ੴ

ਸਿੱਖਬਾਣੀ · SikhBani

ਸਚਾ ਅਲਖ ਅਭੇਉ ਹਠਿ ਨ ਪਤੀਜਈ ॥

sachaa alakh abheo hatth na pateejee
Guru Nanak Dev Ji ਗੁਰੂ ਨਾਨਕ ਦੇਵ ਜੀ · Raag Malaar · Ang 1285 · 9 lines
Translations

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri.

ਸਚਾ ਅਲਖ ਅਭੇਉ; ਹਠਿ. ਨ ਪਤੀਜਈ ॥

sachaa alakh abheo; hatth. na pateejee |

Sant Singh KhalsaThe True, Unseen, Mysterious Lord is not won over by stubbornness.
Manmohan SinghThe True, Unseeable and Inscrutable Lord is pleased not through obstinacy.
Manmohan Singh (Punjabi)ਸੱਚਾ, ਅਦ੍ਰਿਸ਼ਟ ਅਤੇ ਭੇਦ-ਰਹਿਤ ਸੁਆਮੀ ਜਿੰਦ ਰਾਹੀਂ, ਪ੍ਰਸੰਨ ਨਹੀਂ ਹੁੰਦਾ।
Fareedkot Teekaਅਲਖ ਔ ਅਭੇਉ (ਸਚਾ) ਵਾਹਿਗੁਰੂ ਹਠ ਸੰਯੁਕਤ ਕਰਮ ਕਰਨੇ ਕਰ ਨਹੀਂ ਪਤੀਆਵਤਾ॥
Prof. Sahib Singh(ਜੀਵਾਂ ਦੇ) ਹਠ ਨਾਲ (ਭਾਵ, ਕਿਸੇ ਹਠ-ਕਰਮ ਨਾਲ) ਉਹ ਸੱਚਾ ਪ੍ਰਭੂ ਰਾਜ਼ੀ ਨਹੀਂ ਹੁੰਦਾ ਜੋ ਅਦ੍ਰਿਸ਼ਟ ਹੈ ਤੇ ਜਿਸ ਦਾ ਭੇਤ ਨਹੀਂ ਪਾਇਆ ਜਾ ਸਕਦਾ।

ਪਦ ਅਰਥ ਅਭੇਉ = ਜਿਸ ਦਾ ਭੇਤ ਨਹੀਂ ਪਾਇਆ ਜਾ ਸਕਦਾ। ਪਤੀਜਈ = ਪਤੀਜਏ, ਪਤੀਜੈ, ਪਤੀਜਦਾ, ਖ਼ੁਸ਼ ਹੁੰਦਾ।

SikhNet (Spanish)El Verdadero, Invisible y Misterioso Señor no se obtiene por la terquedad.

ਇਕਿ ਗਾਵਹਿ ਰਾਗ ਪਰੀਆ; ਰਾਗਿ. ਨ ਭੀਜਈ ॥

eik gaaveh raag pareea; raag. na bheejee |

Sant Singh KhalsaSome sing according to traditional ragas, but the Lord is not pleased by these ragas.
Manmohan SinghSome there are, who sing tunes and sub-tunes, but the Lord is fascinated not with rhythms.
Manmohan Singh (Punjabi)ਕਈ ਰਾਗ ਅਤੇ ਰਾਗਨੀਆਂ ਅਲਾਪਦੇ ਹਨ, ਪ੍ਰੰਤੂ ਪ੍ਰਭੂ ਸੁਰਾ ਤਾਲਾ ਨਾਲ ਰੀਝਦਾ ਨਹੀਂ।
Fareedkot Teekaਇਕ ਰਾਗ ਔ (ਪਰੀਆ) ਰਾਗਣੀਆਂ ਕੋ ਗਾਵਤੇ ਹੈਂ, ਪਰੰਤੂ ਪਰਮੇਸਰੁ ਉਨ ਕੇ ਰਾਗ ਮੇਂ ਪ੍ਰਸੰਨ ਨਹੀਂ ਹੋਤਾ ਹੈ॥
Prof. Sahib Singhਕਈ ਲੋਕ ਰਾਗ ਰਾਗਣੀਆਂ ਗਾਂਦੇ ਹਨ, ਪਰ ਪ੍ਰਭੂ ਰਾਗ ਨਾਲ ਭੀ ਨਹੀਂ ਪ੍ਰਸੰਨ ਹੁੰਦਾ;

ਪਦ ਅਰਥ ਇਕਿ = ਕਈ (ਲਫ਼ਜ਼ 'ਇਕ' ਤੋਂ ਬਹੁ-ਵਚਨ)। ਗਾਵਹਿ = ਗਾਂਦੇ ਹਨ। ਪਰੀਆ = ਰਾਗਣੀਆਂ।

SikhNet (Spanish)Algunos cantan de acuerdo a las Ragas tradicionales, pero al Señor no le complacen estas Ragas.

ਇਕਿ ਨਚਿ ਨਚਿ ਪੂਰਹਿ ਤਾਲ; ਭਗਤਿ. ਨ ਕੀਜਈ ॥

eik nach nach pooreh taal; bhagat. na keejee |

Sant Singh KhalsaSome dance and dance and keep the beat, but they do not worship Him with devotion.
Manmohan SinghSome dance about and about and beat time, but perform not the Lord's love-worship.
Manmohan Singh (Punjabi)ਕਈ ਸੁਰਤਾਲ ਅੰਦਰ ਨਿਰਤਕਾਰੀ, ਨਿਰਤਕਾਰੀ ਕਰਦੇ ਹਨ, ਪਰੰਤੂ ਪ੍ਰਭੂ ਦੀ ਪਿਆਰੀ-ਉਪਾਸ਼ਨਾ ਨਹੀਂ ਕਰਦੇ।
Fareedkot Teekaਇਕ ਨਚ ਨਚ ਕਰ ਤਾਲੋਂ ਕੋ ਪੂਰਤੇ ਹੈਂ ਔਰ ਭਗਤੀ ਕੋ ਨਹੀਂ ਕਰਤੇ, ਭਾਵ ਹਰੀ ਭਗਤ ਸੇ ਰਹਿਤ ਹੈਂ॥
Prof. Sahib Singhਕਈ ਬੰਦੇ ਨੱਚ ਨੱਚ ਕੇ ਤਾਲ ਪੂਰਦੇ ਹਨ, ਪਰ (ਇਸ ਤਰ੍ਹਾਂ ਭੀ ਭਗਤੀ ਨਹੀਂ ਕੀਤੀ ਜਾ ਸਕਦੀ;

ਪਦ ਅਰਥ ਨਚਿ = ਨੱਚ ਕੇ। ਪੂਰਹਿ ਤਾਲ = ਤਾਲ ਦੇਂਦੇ ਹਨ, ਜੋੜੀ ਦੇ ਤਾਲ ਨਾਲ ਆਪਣੇ ਪੈਰਾਂ ਦਾ ਤਾਲ ਮਿਲਾਂਦੇ ਹਨ।

SikhNet (Spanish)Algunos bailan conservando el ritmo, pero no lo alaban con Devoción; algunos dejan de comer,

ਇਕਿ ਅੰਨੁ. ਨ ਖਾਹਿ ਮੂਰਖ; ਤਿਨਾ ਕਿਆ ਕੀਜਈ ॥

eik an. na khaeh moorakh; tinaa kiaa keejee |

Sant Singh KhalsaSome refuse to eat; what can be done with these fools?
Manmohan SinghSome fools eat not corn, What is to be done with them?
Manmohan Singh (Punjabi)ਕਈ ਬੇਵਕੂਫ ਅਨਾਜ ਨਹੀਂ ਖਾਂਦੇ। ਉਨ੍ਹਾਂ ਦਾ ਕੀ ਕੀਤਾ ਜਾਵੇ?
Fareedkot Teekaਇਕ ਮੂਰਖ ਅੰਨ ਨਹੀਂ ਖਾਵਤੇ ਹੈਂ ਤਿਨੋਂ ਕਾ ਕਿਆ ਕੀਆ ਜਾਵੇ॥
Prof. Sahib Singhਕਈ ਮੂਰਖ ਬੰਦੇ ਅੰਨ ਨਹੀਂ ਖਾਂਦੇ, ਪਰ (ਦੱਸੋ) ਇਹਨਾਂ ਦਾ ਕੀਹ ਕੀਤਾ ਜਾਏ? (ਇਹਨਾਂ ਨੂੰ ਕਿਵੇਂ ਸਮਝਾਈਏ ਕਿ ਇਸ ਤਰ੍ਹਾਂ ਪ੍ਰਭੂ ਖ਼ੁਸ਼ ਨਹੀਂ ਕੀਤਾ ਜਾ ਸਕਦਾ)।
SikhNet (Spanish)¿qué se puede hacer con esta bola de tontos?

ਤ੍ਰਿਸਨਾ ਹੋਈ ਬਹੁਤੁ; ਕਿਵੈ. ਨ ਧੀਜਈ ॥

trisanaa hoee bahut; kivai. na dheejee |

Sant Singh KhalsaThirst and desire have greatly increased; nothing brings satisfaction.
Manmohan SinghMan's desire has greatly increased and it is quenched not in any wise.
Manmohan Singh (Punjabi)ਇਨਸਾਨ ਦੀ ਖਾਹਿਸ਼ ਘਣੇਰੀ ਵਧ ਗਈ ਹੈ ਅਤੇ ਇਹ ਕਿਸੇ ਤਰ੍ਹਾਂ ਭੀ ਬੁਝਦੀ ਨਹੀਂ।
Fareedkot Teekaਤਿਨ ਕੋ ਤ੍ਰਿਸਨਾ ਬਹੁਤੁ ਹੂਈ ਹੈ ਔਰ ਕਿਸੀ ਪ੍ਰਕਾਰ ਭੀ (ਧੀਜਈ) ਧੀਰਜ ਨਹੀਂ ਕਰਤੇ ਹੈਂ॥
Prof. Sahib Singh(ਜੀਵ ਦੀ) ਵਧੀ ਹੋਈ ਤ੍ਰਿਸ਼ਨਾ (ਇਹਨਾਂ ਹਠ-ਕਰਮਾਂ ਨਾਲ) ਕਿਸੇ ਤਰ੍ਹਾਂ ਭੀ ਸ਼ਾਂਤ ਨਹੀਂ ਕੀਤੀ ਜਾ ਸਕਦੀ;

ਪਦ ਅਰਥ ਕਿਵੈ = ਕਿਸੇ ਤਰ੍ਹਾਂ ਭੀ। ਧੀਜਈ = ਧੀਰਜ ਆਉਂਦੀ।

SikhNet (Spanish)La sed y el deseo se han incrementado grandemente y nada trae satisfacción;

ਕਰਮ ਵਧਹਿ ਕੈ ਲੋਅ ਖਪਿ ਮਰੀਜਈ ॥

karam vadheh kai loa khap mareejee |

Sant Singh KhalsaSome are tied down by rituals; they hassle themselves to death.
Manmohan SinghSome individuals are tied to rituals and hassle themselves to death.
Manmohan Singh (Punjabi)ਕਈ ਇਨਸਾਨ ਕਰਮਕਾਂਡਾਂ ਨਾਲ ਬੱਝੇ ਹੋਏ ਹਨ ਅਤੇ ਇਸ ਤਰ੍ਹਾਂ ਵਿਆਕੁਲ ਹੋ ਮਰ ਜਾਂਦੇ ਹਨ।
Fareedkot Teeka(ਕੈ) ਕਈ ਲੋਕ ਕਰਮੋਂ ਕੇ (ਵਧਹਿ) ਬੰਧੇ ਹੂਏ ਹੈਂ, ਇਸੀ ਤਰਾਂ ਖਪ ਕਰ ਮਰ ਜਾਤੇ ਹੈਂ॥
Prof. Sahib Singhਭਾਵੇਂ ਕਈ ਹੋਰ ਧਰਤੀਆਂ (ਦੇ ਬੰਦਿਆਂ ਦੇ) ਕਰਮ-ਕਾਂਡ (ਇਥੇ) ਵਧ ਜਾਣ (ਤਾਂ ਭੀ) ਖਪ ਕੇ ਹੀ ਮਰੀਦਾ ਹੈ।

ਪਦ ਅਰਥ ਕੈ ਲੋਅ = ਕਈ ਲੋਕਾਂ (ਧਰਤੀਆਂ) ਦੇ। ਵਧਹਿ = ਵਧਦੇ ਹਨ (ਲਫ਼ਜ਼ "ਵਧਹਿ" ਦਾ ਅਰਥ 'ਬੰਧੇ ਹਨ' ਕਰਨਾ ਗ਼ਲਤ ਹੈ। "ਵਧਹਿ" ਵਰਤਮਾਨ ਕਾਲ, ਅੱਨ ਪੁਰਖ, ਬਹੁ-ਵਚਨ ਹੈ; ਜਿਵੇਂ ਏਸੇ ਹੀ ਪਉੜੀ ਵਿਚ ਲਫ਼ਜ਼ 'ਗਾਵਹਿ', 'ਪੂਰਹਿ', 'ਖਾਹਿ' ਹਨ)।

SikhNet (Spanish)algunos, atados a sus ritos se precipitan hacia la muerte.

ਲਾਹਾ ਨਾਮੁ ਸੰਸਾਰਿ; ਅੰਮ੍ਰਿਤੁ ਪੀਜਈ ॥

laahaa naam sansaar; amrit peejee |

Sant Singh KhalsaIn this world, profit comes by drinking in the Ambrosial Nectar of the Naam.
Manmohan SinghIn this world, the profit lies in-drinking the Name-Nectar.
Manmohan Singh (Punjabi)ਇਹ ਜਹਾਨ ਅੰਦਰ, ਮੁਨਾਫਾ ਨਾਮ-ਸੁਧਾਰਸ ਪਾਨ ਕਰਨ ਵਿੱਚ ਹੈ।
Fareedkot Teekaਸੰਸਾਰ ਮੇਂ ਨਾਮ ਅੰਮ੍ਰਿਤ ਕਾ ਜੋ ਲਾਹਾ ਹੈ, ਸੋ ਨਾਮ ਅੰਮ੍ਰਿਤ ਹੀ ਗੁਰਮੁਖ ਪੀਵਤੇ ਹੈਂ॥
Prof. Sahib Singhਜਗਤ ਵਿਚ ਪ੍ਰਭੂ ਦਾ ਨਾਮ ਹੀ ਖੱਟੀ ਹੈ, ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਹੀ ਪੀਣਾ ਚਾਹੀਦਾ ਹੈ।

ਪਦ ਅਰਥ ਸੰਸਾਰਿ = ਸੰਸਾਰ ਵਿਚ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ।

SikhNet (Spanish)En este mundo, la ganancia viene sólo bebiendo del Néctar Ambrosial del Naam.

ਹਰਿ ਭਗਤੀ ਅਸਨੇਹਿ; ਗੁਰਮੁਖਿ ਘੀਜਈ ॥੧੭॥

har bhagatee asanehi; guramukh gheejee |17|

Sant Singh KhalsaThe Gurmukhs gather in loving devotional worship of the Lord. ||17||
Manmohan SinghThe Guru-wards gather, the love worship of their Lord.
Manmohan Singh (Punjabi)ਗੁਰੂ ਸਮਰਪਣ ਆਪਣੇ ਪ੍ਰਭੂ ਦੀ ਪਿਆਰੀ ਉਪਾਸ਼ਨ ਨੂੰ ਹਾਸਲ ਕਰਦੇ ਹਨ।
Fareedkot Teekaਪੁਨ: ਹਰੀ ਭਗਤੀ ਕਾ ਪ੍ਰੇਮ ਭੀ ਸੇ ਗੁਰਮੁਖ ਹੀ (ਘੀਜਈ) ਲੇਤੇ ਹੈਂ॥੧੭॥
Prof. Sahib Singhਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਪ੍ਰਭੂ ਦੀ ਬੰਦਗੀ ਨਾਲ ਤੇ ਪ੍ਰਭੂ ਦੇ ਪਿਆਰ ਨਾਲ ਭਿੱਜਦਾ ਹੈ ॥੧੭॥

ਪਦ ਅਰਥ ਘੀਜਈ = ਭਿੱਜਦਾ ਹੈ। ਅਸਨੇਹਿ = ਅਸਨੇਹ ਨਾਲ, ਪਿਆਰ ਨਾਲ (ਲਫ਼ਜ਼ 'ਅਸਨੇਹਿ' ਦਾ ਅਰਥ' 'ਪਿਆਰ' ਗ਼ਲਤ ਹੈ; ਇਸੇ ਹੀ ਪਉੜੀ ਵਿਚ ਵੇਖੋ 'ਹਠਿ' = ਹਠ ਨਾਲ; 'ਰਾਗਿ' = ਰਾਗ ਨਾਲ) ॥੧੭॥

SikhNet (Spanish)Los Gurmukjs se reúnen para alabar y amar con toda Devoción al Señor. (17)
Answers quote the Granth verbatim with Ang citations. AI commentary is not Gurbani and not a religious ruling.