ੴ

ਸਿੱਖਬਾਣੀ · SikhBani

Ang 587

Sri Guru Granth Sahib · Raag Vadhans · 6 shabads, 40 lines
Translations
Shabad Guru Amardas Ji Raag Vadhans continued from Ang 586

ਦੁਖਿ ਲਗੈ ਘਰਿ ਘਰਿ ਫਿਰੈ; ਅਗੈ ਦੂਣੀ ਮਿਲੈ ਸਜਾਇ ॥

dukh lagai ghar ghar firai; agai doonee milai sajaae |

Sant Singh KhalsaAfflicted with pain, he wanders from house to house, and in the world hereafter, he receives double punishment.
Manmohan SinghInfested with the pain of hunger, the man wanders from house to house and hereafter, he obtains tow fold punishment.
Manmohan Singh (Punjabi)ਭੁੱਖ ਦੀ ਪੀੜ ਲੱਗਣ ਤੇ ਉਹ ਗ੍ਰਿਹ ਗ੍ਰਿਹ ਭਟਕਦਾ ਫਿਰਦਾ ਹੈ ਅਤੇ ਪ੍ਰਲੋਕ ਅੰਦਰ ਉਸ ਨੂੰ ਦੁਗਣੀ ਸਜਾ ਮਿਲਦੀ ਹੈ।
Fareedkot Teekaਵਹੁ ਭੇਖੀ ਦੁਖ ਲਗੇ ਹੂਏ ਘਰਿ ਘਰਿ ਮੇਂ ਫਿਰਤੇ ਹੈਂ, ਇਸ ਸੇ ਉਨ ਕੋ ਪਰਲੋਕ ਮੇਂ ਦੂਣੀ ਸਜਾਇ ਮਿਲੈਗੀ॥
Prof. Sahib Singh(ਭੇਖੀ ਸਾਧੂ ਤ੍ਰਿਸ਼ਨਾ ਦੇ) ਦੁੱਖ ਵਿਚ ਕਲਪਦਾ ਹੈ, ਘਰ ਘਰ ਭਟਕਦਾ ਫਿਰਦਾ ਹੈ, ਤੇ ਪਰਲੋਕ ਵਿਚ ਇਸ ਨਾਲੋਂ ਭੀ ਵਧੀਕ ਸਜ਼ਾ ਭੁਗਤਦਾ ਹੈ।

ਪਦ ਅਰਥ ਅਗੈ = ਪਰਲੋਕ ਵਿਚ।

SikhNet (Spanish)Pordioseando de puerta en puerta, como limosnero, en pos de la humildad, uno sólo sufre, y en el más allá, sufre doblemente.

ਅੰਦਰਿ ਸਹਜੁ. ਨ ਆਇਓ; ਸਹਜੇ ਹੀ ਲੈ ਖਾਇ ॥

andar sehaj. na aaeo; sahaje hee lai khaae |

Sant Singh KhalsaPeace does not come to his heart - he is not content to eat what comes his way.
Manmohan SinghContentment enters not his mind that he may eat, with contentment what he obtains.
Manmohan Singh (Punjabi)ਉਸ ਦੇ ਮਨ ਵਿੱਚ ਸੰਤੋਖ ਨਹੀਂ ਆਉਂਦਾ, ਤਾਂ ਜੋ ਉਹ ਜਿਹੜਾ ਕੁਛ ਉਸ ਨੂੰ ਮਿਲਦਾ ਹੈ, ਉਸ ਨੂੰ ਸੰਤੋਖ ਨਾਲ ਖਾਵੇ।
Fareedkot Teekaਤਿਨ ਕੇ ਅੰਦਰ ਯਹ (ਸਹਜੁ) ਗ੍ਯਾਨ ਨਹੀਂ ਆਇਆ ਹੈ, ਜੋ (ਸਹਜੇ ਹੀ) ਬਿਚਾਰ ਪੂਰਬਕ ਭਿਖ੍ਯਾ ਲੇ ਕਰ ਪਾਵੋ ਅਰਥਾਤ ਧਰਮ ਸਾਸਤ੍ਰ ਅਨੁਸਾਰ ਭਿਖ੍ਯਾ ਲੇਵੇ॥
Prof. Sahib Singhਭੇਖੀ ਸਾਧੂ ਦੇ ਮਨ ਵਿਚ ਸ਼ਾਂਤੀ ਨਹੀਂ ਆਉਂਦੀ, ਜਿਸ ਸ਼ਾਂਤੀ ਦੀ ਬਰਕਤਿ ਨਾਲ ਉਹ ਜੋ ਕੁਝ ਉਸ ਨੂੰ ਕਿਸੇ ਪਾਸੋਂ ਮਿਲੇ, ਲੈ ਕੇ ਖਾ ਲਏ (ਭਾਵ, ਤ੍ਰਿਪਤ ਹੋ ਜਾਏ);

ਪਦ ਅਰਥ ਸਹਜੁ = ਅਡੋਲਤਾ, ਸੰਤੋਖ।

SikhNet (Spanish)Su interior no logra la Paz para que pueda estar contento con lo que recibe.

ਮਨਹਠਿ ਜਿਸ ਤੇ ਮੰਗਣਾ; ਲੈਣਾ ਦੁਖੁ ਮਨਾਇ ॥

manahatth jis te manganaa; lainaa dukh manaae |

Sant Singh KhalsaWith his stubborn mind, he begs, and grabs, and annoys those who give.
Manmohan SinghFrom whom-so-ever he begs, he begs with his mind's pertness and he takes by causing annoyance to his giver.
Manmohan Singh (Punjabi)ਜਿਸ ਕਿਸੇ ਪਾਸੋਂ ਉਹ ਮੰਗਦਾ ਹੈ, ਉਹ ਆਪਣੇ ਚਿੱਤ ਦੀ ਨਿਰਲੱਜਤਾ ਨਾਲ ਮੰਗਦਾ ਹੈ ਅਤੇ ਲੈਣ ਦੁਆਰਾ ਉਹ ਆਪਣੇ ਦੇਣ ਵਾਲੇ ਨੂੰ ਖੁਦ ਪਚਾਉਂਦਾ ਹੈ।
Fareedkot Teekaਮਨ ਹਠ ਕਰ ਕੇ ਜਿਸ ਸੇ ਮਾਂਗਣਾ ਕਰਤੇ ਹੈਂ ਤਿਸ ਸੇ (ਦੁਖੁ ਮਨਾਇ) ਦੁਖ ਜਣਾਇ ਕਰ ਭਿਖ੍ਯਾ ਲੈਣਾ ਕਰਤੇ ਹੈਂ, ਭਾਵ ਦਾਤਾ ਕੋ ਦੁਖੀ ਕਰਤੇ ਹੈਂ॥
Prof. Sahib Singhਪਰ ਮਨ ਦੇ ਹਠ ਦੇ ਆਸਰੇ (ਭਿੱਖਿਆ) ਮੰਗਿਆਂ (ਦੋਹੀਂ ਧਿਰੀਂ) ਕਲੇਸ਼ ਪੈਦਾ ਕਰ ਕੇ ਹੀ ਭਿੱਖਿਆ ਲਈਦੀ ਹੈ।

ਪਦ ਅਰਥ ਦੁਖੁ ਮਨਾਇ = ਦੁੱਖ ਪੈਦਾ ਕਰ ਕੇ।

SikhNet (Spanish)Uno tiene que forzar su mente para pordiosearle a otro, y el que da también entra en dolor.

ਇਸੁ ਭੇਖੈ ਥਾਵਹੁ ਗਿਰਹੋ ਭਲਾ; ਜਿਥਹੁ ਕੋ ਵਰਸਾਇ ॥

eis bhekhai thaavahu giraho bhalaa; jithahu ko varasaae |

Sant Singh KhalsaInstead of wearing these beggar's robes, it is better to be a householder, and give to others.
Manmohan SinghTo be a house holder, who at least gives to some, is better than this wearing deceptive robe.
Manmohan Singh (Punjabi)ਇਸ ਭੇਖੀ (ਵਿਖਾਵੇ ਦਾ) ਲਿਬਾਸ ਪਹਿਨਣ ਨਾਲੋਂ ਘਰਬਾਰੀ ਹੋਣਾ ਚੰਗਾ ਹੈ, ਜੋ ਕਿਸੇ ਨਾਂ ਕਿਸੇ ਨੂੰ ਤਾਂ ਕੁਝ ਦਿੰਦਾ ਹੀ ਹੈ।
Fareedkot Teekaਐਸੇ ਭੇਖ ਸੇ ਗ੍ਰਿਹਸਤ ਹੀ ਅਛਾ ਹੈ ਜਿਸ ਸੇ ਕੋਈ (ਵਰਸਾਇ) ਕੁਛ ਪਾਇ ਲਵੈ॥
Prof. Sahib Singhਇਸ ਭੇਖ ਨਾਲੋਂ ਗ੍ਰਿਹਸਥ ਚੰਗਾ ਹੈ, ਕਿਉਂਕਿ ਇਥੋਂ ਮਨੁੱਖ ਆਪਣੀ ਆਸ ਪੂਰੀ ਕਰ ਸਕਦਾ ਹੈ।

ਪਦ ਅਰਥ ਥਾਵਹੁ = ਨਾਲੋਂ। ਵਰਸਾਇ = ਕੰਮ ਸਵਾਰਦਾ ਹੈ।

SikhNet (Spanish)De vestirse como un mendigo, es mejor ser un sostenedor de hogar, pues él comparte su pan con los demás.

ਸਬਦਿ ਰਤੇ ਤਿਨਾ ਸੋਝੀ ਪਈ; ਦੂਜੈ ਭਰਮਿ ਭੁਲਾਇ ॥

sabad rate tinaa sojhee pee; doojai bharam bhulaae |

Sant Singh KhalsaThose who are attuned to the Word of the Shabad, acquire understanding; the others wander, deluded by doubt.
Manmohan SinghThey who are imbued with the Name, acquire understanding while others go astray in doubt.
Manmohan Singh (Punjabi)ਜੋ ਨਾਮ ਨਾਲ ਰੰਗੀਜੇ ਹਨ, ਉਨ੍ਹਾਂ ਨੂੰ ਸਮਝ ਆ ਜਾਂਦੀ ਹੈ, ਹੋਰ ਸੰਦੇਹ ਅੰਦਰ ਭੰਬਲਭੂਸੇ ਖਾਂਦੇ ਹਨ।
Fareedkot Teekaਜੋ ਗੁਰ ਸ਼ਬਦ ਮੇਂ ਰਾਤੇ ਹੈਂ ਤਿਨ ਕੋ ਸੋਝੀ ਭਈ ਹੈ, ਭਾਵ ਪਰਮੇਸ੍ਵਰ ਕੋ ਜਾਣਿਆ ਹੈ ਔਰ ਦੂਸਰੇ ਮਨਮੁਖ ਭਰਮ ਮੇਂ ਭੂਲੇ ਫਿਰਤੇ ਹੈਂ॥
Prof. Sahib Singhਜੋ ਮਨੁੱਖ ਗੁਰੂ ਦੇ ਸ਼ਬਦ ਵਿਚ ਰੱਤੇ ਜਾਂਦੇ ਹਨ, ਉਹਨਾਂ ਨੂੰ ਉੱਚੀ ਸੂਝ ਪ੍ਰਾਪਤ ਹੁੰਦੀ ਹੈ; ਪਰ, ਜੋ ਮਾਇਆ ਵਿਚ ਫਸੇ ਰਹਿੰਦੇ ਹਨ, ਉਹ ਭਟਕਦੇ ਹਨ।
SikhNet (Spanish)Aquéllos que están imbuidos en la Palabra, despiertan en su Ser, y los demás son desviados del Sendero por la duda,

ਪਇਐ ਕਿਰਤਿ ਕਮਾਵਣਾ; ਕਹਣਾ ਕਛੂ. ਨ ਜਾਇ ॥

peiai kirat kamaavanaa; kahanaa kachhoo. na jaae |

Sant Singh KhalsaThey act according to their past actions; it is useless to talk to them.
Manmohan SinghThey act according to their past action, it is of no use to address them.
Manmohan Singh (Punjabi)ਉਹ ਆਪਣੇ ਪੂਰਬਲੇ ਕਰਮਾਂ ਅਨੁਸਾਰ ਕੰਮ ਕਰਦੇ ਹਨ। ਉਨ੍ਹਾਂ ਨਾਲ ਗਲਬਾਤ ਕਰਨ ਦਾ ਕੋਈ ਲਾਭ ਨਹੀਂ।
Fareedkot Teekaਜੋ ਪੂਰਬ ਕਰਮ ਲਿਖਾ ਹੈ, ਤੈਸੇ ਹੀ ਅਬ ਕਮਾਉਣਾ ਕਰਤੇ ਹੈਂ ਔਰ ਕੁਛ ਨਹੀਂ ਜਾਤਾ ਹੈ॥
Prof. Sahib Singhਪਿਛਲੇ ਕੀਤੇ ਕਰਮਾਂ (ਦੇ ਸੰਸਕਾਰਾਂ ਅਨੁਸਾਰ) ਦੀ ਕਾਰ ਕਮਾਉਣੀ ਪੈਂਦੀ ਹੈ। ਇਸ ਬਾਰੇ ਕੁਝ ਹੋਰ ਕੀ ਆਖਿਆ ਜਾ ਸਕਦਾ?
SikhNet (Spanish)pues tal es el decreto del Karma para ellos. Ante esto uno queda boquiabierto.

ਨਾਨਕ. ਜੋ ਤਿਸੁ ਭਾਵਹਿ ਸੇ ਭਲੇ; ਜਿਨ ਕੀ ਪਤਿ ਪਾਵਹਿ ਥਾਇ ॥੧॥

naanak. jo tis bhaaveh se bhale; jin kee pat paaveh thaae |1|

Sant Singh KhalsaO Nanak, those who are pleasing unto the Lord are good; He upholds their honor. ||1||
Manmohan SinghNanak they alone are good, who are pleasing to the Lord and whose honour He upholds.
Manmohan Singh (Punjabi)ਨਾਨਕ ਕੇਵਲ ਓਹੀ ਚੰਗੇ ਹਨ, ਜਿਹੜੇ ਉਸ ਸੁਆਮੀ ਨੂੰ ਚੰਗੇ ਲੱਗਦੇ ਹਨ ਤੇ ਜਿਨ੍ਹਾਂ ਦੀ ਇੱਜ਼ਤ ਉਹ ਬਰਕਰਾਰ ਰੱਖਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨ ਕੀ ਪ੍ਰਿਤਿਸਠਾ ਕੋ ਹਰਿ (ਪਾਵਹਿ ਥਾਇ) ਸਫਲ ਕਰ ਲੇਤਾ ਹੈ ਔ ਜੋ ਤਿਸ ਕੋ ਭਾਉਤੇ ਹੈਂ ਸੋਈ ਭਲੇ ਹੈਂ॥੧॥
Prof. Sahib Singhਹੇ ਨਾਨਕ! ਜੋ ਜੀਵ ਉਸ ਪ੍ਰਭੂ ਨੂੰ ਪਿਆਰੇ ਲੱਗਦੇ ਹਨ, ਉਹੀ ਚੰਗੇ ਹਨ, ਕਿਉਂਕਿ, ਹੇ ਪ੍ਰਭੂ! ਤੂੰ ਉਹਨਾਂ ਦੀ ਇੱਜ਼ਤ ਥਾਂਇ ਪਾਉਂਦਾ ਹੈ (ਭਾਵ, ਲਾਜ ਰੱਖਦਾ ਹੈਂ) ॥੧॥

ਪਦ ਅਰਥ ਪਾਵਹਿ = ਤੂੰ ਪਾਉਂਦਾ ਹੈਂ ॥੧॥

SikhNet (Spanish)Dice Nanak, benditos son aquéllos seres con quienes el Señor está complacido y quienes son aprobados por Él. (1)

Open this shabad (9 lines, Angs 586-587) →

Shabad Guru Amardas Ji Raag Vadhans

ਮਃ ੩ ॥

mahalaa 3 |

Sant Singh KhalsaThird Mehl:
Manmohan Singh3rd Guru.
Manmohan Singh (Punjabi)ਤੀਜੀ ਪਾਤਿਸ਼ਾਹੀ।
SikhNet (Spanish)Mejl Guru Amar Das, Tercer Canal Divino.

ਸਤਿਗੁਰਿ ਸੇਵਿਐ ਸਦਾ ਸੁਖੁ; ਜਨਮ ਮਰਣ ਦੁਖੁ ਜਾਇ ॥

satigur seviai sadaa sukh; janam maran dukh jaae |

Sant Singh KhalsaServing the True Guru, one finds a lasting peace; the pains of birth and death are removed.
Manmohan SinghServing the True Guru, the mortal is ever in peace, and his pain of birth and death is removed.
Manmohan Singh (Punjabi)ਸੱਚੇ ਗੁਰਾਂ ਦੀ ਘਾਲ ਕਮਾਉਣ ਦੁਆਰਾ ਪ੍ਰਾਣੀ ਹਮੇਸ਼ਾਂ ਆਰਾਮ ਵਿੱਚ ਰਹਿੰਦਾ ਹੈ ਅਤੇ ਉਸ ਦੀ ਜੰਮਣ ਤੇ ਮਰਨ ਦੀ ਪੀੜ ਨਵਿਰਤ ਹੋ ਜਾਂਦੀ ਹੈ।
Fareedkot Teekaਸਤਿਗੁਰੋਂ ਕੋ ਸੇਵਨ ਕਰ ਕੇ ਸਦਾ ਸੁਖ ਪ੍ਰਾਪਤਿ ਹੋਤਾ ਹੈ ਔ ਜਨਮ ਮਰਨ ਕਾ ਦੁਖ ਜਾਤਾ ਰਹਤਾ ਹੈ॥
Prof. Sahib Singhਗੁਰੂ ਦੇ ਦੱਸੇ ਰਾਹ ਉੱਤੇ ਤੁਰਿਆਂ ਸਦਾ ਸੁਖ ਮਿਲਦਾ ਹੈ, ਤੇ ਜਮਣ-ਮਰਨ ਦੇ ਸਾਰੇ ਦੁਖ ਦੂਰ ਹੋ ਜਾਂਦੇ ਹਨ,

ਪਦ ਅਰਥ ਜਨਮ ਮਰਣ ਦੁਖੁ = ਜੰਮਣ ਤੋਂ ਲੈ ਕੇ ਮਰਨ ਤਕ ਦਾ ਦੁੱਖ, ਸਾਰੀ ਉਮਰ ਦਾ ਦੁੱਖ, ਮੌਤ ਦਾ ਸਹਮ ਜੋ ਸਾਰੀ ਉਮਰ ਪਿਆ ਰਹਿੰਦਾ ਹੈ।

SikhNet (Spanish)Sirviendo al Verdadero Guru, uno está siempre en Éxtasis y es liberado del dolor de sus nacimientos y muertes.

ਚਿੰਤਾ. ਮੂਲਿ ਨ ਹੋਵਈ; ਅਚਿੰਤੁ ਵਸੈ ਮਨਿ ਆਇ ॥

chintaa. mool na hovee; achint vasai man aae |

Sant Singh KhalsaHe is not troubled by anxiety, and the carefree Lord comes to dwell in the mind.
Manmohan SinghAnxiety visits him not at all and the care free Lord comes to abide in his mind.
Manmohan Singh (Punjabi)ਉਸ ਨੂੰ ਉਕਾ ਹੀ ਫਿਰਕ ਅੰਦੇਸਾ, ਨਹੀਂ ਹੁੰਦਾ ਅਤੇ ਫਿਕਰ-ਰਹਿਤ ਸਾਹਿਬ ਉਸ ਦੇ ਚਿੱਤ ਵਿੱਚ ਆ ਟਿਕਦਾ ਹੈ।
Fareedkot Teekaਪੁਨਾ ਚਿੰਤਾ ਕਦੇ ਨਹੀਂ ਹੋਤੀ ਅਰ (ਅਚਿੰਤ) ਵਾਹਿਗੁਰੂ ਤਿਨ ਕੇ ਮਨ ਮੇਂ ਆਇ ਬਸਤਾ ਹੈ॥
Prof. Sahib Singhਤੇ ਚਿੰਤਾ ਉੱਕਾ ਹੀ ਨਹੀਂ ਰਹਿੰਦੀ (ਕਿਉਂਕਿ) ਚਿੰਤਾ ਤੋਂ ਰਹਿਤ ਪ੍ਰਭੂ ਮਨ ਵਿਚ ਆ ਵੱਸਦਾ ਹੈ।
SikhNet (Spanish)El Intrépido Señor viene a habitar en su mente desplazando todos sus temores.

ਅੰਤਰਿ ਤੀਰਥੁ ਗਿਆਨੁ ਹੈ; ਸਤਿਗੁਰਿ ਦੀਆ ਬੁਝਾਇ ॥

antar teerath giaan hai; satigur deea bujhaae |

Sant Singh KhalsaDeep within himself, is the sacred shrine of spiritual wisdom, revealed by the True Guru.
Manmohan SinghWithin him is the sacred shrine of Divine knowledge, which the True Guru is revealed to him.
Manmohan Singh (Punjabi)ਉਸ ਦੇ ਅੰਦਰ ਬ੍ਰਹਮ-ਬੋਧ ਦਾ ਧਰਮ ਅਸਥਾਨ ਹੈ। ਸੱਚੇ ਗੁਰਾਂ ਨੇ ਇਹ ਉਸ ਨੂੰ ਦੱਸ ਦਿੱਤਾ ਹੈ।
Fareedkot Teekaਹੇ ਭਾਈ! ਅੰਤਸਕਰਨ ਮੇਂ ਜੋ ਗ੍ਯਾਨ ਰੂਪ ਤੀਰਥ ਹੈ, ਸੋ ਸਤਗੁਰੋਂ ਨੇ ਬੁਝਾਇ ਦੀਆ ਹੈ॥
Prof. Sahib Singhਸਤਿਗੁਰੂ ਨੇ ਇਸ ਸਮਝ ਬਖ਼ਸ਼ੀ ਹੈ ਕਿ ਮਨੁੱਖ ਦੇ ਅੰਦਰ ਹੀ ਗਿਆਨ (-ਰੂਪ) ਤੀਰਥ ਹੈ।
SikhNet (Spanish)En el interior está la estación de peregrinaje de la Sabiduría; a través del Guru es revelada.

ਮੈਲੁ ਗਈ ਮਨੁ ਨਿਰਮਲੁ ਹੋਆ; ਅੰਮ੍ਰਿਤ ਸਰਿ ਤੀਰਥਿ ਨਾਇ ॥

mail gee man niramal hoaa; amrit sar teerath naae |

Sant Singh KhalsaHis filth is removed, and his soul becomes immaculately pure, bathing in the sacred shrine, the pool of Ambrosial Nectar.
Manmohan SinghBathing in the tank of Nectar of the sacred shrine, filth is removed and his soul becomes stainless.
Manmohan Singh (Punjabi)ਧਰਮ ਅਸਥਾਨ ਦੇ ਸੁਧਾਰਸ ਦੇ ਤਾਲਾਬ ਅੰਦਰ ਨ੍ਹਾ ਕੇ ਮੈਲ ਲਹਿ ਜਾਂਦੀ ਹੈ ਤੇ ਉਸ ਦੀ ਆਤਮਾ ਪਵਿੱਤ੍ਰ ਹੋ ਜਾਂਦੀ ਹੈ।
Fareedkot Teekaਤਿਸ ਅੰਮ੍ਰਿਤਸਰ ਤੀਰਥ ਮੇਂ ਸਨਾਨ ਕਰ ਕੇ ਮੈਲ ਜਾਤੀ ਰਹੀ ਹੈ, ਤਿਸ ਸੇ ਮਨ ਸੁਧ ਅਰਥਾਤ ਗ੍ਯਾਨ ਵਾਲਾ ਹੂਆ ਹੈ॥
Prof. Sahib Singhਜੋ ਨਾਮ-ਅੰਮ੍ਰਿਤ ਦੇ ਸਰੋਵਰ ਵਿਚ ਤੀਰਥ ਨ੍ਹਾਉਂਦਾ ਹੈ ਉਸ ਦੀ (ਮਨ ਦੇ ਵਿਕਾਰਾਂ ਦੀ) ਮੈਲ ਦੂਰ ਹੋ ਜਾਂਦੀ ਹੈ ਤੇ ਮਨ ਪਵਿਤ੍ਰ ਹੋ ਜਾਂਦਾ ਹੈ।
SikhNet (Spanish)Uno se purifica y se vuelve Inmaculado bañándose en este mar de Néctar.

ਸਜਣ ਮਿਲੇ ਸਜਣਾ; ਸਚੈ ਸਬਦਿ ਸੁਭਾਇ ॥

sajan mile sajanaa; sachai sabad subhaae |

Sant Singh KhalsaThe friend meets with the True Friend, the Lord, through the love of the Shabad.
Manmohan SinghThrough love of the True Name, the friend meets with God, the Friend.
Manmohan Singh (Punjabi)ਸੱਚੇ ਨਾਮ ਦੇ ਪ੍ਰੇਮ ਰਾਹੀਂ ਮਿੱਤ੍ਰ ਵਹਿਗੁਰੂ ਮਿੱਤਰ ਨੂੰ ਮਿਲ ਪੈਂਦਾ ਹੈ।
Fareedkot Teekaਪਰੰਤੂ ਜਬ (ਸਜਣ) ਜਗ੍ਯਾਸੂ ਗੁਰੂ ਰੂਪ ਸਜਨ ਸੇ ਮਿਲੇ ਤਬ ਵਹੁ ਸਚੇ ਉਪਦੇਸ਼ ਮੇਂ ਸੁਭਾਇਮਾਨ ਹੋਤਾ ਹੈ॥
Prof. Sahib Singhਸਤਿਗੁਰੂ ਦੇ ਸੱਚੇ ਸ਼ਬਦ ਦੀ ਬਰਕਤਿ ਨਾਲ ਸਹਿਜੇ ਹੀ ਸਤਸੰਗੀਆਂ ਨੂੰ ਸਤਸੰਗੀ ਆ ਮਿਲਦੇ ਹਨ,
SikhNet (Spanish)El Alma es conducida a encontrar el Alma Universal a través del Amor de la Palabra Verdadera.

ਘਰ ਹੀ ਪਰਚਾ ਪਾਇਆ; ਜੋਤੀ ਜੋਤਿ ਮਿਲਾਇ ॥

ghar hee parachaa paaeaa; jotee jot milaae |

Sant Singh KhalsaWithin the home of his own being, he finds the Divine Self, and his light blends with the Light.
Manmohan Singhwithin his home, he obtains Divine knowledge and his light blends with the Supreme Light.
Manmohan Singh (Punjabi)ਆਪਣੇ ਗ੍ਰਿਹ ਅੰਦਰ ਹੀ ਉਹ ਬ੍ਰਹਮ ਵੀਚਾਰ ਨੂੰ ਪਾ ਲੈਂਦਾ ਹੈ ਤੇ ਉਸ ਦਾ ਨੂਰ ਪਰਮ ਨੂਰ ਨਾਲ ਅਭੇਦ ਹੋ ਜਾਂਦਾ ਹੈ।
Fareedkot Teekaਔ (ਘਰ) ਰਿਦੇ ਮੇਂ (ਪਰਚਾ ਪਾਇਆ) ਅਭਿਆਸ ਮੇਂ ਮਨ ਲਗਾ ਰਹਿਤਾ ਹੈ ਜੋਤੀ ਨੇ ਤਿਨ ਕੀ ਜੋਤ ਅਪਨੇ ਮੇਂ ਮਿਲਾਈ ਹੈ॥
Prof. Sahib Singhਹਿਰਦੇ-ਰੂਪ ਘਰ ਵਿਚ ਉਹਨਾਂ ਨੂੰ (ਪ੍ਰਭੂ-ਸਿਮਰਨ ਰੂਪ) ਆਹਰ ਮਿਲ ਜਾਂਦਾ ਹੈ ਤੇ ਪ੍ਰਭੂ ਵਿਚ ਬਿਰਤੀ ਜੁੜ ਜਾਂਦੀ ਹੈ।
SikhNet (Spanish)En su propio hogar uno se relaciona con su Ser y la luz propia se funde en la Luz de Dios.

ਪਾਖੰਡਿ. ਜਮਕਾਲੁ ਨ ਛੋਡਈ; ਲੈ ਜਾਸੀ ਪਤਿ ਗਵਾਇ ॥

paakhandd. jamakaal na chhoddee; lai jaasee pat gavaae |

Sant Singh KhalsaThe Messenger of Death does not leave the hypocrite; he is led away in dishonor.
Manmohan SinghThe Death's courier leaves not an hypocrite, and dishonouring him, goads him on.
Manmohan Singh (Punjabi)ਦੰਭੀ ਨੂੰ ਮੌਤ ਦਾ ਦੂਤ ਛੱਡਦਾ ਨਹੀਂ ਅਤੇ ਉਸ ਨੂੰ ਬੇਇੱਜ਼ਤ ਕਰਕੇ ਅੱਗੇ ਲਾ ਲੈਂਦਾ ਹੈ।
Fareedkot Teekaਪਾਖੰਡ ਕਰਨੇ ਸੇ ਜਮ ਕਾਲ ਕਰਨੇ ਵਾਲਾ ਜੋ ਹੈ, ਸੋ ਨਹੀਂ ਛੋਡਤਾ, ਪ੍ਰਤਿਸਟਾ ਬਿਗਾੜ ਕਰ ਕੇ ਲੇ ਜਾਇਗਾ॥
Prof. Sahib Singhਪਰ, ਪਖੰਡ ਕੀਤਿਆਂ ਮੌਤ ਦਾ ਸਹਮ ਨਹੀਂ ਛੱਡਦਾ, (ਪਖੰਡ ਦੀ) ਇੱਜ਼ਤ ਮਿਟਾ ਕੇ ਮੌਤ ਇਸ ਨੂੰ ਲੈ ਤੁਰਦੀ ਹੈ।
SikhNet (Spanish)Si uno practica el engaño, la muerte no se retira, y deshonrándonos, nos lleva.

ਨਾਨਕ. ਨਾਮਿ ਰਤੇ ਸੇ ਉਬਰੇ; ਸਚੇ ਸਿਉ ਲਿਵ ਲਾਇ ॥੨॥

naanak. naam rate se ubare; sache siau liv laae |2|

Sant Singh KhalsaO Nanak, those who are imbued with the Naam are saved; they are in love with the True Lord. ||2||
Manmohan SinghNanak, they who are imbued with the Name are saved and with the True Lord, they bear love.
Manmohan Singh (Punjabi)ਨਾਨਕ ਜੋ ਨਾਮ ਨਾਲ ਰੰਗੇ ਹਨ, ਉਹ ਬੱਚ ਜਾਂਦੇ ਹਨ। ਸੱਚੇ ਸਾਹਿਬ ਨਾਲ ਉਨ੍ਹਾਂ ਦਾ ਪਿਆਰ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਸਚੇ ਨਾਮ ਮੇਂ ਬ੍ਰਿਤੀ ਲਗਾਇ ਕਰ ਕੇ ਰਤੇ ਹੈਂ ਸੋਈ ਕਾਲ ਤੇ (ਉਬਰੇ) ਬਚੇ ਹੈਂ॥੨॥☬ਸਤਿਸੰਗ ਕੀ ਮਹਿਮਾ ਕਹਤੇ ਹੈਂ:
Prof. Sahib Singhਹੇ ਨਾਨਕ! ਜੋ ਮਨੁੱਖ ਨਾਮ ਵਿਚ ਰੰਗੇ ਹੋਏ ਹਨ ਉਹ ਸਦਾ-ਥਿਰ ਰਹਿਣ ਵਾਲੇ ਪ੍ਰਭੂ (ਦੇ ਚਰਨਾਂ) ਵਿਚ ਸੁਰਤ ਜੋੜ ਕੇ (ਇਸ ਸਹਮ ਤੋਂ) ਬਚ ਜਾਂਦੇ ਹਨ ॥੨॥
SikhNet (Spanish)Dice Nanak, aquéllos que están imbuidos en el Nombre del Señor, son salvados al estar entonados en el Verdadero Señor. (2)

Open this shabad →

Shabad Guru Ramdas Ji Raag Vadhans

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਤਿਤੁ ਜਾਇ ਬਹਹੁ ਸਤਸੰਗਤੀ; ਜਿਥੈ ਹਰਿ ਕਾ ਹਰਿ ਨਾਮੁ ਬਿਲੋਈਐ ॥

tit jaae bahahu satasangatee; jithai har kaa har naam biloeeai |

Sant Singh KhalsaGo, and sit in the Sat Sangat, the True Congregation, where the Name of the Lord is churned.
Manmohan SinghGo and sit in the society of saints where Lord God's Name is churned (meditated upon).
Manmohan Singh (Punjabi)ਜਾ ਕੇ ਉਸ ਸਾਧ ਸੰਗਤ ਵਿੱਚ ਬੈਠ, ਜਿਥੇ ਵਾਹਿਗੁਰੂ ਸੁਆਮੀ ਦਾ ਨਾਮ ਰਿੜਕਿਆ (ਸਿਮਰਿਆ) ਜਾਂਦਾ ਹੈ।
Fareedkot Teekaਤਿਸ ਸਤਸੰਗਤ ਮੇਂ ਜਾਇ ਕਰ ਕੇ ਬੈਠੋ ਜਹਾਂ ਹਰੀ ਕਾ ਹਰ ਪ੍ਰਾਕਰ ਸੇ ਨਾਮ ਹੀ (ਬਿਲੋਈਐ) ਰਿੜਕੀਤਾ ਹੈ ਅਰਥਾਤ ਬਿਚਾਰੀਤਾ ਹੈ॥
Prof. Sahib Singhਉਸ ਸਤਸੰਗ ਵਿਚ ਜਾ ਕੇ ਬੈਠੋ, ਜਿਥੇ ਪ੍ਰਭੂ ਦੇ ਨਾਮ ਦੀ ਵਿਚਾਰ ਹੁੰਦੀ ਹੈ,

ਪਦ ਅਰਥ ਬਿਲੋਈਐ = ਰਿੜਕੀਦਾ ਹੈ, ਵਿਚਾਰੀਦਾ ਹੈ।

SikhNet (Spanish)Ve y únete a la Sociedad de los Santos en donde meditan en el Nombre el Señor.

ਸਹਜੇ ਹੀ ਹਰਿ ਨਾਮੁ ਲੇਹੁ; ਹਰਿ ਤਤੁ. ਨ ਖੋਈਐ ॥

sahaje hee har naam lehu; har tat. na khoeeai |

Sant Singh KhalsaIn peace and poise, contemplate the Lord's Name - don't lose the essence of the Lord.
Manmohan SinghRemember thou the God's Name with composure, that thou mayest not lose God, the Essence.
Manmohan Singh (Punjabi)ਤੂੰ ਧੀਰਜ ਭਾਅ ਨਾਲ ਰੱਬ ਦੇ ਨਾਮ ਦਾ ਸਿਮਰਨ ਕਰ, ਤਾਂ ਜੋ ਤੂੰ ਵਾਹਿਗੁਰੂ ਦੇ ਜੌਹਰ ਨੂੰ ਨਾਂ ਗੁਆ ਬੈਠੇ।
Fareedkot Teeka(ਸਹਜੇ) ਸੁਭਾਵਕ ਹੀ ਹਰਿ ਨਾਮ ਲੇਤੇ ਰਹੋ ਹਰਿ ਤਤ੍ਵ ਰੂਪ ਗਵਾਚੇਗਾ ਨਹੀਂ; ਭਾਵ ਜੈਸੇ ਸਹਜੇ ਰਿੜਕਨੇ ਕਰ ਮਖਣ ਨਿਕਸਤਾ ਹੈ ਬਿਗੜਤਾ ਨਹੀਂ, ਤੈਸੇ ਨਾਮ ਜਪ ਅਰ ਆਤਮ ਵਿਚਾਰ ਕਰ ਹਰੀ ਪ੍ਰਾਪਤਿ ਹੋਤਾ ਹੈ॥
Prof. Sahib Singh(ਉਥੇ ਜਾ ਕੇ) ਮਨ ਟਿਕਾ ਕੇ ਹਰੀ ਦਾ ਨਾਮ ਜਪੋ, ਤਾਂ ਜੋ ਨਾਮ-ਤੱਤ ਖੁੱਸ ਨਾਹ ਜਾਏ।

ਪਦ ਅਰਥ ਸਹਜੇ = ਅਡੋਲਤਾ ਵਿਚ, ਟਿਕੇ ਹੋਏ ਮਨ ਨਾਲ। ਤਤੁ = ਅਸਲੀ ਚੀਜ਼।

SikhNet (Spanish)Contempla el Nombre sentado en completa Paz para que no pierdas Su Quintaesencia,

ਨਿਤ ਜਪਿਅਹੁ ਹਰਿ ਹਰਿ ਦਿਨਸੁ ਰਾਤਿ; ਹਰਿ ਦਰਗਹ ਢੋਈਐ ॥

nit japiahu har har dinas raat; har daragah dtoeeai |

Sant Singh KhalsaChant the Name of the Lord, Har, Har, constantly, day and night, and you shall be accepted in the Court of the Lord.
Manmohan SinghDay and night repeat ever repeats God's Name, that thou myest find protection in God's court.
Manmohan Singh (Punjabi)ਦਿਨ ਰੈਣ ਹਮੇਸ਼ਾਂ ਰੱਬ ਦੇ ਨਾਮ ਦਾ ਉਚਾਰਨ ਕਰ। ਤਾਂ ਜੋ ਤੈਨੂੰ ਰੱਬ ਦੇ ਦਰਬਾਰ ਅੰਦਰ ਪਨਾਹ ਮਿਲ ਜਾਵੇ।
Fareedkot Teekaਨਿਤ ਰਾਤ ਦਿਨ ਹਰਿ ਹਰਿ ਨਾਮ ਜਾਪ ਕਰੋ ਤਬ ਹਰਿ ਕੀ ਦਰਗਾਹ ਮੇਂ (ਢੋਈਐ) ਆਸਰਾ ਵਾ ਆਦਰ ਮਿਲੇਗਾ॥
Prof. Sahib Singhਸਦਾ ਦਿਨ ਰਾਤ ਹਰੀ ਦਾ ਨਾਮ ਜਪੋ, ਇਹ ਨਾਮ-ਰੂਪ ਢੋਆ ਲੈ ਕੇ ਹੀ ਪ੍ਰਭੂ ਦੀ ਹਜ਼ੂਰੀ ਵਿਚ ਅੱਪੜੀਦਾ ਹੈ।
SikhNet (Spanish)habita siempre en el Nombre del Señor para que seas aceptado en Su Corte.

ਸੋ ਪਾਏ ਪੂਰਾ ਸਤਗੁਰੂ ਜਿਸੁ; ਧੁਰਿ ਮਸਤਕਿ ਲਿਲਾਟਿ ਲਿਖੋਈਐ ॥

so paae pooraa sataguroo jis; dhur masatak lilaatt likhoeeai |

Sant Singh KhalsaHe alone finds the Perfect True Guru, on whose forehead such a pre-ordained destiny is written.
Manmohan SinghHe alone obtains the perfect True Guru, on whose forehead and brow such a writ is written since the very beginning.
Manmohan Singh (Punjabi)ਕੇਵਲ ਓਹੀ ਪੂਰਨ ਸੱਚੇ ਨੂੰ ਪਾਉਂਦੇ ਹਨ, ਜਿਸ ਦੀ ਪੇਸ਼ਾਨੀ ਅਤੇ ਮੱਥੇ ਉਤੇ, ਐਨ ਆਰੰਭ ਤੋਂ ਐਸੀ ਲਿਖਤਾਕਾਰ ਲਿਖੀ ਹੋਈ ਹੈ।
Fareedkot Teekaਪਰੰਤੂ ਸੋ ਪੂਰੇ ਸਤਿਗੁਰੋਂ ਕੋ ਪਾਉਤਾ ਹੈ ਜਿਸ ਕੇ ਆਦੋਂ (ਮਸਤਕਿ) ਸਿਰੋਮਣੀ (ਲਿਲਾਟਿ) ਮਾਤ ਲੇਖ ਲਿਖਾ ਹੋਤਾ ਹੈ॥
Prof. Sahib Singhਪਰ, ਉਸੇ ਮਨੁੱਖ ਨੂੰ ਪੂਰਾ ਗੁਰੂ ਲੱਭਦਾ ਹੈ, ਜਿਸ ਦੇ ਮੱਥੇ ਉਤੇ ਧੁਰੋਂ (ਭਲੇ ਕਰਮਾਂ ਦੇ ਸੰਸਕਾਰਾਂ ਦਾ ਲੇਖ) ਲਿਖਿਆ ਹੋਇਆ ਹੈ।

ਪਦ ਅਰਥ ਲਿਲਾਟਿ = ਮੱਥੇ ਉੱਤੇ।

SikhNet (Spanish)Sólo es bendecido con el Guru aquél en cuya frente está inscrito así.

ਤਿਸੁ ਗੁਰ ਕੰਉ. ਸਭਿ ਨਮਸਕਾਰੁ ਕਰਹੁ; ਜਿਨਿ. ਹਰਿ ਕੀ ਹਰਿ ਗਾਲ ਗਲੋਈਐ ॥੪॥

tis gur knau. sabh namasakaar karahu; jin. har kee har gaal galoeeai |4|

Sant Singh KhalsaLet everyone bow in worship to the Guru, who utters the sermon of the Lord. ||4||
Manmohan SinghLet us all pay homage to that Guru who utters the Divine sermon of the Lord.
Manmohan Singh (Punjabi)ਸਾਰੇ ਜਣੇ ਉਸ ਗੁਰੂ ਨੂੰ ਪ੍ਰਣਾਮ ਕਰੋ, ਜੋ ਪ੍ਰਭੂ ਦੀ ਈਸ਼ਵਰੀ ਕਥਾ-ਵਾਰਤਾ ਉਚਾਰਨ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨ ਗੁਰੋਂ ਸੇ ਮਿਲ ਕਰ ਕੇ ਹਰਿ ਕੀ (ਗਾਲ) ਬਾਰਤਾ (ਗਲੋਈਐ) ਕਥਨ ਕਰੀ ਹੈ, ਤਿਨ ਸਤਿਗੁਰੋਂ ਕੋ ਸਭ ਕੋਈ ਨਮਸਕਾਰ ਕਰੋ॥੪॥
Prof. Sahib Singhਸਾਰੇ ਉਸ ਗੁਰੂ ਨੂੰ ਸਿਰ ਨਿਵਾਓ ਜੋ ਸਦਾ ਪ੍ਰਭੂ ਦੀ ਸਿਫ਼ਤ-ਸਾਲਾਹ ਦੀਆਂ ਗੱਲਾਂ ਕਰਦਾ ਹੈ ॥੪॥

ਪਦ ਅਰਥ ਗਲੋਈਐ = ਆਖਦਾ ਹੈ ॥੪॥

SikhNet (Spanish)Saluda siempre a tu Guru, Quien ha recitado la Palabra del Señor. (4)

Open this shabad →

Shabad Guru Amardas Ji Raag Vadhans

ਸਲੋਕ ਮਃ ੩ ॥

salok mahalaa 3 |

Sant Singh KhalsaSalok, Third Mehl:
Manmohan SinghSlok 3rd Guru.
Manmohan Singh (Punjabi)ਸਲੋਕ ਤੀਜੀ ਪਾਤਿਸ਼ਾਹੀ।
SikhNet (Spanish)Slok, Mejl Guru Amar Das, Tercer Canal Divino.

ਸਜਣ ਮਿਲੇ ਸਜਣਾ; ਜਿਨ ਸਤਗੁਰ ਨਾਲਿ ਪਿਆਰੁ ॥

sajan mile sajanaa; jin satagur naal piaar |

Sant Singh KhalsaThe friends who love the True Guru, meet with the Lord, the True Friend.
Manmohan SinghThe friends, who love the true Guru, meet with God, the Friend.
Manmohan Singh (Punjabi)ਉਹ ਮਿੱਤ੍ਰ ਜੋ ਸੱਚੇ ਗੁਰਾਂ ਨੂੰ ਮੁਹੱਬਤ ਕਰਦੇ ਹਨ, ਵਾਹਿਗੁਰੂ ਮਿੱਤ੍ਰ ਨੂੰ ਮਿਲ ਪੈਂਦੇ ਹਨ।
Fareedkot Teekaਵਹੀ ਸਜਣ ਜਗ੍ਯਾਸੂ ਸਜਣ ਗੁਰੂ ਸੇ ਮਿਲੇ ਹੈਂ ਜਿਨ ਕਾ ਸਤਗੁਰੋਂ ਕੇ ਸਾਥ ਪ੍ਯਾਰ ਹੈ॥
Prof. Sahib Singhਉਹ ਸਤਸੰਗੀ ਸਤਸੰਗੀਆਂ ਨੂੰ ਮਿਲਦੇ ਹਨ ਜਿਨ੍ਹਾਂ ਦਾ ਗੁਰੂ ਨਾਲ ਪ੍ਰੇਮ ਹੁੰਦਾ ਹੈ।
SikhNet (Spanish)Los Santos encuentran a los Santos que aman al Verdadero Guru.

ਮਿਲਿ ਪ੍ਰੀਤਮ ਤਿਨੀ ਧਿਆਇਆ; ਸਚੈ ਪ੍ਰੇਮਿ ਪਿਆਰੁ ॥

mil preetam tinee dhiaaeaa; sachai prem piaar |

Sant Singh KhalsaMeeting their Beloved, they meditate on the True Lord with love and affection.
Manmohan SinghMeeting the dear Satguru, they reflect on the Lord with true love and affection.
Manmohan Singh (Punjabi)ਪਿਆਰੇ ਸਤਿਗੁਰਾਂ ਨੂੰ ਮਿਲ ਕੇ ਉਹ ਸੱਚੀ ਪ੍ਰੀਤ ਤੇ ਮੁਹੱਬਤ ਨਾਲ ਸਾਹਿਬ ਨੂੰ ਸਿਮਰਦੇ ਹਨ।
Fareedkot Teekaਔ ਪ੍ਰੀਤਮ ਸਤਗੁਰੂ ਸੇ ਮਿਲ ਕਰ ਤਿਨੋਂ ਨੇ ਅਤੀ ਪ੍ਰੇਮ ਸੇ ਸਚੇ ਹਰੀ ਕੋ ਧ੍ਯਾ੍ਯਾ ਹੈ॥
Prof. Sahib Singhਉਹ ਮਿਲ ਕੇ ਪ੍ਰਭੂ ਪ੍ਰੀਤਮ ਨੂੰ ਸਿਮਰਦੇ ਹਨ ਕਿਉਂਕਿ ਸੱਚੇ ਪਿਆਰ ਵਿਚ ਉਹਨਾਂ ਦੀ ਬਿਰਤੀ ਜੁੜੀ ਰਹਿੰਦੀ ਹੈ;।
SikhNet (Spanish)En compañía alegre habitan en el Señor con Amor,

ਮਨ ਹੀ ਤੇ ਮਨੁ ਮਾਨਿਆ; ਗੁਰ ਕੈ ਸਬਦਿ ਅਪਾਰਿ ॥

man hee te man maaniaa; gur kai sabad apaar |

Sant Singh KhalsaTheir minds are appeased by their own minds, through the incomparable Word of the Guru's Shabad.
Manmohan SinghTheir mind is propitiated by the mind itself, through the peerless hymns of the Guru.
Manmohan Singh (Punjabi)ਗੁਰਾਂ ਦੀ ਲਾਸਾਨੀ ਬਾਣੀ ਦੁਆਰਾ ਉਨ੍ਹਾਂ ਦੇ ਚਿੱਤ ਦੀ, ਆਪਣੇ ਚਿੱਤ ਤੋਂ ਹੀ ਨਿਸ਼ਾ ਹੋ ਜਾਂਦੀ ਹੈ।
Fareedkot Teekaਗੁਰੋਂ ਕੇ ਸਬਦ ਮੇਂ ਅਪਾਰ ਪਿਆਰ ਕਰਨੇ ਸੇ ਤਿਨ ਕਾ ਮਨੁ ਮੰਨ ਅਰਥਾਤ ਗੁਰ ਮੰਤ੍ਰ ਸੇ ਮਾਨ ਗਿਆ ਹੈ॥
Prof. Sahib Singhਸਤਿਗੁਰੂ ਦੇ ਅਪਾਰ ਸ਼ਬਦ ਦੀ ਬਰਕਤਿ ਨਾਲ ਉਹਨਾਂ ਦਾ ਮਨ ਆਪਣੇ ਆਪ ਤੋਂ ਹੀ ਪ੍ਰਭੂ ਵਿਚ ਪਤੀਜ ਜਾਂਦਾ ਹੈ।
SikhNet (Spanish)y sus mentes son instruidas a través de la Palabra Infinita del Guru.

ਏਹਿ ਸਜਣ ਮਿਲੇ. ਨ ਵਿਛੁੜਹਿ; ਜਿ ਆਪਿ ਮੇਲੇ ਕਰਤਾਰਿ ॥

ehi sajan mile. na vichhurreh; ji aap mele karataar |

Sant Singh KhalsaThese friends are united, and will not be separated again; they have been united by the Creator Lord Himself.
Manmohan SinghThese friend, whom the Creator has united with Himself, separate not, after uniting.
Manmohan Singh (Punjabi)ਇਹ ਮਿੱਤ੍ਰ ਜਿਨ੍ਹਾਂ ਨੂੰ ਸਿਰਜਣਹਾਰ ਨੇ ਆਪਣੇ ਨਾਲ ਮਿਲਾ ਲਿਆ ਹੈ, ਮਿਲਣ ਮਗਰੋਂ ਫੇਰ ਵੱਖਰੇ ਨਹੀਂ ਹੁੰਦੇ।
Fareedkot Teekaਐਸੇ ਸਾਜਨ ਜੋ ਆਪ ਕਰਤਾਰ ਨੇ ਮਿਲਾਏ ਹੈਂ, ਸੋ ਬਿਛੜਤੇ ਨਹੀਂ ਹੈਂ॥
Prof. Sahib Singhਅਜੇਹੇ ਸਤਸੰਗੀ (ਇਕ ਵਾਰੀ) ਮਿਲੇ ਹੋਏ ਫਿਰ ਵਿਛੁੜਦੇ ਨਹੀਂ ਹਨ, ਕਿਉਂਕਿ ਕਰਤਾਰ ਨੇ ਆਪ ਇਹਨਾਂ ਨੂੰ ਮਿਲਾ ਦਿੱਤਾ ਹੈ।

ਪਦ ਅਰਥ ਕਰਤਾਰਿ = ਕਰਤਾਰ ਨੇ।

SikhNet (Spanish)Esos amigos a quienes el Señor Creador no ha unido, se separan más.

ਇਕਨਾ. ਦਰਸਨ ਕੀ ਪਰਤੀਤਿ, ਨ ਆਈਆ; ਸਬਦਿ. ਨ ਕਰਹਿ ਵੀਚਾਰੁ ॥

eikanaa. darasan kee parateet, na aaeea; sabad. na kareh veechaar |

Sant Singh KhalsaSome do not believe in the Blessed Vision of the Guru's Darshan; they do not contemplate the Shabad.
Manmohan SinghSome believe not in the efficacy of seeing the Guru's sight and reflect not over the Name.
Manmohan Singh (Punjabi)ਕਈ ਗੁਰਾਂ ਦੇ ਦੀਦਾਰ ਵੇਖਣ ਦੇ ਗੁਣ ਵਿੱਚ ਭਰੋਸਾ ਨਹੀਂ ਰੱਖਦੇ, ਅਤੇ ਨਾਮ ਦਾ ਸਿਮਰਨ ਨਹੀਂ ਕਰਦੇ।
Fareedkot Teekaਇਕ ਮਨਮੁਖੋਂ ਕੋ ਗੁਰਾਂ ਦੇ ਦਰਸ਼ਨ ਦੀ ਪਰਤੀਤ ਨਹੀਂ ਆਈ ਅਰ ਗੁਰ ਸਬਦ ਕਾ ਬੀਚਾਰ ਨਹੀਂ ਕਰਤੇ ਹੈਂ॥
Prof. Sahib Singhਇਕਨਾਂ (ਵਿਛੁੜੇ ਹੋਇਆਂ) ਨੂੰ ਪ੍ਰਭੂ ਦੇ ਦੀਦਾਰ ਦਾ ਯਕੀਨ ਹੀ ਨਹੀਂ ਬੱਝਦਾ, ਕਿਉਂਕਿ ਉਹ ਗੁਰੂ ਦੇ ਸ਼ਬਦ ਵਿਚ ਕਦੇ ਵਿਚਾਰ ਹੀ ਨਹੀਂ ਕਰਦੇ।
SikhNet (Spanish)Algunos hay que no creen en la Presencia del Señor y no meditan en la Palabra.

ਵਿਛੁੜਿਆ ਕਾ ਕਿਆ ਵਿਛੁੜੈ; ਜਿਨਾ ਦੂਜੈ ਭਾਇ ਪਿਆਰੁ ॥

vichhurriaa kaa kiaa vichhurrai; jinaa doojai bhaae piaar |

Sant Singh KhalsaThe separated ones are in love with duality - what more separation can they suffer?
Manmohan SinghO the separated ones, who bear love to duality, what more can be separated?
Manmohan Singh (Punjabi)ਵਿਛੜਿਆਂ ਹੋਇਆ ਦਾ, ਜੋ ਦਵੈਤ-ਭਾਵ ਨਾਲ ਪ੍ਰੀਤ ਕਰਦੇ ਹਨ, ਹੋਰ ਕੀ ਵਿਛੋੜਾ ਹੋ ਸਕਦਾ ਹੈ।
Fareedkot Teekaਜਿਨ ਕਾ ਦੂਸਰੇ ਭਾਉ ਮੇਂ ਪਿਆਰ ਹੈ ਐਸੇ ਬਿਛੜੇ ਕਾ ਕਿਆ ਬਿਛੜਨਾ ਹੈ, ਭਾਵ ਵਹੁ ਸਦਾ ਹੀ ਪਰਮੇਸ੍ਵਰ ਤੋਂ ਵਿਛੜੇ ਹੂਏ ਹੈਂ; ਵਾ ਜੋ ਵਿਛੜੇ ਹੂਏ ਹੈਂ ਤਿਨ ਕੋ ਕਿਆ ਕਰਨਾ ਚਾਹੀਏ ਤਿਨਤੇ ਬਿਛੜਨਾ ਚਾਹੀਏ ਅਰਥਾਤ ਤਿਨ ਕੀ ਸੰਗਤ ਨਾਂ ਕਰੇ॥
Prof. Sahib Singhਪਰ, ਜਿਨ੍ਹਾਂ ਮਨੁੱਖਾਂ ਦੀ ਸੁਰਤ ਸਦਾ ਮਾਇਆ ਦੇ ਮੋਹ ਵਿਚ ਜੁੜੀ ਰਹਿੰਦੀ ਹੈ, ਉਹਨਾਂ (ਪ੍ਰਭੂ ਤੋਂ) ਵਿਛੁੜੇ ਹੋਇਆਂ ਦਾ ਹੋਰ ਵਿਛੋੜਾ ਕੀਹ ਹੋਣਾ ਹੋਇਆ?

ਪਦ ਅਰਥ ਦੂਜੈ ਭਾਇ = (ਪ੍ਰਭੂ ਤੋਂ ਬਿਨਾ) ਹੋਰ ਦੇ ਪਿਆਰ ਵਿਚ।

SikhNet (Spanish)¿Cómo pueden estos seres separados unirse a Dios otra vez, si aman la dualidad?

ਮਨਮੁਖ ਸੇਤੀ ਦੋਸਤੀ; ਥੋੜੜਿਆ ਦਿਨ ਚਾਰਿ ॥

manamukh setee dosatee; thorrarriaa din chaar |

Sant Singh KhalsaFriendship with the self-willed manmukhs lasts for only a few short days.
Manmohan SinghThe friendship with the apostates lasts only for a short period of four days.
Manmohan Singh (Punjabi)ਅਧਰਮੀਆਂ ਨਾਲ ਮਿੱਤ੍ਰਤਾ ਥੋੜਾ ਜੇਹਾ ਸਮਾਂ, ਕੇਵਲ ਚਾਰ ਦਿਹਾੜੇ ਦਾਹੀ ਨਿਭਦਾ ਹੈ।
Fareedkot Teekaਮਨਮੁਖੋਂ ਕੀ ਥੋੜੀ ਚਾਰ ਦਿਨ ਕੀ ਮਤਲਬ ਕੀ ਮਿਤ੍ਰਤਾ ਹੋਤੀ ਹੈ॥
Prof. Sahib Singhਆਪਣੇ ਮਨ ਦੇ ਪਿਛੇ ਤੁਰਣ ਵਾਲਿਆਂ ਦੀ ਮਿੱਤ੍ਰਤਾ ਥੋੜੇ ਹੀ ਦੋ ਚਾਰ ਦਿਨ ਲਈ ਹੀ ਰਹਿ ਸਕਦੀ ਹੈ।
SikhNet (Spanish)La amistad de estos soberbios Manmukjs dura muy poco,

ਇਸੁ ਪਰੀਤੀ ਤੁਟਦੀ. ਵਿਲਮੁ ਨ ਹੋਵਈ; ਇਤੁ ਦੋਸਤੀ ਚਲਨਿ ਵਿਕਾਰ ॥

eis pareetee tuttadee. vilam na hovee; it dosatee chalan vikaar |

Sant Singh KhalsaThis friendship is broken in an instant; this friendship leads to corruption.
Manmohan SinghNo delay occurs in the breaking of this affection and this friendship leads to many sins.
Manmohan Singh (Punjabi)ਇਸ ਪਿਆਰ ਨੂੰ ਟੁੱਟਦਿਆਂ ਕੋਈ ਦੇਰੀ ਨਹੀਂ ਲੱਗਦੀ। ਏਸ ਦੋਸਤੀ ਤੋਂ ਘਣੇਰੇ ਪਾਪ ਉਤਪੰਨ ਹੁੰਦੇ ਹਨ।
Fareedkot Teekaਇਸੀ ਸੇ ਇਸ ਪ੍ਰੀਤ ਕੇ ਤੂਟਤੇ ਹੂਏ ਦੇਰੀ ਨਹੀਂ ਹੋਤੀ, ਇਸ ਮਿਤ੍ਰਤਾ ਮੇਂ ਬਿਕਾਰ ਹੀ ਚਲਤੇ ਹੈਂ॥
Prof. Sahib Singhਇਸ ਮਿੱਤ੍ਰਤਾ ਦੇ ਟੁੱਟਦਿਆਂ ਚਿਰ ਨਹੀਂ ਲੱਗਦਾ, (ਉਂਞ ਭੀ) ਇਸ ਮਿੱਤ੍ਰਤਾ ਵਿਚੋਂ ਬੁਰਾਈਆਂ ਹੀ ਨਿਕਲਦੀਆਂ ਹਨ।

ਪਦ ਅਰਥ ਵਿਲਮੁ = ਦੇਰ, ਢਿੱਲ। ਚਲਨਿ = ਪੈਦਾ ਹੁੰਦੇ ਹਨ।

SikhNet (Spanish)y en un momento se deshace, pues conduce al vicio y a las pasiones.

ਜਿਨਾ ਅੰਦਰਿ ਸਚੇ ਕਾ ਭਉ ਨਾਹੀ; ਨਾਮਿ. ਨ ਕਰਹਿ ਪਿਆਰੁ ॥

jinaa andar sache kaa bhau naahee; naam. na kareh piaar |

Sant Singh KhalsaThey do not fear the True Lord within their hearts, and they do not love the Naam.
Manmohan SinghThey who in their mind, fear not the True Lord and love not the Name,
Manmohan Singh (Punjabi)ਜੋ ਆਪਣੇ ਹਿਰਦੇ ਵਿੱਚ ਸੱਚੇ ਸੁਆਮੀ ਤੋਂ ਨਹੀਂ ਡਰਦੇ ਅਤੇ ਨਾਮ ਨਾਲ ਪ੍ਰੀਤ ਨਹੀਂ ਕਰਦੇ,
Fareedkot Teekaਜਿਨ ਕੇ ਅੰਦਰ ਸਚੇ ਕਾ ਭ੍ਯ ਨਹੀਂ ਹੈ ਪੁਨਾ ਨਾਮ ਮੇਂ ਪਿਆਰ ਨਹੀਂ ਕਰਤੇ ਹੈਂ॥
Prof. Sahib Singhਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਪਰਮਾਤਮਾ ਦਾ ਡਰ ਨਹੀਂ, ਜੋ ਪਰਮਾਤਮਾ ਦੇ ਨਾਮ ਵਿਚ ਕਦੇ ਪਿਆਰ ਨਹੀਂ ਪਾਉਂਦੇ,
SikhNet (Spanish)Sin Reverencia por el Uno Verdadero y sin Amor al Nombre,

ਨਾਨਕ. ਤਿਨ ਸਿਉ ਕਿਆ ਕੀਚੈ ਦੋਸਤੀ; ਜਿ ਆਪਿ ਭੁਲਾਏ ਕਰਤਾਰਿ ॥੧॥

naanak. tin siau kiaa keechai dosatee; ji aap bhulaae karataar |1|

Sant Singh KhalsaO Nanak, why become friends with those whom the Creator Lord Himself has misled? ||1||
Manmohan SinghO Nanak, why make friendship with them, whom the Creator Himself has strayed.
Manmohan Singh (Punjabi)ਹੇ ਨਾਨਕ! ਉਨ੍ਹਾਂ ਨਾਲ ਸੱਜਣਤਾਈ ਕਿਉਂ ਪਾਉਣੀ ਹੋਈ? ਉਨ੍ਹਾਂ ਨੂੰ ਸਿਰਜਣਹਾਰ ਨੇ ਖੁਦ ਕੁਰਾਹੇ ਪਾ ਛੱਡਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨ ਕੋ ਕਰਤਾਰ ਨੇ ਕਰਮਾਨੁਸਾਰ ਫਲ ਦੇ ਕਰ ਕੇ ਆਪ ਹੀ ਭੁਲਾਇਆ ਹੈ ਤਿਸ ਸੇ ਕਿਆ ਮਿਤ੍ਰਤਾ ਕਰਣੀ ਹੈ ਅਰਥਾਤ ਬਿਅਰਥ ਹੈ॥੧॥
Prof. Sahib Singhਹੇ ਨਾਨਕ! ਉਹਨਾਂ ਨਾਲ ਸਾਂਝ ਕਿਉਂ ਪਾਈਏ ਜੋ ਪਰਮਾਤਮਾ ਨੂੰ ਭੁਲੇ ਫਿਰਦੇ ਹਨ? ॥੧॥
SikhNet (Spanish)¿cómo puede uno tener amistad con ellos?, Dios Mismo quiere conservarlos así. (1)

Open this shabad →

Shabad Guru Amardas Ji Raag Vadhans

ਮਃ ੩ ॥

mahalaa 3 |

Sant Singh KhalsaThird Mehl:
Manmohan Singh3rd Guru.
Manmohan Singh (Punjabi)ਤੀਜੀ ਪਾਤਿਸ਼ਾਹੀ।
SikhNet (Spanish)Mejl Guru Amar Das, Tercer Canal Divino.

ਇਕਿ. ਸਦਾ ਇਕਤੈ ਰੰਗਿ ਰਹਹਿ; ਤਿਨ ਕੈ. ਹਉ ਸਦ ਬਲਿਹਾਰੈ ਜਾਉ ॥

eik. sadaa ikatai rang raheh; tin kai. hau sad balihaarai jaau |

Sant Singh KhalsaSome remain constantly imbued with the Lord's Love; I am forever a sacrifice to them.
Manmohan SinghSome who ever remain imbued with the one Lord's love, I am ever a sacrifice unto them.
Manmohan Singh (Punjabi)ਕਈ ਹਮੇਸ਼ਾਂ ਇਕ ਸੁਆਮੀ ਦੀ ਪ੍ਰੀਤ ਨਾਲ ਰੰਗੇ ਰਹਿੰਦੇ ਹਨ। ਮੈਂ ਸਦੀਵ ਹੀ ਉਨ੍ਹਾਂ ਤੋਂ ਸਦਕੇ ਜਾਂਦਾ ਹਾਂ।
Fareedkot Teekaਏਕ ਗੁਰਮੁਖ ਜੋ ਸਦੀਵਕਾਲ ਏਕ ਰੰਗ ਮੇਂ ਮਸਤ ਰਹਤੇ ਹੈਂ, ਮੈਂ ਤਿਨ ਕੇ ਸਦਾ ਬਲਿਹਾਰ ਜਾਤਾ ਹੂੰ॥
Prof. Sahib Singhਕਈ (ਵਡ-ਭਾਗੀ) ਮਨੁੱਖ ਇਕ (ਪ੍ਰਭੂ ਦੇ) ਰੰਗ ਵਿਚ ਹੀ (ਮਸਤ) ਰਹਿੰਦੇ ਹਨ, ਮੈਂ ਉਹਨਾਂ ਤੋਂ ਕੁਰਬਾਨ ਹਾਂ;

ਪਦ ਅਰਥ ਇਕਿ = ਕਈ ਮਨੁੱਖ। ਇਕਤੈ ਰੰਗਿ = ਇਕੇ ਰੰਗ ਵਿਚ ਹੀ।

SikhNet (Spanish)Algunos viven constantemente imbuidos en el Nombre del Señor; a ellos ofrezco siempre mi ser en sacrificio.

ਤਨੁ ਮਨੁ ਧਨੁ ਅਰਪੀ ਤਿਨ ਕਉ; ਨਿਵਿ ਨਿਵਿ ਲਾਗਉ ਪਾਇ ॥

tan man dhan arapee tin kau; niv niv laagau paae |

Sant Singh KhalsaI dedicate my mind, soul and wealth to them; bowing low, I fall at their feet.
Manmohan SinghDedicate, I my body, soul and wealth unto them and, bowing low fall at their feet.
Manmohan Singh (Punjabi)ਆਪਣੀ ਦੇਹ, ਆਤਮਾ ਅਤੇ ਦੌਲਤ ਮੈਂ ਉਨ੍ਹਾਂ ਦੇ ਸਮਰਪਨ ਕਰਦਾ ਹਾਂ ਅਤੇ ਨੀਵਾਂ ਹੋ ਉਨ੍ਹਾਂ ਦੇ ਪੈਰੀ ਪੈਂਦਾ ਹੈ।
Fareedkot Teekaਤਨ ਮਨ ਧਨ ਤਿਨ ਕੀ ਭੇਟਾ ਕਰ ਕੇ ਔਰ ਨਿਉਂ ਨਿਉਂ ਕਰ ਕੇ ਤਿਨ ਕੇ ਚਰਣੋਂ ਮੇਂ ਲਾਗਤਾ ਹੂੰ॥
Prof. Sahib Singh(ਮੇਰਾ ਚਿੱਤ ਕਰਦਾ ਹੈ) ਆਪਣਾ ਤਨ ਮਨ ਧਨ ਉਹਨਾਂ ਦੀ ਭੇਟ ਕਰ ਦਿਆਂ ਤੇ ਨਿਉਂ ਨਿਉਂ ਕੇ ਉਹਨਾਂ ਦੀ ਪੈਰੀਂ ਲੱਗਾਂ।

ਪਦ ਅਰਥ ਅਰਪੀ = ਮੈਂ ਹਵਾਲੇ ਕਰ ਦਿਆਂ। ਪਾਇ = ਪੈਰੀਂ।

SikhNet (Spanish)A ellos dedico mi cuerpo, mente, riqueza y en total humildad me aferro a sus pies.

ਤਿਨ ਮਿਲਿਆ. ਮਨੁ ਸੰਤੋਖੀਐ; ਤ੍ਰਿਸਨਾ ਭੁਖ ਸਭ ਜਾਇ ॥

tin miliaa. man santokheeai; trisanaa bhukh sabh jaae |

Sant Singh KhalsaMeeting them, the soul is satisfied, and one's hunger and thirst all depart.
Manmohan SinghMeeting them, the soul is satiated and man's desire and hunger all depart.
Manmohan Singh (Punjabi)ਉਨ੍ਹਾਂ ਨੂੰ ਮਿਲ ਕੇ ਆਤਮਾ ਰੱਜ ਜਾਂਦੀ ਹੈ ਅਤੇ ਆਦਮੀ ਦੀ ਖਾਹਿਸ਼ ਤੇ ਖੁਦਿਆ ਸਭ ਦੂਰ ਹੋ ਜਾਂਦੀਆਂ ਹਨ।
Fareedkot Teekaਤਿਨ ਕੇ ਮਿਲਨੇ ਸੇ ਮਨ ਕੋ ਸੰਤੋਖ ਹੋਤਾ ਹੈ ਔ ਤ੍ਰਿਸ਼ਨਾ ਰੂਪ ਭੂਖ ਸਭ ਜਾਤੀ ਰਹਿਤੀ ਹੈ॥
Prof. Sahib Singhਉਹਨਾਂ ਨੂੰ ਮਿਲਿਆਂ ਮਨ ਨੂੰ ਠੰਢ ਪੈਂਦੀ ਹੈ, ਸਾਰੀ ਤ੍ਰਿਸ਼ਨਾ ਤੇ ਭੁੱਖ ਦੂਰ ਹੋ ਜਾਂਦੀ ਹੈ।
SikhNet (Spanish)Pues conociéndolos, la mente se calma, las ansiedades y los deseos cesan.

ਨਾਨਕ. ਨਾਮਿ ਰਤੇ ਸੁਖੀਏ ਸਦਾ; ਸਚੇ ਸਿਉ ਲਿਵ ਲਾਇ ॥੨॥

naanak. naam rate sukhee sadaa; sache siau liv laae |2|

Sant Singh KhalsaO Nanak, those who are attuned to the Naam are happy forever; they lovingly focus their minds on the True Lord. ||2||
Manmohan SinghNanak, they who are imbued with the Name, ever remain happy and on the True Lord, they fix their attention.
Manmohan Singh (Punjabi)ਨਾਨਕ, ਜੋ ਨਾਮ ਨਾਲ ਰੰਗੀਜੇ ਹਨ, ਉਹ ਹਮੇਸ਼ਾਂ ਖੁਸ਼ ਰਹਿੰਦੇ ਹਨ, ਸੱਚੇ ਸੁਆਮੀ ਨਾਲ ਉਹ ਆਪਣੀ ਬਿਰਤੀ ਜੋੜਦੇ ਹਾਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਸਚੇ ਮੇਂ ਬਿਰਤੀ ਲਗਾਇ ਕਰ ਨਾਮੀ ਮੇਂ ਰਤੇ ਹੈਂ, ਸੋ ਸਦਾ ਸੁਖੀ ਰਹਿਤੇ ਹੈਂ॥੨॥
Prof. Sahib Singhਹੇ ਨਾਨਕ! ਨਾਮ ਵਿਚ ਭਿੱਜੇ ਹੋਏ ਮਨੁੱਖ ਸੱਚੇ ਪ੍ਰਭੂ ਨਾਲ ਚਿੱਤ ਜੋੜ ਕੇ ਸਦਾ ਸੁਖਾਲੇ ਰਹਿੰਦੇ ਹਨ ॥੨॥
SikhNet (Spanish)Dice Nanak, imbuidos en el Nombre del Señor, están siempre en Éxtasis, pues viven siempre entonados en el Uno Verdadero. (2)

Open this shabad →

Shabad Guru Ramdas Ji Raag Vadhans continues on Ang 588

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ
SikhNet (Spanish)Pauri

ਤਿਸੁ ਗੁਰ ਕਉ. ਹਉ ਵਾਰਿਆ; ਜਿਨਿ ਹਰਿ ਕੀ. ਹਰਿ ਕਥਾ ਸੁਣਾਈ ॥

tis gur kau. hau vaariaa; jin har kee. har kathaa sunaaee |

Sant Singh KhalsaI am a sacrifice to the Guru, who recites the sermon of the Lord's Teachings.
Manmohan SinghA sacrifice am I unto the Guru, who reads out to me the Divine sermon of God.
Manmohan Singh (Punjabi)ਕੁਰਬਾਨ ਹਾਂ ਮੈਂ ਉਸ ਗੁਰੂ ਜੀ ਉਤੋਂ, ਜੋ ਮੈਨੂੰ ਵਾਹਿਗੁਰੂ ਦੀ ਈਸ਼ਵਰੀ ਕਥਾ-ਵਾਰਤਾ ਸੁਣਾਉਂਦਾ ਹੈ।
Fareedkot Teekaਮੈਂ ਤਿਸ ਗੁਰੋਂ ਕੇ ਬਲਿਹਾਰ ਜਾਤਾ ਹੂੰ ਜਿਨੋਂ ਨੇ ਮੁਝ ਕੋ ਹਰ ਪ੍ਰਕਾਰ ਸੇ ਹਰਿ ਕੀ ਕਥਾ ਸੁਨਾਈ ਹੈ॥
Prof. Sahib Singhਮੈਂ ਸਦਕੇ ਹਾਂ ਉਸ ਸਤਿਗੁਰੂ ਤੋਂ ਜਿਸ ਨੇ ਪ੍ਰਭੂ ਦੀ ਗੱਲ ਸੁਣਾਈ ਹੈ।
SikhNet (Spanish)En sacrificio ofrezco mi ser al Guru, Quien me recita la Enseñanza del Señor.

Open this shabad (6 lines, Angs 587-588) →

Ang 587 of 1430