ਪ੍ਰਥਮੇ; ਤੇਰੀ ਨੀਕੀ ਜਾਤਿ ॥
prathame; teree neekee jaat |
Sant Singh KhalsaFirst, your social status is high.
Manmohan SinghFirstly, thy caste is high.
Manmohan Singh (Punjabi)ਪਹਿਲੇ ਤੇਰੀ ਜਾਤੀ ਉੱਤਮ ਹੈ।
Fareedkot Teekaਪ੍ਰਥਮੇ ਤੇਰੀ ਜਾਤੀ ਚੰਗੀ ਹੈ, ਭਾਵ ਪਸੁ ਆਦਿ ਕੀ ਅਪੇਛਾ ਸੇ ਆਦਿਕੋ ਉਤਮ ਜਾਤ ਬ੍ਰਹਮਣ ਕੇ ਘਰ ਤੇਰਾ ਜਨਮ ਹੂਆ ਹੈ॥
Prof. Sahib Singh(ਹੇ ਜੀਵ-ਇਸਤ੍ਰੀ! ਵੇਖ) ਪਹਿਲਾਂ ਤਾਂ ਤੇਰੀ (ਮਨੁੱਖਾ ਜਨਮ ਵਾਲੀ) ਚੰਗੀ ਜਾਤਿ ਹੈ;ਪਦ ਅਰਥ ਪ੍ਰਥਮੇ = ਪਹਿਲਾਂ ਤਾਂ (ਵੇਖ)। ਨੀਕੀ = ਚੰਗੀ, ਸੋਹਣੀ।
SikhNet (Spanish)Si eres de casta superior,
ਦੁਤੀਆ; ਤੇਰੀ ਮਨੀਐ ਪਾਂਤਿ ॥
duteea; teree maneeai paant |
Sant Singh KhalsaSecond, you are honored in society.
Manmohan SinghSecondly, thy lineage is honoured.
Manmohan Singh (Punjabi)ਦੂਜੇ ਤੇਰੀ ਖਾਨਦਾਨੀ ਪਰਵਾਨੀ ਜਾਂਦੀ ਹੈ।
Fareedkot Teekaਦੂਸਰੇ ਤੇਰੀ (ਪਾਤਿ) ਪੰਗਤੀ ਮਾਨੀ ਜਾਤੀ ਹੈ ਅਰਥਾਤ ਪੰਕਤੀ ਕਾ ਅਧਿਕਾਰੀ ਹੈਂ॥
Prof. Sahib Singhਦੂਜੇ, ਤੇਰੀ ਖ਼ਾਨਦਾਨੀ ਭੀ ਮੰਨੀ ਜਾਂਦੀ ਹੈ;ਪਦ ਅਰਥ ਮਨੀਐ = ਮੰਨ ਜਾਂਦੀ ਹੈ। ਪਾਂਤਿ = ਖ਼ਾਨਦਾਨੀ।
SikhNet (Spanish)oh esposa, si eres afamada en la sociedad
ਤ੍ਰਿਤੀਆ; ਤੇਰਾ ਸੁੰਦਰ ਥਾਨੁ ॥
triteea; teraa sundar thaan |
Sant Singh KhalsaThird, your home is beautiful.
Manmohan SinghThirdly, thy abode is beautiful.
Manmohan Singh (Punjabi)ਤੀਜੇ ਤੇਰਾ ਨਿਵਾਸ ਅਸਥਾਨ ਸੁਹਣਾ ਹੈ।
Fareedkot Teekaਤੀਸਰੇ ਤੇਰਾ ਸਥਾਨੁ ਭੀ ਬੜਾ ਸੁੰਦਰੁ ਹੈ, ਭਾਵ ਭਾਰਤ ਖੰਡ ਮੇਂ ਜਨਮੁ ਹੈ॥
Prof. Sahib Singhਤੀਜੇ, ਤੇਰਾ ਸੋਹਣਾ ਸਰੀਰ ਹੈ,
SikhNet (Spanish)y tienes un bello hogar,
ਬਿਗੜ ਰੂਪੁ; ਮਨ ਮਹਿ ਅਭਿਮਾਨੁ ॥੧॥
bigarr roop; man meh abhimaan |1|
Sant Singh KhalsaBut you are so ugly, with self-conceit in your mind. ||1||
Manmohan SinghBut ugly is thy form, as thou hast self-conceit within thy mind.
Manmohan Singh (Punjabi)ਪਰ ਕੋਝੀ ਹੈ ਤੇਰੀ ਸ਼ਕਲ, ਕਿਉਂਕਿ ਤੇਰੇ ਚਿੱਤ ਅੰਦਰ ਸਵੈ-ਹੰਗਤਾ ਹੈ।
Fareedkot Teekaਪਰੰਤੂ (ਬਿਗੜ ਰੂਪੁ) ਰੂਪ ਕੇ ਬਿਗਾੜਨੇ ਵਾਲਾ ਅਰਥਾਤ ਜਾਤ ਪਾਤ ਥਾਨ ਸਭ ਸੇ ਭ੍ਰਿਸ੍ਟਿ ਕਰਨੇ ਵਾਲਾ ਤੈਨੇ ਮਨ ਮੇਂ ਅਭਮਾਨੁ ਧਾਰਨ ਕਰ ਲੀਆ ਹੈ ਕਿ ਮੇਰੇ ਬਰਾਬਰ ਉਤਮ ਕੋਈ ਨਹੀਂ ਹੈਂ☬"ਨਿਵਣੁ ਸੁ ਅਖਰੁ ਖਵਣੁ ਗੁਣੁ"☬ਇਸ ਭਾਉ ਕੋ ਧਾਰਨ ਨਹੀਂ ਕੀਆ ਹੈ॥੧॥
Prof. Sahib Singhਪਰ ਤੇਰਾ ਰੂਪ ਕੋਝਾ ਹੀ ਰਿਹਾ (ਕਿਉਂਕਿ) ਤੇਰੇ ਮਨ ਵਿਚ ਅਹੰਕਾਰ ਹੈ ॥੧॥ਪਦ ਅਰਥ ਬਿਗੜ = ਵਿਗੜਿਆ ਹੋਇਆ, ਕੋਝਾ ॥੧॥
SikhNet (Spanish)pero en tu mente habita el ego, la verdad es que estás deformada. (1)
ਸੋਹਨੀ ਸਰੂਪਿ; ਸੁਜਾਣਿ ਬਿਚਖਨਿ ॥
sohanee saroop; sujaan bichakhan |
Sant Singh KhalsaO beautiful, attractive, wise and clever woman:
Manmohan SinghO beauteous, good-featured, wiser and clever lady,
Manmohan Singh (Punjabi)ਹੇ ਸੁਨੱਖੀਏ, ਸੋਹਣੀ ਨੁਹਾਰ ਵਾਲੀਏ, ਸਿਆਣੀਏ ਅਤੇ ਚਤੁਰ ਇਸਤਰੀਏ!
Fareedkot Teekaਤੂੰ ਸਰੂਪ ਕਰ ਕੇ ਬਡੀ ਸੋਭਾਇਮਾਨ ਹੈਂ ਔਰ (ਸੁਜਾਨ) ਚਤ੍ਰ ਹੈਂ, ਸਸਤ ਬੁਧਿ ਕਰ ਕੇ ਬਿਚਖਨ ਹੈਂ॥
Prof. Sahib Singh(ਹੇ ਜੀਵ-ਇਸਤ੍ਰੀ!) ਤੂੰ (ਵੇਖਣ ਨੂੰ) ਸੋਹਣੀ ਹੈਂ, ਰੂਪ ਵਾਲੀ ਹੈਂ, ਸਿਆਣੀ ਹੈਂ, ਚਤੁਰ ਹੈਂ।ਪਦ ਅਰਥ ਸਰੂਪਿ = ਸੋਹਣੇ ਰੂਪ ਵਾਲੀ। ਸੁਜਾਣਿ = ਸਿਆਣੀ। ਬਿਚਖਨਿ = ਚਤੁਰ।
SikhNet (Spanish)Encantadora podrás ser, con un bello cuerpo, con Sabiduría y conocimiento,
ਅਤਿ ਗਰਬੈ; ਮੋਹਿ ਫਾਕੀ ਤੂੰ ॥੧॥ ਰਹਾਉ ॥
at garabai; mohi faakee toon |1| rahaau |
Sant Singh Khalsayou have been trapped by your pride and attachment. ||1||Pause||
Manmohan SinghThou hast been ensnared by excessive pride and secular attachment. Pause.
Manmohan Singh (Punjabi)ਤੈਨੂੰ ਘਣੇ ਹੰਕਾਰ ਅਤੇ ਸੰਸਾਰੀ ਮਮਤਾ ਨੇ ਫਾਹ ਲਿਆ ਹੈ। ਠਹਿਰਾਉ।
Fareedkot Teekaਪਰੰਤੂ ਮੋਹਿ ਨੇ ਤੂੰ ਏਕ ਗਰਬ ਕੇ ਬਸ ਕਰ ਕੇ (ਫਾਕੀ) ਫਸਾਇ ਰਖੀ ਹੈ॥੧॥ ਰਹਾਉ ॥
Prof. Sahib Singhਪਰ ਤੂੰ ਬੜੇ ਅਹੰਕਾਰ ਅਤੇ ਮੋਹ ਵਿਚ ਫਸੀ ਪਈ ਹੈਂ ॥੧॥ ਰਹਾਉ ॥ਪਦ ਅਰਥ ਅਤਿ = ਬਹੁਤ। ਗਰਬੈ = ਹੰਕਾਰ ਵਿਚ। ਮੋਹਿ = ਮੋਹ ਵਿਚ। ਫਾਕੀ = ਫਸੀ ਹੋਈ ॥੧॥ ਰਹਾਉ ॥
SikhNet (Spanish)pero si te enorgulleces de ti misma, serás consumida por tu propia infatuación. (1‑Pausa)
ਅਤਿ ਸੂਚੀ; ਤੇਰੀ ਪਾਕਸਾਲ ॥
at soochee; teree paakasaal |
Sant Singh KhalsaYour kitchen is so clean.
Manmohan SinghExcessively clean is thy kitchen.
Manmohan Singh (Punjabi)ਬਹੁਤ ਸਾਫ ਸੁਥਰੀ ਹੈ ਤੇਰੀ ਰਸੋਈ।
Fareedkot Teekaਤੇਰੀ (ਪਾਕਸਾਲ) ਰਸੋਈ ਕੀ ਜਗਾ ਭੀ ਬਡੀ ਪਵਿਤ੍ਰ ਹੈ॥
Prof. Sahib Singh(ਹੇ ਜੀਵ-ਇਸਤ੍ਰੀ!) ਤੇਰੀ ਬੜੀ ਸੁੱਚੀ (ਸੁਥਰੀ) ਰਸੋਈ ਹੈ (ਜਿਸ ਵਿਚ ਤੂੰ ਆਪਣਾ ਭੋਜਨ ਤਿਆਰ ਕਰਦੀ ਹੈਂ। ਬਾਕੀ ਪਸ਼ੂ ਪੰਛੀ ਤਾਂ ਵਿਚਾਰੇ ਗੰਦੇ ਮੰਦੇ ਥਾਵਾਂ ਤੋਂ ਹੀ ਢਿੱਡ ਭਰ ਲੈਂਦੇ ਹਨ)।ਪਦ ਅਰਥ ਸੂਚੀ = ਸੁੱਚੀ, ਪਵਿਤ੍ਰ। ਪਾਕਸਾਲ = ਰਸੋਈ।
SikhNet (Spanish)Pura y sin mancha
ਕਰਿ ਇਸਨਾਨੁ; ਪੂਜਾ ਤਿਲਕੁ ਲਾਲ ॥
kar isanaan; poojaa tilak laal |
Sant Singh KhalsaYou take your bath, and worship, and apply the crimson mark upon your forehead;
Manmohan SinghThou bathest, adorest and appliest crimson frontal mark.
Manmohan Singh (Punjabi)ਤੂੰ ਨ੍ਹਾਊਦਾ ਹੈਂ, ਪੂਜਾ ਕਰਦਾ ਹੈਂ ਅਤੇ ਸੂਹੇ ਰੰਗ ਦਾ ਟਿੱਕਾ ਲਾਉਂਦਾ ਹੈਂ।
Fareedkot Teekaਔਰ ਇਸਨਾਨ ਪੂਜਾ ਮਸਤਕ ਪਰ ਲਾਲ (ਤਿਲਕੁ) ਸ੍ਰੀ ਚਿਹਨ ਭੀ ਅਤਿ ਸੋਭਾਇਮਾਨ ਹੈ॥
Prof. Sahib Singhਤੂੰ ਇਸ਼ਨਾਨ ਕਰ ਕੇ ਪੂਜਾ ਭੀ ਕਰ ਸਕਦੀ ਹੈਂ ਮੱਥੇ ਉਤੇ ਲਾਲ ਤਿਲਕ ਲਾ ਲੈਂਦੀ ਹੈਂ।ਪਦ ਅਰਥ ਕਰਿ = ਕਰ ਕੇ।
SikhNet (Spanish)podría estar tu cocina y podrás hacer alabanza,
ਗਲੀ ਗਰਬਹਿ; ਮੁਖਿ ਗੋਵਹਿ ਗਿਆਨ ॥
galee garabeh; mukh goveh giaan |
Sant Singh Khalsawith your mouth you speak wisdom, but you are destroyed by pride.
Manmohan SinghWith thy mouth thou utterest gnosis, but thou art destroyed by egotism.
Manmohan Singh (Punjabi)ਆਪਣੇ ਮੂੰਹ ਨਾਲ ਤੂੰ ਬ੍ਰਹਿਮ ਵੀਚਾਰ ਉਚਾਰਨ ਕਰਦਾ ਹੈਂ ਪਰ ਤੈਨੂੰ ਹੰਕਾਰ ਨੇ ਬਰਬਾਦ ਕਰ ਦਿੱਤਾ।
Fareedkot Teekaਬਾਤੋਂ ਮੇਂ ਹੰਕਾਰ ਕਰਤੀ ਹੈ ਮੁਖ ਕਰ ਕੇ ਗ੍ਯਾਨ ਕੀ ਬਾਤ (ਗੋਵਹਿ) ਬੋਲਤੀ ਹੈ॥
Prof. Sahib Singhਤੂੰ ਗੱਲਾਂ ਨਾਲ ਆਪਣਾ ਆਪ ਭੀ ਜਤਾ ਲੈਂਦੀ ਹੈਂ (ਪਸ਼ੂਆਂ ਪੰਛੀਆਂ ਨੂੰ ਤਾਂ ਇਹ ਦਾਤਿ ਨਹੀਂ ਮਿਲੀ) ਮੂੰਹ ਨਾਲ ਗਿਆਨ ਦੀਆਂ ਗੱਲਾਂ ਭੀ ਕਰ ਸਕਦੀ ਹੈਂ।ਪਦ ਅਰਥ ਗਲੀ = ਗਲੀਂ, ਗੱਲਾਂ ਨਾਲ। ਗਰਬਹਿ = ਤੂੰ ਅਹੰਕਾਰ ਕਰਦੀ ਹੈਂ। ਮੁਖਿ = ਮੂੰਹ ਨਾਲ। ਗੋਵਹਿ = ਉਚਾਰਦੀ ਹੈਂ।
SikhNet (Spanish)bañarte y maquillarte todo lo que quieras, pero si la Sabiduría del Señor la recitas con ego,
ਸਭ ਬਿਧਿ ਖੋਈ; ਲੋਭਿ ਸੁਆਨ ॥੨॥
sabh bidh khoee; lobh suaan |2|
Sant Singh KhalsaThe dog of greed has ruined you in every way. ||2||
Manmohan SinghThe dog of covetousness has ruined thee in every way.
Manmohan Singh (Punjabi)ਲਾਲਚ ਦੇ ਕੁੱਤੇ ਨੇ ਤੈਨੂੰ ਹਰ ਤਰੀਕੇ ਨਾਲ ਤਬਾਹ ਕਰ ਛੱਡਿਆ ਹੈ।
Fareedkot Teekaਪਰੰਤੂ ਲੋਭ ਰੂਪ ਸ੍ਵਾਨ ਜੋ ਤੇਰੇ ਅੰਦਰ ਹੈ, ਤਿਸਨੇ ਚੌਕਾ ਤਿਲਕ ਛਾਪਾ ਗ੍ਯਾਨ ਤੇਰੀ ਸਭ ਰੀਤੀ ਖੋਇਦੀ ਹੈ ਅਰਥਾਤ ਭ੍ਰਿਸ੍ਟ ਕਰ ਦੀਆ ਹੈ॥੨॥
Prof. Sahib Singhਪਰ ਕੁੱਤੇ ਲੋਭ ਨੇ ਤੇਰੀ ਇਹ ਹਰੇਕ ਕਿਸਮ ਦੀ ਵਡਿਆਈ ਗਵਾ ਦਿੱਤੀ ਹੈ ॥੨॥ਪਦ ਅਰਥ ਖੋਈ = ਗਵਾ ਦਿੱਤੀ। ਲੋਭਿ = ਲੋਭ ਨੇ। ਸੁਆਨ = ਕੁੱਤਾ ॥੨॥
SikhNet (Spanish)entonces la avaricia se come de todas formas toda la virtud de tus acciones. (2)
ਕਾਪਰ ਪਹਿਰਹਿ; ਭੋਗਹਿ ਭੋਗ ॥
kaapar pahireh; bhogeh bhog |
Sant Singh KhalsaYou wear your robes and enjoy pleasures;
Manmohan SinghThou wearest robes and enjoyest pleasures.
Manmohan Singh (Punjabi)ਤੂੰ ਪੁਸ਼ਾਕਾਂ ਪਹਿਨਦਾ ਹੈਂ ਅਤੇ ਸੁਆਦ ਮਾਣਦਾ ਹੈਂ।
Fareedkot Teekaਸੁਧ ਬਸਤ੍ਰ ਪਹਿਨਤੀ ਹੈ, ਭੋਗੋਂ ਕੋ ਭੋਗਤੀ ਹੈ॥
Prof. Sahib Singh(ਹੇ ਜੀਵ-ਇਸਤ੍ਰੀ!) ਤੂੰ (ਸੋਹਣੇ) ਕੱਪੜੇ ਪਹਿਨਦੀ ਹੈਂ (ਦੁਨੀਆ ਦੇ ਸਾਰੇ) ਭੋਗ ਭੋਗਦੀ ਹੈਂ,ਪਦ ਅਰਥ ਪਹਿਰਹਿ = ਤੂੰ ਪਹਿਨਦੀ ਹੈਂ।
SikhNet (Spanish)Podrás tener ropas finas, gozar de muchos placeres,
ਆਚਾਰ ਕਰਹਿ; ਸੋਭਾ ਮਹਿ ਲੋਗ ॥
aachaar kareh; sobhaa meh log |
Sant Singh Khalsayou practice good conduct to impress people;
Manmohan SinghTo obtain honour amongst people thou performest religious ceremonies.
Manmohan Singh (Punjabi)ਲੋਕਾਂ ਅੰਦਰ ਇੱਜ਼ਤ ਪਰਾਪਤ ਕਰਨ ਲਈ ਤੂੰ ਧਾਰਮਕ ਸੰਸਕਾਰ ਕਰਦਾ ਹੈ।
Fareedkot Teekaਆਚਾਰ ਭੀ ਸਭ ਸੇ ਉਤਮ ਹੈ, ਜਿਸ ਕਰ ਲੋਗੋਂ ਮੇਂ ਤੇਰੀ ਸੋਭਾ ਹੋ ਰਹੀ ਹੈ ਕਿ ਅਮਕੇ ਕੀ ਐਸੀ ਕਹਨੀ ਹੈ॥
Prof. Sahib Singhਜਗਤ ਵਿਚ ਸੋਭਾ ਖੱਟਣ ਲਈ ਤੂੰ ਮਿਥੇ ਹੋਏ ਧਾਰਮਿਕ ਕਰਮ ਵੀ ਕਰਦੀ ਹੈਂ,ਪਦ ਅਰਥ ਆਚਾਰ = (ਮਿਥੇ ਹੋਏ ਧਾਰਮਿਕ) ਕਰਮ।
SikhNet (Spanish)conducir tu ser para ganar el aplauso de la gente,
ਚੋਆ ਚੰਦਨ ਸੁਗੰਧ ਬਿਸਥਾਰ ॥
choaa chandan sugandh bisathaar |
Sant Singh Khalsayou apply scented oils of sandalwood and musk,
Manmohan SinghThou appliest to thy body the perfume of aloe-wood and sandal,
Manmohan Singh (Punjabi)ਆਪਣੀ ਦੇਹਿ ਨੂੰ ਤੂੰ ਅਗਰ ਦੀ ਲਕੜੀ ਅਤੇ ਚੰਨਣ ਦਾ ਅਤਰ ਲਾਉਂਦਾ ਹੈ,
Fareedkot Teekaਸਰੀਰ ਮੇਂ ਸੁੰਗਧ ਦ੍ਰਬ੍ਯ ਚੋਆ ਚੰਦਨ ਭੀ ਬਿਸਥਾਰ ਕਰ ਤੂੰ ਲਗਾਉਤੀ ਹੈਂ॥
Prof. Sahib Singhਅਤਰ ਚੰਦਨ ਤੇ ਹੋਰ ਅਨੇਕਾਂ ਸੁਗੰਧੀਆਂ ਵਰਤਦੀ ਹੈਂ,ਪਦ ਅਰਥ ਚੋਆ = ਅਤਰ।
SikhNet (Spanish)ponerte perfumes y prender inciensos de todos tipos,
ਸੰਗੀ ਖੋਟਾ; ਕ੍ਰੋਧੁ ਚੰਡਾਲ ॥੩॥
sangee khottaa; krodh chanddaal |3|
Sant Singh Khalsabut your constant companion is the demon of anger. ||3||
Manmohan Singhbut the pariah wrath is thy evil companion.
Manmohan Singh (Punjabi)ਪ੍ਰੰਤੂ ਨੀਚ ਗੁੱਸਾ ਤੇਰਾ ਮੰਦਾ ਸਾਥੀ ਹੈ।
Fareedkot Teekaਪਰੰਤੂ ਏਕ ਕ੍ਰੋਧ ਖੋਟਾ ਚੰਡਾਲ ਜੋ ਤੇਰਾ ਸੰਗੀ ਹੈ, ਇਸ ਨੇ ਯਹ ਸਭ ਸੋਭਾ ਭੀ ਕੁਸੋਭਾ ਕਰ ਰਖੀ ਹੈ॥੩॥
Prof. Sahib Singhਪਰ ਚੰਡਾਲ ਕ੍ਰੋਧ ਤੇਰਾ ਭੈੜਾ ਸਾਥੀ ਹੈ ॥੩॥ਪਦ ਅਰਥ ਖੋਟਾ = ਭੈੜਾ, ਖੋਟ ਕਰਨ ਵਾਲਾ ॥੩॥
SikhNet (Spanish)pero si guardas la compañía de la perfidia, tu vida transcurrirá en vano. (3)
ਅਵਰ ਜੋਨਿ; ਤੇਰੀ ਪਨਿਹਾਰੀ ॥
avar jon; teree panihaaree |
Sant Singh KhalsaOther people may be your water-carriers;
Manmohan SinghOther creatures are thine water carriers.
Manmohan Singh (Punjabi)ਹੋਰ ਜੀਵ ਜੰਤੂ ਤੇਰਾ ਪਾਣੀ ਭਰਨ ਵਾਲੇ ਹਨ।
Fareedkot Teekaਅਵਰ ਪਸੁ ਪੰਖੀ ਆਦਿ ਜਿਤਨੀ ਜੋਨਿ ਹੈਂ, ਸੋ ਸਭ ਤੇਰੀ (ਪਨਿਹਾਰੀ) ਪਾਨੀ ਭਰਨੇ ਹਾਰੀ ਹੈ ਦਾਸੀ ਹੈ॥
Prof. Sahib Singh(ਹੇ ਜੀਵ-ਇਸਤ੍ਰੀ!) ਹੋਰ ਸਾਰੀਆਂ ਜੂਨਾਂ ਤੇਰੀਆਂ ਸੇਵਕ ਹਨ,ਪਦ ਅਰਥ ਪਨਿਹਾਰੀ = ਪਾਣੀ ਭਰਨ ਵਾਲੀ, ਸੇਵਕ।
SikhNet (Spanish)Si todas las formas de existencia son esclavizadas
ਇਸੁ ਧਰਤੀ ਮਹਿ; ਤੇਰੀ ਸਿਕਦਾਰੀ ॥
eis dharatee meh; teree sikadaaree |
Sant Singh Khalsain this world, you may be a ruler.
Manmohan SinghIn this world, thine is the sovereignty.
Manmohan Singh (Punjabi)ਇਸ ਜਹਾਨ ਅੰਦਰ ਤੇਰਾ ਰਾਜ ਭਾਗ ਹੈ।
Fareedkot Teekaਇਸ ਧਰਤੀ ਮੇਂ ਤੇਰੀ (ਸਿਕਦਾਰੀ) ਸਰਦਾਰੀ ਹੈ॥
Prof. Sahib Singhਇਸ ਧਰਤੀ ਉਤੇ ਤੇਰੀ ਹੀ ਸਰਦਾਰੀ ਹੈ।ਪਦ ਅਰਥ ਸਿਕਦਾਰੀ = ਸਰਦਾਰੀ।
SikhNet (Spanish)por ti y eres regente del mundo entero,
ਸੁਇਨਾ ਰੂਪਾ; ਤੁਝ ਪਹਿ ਦਾਮ ॥
sueinaa roopaa; tujh peh daam |
Sant Singh KhalsaGold, silver and wealth may be yours,
Manmohan SinghThou hast gold, silver and rupees.
Manmohan Singh (Punjabi)ਤੇਰੇ ਕੋਲ ਸੋਨਾ, ਚਾਂਦੀ ਅਤੇ ਦਮੜੇ ਹਨ।
Fareedkot Teekaਤਿਸ ਪਰ ਤੂੰ ਨਿਰਧਨ ਭੀ ਨਹੀਂ ਹੈ ਸੋਨਾ ਚਾਂਦੀ (ਦਾਮ) ਰੁਪੈ੍ਯਾ ਆਦਿ ਸਭ ਤੇਰੇ ਪਾਸ ਹੈ॥
Prof. Sahib Singhਤੇਰੇ ਪਾਸ ਸੋਨਾ ਹੈ ਚਾਂਦੀ ਹੈ ਧਨ-ਪਦਾਰਥ ਹੈ (ਹੋਰ ਜੂਨਾਂ ਪਾਸ ਇਹ ਚੀਜ਼ਾਂ ਨਹੀਂ ਹਨ)ਪਦ ਅਰਥ ਰੂਪਾ = ਚਾਂਦੀ। ਤੁਝ ਪਹਿ = ਤੇਰੇ ਪਾਸ। ਦਾਮ = ਧਨ।
SikhNet (Spanish)tienes oro, plata y riquezas,
ਸੀਲੁ ਬਿਗਾਰਿਓ; ਤੇਰਾ ਕਾਮ ॥੪॥
seel bigaario; teraa kaam |4|
Sant Singh Khalsabut the goodness of your conduct has been destroyed by sexual promiscuity. ||4||
Manmohan SinghBut thy lust has destroyed thy good conduct.
Manmohan Singh (Punjabi)ਪਰ ਤੇਰੇ ਵਿਸ਼ੇ ਭੋਗ ਨੇ ਤੇਰੀ ਸ਼ਰਾਫਤ ਨੂੰ ਨਾਸ ਕਰ ਦਿੱਤਾ ਹੈ।
Fareedkot Teekaਪਰੰਤੂ ਏਕ ਕਾਮ ਨੇ ਤੇਰਾ ਸੀਲ ਬਿਗਾੜ ਛੋਡਾ ਹੈ ਅਰਥਾਤ ਭ੍ਰਸ੍ਟ ਕੀਆ ਹੈ॥੪॥☬ਇਨ ੪ ਪਉੜੀਓਂ ਮੇਂ ਅਭਿਮਾਨ, ਲੋਭ, ਕ੍ਰੋਧ, ਕਾਮ, ਕੋ ਬਿਗੜ ਰੂਪ, ਸ੍ਵਾਨ, ਚੰਡਾਲ, ਸੀਲ, ਨਾਸਕ, ਕਹਾ। ਅਬ ਇਨਸੇ ਛੂਟਨੇ ਕਾ ਉਪਾਉ ਕਹਤੇ ਹੈਂ:
Prof. Sahib Singhਪਰ ਕਾਮ-ਵਾਸਨਾ ਨੇ ਤੇਰਾ ਸੁਭਾਉ (ਜੋ ਸਭ ਤੋਂ ਉੱਚੀ ਸ਼੍ਰੇਣੀ ਵਾਲਿਆਂ ਨੂੰ ਫਬਦਾ ਹੈ) ਵਿਗਾੜ ਦਿੱਤਾ ਹੋਇਆ ਹੈ ॥੪॥ਪਦ ਅਰਥ ਸੀਲੁ = ਸੁਭਾਓ। ਕਾਮ = ਕਾਮ ਵਾਸਨਾ ਨੇ ॥੪॥
SikhNet (Spanish)pero la lujuria ha disturbado el flujo de calma en tu vida diaria, eso es una lástima. (4)
ਜਾ ਕਉ ਦ੍ਰਿਸਟਿ ਮਇਆ; ਹਰਿ ਰਾਇ ॥
jaa kau drisatt meaa; har raae |
Sant Singh KhalsaThat soul, upon whom the Lord has bestowed His Glance of Grace,
Manmohan SinghThe soul, on whom God, the King, casts His merciful glance,
Manmohan Singh (Punjabi)ਜਿਹੜੀ ਆਤਮਾ ਉਤੇ ਵਾਹਿਗੁਰੂ, ਪਾਤਸ਼ਾਹ ਆਪਣੀ ਮਿਹਰ ਦੀ ਨਜ਼ਰ ਧਾਰਦਾ ਹੈ,
Fareedkot Teekaਜਿਸ ਪਰ ਹਰਿਰਾਇ ਕੀ ਕ੍ਰਿਪਾ ਦ੍ਰਿਸ੍ਟੀ ਭਈ ਹੈ॥
Prof. Sahib Singhਜਿਸ ਜੀਵ-ਇਸਤ੍ਰੀ ਉਤੇ ਪ੍ਰਭੂ-ਪਾਤਿਸ਼ਾਹ ਦੀ ਮੇਹਰ ਦੀ ਨਜ਼ਰ ਪੈਂਦੀ ਹੈ,ਪਦ ਅਰਥ ਜਾ ਕਉ = ਜਿਸ ਉਤੇ। ਮਇਆ = ਦਇਆ। ਹਰਿ ਰਾਇ = ਪ੍ਰਭੂ-ਪਾਤਿਸ਼ਾਹ।
SikhNet (Spanish)Aquella persona que goza de la Gracia del Señor Dios,
ਸਾ ਬੰਦੀ ਤੇ; ਲਈ ਛਡਾਇ ॥
saa bandee te; lee chhaddaae |
Sant Singh Khalsais delivered from bondage.
Manmohan Singhis delivered from the bondage.
Manmohan Singh (Punjabi)ਉਹ ਕੈਦ ਤੋਂ ਖਲਾਸੀ ਪਾ ਜਾਂਦੀ ਹੈ।
Fareedkot Teekaਵਹੁ ਸੰਸਾਰ ਕੇ ਜਨਮ ਮਰਨ ਰੂਪ (ਬੰਦੀ) ਬੰਦੀਖਾਨੇ ਸੇ ਛੁਡਾਇ ਲਈ ਹੈ॥
Prof. Sahib Singhਉਸ ਨੂੰ ਉਹ (ਲੋਭ ਕ੍ਰੋਧ ਕਾਮ ਆਦਿਕ ਦੀ) ਕੈਦ ਤੋਂ ਛਡਾ ਲੈਂਦਾ ਹੈ।ਪਦ ਅਰਥ ਬੰਦੀ = ਗ਼ੁਲਾਮੀ, ਕੈਦ।
SikhNet (Spanish)el Rey de todo, es liberada de las amarras del deseo,
ਸਾਧਸੰਗਿ ਮਿਲਿ; ਹਰਿ ਰਸੁ ਪਾਇਆ ॥
saadhasang mil; har ras paaeaa |
Sant Singh KhalsaJoining the Saadh Sangat, the Company of the Holy, the Lord's sublime essence is obtained.
Manmohan SinghWho by meeting the society of saints, obtains the Lord's Nectar,
Manmohan Singh (Punjabi)ਜੋ ਸਤਿ ਸੰਗਤ ਨਾਲ ਜੁੜ ਕੇ ਸੁਆਮੀ ਦੇ ਅੰਮ੍ਰਿਤ ਨੂੰ ਹਾਸਲ ਕਰਦੀ ਹੈ,
Fareedkot Teekaਸਾਧ ਸੰਗਤ ਸੇ ਮਿਲ ਕਰ ਕੇ ਜਿਸ ਨੇ ਹਰਿ ਰਸੁ ਪਾਇਆ ਹੈ॥
Prof. Sahib Singhਜਿਸ ਸਰੀਰ ਨੇ (ਜੀਵ ਨੇ ਮਨੁੱਖਾ ਸਰੀਰ ਪ੍ਰਾਪਤ ਕਰ ਕੇ) ਸਾਧ ਸੰਗਤਿ ਵਿਚ ਮਿਲ ਕੇ ਪਰਮਾਤਮਾ ਦੇ ਨਾਮ ਦਾ ਸਵਾਦ ਮਾਣਿਆ,
SikhNet (Spanish)prueba el Sabor del Señor en la Sociedad de los Santos,
ਕਹੁ ਨਾਨਕ; ਸਫਲ ਓਹ ਕਾਇਆ ॥੫॥
kahu naanak; safal oeh kaaeaa |5|
Sant Singh KhalsaSays Nanak, how fruitful is that body. ||5||
Manmohan Singhfruitful is that body,. Says Nanak.
Manmohan Singh (Punjabi)ਗੁਰੂ ਜੀ ਆਖਦੇ ਹਨ, ਉਹ ਦੇਹਿ ਫਲ-ਦਾਇਕ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋ ਦੇਹ ਸਫਲੀ ਭਈ ਹੈ॥੫॥
Prof. Sahib Singhਹੇ ਨਾਨਕ! ਉਹ ਸਰੀਰ ਹੀ ਕਾਮਯਾਬ ਹੈ ॥੫॥ਪਦ ਅਰਥ ਕਾਇਆ = ਸਰੀਰ ॥੫॥
SikhNet (Spanish)y, dice Nanak, bendito es el cuerpo de tal persona. (5)
ਸਭਿ ਰੂਪ. ਸਭਿ ਸੁਖ; ਬਨੇ ਸੁਹਾਗਨਿ ॥
sabh roop. sabh sukh; bane suhaagan |
Sant Singh KhalsaAll graces and all comforts shall come to you, as the happy soul-bride;
Manmohan SinghThou shalt then become a happy wife endowed with all comeliness and all comfort.
Manmohan Singh (Punjabi)ਤਦ ਤੂੰ ਸਮੂਹ ਸੁੰਦਰਤਾ ਅਤੇ ਸਮੂਹ ਆਰਾਮ ਵਾਲੀ ਸੁਹਾਗਣ ਪਤਨੀ ਬਣ ਜਾਵੇਗੀ।
Fareedkot Teekaਸਭ ਸੁਖ ਔਰ ਰੂਪ ਕੀ ਅਤਿ ਸੁੰਦਰਤਾ ਓਸ ਸੁਹਾਗਣੀ ਕੋ (ਬਨੇ) ਪ੍ਰਾਪਤਿ ਹੈਂ॥
Prof. Sahib Singh(ਹੇ ਜੀਵ-ਇਸਤ੍ਰੀ!) ਜੇ ਤੂੰ ਪ੍ਰਭੂ-ਪਤੀ ਵਾਲੀ ਬਣ ਜਾਏਂ ਤਾਂ ਸਾਰੇ ਸੋਹਜ ਤੇ ਸਾਰੇ ਸੁਖ (ਜੋ ਤੈਨੂੰ ਮਿਲੇ ਹੋਏ ਹਨ) ਤੈਨੂੰ ਫਬ ਜਾਣ;ਪਦ ਅਰਥ ਸਭਿ = ਸਾਰੇ। ਬਨੇ = ਫੱਬੇ। ਸੁਹਾਗਨਿ = ਸੁਹਾਗ ਵਾਲੀ, ਪਤੀ ਵਾਲੀ।
SikhNet (Spanish)Todas las Gracias y el Éxtasis son suyas y bendita
ਅਤਿ ਸੁੰਦਰਿ ਬਿਚਖਨਿ ਤੂੰ ॥੧॥ ਰਹਾਉ ਦੂਜਾ ॥੧੨॥
at sundar bichakhan toon |1| rahaau doojaa |12|
Sant Singh Khalsayou shall be supremely beautiful and wise. ||1||Second Pause||12||
Manmohan SinghThus shalt thou be supremely beauteous and wise. Pause 2nd.
Manmohan Singh (Punjabi)ਐਕੁਰ ਤੂੰ ਪਰਮ ਸੁਨੱਖੀ ਅਤੇ ਸਿਆਣੀ ਹੋ ਜਾਵੇਂਗੀ। ਠਹਿਰਾਉ ਦੂਸਰਾ।
Fareedkot Teekaਤੂੰ ਐਸੇ ਜਾਨ ਅਤਿ ਸੁੰਦਰਤਾ ਪੁਨਾਂ ਚਤੁਰਾਈ ਸਭ ਗੁਨ ਹੈਂ॥੧॥ ਰਹਾਉ ਦੂਜਾ ॥੧੨॥
Prof. Sahib Singhਤੂੰ (ਸਚ-ਮੁਚ) ਬੜੀ ਸੋਹਣੀ ਤੇ ਬੜੀ ਸਿਆਣੀ ਬਣ ਜਾਏਂ ॥੧॥ ਰਹਾਉ ਦੂਜਾ ॥੧੨॥
SikhNet (Spanish)es su perfecta Belleza y Sabiduría. (1‑Segunda Pausa‑12)