ੴ

ਸਿੱਖਬਾਣੀ · SikhBani

ਤਿਤੁ ਜਾਇ ਬਹਹੁ ਸਤਸੰਗਤੀ ਜਿਥੈ ਹਰਿ ਕਾ ਹਰਿ ਨਾਮੁ ਬਿਲੋਈਐ ॥

tit jaae bahahu satasangatee jithai har kaa har naam...
Guru Ramdas Ji ਗੁਰੂ ਰਾਮਦਾਸ ਜੀ · Raag Vadhans · Ang 587 · 6 lines
Translations

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਤਿਤੁ ਜਾਇ ਬਹਹੁ ਸਤਸੰਗਤੀ; ਜਿਥੈ ਹਰਿ ਕਾ ਹਰਿ ਨਾਮੁ ਬਿਲੋਈਐ ॥

tit jaae bahahu satasangatee; jithai har kaa har naam biloeeai |

Sant Singh KhalsaGo, and sit in the Sat Sangat, the True Congregation, where the Name of the Lord is churned.
Manmohan SinghGo and sit in the society of saints where Lord God's Name is churned (meditated upon).
Manmohan Singh (Punjabi)ਜਾ ਕੇ ਉਸ ਸਾਧ ਸੰਗਤ ਵਿੱਚ ਬੈਠ, ਜਿਥੇ ਵਾਹਿਗੁਰੂ ਸੁਆਮੀ ਦਾ ਨਾਮ ਰਿੜਕਿਆ (ਸਿਮਰਿਆ) ਜਾਂਦਾ ਹੈ।
Fareedkot Teekaਤਿਸ ਸਤਸੰਗਤ ਮੇਂ ਜਾਇ ਕਰ ਕੇ ਬੈਠੋ ਜਹਾਂ ਹਰੀ ਕਾ ਹਰ ਪ੍ਰਾਕਰ ਸੇ ਨਾਮ ਹੀ (ਬਿਲੋਈਐ) ਰਿੜਕੀਤਾ ਹੈ ਅਰਥਾਤ ਬਿਚਾਰੀਤਾ ਹੈ॥
Prof. Sahib Singhਉਸ ਸਤਸੰਗ ਵਿਚ ਜਾ ਕੇ ਬੈਠੋ, ਜਿਥੇ ਪ੍ਰਭੂ ਦੇ ਨਾਮ ਦੀ ਵਿਚਾਰ ਹੁੰਦੀ ਹੈ,

ਪਦ ਅਰਥ ਬਿਲੋਈਐ = ਰਿੜਕੀਦਾ ਹੈ, ਵਿਚਾਰੀਦਾ ਹੈ।

SikhNet (Spanish)Ve y únete a la Sociedad de los Santos en donde meditan en el Nombre el Señor.

ਸਹਜੇ ਹੀ ਹਰਿ ਨਾਮੁ ਲੇਹੁ; ਹਰਿ ਤਤੁ. ਨ ਖੋਈਐ ॥

sahaje hee har naam lehu; har tat. na khoeeai |

Sant Singh KhalsaIn peace and poise, contemplate the Lord's Name - don't lose the essence of the Lord.
Manmohan SinghRemember thou the God's Name with composure, that thou mayest not lose God, the Essence.
Manmohan Singh (Punjabi)ਤੂੰ ਧੀਰਜ ਭਾਅ ਨਾਲ ਰੱਬ ਦੇ ਨਾਮ ਦਾ ਸਿਮਰਨ ਕਰ, ਤਾਂ ਜੋ ਤੂੰ ਵਾਹਿਗੁਰੂ ਦੇ ਜੌਹਰ ਨੂੰ ਨਾਂ ਗੁਆ ਬੈਠੇ।
Fareedkot Teeka(ਸਹਜੇ) ਸੁਭਾਵਕ ਹੀ ਹਰਿ ਨਾਮ ਲੇਤੇ ਰਹੋ ਹਰਿ ਤਤ੍ਵ ਰੂਪ ਗਵਾਚੇਗਾ ਨਹੀਂ; ਭਾਵ ਜੈਸੇ ਸਹਜੇ ਰਿੜਕਨੇ ਕਰ ਮਖਣ ਨਿਕਸਤਾ ਹੈ ਬਿਗੜਤਾ ਨਹੀਂ, ਤੈਸੇ ਨਾਮ ਜਪ ਅਰ ਆਤਮ ਵਿਚਾਰ ਕਰ ਹਰੀ ਪ੍ਰਾਪਤਿ ਹੋਤਾ ਹੈ॥
Prof. Sahib Singh(ਉਥੇ ਜਾ ਕੇ) ਮਨ ਟਿਕਾ ਕੇ ਹਰੀ ਦਾ ਨਾਮ ਜਪੋ, ਤਾਂ ਜੋ ਨਾਮ-ਤੱਤ ਖੁੱਸ ਨਾਹ ਜਾਏ।

ਪਦ ਅਰਥ ਸਹਜੇ = ਅਡੋਲਤਾ ਵਿਚ, ਟਿਕੇ ਹੋਏ ਮਨ ਨਾਲ। ਤਤੁ = ਅਸਲੀ ਚੀਜ਼।

SikhNet (Spanish)Contempla el Nombre sentado en completa Paz para que no pierdas Su Quintaesencia,

ਨਿਤ ਜਪਿਅਹੁ ਹਰਿ ਹਰਿ ਦਿਨਸੁ ਰਾਤਿ; ਹਰਿ ਦਰਗਹ ਢੋਈਐ ॥

nit japiahu har har dinas raat; har daragah dtoeeai |

Sant Singh KhalsaChant the Name of the Lord, Har, Har, constantly, day and night, and you shall be accepted in the Court of the Lord.
Manmohan SinghDay and night repeat ever repeats God's Name, that thou myest find protection in God's court.
Manmohan Singh (Punjabi)ਦਿਨ ਰੈਣ ਹਮੇਸ਼ਾਂ ਰੱਬ ਦੇ ਨਾਮ ਦਾ ਉਚਾਰਨ ਕਰ। ਤਾਂ ਜੋ ਤੈਨੂੰ ਰੱਬ ਦੇ ਦਰਬਾਰ ਅੰਦਰ ਪਨਾਹ ਮਿਲ ਜਾਵੇ।
Fareedkot Teekaਨਿਤ ਰਾਤ ਦਿਨ ਹਰਿ ਹਰਿ ਨਾਮ ਜਾਪ ਕਰੋ ਤਬ ਹਰਿ ਕੀ ਦਰਗਾਹ ਮੇਂ (ਢੋਈਐ) ਆਸਰਾ ਵਾ ਆਦਰ ਮਿਲੇਗਾ॥
Prof. Sahib Singhਸਦਾ ਦਿਨ ਰਾਤ ਹਰੀ ਦਾ ਨਾਮ ਜਪੋ, ਇਹ ਨਾਮ-ਰੂਪ ਢੋਆ ਲੈ ਕੇ ਹੀ ਪ੍ਰਭੂ ਦੀ ਹਜ਼ੂਰੀ ਵਿਚ ਅੱਪੜੀਦਾ ਹੈ।
SikhNet (Spanish)habita siempre en el Nombre del Señor para que seas aceptado en Su Corte.

ਸੋ ਪਾਏ ਪੂਰਾ ਸਤਗੁਰੂ ਜਿਸੁ; ਧੁਰਿ ਮਸਤਕਿ ਲਿਲਾਟਿ ਲਿਖੋਈਐ ॥

so paae pooraa sataguroo jis; dhur masatak lilaatt likhoeeai |

Sant Singh KhalsaHe alone finds the Perfect True Guru, on whose forehead such a pre-ordained destiny is written.
Manmohan SinghHe alone obtains the perfect True Guru, on whose forehead and brow such a writ is written since the very beginning.
Manmohan Singh (Punjabi)ਕੇਵਲ ਓਹੀ ਪੂਰਨ ਸੱਚੇ ਨੂੰ ਪਾਉਂਦੇ ਹਨ, ਜਿਸ ਦੀ ਪੇਸ਼ਾਨੀ ਅਤੇ ਮੱਥੇ ਉਤੇ, ਐਨ ਆਰੰਭ ਤੋਂ ਐਸੀ ਲਿਖਤਾਕਾਰ ਲਿਖੀ ਹੋਈ ਹੈ।
Fareedkot Teekaਪਰੰਤੂ ਸੋ ਪੂਰੇ ਸਤਿਗੁਰੋਂ ਕੋ ਪਾਉਤਾ ਹੈ ਜਿਸ ਕੇ ਆਦੋਂ (ਮਸਤਕਿ) ਸਿਰੋਮਣੀ (ਲਿਲਾਟਿ) ਮਾਤ ਲੇਖ ਲਿਖਾ ਹੋਤਾ ਹੈ॥
Prof. Sahib Singhਪਰ, ਉਸੇ ਮਨੁੱਖ ਨੂੰ ਪੂਰਾ ਗੁਰੂ ਲੱਭਦਾ ਹੈ, ਜਿਸ ਦੇ ਮੱਥੇ ਉਤੇ ਧੁਰੋਂ (ਭਲੇ ਕਰਮਾਂ ਦੇ ਸੰਸਕਾਰਾਂ ਦਾ ਲੇਖ) ਲਿਖਿਆ ਹੋਇਆ ਹੈ।

ਪਦ ਅਰਥ ਲਿਲਾਟਿ = ਮੱਥੇ ਉੱਤੇ।

SikhNet (Spanish)Sólo es bendecido con el Guru aquél en cuya frente está inscrito así.

ਤਿਸੁ ਗੁਰ ਕੰਉ. ਸਭਿ ਨਮਸਕਾਰੁ ਕਰਹੁ; ਜਿਨਿ. ਹਰਿ ਕੀ ਹਰਿ ਗਾਲ ਗਲੋਈਐ ॥੪॥

tis gur knau. sabh namasakaar karahu; jin. har kee har gaal galoeeai |4|

Sant Singh KhalsaLet everyone bow in worship to the Guru, who utters the sermon of the Lord. ||4||
Manmohan SinghLet us all pay homage to that Guru who utters the Divine sermon of the Lord.
Manmohan Singh (Punjabi)ਸਾਰੇ ਜਣੇ ਉਸ ਗੁਰੂ ਨੂੰ ਪ੍ਰਣਾਮ ਕਰੋ, ਜੋ ਪ੍ਰਭੂ ਦੀ ਈਸ਼ਵਰੀ ਕਥਾ-ਵਾਰਤਾ ਉਚਾਰਨ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨ ਗੁਰੋਂ ਸੇ ਮਿਲ ਕਰ ਕੇ ਹਰਿ ਕੀ (ਗਾਲ) ਬਾਰਤਾ (ਗਲੋਈਐ) ਕਥਨ ਕਰੀ ਹੈ, ਤਿਨ ਸਤਿਗੁਰੋਂ ਕੋ ਸਭ ਕੋਈ ਨਮਸਕਾਰ ਕਰੋ॥੪॥
Prof. Sahib Singhਸਾਰੇ ਉਸ ਗੁਰੂ ਨੂੰ ਸਿਰ ਨਿਵਾਓ ਜੋ ਸਦਾ ਪ੍ਰਭੂ ਦੀ ਸਿਫ਼ਤ-ਸਾਲਾਹ ਦੀਆਂ ਗੱਲਾਂ ਕਰਦਾ ਹੈ ॥੪॥

ਪਦ ਅਰਥ ਗਲੋਈਐ = ਆਖਦਾ ਹੈ ॥੪॥

SikhNet (Spanish)Saluda siempre a tu Guru, Quien ha recitado la Palabra del Señor. (4)
Answers quote the Granth verbatim with Ang citations. AI commentary is not Gurbani and not a religious ruling.