ਆਸਾ ਮਹਲਾ ੫ ॥
aasaa mahalaa 5 | Ang 381
Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
SikhNet (Spanish)Asa, Mejl Guru Aryan, Quinto Canal Divino.
ਅਧਮ ਚੰਡਾਲੀ. ਭਈ ਬ੍ਰਹਮਣੀ; ਸੂਦੀ ਤੇ. ਸ੍ਰੇਸਟਾਈ ਰੇ ॥
adham chanddaalee. bhee brahamanee; soodee te. sresattaaee re | Ang 381
Sant Singh KhalsaThe lowly outcaste becomes a Brahmin, and the untouchable sweeper becomes pure and sublime.
Manmohan SinghA low pariah woman become a high caste lady, and a sweepress is rendered sublime
Manmohan Singh (Punjabi)ਇਕ ਨੀਚ ਕਮੀਨੀ ਜ਼ਨਾਨੀ (ਨੀਵੀਂ ਬਿਰਤੀ) ਉਚ ਜਾਤੀ ਦੀ ਤ੍ਰੀਮਤ ਹੋ ਗਈ ਹੈ ਅਤੇ ਇਕ ਭੰਗਣ ਉਤਮ ਥੀ ਵੰਞੀ ਹੈ।
Fareedkot Teekaਸੂਦੀ ਸੇ ਅਧਮਨੀ ਚੰਡਾਲੀ ਰੂਪ ਜੋ ਤਮੋਂ ਪ੍ਰਧਾਨ ਬ੍ਰਿਤੀ ਥੀ ਸੋ ਬ੍ਰਹਮਣੀ ਸੇ ਭੀ ਸ੍ਰੇਸਟਿ ਹੋ ਗਈ ਹੈ, ਭਾਵ ਮਾਤਾ ਕੇ ਗ੍ਰਭ ਮੇਂ ਜੋ ਗ੍ਯਾਨ ਵਾਲੀ ਬੁਧੀ ਥੀ ਸੋ ਤਿਸ ਤੇ ਭੀ ਅਧਕ ਬ੍ਰਹਮ ਗ੍ਯਾਨ ਵਾਲੀ ਹੋ ਗਈ ਹੈ॥
Prof. Sahib Singhਹੇ ਭਾਈ! ਨਾਮ ਅੰਮ੍ਰਿਤ ਦੀ ਬਰਕਤਿ ਨਾਲ ਅੱਤ ਨੀਚ ਚੰਡਾਲਣ ਬ੍ਰਿਤੀ (ਮਾਨੋ) ਬ੍ਰਾਹਮਣੀ ਬਣ ਗਈ ਤੇ ਸ਼ੂਦਰਨੀ ਤੋਂ ਉੱਚੀ ਕੁਲ ਵਾਲੀ ਹੋ ਗਈ।ਪਦ ਅਰਥ ਅਧਮ = ਨੀਚ। ਚੰਡਾਲੀ = ਚੰਡਾਲਣ। ਸੂਦੀ = ਸ਼ੂਦਰਨੀ। ਤੇ = ਤੋਂ। ਸ੍ਰੇਸਟਾਈ = ਉੱਤਮ। ਰੇ = ਹੇ ਭਾਈ!
SikhNet (Spanish)Una barrendera de baja casta se vuelve una mujer Brahmán; de ser intocable, se vuelve pura, la mejor.
ਪਾਤਾਲੀ ਆਕਾਸੀ ਸਖਨੀ; ਲਹਬਰ ਬੂਝੀ. ਖਾਈ ਰੇ ॥੧॥
paataalee aakaasee sakhanee; lahabar boojhee. khaaee re |1| Ang 381
Sant Singh KhalsaThe burning desire of the nether regions and the etheric realms is finally quenched and extinguished. ||1||
Manmohan SinghThe flame of unsated desire for the wealth of the under-world and the sky is extinguished and destroyed.
Manmohan Singh (Punjabi)ਹੇਠਲੇ ਲੋਕ ਅਤੇ ਅਸਮਾਨੀ-ਦੌਲਤ ਦੀ ਅਸੰਤੁਸ਼ਟ ਖਾਹਿਸ਼ ਦੀ ਲਾਟ ਬੁਝ ਕੇ ਬਿਨਸ ਗਈ ਹੈ।
Fareedkot Teekaਜੋ ਪਾਤਾਲੋਂ ਔਰ ਅਕਾਸੋਂ ਕੇ ਪਦਾਰਥੋਂ ਕੋ ਪਾਇਕਰ ਭੀ (ਸਖਨੀ) ਖਾਲੀ ਹੀ ਰਹਤੀ ਥੀ, ਭਾਵ ਤ੍ਰਿਸਨਾ ਨਿਬ੍ਰਤਿ ਨਹੀਂ ਹੋਤੀ ਥੀ ਸੋ ਜਬ ਗੁਰੋਂ ਸੇ ਅੰਮ੍ਰਿਤ ਪੀਆ ਤਬ ਤ੍ਰਿਸਨਾ ਅਗਨਿ ਕੀ (ਲਹਬਰ) ਲਾਟ ਜੋ ਖਾਣੇ ਵਾਲੀ ਥੀ ਸੋ ਬੁਝ ਗਈ। ਵਾ ਜੋ ਬੁਧੀ ਪਾਤਾਲਾਦਿਕੋਂ ਕੀ ਸਖੀ ਹੋ ਰਹੀ ਥੀ ਅਰਥਾਤ ਸ੍ਵਰਗਾਦਿਕੋਂ ਕੀ ਬਾਸਨਾ ਕਰਤੀ ਥੀ ਤਿਸ ਨੇ ਲਹਿ ਆਜ (ਬਰ) ਸ੍ਵਾਮੀ ਤਬ ਸਮਝੀ ਔਰੁ (ਖਾਈ) ਖਾਣੇ ਕੀ ਚਾਹ ਬੁਝ ਗਈ ਹੈ॥੧॥
Prof. Sahib Singhਜੇਹੜੀ ਬਿਰਤੀ ਪਹਿਲਾਂ ਪਤਾਲ ਤੋਂ ਲੈ ਕੇ ਅਕਾਸ਼ ਤਕ ਸਾਰੀ ਦੁਨੀਆ ਦੇ ਪਦਾਰਥ ਲੈ ਕੇ ਭੀ ਭੁੱਖੀ ਰਹਿੰਦੀ ਸੀ ਉਸ ਦੀ ਤ੍ਰਿਸ਼ਨਾ-ਅੱਗ ਦੀ ਲਾਟ ਬੁੱਝ ਗਈ ॥੧॥ਪਦ ਅਰਥ ਸਖਨੀ = ਸੱਖਣੀ, ਖ਼ਾਲੀ, ਅਸੰਤੁਸ਼ਟ। ਲਹਬਰ = {ਅਰਬੀ 'ਲਹਬ' = ਅੱਗ ਦੀ ਲਾਟ}। ਬੂਝੀ = ਬੁੱਝ ਗਈ। ਖਾਈ = ਖਾਧੀ ਗਈ, ਮੁੱਕ ਗਈ ॥੧॥
SikhNet (Spanish)Y el fuego del deseo que no es satisfecho, aun alimentado por el cielo y los mundos bajos, es consumido por sí mismo. (1)
ਘਰ ਕੀ ਬਿਲਾਈ. ਅਵਰ ਸਿਖਾਈ; ਮੂਸਾ ਦੇਖਿ ਡਰਾਈ ਰੇ ॥
ghar kee bilaaee. avar sikhaaee; moosaa dekh ddaraaee re | Ang 381
Sant Singh KhalsaThe house-cat has been taught otherwise, and is terrified upon seeing the mouse.
Manmohan SinghThe cat of the house is now, differently instructed and it is terrified on seeing the mouse.
Manmohan Singh (Punjabi)ਗ੍ਰਹਿ ਦੀ ਬਿੱਲੀ ਨੂੰ ਹੁਣ ਵੱਖਰਾ ਹੀ ਉਪਦੇਸ਼ ਮਿਲਿਆ ਹੈ ਅਤੇ ਉਹ ਚੂਹੇ ਨੂੰ ਵੇਖ ਕੇ ਭੈ ਭੀਤ ਹੋ ਜਾਂਦੀ ਹੈ।
Fareedkot Teekaਇਸ (ਘਰ) ਸ੍ਰੀਰ ਵਾ ਰਿਦੇ ਮੇਂ (ਬਿਲਾਈ) ਬਿਲੀਵਤ ਜੋ ਬੁਧੀ ਪਦਾਰਥ ਰੂਪ ਚੂਹੇ ਕੇ ਖਾਨ ਵਾਲੀ ਥੀ ਸੋ ਤਿਸ ਕੋ (ਅਵਰ) ਹੋਰ ਸਿਖ੍ਯਾ ਆਈ ਹੈ, ਭਾਵ ਵੈਰਾਗ ਕਰ ਮਾਇਕ ਪਦਾਰਥੋਂ ਸੇ ਡਰਨੇ ਲਗੀ ਹੈ ਅਰਥਾਤ ਗਿਲਾਨ ਕਰਤੀ ਹੈ॥
Prof. Sahib Singh(ਜਿਸ ਮਨੁੱਖ ਨੂੰ ਗੁਰੂ ਨੇ ਨਾਮ-ਅੰਮ੍ਰਿਤ ਪਿਲਾ ਦਿੱਤਾ ਉਸ ਦੀ ਪਹਿਲੀ) ਸੰਤੋਖ-ਹੀਣ ਬ੍ਰਿਤੀ ਬਿੱਲੀ ਹੁਣ ਹੋਰ ਕਿਸਮ ਦੀ ਸਿੱਖਿਆ ਲੈਂਦੀ ਹੈ ਉਹ ਦੁਨੀਆ ਦੇ ਪਦਾਰਥ (ਚੂਹਾ) ਵੇਖ ਕੇ ਲਾਲਚ ਕਰਨੋਂ ਸੰਗਦੀ ਹੈ।ਪਦ ਅਰਥ ਬਿਲਾਈ = ਬਿੱਲੀ। ਘਰ ਕੀ ਬਿਲਾਈ = ਮਨ ਦੀ ਸੰਤੋਖ-ਹੀਣ ਬਿਰਤੀ। ਅਵਰ ਸਿਖਾਈ = ਹੋਰ ਤਰ੍ਹਾਂ ਸਿਖਾਈ ਗਈ। ਮੂਸਾ = ਚੂਹਾ।
SikhNet (Spanish)Ahora el gato mascota de la mente es instruido de otra forma, y ella aborrece la vista del ratón del antojo.
ਅਜ ਕੈ ਵਸਿ. ਗੁਰਿ ਕੀਨੋ ਕੇਹਰਿ; ਕੂਕਰ ਤਿਨਹਿ ਲਗਾਈ ਰੇ ॥੧॥ ਰਹਾਉ ॥
aj kai vas. gur keeno kehar; kookar tineh lagaaee re |1| rahaau | Ang 381
Sant Singh KhalsaThe Guru has put the tiger under the control of the sheep, and now, the dog eats grass. ||1||Pause||
Manmohan SinghThe Guru has given the tiger into the power of the sheep, and the dog, now, eats grass. Pause.
Manmohan Singh (Punjabi)ਗੁਰੂ ਨੇ ਸ਼ੇਰ ਨੂੰ ਬੱਕਰੀ ਦੇ ਅਖਤਿਆਰ ਵਿੱਚ ਕਰ ਦਿੱਤਾ ਹੈ। ਅਤੇ ਕੁੱਤਾ ਹੁਣ ਘਾਹ ਨੂੰ ਖਾਂਦਾ ਹੈ। ਠਹਿਰਾਉ।
Fareedkot Teekaਸਤਗੁਰੋਂ ਨੇ ਬਿਚਾਰ ਰੂਪ ਬਕਰੇ ਬਸ (ਕੇਹਰਿ) ਸੇਰੁ ਹੰਕਾਰੁ ਕਰ ਦੀਆ ਹੈ ਔਰ (ਕੂਕਰ) ਕੁਤੀ ਜੋ ਇੰਦ੍ਰੀਆਂ ਹੈਂ, ਜੋ ਪਦਾਰਥੋਂ ਕੇ ਰਸ ਵਾਸਤੇ ਨਿਤ੍ਯ ਸੋਟੇ ਖਾਤੀ ਥੀ ਸੋ (ਤਿਨਹਿ) ਤ੍ਰਿਨ ਖਾਨੇ ਪਰ ਲਗਾਇ ਦੀ ਹੈ ਅਰਥਾਤ ਫਲ ਫੂਲ ਸੇ ਨਿਰਬਾਹੁ ਕਰ ਲੇਂਤੀ ਹੈ॥੧॥ ਰਹਾਉ ॥
Prof. Sahib Singhਗੁਰੂ ਨੇ ਉਸ ਦੇ ਅਹੰਕਾਰ-ਸ਼ੇਰ ਨੂੰ ਨਿਮ੍ਰਤਾ-ਬੱਕਰੀ ਦੇ ਅਧੀਨ ਕਰ ਦਿੱਤਾ, ਉਸ ਦੇ ਤਮੋਗੁਣੀ ਇੰਦ੍ਰਿਆਂ (ਕੁੱਤਿਆਂ) ਨੂੰ ਸਤੋ ਗੁਣੀ ਪਾਸੇ (ਘਾਹ ਖਾਣ ਵਲ) ਲਾ ਦਿੱਤਾ ॥੧॥ ਰਹਾਉ ॥ਪਦ ਅਰਥ ਅਜ = ਬੱਕਰੀ, ਨਿਮ੍ਰਤਾ। ਗੁਰਿ = ਗੁਰੂ ਨੇ। ਕੇਹਰਿ = ਸ਼ੇਰ, ਅਹੰਕਾਰ। ਕੂਕਰ = ਕੁੱਤਾ, ਤਮੋ ਗੁਣ ਵਾਲੇ ਇੰਦ੍ਰੇ। ਤਿਨਹਿ = ਤ੍ਰਿਣ, ਘਾਹ ॥੧॥ ਰਹਾਉ ॥
SikhNet (Spanish)Y por la Gracia del Guru, al tigre del cuerpo se le es dado el poder de la discriminación del borrego, y la perra del hambre come ahora el pasto de la paz. (1‑Pausa)
ਬਾਝੁ ਥੂਨੀਆ. ਛਪਰਾ ਥਾਮੑਿਆ; ਨੀਘਰਿਆ. ਘਰੁ ਪਾਇਆ ਰੇ ॥
baajh thooneea. chhaparaa thaamaa; neeghariaa. ghar paaeaa re | Ang 381
Sant Singh KhalsaWithout pillars, the roof is supported, and the homeless have found a home.
Manmohan Singh{Without pillars the thatched roof is supported and the homeless fellow has found a home.
Manmohan Singh (Punjabi)ਥਮਲਿਆਂ ਦੇ ਬਗੈਰ ਛੱਪਰ ਠਹਿਰਿਆ ਹੋਇਆ ਹੈ ਅਤੇ ਮਕਾਨ-ਰਹਿਤ ਨੂੰ ਮਕਾਨ ਮਿਲ ਗਏ ਹਨ।
Fareedkot Teekaਆਸਾ ਤ੍ਰਿਸਨਾ ਰੂਪ ਥੂੰਨੀਓਂ ਸੇ ਬਿਨਾਂ ਸਰੀਰ ਛਪਰੁ (ਥਾਮਿਆ) ਧਾਰਨ ਕਰ ਰਖਾ ਹੈ ਅਰਥਾਤ ਸਰੀਰ ਕਾ ਬਿਯੋਹਾਰ ਪ੍ਰਾਰਬਧਾਨੁਸਾਰ ਜਾਨ ਕਰ ਕਿਸੀ ਜੀਵ ਕੀ ਆਸਾ ਨਹੀਂ ਕਰਤੇ ਹੈਂ। (ਨੀਘਰਿਆ) ਸਰੂਪ ਸਥਾਨ ਸੇ ਭੂਲਾ ਹੂਆ ਜੋ ਜੀਵ ਥਾ, ਤਿਸ ਨੇ (ਰੇ) ਹੇ ਭਾਈ! ਅਪਨੇ ਸਰੂਪ ਘਰ ਕੋ ਪਾਇ ਲੀਆ ਹੈ॥
Prof. Sahib Singh(ਹੇ ਭਾਈ! ਜਿਸ ਮਨੁੱਖ ਨੂੰ ਗੁਰੂ ਨੇ ਨਾਮ-ਅੰਮ੍ਰਿਤ ਪਿਲਾ ਦਿੱਤਾ ਉਸ ਦੇ ਮਨ ਦਾ) ਛੱਪਰ (ਛੱਤ) ਦੁਨਿਆਵੀ ਪਦਾਰਥਾਂ ਦੀਆਂ ਆਸਾਂ ਦੀਆਂ ਥੰਮ੍ਹੀਆਂ ਤੋਂ ਬਿਨਾ ਹੀ ਥੰਮ੍ਹਿਆ ਗਿਆ, ਉਸ ਦੇ ਭਟਕਦੇ ਮਨ ਨੇ (ਪ੍ਰਭੂ-ਚਰਨਾਂ ਵਿਚ) ਟਿਕਾਣਾ ਲੱਭ ਲਿਆ।ਪਦ ਅਰਥ ਥੂਨੀਆ = ਥੰਮ੍ਹੀਆਂ। ਨੀਘਰਿਆ = ਨਿ-ਘਰਾ, ਭਟਕਦਾ ਫਿਰਦਾ।
SikhNet (Spanish)Sin los pilares del deseo y de la ansiedad, el techo del cuerpo está apoyado, y los sentidos sin casa han encontrado un hogar.
ਬਿਨੁ ਜੜੀਏ. ਲੈ ਜੜਿਓ ਜੜਾਵਾ; ਥੇਵਾ. ਅਚਰਜੁ ਲਾਇਆ ਰੇ ॥੨॥
bin jarree. lai jarrio jarraavaa; thevaa. acharaj laaeaa re |2| Ang 381
Sant Singh KhalsaWithout the jeweller, the jewel has been set, and the wonderful stone shines forth. ||2||
Manmohan SinghWithout the setter the jewel has been set, and a wonderful precious stone is studded.
Manmohan Singh (Punjabi)ਜੜਨ ਵਾਲੇ ਦੇ ਬਾਝੋਂ ਮਾਣਕ ਜੜਿਆ ਗਿਆ ਹੈ। ਇਕ ਅਦਭੁਤ ਨਗ ਜੜਿਆ ਹੋਇਆ ਹੈ।
Fareedkot Teekaਜੋ ਜੀਵ ਪਹਿਲੇ ਸੰਤੋਖਾਦਿ ਗੁਨੋਂ ਸੇ ਰਹਤ ਥਾ, ਸੋ ਸਤਿਗੁਰੋਂ ਸੇ ਸੁਭ ਗੁਨੋਂ ਕਾ ਜੜਾਉ ਲੇ ਕਰ ਅੰਤਸਕਰਨ ਮੇਂ ਜੜ ਲੀਆ ਹੈ; ਵਾ ਬਿਨ (ਜੜੀਏ) ਬੰਧਨ ਤੇ ਰਹਿਤ ਜੋ ਗੁਰੂ ਹੈਂ ਤਿਨੋਂ ਨੇ ਲੈਕਰ ਸਾਧਨਾ ਰੂਪ ਜੜਾਉ ਜੜ ਦੀਆ ਹੈ, ਬੀਚ ਮੇਂ ਅਸਚਰਜ ਗ੍ਯਾਨ ਰੂਪੁ (ਥੇਵਾ) ਨਗੁ ਲਗਾਇਆ ਹੈ॥੨॥
Prof. Sahib Singhਕਾਰੀਗਰ ਸੁਨਿਆਰਿਆਂ ਦੀ ਸਹਾਇਤਾ ਤੋਂ ਬਿਨਾ ਹੀ (ਉਸ ਦੇ ਮਨ ਦਾ) ਜੜਾਊ ਗਹਿਣਾ ਤਿਆਰ ਹੋ ਗਿਆ ਤੇ ਉਸ ਮਨ-ਗਹਿਣੇ ਵਿਚ ਪਰਮਾਤਮਾ ਦੇ ਨਾਮ ਦਾ ਸੁੰਦਰ ਨਗ ਜੜ ਦਿੱਤਾ ਗਿਆ ॥੨॥ਪਦ ਅਰਥ ਜੜੀਆ = ਸੁਨਿਆਰਾ। ਜੜਾਵਾ = ਜੜਾਊ ਗਹਣਾ। ਥੇਵਾ = ਨਗ ॥੨॥
SikhNet (Spanish)Sin colocador, la joya de la mente es colocada. Oh, ¡Qué increíble brilla la Piedra Preciosa del Naam, el Nombre del Señor! (2)
ਦਾਦੀ ਦਾਦਿ. ਨ ਪਹੁਚਨਹਾਰਾ; ਚੂਪੀ. ਨਿਰਨਉ ਪਾਇਆ ਰੇ ॥
daadee daad. na pahuchanahaaraa; choopee. nirnau paaeaa re | Ang 381
Sant Singh KhalsaThe claimant does not succeed by placing his claim, but by keeping silent, he obtains justice.
Manmohan SinghThrough clamour, the beggar succeeds not, but by silence he obtains justice.
Manmohan Singh (Punjabi)ਸ਼ੋਰ-ਸ਼ਰਾਬੇ ਰਾਹੀਂ ਮੰਗਤਾ ਕਾਮਯਾਬ ਨਹੀਂ ਹੁੰਦਾ। ਖਾਮੋਸ਼ੀ ਦੁਆਰਾ ਉਹ ਨਿਆਂ ਹਾਸਲ ਕਰ ਲੈਂਦਾ ਹੈ।
Fareedkot Teekaਜਬ ਤਕ ਯਹ ਜੀਵ (ਦਾਦੀ) ਪੁਕਾਰ ਕਰਨੇ ਹਾਰਾ ਥਾ ਤਬ ਤਕ ਦਾਦਿ ਕੋ ਨਹੀਂ ਪਹੁਚਤਾ ਥਾ। ਜਬ (ਚੂਪੀ) ਸਾਂਤਿ ਰੂਪ ਮੌਨ ਕੋ ਧਾਰਨ ਕੀਆ ਤਬ (ਨਿਰਨਉ) ਬਿਬੇਕ ਵਾ ਨ੍ਯਾਉ ਦਾਦ ਕੋ ਪਾਉਤਾ ਭਇਆ। ਵਾ ਜਿਸ ਕਾ ਨਿਰਨਾ ਕਰ ਰਹੇ ਥੇ, ਸਾਂਤ ਕੋ ਧਾਰਨ ਕਰ ਸੋ ਜਬ ਪਾਇਆ ਨ ਕੋਈ ਦਾਦੀ ਰਹਾ, ਨ ਦਾਦਿ ਰਹੀ, ਨ ਕੋਈ ਪਹੁਚਨੇ ਹਾਰਾ ਰਹਾ, ਏਕ ਬ੍ਰਹਮ ਹੀ ਦ੍ਰਿਸਟੀ ਆਉਤਾ ਭਇਆ॥
Prof. Sahib Singh(ਹੇ ਭਾਈ! ਪਰਮਾਤਮਾ ਦੇ ਚਰਨਾਂ ਤੋਂ ਵਿੱਛੜ ਕੇ ਨਿੱਤ) ਗਿਲੇ ਕਰਨ ਵਾਲਾ (ਆਪਣਾ ਮਨ-ਇੱਛਤ) ਇਨਸਾਫ਼ ਕਦੇ ਭੀ ਪ੍ਰਾਪਤ ਨਹੀਂ ਸੀ ਕਰ ਸਕਦਾ (ਪਰ ਹੁਣ ਜਦੋਂ ਨਾਮ-ਅੰਮ੍ਰਿਤ ਮਿਲ ਗਿਆ ਤਾਂ) ਸ਼ਾਂਤ-ਚਿੱਤ ਹੋਏ ਨੂੰ ਇਨਸਾਫ਼ ਮਿਲਣ ਲੱਗ ਪਿਆ (ਇਹ ਯਕੀਨ ਬਣ ਗਿਆ ਕਿ ਪਰਮਾਤਮਾ ਜੋ ਕੁਝ ਕਰਦਾ ਹੈ ਠੀਕ ਕਰਦਾ ਹੈ)।ਪਦ ਅਰਥ ਦਾਦੀ = ਫ਼ਰਿਆਦੀ, ਗਿਲੇ ਕਰਨ ਵਾਲਾ। ਦਾਦਿ = ਇਨਸਾਫ਼। ਚੂਪੀ = ਸ਼ਾਂਤ ਰਹਿਣ ਵਾਲਾ। ਨਿਰਨਉ = ਇਨਸਾਫ਼।
SikhNet (Spanish)La súplica del hombre no llega al Señor a través de un grito, en silencio la justicia es obtenida.
ਮਾਲਿ ਦੁਲੀਚੈ ਬੈਠੀ ਲੇ ਮਿਰਤਕੁ; ਨੈਨ ਦਿਖਾਲਨੁ ਧਾਇਆ ਰੇ ॥੩॥
maal duleechai baitthee le miratak; nain dikhaalan dhaaeaa re |3| Ang 381
Sant Singh KhalsaThe dead sit on costly carpets, and what is seen with the eyes shall vanish. ||3||
Manmohan SinghThe dead sit on the costly carpets and what is seen with the eyes shall quickly vanish.
Manmohan Singh (Punjabi)ਮੁਰਦੇ ਕੀਮਤੀ ਗਲੀਚਿਆਂ ਉਤੇ ਬਹਿੰਦੇ ਹਨ। ਜੋ ਕੁਛ ਅੱਖਾਂ ਨਾਲ ਦਿਸਦਾ ਹੈ, ਛੇਤੀ ਹੀ ਅਲੋਪ ਹੋ ਜਾਵੇਗਾ।
Fareedkot Teekaਜੋ ਬੁਧੀ ਪ੍ਰਮੇਸ੍ਵਰ ਕੀ ਓਰ ਸੇ ਮ੍ਰਿਤਕ ਭਈ ਹੂਈ ਥੀ ਸੋ ਸਰੂਪ ਦੁਲੀਚੈ, ਭਾਵ ਆਸਣੁ ਕੌਨੁ ਰਾਜ ਗਦੀ ਕੋ ਮਲਿ ਬੈਠੀ ਹੈ। ਨੇਤ੍ਰੋਂ ਕਾ ਜਿਤਨਾ ਦਿਖਲਾਵਾ, ਭਾਵ ਨਾਮ ਰੂਪ ਸੋ (ਧਾਇਆ) ਭਾਗ ਗਇਆ ਹੈ, ਭਾਵ ਅਸਤ ਜਾਣਿਆ ਹੈ॥੩॥
Prof. Sahib Singh(ਨਾਮ-ਅੰਮ੍ਰਿਤ ਦੀ ਬਰਕਤਿ ਨਾਲ ਮਨੁੱਖ ਦਾ ਪਹਿਲਾ) ਹੋਰਨਾਂ ਨੂੰ ਘੂਰਨ ਵਾਲਾ ਸੁਭਾਉ ਮੁੱਕ ਗਿਆ, ਦੁਲੀਚੇ ਮੱਲ ਕੇ ਬੈਠਣ ਵਾਲੀ (ਅਹੰਕਾਰ-ਭਰੀ ਬਿਰਤੀ) ਉਸ ਨੂੰ ਹੁਣ ਆਤਮਕ ਮੌਤੇ ਮਰੀ ਹੋਈ ਦਿੱਸਣ ਲੱਗ ਪਈ ॥੩॥ਪਦ ਅਰਥ ਮਾਲਿ = ਮੱਲ ਕੇ। ਦੁਲੀਚੈ = ਦੁਲੀਚੇ ਉੱਤੇ। ਮਿਰਤਕੁ = ਆਮ ਤੌਰ ਤੇ ਮੁਰਦਾ। ਨੈਨ ਦਿਖਾਲਨੁ = ਹੋਰਨਾਂ ਨੂੰ ਅੱਖਾਂ ਵਿਖਾਣਾ, ਘੂਰਨਾ। ਧਾਇਆ = ਦੂਰ ਹੋ ਗਿਆ ॥੩॥
SikhNet (Spanish)Y uno de los tapetes preciosos es para él, igual de interesante que un cadáver; entonces ¿cómo podrán sus ojos asombrarse al verlo? (3)
ਸੋਈ ਅਜਾਣੁ. ਕਹੈ ਮੈ ਜਾਨਾ; ਜਾਨਣਹਾਰੁ. ਨ ਛਾਨਾ ਰੇ ॥
soee ajaan. kahai mai jaanaa; jaananahaar. na chhaanaa re | Ang 382
Sant Singh KhalsaOne who claims to know, is ignorant; he does not know the Knower of all.
Manmohan SinghIgnorant is he, who says he knows. The Knower remains not obscure.
Manmohan Singh (Punjabi)ਬੇਸਮਝ ਉਹ ਹੈ, ਜਿਹੜਾ ਕਹਿੰਦਾ ਹੈ ਕਿ ਮੈਂ ਜਾਣਦਾ ਹਾਂ। ਜਾਨਣ ਵਾਲਾ ਲੁਕਿਆ ਹੋਇਆ ਨਹੀਂ ਰਹਿੰਦਾ।
Fareedkot Teekaਸੋਈ ਅਜਾਣਿ ਪੁਰਖ ਹੈ, ਜੋ ਕਹਤਾ ਹੈ ਮੈਂਨੇ ਬ੍ਰਹਮ ਕੋ ਜਾਨਾ ਹੈ। ਕਿਉਂਕਿ ਜੋ ਮਨ ਬਾਣੀ ਕਾ ਬਿਸ੍ਯ ਹੈ, ਉਸ ਕੋ ਕੋਈ ਕਿਸ ਪ੍ਰਕਾਰ ਕਰ ਜਾਨੈਗਾ ਔਰ ਜਿਨ ਕੋ ਸਤਿਗੁਰੋਂ ਕੀ ਕਿਰਪਾ ਸੇ ਅਨੁਭਵ ਹੂਆ ਹੈ, ਸੋ ਮੁਖ ਸੇ ਕਹਤੇ ਨਹੀਂ ਹੈਂ। ਐਸੇ ਜੋ ਗ੍ਯਾਤ ਗੇਯ ਪੁਰਖ ਹੈਂ, ਸੋ (ਨ ਛਾਨਾ ਰੇ) ਹੇ ਭਾਈ! ਛਿਪਾ ਨਹੀਂ ਰਹਤਾ ਹੈ। ਉਨ ਕੋ ਆਪ ਹੀ ਸਾਰਾ ਸੰਸਾਰ ਜਾਨਤਾ ਹੈ॥
Prof. Sahib Singhਹੇ ਭਾਈ! ਜੇਹੜਾ ਮਨੁੱਖ (ਨਿਰਾ ਜ਼ਬਾਨੀ ਜ਼ਬਾਨੀ) ਆਖਦਾ ਹੈ ਕਿ ਮੈਂ (ਆਤਮਕ ਜੀਵਨ ਦੇ ਭੇਤ ਨੂੰ) ਸਮਝ ਲਿਆ ਹੈ ਉਹ ਅਜੇ ਮੂਰਖ ਹੈ, ਜਿਸ ਨੇ (ਸਚਮੁਚ ਆਤਮਕ ਜੀਵਨ ਨੂੰ ਨਾਮ-ਰਸ ਨੂੰ) ਸਮਝ ਲਿਆ ਹੈ ਉਹ ਕਦੇ ਗੁੱਝਾ ਨਹੀਂ ਰਹਿੰਦਾ ਹੈ।ਪਦ ਅਰਥ ਅਜਾਣੁ = ਮੂਰਖ। ਜਾਨਾ = ਜਾਣਦਾ ਹਾਂ। ਜਾਨਣਹਾਰੁ = ਜਿਸ ਨੇ ਜਾਣ ਲਿਆ ਹੈ ਉਹ। ਛਾਨਾ = ਲੁਕਿਆ ਹੋਇਆ।
SikhNet (Spanish)Aquél que dice que sabe, es ignorante, pues no conoce a Quien lo sabe todo.
ਕਹੁ ਨਾਨਕ. ਗੁਰਿ, ਅਮਿਉ ਪੀਆਇਆ; ਰਸਕਿ ਰਸਕਿ ਬਿਗਸਾਨਾ ਰੇ ॥੪॥੫॥੪੪॥
kahu naanak. gur, amiau peeaeaa; rasak rasak bigasaanaa re |4|5|44| Ang 382
Sant Singh KhalsaSays Nanak, the Guru has given me the Ambrosial Nectar to drink in; savoring it and relishing it, I blossom forth in bliss. ||4||5||44||
Manmohan SinghSays Nanak, the Guru has given me nectar to drink and saturated with the love of Lord I am now elated.
Manmohan Singh (Punjabi)ਗੁਰੂ ਜੀ ਆਖਦੇ ਹਨ, ਗੁਰੂ ਨੇ ਮੈਨੂੰ ਅੰਮ੍ਰਿਤ ਪਾਨ ਕਰਵਾਇਆ ਹੈ। ਪ੍ਰਭੂ ਦੀ ਪ੍ਰੀਤ ਨਾਲ ਭਿੱਜ ਮੈਂ ਹੁਣ ਪ੍ਰਫੁਲਤ ਹੋ ਗਿਆ ਹਾਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਗੁਰੋਂ ਨੇ ਨਾਮ ਅੰਮ੍ਰਿਤ ਪੀਆਯਾ ਅਰੁ ਮਨ ਰਸਕ ਅਰਥਾਤ ਪ੍ਰੇਮੀ ਹੋ ਕਰ ਨਾਮ ਅੰਮ੍ਰਿਤ ਮੇਂ ਤਦਾਕਾਰ ਹੂਆ, ਤਬ ਪ੍ਰਸੰਨ ਹੂਆ॥੪॥੫॥੪੪॥☬ਜਿਨ ਕੋ ਗੁਰੋਂ ਨੇ ਅੰਮ੍ਰਿਤ ਪਿਲਾਇਆ ਹੈ, ਤਿਨ ਪਰ ਹਰੀ ਕੀ ਦਇਆ ਨਿਰੂਪਣ ਕਰਤੇ ਹੈਂ:
Prof. Sahib Singhਨਾਨਕ ਆਖਦਾ ਹੈ- ਜਿਸ ਨੂੰ ਗੁਰੂ ਨੇ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪਿਲਾ ਦਿੱਤਾ ਹੈ ਉਹ ਇਸ ਨਾਮ-ਜਲ ਦਾ ਸੁਆਦ ਮਾਣ ਮਾਣ ਕੇ ਸਦਾ ਖਿੜਿਆ ਰਹਿੰਦਾ ਹੈ ॥੪॥੫॥੪੪॥ਪਦ ਅਰਥ ਗੁਰਿ = ਗੁਰੂ ਨੇ। ਰਸਕਿ = ਸੁਆਦ ਲਾ ਕੇ। ਬਿਗਸਾਨਾ = ਖਿੜਿਆ ਰਹਿੰਦਾ ਹੈ ॥੪॥੫॥੪੪॥
SikhNet (Spanish)Dice Nanak, he probado el Néctar del Guru, lo aprecio y florezco hacia el Infinito. (4‑5‑44)