ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥
ik oankaar sat naam karataa purakh nirbhau niravair akaal moorat ajoonee saibhan gur prasaad |
Sant Singh KhalsaOne Universal Creator God. Truth Is The Name. Creative Being Personified. No Fear. No Hatred. Image Of The Undying. Beyond Birth. Self-Existent. By Guru's Grace:
Manmohan SinghThere is but one God. True is His Name, Creative His personality and Immortal His form. He is without fear, sans enmity, beyond birth and self-illumined. By the Guru's grace He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ, ਸੱਚਾ ਹੈ ਉਸ ਦਾ ਨਾਮ, ਰਚਨਹਾਰ ਉਸ ਦੀ ਵਿਅੱਕਤੀ ਅਤੇ ਅਮਰ ਉਸ ਦਾ ਸਰੂਪ। ਉਹ ਭੈ-ਰਹਿਤ, ਦੁਸ਼ਮਣੀ-ਰਹਿਤ ਅਜਨਮਾ ਅਤੇ ਸਵੈ-ਪ੍ਰਕਾਸ਼ਵਾਨ ਹੈ। ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ 'ਹੋਂਦ ਵਾਲਾ' ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਜੋ ਸਭ ਵਿਚ ਵਿਆਪਕ ਹੈ, ਭੈ ਤੋਂ ਰਹਿਤ ਹੈ, ਵੈਰ-ਰਹਿਤ ਹੈ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, (ਭਾਵ, ਜਿਸ ਦਾ ਸਰੀਰ ਨਾਸ-ਰਹਿਤ ਹੈ), ਜੋ ਜੂਨਾਂ ਵਿਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Por la Gracia del Ser Supremo, el Eterno, Todo Prevaleciente, Purusha, el Creador, Sin Miedo, Sin Enojo, el Ser Más Allá del Tiempo, No Encarnado, Auto Existente, el Iluminador.
ਰਾਗੁ ਜੈਜਾਵੰਤੀ ਮਹਲਾ ੯ ॥
raag jaijaavantee mahalaa 9 |
Sant Singh KhalsaRaag Jaijaavantee, Ninth Mehl:
Manmohan SinghRag Jaijawanti, 9th Guru.
Manmohan Singh (Punjabi)ਰਾਗੁ ਜੈਜਾਵੰਤੀ ਨੌਵੀਂ ਪਾਤਿਸ਼ਾਹੀ।
Prof. Sahib Singhਰਾਗ ਜੈਜਾਵੰਤੀ ਵਿੱਚ ਗੁਰੂ ਤੇਗਬਹਾਦਰ ਜੀ ਦੀ ਬਾਣੀ।
SikhNet (Spanish)Rag Yeyavanti, Mejl Guru Teg Bajadur, Noveno Canal Divino.
ਰਾਮੁ ਸਿਮਰਿ. ਰਾਮੁ ਸਿਮਰਿ; ਇਹੈ ਤੇਰੈ ਕਾਜਿ ਹੈ ॥
raam simar. raam simar; ihai terai kaaj hai |
Sant Singh KhalsaMeditate in remembrance on the Lord - meditate on the Lord; this alone shall be of use to you.
Manmohan SinghContemplate thou thy Lord, yea, contemplate thou thy Lord. This alone shall be of avail unto thee.
Manmohan Singh (Punjabi)ਤੂੰ ਆਪਣੇ ਸਾਹਿਬ ਦਾ ਸਿਮਰਨ ਕਰ, ਹਾਂ ਤੂੰ ਆਪਣੇ ਸਾਹਿਬ ਦਾ ਸਿਮਰਨ ਕਰ। ਕੇਵਲ ਇਹ ਹੀ ਤੇਰੇ ਕੰਮ ਆਊਗਾ।
Fareedkot Teekaਹੇ ਭਾਈ! ਮਨ, ਬਾਣੀ ਕਰ ਸਦਾ ਰਾਮ ਕੇ ਨਾਮ ਕਾ ਹੀ ਸਿਮਰਨੁ ਕਰੁ। ਇਹੀ ਸਿਮਰਨ ਤੇਰੇ ਕਾਂਮ ਆਵੇਗਾ॥
Prof. Sahib Singhਪਰਮਾਤਮਾ (ਦਾ ਨਾਮ) ਸਿਮਰਿਆ ਕਰ, ਪਰਮਾਤਮਾ ਦਾ ਨਾਮ ਸਿਮਰਿਆ ਕਰ! ਇਹ (ਸਿਮਰਨ) ਹੀ ਤੇਰੇ ਕੰਮ ਵਿਚ (ਆਉਣ ਵਾਲਾ) ਹੈ।ਪਦ ਅਰਥ ਸਿਮਰਿ = ਸਿਮਰਿਆ ਕਰ। ਇਹੈ = ਇਹ (ਸਿਮਰਨ) ਹੀ। ਤੇਰੈ ਕਾਜਿ = ਤੇਰੇ ਕੰਮ ਵਿਚ (ਆਉਣ ਵਾਲਾ)।
SikhNet (Spanish)Habita en Tu Dios, es lo Único que vale la pena hacer,
ਮਾਇਆ ਕੋ ਸੰਗੁ ਤਿਆਗੁ; ਪ੍ਰਭ ਜੂ ਕੀ ਸਰਨਿ ਲਾਗੁ ॥
maaeaa ko sang tiaag; prabh joo kee saran laag |
Sant Singh KhalsaAbandon your association with Maya, and take shelter in the Sanctuary of God.
Manmohan SinghAbandon thou the association of worldly valuables and repair to the Reverend Lord's refuge.
Manmohan Singh (Punjabi)ਤੂੰ ਸੰਸਾਰੀ ਪਦਾਰਥ ਦੀ ਸੰਗਤ ਨੂੰ ਛੱਡ ਦੇ ਅਤੇ ਪੂਜਯ ਪ੍ਰਭੂ ਦੀ ਪਨਾਹ ਲੈ।
Fareedkot Teekaਤਾਂ ਤੇ ਮਾਯਾ ਕੇ ਸੰਗ ਕੌ ਤਿਆਗ ਕਰ ਕੇ ਪ੍ਰਭੂ ਜੀ ਕੀ ਸਰਨ ਮੇਂ ਲਾਗੁ॥
Prof. Sahib Singhਮਾਇਆ ਦਾ ਮੋਹ ਛੱਡ ਦੇਹ, ਪਰਮਾਤਮਾ ਦੀ ਸਰਨ ਪਿਆ ਰਹੁ।ਪਦ ਅਰਥ ਕੋ = ਦਾ। ਸੰਗੁ = ਸਾਥ, ਮੋਹ। ਲਾਗੁ = ਪਿਆ ਰਹੁ।
SikhNet (Spanish)rompe tus amarras con Maya y póstrate a los Pies del Refugio de Dios,
ਜਗਤ ਸੁਖ. ਮਾਨੁ ਮਿਥਿਆ; ਝੂਠੋ ਸਭ ਸਾਜੁ ਹੈ ॥੧॥ ਰਹਾਉ ॥
jagat sukh. maan mithiaa; jhoottho sabh saaj hai |1| rahaau |
Sant Singh KhalsaRemember that the pleasures of the world are false; this whole show is just an illusion. ||1||Pause||
Manmohan SinghBe sure that the pleasures of the world are false and the entire paraphernalia is but an illusion. Pause.
Manmohan Singh (Punjabi)ਤੂੰ ਜਾਨ ਲੈ ਕਿ ਸੰਸਾਰ ਦੀਆਂ ਰੰਗ-ਰਲੀਆਂ ਕੂੜੀਆਂ ਹਨ ਅਤੇ ਸਮੂਹ ਅਡੰਬਰ ਨਿਰਾ ਪੂਰਾ ਦ੍ਰਿਸ਼ਅਕ ਧੋਖਾ ਹੀ ਹੈ। ਠਹਿਰਾਉ।
Fareedkot Teekaਜਗਤ ਕੇ ਸੰਪੂਰਨ ਸੁਖੋਂ ਕੋ (ਮਿਥਿਆ) ਝੂਠੇ ਕਰ ਕੇ ਮਾਨ, ਕਿਉਂਕਿ ਇਹੁ ਜਿਤਨਾ ਸਾਜੁ ਦ੍ਰਿਸਟ ਆਵਤਾ ਹੈ, ਸੋ ਸਭ ਝੂਠਾ ਹੀ ਹੈ॥੧॥ ਰਹਾਉ ॥
Prof. Sahib Singhਦੁਨੀਆ ਦੇ ਸੁਖਾਂ ਨੂੰ ਨਾਸਵੰਤ ਸਮਝ! ਜਗਤ ਦਾ ਇਹ ਸਾਰਾ ਪਸਾਰਾ (ਹੀ) ਸਾਥ ਛੱਡ ਜਾਣ ਵਾਲਾ ਹੈ ॥੧॥ ਰਹਾਉ ॥ਪਦ ਅਰਥ ਮਾਨੁ = ਮੰਨ, ਸਮਝ ਲੈ। ਮਿਥਿਆ = ਨਾਸਵੰਤ। ਸਾਜੁ = ਜਗਤ-ਪਸਾਰਾ ॥੧॥ ਰਹਾਉ ॥
SikhNet (Spanish)siente que los placeres mundanos son vanos y fútiles, pues en verdad son pura ilusión. (1-Pausa)
ਸੁਪਨੇ ਜਿਉ ਧਨੁ ਪਛਾਨੁ; ਕਾਹੇ ਪਰਿ ਕਰਤ ਮਾਨੁ ॥
supane jiau dhan pachhaan; kaahe par karat maan |
Sant Singh KhalsaYou must understand that this wealth is just a dream. Why are you so proud?
Manmohan SinghConsider thy wealth as just a dream. Why do thou take pride.
Manmohan Singh (Punjabi)ਆਪਣੀ ਦੌਲਤ ਨੂੰ ਕੇਵਲ ਸੁਫਨੇ ਦੀ ਤਰ੍ਹਾਂ ਜਾਨ। ਤੂੰ ਕਾਹਦੇ ਉਤੋਂ ਹੰਕਾਰ ਕਰਦਾ ਹੈਂ।
Fareedkot Teekaਹੇ ਭਾਈ! ਇਸ ਧਨ ਕੋ ਸ੍ਵਪਨਵਤ ਝੂਠਾ ਹੀ ਪਛਾਨ। ਕਿਸ ਬਾਤ ਪਰ ਤੂੰ (ਮਾਨੁ) ਹੰਕਾਰ ਕਰਤਾ ਹੈਂ?
Prof. Sahib Singhਇਸ ਧਨ ਨੂੰ ਸੁਪਨੇ (ਵਿਚ ਮਿਲੇ ਪਦਾਰਥਾਂ) ਵਾਂਗ ਸਮਝ, ਤੂੰ ਕਾਹਦੇ ਉੱਤੇ ਅਹੰਕਾਰ ਕਰਦਾ ਹੈਂ?ਪਦ ਅਰਥ ਕਾਹੇ ਪਰਿ = ਕਾਹਦੇ ਉੱਤੇ? ਮਾਨੁ = ਅਹੰਕਾਰ।
SikhNet (Spanish)Las riquezas son como soñar manjares, ¿por qué tomar orgullo en ellos, oh mortal?
ਬਾਰੂ ਕੀ ਭੀਤਿ ਜੈਸੇ; ਬਸੁਧਾ ਕੋ ਰਾਜੁ ਹੈ ॥੧॥
baaroo kee bheet jaise; basudhaa ko raaj hai |1|
Sant Singh KhalsaThe empires of the earth are like walls of sand. ||1||
Manmohan SinghThe empire of the earth is like the wall of sand.
Manmohan Singh (Punjabi)ਪ੍ਰਿਥਵੀ ਦੀ ਪਾਤਿਸ਼ਾਹੀ ਰੇਤੇ ਦੀ ਕੰਧ ਦੀ ਮਾਨੰਦ ਹੈ।
Fareedkot Teeka(ਬਾਰੂ) ਮੋਟੇ ਰੇਤੇ ਕੀ ਦੀਵਾਰ ਜੈਸੇ ਇਸਥਿਤ ਨਹੀਂ ਰਹਿਤੀ ਤੈਸੇ ਹੀ ਇਹੁ (ਬਸੁਧਾ) ਪ੍ਰਿਥਵੀ ਕਾ ਰਾਜੁ ਹੈ, ਭਾਵ ਏਹ ਖਿ੍ਯਨ ਭੰਗਰ ਹੈ॥੧॥
Prof. Sahib Singh(ਸਾਰੀ) ਧਰਤੀ ਦਾ ਰਾਜ (ਭੀ) ਰੇਤ ਦੀ ਕੰਧ ਵਰਗਾ ਹੀ ਹੈ ॥੧॥ਪਦ ਅਰਥ ਬਾਰੂ = ਰੇਤ। ਭੀਤਿ = ਕੰਧ। ਬਸੁਧਾ = ਧਰਤੀ। ਕੋ = ਦਾ ॥੧॥
SikhNet (Spanish)Las reglas del mundo son como murallas de arena. (1)
ਨਾਨਕੁ ਜਨੁ ਕਹਤੁ ਬਾਤ; ਬਿਨਸਿ ਜੈਹੈ ਤੇਰੋ ਗਾਤੁ ॥
naanak jan kehat baat; binas jaihai tero gaat |
Sant Singh KhalsaServant Nanak speaks the Truth: your body shall perish and pass away.
Manmohan SinghSlave Nanak recites the true thing; thy body, O man, must perish away ultimately.
Manmohan Singh (Punjabi)ਗੋਲਾ ਨਾਨਕ ਸੱਚੀ ਗੱਲ ਆਖਦਾ ਹੈ। ਤੇਰੀ ਦੇਹ ਅੰਤ ਨੂੰ ਅਵਸ਼ ਨਾਸ ਹੋ ਜਾਉਗੀ, ਹੇ ਬੰਦੇ!
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹੇ ਭਾਈ! ਤੁਝ ਕੋ ਹਮ ਉਪਦੇਸ ਕੀ ਬਾਤ ਕਹਤੇ ਹੈਂ: ਇਹ (ਗਾਤੁ) ਸਰੀਰੁ ਤੇਰਾ (ਬਿਨਸਿ) ਨਾਸ ਹੋ ਜਾਵੇਗਾ॥
Prof. Sahib Singhਦਾਸ ਨਾਨਕ (ਤੈਨੂੰ ਇਹ) ਗੱਲ ਦੱਸਦਾ ਹੈ ਕਿ ਤੇਰਾ (ਤਾਂ ਇਹ ਆਪਣਾ ਮਿਥਿਆ ਹੋਇਆ) ਸਰੀਰ (ਭੀ) ਨਾਸ ਹੋ ਜਾਇਗਾ।ਪਦ ਅਰਥ ਨਾਨਕੁ ਕਹਤ = ਨਾਨਕ ਆਖਦਾ ਹੈ। ਬਾਤ = ਗੱਲ। ਬਿਨਸਿ ਜੈ ਹੈ = ਨਾਸ ਹੋ ਜਾਇਗਾ। ਗਾਤੁ = ਸਰੀਰ।
SikhNet (Spanish)Nanak recita la Verdad, oh mortal, tu cuerpo debe caer y así como tu ayer se ha desvanecido,
ਛਿਨੁ ਛਿਨੁ ਕਰਿ ਗਇਓ ਕਾਲੁ; ਤੈਸੇ ਜਾਤੁ ਆਜੁ ਹੈ ॥੨॥੧॥
chhin chhin kar geo kaal; taise jaat aaj hai |2|1|
Sant Singh KhalsaMoment by moment, yesterday passed. Today is passing as well. ||2||1||
Manmohan SinghMoment by moment did pass away yesterday. So shall pass away today as well.
Manmohan Singh (Punjabi)ਮੁਹਤ ਮੁਹਤ ਕਰ ਕੇ ਕਲ੍ਹ ਬੀਤ ਗਿਆ ਹੈ, ਏਸੇ ਤਰ੍ਹਾਂ ਹੀ ਬੀਤ ਜਾਊਗਾ ਅੱਜ ਭੀ।
Fareedkot Teekaਜੈਸੇ ਛਿਨ ਛਿਨ ਕਰ ਕਲ ਕਾ ਦਿਨ ਗਿਆ ਹੈ, ਤੈਸੇ ਆਜ ਭੀ ਚਲਾ ਜਾਤਾ ਹੈ॥੨॥੧॥
Prof. Sahib Singh(ਵੇਖ, ਜਿਵੇਂ ਤੇਰੀ ਉਮਰ ਦਾ) ਕੱਲ (ਦਾ ਦਿਨ) ਛਿਨ ਛਿਨ ਕਰ ਕੇ ਬੀਤ ਗਿਆ ਹੈ, ਤਿਵੇਂ ਅੱਜ (ਦਾ ਦਿਨ ਭੀ) ਲੰਘਦਾ ਜਾ ਰਿਹਾ ਹੈ ॥੨॥੧॥ਪਦ ਅਰਥ ਕਾਲੁ = ਕੱਲ (ਦਾ ਦਿਨ)। ਆਜੁ = ਅੱਜ ਦਾ ਦਿਨ ॥੨॥੧॥
SikhNet (Spanish)poco a poco, también este día muere en lo desconocido. (2-1)