ਬਿਲਾਵਲੁ ਮਹਲਾ ੫ ॥
bilaaval mahalaa 5 | Ang 819
Sant Singh KhalsaBilaaval, Fifth Mehl:
Manmohan SinghBilawal 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino
ਅਪਣੇ ਬਾਲਕ ਆਪਿ ਰਖਿਅਨੁ; ਪਾਰਬ੍ਰਹਮ ਗੁਰਦੇਵ ॥
apane baalak aap rakhian; paarabraham guradev | Ang 819
Sant Singh KhalsaThe Supreme Lord God, through the Divine Guru, has Himself protected and preserved His children.
Manmohan SinghThe Bright Guru has himself preserved his children. He himself is the Transcendent Lord.
Manmohan Singh (Punjabi)ਪ੍ਰਕਾਸ਼ਵਾਨ ਗੁਰੂ ਨੇ ਆਪਣੇ ਬੱਚਿਆਂ ਨੂੰ ਆਪੇ ਹੀ ਬਚਾ ਲਿਆ ਹੈ। ਉਹ ਖੁਦ ਹੀ ਪਰਮ ਪ੍ਰਭੂ ਹੈ।
Fareedkot Teekaਪਾਰਬ੍ਰਹਮ ਗੁਰਦੇਵ ਜੀ ਨੇ ਅਪਨੇ ਬਾਲਕ ਗੁਰੂ ਹਰਿਗੋਬਿੰਦ ਜੀ ਆਪ ਹੀ ਰਾਖ ਲੀਏ ਹੈਂ॥
Prof. Sahib Singhਹੇ ਭਾਈ! ਪਰਮਾਤਮਾ ਸਭ ਤੋਂ ਵੱਡਾ ਦੇਵਤਾ (ਹੈ, ਅਸੀਂ ਜੀਵ ਉਸ ਦੇ ਬੱਚੇ ਹਾਂ) ਆਪਣੇ ਬੱਚਿਆਂ ਦੀ ਉਹ ਸਦਾ ਹੀ ਆਪ ਰੱਖਿਆ ਕਰਦਾ ਆਇਆ ਹੈ।ਪਦ ਅਰਥ ਰਖਿਅਨੁ = ਰੱਖੇ ਹਨ ਉਸ (ਪ੍ਰਭੂ) ਨੇ। ਗੁਰਦੇਵ = ਸਭ ਤੋਂ ਵੱਡਾ ਦੇਵਤਾ।
SikhNet (Spanish)El Señor Mismo nos ha salvado; sí, a Sus niños.
ਸੁਖ ਸਾਂਤਿ ਸਹਜ ਆਨਦ ਭਏ; ਪੂਰਨ ਭਈ ਸੇਵ ॥੧॥ ਰਹਾਉ ॥
sukh saant sehaj aanad bhe; pooran bhee sev |1| rahaau | Ang 819
Sant Singh KhalsaCelestial peace, tranquility and bliss have come to pass; my service has been perfect. ||1||Pause||
Manmohan SinghI am blessed with comfort, peace and celestial bliss, My service has been accepted. Pause.
Manmohan Singh (Punjabi)ਮੈਨੂੰ ਆਰਾਮ, ਠੰਢ-ਚੈਨ ਤੇ ਬੈਕੁੰਠੀ ਆਨੰਦ ਪਰਾਪਤ ਹੋ ਗਏ ਹਨ। ਮੇਰੀ ਟਹਿਲ-ਸੇਵਾ ਕਬੂਲ ਪੈ ਗਈ ਹੈ। ਠਹਿਰਾਉ।
Fareedkot Teekaਮਨ ਕਰ ਸਾਂਤੀ ਔ ਤਨ ਕਰ ਸੁਖ ਪੁਨਾ (ਸਹਜ ਆਨਦ) ਆਤਮ ਅਨੰਦ ਇਹੁ ਪ੍ਰਾਪਤਿ ਭਏ ਹੈਂ ਔ ਸੇਵਾ ਪੂਰਨ ਹੋਤੀ ਭਈ ਹੈ, ਭਾਵ ਆਗੇ ਕੋ ਕਰਤਬ੍ਯ ਨਹੀਂ ਰਹਾ ਹੈ॥
Prof. Sahib Singh(ਜੇਹੜੇ ਮਨੁੱਖ ਉਸ ਦੀ ਸਰਨ ਪੈਂਦੇ ਹਨ, ਉਹਨਾਂ ਦੇ ਅੰਦਰ) ਸ਼ਾਂਤੀ, ਆਤਮਕ ਅਡੋਲਤਾ ਦੇ ਸੁਖ ਆਨੰਦ ਪੈਦਾ ਹੁੰਦੇ ਹਨ, ਉਹਨਾਂ ਦੀ ਸੇਵਾ-ਸਿਮਰਨ ਦੀ ਘਾਲ ਸਫਲ ਹੋ ਜਾਂਦੀ ਹੈ ॥੧॥ ਰਹਾਉ ॥ਪਦ ਅਰਥ ਸਹਜ = ਆਤਮਕ ਅਡੋਲਤਾ। ਸੇਵ = ਸਿਮਰਨ ਦੀ ਘਾਲ ॥੧॥ ਰਹਾਉ ॥
SikhNet (Spanish)Él es nuestro Único Señor Supremo, el Dios de dioses. Paz Celestial, Tranquilidad y Éxtasis han llegado, pues mi Servicio ha sido Perfecto.(1-Pausa)
ਭਗਤ ਜਨਾ ਕੀ ਬੇਨਤੀ; ਸੁਣੀ ਪ੍ਰਭਿ ਆਪਿ ॥
bhagat janaa kee benatee; sunee prabh aap | Ang 820
Sant Singh KhalsaGod Himself has heard the prayers of His humble devotees.
Manmohan SinghThe Lord Himself has heard the supplication of the saintly persons.
Manmohan Singh (Punjabi)ਸੁਆਮੀ ਨੇ ਆਪੇ ਹੀ ਸੰਤ-ਸਰੂਪ ਪੁਰਸ਼ਾਂ ਦੀ ਪ੍ਰਾਰਥਨਾ ਸੁਣ ਲਈ ਹੈ।
Fareedkot Teekaਭਗਤ ਜਨਾਂ ਕੀ ਬੇਨਤੀ ਆਪ ਪ੍ਰਭੂ ਨੇ ਸੁਣੀ ਹੈ॥
Prof. Sahib Singhਹੇ ਭਾਈ! ਉਸ ਪ੍ਰਭੂ ਨੇ ਆਪਣੇ ਭਗਤਾਂ ਦੀ ਅਰਜ਼ੋਈ (ਸਦਾ) ਸੁਣੀ ਹੈਪਦ ਅਰਥ ਪ੍ਰਭਿ = ਪ੍ਰਭੂ ਨੇ।
SikhNet (Spanish)El Señor ha escuchado la oración de Sus Devotos;
ਰੋਗ ਮਿਟਾਇ ਜੀਵਾਲਿਅਨੁ; ਜਾ ਕਾ ਵਡ ਪਰਤਾਪੁ ॥੧॥
rog mittaae jeevaalian; jaa kaa vadd parataap |1| Ang 820
Sant Singh KhalsaHe dispelled my disease, and rejuvenated me; His glorious radiance is so great! ||1||
Manmohan SinghDispelling the diseases, the Lord, great is whose glory, has given me life.
Manmohan Singh (Punjabi)ਸੁਆਮੀ, ਵਿਸ਼ਾਲ ਹੈ ਜਿਸ ਦੇ ਤਪ-ਤੇਜ ਨੇ ਜਹਿਮਤਾਂ ਦੂਰ ਕਰ ਕੇ ਮੈਨੂੰ ਜੀਵਨ ਬਖਸ਼ਿਆ ਹੈ।
Fareedkot Teekaਤਿਸ ਨੇ ਰੋਗ ਤਾਪ ਰੂਪੀ ਮਿਟਾਇ ਕਰ ਜਿਵਾਇ ਲੀਏ ਹੈਂ, ਜਿਸ ਕਾ ਬਡਾ ਪ੍ਰਤਾਪ ਹੈ॥੧॥
Prof. Sahib Singhਜਿਸ ਦਾ (ਸਭ ਤੋਂ) ਵੱਡਾ ਤੇਜ-ਪ੍ਰਤਾਪ ਹੈ। (ਉਹ ਪ੍ਰਭੂ ਨੇ ਹੀ ਭਗਤਾਂ ਦੇ ਅੰਦਰੋਂ) ਰੋਗ ਮਿਟਾ ਕੇ ਉਹਨਾਂ ਨੂੰ ਆਤਮਕ ਜੀਵਨ ਦੀ ਦਾਤ ਬਖ਼ਸ਼ੀ ਹੈ ॥੧॥ਪਦ ਅਰਥ ਜੀਵਾਲਿਅਨੁ = ਉਸ ਨੇ ਜਿਵਾਲੇ ਹਨ, ਉਸ ਨੇ ਆਤਮਕ ਜੀਵਨ ਦਿੱਤਾ ਹੈ ॥੧॥
SikhNet (Spanish)ha desterrado nuestros males y nos ha dado vida, oh, ¡qué Grandiosa es la Gloria de Dios!(1)
ਦੋਖ ਹਮਾਰੇ ਬਖਸਿਅਨੁ; ਅਪਣੀ ਕਲ ਧਾਰੀ ॥
dokh hamaare bakhasian; apanee kal dhaaree | Ang 820
Sant Singh KhalsaHe has forgiven me for my sins, and interceded with His power.
Manmohan SinghManifesting His might, the Lord has forgiven mine sins.
Manmohan Singh (Punjabi)ਆਪਣੀ ਸ਼ਕਤੀ ਵਰਤਾ ਕੇ, ਸਾਹਿਬ ਨੇ ਮੇਰੇ ਪਾਪ ਮਾਫ ਕਰ ਦਿੱਤੇ ਹਨ।
Fareedkot Teekaਅਪਨੀ (ਕਲ) ਸਕਤੀ ਧਾਰ ਕਰ ਕੇ ਹਮਾਰੇ ਦੋਖ ਬਖਸੇ ਹੈਂ॥
Prof. Sahib Singhਹੇ ਭਾਈ! ਉਸ ਪ੍ਰਭੂ-ਪਿਤਾ ਨੇ ਅਸਾਂ ਬੱਚਿਆਂ ਦੇ ਐਬ ਸਦਾ ਬਖ਼ਸ਼ੇ ਹਨ, ਅਤੇ ਸਾਡੇ ਅੰਦਰ ਆਪਣੇ ਨਾਮ ਦੀ ਤਾਕਤ ਭਰੀ ਹੈ।ਪਦ ਅਰਥ ਦੋਖ = ਐਬ, ਵਿਕਾਰ। ਬਖਸਿਆਨੁ = ਉਸ ਨੇ ਬਖ਼ਸ਼ੇ ਹਨ। ਕਲ = ਕਲਾ, ਸੱਤਿਆ। ਧਾਰੀ = ਟਿਕਾਈ ਹੈ।
SikhNet (Spanish)Por Su Propio Poder y Virtud el Señor ha perdonado todos mis errores;
ਮਨ ਬਾਂਛਤ ਫਲ ਦਿਤਿਅਨੁ; ਨਾਨਕ ਬਲਿਹਾਰੀ ॥੨॥੧੬॥੮੦॥
man baanchhat fal ditian; naanak balihaaree |2|16|80| Ang 820
Sant Singh KhalsaI have been blessed with the fruits of my mind's desires; Nanak is a sacrifice to Him. ||2||16||80||
Manmohan SinghThe Lord has blessed me with the fruit of my mind's desire Nanak is a sacrifice unto Him.
Manmohan Singh (Punjabi)ਸੁਆਮੀ ਨੇ ਮੈਨੂੰ ਮੇਰਾ ਚਿੱਤ-ਚਾਹੁੰਦਾ ਮੇਵਾ ਬਖਸ਼ਿਆ ਹੈ। ਨਾਨਕ ਉਸ ਉਤੋਂ ਘੋਲੀ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਵਾਹਿਗੁਰੂ ਨੇ ਮਨ ਇਛਤ ਫਲ ਹਮ ਕੋ ਦਿਤੇ ਹੈਂ, ਹਮ ਤਿਸ ਪਰ ਬਲਿਹਾਰਨੇ ਜਾਤੇ ਹੈਂ॥੨॥੧੬॥੮੦॥☬ਅਬ ਅਭੈ ਦਾਨ ਮਾਂਗਤੇ ਹੂਏ ਸ੍ਰੀ ਅਕਾਲ ਪੁਰਖ ਜੀ ਪਾਸ ਬੇਨਤੀ ਕਰਤੇ ਹੈਂ:
Prof. Sahib Singhਹੇ ਨਾਨਕ! ਪ੍ਰਭੂ-ਪਿਤਾ ਨੇ ਅਸਾਂ ਬੱਚਿਆਂ ਨੂੰ ਸਦਾ ਮਨ-ਮੰਗੇ ਫਲ ਦਿੱਤੇ ਹਨ, ਉਸ ਪ੍ਰਭੂ ਤੋਂ ਸਦਾ ਸਦਕੇ ਜਾਣਾ ਚਾਹੀਦਾ ਹੈ ॥੨॥੧੬॥੮੦॥ਪਦ ਅਰਥ ਮਨ ਬਾਂਛਤ = ਮਨ-ਮੰਗੇ। ਦਿਤਿਅਨੁ = ਦਿੱਤੇ ਹਨ ਉਸ ਪ੍ਰਭੂ ਨੇ ॥੨॥੧੬॥੮੦॥
SikhNet (Spanish)me ha bendecido con el fruto de los deseos de mi corazón. Oh, en sacrificio ofrezco mi ser a mi Señor. (2-16-80)