ਬਿਲਾਵਲੁ ਮਹਲਾ ੫ ॥
bilaaval mahalaa 5 |
Sant Singh KhalsaBilaaval, Fifth Mehl:
Manmohan SinghBilawal 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino
ਤਾਤੀ ਵਾਉ. ਨ ਲਗਈ; ਪਾਰਬ੍ਰਹਮ ਸਰਣਾਈ ॥
taatee vaau. na lagee; paarabraham saranaaee |
Sant Singh KhalsaThe hot wind does not even touch one who is under the Protection of the Supreme Lord God.
Manmohan SinghNot even the hot wind touches him, who is under the protection of the Supreme Lord.
Manmohan Singh (Punjabi)ਗਰਮ ਹਵਾ ਤੱਕ ਉਸ ਨੂੰ ਨਹੀਂ ਲੱਗਦੀ, ਜੋ ਸ਼ਰੋਮਣੀ ਸਾਹਿਬ ਦੇ ਤਾਬੇ ਹੈ।
Fareedkot Teekaਪਾਰਬ੍ਰਹਮ ਕੀ ਸਰਣਾਈ ਹੋਣੇ ਸੇ ਪੁਨਾ ਤਾਤੀ ਵਾਉ ਨਹੀਂ ਲਾਗਤੀ ਹੈ॥
Prof. Sahib Singhਹੇ ਭਾਈ! ਪਰਮਾਤਮਾ ਦੀ ਸਰਨ ਪਿਆਂ (ਵਿਆਧੀਆਂ ਦਾ) ਸੇਕ ਨਹੀਂ ਲੱਗਦਾ।ਪਦ ਅਰਥ ਤਾਤੀ = ਤੱਤੀ। ਤਾਤੀ ਵਾਉ = ਤੱਤੀ ਹਵਾ, ਸੇਕ। ਲਗਈ = ਲਗਏ, ਲੱਗੈ, ਲੱਗਦਾ।
SikhNet (Spanish)El Señor es mi Refugio y aún los vientos calientes no me tocan;
ਚਉਗਿਰਦ ਹਮਾਰੈ ਰਾਮ ਕਾਰ; ਦੁਖੁ. ਲਗੈ ਨ, ਭਾਈ ॥੧॥
chaugirad hamaarai raam kaar; dukh. lagai na, bhaaee |1|
Sant Singh KhalsaOn all four sides I am surrounded by the Lord's Circle of Protection; pain does not afflict me, O Siblings of Destiny. ||1||
Manmohan SinghOn my four sides is the Lord's circle, so pain afflicts me not, O brother.
Manmohan Singh (Punjabi)ਮੇਰੇ ਚਾਰੇ ਪਾਸੇ ਪ੍ਰਭੂ ਦਾ ਕੁੰਡਲ ਹੈ, ਇਸ ਲਈ ਮੈਨੂੰ ਕੋਈ ਪੀੜ ਨਹੀਂ ਪੋਂਹਦੀ, ਹੇ ਵੀਰ!
Fareedkot Teekaਹੇ ਭਾਈ! ਤਿਸ ਤੇ ਹਮਾਰੇ ਚੌਗਿਰਦ ਰਾਮ ਕੀ ਭਗਤੀ ਰੂਪ (ਕਾਰ) ਰਖ੍ਯਾ ਹੋ ਗਈ ਹੈ, ਪੁਨਾ ਦੁਖ ਨਹੀਂ ਲਾਗਤੇ ਹੈਂ॥੧॥
Prof. Sahib Singhਹੇ ਭਾਈ! ਅਸਾਂ ਜੀਵਾਂ ਦੇ ਦੁਆਲੇ ਪਰਮਾਤਮਾ ਦਾ ਨਾਮ (ਮਾਨੋ) ਇਕ ਲਕੀਰ ਹੈ (ਜਿਸ ਦੀ ਬਰਕਤਿ ਨਾਲ) ਕੋਈ ਦੁੱਖ ਪੋਹ ਨਹੀਂ ਸਕਦਾ ॥੧॥ਪਦ ਅਰਥ ਚਉਗਿਰਦ = ਚੌਹੀਂ ਪਾਸੀਂ। ਰਾਮਕਾਰ = ਰਾਮ ਦੇ ਨਾਮ ਦੀ ਲਕੀਰ {ਨੋਟ: ਬਨਬਾਸ ਸਮੇ ਰਾਵਣ ਸੀਤਾ ਜੀ ਨੂੰ ਛਲਣ ਆਇਆ। ਸੀਤਾ ਜੀ ਦੀ ਪ੍ਰੇਰਨਾ ਤੇ ਸ੍ਰੀ ਰਾਮਚੰਦ੍ਰ ਜੀ ਹਰਨ ਨੂੰ ਫੜਨ ਗਏ, ਲਛਮਨ ਨੂੰ ਸੀਤਾ ਜੀ ਦੇ ਪਾਸ ਛੱਡ ਗਏ। ਜੰਗਲ ਵਿਚੋਂ ਇਉਂ ਆਵਾਜ਼ ਆਈ, ਜਿਵੇਂ ਸ੍ਰੀ ਰਾਮ ਜੀ ਨੂੰ ਕਿਸੇ ਬਿਪਤਾ ਨੇ ਆ ਗ੍ਰਸਿਆ ਹੈ। ਸੀਤਾ ਜੀ ਦੇ ਕਹਿਣ ਤੇ ਲਛਮਨ ਸੀਤਾ ਜੀ ਦੇ ਦੁਆਲੇ ਰਾਮ-ਕਾਰ ਖਿੱਚ ਕੇ ਸ੍ਰੀ ਰਾਮ ਜੀ ਦੀ ਭਾਲ ਵਿਚ ਚਲਾ ਗਿਆ। ਪਰ ਸੀਤਾ ਜੀ ਨੂੰ ਹਿਦਾਇਤ ਕਰ ਗਿਆ ਕਿ ਇਸ ਲਕੀਰ ਤੋਂ ਬਾਹਰ ਨਹੀਂ ਨਿਕਲਣਾ। ਰਾਵਣ ਦਾ ਦਾਉ ਤਦੋਂ ਹੀ ਲੱਗਾ, ਜਦੋਂ ਸੀਤਾ ਜੀ ਉਸ ਤੋਂ ਬਾਹਰ ਨਿਕਲ ਆਏ}। ਭਾਈ = ਹੇ ਭਾਈ! ॥੧॥
SikhNet (Spanish)estoy rodeado por Dios y así el dolor no me aflige. (1)
ਸਤਿਗੁਰੁ ਪੂਰਾ ਭੇਟਿਆ; ਜਿਨਿ ਬਣਤ ਬਣਾਈ ॥
satigur pooraa bhettiaa; jin banat banaaee |
Sant Singh KhalsaI have met the Perfect True Guru, who has done this deed.
Manmohan SinghI have met the Perfect Guru, who has made the make.
Manmohan Singh (Punjabi)ਮੈਂ ਪੂਰਨ ਸੱਚੇ ਗੁਰਾਂ ਨੂੰ ਮਿਲ ਪਿਆ ਹਾਂ, ਜਿਨ੍ਹਾਂ ਨੇ ਇਹ ਘਾੜਤ ਘੜੀ ਹੈ।
Fareedkot Teekaਹਮ ਕੋ ਪੂਰਾ ਸਤਿਗੁਰ (ਭੇਟਿਆ) ਮਿਲਿਆ ਹੈ, ਜਿਨੋਂ ਨੇ ਕਿਰਪਾ ਕਰ ਹਮਾਰੀ ਇਹੁ (ਬਣਤ) ਬਣਾਵਟ ਬਣਾਈ ਹੈ॥
Prof. Sahib Singhਹੇ ਭਾਈ! ਉਹ ਪੂਰਾ ਗੁਰੂ (ਜਿਸ ਮਨੁੱਖ ਨੂੰ) ਮਿਲ ਪੈਂਦਾ ਹੈ ਜਿਸ ਗੁਰੂ ਨੇ (ਪਰਮਾਤਮਾ ਦਾ ਨਾਮ-ਦਵਾਈ ਦੇ ਕੇ ਜੀਵਾਂ ਦੇ ਰੋਗ ਦੂਰ ਕਰਨ ਦੀ) ਵਿਓਂਤ ਬਣਾ ਰੱਖੀ ਹੈ,ਪਦ ਅਰਥ ਭੇਟਿਆ = ਮਿਲ ਪਿਆ। ਜਿਨਿ = ਜਿਸ (ਗੁਰੂ) ਨੇ। ਬਣਤ = (ਵਿਆਧੀਆਂ ਨੂੰ ਦੂਰ ਕਰਨ ਦੀ) ਵਿਓਂਤ।
SikhNet (Spanish)He encontrado al Guru Perfecto, Quien me ha traído esta Felicidad;
ਰਾਮ ਨਾਮੁ ਅਉਖਧੁ ਦੀਆ; ਏਕਾ ਲਿਵ ਲਾਈ ॥੧॥ ਰਹਾਉ ॥
raam naam aaukhadh deea; ekaa liv laaee |1| rahaau |
Sant Singh KhalsaHe has given me the medicine of the Lord's Name, and I enshrine love for the One Lord. ||1||Pause||
Manmohan SinghHe has given me the medicine of the Lord's Name and I have enshrined love for the One Lord. Pause.
Manmohan Singh (Punjabi)ਉਨ੍ਹਾਂ ਨੇ ਮੈਨੂੰ ਪ੍ਰਭੂ ਦੇ ਨਾਮ ਦੀ ਦਵਾਈ ਦਿੱਤੀ ਹੈ ਅਤੇ ਇਕ ਪ੍ਰਭੂ ਦੇ ਨਾਲ ਮੇਰੀ ਪਿਰਹੜੀ ਪੈ ਗਈ ਹੈ। ਠਹਿਰਾਉ।
Fareedkot Teekaਰਾਮ ਨਾਮ ਰੂਪੀ (ਅਉਖਧੁ) ਦਾਰੂ ਦੀਆ ਹੈ, ਔ ਏਕ ਅਦੁਤੀ ਵਿਖੇ ਹਮਾਰੀ (ਲਿਵ) ਬ੍ਰਿਤੀ ਲਗਾਈ ਹੈ॥੧॥ ਰਹਾਉ ॥
Prof. Sahib Singh(ਤਾਂ ਪੂਰਾ ਗੁਰੂ ਉਸ ਨੂੰ) ਪਰਮਾਤਮਾ ਦਾ ਨਾਮ-ਦਵਾਈ ਦੇਂਦਾ ਹੈ। ਉਹ ਮਨੁੱਖ ਸਦਾ ਪਰਮਾਤਮਾ ਵਿਚ ਸੁਰਤ ਜੋੜੀ ਰੱਖਦਾ ਹੈ ॥੧॥ ਰਹਾਉ ॥ਪਦ ਅਰਥ ਅਉਖਧੁ = ਦਵਾਈ ॥੧॥ ਰਹਾਉ ॥
SikhNet (Spanish)me ha bendecido con la Panacea del Nombre del Señor y ahora estoy entonado sólo en el Uno. (1-Pausa)
ਰਾਖਿ ਲੀਏ ਤਿਨਿ ਰਖਨਹਾਰਿ; ਸਭ ਬਿਆਧਿ ਮਿਟਾਈ ॥
raakh lee tin rakhanahaar; sabh biaadh mittaaee |
Sant Singh KhalsaThe Savior Lord has saved me, and eradicated all my sickness.
Manmohan SinghThat Preserver has preserved me and cured all my maladies.
Manmohan Singh (Punjabi)ਉਸ ਚਲਾਉਣ ਵਾਲੇ ਨੇ ਮੈਨੂੰ ਬਚਾ ਲਿਆ ਹੈ ਅਤੇ ਮੇਰੀਆਂ ਸਾਰੀਆਂ ਬੀਮਾਰੀਆਂ ਦੂਰ ਕਰ ਦਿਤੀਆਂ ਹਨ।
Fareedkot Teekaਤਿਸ ਰਾਖਨਹਾਰ ਵਾਹਿਗੁਰੂ ਨੇ ਹਮ ਰਾਖ ਲੀਏ ਹੈਂ ਔ ਸੰਪੂਰਨ (ਬਿਆਧਿ) ਰੋਗ ਜਿਨ ਪੀੜਾ ਮਿਟਾਇ ਦਈ ਹੈ॥
Prof. Sahib Singh(ਜਿਸ ਮਨੁੱਖ ਨੂੰ ਗੁਰੂ ਮਿਲ ਪਿਆ ਉਸ ਨੂੰ) ਉਸ ਰੱਖਣਹਾਰ ਪ੍ਰਭੂ ਨੇ ਬਚਾ ਲਿਆ, (ਉਸ ਦੇ ਅੰਦਰੋਂ) ਹਰੇਕ ਰੋਗ ਦੂਰ ਕਰ ਦਿੱਤਾ।ਪਦ ਅਰਥ ਤਿਨਿ = ਉਸ ਨੇ। ਰਖਨਹਾਰਿ = ਰੱਖਣ ਦੀ ਸਮਰਥਾ ਵਾਲੇ ਨੇ। ਬਿਆਧਿ = ਰੋਗ।
SikhNet (Spanish)El Señor Protector me ha salvado; todos mis males han pasado.
ਕਹੁ ਨਾਨਕ. ਕਿਰਪਾ ਭਈ; ਪ੍ਰਭ ਭਏ ਸਹਾਈ ॥੨॥੧੫॥੭੯॥
kahu naanak. kirapaa bhee; prabh bhe sahaaee |2|15|79|
Sant Singh KhalsaSays Nanak, God has showered me with His Mercy; He has become my help and support. ||2||15||79||
Manmohan SinghSays Nanak, the Lord has extended His mercy to me and has become my Succourer.
Manmohan Singh (Punjabi)ਗੁਰੂ ਜੀ ਆਖਦੇ ਹਨ, ਸੁਆਮੀ ਨੇ ਮੇਰੇ ਉਤੇ ਮਿਹਰ ਕੀਤੀ ਹੈ ਅਤੇ ਉਹ ਮੇਰਾ ਮਦਦਗਾਰ ਹੋ ਗਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਮਾਰੇ ਪਰ ਤਿਸ ਪਰਮੇਸਰ ਕੀ ਪਰਮ ਕ੍ਰਿਪਾ ਭਈ ਹੈ, ਤਿਸ ਤੇ ਆਪ ਪ੍ਰਭੂ ਹਮਾਰੇ ਸਹਾਈ ਭਏ ਹੈਂ॥੨॥੧੫॥੭੯॥☬ਸ੍ਰੀ ਗੁਰੂ ਹਰਿ ਗੋਬਿੰਦ ਸਾਹਿਬ ਜੀ ਕੇ ਪਰਥਾਇ ਕਹਤੇ ਹੈਂ:
Prof. Sahib Singhਨਾਨਕ ਆਖਦਾ ਹੈ- ਉਸ ਮਨੁੱਖ ਉਤੇ ਪ੍ਰਭੂ ਦੀ ਕਿਰਪਾ ਹੋ ਗਈ। ਪ੍ਰਭੂ ਉਸ ਮਨੁੱਖ ਦਾ ਮਦਦਗਾਰ ਬਣ ਗਿਆ ॥੨॥੧੫॥੭੯॥ਪਦ ਅਰਥ ਸਹਾਈ = ਮਦਦਗਾਰ ॥੨॥੧੫॥੭੯॥
SikhNet (Spanish)Dice Nanak, el Señor ha tenido Misericordia de mí, pues me ha bendecido con Su Poderoso Apoyo. (2-15-79)