ੴ

ਸਿੱਖਬਾਣੀ · SikhBani

ਉਦਮੁ ਕਰਤ ਹੋਵੈ ਮਨੁ ਨਿਰਮਲੁ ਨਾਚੈ ਆਪੁ ਨਿਵਾਰੇ ॥

audam karat hovai man niramal naachai aap nivaare
Guru Arjan Dev Ji ਗੁਰੂ ਅਰਜਨ ਦੇਵ ਜੀ · Raag Aasaa · Ang 381 · 11 lines
Translations

ਆਸਾ ਮਹਲਾ ੫ ॥

aasaa mahalaa 5 |

Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
SikhNet (Spanish)Asa, Mejl Guru Aryan, Quinto Canal Divino.

ਉਦਮੁ ਕਰਤ. ਹੋਵੈ ਮਨੁ ਨਿਰਮਲੁ; ਨਾਚੈ ਆਪੁ ਨਿਵਾਰੇ ॥

audam karat. hovai man niramal; naachai aap nivaare |

Sant Singh KhalsaMaking the effort, the mind becomes pure; in this dance, the self is silenced.
Manmohan SinghBy making an effort to dance for stilling self-conceit, the mind becomes pure.
Manmohan Singh (Punjabi)ਸਵੈ-ਹੰਗਤਾ ਨੂੰ ਮਾਰਣ ਦੀ ਨਿਰਤਕਾਰੀ ਦਾ ਉਪਰਾਲਾ ਕਰਨ ਦੁਆਰਾ ਆਤਮਾ ਪਵਿੱਤਰ ਹੋ ਜਾਂਦੀ ਹੈ।
Fareedkot Teekaਇਸ ਨਿਰਤ ਕਾ ਉਦਮ ਕਰਤੇ ਹੂਏ ਹੀ ਮਨ ਸੁਧ ਹੋ ਜਾਤਾ ਹੈ। ਜੋ ਇਸ ਨਿਰਤ ਕੋ ਕਰਤਾ ਹੈ, ਸੋ ਆਪਾ ਭਾਉ ਕੋ ਦੂਰ ਕਰਤਾ ਹੈ॥
Prof. Sahib Singh(ਹੇ ਭਾਈ! ਪਰਮਾਤਮਾ ਦਾ ਭਗਤ ਜਿਉਂ ਜਿਉਂ ਸਿਫ਼ਤਿ-ਸਾਲਾਹ ਦਾ) ਉੱਦਮ ਕਰਦਾ ਹੈ ਉਸ ਦਾ ਮਨ ਪਵਿਤ੍ਰ ਹੁੰਦਾ ਜਾਂਦਾ ਹੈ, ਉਹ ਆਪਣੇ ਅੰਦਰੋਂ ਆਪਾ-ਭਾਵ ਦੂਰ ਕਰਦਾ ਹੈ (ਇਹ, ਮਾਨੋ, ਉਹ ਪਰਮਾਤਮਾ ਦੀ ਹਜ਼ੂਰੀ ਵਿਚ) ਨਾਚ ਕਰਦਾ ਹੈ।

ਪਦ ਅਰਥ ਨਿਰਮਲੁ = ਸਾਫ਼, ਪਵਿਤ੍ਰ। ਆਪੁ = ਆਪਾ-ਭਾਵ, ਅਹੰਕਾਰ।

SikhNet (Spanish)Cuando uno se esfuerza en purificar su mente, baila la danza en ausencia del ego,

ਪੰਚ ਜਨਾ ਲੇ ਵਸਗਤਿ ਰਾਖੈ; ਮਨ ਮਹਿ ਏਕੰਕਾਰੇ ॥੧॥

panch janaa le vasagat raakhai; man meh ekankaare |1|

Sant Singh KhalsaThe five passions are kept under control, and the One Lord dwells in the mind. ||1||
Manmohan SinghThe five evil passions, he keeps under his control, and in his mind, he enshrines the one Lord.
Manmohan Singh (Punjabi)ਪੰਜ ਮੰਦੇ ਵਿਸ਼ੇ ਵੇਗਾਂ ਨੂੰ ਉਹ ਆਪਣੇ ਕਾਬੂ ਵਿੱਚ ਰੱਖਦਾ ਹੈ ਅਤੇ ਆਪਣੇ ਹਿਰਦੇ ਅੰਦਰ ਉਹ ਇਕ ਸੁਆਮੀ ਨੂੰ ਟਿਕਾਉਂਦਾ ਹੈ।
Fareedkot Teekaਪੰਚ ਕਾਮਾਦਿ ਬਿਕਾਰੋਂ ਕੀ ਗਤਿ ਕੋ ਬਸੀਭੂਤਿ ਲੇ ਰਖਤਾ ਹੈ ਔਰ ਮਨ ਮੇਂ ਏਕ ਓਅੰਕਾਰ ਕਾ ਧ੍ਯਾਨ ਕਰਤਾ ਹੈ॥੧॥☬ਅਰੁ ਐਸੀ ਪ੍ਰਾਰਥਨਾ ਕਰੇ:
Prof. Sahib Singh(ਪਰਮਾਤਮਾ ਦਾ ਸੇਵਕ) ਆਪਣੇ ਮਨ ਵਿਚ ਪਰਮਾਤਮਾ ਨੂੰ ਵਸਾਈ ਰੱਖਦਾ ਹੈ (ਇਸ ਤਰ੍ਹਾਂ) ਉਹ ਕਾਮਾਦਿਕ ਪੰਜਾਂ ਨੂੰ ਕਾਬੂ ਵਿਚ ਰੱਖਦਾ ਹੈ ॥੧॥

ਪਦ ਅਰਥ ਪੰਚ ਜਨਾ = ਕਾਮਾਦਿਕ ਪੰਜਾਂ ਨੂੰ। ਵਸਗਤਿ = ਕਾਬੂ ਵਿਚ ॥੧॥

SikhNet (Spanish)se sobrepone a las cinco pasiones y en su mente enaltece al Único y Absoluto Señor. (1)

ਤੇਰਾ ਜਨੁ; ਨਿਰਤਿ ਕਰੇ ਗੁਨ ਗਾਵੈ ॥

teraa jan; nirat kare gun gaavai |

Sant Singh KhalsaYour humble servant dances and sings Your Glorious Praises.
Manmohan SinghThy slave dances and sings Thine excellences.
Manmohan Singh (Punjabi)ਤੇਰਾ ਗੋਲਾ ਨੱਚਦਾ ਅਤੇ ਤੇਰੀਆਂ ਸ਼੍ਰੇਸ਼ਟਤਾਈਆਂ ਗਾਇਨ ਕਰਦਾ ਹੈ।
Fareedkot Teekaਹੇ ਅਕਾਲ ਪੁਰਖ! ਤੇਰਾ ਭਗਤ ਜਨ ਨਿਰਤਿ ਕਰਤਾ ਹੈ ਔਰ ਗੁਨ ਗਾਉਤਾ ਹੈ॥
Prof. Sahib Singhਹੇ ਪ੍ਰਭੂ! (ਦੇਵੀ ਦੇਵਤਿਆਂ ਦੇ ਭਗਤ ਆਪਣੇ ਇਸ਼ਟ ਦੀ ਭਗਤੀ ਕਰਨ ਵੇਲੇ ਉਸ ਦੇ ਅੱਗੇ ਨਾਚ ਕਰਦੇ ਹਨ, ਪਰ) ਤੇਰਾ ਭਗਤ ਤੇਰੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦਾ ਹੈ (ਇਹ, ਮਾਨੋ) ਉਹ ਨਾਚ ਕਰਦਾ ਹੈ।

ਪਦ ਅਰਥ ਨਿਰਤਿ = ਨਾਚ, ਭਗਤੀ ਦਾ ਨਾਚ।

SikhNet (Spanish)Así Tu hombre, oh Señor, baila y canta Tu Alabanza;

ਰਬਾਬੁ ਪਖਾਵਜ ਤਾਲ ਘੁੰਘਰੂ; ਅਨਹਦ ਸਬਦੁ ਵਜਾਵੈ ॥੧॥ ਰਹਾਉ ॥

rabaab pakhaavaj taal ghungharoo; anahad sabad vajaavai |1| rahaau |

Sant Singh KhalsaHe plays upon the guitar, tambourine and cymbals, and the unstruck sound current of the Shabad resounds. ||1||Pause||
Manmohan SinghHe plays upon the rebeck tambourine, cymbals and anklets and thus he hears the divine music. Pause.
Manmohan Singh (Punjabi)ਉਹ ਸਰੰਦਾ, ਜੋੜੀ, ਛੈਣੇ ਅਤੇ ਕੈਸੀਆਂ ਵਜਾਉਂਦਾ ਹੈ ਅਤੇ ਇਸ ਤਰ੍ਹਾਂ ਉਹ ਇਲਾਹੀ ਕੀਰਤਨ ਸੁਣਦਾ ਹੈ। ਠਹਿਰਾਉ।
Fareedkot Teekaਇਸ ਨ੍ਰਿਤ ਮੇਂ ਰਬਾਬ ਪਖਾਵਜ ਤਾਲ ਘੁੰਘਰੂ ਆਦਿ ਬਾਜੇ ਯਹ ਹੈਂ, ਜੋ (ਅਨਹਦ) ਏਕ ਰਸ ਗੁਰ (ਸਬਦੁ) ਉਪਦੇਸ ਕੋ ਬਜਾਵਤਾ, ਭਾਵ ਜਪਤਾ ਹੈ, ਵਾ (ਤਾਲ) ਪ੍ਰੇਮ ਵ ਮਹਾਂ ਵਾਕਾਂ ਦਾ ਜੋ ਉਚਾਰਨੁ ਹੈ, (ਪਖਾਵਜ) ਹਰੀ ਦੇ ਪਖ ਮੇਂ ਆ ਪ੍ਰਗਟਨਾ ਜੋ ਰਬ ਦੀ (ਆਬ) ਤਰਾਵਤ ਹੋਣੀ, (ਘੁੰਘਰੂ) ਜੋ ਬੇਦੋਂ ਕੇ ਸਿਧਾਂਤ ਕੋ ਕਥਨ ਕਰਨਾ ਹੈ ਇਸ ਰੀਤਿ ਸੇਂ (ਨਿਰਤਿ) ਨਿਰਨਾ ਕਰਤਾ ਅਰੁ ਗੁਨ ਗਾਵਤਾ ਹੈ॥੧॥ ਰਹਾਉ ॥
Prof. Sahib Singhਹੇ ਪ੍ਰਭੂ! ਤੇਰਾ ਭਗਤ ਤੇਰੀ ਸਿਫ਼ਤਿ-ਸਾਲਾਹ ਦਾ ਸ਼ਬਦ-ਰੂਪ ਵਾਜਾ (ਆਪਣੇ ਅੰਦਰ) ਲਗਾਤਾਰ ਵਜਾਂਦਾ ਰਹਿੰਦਾ ਹੈ (ਸ਼ਬਦ ਨੂੰ ਹਰ ਵੇਲੇ ਆਪਣੇ ਹਿਰਦੇ ਵਿਚ ਵਸਾਈ ਰੱਖਦਾ ਹੈ) ਇਹੀ ਹੈ ਉਸ ਦੇ ਵਾਸਤੇ ਰਬਾਬ ਤਬਲਾ ਛੈਣੇ ਘੁੰਘਰੂ (ਆਦਿਕ ਸਾਜ਼ਾਂ ਦਾ ਵੱਜਣਾ) ॥੧॥ ਰਹਾਉ ॥

ਪਦ ਅਰਥ ਪਖਾਵਜ = ਜੋੜੀ, ਤਬਲਾ। ਤਾਲ = ਛੈਣੇ। ਅਨਹਦ = ਇਕ-ਰਸ, ਬਿਨਾ ਸਾਜ ਵਜਾਇਆਂ ਪੈਦਾ ਹੋਣ ਵਾਲਾ ਰਾਗ ॥੧॥ ਰਹਾਉ ॥

SikhNet (Spanish)así él toca el rabel, el pandero, los címbalos y las campanas del tobillo, y así escucha Tu Melodía. (1‑Pausa)

ਪ੍ਰਥਮੇ. ਮਨੁ ਪਰਬੋਧੈ ਅਪਨਾ; ਪਾਛੈ. ਅਵਰ ਰੀਝਾਵੈ ॥

prathame. man parabodhai apanaa; paachhai. avar reejhaavai |

Sant Singh KhalsaFirst, he instructs his own mind, and then, he leads others.
Manmohan SinghAt first, instructs he his own mind and afterwards pleases others.
Manmohan Singh (Punjabi)ਪਹਿਲਾਂ ਉਹ ਆਪਣੇ ਮਨ ਨੂੰ ਸਿਖਮਤ ਦਿੰਦਾ ਹੈ, ਮਗਰੋਂ ਉਹ ਹੋਰਨਾਂ ਨੂੰ ਪਰਸੰਨ ਕਰਦਾ ਹੈ।
Fareedkot Teekaਇਸ ਨ੍ਰਿਤ ਕਰ ਕੇ ਪਹਲੇ ਅਪਨੇ ਮਨ ਕੋ (ਪਰਬੋਧੈ) ਗ੍ਯਾਨ ਸਿਖਾਵੈ, ਪੀਛੇ ਸੇ ਔਰੋਂ ਕੋ ਰਿਝਾਵੈ ਅਰਥਾਤ ਪ੍ਰਸੰਨ ਕਰੈ॥
Prof. Sahib Singh(ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ ਪਰਮਾਤਮਾ ਦਾ ਭਗਤ) ਪਹਿਲਾਂ ਆਪਣੇ ਮਨ ਨੂੰ (ਮੋਹ ਦੀ ਨੀਂਦ ਵਿਚੋਂ) ਜਗਾਂਦਾ ਹੈ, ਫਿਰ ਹੋਰਨਾਂ ਦੇ ਅੰਦਰ (ਸਿਫ਼ਤਿ-ਸਾਲਾਹ ਦੀ) ਰੀਝ ਪੈਦਾ ਕਰਦਾ ਹੈ।

ਪਦ ਅਰਥ ਪਰਬੋਧੈ = ਜਗਾਂਦਾ ਹੈ, ਸਮਝਾਂਦਾ ਹੈ। ਅਵਰ = ਹੋਰਨਾਂ ਨੂੰ। ਰੀਝਾਵੈ = ਖ਼ੁਸ਼ ਕਰਦਾ ਹੈ।

SikhNet (Spanish)Primero instruye su propia mente y después pide a otro que lo siga,

ਰਾਮ ਨਾਮ ਜਪੁ ਹਿਰਦੈ ਜਾਪੈ; ਮੁਖ ਤੇ ਸਗਲ ਸੁਨਾਵੈ ॥੨॥

raam naam jap hiradai jaapai; mukh te sagal sunaavai |2|

Sant Singh KhalsaHe chants the Lord's Name and meditates on it in his heart; with his mouth, he announces it to all. ||2||
Manmohan SinghMeditates and contemplates he on Lord's Name in his mind and with his mouth he preaches it to all others.
Manmohan Singh (Punjabi)ਆਪਣੇ ਮਨ ਅੰਦਰ ਉਹ ਸੁਆਮੀ ਦੇ ਨਾਮ ਦਾ ਸਿਮਰਨ ਤੇ ਆਰਾਧਨ ਕਰਦਾ ਹੈ ਅਤੇ ਆਪਣੇ ਮੂੰਹ ਨਾਲ ਉਹ ਇਸ ਨੂੰ ਹੋਰ ਸਾਰਿਆਂ ਨੂੰ ਪ੍ਰਚਾਰਦਾ ਹੈ।
Fareedkot Teekaਰਾਮ ਨਾਮ ਜਪ ਕੋ ਆਪ ਅੰਤਸਕਰਨ ਮੇਂ ਜਪੈ, ਫੇਰ ਮੁਖਕਰ ਬੈਖਰੀ ਬਾਨੀ ਸੇ ਸਰਬੱਤ੍ਰ ਕੋ ਸੁਨਾਵੈ ਹੋਰ ਸ੍ਰਵਣ ਕਰਾਵੈ।੨॥
Prof. Sahib Singhਪਹਿਲਾਂ ਉਹ ਆਪਣੇ ਹਿਰਦੇ ਵਿਚ ਪਰਮਾਤਮਾ ਦੇ ਨਾਮ ਦਾ ਜਾਪ ਕਰਦਾ ਹੈ ਤੇ ਫਿਰ ਮੂੰਹ ਨਾਲ ਉਹ ਜਾਪ ਹੋਰਨਾਂ ਨੂੰ ਭੀ ਸੁਣਾਂਦਾ ਹੈ ॥੨॥

ਪਦ ਅਰਥ ਤੇ = ਤੋਂ ॥੨॥

SikhNet (Spanish)y contempla el Naam, el Nombre del Señor en su corazón y después lo recita a otros. (2)

ਕਰ ਸੰਗਿ ਸਾਧੂ ਚਰਨ ਪਖਾਰੈ; ਸੰਤ ਧੂਰਿ ਤਨਿ ਲਾਵੈ ॥

kar sang saadhoo charan pakhaarai; sant dhoor tan laavai |

Sant Singh KhalsaHe joins the Saadh Sangat, the Company of the Holy, and washes their feet; he applies the dust of the Saints to his body
Manmohan SinghHe meets the saints, washes their feet and the dust of saints feet he applies to his body
Manmohan Singh (Punjabi)ਉਹ ਸੰਤਾਂ ਨੂੰ ਮਿਲ ਕੇ ਉਨ੍ਹਾਂ ਦੇ ਪੈਰ ਧੌਦਾਂ ਹੈ। ਸੰਤਾਂ ਦੇ ਪੈਰਾਂ ਦੀ ਧੂੜ ਉਹ ਆਪਣੀ ਦੇਹਿ ਨੂੰ ਲਾਉਂਦਾ ਹੈ।
Fareedkot Teekaਹਾਥੋਂ ਕਰ ਕੇ ਸਾਧੂਓਂ ਕੇ ਚਰਨ (ਪਖਾਰੈ) ਧੋਵੈ, ਸਾਧੂਓਂ ਕੀ ਚਰਨ ਧੂਰਿ ਕੋ ਸਾਰੇ ਸਰੀਰ ਮੇਂ ਲਗਾਵੈ॥
Prof. Sahib Singh(ਪਰਮਾਤਮਾ ਦਾ ਸੇਵਕ) ਆਪਣੇ ਹੱਥਾਂ ਨਾਲ ਗੁਰਮੁਖਾਂ ਦੇ ਪੈਰ ਧੋਂਦਾ ਹੈ ਸੰਤ ਜਨਾਂ ਦੇ ਚਰਨਾਂ ਦੀ ਧੂੜ ਆਪਣੇ ਸਰੀਰ ਉੱਤੇ ਲਾਂਦਾ ਹੈ।

ਪਦ ਅਰਥ ਕਰ ਸੰਗਿ = ਹੱਥਾਂ ਨਾਲ। ਸਾਧੂ ਚਰਨ = ਗੁਰਮੁਖਾਂ ਦੇ ਪੈਰ। ਪਖਾਰੈ = ਧੋਂਦਾ ਹੈ, ਪਖਾਲੈ। ਤਨਿ = ਸਰੀਰ ਉੱਤੇ।

SikhNet (Spanish)Mantiene la Compañía de los Santos, lava sus Pies y aplica el Polvo de los mismos a su cuerpo,

ਮਨੁ ਤਨੁ ਅਰਪਿ ਧਰੇ ਗੁਰ ਆਗੈ; ਸਤਿ ਪਦਾਰਥੁ ਪਾਵੈ ॥੩॥

man tan arap dhare gur aagai; sat padaarath paavai |3|

Sant Singh KhalsaHe surrenders his mind and body, and places them before the Guru; thus, he obtains the true wealth. ||3||
Manmohan SinghHis soul and body he surrenders, and places before the Guru and obtains the True wealth.
Manmohan Singh (Punjabi)ਆਪਣੀ ਆਤਮਾ ਅਤੇ ਦੇਹਿ ਗੁਰਾਂ ਦੇ ਸਮਰਪਣ ਕਰ ਉਹ ਉਨ੍ਹਾਂ ਦੇ ਮੂਹਰੇ ਰੱਖ ਦਿੰਦਾ ਹੈ ਅਤੇ ਸੱਚੀ ਦੌਲਤ ਨੂੰ ਪ੍ਰਾਪਤ ਕਰ ਲੈਂਦਾ ਹੈ।
Fareedkot Teekaਸਤਗੁਰੋਂ ਕੇ ਆਗੇ ਮਨ ਤਨ (ਅਰਪਿ ਧਰੇ) ਭੇਟਾ ਕਰ ਦੇਇ, ਤਬ ਇਸ ਨਿਰਤ ਸੇ ਸਤ ਪਦਾਰਥ ਜੋ ਅਕਾਲ ਪੁਰਖ ਹੈ ਤਿਸ ਕੋ ਪਾਵਤਾ ਹੈ॥੩॥
Prof. Sahib Singhਆਪਣਾ ਮਨ ਗੁਰੂ ਦੇ ਹਵਾਲੇ ਕਰਦਾ ਹੈ ਆਪਣਾ ਸਰੀਰ (ਹਰੇਕ ਗਿਆਨ-ਇੰਦ੍ਰਾ) ਗੁਰੂ ਦੇ ਹਵਾਲੇ ਕਰਦਾ ਹੈ ਤੇ ਗੁਰੂ ਪਾਸੋਂ ਸਦਾ ਕਾਇਮ ਰਹਿਣ ਵਾਲਾ ਹਰਿ-ਨਾਮ ਪ੍ਰਾਪਤ ਕਰਦਾ ਹੈ ॥੩॥

ਪਦ ਅਰਥ ਅਰਪਿ = ਹਵਾਲੇ ਕਰ ਕੇ। ਸਤਿ = ਸਦਾ ਕਾਇਮ ਰਹਿਣ ਵਾਲਾ ॥੩॥

SikhNet (Spanish)y entregando su cuerpo y su mente al Guru, cosecha la Verdad Invaluable de Dios. (3)

ਜੋ ਜੋ ਸੁਨੈ ਪੇਖੈ ਲਾਇ ਸਰਧਾ; ਤਾ ਕਾ ਜਨਮ ਮਰਨ ਦੁਖੁ ਭਾਗੈ ॥

jo jo sunai pekhai laae saradhaa; taa kaa janam maran dukh bhaagai |

Sant Singh KhalsaWhoever listens to, and beholds the Guru with faith, shall see his pains of birth and death taken away.
Manmohan SinghWhoever hears and beholds the Guru with faith, his pain of birth and death flees.
Manmohan Singh (Punjabi)ਜਿਹੜਾ ਕੋਈ ਭੀ ਭਰੋਸੇ ਨਾਲ ਗੁਰਾਂ ਨੂੰ ਸੁਣਦਾ ਅਤੇ ਵੇਖਦਾ ਹੈ, ਉਸ ਦੀ ਜੰਮਨ ਅਤੇ ਮਰਨ ਦੀ ਪੀੜ ਦੌੜ ਜਾਂਦੀ ਹੈ।
Fareedkot Teekaਜੋ ਜੋ ਇਸ ਨਿਰਤ ਕੋ ਸਰਧਾ ਕਰ ਕੇ ਦੇਖੈ ਵਾ ਸ੍ਰਵਣ ਕਰੈ ਤਿਸ ਕਾ ਜਨਮ ਮਰਨ ਕਾ ਦੁਖ ਭਾਗ ਜਾਤਾ ਹੈ॥
Prof. Sahib Singhਹੇ ਨਾਨਕ! (ਪਰਮਾਤਮਾ ਦੀ ਸਿਫ਼ਤਿ-ਸਾਲਾਹ ਇਕ ਐਸਾ ਨਾਚ ਹੈ ਕਿ) ਜੇਹੜਾ ਜੇਹੜਾ ਮਨੁੱਖ ਇਸ ਨੂੰ ਸਿਦਕ ਧਾਰ ਕੇ ਸੁਣਦਾ ਵੇਖਦਾ ਹੈ ਉਸ ਦਾ ਜਨਮ ਮਰਨ ਦੇ ਗੇੜ ਦਾ ਦੁੱਖ ਦੂਰ ਹੋ ਜਾਂਦਾ ਹੈ।

ਪਦ ਅਰਥ ਪੇਖੈ = ਵੇਖਦਾ ਹੈ। ਸਰਧਾ = ਯਕੀਨ। ਤਾ ਕਾ = ਉਸ ਦਾ।

SikhNet (Spanish)Cualquiera que lo escucha y lo estima con Fe, se libera del dolor de nacer y morir.

ਐਸੀ ਨਿਰਤਿ. ਨਰਕ ਨਿਵਾਰੈ; ਨਾਨਕ. ਗੁਰਮੁਖਿ ਜਾਗੈ ॥੪॥੪॥੪੩॥

aisee nirat. narak nivaarai; naanak. guramukh jaagai |4|4|43|

Sant Singh KhalsaSuch a dance eliminates hell; O Nanak, the Gurmukh remains wakeful. ||4||4||43||
Manmohan SinghSuch a dance nullifies (dispels) hell. O Nanak the Sikh resigned to Guru's will, ever remains wakeful.
Manmohan Singh (Punjabi)ਐਹੋ ਜੇਹਾ ਨਾਚ ਦੋਜ਼ਕ ਨੂੰ ਮੇਟ ਦਿੰਦਾ ਹੈ। ਗੁਰੂ ਅਨੁਸਾਰੀ ਸਿੱਖ, ਹੇ ਨਾਨਕ! ਹਮੇਸ਼ਾਂ ਜਾਗਦਾ ਰਹਿੰਦਾ ਹੈ।
Fareedkot Teekaਇਸ ਪ੍ਰਕਾਰ ਕੀ ਜੋ ਨਿਰਤਿ ਹੈ, ਸੋ ਨਰਕ ਕੇ ਦੁਖੋਂ ਕੋ ਦੂਰ ਕਰਤੀ ਹੈ। ਸ੍ਰੀ ਗੁਰੂ ਜੀ ਕਹਤੇ ਹੈਂ: ਪਰੰਤੂ ਕੋਈ ਗੁਰਮੁਖ ਇਸ ਨਿਰਤ ਮੇਂ (ਜਾਗੈ) ਸਾਵਧਾਨ ਹੂਏ ਹੈਂ॥੪॥੪॥੪੩॥☬ਨਾਮ ਅੰਮ੍ਰਿਤ ਕਾ ਵਸੇਸ ਫਲੁ ਦਿਖਾਵਤੇ ਹੈਂ:
Prof. Sahib Singhਅਜੇਹਾ ਨਾਚ ਗੁਰੂ ਦੀ ਸਰਨ ਪੈਣ ਵਾਲੇ ਮਨੁੱਖ ਨੂੰ ਨਰਕਾਂ ਤੋਂ ਬਚਾ ਲੈਂਦਾ ਹੈ (ਇਸ ਨਾਚ ਦੀ ਬਰਕਤਿ ਨਾਲ) ਉਹ (ਮੋਹ ਦੀ ਨੀਂਦ ਤੋਂ) ਜਾਗ ਪੈਂਦਾ ਹੈ ॥੪॥੪॥੪੩॥

ਪਦ ਅਰਥ ਨਿਵਾਰੈ = ਦੂਰ ਕਰਦੀ ਹੈ। ਗੁਰਮੁਖਿ = ਗੁਰੂ ਦੀ ਸਰਨ ਪੈਣਾ ਵਾਲਾ ਮਨੁੱਖ ॥੪॥੪॥੪੩॥

SikhNet (Spanish)Sí, aquél que baila de esta forma, se sobrepone a la oscuridad de su conciencia, y él, oh dice Nanak, por la Gracia del Guru, siempre estará despierto en Dios. (4‑4‑43)
Answers quote the Granth verbatim with Ang citations. AI commentary is not Gurbani and not a religious ruling.