ॥੧॥ ਰਹਾਉ ॥

sagale rog dokh sabh binaseh; agiaan andheraa man te jaaee |1| rahaau |

Sant Singh KhalsaAll sickness and sin shall be erased; your mind shall be rid of the darkness of ignorance. ||1||Pause||
Manmohan SinghThis wise all thine maladies and sins shall be destroyed and thy mind shall be delivered of the darkness of spiritual ignorance. Pause.
Manmohan Singh (Punjabi)ਇਸ ਤਰ੍ਹਾਂ ਤੇਰੀਆਂ ਸਾਰੀਆਂ ਬੀਮਾਰੀਆਂ ਅਤੇ ਸਾਰੇ ਪਾਪ ਨਸ਼ਟ ਹੋ ਜਾਣਗੇ ਅਤੇ ਤੇਰੇ ਚਿੱਤ ਤੋਂ ਆਤਮਕ ਬੇਸਮਝੀ ਦਾ ਅਨ੍ਹੇਰਾ ਦੂਰ ਹੋ ਜਾਵੇਗਾ। ਠਹਿਰਾਉ।
Fareedkot Teekaਨਾਮ ਕੇ ਜਪਨੇ ਸੇ ਤੁਮਰੇ ਮਨ ਤੇ ਅਗਿਆਨ ਰੂਪ ਅੰਧੇਰਾ ਦੂਰ ਹੋ ਜਾਵੇਗਾ ਔ ਸੰਪੂਰਨ ਰੋਗ ਔ ਸਭੀ ਦੋਖ ਤੁਮਰੇ ਨਾਸ ਹੋ ਜਾਵੇਂਗੇ॥੧॥ ਰਹਾਉ ॥
Prof. Sahib Singh(ਸਿਮਰਨ ਦੀ ਬਰਕਤਿ ਨਾਲ ਮਨ ਦੇ) ਸਾਰੇ ਰੋਗ ਦੂਰ ਹੋ ਜਾਂਦੇ ਹਨ, ਸਾਰੇ ਪਾਪ ਨਾਸ ਹੋ ਜਾਂਦੇ ਹਨ, ਆਤਮਕ ਜੀਵਨ ਵਲੋਂ ਬੇ-ਸਮਝੀ ਦਾ ਹਨੇਰਾ ਮਨ ਤੋਂ ਦੂਰ ਹੋ ਜਾਂਦਾ ਹੈ ॥੧॥ ਰਹਾਉ ॥

ਪਦ ਅਰਥ ਦੋਖ = ਐਬ, ਪਾਪ। ਸਭਿ = ਸਾਰੇ। ਬਿਨਸਹਿ = ਨਾਸ ਹੋ ਜਾਂਦੇ ਹਨ। ਅਗਿਆਨੁ = ਆਤਮਕ ਜੀਵਨ ਵਲੋਂ ਬੇ-ਸਮਝੀ। ਤੇ = ਤੋਂ। ਜਾਈ = ਦੂਰ ਹੋ ਜਾਂਦਾ ਹੈ ॥੧॥ ਰਹਾਉ ॥

SikhNet (Spanish)y toda enfermedad y error serán borrados y su mente se liberará de la oscuridad de la ignorancia. (1-Pausa)

ਜਨਮ ਮਰਨ; ਗੁਰਿ ਰਾਖੇ ਮੀਤ ॥

janam maran; gur raakhe meet |

Sant Singh KhalsaThe Guru has saved me from death and rebirth, O friend;
Manmohan SinghO my friend, the Guru has saved me from birth and death,
Manmohan Singh (Punjabi)ਹੇ ਮੇਰੇ ਮਿੱਤਰ! ਗੁਰਾਂ ਨੇ ਮੈਨੂੰ ਜੰਮਣ ਤੇ ਮਰਨ ਤੋਂ ਬਚਾ ਲਿਆ ਹੈ,
Fareedkot Teekaਜਨਮ ਮਰਨ ਕੇ ਦੁਖੋਂ ਤੇ ਸਤਿਗੁਰੋਂ ਨੇ ਮਿਤ੍ਰ ਰੂਪ ਹੋ ਕਰ ਸੇ ਰਾਖੇ ਹੈਂ॥
Prof. Sahib Singhਹੇ ਮਿੱਤਰ! ਗੁਰੂ ਨੇ (ਉਹਨਾਂ ਦੇ) ਜਨਮ ਮਰਨ (ਦੇ ਗੇੜ) ਮੁਕਾ ਦਿੱਤੇ,

ਪਦ ਅਰਥ ਗੁਰਿ = ਗੁਰੂ ਨੇ। ਰਾਖੇ = ਮੁਕਾ ਦਿੱਤੇ। ਮੀਤ = ਹੇ ਮਿੱਤਰ!

SikhNet (Spanish)El Guru me ha salvado de nacimientos y muertes,

ਹਰਿ ਕੇ ਨਾਮ ਸਿਉ; ਲਾਗੀ ਪ੍ਰੀਤਿ ॥

har ke naam siau; laagee preet |

Sant Singh KhalsaI am in love with the Name of the Lord.
Manmohan Singhand I am attuned to the God's Name.
Manmohan Singh (Punjabi)ਅਤੇ ਰੱਬ ਦੇ ਨਾਮ ਨਾਲ ਮੇਰੀ ਪਿਰਹੜੀ ਪੈ ਗਈ ਹੈ।
Fareedkot Teekaਕਿਉਂਕਿ ਹਰੀ ਕੇ ਸਾਥ ਤਿਸ ਕੀ ਪ੍ਰੀਤੀ ਲਾਗੀ ਹੈ॥
Prof. Sahib Singh(ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦੇ ਨਾਮ ਵਿਚ (ਜਿਨ੍ਹਾਂ ਮਨੁੱਖਾਂ ਦਾ) ਪਿਆਰ ਬਣਿਆ।

ਪਦ ਅਰਥ ਸਿਉ = ਨਾਲ।

SikhNet (Spanish)oh mi amigo, estoy enamorado del Nombre del Señor

ਕੋਟਿ ਜਨਮ ਕੇ; ਗਏ ਕਲੇਸ ॥

kott janam ke; ge kales |

Sant Singh KhalsaThe suffering of millions of incarnations is gone;
Manmohan SinghThe suffering of millions of my births are over.
Manmohan Singh (Punjabi)ਮੇਰੇ ਕ੍ਰੋੜਾ ਹੀ ਜਨਮਾਂ ਦੇ ਦੁਖੜੇ ਦੂਰ ਹੋ ਗਏ ਹਨ।
Fareedkot Teekaਕ੍ਰੋੜੋਂ ਜਨਮੋਂ ਕੇ ਕਲੇਸ਼ ਤਿਨ ਕੇ ਗਏ ਹੈਂ ਅਰਥਾਤ ਦੂਰ ਭਏ ਹੈਂ॥
Prof. Sahib Singh(ਹਰਿ-ਨਾਮ ਨਾਲ ਪ੍ਰੀਤ ਦੀ ਬਰਕਤਿ ਨਾਲ ਉਹਨਾਂ ਦੇ) ਕ੍ਰੋੜਾਂ ਜਨਮਾਂ ਦੇ ਦੁੱਖ-ਕਲੇਸ਼ ਦੂਰ ਹੋ ਗਏ।

ਪਦ ਅਰਥ ਕੋਟਿ = ਕ੍ਰੋੜਾਂ।

SikhNet (Spanish)y el dolor de millones de encarnaciones se ha ido.

ਜੋ ਤਿਸੁ ਭਾਵੈ; ਸੋ ਭਲ ਹੋਸ ॥੨॥

jo tis bhaavai; so bhal hos |2|

Sant Singh Khalsawhatever pleases Him is good. ||2||
Manmohan SinghWhatever pleases Him, that alone is good.
Manmohan Singh (Punjabi)ਜਿਹੜਾ ਕੁਛ ਉਸ ਨੂੰ ਚੰਗਾ ਲਗਦਾ ਹੈ, ਕੇਵਲ ਉਹ ਹੀ ਭਲਾ ਹੈ।
Fareedkot Teekaਜੋ ਤਿਸਨੂੰ ਭਾਵਤਾ ਹੈ, ਸੋਈ ਭਲਾ ਹੋਤਾ ਹੈ॥੨॥
Prof. Sahib Singh(ਉਹਨਾਂ ਨੂੰ) ਉਹ ਕੁਝ ਭਲਾ ਜਾਪਦਾ ਹੈ ਜੋ ਪਰਮਾਤਮਾ ਨੂੰ ਚੰਗਾ ਲੱਗਦਾ ਹੈ ॥੨॥

ਪਦ ਅਰਥ ਤਿਸੁ ਭਾਵੈ = ਉਸ ਪਰਮਾਤਮਾ ਨੂੰ ਚੰਗਾ ਲੱਗਦਾ ਹੈ। ਭਲ = ਭਲਾ। ਹੋਸ = ਹੋਵੇਗਾ ॥੨॥

SikhNet (Spanish)Todo lo que le place a Él, es Bueno. (2)

ਤਿਸੁ ਗੁਰ ਕਉ; ਹਉ ਸਦ ਬਲਿ ਜਾਈ ॥

tis gur kau; hau sad bal jaaee |

Sant Singh KhalsaI am forever a sacrifice to the Guru;
Manmohan SinghI am ever a sacrifice unto the Guru,
Manmohan Singh (Punjabi)ਮੈਂ ਹਮੇਸ਼ਾਂ ਉਨ੍ਹਾਂ ਗੁਰਾਂ ਉਤੋਂ ਕੁਰਬਾਨ ਜਾਂਦਾ ਹਾਂ,
Fareedkot Teekaਤਿਸ ਸਤਿਗੁਰ ਪਰ ਮੈਂ ਸਦਾ ਬਲਿਹਾਰੀ ਜਾਤਾ ਹੂੰ॥
Prof. Sahib Singhਮੈਂ ਉਸ ਗੁਰੂ ਤੋਂ ਸਦਾ ਸਦਕੇ ਜਾਂਦਾ ਹਾਂ,

ਪਦ ਅਰਥ ਹਉ = ਹਉਂ, ਮੈਂ। ਸਦ = ਸਦਾ। ਬਲਿ ਜਾਈ = ਬਲਿ ਜਾਈਂ, ਮੈਂ ਸਦਕੇ ਜਾਂਦਾ ਹਾਂ।

SikhNet (Spanish)Ofrezco mi ser en sacrificio al Guru,

ਜਿਸੁ ਪ੍ਰਸਾਦਿ; ਹਰਿ ਨਾਮੁ ਧਿਆਈ ॥

jis prasaad; har naam dhiaaee |

Sant Singh Khalsaby His Grace, I meditate on the Lord's Name.
Manmohan Singhby whose grace, I contemplate the Lord's Name.
Manmohan Singh (Punjabi)ਜਿਨ੍ਹਾਂ ਦੀ ਦਇਆ ਦੁਆਰ, ਮੈਂ ਸਾਈਂ ਦੇ ਨਾਮ ਦਾ ਸਿਮਰਨ ਕਰਦਾ ਹਾਂ।
Fareedkot Teekaਜਿਸ ਕੀ ਕ੍ਰਿਪਾ ਕਰ ਹਰੀ ਕੇ ਨਾਮ ਕੋ ਮੈਂ ਧਿਆਵਤਾ ਹੂੰ॥☬ਤਾਂ ਤੇ ਐਸੇ ਬੇਨਤੀ ਕਰਤੇ ਹੈਂ:
Prof. Sahib Singhਜਿਸ ਦੀ ਮਿਹਰ ਨਾਲ ਮੈਂ ਪਰਮਾਤਮਾ ਦਾ ਨਾਮ ਸਿਮਰਦਾ ਰਹਿੰਦਾ ਹਾਂ।

ਪਦ ਅਰਥ ਪ੍ਰਸਾਦਿ = ਕਿਰਪਾ ਨਾਲ। ਧਿਆਈ = ਧਿਆਈਂ, ਮੈਂ ਧਿਆਉਂਦਾ ਹਾਂ।

SikhNet (Spanish)por Su Gracia medito en el Nombre del Señor,

ਐਸਾ ਗੁਰੁ; ਪਾਈਐ ਵਡਭਾਗੀ ॥

aisaa gur; paaeeai vaddabhaagee |

Sant Singh KhalsaBy great good fortune, such a Guru is found;
Manmohan SinghThrough the great good fortune is found such a Guru,
Manmohan Singh (Punjabi)ਚੰਗੇ ਭਾਗਾਂ ਰਾਹੀਂ ਐਹੋ ਜੇਹੇ ਗੁਰੂ ਜੀ ਪਰਾਪਤ ਹੁੰਦੇ ਹਨ,
Fareedkot Teekaਐਸਾ ਸਤਿਗੁਰੂ ਬਡੇ ਭਾਗੋਂ ਸੇ ਪਾਈਤਾ ਹੈ॥
Prof. Sahib Singhਇਹੋ ਜਿਹਾ ਗੁਰੂ ਵੱਡੀ ਕਿਸਮਤ ਨਾਲ ਹੀ ਮਿਲਦਾ ਹੈ,
SikhNet (Spanish)por una Gran Fortuna uno encuentra a Tal Guru.

ਜਿਸੁ ਮਿਲਤੇ; ਰਾਮ ਲਿਵ ਲਾਗੀ ॥੩॥

jis milate; raam liv laagee |3|

Sant Singh Khalsameeting Him, one is lovingly attuned to the Lord. ||3||
Manmohan Singhmeeting with whom, one is attuned to the Lord.
Manmohan Singh (Punjabi)ਜਿਨ੍ਹਾਂ ਨਾਲ ਮਿਲਣ ਦੁਆਰਾ, ਜੀਵ ਦੀ ਪਿਰਹੜੀ ਪ੍ਰਭੂ ਨਾਲ ਪੈ ਜਾਂਦੀ ਹੈ।
Fareedkot Teekaਜਿਨ ਕੇ ਮਿਲਨੇ ਤੇ ਹਮਾਰੀ ਬ੍ਰਿਤੀ ਰਾਮ ਨਾਮ ਮੇਂ ਲਾਗੀ ਹੈ॥੩॥☬ਐਸੇ ਬੇਨਤੀ ਕਰ:
Prof. Sahib Singhਜਿਸ ਦੇ ਮਿਲਿਆਂ ਪਰਮਾਤਮਾ ਨਾਲ ਪਿਆਰ ਬਣਦਾ ਹੈ ॥੩॥

ਪਦ ਅਰਥ ਲਿਵ = ਲਗਨ ॥੩॥

SikhNet (Spanish)Conociéndolo, uno permanece amorosamente entonado en el Señor. (3)

ਕਰਿ ਕਿਰਪਾ; ਪਾਰਬ੍ਰਹਮ ਸੁਆਮੀ ॥

kar kirapaa; paarabraham suaamee |

Sant Singh KhalsaPlease be merciful, O Supreme Lord God, O Lord and Master,
Manmohan SinghBe merciful to me, O my Supreme Lord Master,
Manmohan Singh (Punjabi)ਮੇਰੇ ਸ਼੍ਰੋਮਣੀ ਸਾਈਂ ਮਾਲਕ! ਤੂੰ ਮੇਰੇ ਉਤੇ ਮਿਹਰ ਧਾਰ,
Fareedkot Teekaਹੇ ਪਾਰਬ੍ਰਹਮ ਸ੍ਵਾਮੀ! ਹਮਾਰੇ ਪਰ ਅਪਨੀ ਕ੍ਰਿਪਾ ਕਰੋ॥
Prof. Sahib Singhਹੇ ਪਾਰਬ੍ਰਹਮ! ਹੇ ਸੁਆਮੀ! (ਮੇਰੇ ਉਤੇ) ਮਿਹਰ ਕਰ।

ਪਦ ਅਰਥ ਪਾਰਬ੍ਰਹਮ = ਹੇ ਪਾਰਬ੍ਰਹਮ!

SikhNet (Spanish)Por favor, muestra Tu Misericordia, oh Supremo Dios, Señor y Maestro nuestro,

ਸਗਲ ਘਟਾ ਕੇ; ਅੰਤਰਜਾਮੀ ॥

sagal ghattaa ke; antarajaamee |

Sant Singh KhalsaInner-knower, Searcher of Hearts.
Manmohan Singhthe Inner-knower of all hearts,.
Manmohan Singh (Punjabi)ਹੇ ਸਾਰਿਆਂ ਦਿਲਾਂ ਦੀਆਂ ਜਾਨਣਹਾਰ।
Fareedkot Teekaਹੇ ਸੰਪੂਰਨ ਘਟੋਂ ਕੇ ਅੰਤਰ ਕੀ ਜਾਨਣੇਹਾਰੇ! ॥
Prof. Sahib Singhਹੇ ਸਭ ਜੀਵਾਂ ਦੇ ਦਿਲ ਦੀ ਜਾਣਨ ਵਾਲੇ!

ਪਦ ਅਰਥ ਘਰ = ਸਰੀਰ, ਹਿਰਦਾ। ਅੰਤਰਜਾਮੀ = ਹੇ ਅੰਦਰ ਦੀ ਜਾਣਨ ਵਾਲੇ!

SikhNet (Spanish)conocedor Íntimo, Buscador de corazones,

ਆਠ ਪਹਰ; ਅਪੁਨੀ ਲਿਵ ਲਾਇ ॥

aatth pehar; apunee liv laae |

Sant Singh KhalsaTwenty-four hours a day, I am lovingly attuned to You.
Manmohan SinghLet me be attuned to Thyself through all the eight watches,
Manmohan Singh (Punjabi)ਅੱਠੇ ਪਹਿਰ ਮੈਨੂੰ ਆਪਣੇ ਪਿਆਰ ਨਾਲ ਜੋੜੀ ਰੱਖ,
Fareedkot Teekaਹਮਾਰੇ ਕੌ ਆਠੋਂ ਪਹਰ ਅਪਨੀ (ਲਿਵ) ਪ੍ਰੀਤੀ ਲਗਾਉ॥
Prof. Sahib Singh(ਮੇਰੇ ਅੰਦਰ) ਅੱਠੇ ਪਹਰ ਆਪਣੀ ਲਗਨ ਲਾਈ ਰੱਖ,

ਪਦ ਅਰਥ ਲਿਵ ਲਾਇ = ਪਿਆਰ ਬਣਾਈ ਰੱਖ।

SikhNet (Spanish)las veinticuatro horas del día permanezco constantemente entonado en Ti.

ਜਨੁ ਨਾਨਕੁ; ਪ੍ਰਭ ਕੀ ਸਰਨਾਇ ॥੪॥੫॥

jan naanak; prabh kee saranaae |4|5|

Sant Singh KhalsaServant Nanak has come to the Sanctuary of God. ||4||5||
Manmohan Singhslave Nanak seeks Thy protection, O Lord!
Manmohan Singh (Punjabi)ਨਫਰ ਨਾਨਕ, ਤੇਰੀ ਪਨਾਹ ਲੋੜਦਾ ਹੈ, ਹੇ ਮੇਰੇ ਸੁਆਮੀ!
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹੇ ਪ੍ਰਭੂ! ਮੈਂ ਦਾਸ ਆਪ ਕੀ ਸਦਾ ਸਰਨਾਗਤ ਹੂੰ॥੪॥੫॥☬ਅਪਨੇ ਲਾਭ ਕੀ ਦਸ਼ਾ ਉਚਾਰਨ ਕਰਤੇ ਹੈਂ:
Prof. Sahib Singh(ਤੇਰਾ) ਦਾਸ ਨਾਨਕ ਤੇਰੀ ਸਰਨ ਪਿਆ ਰਹੇ ॥੪॥੫॥

ਪਦ ਅਰਥ ਜਨੁ = ਦਾਸ ॥੪॥੫॥

SikhNet (Spanish)El Sirviente Nanak ha llegado al Santuario de Dios. (4-5)

Open this shabad →

Shabad Guru Arjan Dev Ji Raag Prabhaatee

ਪ੍ਰਭਾਤੀ ਮਹਲਾ ੫ ॥

prabhaatee mahalaa 5 |

Sant Singh KhalsaPrabhaatee, Fifth Mehl:
Manmohan SinghParbhati 5th Guru.
Manmohan Singh (Punjabi)ਪ੍ਰਭਾਤੀ ਪੰਜਵੀਂ ਪਾਤਿਸ਼ਾਹੀ।
SikhNet (Spanish)Parbhati, Mejl Guru Aryan Dev, Quinto Canal Divino.

ਕਰਿ ਕਿਰਪਾ; ਅਪੁਨੇ ਪ੍ਰਭਿ ਕੀਏ ॥

kar kirapaa; apune prabh kee |

Sant Singh KhalsaIn His Mercy, God has made me His Own.
Manmohan SinghShowing His benediction, the Lord God, has made me His own,
Manmohan Singh (Punjabi)ਆਪਣੀ ਰਹਿਮਤ ਧਾਰ ਕੇ, ਸੁਆਮੀ ਵਾਹਿਗੁਰੂ ਨੇ ਮੈਨੂੰ ਆਪਣਾ ਨਿਜ ਦਾ ਬਣਾ ਲਿਆ ਹੈ,
Fareedkot Teekaਪ੍ਰਭੂ ਨੇ ਕਿਰਪਾ ਕਰ ਕੇ ਹਮ ਅਪਨੇ ਦਾਸ ਕਰ ਲੀਏ ਹੈਂ॥
Prof. Sahib Singh(ਜਿਹੜੇ ਮਨੁੱਖ ਗੁਰੂ ਦੀ ਸਰਨ ਪਏ) ਪ੍ਰਭੂ ਨੇ (ਉਹਨਾਂ ਨੂੰ) ਮਿਹਰ ਕਰ ਕੇ ਆਪਣੇ ਬਣਾ ਲਿਆ,

ਪਦ ਅਰਥ ਕਰਿ = ਕਰ ਕੇ। ਪ੍ਰਭਿ = ਪ੍ਰਭੂ ਨੇ। ਕੀਏ = ਬਣਾ ਲਿਆ।

SikhNet (Spanish)En Su Misericordia Dios me ha hecho Suyo, me ha bendecido con el Naam,

ਹਰਿ ਕਾ ਨਾਮੁ; ਜਪਨ ਕਉ ਦੀਏ ॥

har kaa naam; japan kau dee |

Sant Singh KhalsaHe has blessed me with the Naam, the Name of the Lord.
Manmohan Singhand has blessed me with the meditation of His Name.
Manmohan Singh (Punjabi)ਅਤੇ ਸਿਮਰਨ ਕਰਨ ਲਈ ਮੈਨੂੰ ਆਪਣੇ ਨਾਮ ਬਖਸ਼ਿਆ ਹੈ।
Fareedkot Teekaਸਤਿਗੁਰੋਂ ਨੇ ਹਰੀ ਕਾ ਨਾਮ ਜਪਨੇ ਕੋ ਉਪਦੇਸ਼ ਦੀਏ ਹੈਂ॥
Prof. Sahib Singh(ਕਿਉਂਕਿ ਗੁਰੂ ਨੇ) ਪਰਮਾਤਮਾ ਦਾ ਨਾਮ ਜਪਣ ਵਾਸਤੇ ਉਹਨਾਂ ਨੂੰ ਦਿੱਤਾ।

ਪਦ ਅਰਥ ਕਉ = ਵਾਸਤੇ, ਨੂੰ।

SikhNet (Spanish)el Nombre de Dios y las veinticuatro horas del día

ਆਠ ਪਹਰ; ਗੁਨ ਗਾਇ ਗੁਬਿੰਦ ॥

aatth pehar; gun gaae gubind |

Sant Singh KhalsaTwenty-four hours a day, I sing the Glorious Praises of the Lord of the Universe.
Manmohan SinghSinging the praises of the Word-Lord the whole day long,
Manmohan Singh (Punjabi)ਹਰ ਸਮੇਂ ਹੀ ਸੰਸਾਰ ਦੇ ਸੁਆਮੀ ਦੀ ਕੀਰਤੀ ਗਾਇਨ ਕਰਨ ਦੁਆਰਾ,
Fareedkot Teekaਤਾਂ ਤੇ ਅਬ ਹਮਨੇ ਆਠੋਂ ਪਹਰ ਗੋਬਿੰਦ ਕੋ ਗੁਣ ਗਾਏ ਹੈਂ॥
Prof. Sahib Singh(ਗੁਰੂ ਦੀ ਸਰਨ ਪੈ ਕੇ) ਅੱਠੇ ਪਹਰ ਪਰਮਾਤਮਾ ਦੇ ਗੁਣ ਗਾਇਆ ਕਰ,

ਪਦ ਅਰਥ ਗਾਇ = ਗਾਇਆ ਕਰ।

SikhNet (Spanish)recito las Gloriosas Alabanzas del Señor del Universo.

ਭੈ ਬਿਨਸੇ; ਉਤਰੀ ਸਭ ਚਿੰਦ ॥੧॥

bhai binase; utaree sabh chind |1|

Sant Singh KhalsaFear is dispelled, and all anxiety has been alleviated. ||1||
Manmohan Singhmy fears are dispelled and all anxiety is eliminated.
Manmohan Singh (Punjabi)ਮੇਰੇ ਡਰ ਦੂਰ ਹੋ ਗਏ ਹਨ ਤੇ ਸਾਰੀ ਚਿੰਤਾ ਲਹਿ ਗਈ ਹੈ।
Fareedkot Teekaਤਿਸ ਕਰ ਹਮਾਰੇ ਭੈ ਬਿਨਸੇ ਹੈਂ ਔਰ ਸਰਬ ਚਿੰਤਾ ਭੀ ਦੂਰ ਭਈ ਹੈ॥੧॥
Prof. Sahib Singh(ਇਸ ਤਰ੍ਹਾਂ) ਸਾਰੇ ਡਰ ਨਾਸ ਹੋ ਜਾਂਦੇ ਹਨ, ਸਾਰੀ ਚਿੰਤਾ ਦੂਰ ਜਾਂਦੀ ਹੈ ॥੧॥

ਪਦ ਅਰਥ ਭੈ = ਸਾਰੇ ਡਰ (ਲਫ਼ਜ਼ 'ਭਉ' ਤੋਂ ਬਹੁ-ਵਚਨ)। ਚਿੰਦ = ਚਿੰਤਾ ॥੧॥

SikhNet (Spanish)El Miedo se ha disipado y la ansiedad se ha ido. (1)

ਉਬਰੇ. ਸਤਿਗੁਰ ਚਰਨੀ ਲਾਗਿ ॥

aubare. satigur charanee laag |

Sant Singh KhalsaI have been saved, touching the Feet of the True Guru.
Manmohan SinghI am saved by repairing to the True Guru's feet.
Manmohan Singh (Punjabi)ਸੱਚੇ ਗੁਰਾਂ ਦੇ ਪੈਰੀਂ ਪੈਣ ਦੁਆਰਾ, ਮੈਂ ਬੱਚ ਗਿਆ ਹਾਂ।
Fareedkot Teekaਹੇ ਭਾਈ! ਸਤਿਗੁਰੋਂ ਕੀ ਚਰਨੀ ਲਾਗ ਕਰ ਹਮ ਸੰਸਾਰ ਸੇ ਉਬਰੇ ਹੈਂ॥
Prof. Sahib Singhਸਤਿਗੁਰੂ ਦੀ ਚਰਨੀਂ ਲੱਗ ਕੇ (ਅਨੇਕਾਂ ਪ੍ਰਾਣੀ ਵਿਕਾਰਾਂ ਵਿਚ ਡੁੱਬਣੋਂ) ਬਚ ਜਾਂਦੇ ਹਨ।

ਪਦ ਅਰਥ ਉਬਰੇ = (ਵਿਕਾਰਾਂ ਤੋਂ) ਬਚ ਗਏ। ਲਾਗਿ = ਲੱਗ ਕੇ।

SikhNet (Spanish)He sido salvado tocando los Pies del Guru,

ਜੋ ਗੁਰੁ ਕਹੈ, ਸੋਈ ਭਲ ਮੀਠਾ; ਮਨ ਕੀ ਮਤਿ ਤਿਆਗਿ ॥੧॥ ਰਹਾਉ ॥

jo gur kahai, soee bhal meetthaa; man kee mat tiaag |1| rahaau |

Sant Singh KhalsaWhatever the Guru says is good and sweet to me. I have renounced the intellectual wisdom of my mind. ||1||Pause||
Manmohan SinghWhatever the Guru, says, that alone is good and sweet unto me. I have forsaken my mind's wisdom. Pause.
Manmohan Singh (Punjabi)ਜਿਹੜਾ ਕੁਛ ਗੁਰੂ ਜੀ ਆਖਦੇ ਹਨ, ਮੇਰੇ ਲਈ ਕੇਵਲ ਉਹੀ ਚੰਗਾ ਤੇ ਮਿੱਠਾ ਹੈ। ਮੈਂ ਆਪਣੇ ਚਿੱਤ ਦੀ ਸਿਆਣਪ ਛੱਡ ਦਿਤੀ ਹੈ।
Fareedkot Teekaਜੋ ਸਤਿਗੁਰੂ ਕਹਿਤੇ ਹੈਂ ਸੋਈ ਹਮ ਕੋ ਭਲਾ ਔ ਮੀਠਾ ਲਾਗਤਾ ਹੈ, ਕਿਉਂਕਿ ਹਮਨੇ ਮਨ ਕੀ ਮਤਿ ਤਿਆਗਨ ਕਰੀ ਹੈ॥੧॥ ਰਹਾਉ ॥
Prof. Sahib Singhਆਪਣੇ ਮਨ ਦੀ ਚਤੁਰਾਈ ਛੱਡ ਕੇ (ਗੁਰੂ ਦੀ ਸਰਨ ਪਿਆਂ) ਜੋ ਕੁਝ ਗੁਰੂ ਦੱਸਦਾ ਹੈ, ਉਹ ਚੰਗਾ ਤੇ ਪਿਆਰਾ ਲੱਗਦਾ ਹੈ ॥੧॥ ਰਹਾਉ ॥

ਪਦ ਅਰਥ ਕਹੈ = ਆਖਦਾ ਹੈ। ਭਲ = ਭਲਾ। ਤਿਆਗਿ = ਤਿਆਗ ਕੇ ॥੧॥ ਰਹਾਉ ॥

SikhNet (Spanish)lo que sea que me diga es Dulce para mí, he renunciado al conocimiento intelectual de mi mente. (1-Pausa)

ਮਨਿ ਤਨਿ ਵਸਿਆ; ਹਰਿ ਪ੍ਰਭੁ ਸੋਈ ॥

man tan vasiaa; har prabh soee |

Sant Singh KhalsaThat Lord God abides within my mind and body.
Manmohan SinghWithin my mind and body, abides that Lord God.
Manmohan Singh (Punjabi)ਮੇਰੇ ਚਿੱਤ ਤੇ ਦੇਹ ਅੰਦਰ ਉਹ ਹਰੀ ਸਾਈਂ ਵੱਸਦਾ ਹੈ।
Fareedkot Teekaਸੋਈ ਹਰਿ ਪ੍ਰਭੂ ਹਮਾਰੇ ਮਨ ਤਨ ਮੇਂ ਵਸਿਆ ਹੈ॥
Prof. Sahib Singh(ਗੁਰੂ ਦੀ ਸਰਨ ਪਿਆਂ) ਮਨ ਵਿਚ ਤਨ ਵਿਚ ਉਹ ਪਰਮਾਤਮਾ ਹੀ ਵੱਸਿਆ ਰਹਿੰਦਾ ਹੈ,

ਪਦ ਅਰਥ ਮਨਿ = ਮਨ ਵਿਚ। ਤਨਿ = ਤਨ ਵਿਚ।

SikhNet (Spanish)Ese Señor habita en mi mente y cuerpo,

ਕਲਿ ਕਲੇਸ; ਕਿਛੁ ਬਿਘਨੁ. ਨ ਹੋਈ ॥

kal kales; kichh bighan. na hoee |

Sant Singh KhalsaThere are no conflicts, pains or obstacles.
Manmohan SinghNo strifes, sufferings and obstacles, now, befall me.
Manmohan Singh (Punjabi)ਮੈਨੂੰ ਹੁਣ ਕੋਈ ਝਗੜੇ, ਦੁਖੜੇ ਅਤੇ ਔਕੜਾਂ ਨਹੀਂ ਵਿਆਪਦੀਆਂ।
Fareedkot Teekaਤਾਂ ਤੇ ਕਲਿਯੁਗ ਕੇ ਕਲੇਸ ਔ ਕਿਸੀ ਪ੍ਰਕਾਰ ਕਾ ਵਿਘਨ ਹਮ ਕੋ ਨਹੀਂ ਹੋਤਾ ਹੈ॥
Prof. Sahib Singhਕੋਈ ਦੁੱਖ-ਕਲੇਸ਼ (ਆਦਿਕ ਜ਼ਿੰਦਗੀ ਦੇ ਰਸਤੇ ਵਿਚ) ਰੁਕਾਵਟ ਨਹੀਂ ਪੈਂਦੀ।

ਪਦ ਅਰਥ ਕਲਿ = ਝਗੜੇ। ਕਲੇਸ = ਦੁੱਖ। ਬਿਘਨੁ = ਰੁਕਾਵਟ।

SikhNet (Spanish)no hay más conflictos, sufrimientos u obstáculos,

ਸਦਾ ਸਦਾ ਪ੍ਰਭੁ; ਜੀਅ ਕੈ ਸੰਗਿ ॥

sadaa sadaa prabh; jeea kai sang |

Sant Singh KhalsaForever and ever, God is with my soul.
Manmohan SinghThe Lord, now, abides within my soul, ever and forever.
Manmohan Singh (Punjabi)ਸਾਈਂ ਹੁਣ ਸਦੀਵ ਅਤੇ ਹਮੇਸ਼ਾਂ ਹੀ ਮੇਰੀ ਜਿੰਦੜੀ ਨਾਲ ਵੱਸਦਾ ਹੈ।
Fareedkot Teekaਸਰਬ ਸਮੇਂ ਮੇਂ ਸਦਾ ਸੋ ਪ੍ਰਭੂ ਹਮਾਰੇ ਜੀ ਕੇ ਸਾਥ ਹੈ॥
Prof. Sahib Singhਪਰਮਾਤਮਾ ਹਰ ਵੇਲੇ ਹੀ ਜਿੰਦ ਦੇ ਨਾਲ (ਵੱਸਦਾ ਪ੍ਰਤੀਤ ਹੁੰਦਾ ਹੈ),

ਪਦ ਅਰਥ ਜੀਅ ਕੈ ਸੰਗਿ = ਜਿੰਦ ਦੇ ਨਾਲ।

SikhNet (Spanish)pues por siempre y para siempre Dios está en mi Alma.

ਉਤਰੀ ਮੈਲੁ; ਨਾਮ ਕੈ ਰੰਗਿ ॥੨॥

autaree mail; naam kai rang |2|

Sant Singh KhalsaFilth and pollution are washed away by the Love of the Name. ||2||
Manmohan SinghWith the love of the Name, the filth of sins is washed off.
Manmohan Singh (Punjabi)ਨਾਮ ਦੇ ਪਿਆਰ ਨਾਲ, ਪਾਪਾਂ ਦੀ ਗੰਦਗੀ ਧੋਤੀ ਜਾਂਦੀ ਹੈ।
Fareedkot Teekaਨਾਮ ਕੇ ਵਿਖੇ (ਰੰਗਿ) ਪ੍ਰੇਮ ਕਰਨੇ ਸੇ ਹਮਾਰੀ ਪਾਪੋਂ ਰੂਪੀ ਮੈਲ ਸਭ ਉਤਰ ਗਈ ਹੈ॥੨॥
Prof. Sahib Singhਪਰਮਾਤਮਾ ਨਾਮ ਦੇ ਪਿਆਰ-ਰੰਗ ਵਿਚ ਟਿਕੇ ਰਿਹਾਂ (ਵਿਕਾਰਾਂ ਦੀ) ਸਾਰੀ ਮੈਲ (ਮਨ ਤੋਂ) ਲਹਿ ਜਾਂਦੀ ਹੈ ॥੨॥

ਪਦ ਅਰਥ ਕੈ ਰੰਗਿ = ਦੇ (ਪ੍ਰੇਮ-) ਰੰਗ ਵਿਚ ॥੨॥

SikhNet (Spanish)La impureza y la contaminación son lavadas por el Nombre del Señor. (2)

ਚਰਨ ਕਮਲ ਸਿਉ; ਲਾਗੋ ਪਿਆਰੁ ॥

charan kamal siau; laago piaar |

Sant Singh KhalsaI am in love with the Lotus Feet of the Lord;
Manmohan SinghEmbracing love for the Lord's lotus feet,
Manmohan Singh (Punjabi)ਪ੍ਰਭੂ ਦੇ ਕੰਵਲ ਪੈਰਾਂ ਨਾਲ ਪ੍ਰੀਤ ਲਾਉਣ ਦੁਆਰਾ,
Fareedkot Teekaਤਿਸ ਕੇ ਚਰਨ ਕਮਲੋਂ ਸਾਥ ਹਮਾਰੇ ਮਨ ਕਾ ਪਿਆਰ ਲਾਗਾ ਹੈ॥
Prof. Sahib Singh(ਗੁਰੂ ਦੀ ਸਰਨ ਪਿਆਂ) ਪਰਮਾਤਮਾ ਦੇ ਸੋਹਣੇ ਚਰਨਾਂ ਨਾਲ ਪਿਆਰ ਬਣ ਜਾਂਦਾ ਹੈ,

ਪਦ ਅਰਥ ਸਿਉ = ਨਾਲ।

SikhNet (Spanish)Vivo enamorado del Loto de los Pies del Señor y el deseo sexual,

ਬਿਨਸੇ ਕਾਮ ਕ੍ਰੋਧ ਅਹੰਕਾਰ ॥

binase kaam krodh ahankaar |

Sant Singh KhalsaI am no longer consumed by sexual desire, anger and egotism.
Manmohan Singhman is rid of lust, wrath and ego.
Manmohan Singh (Punjabi)ਬੰਦਾ ਵਿਸ਼ੇ ਭੋਗ, ਗੁੱਸੇ ਤੇ ਹੰਕਾਰ ਤੋਂ ਛੁਟਕਾਰਾ ਪਾ ਜਾਂਦਾ ਹੈ।
Fareedkot Teekaਤਾਂ ਤੇ ਕਾਮ, ਕ੍ਰੋਧ, ਹੰਕਾਰ ਆਦੀ ਵਿਕਾਰ ਹਮਾਰੇ ਬਿਨਸੇ ਹੈਂ, ਭਾਵ ਦੂਰ ਭਏ ਹੈਂ॥
Prof. Sahib Singhਕਾਮ ਕ੍ਰੋਧ ਅਹੰਕਾਰ (ਆਦਿਕ ਵਿਕਾਰ ਅੰਦਰੋਂ) ਮੁੱਕ ਜਾਂਦੇ ਹਨ।
SikhNet (Spanish)el enojo y el egoísmo ya no devoran mis entrañas.

ਪ੍ਰਭ ਮਿਲਨ ਕਾ; ਮਾਰਗੁ ਜਾਨਾਂ ॥

prabh milan kaa; maarag jaanaan |

Sant Singh KhalsaNow, I know the way to meet God.
Manmohan SinghI have now, known the way to meet my Lord.
Manmohan Singh (Punjabi)ਮੈਂ ਹੁਣ ਆਪਣੇ ਸਾਈਂ ਦੇ ਮਿਲਣ ਦੇ ਰਾਹ ਨੂੰ ਜਾਣ ਲਿਆ ਹੈ।
Fareedkot Teekaਹਮਨੇ ਪ੍ਰਭੂ ਕੇ ਮਿਲਨੇ ਕਾ ਮਾਰਗ ਜਾਨ ਲੀਆ ਹੈ॥
Prof. Sahib Singh(ਜਿਸ ਮਨੁੱਖ ਨੇ ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦੇ ਮਿਲਾਪ ਦਾ ਰਸਤਾ ਸਮਝ ਲਿਆ,

ਪਦ ਅਰਥ ਮਾਰਗੁ = ਰਸਤਾ। ਜਾਨਾਂ = ਸਮਝ ਲਿਆ।

SikhNet (Spanish)Ahora conozco el Camino para llegar al Señor.

ਭਾਇ ਭਗਤਿ; ਹਰਿ ਸਿਉ ਮਨੁ ਮਾਨਾਂ ॥੩॥

bhaae bhagat; har siau man maanaan |3|

Sant Singh KhalsaThrough loving devotional worship, my mind is pleased and appeased with the Lord. ||3||
Manmohan SinghThrough loving adoration, my mind, is now, pleased with my God.
Manmohan Singh (Punjabi)ਪਿਆਰੀ-ਉਪਾਸ਼ਨਾ ਦੇ ਰਾਹੀਂ, ਮੇਰਾ ਚਿੱਤ ਹੁਣ ਆਪਣੇ ਵਾਹਿਗੁਰੂ ਨਾਲ ਪ੍ਰਸੰਨ ਹੋ ਗਿਆ ਹੈ।
Fareedkot Teekaਸੋ ਮਰਾਗ ਏਹ ਹੈ, ਜੋ ਹਰੀ ਕੀ ਪ੍ਰੇਮ ਭਗਤੀ ਸਾਥ ਹਮਾਰਾ ਮਨ (ਮਾਨਾ) ਪਤੀਆਇਆ ਹੈ॥੩॥
Prof. Sahib Singhਪਿਆਰ ਦੀ ਬਰਕਤਿ ਨਾਲ ਭਗਤੀ ਦੀ ਬਰਕਤਿ ਨਾਲ ਉਸ ਦਾ ਮਨ ਪ੍ਰਭੂ ਦੀ ਯਾਦ ਵਿਚ ਗਿੱਝ ਜਾਂਦਾ ਹੈ ॥੩॥

ਪਦ ਅਰਥ ਭਾਇ = ਪ੍ਰੇਮ ਵਿਚ। ਮਾਨਾਂ = ਪਤੀਜ ਗਿਆ, ਗਿੱਝ ਗਿਆ ॥੩॥

SikhNet (Spanish)Mediante la Adoración Amorosa en Su Alabanza, mi mente está complacida y tranquila con Él. (3)

ਸੁਣਿ ਸਜਣ ਸੰਤ ਮੀਤ ਸੁਹੇਲੇ ॥

sun sajan sant meet suhele |

Sant Singh KhalsaListen, O friends, Saints, my exalted companions.
Manmohan SinghHear thou me, O friend, O saint, O my illustrious intimate.
Manmohan Singh (Punjabi)ਹੇ ਮਿੱਤਰ! ਹੇ ਸਾਧੂ! ਹੇ ਮੇਰੇ ਕੀਰਤੀਮਾਨ ਯਾਰ! ਤੂੰ ਮੇਰੀ ਗੱਲ ਸੁਣ।
Fareedkot Teekaਤਾਂ ਤੇ ਹੇ ਹਮਾਰੇ ਸਜਣ ਸੰਤ ਜਨ! (ਸੁਹੇਲੇ) ਸੁਖਦਾ੍ਯਕ ਮਿਤ੍ਰੋ ਸ੍ਰਵਨ ਕਰੋ॥
Prof. Sahib Singhਹੇ ਸੱਜਣ! ਹੇ ਸੰਤ! ਹੇ ਮਿੱਤਰ! ਸੁਣ, ਉਹ ਸਦਾ ਸੁਖੀ ਜੀਵਨ ਵਾਲੇ ਹੋ ਗਏ,

ਪਦ ਅਰਥ ਸਜਣ = ਹੇ ਸੱਜਣ! ਸੰਤ = ਹੇ ਸੰਤ ਜਨੋ!

SikhNet (Spanish)Escuchen oh amigos Santos, mis compañeros excelsos,

ਨਾਮੁ ਰਤਨੁ; ਹਰਿ ਅਗਹ ਅਤੋਲੇ ॥

naam ratan; har agah atole |

Sant Singh KhalsaThe Jewel of the Naam, the Name of the Lord, is unfathomable and immeasurable.
Manmohan SinghUnfathomable and Unweighable is the jewel of the Lord's Name.
Manmohan Singh (Punjabi)ਬੇਥਾਹ ਅਤੇ ਅਜੋਖ ਹੈ ਸੁਆਮੀ ਦੇ ਨਾਮ ਦਾ ਜਵੇਹਰ।
Fareedkot Teekaਇਹ ਜੋ ਹਰੀ ਕਾ ਨਾਮ ਰੂਪੀ ਰਤਨ ਅਗਰ ਅਤੋਲ ਹੈ॥
Prof. Sahib Singh(ਗੁਰੂ ਦੀ ਸਰਨ ਪੈ ਕੇ ਜਿਨ੍ਹਾਂ ਨੇ) ਅਪਹੁੰਚ ਅਤੇ ਅਤੋਲ ਹਰੀ ਦਾ ਕੀਮਤੀ ਨਾਮ ਹਾਸਲ ਕਰ ਲਿਆ।

ਪਦ ਅਰਥ ਅਗਹ = ਅਪਹੁੰਚ। ਅਗਹ ਨਾਮੁ = ਅਪਹੁੰਚ ਹਰੀ ਦਾ ਨਾਮ।

SikhNet (Spanish)la Joya del Naam es Insondable e Invaluable. Por siempre

ਸਦਾ ਸਦਾ ਪ੍ਰਭੁ ਗੁਣ ਨਿਧਿ ਗਾਈਐ ॥

sadaa sadaa prabh gun nidh gaaeeai |

Sant Singh KhalsaForever and ever, sing the Glories of God, the Treasure of Virtue.
Manmohan SinghEver and forever and forever, sing thou, the praise of thy Lord, the Treasure of virtues.
Manmohan Singh (Punjabi)ਸਦੀਵ ਅਤੇ ਹਮੇਸ਼ਾਂ ਹੀ, ਤੂੰ ਨੇਕੀਆਂ ਦੇ ਖਜਾਨੇ ਆਪਣੇ ਵਾਹਿਗੁਰੂ ਦੀ ਉਸਤਤੀ ਗਾਇਨ ਕਰ।
Fareedkot Teekaਤਾਂ ਤੇ ਤਿਸ ਨਾਮ ਕੋ ਜਪ ਕਰ ਗੁਣੋਂ ਨਿਦਾਨ ਪ੍ਰਭੂ ਕੇ ਜਸ ਕੋ ਸਦਾ ਮਨ ਤਨ ਕਰ ਗਾਯਨ ਕਰੀਐ॥
Prof. Sahib Singhਸਦਾ ਹੀ ਗੁਣਾਂ ਦੇ ਖ਼ਜ਼ਾਨੇ ਪ੍ਰਭੂ ਦੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ,

ਪਦ ਅਰਥ ਗੁਣਨਿਧਿ = ਗੁਣਾਂ ਦਾ ਖ਼ਜ਼ਾਨਾ ਪ੍ਰਭੂ। ਗਾਈਐ = ਗਾਣਾ ਚਾਹੀਦਾ ਹੈ, ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ।

SikhNet (Spanish)y para siempre recita las Glorias de Dios, el Tesoro de Virtud.

ਕਹੁ ਨਾਨਕ; ਵਡਭਾਗੀ ਪਾਈਐ ॥੪॥੬॥

kahu naanak; vaddabhaagee paaeeai |4|6|

Sant Singh KhalsaSays Nanak, by great good fortune, He is found. ||4||6||
Manmohan SinghSays Nanak, it is only through the supreme good fortune that the Lord is attained.
Manmohan Singh (Punjabi)ਗੁਰੂ ਜੀ ਫਰਮਾਉਂਦੇ ਹਨ, ਸੁਆਮੀ ਪਰਮ ਚੰਗੇ ਕਰਮਾਂ ਰਾਹੀਂ ਹੀ ਪਾਇਆ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਸੋ ਨਾਮ ਕਾ ਜਪ ਵਡੇ ਭਾਗੋਂ ਕਰ ਪਾਈਤਾ ਹੈ॥੪॥੬॥
Prof. Sahib Singhਪਰ, ਨਾਨਕ ਆਖਦਾ ਹੈ- ਇਹ ਦਾਤ ਵੱਡੀ ਕਿਸਮਤ ਨਾਲ ਮਿਲਦੀ ਹੈ ॥੪॥੬॥

ਪਦ ਅਰਥ ਪਾਈਐ = ਪ੍ਰਾਪਤ ਹੁੰਦੀ ਹੈ ॥੪॥੬॥

SikhNet (Spanish)Dice Nanak, por una grandiosa Fortuna Dios es encontrado. (4-6)

Open this shabad →

Shabad Guru Arjan Dev Ji Raag Prabhaatee

ਪ੍ਰਭਾਤੀ ਮਹਲਾ ੫ ॥

prabhaatee mahalaa 5 |

Sant Singh KhalsaPrabhaatee, Fifth Mehl:
Manmohan SinghParbhati 5th Guru.
Manmohan Singh (Punjabi)ਪ੍ਰਭਾਤੀ ਪੰਜਵੀਂ ਪਾਤਿਸ਼ਾਹੀ।
SikhNet (Spanish)Parbhati, Mejl Guru Aryan Dev, Quinto Canal Divino.

ਸੇ ਧਨਵੰਤ; ਸੇਈ ਸਚੁ ਸਾਹਾ ॥

se dhanavant; seee sach saahaa |

Sant Singh KhalsaThey are wealthy, and they are the true merchants,
Manmohan SinghThey alone are rich, and they alone true Merchants,
Manmohan Singh (Punjabi)ਕੇਵਲ ਉਹ ਹੀ ਧਨਾਢ ਹਨ ਅਤੇ ਉਹ ਹੀ ਸੱਚੇ ਸ਼ਾਹੂਕਾਰ,
Fareedkot Teekaਸੋਈ ਧਨਵੰਤ ਹੈਂ ਔਰ ਸੋਈ ਸਚੇ ਸਾਹੂਕਾਰ ਹੈਂ॥
Prof. Sahib Singhਉਹੀ ਮਨੁੱਖ ਯਕੀਨੀ ਤੌਰ ਤੇ ਸ਼ਾਹੂਕਾਰ (ਸਮਝੇ ਜਾਂਦੇ ਹਨ),

ਪਦ ਅਰਥ ਸੇ = ਉਹ ਮਨੁੱਖ (ਬਹੁ-ਵਚਨ)। ਸੇਈ = ਉਹੀ ਮਨੁੱਖ (ਬਹੁ-ਵਚਨ)। ਸਚੁ = ਯਕੀਨੀ ਤੌਰ ਤੇ। ਸਾਹਾ = ਸਾਹੂਕਾਰ।

SikhNet (Spanish)Ricos y verdaderos mercaderes,

ਹਰਿ ਕੀ ਦਰਗਹ; ਨਾਮੁ ਵਿਸਾਹਾ ॥੧॥

har kee daragah; naam visaahaa |1|

Sant Singh Khalsawho have the credit of the Naam in the Court of the Lord. ||1||
Manmohan Singhwho have established their credit in the Lord's court.
Manmohan Singh (Punjabi)ਜਿਨ੍ਹਾਂ ਨੇ ਪ੍ਰਮਾਤਮਾ ਦੇ ਦਰਬਾਰ ਵਿੱਚ ਆਪਣਾ ਇਤਬਾਰ ਜਮਾ ਲਿਆ ਹੈ।
Fareedkot Teekaਜਿਨੋਂ ਨੇ ਹਰੀ ਕੀ (ਦਰਗਾਹ) ਸਤਿਸੰਗਤ ਮੇਂ ਜਾਇ ਕਰ ਨਾਮ ਕੋ (ਵਿਸਾਹਾ) ਖਰੀਦਿਆ ਹੈ॥੧॥
Prof. Sahib Singh(ਗੁਰੂ ਦੀ ਸਰਨ ਪੈ ਕੇ ਜਿਨ੍ਹਾਂ ਨੇ ਇਥੇ) ਪਰਮਾਤਮਾ ਦਾ ਨਾਮ-ਸੌਦਾ ਖ਼ਰੀਦਿਆ, ਪਰਮਾਤਮਾ ਦੀ ਹਜ਼ੂਰੀ ਵਿਚ ਮਨੁੱਖ ਧਨਾਢ (ਗਿਣੇ ਜਾਂਦੇ ਹਨ) ॥੧॥

ਪਦ ਅਰਥ ਵਿਸਾਹਾ = ਖ਼ਰੀਦਿਆ, ਵਿਹਾਝਿਆ ॥੧॥

SikhNet (Spanish)son los que tienen el Crédito del Naam en la Corte del Señor. (1)

ਹਰਿ ਹਰਿ ਨਾਮੁ ਜਪਹੁ; ਮਨ ਮੀਤ ॥

har har naam japahu; man meet |

Sant Singh KhalsaSo chant the Name of the Lord, Har, Har, in your mind, my friends.
Manmohan SinghO my friend, in thy mind, contemplate thou, thy Lord God's Name.
Manmohan Singh (Punjabi)ਹੇ ਮੇਰੇ ਮਿੱਤਰ! ਆਪਣੇ ਹਿਰਦੇ ਅੰਦਰ ਤੂੰ ਆਪਣੇ ਸੁਆਮੀ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰ।
Fareedkot Teekaਹੇ (ਮਨੁ) ਪਿਆਰੇ ਮਿਤ੍ਰੋ! ਹਰਿ ਹਰਿ ਨਾਮ ਕੋ ਜਪੋ॥
Prof. Sahib Singhਹੇ ਮਿੱਤਰ! ਹੇ ਮਨ! (ਗੁਰੂ ਦੀ ਸਰਨ ਪੈ ਕੇ) ਸਦਾ ਪਰਮਾਤਮਾ ਦਾ ਨਾਮ ਜਪਿਆ ਕਰ।

ਪਦ ਅਰਥ ਮਨ = ਹੇ ਮਨ! ਮੀਤ = ਹੇ ਮਿੱਤਰ!

SikhNet (Spanish)Reciten entonces el Nombre del Señor en sus mentes, amigos míos,

ਗੁਰੁ ਪੂਰਾ ਪਾਈਐ ਵਡਭਾਗੀ; ਨਿਰਮਲ ਪੂਰਨ ਰੀਤਿ ॥੧॥ ਰਹਾਉ ॥

gur pooraa paaeeai vaddabhaagee; niramal pooran reet |1| rahaau |

Sant Singh KhalsaThe Perfect Guru is found by great good fortune, and then one's lifestyle becomes perfect and immaculate. ||1||Pause||
Manmohan SinghBy good fortune alone, the perfect Guru is attained and then pure and perfect becomes the man's way of life. Pause.
Manmohan Singh (Punjabi)ਕੇਵਲ ਚੰਗੇ ਕਰਮਾਂ ਦੁਆਰਾ ਹੀ ਪੂਰਨ ਸੱਚੇ ਗੁਰੂ ਜੀ ਪਰਾਪਤ ਹੁੰਦੇ ਹਨ ਅਤੇ ਤਦ ਪਵਿੱਤਰ ਤੇ ਮੁਕੰਮਲ ਹੋ ਜਾਂਦੀ ਹੈ ਜੀਵ ਦੀ ਜੀਵਨ ਰਹੁ-ਰੀਤੀ। ਠਹਿਰਾਉ।
Fareedkot Teekaਕਿਉਂਕਿ ਜਬ ਬਡੇ ਭਾਗੋਂ ਕਰ ਪੂਰਨ ਸਤਿਗੁਰੋਂ ਕੋ ਪਾਈਤਾ ਹੈ ਤਬ ਗੁਰੋਂ ਤੇ ਨਾਮ ਪਾਇ ਕਰ ਪੂਰਨ ਔਰ ਨਿਰਮਲ ਰੀਤੀ ਹੋ ਜਾਤੀ ਹੈ॥੧॥ ਰਹਾਉ ॥
Prof. Sahib Singh(ਪਰ ਨਾਮ ਜਪਣ ਵਾਲੀ) ਪਵਿੱਤਰ ਤੇ ਮੁਕੰਮਲ ਮਰਯਾਦਾ (ਚਲਾਣ ਵਾਲਾ) ਪੂਰਾ ਗੁਰੂ ਵੱਡੀ ਕਿਸਮਤ ਨਾਲ (ਹੀ) ਮਿਲਦਾ ਹੈ ॥੧॥ ਰਹਾਉ ॥

ਪਦ ਅਰਥ ਨਿਰਮਲ = ਪਵਿੱਤਰ ਕਰਨ ਵਾਲੀ। ਰੀਤਿ = ਮਰਯਾਦਾ ॥੧॥ ਰਹਾਉ ॥

SikhNet (Spanish)el Guru Perfecto es encontrado por una buena Fortuna y sus vidas se vuelven Perfectas e Inmaculadas. (1-Pausa)

ਪਾਇਆ ਲਾਭੁ; ਵਜੀ ਵਾਧਾਈ ॥

paaeaa laabh; vajee vaadhaaee |

Sant Singh KhalsaThey earn the profit, and the congratulations pour in;
Manmohan SinghWhen man earns the profit of the Name, he is acclaimed,
Manmohan Singh (Punjabi)ਜਦ ਪ੍ਰਾਣੀ ਨਾਮ ਦਾ ਨਫਾ ਕਮਾ ਲੈਂਦਾ ਹੈ, ਉਸ ਨੂੰ ਸ਼ਾਬਾਸ਼ੇ ਮਿਲਦੀ ਹੈ,
Fareedkot Teekaਜਿਨੋਂ ਨੇ ਹਰਿ ਨਾਮ ਕਾ ਲਾਭ ਪਾਇਆ ਹੈ ਤਿਨੋਂ ਕੀ ਪ੍ਰਲੋਕ ਮੇਂ ਵਧਾਈ ਬਾਜਤੀ ਭਈ ਹੈ॥
Prof. Sahib Singh(ਉਹੀ ਮਨੁੱਖ ਇਥੇ ਅਸਲ) ਨਫ਼ਾ ਖੱਟਦਾ ਹੈ, (ਉਸ ਦੇ ਅੰਦਰ) ਆਤਮਕ ਉਤਸ਼ਾਹ ਵਾਲੀ ਅਵਸਥਾ ਪ੍ਰਬਲ ਬਣੀ ਰਹਿੰਦੀ ਹੈ,

ਪਦ ਅਰਥ ਵਜੀ = ਵੱਜ ਪਈ, ਤਕੜੀ ਹੋ ਗਈ। ਵਾਧਾਈ = ਉਤਸ਼ਾਹ ਵਾਲੀ ਅਵਸਥਾ, ਚੜ੍ਹਦੀ ਕਲਾ।

SikhNet (Spanish)Ellos logran las Ganancias, son ovacionados por todas partes y por la Gracia de los Santos,

ਸੰਤ ਪ੍ਰਸਾਦਿ; ਹਰਿ ਕੇ ਗੁਨ ਗਾਈ ॥੨॥

sant prasaad; har ke gun gaaee |2|

Sant Singh Khalsaby the Grace of the Saints, they sing the Glorious Praises of the Lord. ||2||
Manmohan Singhand by the saints' grace, he sings the Lord's praises.
Manmohan Singh (Punjabi)ਅਤੇ ਸਾਧੂਆਂ ਦੀ ਦਇਆ ਦੁਆਰਾ ਉਹ ਸੁਆਮੀ ਦੀਆਂ ਸਿਫਤਾਂ ਗਾਇਨ ਕਰਦਾ ਹੈ।
Fareedkot Teekaਸੰਤੋਂ ਕੀ ਕ੍ਰਿਪਾ ਕਰ ਕੇ ਹਰੀ ਕੇ ਗੁਣੋਂ ਕੋ (ਗਾਈ) ਗਾਵਣੇ ਵਾਲੇ ਹੂਏ ਹੈਂ॥੨॥
Prof. Sahib Singh(ਜਿਹੜਾ) ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦੇ ਗੁਣ ਗਾਂਦਾ ਹੈ ॥੨॥

ਪਦ ਅਰਥ ਸੰਤ ਪ੍ਰਸਾਦਿ = ਗੁਰੂ ਦੀ ਕਿਰਪਾ ਨਾਲ। ਗਾਈ = ਗਾਂਦਾ ਹੈ ॥੨॥

SikhNet (Spanish)recitan las Gloriosas Alabanzas del Señor. (2)

ਸਫਲ ਜਨਮੁ; ਜੀਵਨ ਪਰਵਾਣੁ ॥

safal janam; jeevan paravaan |

Sant Singh KhalsaTheir lives are fruitful and prosperous, and their birth is approved;
Manmohan SinghFruitful is the advent and approved the life of him,
Manmohan Singh (Punjabi)ਫਲਦਾਇਕ ਹੈ ਆਗਮਨ ਅਤੇ ਪ੍ਰਮਾਣੀਕ ਹੈ ਉਸ ਦੀ ਜਿੰਦਗੀ,
Fareedkot Teekaਤਿਨੋਂ ਕਾ ਜਨਮ ਸਫਲ ਹੂਆ ਹੈ ਔਰ ਜੀਵਨਾ ਭੀ ਪਰਵਾਨ ਭਯਾ ਹੈ॥
Prof. Sahib Singh(ਨਾਮ ਜਪਣ ਵਾਲੇ ਦਾ) ਮਨੁੱਖਾ ਜਨਮ ਕਾਮਯਾਬ ਹੈ, ਜੀਵਨ (ਪ੍ਰਭੂ ਦੀ ਹਜ਼ੂਰੀ ਵਿਚ) ਕਬੂਲ ਹੈ।

ਪਦ ਅਰਥ ਸਫਲ = ਕਾਮਯਾਬ। ਪਰਵਾਣੁ = ਕਬੂਲ।

SikhNet (Spanish)Su vida se vuelve fructífera y próspera y su nacimiento es aprobado.

ਗੁਰ ਪਰਸਾਦੀ; ਹਰਿ ਰੰਗੁ ਮਾਣੁ ॥੩॥

gur parasaadee; har rang maan |3|

Sant Singh Khalsaby Guru's Grace, they enjoy the Love of the Lord. ||3||
Manmohan Singhwho, by Guru's grace, enjoys his Lord's love.
Manmohan Singh (Punjabi)ਜੋ ਗੁਰਾਂ ਦੀ ਦਇਆ ਦੁਆਰਾ ਆਪਣੇ ਪ੍ਰਭੂ ਦੇ ਪ੍ਰੇਮ ਦਾ ਆਨੰਦ ਲੈਂਦਾ ਹੈ।
Fareedkot Teekaਜਿਨੋਂ ਨੇ ਸਤਿਗੁਰੋਂ ਕੀ ਕ੍ਰਿਪਾ ਤੇ ਹਰਿ ਨਾਮ ਰੰਗ ਕੋ ਮਾਣਿਆ ਹੈ॥੩॥
Prof. Sahib Singh(ਤਾਂ ਤੇ) ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦੇ ਨਾਮ ਦਾ ਆਨੰਦ ਮਾਣਦਾ ਰਹੁ ॥੩॥

ਪਦ ਅਰਥ ਪਰਸਾਦੀ = ਪਰਸਾਦਿ, ਕਿਰਪਾ ਨਾਲ। ਰੰਗੁ = ਆਤਮਕ ਆਨੰਦ। ਮਾਣੁ = ਮਾਣਦਾ ਰਹੁ ॥੩॥

SikhNet (Spanish)Por la Gracia del Guru ellos gozan del Amor del Señor. (3)

ਬਿਨਸੇ ਕਾਮ ਕ੍ਰੋਧ ਅਹੰਕਾਰ ॥

binase kaam krodh ahankaar |

Sant Singh KhalsaSexuality, anger and egotism are wiped away;
Manmohan SinghHis lust, wrath and ego are wiped off,
Manmohan Singh (Punjabi)ਉਸ ਦਾ ਭੋਗ ਬਿਲਾਸ, ਗੁੱਸਾ ਅਤੇ ਹੰਕਾਰ ਨਾਸ ਹੋ ਜਾਂਦੇ ਹਨ,
Fareedkot Teekaਤਿਨੋਂ ਕੇ ਕਾਮ, ਕ੍ਰੋਧ, ਹੰਕਾਰ ਆਦੀ ਵਿਕਾਰ ਸਭੀ ਨਾਸ ਹੂਏ ਹੈਂ॥
Prof. Sahib Singh(ਨਾਮ ਜਪਣ ਵਾਲਿਆਂ ਦੇ ਅੰਦਰੋਂ) ਕਾਮ ਕ੍ਰੋਧ ਅਹੰਕਾਰ (ਆਦਿਕ ਵਿਕਾਰ) ਨਾਸ ਹੋ ਜਾਂਦੇ ਹਨ।
SikhNet (Spanish)La sexualidad, el enojo y el egoísmo desaparecen, oh dice Nanak, como Gurmukjs,

ਨਾਨਕ; ਗੁਰਮੁਖਿ ਉਤਰਹਿ ਪਾਰਿ ॥੪॥੭॥

naanak; guramukh utareh paar |4|7|

Sant Singh KhalsaO Nanak, as Gurmukh, they are carried across to the other shore. ||4||7||
Manmohan Singhand by the Guru's grace, he is ferried across; O Nanak!
Manmohan Singh (Punjabi)ਅਤੇ ਗੁਰਾਂ ਦੀ ਦਇਆ ਦੁਆਰਾ ਉਸ ਦਾ ਪਾਰ ਉਤਾਰਾ ਹੋ ਜਾਂਦਾ ਹੈ, ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਸੋ ਗੁਰੋਂ ਦ੍ਵਾਰੇ ਨਾਮ ਜਪ ਕਰ ਸੰਸਾਰ ਸਿੰਧ ਸੇ ਪਾਰ ਉਤਰੇ ਹੈਂ॥੪॥੭॥☬ਸਤਿਗੁਰੋਂ ਕੀ ਮਹਿਮਾ ਉਚਾਰਨ ਕਰਤੇ ਹੈਂ:
Prof. Sahib Singhਹੇ ਨਾਨਕ! ਗੁਰੂ ਦੀ ਸਰਨ ਪੈ ਕੇ (ਨਾਮ ਜਪਣ ਵਾਲੇ ਮਨੁੱਖ ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦੇ ਹਨ ॥੪॥੭॥

ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਉਤਰਹਿ ਪਾਰਿ = ਪਾਰ ਲੰਘ ਜਾਂਦੇ ਹਨ ॥੪॥੭॥

SikhNet (Spanish)ellos son llevados hasta la otra orilla. (4-7)

Open this shabad →

Shabad Guru Arjan Dev Ji Raag Prabhaatee continues on Ang 1340

ਪ੍ਰਭਾਤੀ ਮਹਲਾ ੫ ॥

prabhaatee mahalaa 5 |

Sant Singh KhalsaPrabhaatee, Fifth Mehl:
Manmohan SinghParbhati 5th Guru.
Manmohan Singh (Punjabi)ਪ੍ਰਭਾਤੀ ਪੰਜਵੀਂ ਪਾਤਿਸ਼ਾਹੀ।
SikhNet (Spanish)Parbhati, Mejl Guru Aryan Dev, Quinto Canal Divino.

ਗੁਰੁ ਪੂਰਾ; ਪੂਰੀ ਤਾ ਕੀ ਕਲਾ ॥

gur pooraa; pooree taa kee kalaa |

Sant Singh KhalsaThe Guru is Perfect, and Perfect is His Power.
Manmohan SinghPerfect is the Guru and perfect is his power.
Manmohan Singh (Punjabi)ਪੂਰਨ ਹਨ ਗੁਰੂ ਜੀ ਅਤੇ ਪੂਰਨ ਹੈ ਉਨ੍ਹਾਂ ਦੀ ਸ਼ਕਤੀ।
Fareedkot Teekaਜੋ ਪੂਰਾ ਸਤਿਗੁਰ ਹੈ ਤਿਸ ਕੀ ਉਪਦੇਸ਼ ਰੂਪੀ (ਕਲਾ) ਸਕਤੀ ਭੀ ਸਰਬ ਪੂਰੀ ਹੈ॥
Prof. Sahib Singhਗੁਰੂ (ਸਾਰੇ ਗੁਣਾਂ ਨਾਲ) ਪੂਰਨ ਹੈ, ਗੁਰੂ ਦੀ (ਆਤਮਕ) ਸ਼ਕਤੀ ਹਰੇਕ ਸਮਰਥਾ ਵਾਲੀ ਹੈ,

ਪਦ ਅਰਥ ਤਾ ਕੀ = ਉਸ (ਗੁਰੂ) ਦੀ। ਕਲਾ = ਤਾਕਤ, ਆਤਮਕ ਉੱਚਤਾ।

SikhNet (Spanish)El Guru es Prefecto y Perfecto es Su Poder

Open this shabad (19 lines, Angs 1339-1340) →

Ang 1339 of 1430