ੴ

ਸਿੱਖਬਾਣੀ · SikhBani

ਸਜਣ ਮਿਲੇ ਸਜਣਾ ਜਿਨ ਸਤਗੁਰ ਨਾਲਿ ਪਿਆਰੁ ॥

sajan mile sajanaa jin satagur naal piaar
Guru Amardas Ji ਗੁਰੂ ਅਮਰਦਾਸ ਜੀ · Raag Vadhans · Ang 587 · 11 lines
Translations

ਸਲੋਕ ਮਃ ੩ ॥

salok mahalaa 3 |

Sant Singh KhalsaSalok, Third Mehl:
Manmohan SinghSlok 3rd Guru.
Manmohan Singh (Punjabi)ਸਲੋਕ ਤੀਜੀ ਪਾਤਿਸ਼ਾਹੀ।
SikhNet (Spanish)Slok, Mejl Guru Amar Das, Tercer Canal Divino.

ਸਜਣ ਮਿਲੇ ਸਜਣਾ; ਜਿਨ ਸਤਗੁਰ ਨਾਲਿ ਪਿਆਰੁ ॥

sajan mile sajanaa; jin satagur naal piaar |

Sant Singh KhalsaThe friends who love the True Guru, meet with the Lord, the True Friend.
Manmohan SinghThe friends, who love the true Guru, meet with God, the Friend.
Manmohan Singh (Punjabi)ਉਹ ਮਿੱਤ੍ਰ ਜੋ ਸੱਚੇ ਗੁਰਾਂ ਨੂੰ ਮੁਹੱਬਤ ਕਰਦੇ ਹਨ, ਵਾਹਿਗੁਰੂ ਮਿੱਤ੍ਰ ਨੂੰ ਮਿਲ ਪੈਂਦੇ ਹਨ।
Fareedkot Teekaਵਹੀ ਸਜਣ ਜਗ੍ਯਾਸੂ ਸਜਣ ਗੁਰੂ ਸੇ ਮਿਲੇ ਹੈਂ ਜਿਨ ਕਾ ਸਤਗੁਰੋਂ ਕੇ ਸਾਥ ਪ੍ਯਾਰ ਹੈ॥
Prof. Sahib Singhਉਹ ਸਤਸੰਗੀ ਸਤਸੰਗੀਆਂ ਨੂੰ ਮਿਲਦੇ ਹਨ ਜਿਨ੍ਹਾਂ ਦਾ ਗੁਰੂ ਨਾਲ ਪ੍ਰੇਮ ਹੁੰਦਾ ਹੈ।
SikhNet (Spanish)Los Santos encuentran a los Santos que aman al Verdadero Guru.

ਮਿਲਿ ਪ੍ਰੀਤਮ ਤਿਨੀ ਧਿਆਇਆ; ਸਚੈ ਪ੍ਰੇਮਿ ਪਿਆਰੁ ॥

mil preetam tinee dhiaaeaa; sachai prem piaar |

Sant Singh KhalsaMeeting their Beloved, they meditate on the True Lord with love and affection.
Manmohan SinghMeeting the dear Satguru, they reflect on the Lord with true love and affection.
Manmohan Singh (Punjabi)ਪਿਆਰੇ ਸਤਿਗੁਰਾਂ ਨੂੰ ਮਿਲ ਕੇ ਉਹ ਸੱਚੀ ਪ੍ਰੀਤ ਤੇ ਮੁਹੱਬਤ ਨਾਲ ਸਾਹਿਬ ਨੂੰ ਸਿਮਰਦੇ ਹਨ।
Fareedkot Teekaਔ ਪ੍ਰੀਤਮ ਸਤਗੁਰੂ ਸੇ ਮਿਲ ਕਰ ਤਿਨੋਂ ਨੇ ਅਤੀ ਪ੍ਰੇਮ ਸੇ ਸਚੇ ਹਰੀ ਕੋ ਧ੍ਯਾ੍ਯਾ ਹੈ॥
Prof. Sahib Singhਉਹ ਮਿਲ ਕੇ ਪ੍ਰਭੂ ਪ੍ਰੀਤਮ ਨੂੰ ਸਿਮਰਦੇ ਹਨ ਕਿਉਂਕਿ ਸੱਚੇ ਪਿਆਰ ਵਿਚ ਉਹਨਾਂ ਦੀ ਬਿਰਤੀ ਜੁੜੀ ਰਹਿੰਦੀ ਹੈ;।
SikhNet (Spanish)En compañía alegre habitan en el Señor con Amor,

ਮਨ ਹੀ ਤੇ ਮਨੁ ਮਾਨਿਆ; ਗੁਰ ਕੈ ਸਬਦਿ ਅਪਾਰਿ ॥

man hee te man maaniaa; gur kai sabad apaar |

Sant Singh KhalsaTheir minds are appeased by their own minds, through the incomparable Word of the Guru's Shabad.
Manmohan SinghTheir mind is propitiated by the mind itself, through the peerless hymns of the Guru.
Manmohan Singh (Punjabi)ਗੁਰਾਂ ਦੀ ਲਾਸਾਨੀ ਬਾਣੀ ਦੁਆਰਾ ਉਨ੍ਹਾਂ ਦੇ ਚਿੱਤ ਦੀ, ਆਪਣੇ ਚਿੱਤ ਤੋਂ ਹੀ ਨਿਸ਼ਾ ਹੋ ਜਾਂਦੀ ਹੈ।
Fareedkot Teekaਗੁਰੋਂ ਕੇ ਸਬਦ ਮੇਂ ਅਪਾਰ ਪਿਆਰ ਕਰਨੇ ਸੇ ਤਿਨ ਕਾ ਮਨੁ ਮੰਨ ਅਰਥਾਤ ਗੁਰ ਮੰਤ੍ਰ ਸੇ ਮਾਨ ਗਿਆ ਹੈ॥
Prof. Sahib Singhਸਤਿਗੁਰੂ ਦੇ ਅਪਾਰ ਸ਼ਬਦ ਦੀ ਬਰਕਤਿ ਨਾਲ ਉਹਨਾਂ ਦਾ ਮਨ ਆਪਣੇ ਆਪ ਤੋਂ ਹੀ ਪ੍ਰਭੂ ਵਿਚ ਪਤੀਜ ਜਾਂਦਾ ਹੈ।
SikhNet (Spanish)y sus mentes son instruidas a través de la Palabra Infinita del Guru.

ਏਹਿ ਸਜਣ ਮਿਲੇ. ਨ ਵਿਛੁੜਹਿ; ਜਿ ਆਪਿ ਮੇਲੇ ਕਰਤਾਰਿ ॥

ehi sajan mile. na vichhurreh; ji aap mele karataar |

Sant Singh KhalsaThese friends are united, and will not be separated again; they have been united by the Creator Lord Himself.
Manmohan SinghThese friend, whom the Creator has united with Himself, separate not, after uniting.
Manmohan Singh (Punjabi)ਇਹ ਮਿੱਤ੍ਰ ਜਿਨ੍ਹਾਂ ਨੂੰ ਸਿਰਜਣਹਾਰ ਨੇ ਆਪਣੇ ਨਾਲ ਮਿਲਾ ਲਿਆ ਹੈ, ਮਿਲਣ ਮਗਰੋਂ ਫੇਰ ਵੱਖਰੇ ਨਹੀਂ ਹੁੰਦੇ।
Fareedkot Teekaਐਸੇ ਸਾਜਨ ਜੋ ਆਪ ਕਰਤਾਰ ਨੇ ਮਿਲਾਏ ਹੈਂ, ਸੋ ਬਿਛੜਤੇ ਨਹੀਂ ਹੈਂ॥
Prof. Sahib Singhਅਜੇਹੇ ਸਤਸੰਗੀ (ਇਕ ਵਾਰੀ) ਮਿਲੇ ਹੋਏ ਫਿਰ ਵਿਛੁੜਦੇ ਨਹੀਂ ਹਨ, ਕਿਉਂਕਿ ਕਰਤਾਰ ਨੇ ਆਪ ਇਹਨਾਂ ਨੂੰ ਮਿਲਾ ਦਿੱਤਾ ਹੈ।

ਪਦ ਅਰਥ ਕਰਤਾਰਿ = ਕਰਤਾਰ ਨੇ।

SikhNet (Spanish)Esos amigos a quienes el Señor Creador no ha unido, se separan más.

ਇਕਨਾ. ਦਰਸਨ ਕੀ ਪਰਤੀਤਿ, ਨ ਆਈਆ; ਸਬਦਿ. ਨ ਕਰਹਿ ਵੀਚਾਰੁ ॥

eikanaa. darasan kee parateet, na aaeea; sabad. na kareh veechaar |

Sant Singh KhalsaSome do not believe in the Blessed Vision of the Guru's Darshan; they do not contemplate the Shabad.
Manmohan SinghSome believe not in the efficacy of seeing the Guru's sight and reflect not over the Name.
Manmohan Singh (Punjabi)ਕਈ ਗੁਰਾਂ ਦੇ ਦੀਦਾਰ ਵੇਖਣ ਦੇ ਗੁਣ ਵਿੱਚ ਭਰੋਸਾ ਨਹੀਂ ਰੱਖਦੇ, ਅਤੇ ਨਾਮ ਦਾ ਸਿਮਰਨ ਨਹੀਂ ਕਰਦੇ।
Fareedkot Teekaਇਕ ਮਨਮੁਖੋਂ ਕੋ ਗੁਰਾਂ ਦੇ ਦਰਸ਼ਨ ਦੀ ਪਰਤੀਤ ਨਹੀਂ ਆਈ ਅਰ ਗੁਰ ਸਬਦ ਕਾ ਬੀਚਾਰ ਨਹੀਂ ਕਰਤੇ ਹੈਂ॥
Prof. Sahib Singhਇਕਨਾਂ (ਵਿਛੁੜੇ ਹੋਇਆਂ) ਨੂੰ ਪ੍ਰਭੂ ਦੇ ਦੀਦਾਰ ਦਾ ਯਕੀਨ ਹੀ ਨਹੀਂ ਬੱਝਦਾ, ਕਿਉਂਕਿ ਉਹ ਗੁਰੂ ਦੇ ਸ਼ਬਦ ਵਿਚ ਕਦੇ ਵਿਚਾਰ ਹੀ ਨਹੀਂ ਕਰਦੇ।
SikhNet (Spanish)Algunos hay que no creen en la Presencia del Señor y no meditan en la Palabra.

ਵਿਛੁੜਿਆ ਕਾ ਕਿਆ ਵਿਛੁੜੈ; ਜਿਨਾ ਦੂਜੈ ਭਾਇ ਪਿਆਰੁ ॥

vichhurriaa kaa kiaa vichhurrai; jinaa doojai bhaae piaar |

Sant Singh KhalsaThe separated ones are in love with duality - what more separation can they suffer?
Manmohan SinghO the separated ones, who bear love to duality, what more can be separated?
Manmohan Singh (Punjabi)ਵਿਛੜਿਆਂ ਹੋਇਆ ਦਾ, ਜੋ ਦਵੈਤ-ਭਾਵ ਨਾਲ ਪ੍ਰੀਤ ਕਰਦੇ ਹਨ, ਹੋਰ ਕੀ ਵਿਛੋੜਾ ਹੋ ਸਕਦਾ ਹੈ।
Fareedkot Teekaਜਿਨ ਕਾ ਦੂਸਰੇ ਭਾਉ ਮੇਂ ਪਿਆਰ ਹੈ ਐਸੇ ਬਿਛੜੇ ਕਾ ਕਿਆ ਬਿਛੜਨਾ ਹੈ, ਭਾਵ ਵਹੁ ਸਦਾ ਹੀ ਪਰਮੇਸ੍ਵਰ ਤੋਂ ਵਿਛੜੇ ਹੂਏ ਹੈਂ; ਵਾ ਜੋ ਵਿਛੜੇ ਹੂਏ ਹੈਂ ਤਿਨ ਕੋ ਕਿਆ ਕਰਨਾ ਚਾਹੀਏ ਤਿਨਤੇ ਬਿਛੜਨਾ ਚਾਹੀਏ ਅਰਥਾਤ ਤਿਨ ਕੀ ਸੰਗਤ ਨਾਂ ਕਰੇ॥
Prof. Sahib Singhਪਰ, ਜਿਨ੍ਹਾਂ ਮਨੁੱਖਾਂ ਦੀ ਸੁਰਤ ਸਦਾ ਮਾਇਆ ਦੇ ਮੋਹ ਵਿਚ ਜੁੜੀ ਰਹਿੰਦੀ ਹੈ, ਉਹਨਾਂ (ਪ੍ਰਭੂ ਤੋਂ) ਵਿਛੁੜੇ ਹੋਇਆਂ ਦਾ ਹੋਰ ਵਿਛੋੜਾ ਕੀਹ ਹੋਣਾ ਹੋਇਆ?

ਪਦ ਅਰਥ ਦੂਜੈ ਭਾਇ = (ਪ੍ਰਭੂ ਤੋਂ ਬਿਨਾ) ਹੋਰ ਦੇ ਪਿਆਰ ਵਿਚ।

SikhNet (Spanish)¿Cómo pueden estos seres separados unirse a Dios otra vez, si aman la dualidad?

ਮਨਮੁਖ ਸੇਤੀ ਦੋਸਤੀ; ਥੋੜੜਿਆ ਦਿਨ ਚਾਰਿ ॥

manamukh setee dosatee; thorrarriaa din chaar |

Sant Singh KhalsaFriendship with the self-willed manmukhs lasts for only a few short days.
Manmohan SinghThe friendship with the apostates lasts only for a short period of four days.
Manmohan Singh (Punjabi)ਅਧਰਮੀਆਂ ਨਾਲ ਮਿੱਤ੍ਰਤਾ ਥੋੜਾ ਜੇਹਾ ਸਮਾਂ, ਕੇਵਲ ਚਾਰ ਦਿਹਾੜੇ ਦਾਹੀ ਨਿਭਦਾ ਹੈ।
Fareedkot Teekaਮਨਮੁਖੋਂ ਕੀ ਥੋੜੀ ਚਾਰ ਦਿਨ ਕੀ ਮਤਲਬ ਕੀ ਮਿਤ੍ਰਤਾ ਹੋਤੀ ਹੈ॥
Prof. Sahib Singhਆਪਣੇ ਮਨ ਦੇ ਪਿਛੇ ਤੁਰਣ ਵਾਲਿਆਂ ਦੀ ਮਿੱਤ੍ਰਤਾ ਥੋੜੇ ਹੀ ਦੋ ਚਾਰ ਦਿਨ ਲਈ ਹੀ ਰਹਿ ਸਕਦੀ ਹੈ।
SikhNet (Spanish)La amistad de estos soberbios Manmukjs dura muy poco,

ਇਸੁ ਪਰੀਤੀ ਤੁਟਦੀ. ਵਿਲਮੁ ਨ ਹੋਵਈ; ਇਤੁ ਦੋਸਤੀ ਚਲਨਿ ਵਿਕਾਰ ॥

eis pareetee tuttadee. vilam na hovee; it dosatee chalan vikaar |

Sant Singh KhalsaThis friendship is broken in an instant; this friendship leads to corruption.
Manmohan SinghNo delay occurs in the breaking of this affection and this friendship leads to many sins.
Manmohan Singh (Punjabi)ਇਸ ਪਿਆਰ ਨੂੰ ਟੁੱਟਦਿਆਂ ਕੋਈ ਦੇਰੀ ਨਹੀਂ ਲੱਗਦੀ। ਏਸ ਦੋਸਤੀ ਤੋਂ ਘਣੇਰੇ ਪਾਪ ਉਤਪੰਨ ਹੁੰਦੇ ਹਨ।
Fareedkot Teekaਇਸੀ ਸੇ ਇਸ ਪ੍ਰੀਤ ਕੇ ਤੂਟਤੇ ਹੂਏ ਦੇਰੀ ਨਹੀਂ ਹੋਤੀ, ਇਸ ਮਿਤ੍ਰਤਾ ਮੇਂ ਬਿਕਾਰ ਹੀ ਚਲਤੇ ਹੈਂ॥
Prof. Sahib Singhਇਸ ਮਿੱਤ੍ਰਤਾ ਦੇ ਟੁੱਟਦਿਆਂ ਚਿਰ ਨਹੀਂ ਲੱਗਦਾ, (ਉਂਞ ਭੀ) ਇਸ ਮਿੱਤ੍ਰਤਾ ਵਿਚੋਂ ਬੁਰਾਈਆਂ ਹੀ ਨਿਕਲਦੀਆਂ ਹਨ।

ਪਦ ਅਰਥ ਵਿਲਮੁ = ਦੇਰ, ਢਿੱਲ। ਚਲਨਿ = ਪੈਦਾ ਹੁੰਦੇ ਹਨ।

SikhNet (Spanish)y en un momento se deshace, pues conduce al vicio y a las pasiones.

ਜਿਨਾ ਅੰਦਰਿ ਸਚੇ ਕਾ ਭਉ ਨਾਹੀ; ਨਾਮਿ. ਨ ਕਰਹਿ ਪਿਆਰੁ ॥

jinaa andar sache kaa bhau naahee; naam. na kareh piaar |

Sant Singh KhalsaThey do not fear the True Lord within their hearts, and they do not love the Naam.
Manmohan SinghThey who in their mind, fear not the True Lord and love not the Name,
Manmohan Singh (Punjabi)ਜੋ ਆਪਣੇ ਹਿਰਦੇ ਵਿੱਚ ਸੱਚੇ ਸੁਆਮੀ ਤੋਂ ਨਹੀਂ ਡਰਦੇ ਅਤੇ ਨਾਮ ਨਾਲ ਪ੍ਰੀਤ ਨਹੀਂ ਕਰਦੇ,
Fareedkot Teekaਜਿਨ ਕੇ ਅੰਦਰ ਸਚੇ ਕਾ ਭ੍ਯ ਨਹੀਂ ਹੈ ਪੁਨਾ ਨਾਮ ਮੇਂ ਪਿਆਰ ਨਹੀਂ ਕਰਤੇ ਹੈਂ॥
Prof. Sahib Singhਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਪਰਮਾਤਮਾ ਦਾ ਡਰ ਨਹੀਂ, ਜੋ ਪਰਮਾਤਮਾ ਦੇ ਨਾਮ ਵਿਚ ਕਦੇ ਪਿਆਰ ਨਹੀਂ ਪਾਉਂਦੇ,
SikhNet (Spanish)Sin Reverencia por el Uno Verdadero y sin Amor al Nombre,

ਨਾਨਕ. ਤਿਨ ਸਿਉ ਕਿਆ ਕੀਚੈ ਦੋਸਤੀ; ਜਿ ਆਪਿ ਭੁਲਾਏ ਕਰਤਾਰਿ ॥੧॥

naanak. tin siau kiaa keechai dosatee; ji aap bhulaae karataar |1|

Sant Singh KhalsaO Nanak, why become friends with those whom the Creator Lord Himself has misled? ||1||
Manmohan SinghO Nanak, why make friendship with them, whom the Creator Himself has strayed.
Manmohan Singh (Punjabi)ਹੇ ਨਾਨਕ! ਉਨ੍ਹਾਂ ਨਾਲ ਸੱਜਣਤਾਈ ਕਿਉਂ ਪਾਉਣੀ ਹੋਈ? ਉਨ੍ਹਾਂ ਨੂੰ ਸਿਰਜਣਹਾਰ ਨੇ ਖੁਦ ਕੁਰਾਹੇ ਪਾ ਛੱਡਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨ ਕੋ ਕਰਤਾਰ ਨੇ ਕਰਮਾਨੁਸਾਰ ਫਲ ਦੇ ਕਰ ਕੇ ਆਪ ਹੀ ਭੁਲਾਇਆ ਹੈ ਤਿਸ ਸੇ ਕਿਆ ਮਿਤ੍ਰਤਾ ਕਰਣੀ ਹੈ ਅਰਥਾਤ ਬਿਅਰਥ ਹੈ॥੧॥
Prof. Sahib Singhਹੇ ਨਾਨਕ! ਉਹਨਾਂ ਨਾਲ ਸਾਂਝ ਕਿਉਂ ਪਾਈਏ ਜੋ ਪਰਮਾਤਮਾ ਨੂੰ ਭੁਲੇ ਫਿਰਦੇ ਹਨ? ॥੧॥
SikhNet (Spanish)¿cómo puede uno tener amistad con ellos?, Dios Mismo quiere conservarlos así. (1)
Answers quote the Granth verbatim with Ang citations. AI commentary is not Gurbani and not a religious ruling.