ੴ

ਸਿੱਖਬਾਣੀ · SikhBani

ਪੁਤਰੀ ਤੇਰੀ ਬਿਧਿ ਕਰਿ ਥਾਟੀ ॥

putaree teree bidh kar thaattee
Guru Arjan Dev Ji ਗੁਰੂ ਅਰਜਨ ਦੇਵ ਜੀ · Raag Aasaa · Ang 374, 375 · 24 lines
Translations

ਆਸਾ ਮਹਲਾ ੫ ॥

aasaa mahalaa 5 | Ang 374

Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
SikhNet (Spanish)Asa, Mejl Guru Aryan, Quinto Canal Divino.

ਪੁਤਰੀ ਤੇਰੀ; ਬਿਧਿ ਕਰਿ ਥਾਟੀ ॥

putaree teree; bidh kar thaattee | Ang 374

Sant Singh KhalsaThe puppet of the body has been fashioned with great skill.
Manmohan SinghThy body-doll has been constructed with skill.
Manmohan Singh (Punjabi)ਤੈਂਡੇਸਰੀਰ ਦੀ ਪੁਤਲੀ ਹੁਨਰ ਨਾਲ ਸਾਜੀ ਗਈ ਹੈ।
Fareedkot Teekaਅਰੇ ਮੂਰਖ ਯਹ ਤੇਰੀ ਦੇਹਿ ਪੁਤਰੀ (ਬਿਧਿ) ਰੀਤ, ਭਾਵ ਪਾਂਚ ਤਤ ਕੌ ਮੇਲ ਕਰ ਵਾ ਬ੍ਰਹਮਾ ਕਰ ਕੇ (ਥਾਟੀ) ਬਨਾਈ ਹੂਈ ਹੈ॥
Prof. Sahib Singh(ਇਹ ਠੀਕ ਹੈ ਕਿ ਪਰਮਾਤਮਾ ਨੇ) ਤੇਰਾ ਇਹ ਸਰੀਰ ਬੜੀ ਸਿਆਣਪ ਨਾਲ ਬਣਾਇਆ ਹੈ,

ਪਦ ਅਰਥ ਪੁਤਰੀ = ਪੁਤਲੀ, ਸਰੀਰ। ਬਿਧਿ ਕਰਿ = ਤਰੀਕੇ ਨਾਲ, ਸਿਆਣਪ ਨਾਲ। ਥਾਟੀ = ਬਣਾਈ।

SikhNet (Spanish)El Señor ha creado tu cuerpo de acuerdo con Su Propia Ley,

ਜਾਨੁ ਸਤਿ ਕਰਿ; ਹੋਇਗੀ ਮਾਟੀ ॥੧॥

jaan sat kar; hoeigee maattee |1| Ang 374

Sant Singh KhalsaKnow for sure that it shall turn to dust. ||1||
Manmohan SinghKnow it for certain that it shall become dust.
Manmohan Singh (Punjabi)ਸੱਚ ਜਾਣ ਲੈ ਕਿ ਇਹ ਮਿੱਟੀ ਹੋ ਜਾਊਗੀ।
Fareedkot Teekaਇਸ ਬਾਰਤਾ ਕੋ ਸਤ ਕਰ ਕੇ ਜਾਨ ਕਿ ਕੋਈ ਦਿਨ ਕੋ ਮਾਟੀ ਹੋ ਜਾਇਗੀ॥੧॥
Prof. Sahib Singh(ਪਰ ਇਹ ਭੀ) ਸੱਚ ਕਰ ਕੇ ਸਮਝ ਕਿ (ਇਸ ਸਰੀਰ ਨੇ ਆਖ਼ਿਰ) ਮਿੱਟੀ ਹੋ ਜਾਣਾ ਹੈ ॥੧॥

ਪਦ ਅਰਥ ਸਤਿ ਕਰਿ = ਸੱਚ ਕਰ ਕੇ ॥੧॥

SikhNet (Spanish)y entiende que de seguro será reducido a polvo. (1)

ਮੂਲੁ ਸਮਾਲਹੁ; ਅਚੇਤ ਗਵਾਰਾ ॥

mool samaalahu; achet gavaaraa | Ang 374

Sant Singh KhalsaRemember your origins, O thoughtless fool.
Manmohan SinghRemember thy origin O thoughtless fool.
Manmohan Singh (Punjabi)ਆਪਣੇ ਮੁਢ ਨੂੰ ਯਾਦ ਕਰ ਹੇ ਬੇਸਮਝ ਮੂਰਖ।
Fareedkot Teekaਹੇ ਅਚੇਤ ਗਵਾਰ! ਆਪਨੇ ਮੂਲ ਕੋ ਸਿਮਰਨ ਕਰ॥
Prof. Sahib Singhਹੇ ਗ਼ਾਫ਼ਿਲ ਜੀਵ! ਹੇ ਮੂਰਖ ਜੀਵ! (ਜਿਸ ਤੋਂ ਤੂੰ ਪੈਦਾ ਹੋਇਆ ਹੈਂ ਉਸ) ਮੁੱਢ (ਪ੍ਰਭੂ) ਨੂੰ (ਹਿਰਦੇ ਵਿਚ ਸਦਾ) ਸਾਂਭ ਕੇ ਰੱਖ।

ਪਦ ਅਰਥ ਮੂਲੁ = ਮੁੱਢ, ਜਿਸ ਤੋਂ ਪੈਦਾਇਸ਼ ਹੋਈ ਹੈ। ਅਚੇਤ = ਹੇ ਗ਼ਾਫ਼ਿਲ! ਗਵਾਰਾ = ਹੇ ਮੂਰਖ!

SikhNet (Spanish)¡Oh ser sin raciocinio, recuerda tus raíces insignificantes!

ਇਤਨੇ ਕਉ; ਤੁਮੑ ਕਿਆ ਗਰਬੇ ॥੧॥ ਰਹਾਉ ॥

eitane kau; tuma kiaa garabe |1| rahaau | Ang 374

Sant Singh KhalsaWhy are you so proud of yourself? ||1||Pause||
Manmohan Singhwhy art thou proud of this much of thyself? Pause.
Manmohan Singh (Punjabi)ਤੂੰ ਆਪਣੇ ਆਪ ਦੇ ਐਨੇ ਕੁ ਜਿੰਨੇ ਦਾ ਕਿਉਂ ਹੰਕਾਰ ਕਰਦਾ ਹੈਂ? ਠਹਿਰਾਉ।
Fareedkot Teekaਇਤਨਾ ਪਾਇ ਕਰ ਕੇ ਤੂੰ ਕਿਆ ਗਰਬ ਕਰਤਾ ਹੈ, ਭਾਵ ਏਹ ਕਿ ਰਕਤ ਬਿੰਦ ਸੇ ਯਹ ਸਰੀਰ ਪੁਤਨਾ ਬਨਾ ਹੈ, ਤਿਸ ਪਰ ਗਰਬ ਕਰਨਾ ਅਨੁਚਿਤ ਹੈ॥੧॥ ਰਹਾਉ ॥
Prof. Sahib Singhਇਸ ਹੋਛੀ ਪਾਂਇਆਂ ਵਾਲੇ ਸਰੀਰ ਦੀ ਖ਼ਾਤਰ ਕੀਹ ਮਾਣ ਕਰਦਾ ਹੈਂ? ॥੧॥ ਰਹਾਉ ॥

ਪਦ ਅਰਥ ਇਤਨੇ ਕਉ = ਇਸ ਥੋੜੇ ਜਿਹੇ ਵਾਸਤੇ। ਕਿਆ ਗਰਬੇ = ਕੀਹ ਮਾਣ ਕਰਦਾ ਹੈਂ? ॥੧॥ ਰਹਾਉ ॥

SikhNet (Spanish)¿Por qué estás entonces orgulloso de tu pequeño ser? (1‑Pausa)

ਤੀਨਿ ਸੇਰ ਕਾ; ਦਿਹਾੜੀ ਮਿਹਮਾਨੁ ॥

teen ser kaa; dihaarree mihamaan | Ang 374

Sant Singh KhalsaYou are a guest, given three meals a day;
Manmohan SinghThou art a guest of three seers of corn a day.
Manmohan Singh (Punjabi)ਤੂੰ ਤਿੰਨ ਸੇਰ ਹਰ ਰੋਜ਼ ਦੇ ਅਨਾਜ ਦਾ ਪ੍ਰਾਹੁਣਾ ਹੈਂ।
Fareedkot Teekaਸੋ ਦਿਨ ਭਰ ਮੇਂ ਤੀਨ ਸੇਰ ਅੰਨ ਕਾ ਤੂੰ (ਮਿਹਮਾਨੁ) ਪਰਾਹੁਣਾ ਹੈ॥
Prof. Sahib Singh(ਤੂੰ ਜਗਤ ਵਿਚ ਇਕ) ਪਰਾਹੁਣਾ ਹੈਂ ਜਿਸ ਨੂੰ ਰੋਜ਼ ਦਾ ਤਿੰਨ ਸੇਰ (ਕੱਚੇ ਆਟਾ ਆਦਿਕ) ਮਿਲਦਾ ਹੈ।

ਪਦ ਅਰਥ ਮਿਹਮਾਨੁ = ਪਰਾਹੁਣਾ।

SikhNet (Spanish)Esas porciones de comida del día son tuyas,

ਅਵਰ ਵਸਤੁ; ਤੁਝ ਪਾਹਿ ਅਮਾਨ ॥੨॥

avar vasat; tujh paeh amaan |2| Ang 374

Sant Singh Khalsaother things are entrusted to you. ||2||
Manmohan SinghOthers goods are but a trust with thee.
Manmohan Singh (Punjabi)ਹੋਰ ਚੀਜਾਂ ਤੇਰੇ ਕੋਲ ਕੇਵਲ ਅਮਾਨਤ ਹਨ।
Fareedkot Teekaਅਪਰ ਜਿਤਨੀ ਬਸਤੁ ਤੇਰੇ ਪਾਸ ਹੈ, ਸੋ ਸਭ ਦੂਸਰੋਂ ਕੀ ਅਮਾਨਤ ਹੈ॥੨॥
Prof. Sahib Singhਹੋਰ ਸਾਰੀ ਚੀਜ਼ ਤੇਰੇ ਪਾਸ ਅਮਾਨਤ (ਵਾਂਗ ਹੀ ਪਈ) ਹੈ ॥੨॥

ਪਦ ਅਰਥ ਅਵਰ = ਹੋਰ, ਬਾਕੀ ਦੀ। ਪਾਹਿ = ਪਾਸ। ਅਮਾਨ = ਅਮਾਨਤ ॥੨॥

SikhNet (Spanish)oh invitado del mundo, y el resto de los bienes permanecen en prenda contigo. (2)

ਬਿਸਟਾ ਅਸਤ ਰਕਤੁ; ਪਰੇਟੇ ਚਾਮ ॥

bisattaa asat rakat; parette chaam | Ang 374

Sant Singh Khalsayou are just excrement, bones and blood, wrapped up in skin
Manmohan SinghThou art ordure, bones and blood wrapped up in skin.
Manmohan Singh (Punjabi)ਤੂੰ ਗੰਦਗੀ, ਹੱਡੀਆਂ ਅਤੇ ਲਹੂ, ਖੱਲ ਵਿੱਚ ਲਪੇਟਿਆ ਹੋਇਆ ਹੈਂ।
Fareedkot Teekaਬਿਸਟਾ, ਹਡੀ, ਰਕਤ, ਇਤ੍ਯਾਦਿ ਪਦਾਰਥ ਚਾਮ ਮੇਂ (ਪਰੇਟੇ) ਲਪੇਟੇ ਹੂਏ ਹੈਂ॥
Prof. Sahib Singh(ਤੇਰੇ ਅੰਦਰ ਦੇ) ਵਿਸ਼ਟਾ ਹੱਡੀਆਂ ਤੇ ਲਹੂ (ਆਦਿਕ ਬਾਹਰਲੇ) ਚੰਮ ਨਾਲ ਲਪੇਟੇ ਹੋਏ ਹਨ,

ਪਦ ਅਰਥ ਬਿਸਟਾ = ਵਿਸ਼ਟਾ, ਗੰਦ। ਅਸਤ = ਹੱਡੀਆਂ {अस्थि}। ਰਕਤੁ = ਰੋਤ, ਲਹੂ। ਪਰੇਟੇ = ਲਪੇਟੇ ਹੋਏ।

SikhNet (Spanish)Carne, huesos y sangre, todos envueltos dentro de la piel:

ਇਸੁ ਊਪਰਿ; ਲੇ ਰਾਖਿਓ ਗੁਮਾਨ ॥੩॥

eis aoopar; le raakhio gumaan |3| Ang 374

Sant Singh Khalsa- this is what you are taking such pride in! ||3||
Manmohan SinghIt is on this that thou art harbouring pride.
Manmohan Singh (Punjabi)ਇਸ ਉੱਤੇ ਤੂੰ ਹੰਕਾਰ ਧਾਰੀ ਬੈਠਾ ਹੈਂ।
Fareedkot Teekaਇਸ ਮਲੀਨ ਦੇਹਿ ਪਰ ਤੈਂਨੇ ਗੁਮਾਨ ਲੇ ਰਖਾ ਹੈ॥੩॥
Prof. Sahib Singhਪਰ ਤੂੰ ਇਸੇ ਉਤੇ ਹੀ ਮਾਣ ਕਰੀ ਜਾ ਰਿਹਾ ਹੈਂ ॥੩॥

ਪਦ ਅਰਥ ਗੁਮਾਨ = ਅਹੰਕਾਰ ॥੩॥

SikhNet (Spanish)eso eres tú. ¿Cómo puede ser esto objeto de vanagloria? (3)

ਏਕ ਵਸਤੁ ਬੂਝਹਿ; ਤਾ ਹੋਵਹਿ ਪਾਕ ॥

ek vasat boojheh; taa hoveh paak | Ang 374

Sant Singh KhalsaIf you could understand even one thing, then you would be pure.
Manmohan SinghIf thou understandest one Thing, then, alone thou shalt be pure.
Manmohan Singh (Punjabi)ਜੇਕਰ ਤੂੰ ਇਕ ਚੀਜ਼ ਨੂੰ ਜਾਣ ਲਵੇਂ, ਕੇਵਲ ਤਦ ਹੀ ਤੂੰ ਪਵਿੱਤ੍ਰ ਹੋਵੇਗਾਂ।
Fareedkot Teekaਏਕ ਆਤਮਾ ਬਸਤੁ ਕੋ ਬੂਝਹਿ ਤਬ ਤੂੰ ਪਵਿਤ੍ਰ ਹੋਇ॥
Prof. Sahib Singhਜੇ ਤੂੰ ਇਕ ਪ੍ਰਭੂ ਦੇ ਨਾਮ-ਪਦਾਰਥ ਨਾਲ ਸਾਂਝ ਪਾ ਲਏਂ ਤਾਂ ਤੂੰ ਪਵਿਤ੍ਰ ਜੀਵਨ ਵਾਲਾ ਹੋ ਜਾਏਂ।

ਪਦ ਅਰਥ ਪਾਕ = ਪਵਿੱਤ੍ਰ।

SikhNet (Spanish)Si realizas la Unidad, serás puro,

ਬਿਨੁ ਬੂਝੇ; ਤੂੰ ਸਦਾ ਨਾਪਾਕ ॥੪॥

bin boojhe; toon sadaa naapaak |4| Ang 374

Sant Singh KhalsaWithout understanding, you shall be forever impure. ||4||
Manmohan SinghWithout knowing the Lord, thou shalt ever be impure.
Manmohan Singh (Punjabi)ਸਾਹਿਬ ਨੂੰ ਜਾਨਣ ਦੇ ਬਾਝੋਂ ਤੂੰ ਸਦੀਵ ਹੀ ਗਲੀਜ਼ ਹੋਵੇਗਾਂ।
Fareedkot Teekaਬਿਨਾਂ ਆਤਮ ਗਿਆਨ ਕੇ ਤੂੰ ਸਦਹੀ (ਨਾਪਾਕ) ਅਪਵਿਤ੍ਰ ਹੈਂ॥੪॥
Prof. Sahib Singhਪ੍ਰਭੂ ਦੇ ਨਾਮ ਨਾਲ ਸਾਂਝ ਪਾਣ ਤੋਂ ਬਿਨਾ ਤੂੰ ਸਦਾ ਹੀ ਅਪਵਿਤ੍ਰ ਹੈਂ ॥੪॥

ਪਦ ਅਰਥ ਨਾਪਾਕ = ਗੰਦਾ, ਅਪਵਿੱਤ੍ਰ ॥੪॥

SikhNet (Spanish)de otra forma serás impuro siempre y para siempre. (4)

ਕਹੁ ਨਾਨਕ; ਗੁਰ ਕਉ ਕੁਰਬਾਨੁ ॥

kahu naanak; gur kau kurabaan | Ang 374

Sant Singh KhalsaSays Nanak, I am a sacrifice to the Guru;
Manmohan SinghSays Nanak, I am a sacrifice unto the Guru.
Manmohan Singh (Punjabi)ਗੁਰੂ ਜੀ ਆਖਦੇ ਹਨ, ਮੈਂ ਗੁਰਾਂ ਉਤੋਂ ਬਲਿਹਾਰਨੇ ਜਾਂਦਾ ਹਾਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਗੁਰੋਂ ਕੇ ਊਪਰ ਬਲਿਹਾਰਿ ਹੋ॥
Prof. Sahib Singhਨਾਨਕ ਆਖਦਾ ਹੈ- (ਹੇ ਮੂਰਖ ਜੀਵ!) ਉਸ ਗੁਰੂ ਤੋਂ ਸਦਕੇ ਹੋ,

ਪਦ ਅਰਥ ਕਉ = ਨੂੰ, ਤੋਂ।

SikhNet (Spanish)Dice Nanak, ofrezco mi ser en sacrificio al Guru,

ਜਿਸ ਤੇ ਪਾਈਐ; ਹਰਿ ਪੁਰਖੁ ਸੁਜਾਨੁ ॥੫॥੧੪॥

jis te paaeeai; har purakh sujaan |5|14| Ang 374

Sant Singh Khalsathrough Him, I obtain the Lord, the All-knowing Primal Being. ||5||14||
Manmohan SinghThrough whom, God, the Omniscient Lord is attained.
Manmohan Singh (Punjabi)ਜਿੰਨ੍ਹਾਂ ਦੇ ਰਾਹੀਂ ਵਾਹਿਗੁਰੂ, ਸਰਬੱਗ ਸੁਆਮੀ ਪਾਇਆ ਜਾਂਦਾ ਹੈ।
Fareedkot Teekaਜਿਨ ਗੁਰੋਂ ਕੀ ਕ੍ਰਿਪਾ ਸੇ ਹਰਿ ਪੁਰਖ (ਸੁਜਾਨੁ) ਚਤਰੁ ਪ੍ਰਾਪਤਿ ਹੋਤਾ ਹੈ॥੫॥੧੪॥☬ਜਗ੍ਯਾਸੂ ਕੀ ਪ੍ਰੀਤਿ ਦਿਖਾਵਤੇ ਹੂਏ ਕਹਤੇ ਹੈਂ:
Prof. Sahib Singhਜਿਸ ਦੀ ਰਾਹੀਂ ਸਭ ਦੇ ਦਿਲ ਦੀ ਜਾਣਨ ਵਾਲਾ ਸਰਬ-ਵਿਆਪਕ ਪਰਮਾਤਮਾ ਮਿਲ ਸਕਦਾ ਹੈ ॥੫॥੧੪॥

ਪਦ ਅਰਥ ਜਿਸ ਤੇ = ਜਿਸ ਗੁਰੂ ਪਾਸੋਂ, ਜਿਸ ਦੀ ਰਾਹੀਂ। ਪੁਰਖੁ = ਸਰਬ-ਵਿਆਪਕ ॥੫॥੧੪॥

SikhNet (Spanish)a través de Él obtenemos al Sabio y Supremo Señor. (5‑14)

ਆਸਾ ਮਹਲਾ ੫ ਇਕਤੁਕੇ ਚਉਪਦੇ ॥

aasaa mahalaa 5 ikatuke chaupade | Ang 374

Sant Singh KhalsaAasaa, Fifth Mehl, Ek-Thukay, Chau-Padhay:
Manmohan SinghAsa 5th Guru. Chaupade.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ। ਚਉਪਦੇ।
SikhNet (Spanish)Asa, Mejl Guru Aryan, Quinto Canal Divino, Ik‑Tukas, Chau-Padas.

ਇਕ ਘੜੀ ਦਿਨਸੁ; ਮੋ ਕਉ ਬਹੁਤੁ ਦਿਹਾਰੇ ॥

eik gharree dinas; mo kau bahut dihaare | Ang 374

Sant Singh KhalsaOne moment, one day, is for me many days.
Manmohan SinghOne moment and one day of separation to me, is equal to many days.
Manmohan Singh (Punjabi)ਵਿਛੋੜੇ ਦਾ ਇਕ ਮੁਹਤ, ਇਕ ਦਿਨ ਮੇਰੇ ਲਈ ਘਣੇਰਿਆਂ ਦਿਨਾਂ ਦੇ ਬਰਾਬਰ ਹੈ।
Fareedkot Teekaਏਕ ਘੜੀ ਦਿਨ ਕੀ ਮੁਝੇ ਬਹੁਤੁ ਦਿਨੋਂ ਸੀ ਪ੍ਰਤੀਤ ਹੋਤੀ ਹੈ॥
Prof. Sahib Singh(ਹੇ ਭਾਈ!) ਦਿਨ ਦੀ ਇਕ ਘੜੀ ਭੀ (ਪ੍ਰਭੂ-ਪਤੀ ਦੇ ਵਿਛੋੜੇ ਵਿਚ) ਮੈਨੂੰ ਕਈ ਦਿਨਾਂ ਬਰਾਬਰ ਜਾਪਦੀ ਹੈ,

ਪਦ ਅਰਥ ਇਕ ਘੜੀ ਦਿਨਸੁ = ਦਿਨ ਦੀ ਇਕ ਘੜੀ। ਮੋ ਕਉ = ਮੈਨੂੰ। ਦਿਹਾਰੇ = ਦਿਹਾੜੇ, ਦਿਨ।

SikhNet (Spanish)Un momento, un día de separación para mí es demasiado,

ਮਨੁ ਨ ਰਹੈ; ਕੈਸੇ ਮਿਲਉ ਪਿਆਰੇ ॥੧॥

man na rahai; kaise milau piaare |1| Ang 374

Sant Singh KhalsaMy mind cannot survive - how can I meet my Beloved? ||1||
Manmohan SinghMy soul cannot live without Him. How should I meet my Beloved?
Manmohan Singh (Punjabi)ਮੇਰੀ ਆਤਮਾ ਉਸ ਦੇ ਬਗੈਰ ਰਹਿ ਨਹੀਂ ਸਕਦੀ। ਮੈਂ ਆਪਣੇ ਪ੍ਰੀਤਮ ਨੂੰ ਕਿਸ ਤਰ੍ਹਾਂ ਮਿਲਾਂਗੀ?
Fareedkot Teekaਮੈਂ ਕੈਸੇ ਪ੍ਯਾਰੇ ਸੇ ਮਿਲੋਂ, ਮੇਰਾ ਮਨ ਥਿਰ ਨਹੀਂ ਰਹਤਾ ਹੈ॥੧॥
Prof. Sahib Singh(ਪ੍ਰਭੂ-ਪਤੀ ਦੇ ਮਿਲਾਪ ਤੋਂ ਬਿਨਾ) ਮੇਰਾ ਮਨ ਧੀਰਜ ਨਹੀਂ ਫੜਦਾ (ਮੈਂ ਹਰ ਵੇਲੇ ਸੋਚਦੀ ਰਹਿੰਦੀ ਹਾਂ ਕਿ) ਪਿਆਰੇ ਨੂੰ ਕਿਵੇਂ ਮਿਲਾਂ ॥੧॥

ਪਦ ਅਰਥ ਨ ਰਹੈ = ਨਹੀਂ ਟਿਕਦਾ, ਧੀਰਜ ਨਹੀਂ ਫੜਦਾ। ਮਿਲਉ = ਮੈਂ ਮਿਲਾਂ ॥੧॥

SikhNet (Spanish)y mi mente grita: oh, ¡¿cómo me encontraré con mi Amor?! (1)

ਇਕੁ ਪਲੁ ਦਿਨਸੁ; ਮੋ ਕਉ. ਕਬਹੁ ਨ ਬਿਹਾਵੈ ॥

eik pal dinas; mo kau. kabahu na bihaavai | Ang 374

Sant Singh KhalsaI cannot endure one day, even one instant without Him.
Manmohan SinghAn instant and a day, I can never pass without Him.
Manmohan Singh (Punjabi)ਇਕ ਛਿੰਨ ਅਤੇ ਇਕ ਦਿਹਾੜਾ ਮੈਂ ਉਸ ਦੇ ਬਾਝੋਂ ਕਦਾਚਿਤ ਨਹੀਂ ਗੁਜਾਰ ਸਕਦੀ।
Fareedkot Teekaਦਿਨ ਕਾ ਜੋ ਏਕ ਪਲ ਹੈ, ਸੋ ਵਿਜੋਗ ਕਰ ਕੇ ਕਬੀ ਮੇਰਾ ਬੀਤਨੇ ਮੇਂ ਨਹੀਂ ਆਉਤਾ ਹੈ॥
Prof. Sahib Singh(ਹੇ ਭਾਈ! ਪ੍ਰਭੂ-ਪਤੀ ਦੇ ਵਿਛੋੜੇ ਵਿਚ) ਇਕ ਪਲ ਭੀ ਇਕ ਦਿਨ ਭੀ ਮੈਨੂੰ (ਇਉਂ ਜਾਪਦਾ ਹੈ ਕਿ) ਕਦੇ ਮੁੱਕਦਾ ਹੀ ਨਹੀਂ।

ਪਦ ਅਰਥ ਬਿਹਾਵੈ = ਬੀਤਦਾ, ਲੰਘਦਾ, ਗੁਜ਼ਰਦਾ। ਕਬਹੁ ਨ ਬਿਹਾਵੈ = ਮੁੱਕਣ ਵਿਚ ਹੀ ਨਹੀਂ ਆਉਂਦਾ।

SikhNet (Spanish)Por la añoranza tan intensa de mi mente por el Darshan de Su Visión,

ਦਰਸਨ ਕੀ. ਮਨਿ ਆਸ ਘਨੇਰੀ; ਕੋਈ ਐਸਾ ਸੰਤੁ. ਮੋ ਕਉ ਪਿਰਹਿ ਮਿਲਾਵੈ ॥੧॥ ਰਹਾਉ ॥

darasan kee. man aas ghaneree; koee aisaa sant. mo kau pireh milaavai |1| rahaau | Ang 375

Sant Singh KhalsaMy mind's desire for the Blessed Vision of His Darshan is so great. Is there any Saint who can lead me to meet my Beloved? ||1||Pause||
Manmohan SinghGreat is my mind's desire to have a sight of Him. Is there any such saint as will cause me to meet my beloved? Pause.
Manmohan Singh (Punjabi)ਮੇਰੇ ਹਿਰਦੇ ਅੰਦਰ ਬਹੁਤੀ ਹੈ, ਖਾਹਿਸ਼, ਉਸ ਦੇ ਦੀਦਾਰ ਦੀ। ਕੀ ਕੋਈ ਐਹੋ ਜੇਹਾ ਸਾਧੂ ਹੈ, ਜੋ ਮੈਨੂੰ ਮੇਰੇ ਪਿਆਰੇ ਨਾਲ ਮਿਲਾ ਦੇਵੇ। ਠਹਿਰਾਉ।
Fareedkot Teekaਪ੍ਯਾਰੇ ਕੇ ਦਰਸਨ ਕੀ ਮੇਰੇ ਮਨ ਮੇਂ ਆਸਾ (ਘਨੇਰੀ) ਬਹੁਤ ਲਗ ਰਹੀ ਹੈ। ਕੋਈ ਐਸਾ ਭੀ ਸੰਤ ਹੈ, ਜੋ ਮੁਝ ਕੋ ਪ੍ਯਾਰੇ ਸੇ ਮਿਲਾਇ ਦੇਇ॥੧॥ ਰਹਾਉ ॥
Prof. Sahib Singhਮੇਰੇ ਮਨ ਵਿਚ ਬੜੀ ਤਾਂਘ ਲੱਗੀ ਰਹਿੰਦੀ ਹੈ ਕਿ ਮੈਨੂੰ ਕੋਈ ਅਜੇਹਾ ਸੰਤ ਮਿਲ ਪਏ ਜੇਹੜਾ ਮੈਨੂੰ ਪ੍ਰਭੂ-ਪਤੀ ਨਾਲ ਮਿਲਾ ਦੇਵੇ ॥੧॥ ਰਹਾਉ ॥

ਪਦ ਅਰਥ ਮਨਿ = ਮਨ ਵਿਚ। ਘਨੇਰੀ = ਬਹੁਤ। ਪਿਰਹਿ = ਪਤੀ ਨਾਲ ॥੧॥ ਰਹਾਉ ॥

SikhNet (Spanish)no puedo estar un sólo día, no, ni siquiera un momento, sin Ella. ¿Habrá un Santo que me pueda unir con mi Amor? (1-Pausa)

ਚਾਰਿ ਪਹਰ; ਚਹੁ ਜੁਗਹ ਸਮਾਨੇ ॥

chaar pehar; chahu jugah samaane | Ang 375

Sant Singh KhalsaThe four watches of the day are like the four ages.
Manmohan SinghThe four watches of the day are like the four ages.
Manmohan Singh (Punjabi)ਦਿਨ ਦੇ ਚਾਰੇ ਪਹਿਰ ਚਹੁੰ ਜੁਗਾਂ ਦੇ ਮਾਨੰਦ ਹਨ।
Fareedkot Teekaਚਾਰ ਪਹਰ ਦਿਨ ਕੇ ਮੁਝੇ ਚਾਰੋਂ ਜੁਗੋਂ ਕੇ ਸਮਾਨ ਬੀਤਤੇ ਹੈਂ॥
Prof. Sahib Singh(ਦਿਨ ਦੇ) ਚਾਰ ਪਹਰ (ਵਿਛੋੜੇ ਵਿਚ ਮੈਨੂੰ) ਚਾਰ ਜੁਗਾਂ ਦੇ ਬਰਾਬਰ ਜਾਪਦੇ ਹਨ,

ਪਦ ਅਰਥ ਸਮਾਨੇ = ਸਮਾਨ, ਬਰਾਬਰ।

SikhNet (Spanish)Los cuatro turnos del día son tan largos como épocas

ਰੈਣਿ ਭਈ; ਤਬ ਅੰਤੁ. ਨ ਜਾਨੇ ॥੨॥

rain bhee; tab ant. na jaane |2| Ang 375

Sant Singh KhalsaAnd when night comes, I think that it shall never end. ||2||
Manmohan SinghWhen the night comes, I think, then, that it shall never end.
Manmohan Singh (Punjabi)ਜਦ ਰਾਤ ਆਉਂਦੀ ਹੈ, ਤਦ ਮੈਂ ਖਿਆਲ ਕਰਦਾ ਹਾਂ ਕਿ ਇਸ ਦਾ ਅਖੀਰ ਹੋਣਾ ਹੀ ਨਹੀਂ।
Fareedkot Teekaਔਰ ਜਬ ਰਾਤਿ ਹੋਤੀ ਹੈ ਤਬ ਤਿਸ ਦੁਖ ਕਾ ਤੋ ਮੈਂ ਅੰਤ ਹੀ ਨਹੀਂ ਜਾਨਤੀ॥੨॥
Prof. Sahib Singhਜਦੋਂ ਰਾਤ ਆ ਪੈਂਦੀ ਹੈ ਤਦੋਂ ਤਾਂ ਉਹ ਮੁੱਕਣ ਵਿਚ ਨਹੀਂ ਆਉਂਦੀ ॥੨॥

ਪਦ ਅਰਥ ਰੈਣਿ = ਰਾਤ। ਅੰਤੁ = (ਰਾਤ ਦਾ) ਅਖ਼ੀਰ ॥੨॥

SikhNet (Spanish)y cuando llega la noche, me parece eterna. (2)

ਪੰਚ ਦੂਤ ਮਿਲਿ; ਪਿਰਹੁ ਵਿਛੋੜੀ ॥

panch doot mil; pirahu vichhorree | Ang 375

Sant Singh KhalsaThe five demons have joined together, to separate me from my Husband Lord.
Manmohan SinghThe five demons have jointly separated me, from my spouse.
Manmohan Singh (Punjabi)ਪੰਜਾਂ ਭੂਤਨਿਆਂ ਨੇ ਇਕੱਠੇ ਹੋ ਮੈਨੂੰ ਮੇਰੇ ਕੰਤ ਨਾਲੋਂ ਵੱਖਰਾ ਕੀਤਾ ਹੈ।
Fareedkot Teekaਕਾਮਾਦਿ ਪਾਂਚ ਦੂਤੋਂ ਨੇ ਮਿਲ ਕਰ ਕੇ ਮੈਂ ਪ੍ਯਾਰੇ ਸੇ ਵਿਛੋੜੀ ਹੂੰ॥
Prof. Sahib Singh(ਕਾਮਾਦਿਕ) ਪੰਜਾਂ ਵੈਰੀਆਂ ਨੇ ਮਿਲ ਕੇ (ਜਿਸ ਭੀ ਜੀਵ-ਇਸਤ੍ਰੀ ਨੂੰ) ਪ੍ਰਭੂ-ਪਤੀ ਤੋਂ ਵਿਛੋੜਿਆ ਹੈ,

ਪਦ ਅਰਥ ਦੂਤ = ਵੈਰੀ। ਮਿਲਿ = ਮਿਲ ਕੇ। ਪਿਰਹੁ = ਪਿਰ ਤੋਂ।

SikhNet (Spanish)En conspiración, los cinco ladrones me han separado de mi Señor,

ਭ੍ਰਮਿ ਭ੍ਰਮਿ ਰੋਵੈ; ਹਾਥ ਪਛੋੜੀ ॥੩॥

bhram bhram rovai; haath pachhorree |3| Ang 375

Sant Singh KhalsaWandering and rambling, I cry out and wring my hands. ||3||
Manmohan SinghWandering and wandering, I bewail and wring my hands.
Manmohan Singh (Punjabi)ਭਟਕ ਭਟਕ ਕੇ ਮੈਂ ਵਿਰਲਾਪ ਕਰਦੀ ਅਤੇ ਆਪਣੇ ਹੱਥ ਮਰੋੜਦੀ ਹਾਂ।
Fareedkot Teeka(ਹਾਥ ਪਛੋੜੀ) ਸਿਰ ਪਰ ਹਾਥ ਮਾਰ ਮਾਰ ਕਰ ਭ੍ਰਮ ਕੀ ਭ੍ਰਮਾਈ ਹੂਈ ਯਹਿ ਦਾਸੀ ਰੋਤੀ ਹੈ॥੩॥
Prof. Sahib Singhਉਹ ਭਟਕ ਭਟਕ ਕੇ ਰੋਂਦੀ ਹੈ ਤੇ ਪਛੁਤਾਂਦੀ ਹੈ ॥੩॥

ਪਦ ਅਰਥ ਭ੍ਰਮਿ ਭ੍ਰਮਿ = ਭਟਕ ਭਟਕ ਕੇ। ਹਾਥ ਪਛੋੜੀ = ਹੱਥ ਮਲਦੀ ਹੈ, ਪਛੁਤਾਂਦੀ ਹੈ ॥੩॥

SikhNet (Spanish)y ahora vago por aquí y por allá sin sentido, y lamentándome. (3)

ਜਨ ਨਾਨਕ ਕਉ; ਹਰਿ ਦਰਸੁ ਦਿਖਾਇਆ ॥

jan naanak kau; har daras dikhaaeaa | Ang 375

Sant Singh KhalsaThe Lord has revealed the Blessed Vision of His Darshan to servant Nanak;
Manmohan SinghUnto slave Nanak, God has shown His sight.
Manmohan Singh (Punjabi)ਗੋਲੇ ਨਾਨਕ ਨੂੰ, ਵਾਹਿਗੁਰੂ ਨੇ ਆਪਣਾ ਦਰਸ਼ਨ ਵਿਖਾਲਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਜਨ ਕਉ ਕ੍ਰਿਪਾ ਕਰ ਹਰੀ ਨੇ ਦਰਸਨ ਦਿਖਲਾਇਆ ਹੈ॥
Prof. Sahib Singhਹੇ ਦਾਸ ਨਾਨਕ! (ਜਿਸ ਜੀਵ ਨੂੰ) ਪਰਮਾਤਮਾ ਨੇ ਦਰਸਨ ਦਿੱਤਾ,
SikhNet (Spanish)Cuando a Nanak el Señor le mostró Su Visión,

ਆਤਮੁ ਚੀਨੑਿ; ਪਰਮ ਸੁਖੁ ਪਾਇਆ ॥੪॥੧੫॥

aatam cheena; param sukh paaeaa |4|15| Ang 375

Sant Singh Khalsarealizing his own self, he has obtained supreme peace. ||4||15||
Manmohan SinghRealising his own self, he has obtained supreme bliss.
Manmohan Singh (Punjabi)ਆਪਣੇ ਆਪੇ ਨੂੰ ਅਨੁਭਵ ਕਰਕੇ, ਉਸ ਨੂੰ ਮਹਾਨ ਅਨੰਦ ਪਰਾਪਤ ਹੋਇਆ ਹੈ।
Fareedkot Teekaਅਪਨੇ ਸੂਰਪ ਕੋ (ਚੀਨਿ) ਪਹਿਚਾਨ ਕਰ (ਪਰਮ) ਬਡਾ ਸੁਖ ਪਾਯਾ ਹੈ॥੪॥੧੫॥
Prof. Sahib Singhਉਸ ਨੇ ਆਪਣੇ ਆਤਮਕ ਜੀਵਨ ਨੂੰ ਪੜਤਾਲ ਕੇ ਸਭ ਤੋਂ ਉੱਚਾ ਆਤਮਕ ਆਨੰਦ ਪ੍ਰਾਪਤ ਕਰ ਲਿਆ ॥੪॥੧੫॥

ਪਦ ਅਰਥ ਆਤਮੁ = ਆਪਣੇ ਆਪ ਨੂੰ, ਆਪਣੇ ਆਤਮਕ ਜੀਵਨ ਨੂੰ। ਚੀਨਿ = ਪਰਖ ਕੇ, ਪੜਤਾਲ ਕੇ ॥੪॥੧੫॥

SikhNet (Spanish)realizó su Ser y se inmergió en el Éxtasis Supremo. (4‑15)
Answers quote the Granth verbatim with Ang citations. AI commentary is not Gurbani and not a religious ruling.