ੴ

ਸਿੱਖਬਾਣੀ · SikhBani

ਗੁਰਮੁਖਿ ਮਲਾਰ ਰਾਗੁ ਜੋ ਕਰਹਿ ਤਿਨ ਮਨੁ ਤਨੁ ਸੀਤਲੁ ਹੋਇ ॥

guramukh malaar raag jo kareh tin man tan seetal hoe
Guru Amardas Ji ਗੁਰੂ ਅਮਰਦਾਸ ਜੀ · Raag Malaar · Ang 1285 · 7 lines
Translations

ਸਲੋਕ ਮਃ ੩ ॥

salok mahalaa 3 |

Sant Singh KhalsaSalok, Third Mehl:
Manmohan SinghSlok 3rd Guru.
Manmohan Singh (Punjabi)ਸਲੋਕ ਤੀਜੀ ਪਾਤਿਸ਼ਾਹੀ।
SikhNet (Spanish)Slok, Mejl Guru Amar Das, Tercer Canal Divino.

ਗੁਰਮੁਖਿ. ਮਲਾਰ ਰਾਗੁ ਜੋ ਕਰਹਿ; ਤਿਨ ਮਨੁ ਤਨੁ ਸੀਤਲੁ ਹੋਇ ॥

guramukh. malaar raag jo kareh; tin man tan seetal hoe |

Sant Singh KhalsaThose Gurmukhs who sing in the Raga of Malaar - their minds and bodies become cool and calm.
Manmohan SinghThe pious persons, who sing God's praise in the Malar measure; their soul and body become cool.
Manmohan Singh (Punjabi)ਵਿੱਤ੍ਰ ਪੁਰਸ਼ ਜੋ ਮਲਾਰ ਰਾਗ ਵਿੱਚ ਵਾਹਿਗੁਰੂ ਦਾ ਜੱਸ ਗਾਇਨ ਕਰਦੇ ਹਨ, ਉਨ੍ਹਾਂ ਦੀ ਆਤਮਾ ਤੇ ਦੇਹ ਠੰਡੇ-ਠਾਰ ਹੋ ਜਾਂਦੀਆਂ ਹਨ।
Fareedkot Teekaਜੋ (ਮਲਾਰ) ਸਰਬ ਮੇਂ ਮਿਲਾ ਹੂਆ ਪਰਮੇਸ੍ਵਰ ਹੈ, ਗੁਰੋਂ ਦ੍ਵਾਰੇ ਜੋ ਪੁਰਸ ਤਿਸ ਮੇਂ (ਰਾਗੁ) ਪਰੇਮ ਕਰਤੇ ਹੈਂ ਤਿਨੋਂ ਕਾ ਤਨੁ ਅਰ ਮਨੁ ਸੀਤਲੁ ਹੋਤਾ ਹੈ॥
Prof. Sahib Singh(ਆਮ ਪਰਚਲਤ ਖ਼ਿਆਲ ਇਹ ਹੈ ਕਿ ਜਦੋਂ ਕੋਈ ਮਨੁੱਖ ਮਲਾਰ ਰਾਗ ਗਾਵੇ ਤਾਂ ਘਟਾ ਆ ਜਾਂਦੀ ਹੈ ਤੇ ਮੀਂਹ ਪੈਣ ਲੱਗ ਪੈਂਦਾ ਹੈ, ਪਰ) ਜਿਹੜੇ ਮਨੁੱਖ ਗੁਰੂ ਦੇ ਸਨਮੁਖ ਹੋ ਕੇ ਮਲਾਰ ਰਾਗ ਗਾਂਦੇ ਹਨ (ਨਾਮ-ਜਲ ਦੀ ਵਰਖਾ ਨਾਲ) ਉਹਨਾਂ ਦਾ ਮਨ ਤੇ ਸਰੀਰ ਠੰਢੇ ਹੋ ਜਾਂਦੇ ਹਨ (ਭਾਵ, ਉਹਨਾਂ ਦੇ ਮਨ ਵਿਚ ਤੇ ਇੰਦ੍ਰਿਆਂ ਵਿਚ ਸ਼ਾਂਤੀ ਆ ਜਾਂਦੀ ਹੈ)

ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ।

SikhNet (Spanish)La mente y el cuerpo de esos Gurmukjs que cantan la Raga de Malhar viven en calma

ਗੁਰਸਬਦੀ ਏਕੁ ਪਛਾਣਿਆ; ਏਕੋ ਸਚਾ ਸੋਇ ॥

gurasabadee ek pachhaaniaa; eko sachaa soe |

Sant Singh KhalsaThrough the Word of the Guru's Shabad, they realize the One, the One True Lord.
Manmohan SinghThrough the Guru's word, they realise, the One Lord, that one True Lord.
Manmohan Singh (Punjabi)ਗੁਰਾਂ ਦੀ ਬਾਣੀ ਰਾਹੀਂ, ਉਹ ਇਕ ਸੁਆਮੀ ਉਸ ਇਕ ਸੱਚੇ ਸੁਆਮੀ ਨੂੰ ਹੀ ਅਨੁਭਵ ਕਰਦੇ ਹਨ।
Fareedkot Teekaਗੁਰਉਪਦੇਸ ਕਰ ਤਿਨੋਂ ਨੇ (ਏਕੁ) ਵਾਹਿਗੁਰੂ ਕੋ ਪਛਾਨਾ ਹੈ ਔਰ ਨਿਸਚੇ ਕੀਆ ਹੈ ਕਿ ਏਕ ਹੀ ਸੋ ਸਚਾ ਵਰਤ ਰਹਾ ਹੈ॥
Prof. Sahib Singhਕਿਉਂਕਿ ਸਤਿਗੁਰ ਦੇ ਸ਼ਬਦ ਦੀ ਰਾਹੀਂ ਉਹ ਉਸ ਇੱਕ ਪ੍ਰਭੂ ਨੂੰ ਪਛਾਣਦੇ ਹਨ (ਪ੍ਰਭੂ ਨਾਲ ਡੂੰਘੀ ਸਾਂਝ ਪਾਂਦੇ ਹਨ) ਜੋ ਸਦਾ ਕਾਇਮ ਰਹਿਣ ਵਾਲਾ ਹੈ।

ਪਦ ਅਰਥ ਸੋਇ = ਸੋਭਾ।

SikhNet (Spanish)y frescura. Mediante la Palabra del Shabd del Guru, toman Conciencia del Uno, el Señor Verdadero.

ਮਨੁ ਤਨੁ ਸਚਾ, ਸਚੁ ਮਨਿ; ਸਚੇ ਸਚੀ ਸੋਇ ॥

man tan sachaa, sach man; sache sachee soe |

Sant Singh KhalsaTheir minds and bodies are true; they obey the True Lord, and they are known as true.
Manmohan SinghObeying, the True Lord, their mind and body become true. True is the repute of those true persons.
Manmohan Singh (Punjabi)ਸੱਚੇ ਸਾਈਂ ਨੂੰ ਮੰਨਣ ਦੁਆਰਾ ਉਨ੍ਹਾਂ ਦਾ ਹਿਰਦਾ ਤੇ ਸਰੀਰ ਸੱਚੇ ਹੋ ਜਾਂਦੇ ਹਨ। ਸੱਚੀ ਹੈ ਸ਼ੂਹਰਤ ਉਹਨਾਂ ਸੱਚੇ ਪੁਰਸ਼ਾਂ ਦੀ।
Fareedkot Teekaਸਚ ਕੇ ਮਨਨ ਕਰਨੇ ਸੇ ਤਿਨ ਕਾ ਤਨੁ ਅਰ ਮਨੁ ਸਚਾ ਹੂਆ ਹੈ, ਪੁਨਃ ਤਿਸ ਸਚੇ ਪੁਰਸੋਂ ਕੀ (ਸੋਇ) ਸੋਭਾ ਭੀ ਸਚੀ ਹੋਈ ਹੈ॥
Prof. Sahib Singhਉਹਨਾਂ ਦਾ ਮਨ ਤੇ ਤਨ ਸੱਚੇ ਦਾ ਰੂਪ ਹੋ ਜਾਂਦਾ ਹੈ (ਭਾਵ, ਮਨ ਤੇ ਸਰੀਰ ਸੱਚੇ ਦੇ ਪ੍ਰੇਮ ਵਿਚ ਰੰਗੇ ਜਾਂਦੇ ਹਨ), ਸੱਚਾ ਪ੍ਰਭੂ ਉਹਨਾਂ ਦੇ ਮਨ ਵਿਚ ਵੱਸ ਪੈਂਦਾ ਹੈ ਤੇ ਸੱਚੇ ਦਾ ਰੂਪ ਹੋਣ ਕਰਕੇ ਉਹਨਾਂ ਦੀ ਸੋਭਾ ਸਦਾ-ਥਿਰ ਹੋ ਜਾਂਦੀ ਹੈ।
SikhNet (Spanish)Sus cuerpos y mentes son verdaderos. Se les conoce como Verdad y viven obedeciendo al Señor Verdadero.

ਅੰਦਰਿ ਸਚੀ ਭਗਤਿ ਹੈ; ਸਹਜੇ ਹੀ ਪਤਿ ਹੋਇ ॥

andar sachee bhagat hai; sahaje hee pat hoe |

Sant Singh KhalsaTrue devotional worship is deep within them; they are automatically blessed with honor.
Manmohan SinghWithin them is the true devotion and they are spontaneously blessed with honour.
Manmohan Singh (Punjabi)ਉਨ੍ਹਾਂ ਦੇ ਅੰਦਰ ਸੱਚਾ ਅਨੁਰਾਗ ਹੈ ਅਤੇ ਉਹਨ੍ਹਾਂ ਨੂੰ ਸੁਭਾਵਕ ਹੀ ਇਜ਼ਤ ਆਬਰੂ ਪ੍ਰਾਪਤ ਹੋ ਜਾਂਦੀ ਹੈ।
Fareedkot Teekaਤਿਨ ਕੇ ਅੰਤਰ ਸਚੀ ਭਗਤੀ ਹੈ ਅਰੁ ਸ੍ਵਭਾਵਕ ਹੀ ਤਿਨ ਕੀ ਪਤਿਸ਼ਟਾ ਹੋ ਰਹੀ ਹੈ॥
Prof. Sahib Singhਉਹਨਾਂ ਦੇ ਅੰਦਰ ਸਦਾ-ਟਿਕਵੀਂ ਭਗਤੀ ਪੈਦਾ ਹੁੰਦੀ ਹੈ, ਸਦਾ ਆਤਮਕ ਅਡੋਲਤਾ ਵਿਚ ਟਿਕੇ ਰਹਿਣ ਦੇ ਕਾਰਨ ਉਹਨਾਂ ਨੂੰ ਇੱਜ਼ਤ ਮਿਲਦੀ ਹੈ।

ਪਦ ਅਰਥ ਸਹਜੇ = ਸਹਜਿ, ਆਤਮਕ ਅਡੋਲਤਾ ਵਿਚ।

SikhNet (Spanish)La Verdadera Alabanza de Devoción vibra en la profundidad de su ser y de manera espontánea son bendecido con Honor.

ਕਲਿਜੁਗ ਮਹਿ. ਘੋਰ ਅੰਧਾਰੁ ਹੈ; ਮਨਮੁਖ ਰਾਹੁ. ਨ ਕੋਇ ॥

kalijug meh. ghor andhaar hai; manamukh raahu. na koe |

Sant Singh KhalsaIn this Dark Age of Kali Yuga, there is utter darkness; the self-willed manmukh cannot find the way.
Manmohan SinghIn the Darkage there is pitch darkness and the egocentric finds no way out.
Manmohan Singh (Punjabi)ਕਾਲੇ ਸਮੇਂ ਅੰਦਰ ਅੰਨ੍ਹੇਰਾ ਘੁਪ ਹੈ ਅਤੇ ਮਨਮਤੀਏ ਨੂੰ ਕੋਈ ਭੀ ਰਸਤਾ ਨਹੀਂ ਲੱਭਦਾ।
Fareedkot Teekaਕਲਜੁਗ ਵਿਖੇ ਸਘਨ ਅਗਿਆਨ ਅੰਧੇਰਾ ਹੋ ਰਹਾ ਹੈ ਇਸ ਮੇਂ ਮਨਮੁਖੋਂ ਕੋ ਪਰਮੇਸਵਰ ਕਾ ਕੋਈ ਰਸਤਾ ਨਹੀਂ ਮਿਲਤਾ, ਭਾਵ ਭਗਤੀ ਵਾ ਗਿਆਨ ਨਹੀਂ ਮਿਲਤਾ ਹੈ॥
Prof. Sahib Singhਕਲਿਜੁਗ ਵਿਚ (ਭਾਵ, ਇਸ ਵਿਕਾਰਾਂ-ਭਰੇ ਜਗਤ ਵਿਚ ਵਿਕਾਰਾਂ ਦਾ) ਘੁੱਪ ਹਨੇਰਾ ਹੈ, (ਆਪਣੇ) ਮਨ ਦੇ ਪਿੱਛੇ ਤੁਰਨ ਵਾਲੇ ਬੰਦਿਆਂ ਨੂੰ (ਇਸ ਹਨੇਰੇ ਵਿਚੋਂ ਨਿਕਲਣ ਲਈ) ਰਾਹ ਨਹੀਂ ਲੱਭਦਾ।
SikhNet (Spanish)Hay total oscuridad en la Era de Kali, los Manmukjs soberbios no pueden encontrar el camino.

ਸੇ ਵਡਭਾਗੀ ਨਾਨਕਾ; ਜਿਨ ਗੁਰਮੁਖਿ ਪਰਗਟੁ ਹੋਇ ॥੧॥

se vaddabhaagee naanakaa; jin guramukh paragatt hoe |1|

Sant Singh KhalsaO Nanak, very blessed are those Gurmukhs, unto whom the Lord is revealed. ||1||
Manmohan SinghVery fortunate are they, O Nanak, unto whom the Lord becomes manifest by the Guru's grace.
Manmohan Singh (Punjabi)ਭਾਰੇ ਨਸੀਬਾਂ ਵਾਲੇ ਹਨ ਉਹ, ਹੇ ਨਾਨਕ! ਜਿਨ੍ਹਾਂ ਉਤੇ ਗੁਰਾਂ ਦੀ ਦਇਆ ਦੁਆਰਾ ਪ੍ਰਭੂ ਨਾਜ਼ਲ ਹੋ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਾਂ ਤੇ ਸੋਈ ਪੁਰਸ ਵੱਡੇ ਭਾਗੋਂ ਵਾਲੇ ਹੈਂ ਜਿਨ ਕੋ ਗੁਰੋਂ ਦ੍ਵਾਰੇ (ਪਰਗਟੁ) ਸਾਖ੍ਯਾਤਕਾਰ ਹੂਆ ਹੈ॥੧॥
Prof. Sahib Singhਹੇ ਨਾਨਕ! ਉਹ ਮਨੁੱਖ ਭਾਗਾਂ ਵਾਲੇ ਹਨ ਜਿਨ੍ਹਾਂ ਦੇ ਅੰਦਰ ਪਰਮਾਤਮਾ ਗੁਰੂ ਰਾਹੀਂ ਪਰਗਟ ਹੁੰਦਾ ਹੈ ॥੧॥
SikhNet (Spanish)Oh, dice Nanak, benditos son los Gurmukjs a quienes el Señor les es revelado. (1)
Answers quote the Granth verbatim with Ang citations. AI commentary is not Gurbani and not a religious ruling.