ੴ

ਸਿੱਖਬਾਣੀ · SikhBani

ਜੀਵਤ ਦੀਸੈ ਤਿਸੁ ਸਰਪਰ ਮਰਣਾ ॥

jeevat deesai tis sarapar maranaa
Guru Arjan Dev Ji ਗੁਰੂ ਅਰਜਨ ਦੇਵ ਜੀ · Raag Aasaa · Ang 374 · 13 lines
Translations

ਆਸਾ ਮਹਲਾ ੫ ਇਕਤੁਕੇ ੨ ॥

aasaa mahalaa 5 ikatuke 2 |

Sant Singh KhalsaAasaa, Fifth Mehl, Ek-Thukay 2 :
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
SikhNet (Spanish)Asa, Mejl Guru Aryan, Quinto Canal Divino, Ik‑Tukas.

ਜੀਵਤ ਦੀਸੈ; ਤਿਸੁ ਸਰਪਰ ਮਰਣਾ ॥

jeevat deesai; tis sarapar maranaa |

Sant Singh KhalsaOne who is seen to be alive, shall surely die.
Manmohan SinghHe who is seen physically alive, shall assuredly die.
Manmohan Singh (Punjabi)ਜੋ ਜੀਉਂਦਾ ਦਿਸਦਾ ਹੈ, ਉਸ ਨੇ ਨਿਸਚਿਤ ਹੀ ਮਰ ਜਾਣਾ ਹੈ,
Fareedkot Teekaਜੋ ਬਿਨਾਂ ਹਰਿ ਰਸ ਪਾਨ ਕੇ ਜੀਵਤ ਭਾਵ ਕੇ ਸਹਿਤ ਜੀਵਤੇ ਦੇਖੀਤੇ ਹੈਂ ਤਿਨੋਂ ਨੇ (ਸਰਪਰ) ਨਿਸਚ੍ਯ ਕਰ ਕੇ ਮਰਣਾ ਹੈ॥
Prof. Sahib Singh(ਹੇ ਭਾਈ!) ਜੇਹੜਾ ਮਨੁੱਖ (ਮਾਇਆ ਦੇ ਮਾਣ ਦੇ ਆਸਰੇ) ਜੀਊਂਦਾ ਦਿੱਸਦਾ ਹੈ ਉਸ ਨੂੰ ਜ਼ਰੂਰ ਆਤਮਕ ਮੌਤ ਹੜੱਪ ਕਰੀ ਰੱਖਦੀ ਹੈ;

ਪਦ ਅਰਥ ਜੀਵਤ = ਜੀਊਂਦਾ, ਰੱਜਿਆ-ਪੁੱਜਿਆ, ਮਾਇਆ ਦੇ ਮਦ ਵਿਚ ਮਸਤ। ਦੀਸੈ = ਦਿੱਸਦਾ ਹੈ। ਸਰਪਰ = ਜ਼ਰੂਰ। ਮਰਣਾ = ਆਤਮਕ ਮੌਤ।

SikhNet (Spanish)Aquél que está vivo para su ego, muere en verdad,

ਮੁਆ ਹੋਵੈ; ਤਿਸੁ ਨਿਹਚਲੁ ਰਹਣਾ ॥੧॥

muaa hovai; tis nihachal rahanaa |1|

Sant Singh KhalsaBut he who is dead shall remain ever-lasting. ||1||
Manmohan SinghHe who is dead in life, shall remain eternal.
Manmohan Singh (Punjabi)ਜੋ ਜੀਉਂਦੇ ਜੀ ਮਰਿਆ ਹੋਇਆ ਹੈ, ਉਹ ਸਦੀਵੀ ਸਥਿਰ ਰਹੇਗਾ।
Fareedkot Teekaਜਿਨ ਕਾ ਆਪਾਭਾਉ ਮਰ ਗਿਆ ਹੈ ਅਰਥਾਤ ਜੀਵਨ ਮੁਕਤ ਭਏ ਹੈਂ, ਤਿਨੋਂ ਨੇ ਨਿਸਚਲ ਹੋ ਕਰ ਰਹਨਾ ਹੈ॥੧॥
Prof. Sahib Singhਪਰ ਜੇਹੜਾ ਮਨੁੱਖ (ਮਾਇਆ ਦੇ ਮਾਣ ਵਲੋਂ) ਅਛੋਹ ਹੈ ਉਸ ਨੂੰ ਅਟੱਲ ਆਤਮਕ ਜੀਵਨ ਮਿਲਿਆ ਰਹਿੰਦਾ ਹੈ ॥੧॥

ਪਦ ਅਰਥ ਮੁਆ = (ਮਾਇਆ ਦੇ ਮਾਣ ਵਲੋਂ) ਅਛੋਹ। ਨਿਹਚਲੁ ਰਹਣਾ = ਅਟੱਲ ਆਤਮਕ ਜੀਵਨ ॥੧॥

SikhNet (Spanish)pero aquél que está muerto en su ego se vuelve Eterno. (1)

ਜੀਵਤ ਮੁਏ; ਮੁਏ ਸੇ ਜੀਵੇ ॥

jeevat mue; mue se jeeve |

Sant Singh KhalsaThose who die while yet alive, shall through this death, live on.
Manmohan SinghThey who die while alive, through such a death they live eternally.
Manmohan Singh (Punjabi)ਜਿਹੜੇ (ਆਪਾ ਭਾਵ ਤੋਂ) ਜੀਉਂਦੇ ਜੀ ਮਰ ਜਾਂਦੇ ਹਨ, ਐਸੀ ਮੌਤ ਦੇ ਰਾਹੀਂ ਉਹ ਸਦਾ ਹੀ ਜੀਉਂਦੇ ਹਨ।
Fareedkot Teekaਸਰੀਰ ਕੀ ਓਰ ਸੇ ਜੋ ਜੀਵਤੇ ਹੈਂ ਤਿਨਾਂ ਕੋ ਮਰੇ ਹੂਏ ਜਾਨੋ ਅਰੁ ਜੋ ਸੰਸਾਰ ਕੀ ਤਰਫ ਸੇ ਮਰੇ ਹੈਂ, ਸੋ ਜੀਵਤੇ ਜਾਨੋ॥
Prof. Sahib Singh(ਹੇ ਭਾਈ!) ਜੇਹੜੇ ਮਨੁੱਖ ਮਾਇਆ ਦੇ ਮਨ ਵਿਚ ਮਸਤ ਰਹਿੰਦੇ ਹਨ ਉਹ ਆਤਮਕ ਮੌਤੇ ਮਰੇ ਰਹਿੰਦੇ ਹਨ। ਪਰ, ਜੇਹੜੇ ਮਨੁੱਖ ਮਾਇਆ ਦੇ ਮਾਣ ਵਲੋਂ ਅਛੋਹ ਹਨ ਉਹ ਆਤਮਕ ਜੀਵਨ ਵਾਲੇ ਹਨ।
SikhNet (Spanish)Aquéllos que mueren en vida, tal muerte los hace vivir.

ਹਰਿ ਹਰਿ ਨਾਮੁ. ਅਵਖਧੁ ਮੁਖਿ ਪਾਇਆ; ਗੁਰਸਬਦੀ. ਰਸੁ ਅੰਮ੍ਰਿਤੁ ਪੀਵੇ ॥੧॥ ਰਹਾਉ ॥

har har naam. avakhadh mukh paaeaa; gurasabadee. ras amrit peeve |1| rahaau |

Sant Singh KhalsaThey place the Name of the Lord, Har, Har, as medicine in their mouths, and through the Word of the Guru's Shabad, they drink in the Ambrosial Nectar. ||1||Pause||
Manmohan SinghLord God's Name they put as medicament in their mouth and by Guru's instruction they quaff the Immortalising Necter. Pause.
Manmohan Singh (Punjabi)ਵਾਹਿਗੁਰੂ ਸੁਆਮੀ ਦੇ ਨਾਮ ਨੂੰ ਉਹ ਦਵਾਈ ਵਜੋਂ ਆਪਣੇ ਮੂੰਹ ਵਿੱਚ ਪਾਉਂਦੇ ਹਨ ਅਤੇ ਗੁਰਾਂ ਦੇ ਉਪਦੇਸ਼ ਦੁਆਰਾ ਉਹ ਸੁਰਜੀਤ ਕਰਨ ਵਾਲੇ ਅਬਿ-ਹਿਯਾਤ (ਜੀਵਨ ਦੇ ਪਾਨੀ) ਨੂੰ ਪਾਨ ਕਰਦੇ ਹਨ। ਠਹਿਰਾਉ।
Fareedkot Teekaਕ੍ਯੋਂਕਿ ਤਿਨੋਂ ਨੇ ਗੁਰੋਂ ਕੇ ਉਪਦੇਸੁ ਦ੍ਵਾਰਾ ਹਰਿ ਹਰਿ ਨਾਮੁ ਜਪਨ ਰੂਪੁ ਔਖਦ ਮੁਖ ਮੇਂ ਪਾਇਆ ਹੈ, ਪੁਨਾ ਪੁਨਾ ਤਿਸੀ ਨਾਮ ਅੰਮ੍ਰਿਤ ਕੋ ਪਾਨ ਕਰਤੇ ਹੈਂ॥੧॥ ਰਹਾਉ ॥
Prof. Sahib Singhਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦਾ ਨਾਮ-ਦਾਰੂ ਆਪਣੇ ਮੂੰਹ ਵਿਚ ਰੱਖਿਆ (ਆਤਮਕ ਮੌਤ ਵਾਲਾ ਰੋਗ ਉਹਨਾਂ ਦੇ ਅੰਦਰੋਂ ਦੂਰ ਹੋ ਗਿਆ) ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਹਨਾਂ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਪੀਤਾ ॥੧॥ ਰਹਾਉ ॥

ਪਦ ਅਰਥ ਅਵਖਧੁ = ਦਵਾਈ। ਮੁਖਿ = ਮੂੰਹ ਵਿਚ। ਰਸੁ ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਰਸ ॥੧॥ ਰਹਾਉ ॥

SikhNet (Spanish)Aquéllos que se administran el medicamento del Naam, el Nombre del Señor, a través del Shabd de la Palabra del Guru, disfrutan del sabor del Néctar. (1‑Pausa)

ਕਾਚੀ ਮਟੁਕੀ; ਬਿਨਸਿ ਬਿਨਾਸਾ ॥

kaachee mattukee; binas binaasaa |

Sant Singh KhalsaThe clay pot of the body shall be broken.
Manmohan SinghThe bodily earthen vessel shall definitely break.
Manmohan Singh (Punjabi)(ਸਰੀਰ ਰੂਪੀ) ਕੱਚਾ ਭਾਂਡਾ ਜਰੂਰ ਹੀ ਟੁੱਟ ਜਾਊਗਾ।
Fareedkot Teeka(ਕਾਚੀ ਮਟੁਕੀ) ਇਸ ਦੇਹ ਕੋ (ਬਿਨਸਿ) ਨਾਸ ਰੂਪ ਜਾਨ ਕਰ (ਬਿਨਾਸਾ) ਆਸਾ ਸੇ ਰਹਿਤ ਹੂਆ ਹੈ॥
Prof. Sahib Singh(ਹੇ ਭਾਈ! ਜਿਵੇਂ) ਕੱਚਾ ਘੜਾ ਜ਼ਰੂਰ ਨਾਸ ਹੋਣ ਵਾਲਾ ਹੈ (ਤਿਵੇਂ ਮਾਇਆ ਨਾਲੋਂ ਭੀ ਸਾਥ ਆਖ਼ਰ ਜ਼ਰੂਰ ਟੁੱਟਦਾ ਹੈ।

ਪਦ ਅਰਥ ਮਟੁ = ਵੱਡਾ ਘੜਾ। ਮਟੁਕੀ = ਘੜੀ, ਛੋਟਾ ਘੜਾ। ਬਿਨਸਿ ਬਿਨਾਸਾ = ਜ਼ਰੂਰ ਨਾਸ ਹੋਣ ਵਾਲਾ।

SikhNet (Spanish)El jarrón del cuerpo se rompe al final,

ਜਿਸੁ ਛੂਟੈ ਤ੍ਰਿਕੁਟੀ; ਤਿਸੁ ਨਿਜ ਘਰਿ ਵਾਸਾ ॥੨॥

jis chhoottai trikuttee; tis nij ghar vaasaa |2|

Sant Singh KhalsaOne who has eliminated the three qualities dwells in the home of his inner self. ||2||
Manmohan SinghHe who is rid of three qualities dwells in his own home.
Manmohan Singh (Punjabi)ਜੋ ਤਿੰਨਾਂ ਗੁਣਾਂ ਤੋਂ ਛੁਟਕਾਰਾ ਪਾ ਜਾਂਦਾ ਹੈ, ਉਹ ਆਪਦੇ ਨਿੱਜ ਦੇ ਗ੍ਰਹਿ ਅੰਦਰ ਵੱਸਦਾ ਹੈ।
Fareedkot Teekaਜਿਸ ਕੀ ਇਸ ਪ੍ਰਕਾਰ ਤ੍ਰਿਕੁਟੀ ਛੁਟੈ ਹੈ ਤਿਸ ਕਾ ਨਿਜ ਸਰੂਪ ਰੂਪੀ ਘਰੁ ਮੇਂ ਬਾਸਾ ਹੋਤਾ ਹੈ॥੨॥
Prof. Sahib Singhਮਾਇਆ ਦੇ ਮਾਣ ਤੇ ਦੂਜਿਆਂ ਨਾਲ ਖਿੱਝਣਾ ਮੂਰਖਤਾ ਹੈ) ਜਿਸ ਮਨੁੱਖ ਦੇ ਅੰਦਰੋਂ (ਮਾਇਆ ਦੇ ਮਾਣ ਦੇ ਕਾਰਨ ਪੈਦਾ ਹੋਈ) ਖਿੱਝ ਮੁੱਕੀ ਰਹਿੰਦੀ ਹੈ, ਉਸ ਦਾ ਨਿਵਾਸ (ਸਦਾ) ਪ੍ਰਭੂ-ਚਰਨਾਂ ਵਿਚ ਰਹਿੰਦਾ ਹੈ ॥੨॥

ਪਦ ਅਰਥ ਛੁਟੈ = ਮੁੱਕ ਜਾਏ। ਤ੍ਰਿਕੁਟੀ = {ਤ੍ਰਿ = ਤਿੰਨ। ਕੁਟੀ = ਵਿੰਗੀ ਲਕੀਰ} ਤਿੰਨ ਵਿੰਗੀਆਂ ਲਕੀਰਾਂ, ਤ੍ਰਿਊੜੀ। {ਨੋਟ: ਲਫ਼ਜ਼ 'ਨਿਕਟਿ' ਤੋਂ ਪ੍ਰਾਕ੍ਰਿਤ ਲਫ਼ਜ਼ 'ਨਿਅੜਿ' ਤੇ ਪੰਜਾਬੀ ਲਫ਼ਜ਼ 'ਨੇੜੇ' ਹੈ। ਲਫ਼ਜ਼ 'ਕਟਕ' ਤੋਂ ਪੰਜਾਬੀ ਲਫ਼ਜ਼ 'ਕੜਾ' ਹੈ। 'ਕ' ਤੋਂ 'ਅ', ਅਤੇ 'ਕੁ' ਤੋਂ 'ਉ' ਬਣ ਗਿਆ ਹੈ। 'ਟ' ਤੋਂ 'ੜ' ਹੋ ਗਿਆ ਹੈ। ਇਸੇ ਤਰ੍ਹਾਂ 'ਤ੍ਰਿਕੁਟੀ' ਦਾ ਪੰਜਾਬੀ ਰੂਪ 'ਤ੍ਰਿਊੜੀ' ਹੈ। ਜਿਸ ਦੇ ਮੱਥੇ ਉਤੇ 'ਤ੍ਰਿਊੜੀ' ਹੈ ਉਸ ਦੇ ਅੰਦਰ 'ਖਿੱਝ' ਹੁੰਦੀ ਹੈ। ਸੋ, 'ਤ੍ਰਿਕੁਟੀ' ਦਾ ਅਰਥ ਹੈ 'ਅੰਦਰਲੀ ਖਿੱਝ'}। ਨਿਜ ਘਰਿ = ਆਪਣੇ ਅਸਲ ਘਰ ਵਿਚ, ਪ੍ਰਭੂ-ਚਰਨਾਂ ਵਿਚ ॥੨॥

SikhNet (Spanish)pero aquél que ha transcendido las tres Gunas, entra en su Verdadero Ser. (2)

ਊਚਾ ਚੜੈ; ਸੁ ਪਵੈ ਪਇਆਲਾ ॥

aoochaa charrai; su pavai peaalaa |

Sant Singh KhalsaOne who climbs high, shall fall into the nether regions of the underworld.
Manmohan SinghHe who climbs high, falls into the nether world.
Manmohan Singh (Punjabi)ਜਿਹੜਾ ਉੱਚਾ ਚੜ੍ਹਦਾ ਹੈ, ਉਹ ਪਾਤਾਲ ਵਿੱਚ ਜਾ ਡਿੱਗਦਾ ਹੈ।
Fareedkot Teekaਜੋ ਊਚਾ ਚੜਤਾ ਹੈ ਅਰਥਾਤ ਅਭਿਮਾਨ ਸਹਿਤ ਹੋਤਾ ਹੈ, ਸੋ ਪਾਤਾਲ ਪੜਤਾ ਹੈ ਅਰਥਾਤ ਨਰਕੋਂ ਕਾ ਅਧਿਕਾਰੀ ਹੋਤਾ ਹੈ॥
Prof. Sahib Singh(ਹੇ ਭਾਈ! ਮਾਇਆ ਦੇ ਵਿਚ) ਜੇਹੜਾ ਮਨੁੱਖ ਸਿਰ ਉੱਚਾ ਕਰੀ ਰੱਖਦਾ ਹੈ (ਆਕੜਿਆ ਫਿਰਦਾ ਹੈ) ਉਹ ਆਤਮਕ ਮੌਤ ਦੇ ਟੋਏ ਵਿਚ ਪਿਆ ਰਹਿੰਦਾ ਹੈ।

ਪਦ ਅਰਥ ਪਇਆਲਾ = ਪਤਾਲ ਵਿਚ, ਆਤਮਕ ਮੌਤ ਦੇ ਟੋਏ ਵਿਚ।

SikhNet (Spanish)Aquél que trata de escalar muy alto, cae en el hoyo del mundo subterráneo,

ਧਰਨਿ ਪੜੈ; ਤਿਸੁ ਲਗੈ ਨ ਕਾਲਾ ॥੩॥

dharan parrai; tis lagai na kaalaa |3|

Sant Singh KhalsaOne who lies upon the ground, shall not be touched by death. ||3||
Manmohan SinghHe who lies low on the ground, him death touches not.
Manmohan Singh (Punjabi)ਜੋ ਜ਼ਮੀਨ ਤੇ ਨੀਵਾਂ ਪਿਆ ਹੋਇਆ ਹੈ, ਉਸਨੂੰ ਮੌਤ ਨਹੀਂ ਛੂੰਹਦੀ।
Fareedkot Teekaਜੋ ਨਿਰਅਭਿਮਾਨ ਹੋਤਾ ਹੈ, ਉਸ ਕੋ ਕਾਲ ਨਹੀਂ ਲਾਗਤਾ ਹੈ ਅਰਥਾਤ ਜਨਮ ਮਰਨ ਸੇ ਰਹਤ ਹੋਤਾ ਹੈ॥੩॥
Prof. Sahib Singhਪਰ, ਜੇਹੜਾ ਮਨੁੱਖ ਸਦਾ ਨਿਮ੍ਰਤਾ ਧਾਰਦਾ ਹੈ ਉਸ ਨੂੰ ਆਤਮਕ ਮੌਤ ਪੋਹ ਨਹੀਂ ਸਕਦੀ ॥੩॥

ਪਦ ਅਰਥ ਧਰਨਿ = ਧਰਤੀ। ਧਰਨਿ ਪੜੈ = ਜੋ ਨਿਮ੍ਰਤਾ ਧਾਰਦਾ ਹੈ। ਕਾਲਾ = ਕਾਲ, ਮੌਤ, ਆਤਮਕ ਮੌਤ ॥੩॥

SikhNet (Spanish)pero aquél que en humildad se postra en la tierra, a él el tiempo no lo devora. (3)

ਭ੍ਰਮਤ ਫਿਰੇ; ਤਿਨ ਕਿਛੂ ਨ ਪਾਇਆ ॥

bhramat fire; tin kichhoo na paaeaa |

Sant Singh KhalsaThose who continue to wander around, achieve nothing.
Manmohan SinghThose who continue roaming about, they achieve nothing.
Manmohan Singh (Punjabi)ਜੋ ਭਟਕਦੇ ਫਿਰਦੇ ਹਨ, ਉਨ੍ਹਾਂ ਨੂੰ ਕੁਝ ਭੀ ਪਰਾਪਤ ਨਹੀਂ ਹੁੰਦਾ।
Fareedkot Teekaਜੋ ਕਬੀ ਕਹੀਂ ਕਬੀ ਕਹੀਂ ਭ੍ਰਮਤੇ ਫਿਰਤੇ ਹੈਂ, ਭਾਵ ਅਨੇਕ ਮਤੋਂ ਮੇਂ ਪ੍ਰਵਰਤੇ ਹੈਂ ਤਿਨੋਂ ਨੇ ਕਿਸੀ ਸਾਸਤ੍ਰ ਕਾ ਸਿਧਾਂਤ ਕਛੁ ਭੀ ਨਹੀਂ ਪਾਇਆ॥
Prof. Sahib Singh(ਹੇ ਭਾਈ!) ਜੇਹੜੇ ਮਨੁੱਖ (ਮਾਇਆ ਦੀ ਖ਼ਾਤਰ ਹੀ ਸਦਾ) ਭਟਕਦੇ ਫਿਰਦੇ ਹਨ (ਆਤਮਕ ਜੀਵਨ ਦੀ ਦਾਤਿ ਵਿਚੋਂ) ਉਹਨਾਂ ਨੂੰ ਕੁਝ ਭੀ ਨਹੀਂ ਮਿਲਦਾ।

ਪਦ ਅਰਥ ਕਿਛੁ ਨ = (ਆਤਮਕ ਜੀਵਨ ਦਾ) ਕੁਝ ਭੀ ਨ।

SikhNet (Spanish)Aquél que deja que su mente vague, no logra nada,

ਸੇ ਅਸਥਿਰ; ਜਿਨ ਗੁਰਸਬਦੁ ਕਮਾਇਆ ॥੪॥

se asathir; jin gurasabad kamaaeaa |4|

Sant Singh KhalsaThose who practice the Guru's Teachings, become steady and stable. ||4||
Manmohan SinghThey who act up to Guru's instruction, become stable.
Manmohan Singh (Punjabi)ਜੋ ਗੁਰਾਂ ਦੇ ਉਪਦੇਸ਼ ਦੀ ਕਮਾਈ ਕਰਦੇ ਹਨ, ਉਹ ਅਹਿਲ ਹੋ ਜਾਂਦੇ ਹਨ।
Fareedkot Teekaਸੋਈ ਸਿਥਰ ਹੂਏ ਹੈਂ ਜਿਨੋਂ ਨੇ ਗੁਰ ਕਾ ਸਬਦੁ ਕਮਾਇਆ ਹੈ॥੪॥
Prof. Sahib Singhਪਰ, ਜਿਨ੍ਹਾਂ ਨੇ ਗੁਰੂ ਦੇ ਸ਼ਬਦ ਨੂੰ (ਆਪਣੇ ਜੀਵਨ ਵਿਚ) ਵਰਤਿਆ ਹੈ ਉਹ (ਮਾਇਆ ਦੇ ਮੋਹ ਵਲੋਂ) ਅਡੋਲ-ਚਿੱਤ ਰਹਿੰਦੇ ਹਨ ॥੪॥

ਪਦ ਅਰਥ ਅਸਥਿਰ = ਅਡੋਲ-ਚਿੱਤ ॥੪॥

SikhNet (Spanish)porque solamente son eternos e inamovibles los que practican la Palabra del Guru. (4)

ਜੀਉ ਪਿੰਡੁ; ਸਭੁ ਹਰਿ ਕਾ ਮਾਲੁ ॥

jeeo pindd; sabh har kaa maal |

Sant Singh KhalsaThis body and soul all belong to the Lord.
Manmohan SinghThe soul and body are all the articles of God.
Manmohan Singh (Punjabi)ਆਤਮਾ ਅਤੇ ਦੇਹਿ ਸਾਰੀਆਂ ਵਾਹਿਗੁਰੂ ਦੀਆਂ ਵਸਤੂਆਂ ਹਨ।
Fareedkot Teekaਤਿਨ ਕਾ ਯਹ ਨਿਸਚ੍ਯ ਹੈ ਕਿ (ਜੀਉ ਪਿੰਡੁ) ਸਰੀਰ ਮਾਲ ਸਭ ਹਰੀ ਕਾ ਹੈ, ਮੇਰਾ ਕਛੁ ਇਸ ਮੇਂ ਸ੍ਵਤ੍ਵ ਨਹੀਂ ਹੈ॥
Prof. Sahib Singhਜਿਨ੍ਹਾਂ ਮਨੁੱਖਾਂ ਨੇ ਇਹ ਜਿੰਦ ਤੇ ਸਰੀਰ ਸਭ ਕੁਝ ਪਰਮਾਤਮਾ ਦੀ ਦਿੱਤੀ ਦਾਤਿ ਸਮਝਿਆ ਹੈ,

ਪਦ ਅਰਥ ਜੀਉ = ਜਿੰਦ। ਪਿੰਡੁ = ਸਰੀਰ।

SikhNet (Spanish)Vida y cuerpo pertenecen al Señor y encontrándose con el Guru,

ਨਾਨਕ ਗੁਰ ਮਿਲਿ; ਭਏ ਨਿਹਾਲ ॥੫॥੧੩॥

naanak gur mil; bhe nihaal |5|13|

Sant Singh KhalsaO Nanak, meeting the Guru, I am enraptured. ||5||13||
Manmohan SinghBy meeting the Guru, says Nanak, they are enraptured (satisfied).
Manmohan Singh (Punjabi)ਗੁਰਾਂ ਨੂੰ ਭੇਟ ਕੇ ਹੇ ਨਾਨਕ! ਉਹ ਪਰਮ ਪਰਸੰਨ ਹੋ ਗਏ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਐਸੇ ਜੋ ਸਤ ਪੁਰਖ ਹੈਂ, ਸੋ ਗੁਰੋਂ ਕੋ ਮਿਲ ਕਰ ਕ੍ਰਿਤ੍ਯ ਕ੍ਰਿਤ੍ਯ ਹੂਏ ਹੈਂ॥੫॥੧੩॥☬ਜੀਵ ਪ੍ਰਤਿ ਉਪਦੇਸ ਹੈ, ਦੇਹ ਅਭਿਮਾਨੀ ਔਰ ਪਦਾਰਥਾਭਿਮਾਨੀਓਂ ਕਾ ਗਰਬ ਦੂਰ ਕਰਨੇ ਹੇਤੁ ਕਹਤੇ ਹੈਂ:
Prof. Sahib Singhਹੇ ਨਾਨਕ! ਉਹ ਗੁਰੂ ਨੂੰ ਮਿਲ ਕੇ ਸਦਾ ਖਿੜੇ-ਮੱਥੇ ਰਹਿੰਦੇ ਹਨ (ਉਹਨਾਂ ਦੀ ਤ੍ਰਿਕੁਟੀ ਮੁੱਕ ਜਾਂਦੀ ਹੈ) ॥੫॥੧੩॥

ਪਦ ਅਰਥ ਗੁਰ ਮਿਲਿ = ਗੁਰੂ ਨੂੰ ਮਿਲ ਕੇ ॥੫॥੧੩॥

* ਨੋਟ: ਇਕ ਤੁਕੇ ੨-ਦੋ ਸ਼ਬਦ ਜਿਨ੍ਹਾਂ ਦੇ ਹਰੇਕ ਬੰਦ ਵਿਚ ਸਿਰਫ਼ ਇਕ ਇਕ ਤੁਕ ਹੈ।

SikhNet (Spanish)dice Nanak, uno es eternamente bendecido. (5‑13)
Answers quote the Granth verbatim with Ang citations. AI commentary is not Gurbani and not a religious ruling.