ਸਲੋਕੁ ਮਃ ੩ ॥
salok mahalaa 3 |
Sant Singh KhalsaSalok, Third Mehl:
Manmohan SinghSlok 3rd Guru.
Manmohan Singh (Punjabi)ਸਲੋਕ ਤੀਜੀ ਪਾਤਿਸ਼ਾਹੀ।
SikhNet (Spanish)Slok, Mejl Guru Amar Das, Tercer Canal Divino.
ਸਤਿਗੁਰ ਨੋ ਸਭੁ ਕੋ ਵੇਖਦਾ; ਜੇਤਾ ਜਗਤੁ ਸੰਸਾਰੁ ॥
satigur no sabh ko vekhadaa; jetaa jagat sansaar |
Sant Singh KhalsaAll the living beings of the world behold the True Guru.
Manmohan SinghAll the mortals, that there are, of the world, behold the true Guru.
Manmohan Singh (Punjabi)ਦੁਨੀਆਂ ਦੇ ਸਾਰੇ ਪ੍ਰਾਣੀ, ਜਿੰਨੇ ਭੀ ਹਨ, ਸੱਚੇ ਗੁਰਾਂ ਨੂੰ ਦੇਖਦੇ ਹਨ।
Fareedkot Teekaਜਿਤਨਾ ਸੰਸਾਰ (ਜਗਤੁ) ਜਨਮਨੇ ਮਰਨੇ ਹਾਰਾ ਹੈ, ਸੋ ਸਭ ਸਤਿਗੁਰੋਂ ਕੋ ਦੇਖਤਾ ਹੈ॥
Prof. Sahib Singhਜਿਤਨਾ ਇਹ ਸਾਰਾ ਸੰਸਾਰ ਹੈ (ਇਸ ਵਿਚ) ਹਰੇਕ ਜੀਵ ਸਤਿਗੁਰੂ ਦੇ ਦਰਸਨ ਕਰਦਾ ਹੈ,
SikhNet (Spanish)El mundo entero ve hacia el Guru, pero si no medita en la Palabra no se libera.
ਡਿਠੈ. ਮੁਕਤਿ ਨ ਹੋਵਈ; ਜਿਚਰੁ ਸਬਦਿ. ਨ ਕਰੇ ਵੀਚਾਰੁ ॥
dditthai. mukat na hovee; jichar sabad. na kare veechaar |
Sant Singh KhalsaOne is not liberated by merely seeing Him, unless one contemplates the Word of His Shabad.
Manmohan SinghBy merely seeing the Guru, one is not emancipated, until one reflects not on the Guru's hymns.
Manmohan Singh (Punjabi)ਪ੍ਰੰਤੂ ਕੇਵਲ ਗੁਰਾਂ ਨੂੰ ਵੇਖਣ ਨਾਲ ਬੰਦੇ ਦੀ ਕਲਿਆਣ ਨਹੀਂ ਹੁੰਦੀ, ਜਿੰਨਾ ਚਿਰ ਉਹ ਗੁਰਬਾਣੀ ਨੂੰ ਸੋਚਦਾ ਵੀਚਾਰਦਾ ਨਹੀਂ।
Fareedkot Teekaਪਰੰਤੂ ਜਬ ਤਕ (ਸਬਦਿ) ਗੁਰ ਉਪਦੇਸ ਕਾ ਬੀਚਾਰ ਨਹੀਂ ਕਰਤਾ ਤਬ ਤਕ ਦਰਸਨ ਮਾਤ੍ਰ ਸੇ ਹੀ ਮੁਕਤਿ ਨਹੀਂ ਹੋਤੀ ਹੈ॥
Prof. Sahib Singh(ਪਰ) ਨਿਰਾ ਦਰਸ਼ਨ ਕੀਤਿਆਂ ਮੁਕਤੀ ਨਹੀਂ ਮਿਲਦੀ, ਜਦ ਤਾਈਂ ਜੀਵ ਸਤਿਗੁਰੂ ਦੇ ਸ਼ਬਦ ਵਿਚ ਵਿਚਾਰ ਨਹੀਂ ਕਰਦਾ,
SikhNet (Spanish)El ego no se purifica, ni tampoco se ama el Nombre.
ਹਉਮੈ. ਮੈਲੁ ਨ ਚੁਕਈ; ਨਾਮਿ. ਨ ਲਗੈ ਪਿਆਰੁ ॥
haumai. mail na chukee; naam. na lagai piaar |
Sant Singh KhalsaThe filth of ego is not removed, and he does not enshrine love for the Naam.
Manmohan SinghHis filth of ego is removed not, nor is the love for the Name implanted.
Manmohan Singh (Punjabi)ਉਸ ਦੀ ਹੰਗਤਾ ਦੀ ਮੈਲ ਦੂਰ ਨਹੀਂ ਹੁੰਦੀ ਅਤੇ ਨਾਂ ਹੀ ਨਾਮ ਨਾਲ ਪ੍ਰੀਤ ਪੈਂਦੀ ਹੈ।
Fareedkot Teekaਦਰਸਨ ਮਾਤ੍ਰ ਤੇ ਨ ਹੰਤਾ ਮਮਤਾ ਰੂਪ ਮੈਲ ਹੀ ਜਾਤੀ ਹੈ ਔ ਨ ਨਾਮੀ ਮੇਂ ਪ੍ਯਾਰ ਹੀ ਲਗਤਾ ਹੈ॥
Prof. Sahib Singh(ਕਿਉਂਕਿ ਵਿਚਾਰ ਕਰਨ ਤੋਂ ਬਿਨਾ) ਅਹੰਕਾਰ (-ਰੂਪ ਮਨ ਦੀ) ਮੈਲ ਨਹੀਂ ਉਤਰਦੀ ਤੇ ਨਾਮ ਵਿਚ ਪਿਆਰ ਨਹੀਂ ਬਣਦਾ।
SikhNet (Spanish)Liberándose del error que produce el sentido de dualidad,
ਇਕਿ ਆਪੇ ਬਖਸਿ ਮਿਲਾਇਅਨੁ; ਦੁਬਿਧਾ ਤਜਿ ਵਿਕਾਰ ॥
eik aape bakhas milaaeian; dubidhaa taj vikaar |
Sant Singh KhalsaThe Lord forgives some, and unites them with Himself; they forsake their duality and sinful ways.
Manmohan SinghSome, the Lord forgives and unites with Himself. They forsake another's love and sin.
Manmohan Singh (Punjabi)ਕਈਆਂ ਨੂੰ ਸਾਹਿਬ ਮੇਹਰ ਕਰ ਕੇ ਆਪਣੇ ਨਾਲ ਮਿਲਾ ਲੈਂਦਾ ਹੈ। ਉਹ ਹੋਰਸ ਦੀ ਪ੍ਰੀਤ ਤੇ ਪਾਪ ਨੂੰ ਛੱਡ ਦਿੰਦੇ ਹਨ।
Fareedkot Teekaਕੋਈ ਆਪ ਹੀ ਬਖਸਿਸ ਕਰ ਕੇ ਅਪਨੇ ਸਾਥ ਮਿਲਾਏ ਹੈਂ। ਸੋ ਕੌਨ ਹੈਂ? ਜਿਨੋਂ ਨੇ ਦ੍ਵੈਤ ਭਾਵ ਰੂਪ ਬਿਕਾਰ ਤ੍ਯਾਗ ਦੀਏ ਹੈਂ॥
Prof. Sahib Singhਕਈ ਮਨੁੱਖਾਂ ਨੂੰ ਪ੍ਰਭੂ ਨੇ ਆਪ ਹੀ ਮੇਹਰ ਕਰ ਕੇ ਮਿਲਾ ਲਿਆ ਹੈ ਜਿਨ੍ਹਾਂ ਨੇ ਮੇਰ-ਤੇਰ ਤੇ ਵਿਕਾਰ ਛੱਡੇ ਹਨ।
ਪਦ ਅਰਥ ਮਿਲਾਇਅਨੁ = ਮਿਲਾ ਲਏ ਹਨ ਉਸ ਨੇ। ਦੁਬਿਧਾ = ਦੁਚਿੱਤਾਪਨ, ਮੇਰ-ਤੇਰ।
SikhNet (Spanish)el Señor perdona a algunos uniéndolos con Su Ser.
ਨਾਨਕ. ਇਕਿ ਦਰਸਨੁ ਦੇਖਿ. ਮਰਿ ਮਿਲੇ; ਸਤਿਗੁਰ ਹੇਤਿ ਪਿਆਰਿ ॥੧॥
naanak. ik darasan dekh. mar mile; satigur het piaar |1|
Sant Singh KhalsaO Nanak, some behold the Blessed Vision of the True Guru's Darshan, with love and affection; conquering their ego, they meet with the Lord. ||1||
Manmohan SinghNanak, some, seeing the Satguru's sight with love and affection and killing their self, meet the Lord.
Manmohan Singh (Punjabi)ਨਾਨਕ, ਕਈ ਪ੍ਰੇਮ ਤੇ ਪ੍ਰੀਤ ਨਾਲ ਸਤਿਗੁਰਾਂ ਦਾ ਦੀਦਾਰ ਵੇਖ ਕੇ ਅਤੇ ਆਪਣੇ ਆਪੇ ਤੋਂ ਮਰ ਕੇ, ਸੁਆਮੀ ਨੂੰ ਮਿਲ ਪੈਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਏਕ ਗੁਰੋਂ ਕਾ ਦਰਸ਼ਨ ਦੇਖ ਕਰ ਕੇ ਸਤਿਗੁਰਾਂ ਮੇਂ ਮਨ ਤਨ ਕਾ ਪ੍ਰੇਮ ਕਰ ਕੇ ਸੰਸਾਰ ਅਰਥਾਤ ਜੀਵ ਭਾਵ ਸੇ ਮਰ ਕਰ ਕੇ ਹਰੀ ਸਾਥ ਮਿਲ ਗਏ ਹੈਂ, ਭਾਵ ਮੁਕਤ ਹੋ ਗਏ ਹੈਂ॥੧॥
Prof. Sahib Singhਹੇ ਨਾਨਕ! ਕਈ ਮਨੁੱਖ (ਸਤਿਗੁਰੂ ਦਾ) ਦਰਸ਼ਨ ਕਰ ਕੇ ਸਤਿਗੁਰੂ ਦੇ ਪਿਆਰ ਵਿਚ ਬਿਰਤੀ ਜੋੜ ਕੇ ਮਰ ਕੇ (ਭਾਵ, ਆਪਾ ਗਵਾ ਕੇ) ਹਰੀ ਵਿਚ ਮਿਲ ਗਏ ਹਨ ॥੧॥
SikhNet (Spanish)Viendo al Guru, ellos mueren para su ego en el Amor del Guru. (1)