ਪ੍ਰਭਾਤੀ ਭਗਤ ਬੇਣੀ ਜੀ ਕੀ ॥
prabhaatee bhagat benee jee kee |
Sant Singh KhalsaPrabhaatee, The Word Of Devotee Baynee Jee:
Manmohan SinghParbhati. Hymns on Venerable saint Beni.
Manmohan Singh (Punjabi)ਪ੍ਰਭਾਤੀ। ਸ਼ਬਦ ਪੂਜਯ ਸੰਤ ਬੇਣੀ ਜੀ।
Prof. Sahib Singhਰਾਗ ਪ੍ਰਭਾਤੀ ਵਿੱਚ ਭਗਤ ਬੇਣੀ ਜੀ ਦੀ ਬਾਣੀ।
SikhNet (Spanish)Parbhati, Palabras del Devoto Beni yi.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Sant Singh KhalsaOne Universal Creator God. By The Grace Of The True Guru:
Manmohan SinghThere is but One God, By the True Guru's grace, is He obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru.
ਤਨਿ ਚੰਦਨੁ ਮਸਤਕਿ ਪਾਤੀ ॥
tan chandan masatak paatee |
Sant Singh KhalsaYou rub your body with sandalwood oil, and place basil leaves on your forehead.
Manmohan SinghThou rub sandal on thy body and place basil leaves on thy forehead.
Manmohan Singh (Punjabi)ਤੂੰ ਆਪਣੀ ਦੇਹ ਤੇ ਚੰਨਣ ਮਲਦਾ ਹੈ ਅਤੇ ਆਪਣੇ ਮੱਥੇ ਉਤੇ ਤੁਲਸੀ ਦੇ ਪੱਤੇ ਧਰਦਾ ਹੈ।
Fareedkot Teekaਤੇਰੈ ਤਨ ਮੇਂ ਚੰਦਨ ਲਗਾ ਹੂਆ ਹੈ ਔਰ ਮਸਤਕ ਮੇਂ ਤੁਲਸੀ ਕੇ ਪਤ੍ਰ ਲਗਾਏ ਹੋਏ ਹੈਂ॥
Prof. Sahib Singh(ਹੇ ਲੰਪਟ!) ਤੂੰ ਸਰੀਰ ਉੱਤੇ ਚੰਦਨ ਦਾ ਲੇਪ ਤੇ ਮੱਥੇ ਉੱਤੇ ਤੁਲਸੀ ਦੇ ਪੱਤਰ ਲਾਂਦਾ ਹੈਂ,ਪਦ ਅਰਥ ਤਨਿ = ਸਰੀਰ ਉੱਤੇ। ਮਸਤਕਿ = ਮੱਥੇ ਉੱਤੇ। ਪਾਤੀ = ਤੁਲਸੀ ਦੇ ਪੱਤਰ।
SikhNet (Spanish)Untas tu cuerpo con aceite de Sándalo y pones hojas de basílico sobre tu frente,
ਰਿਦ ਅੰਤਰਿ; ਕਰ ਤਲ ਕਾਤੀ ॥
rid antar; kar tal kaatee |
Sant Singh KhalsaBut you hold a knife in the hand of your heart.
Manmohan SinghHowever, thou hold a knife in the hand palm of thy heart.
Manmohan Singh (Punjabi)ਪਰ ਤੂੰ ਆਪਣੇ ਦਿਲ ਦੇ ਹੱਥ ਦੀ ਤਲੀ ਵਿੱਚ ਛੁਰੀ ਫੜੀ ਹੋਈ ਹੈ।
Fareedkot Teekaਰਿਦੇ ਰੂਪੀ (ਕਰ) ਹਾਥ ਕੀ ਤਲੀ ਮੇਂ ਈਰਖਾ ਰੂਪੀ ਕਾਤੀ ਧਰੀ ਹੋਈ ਹੈ॥
Prof. Sahib Singhਪਰ, ਤੇਰੇ ਹਿਰਦੇ ਵਿਚ (ਇਉਂ ਕੁਝ ਹੋ ਰਿਹਾ ਹੈ ਜਿਵੇਂ) ਤੇਰੇ ਹੱਥਾਂ ਵਿਚ ਕੈਂਚੀ ਫੜੀ ਹੋਈ ਹੈ।ਪਦ ਅਰਥ ਰਿਦ = ਹਿਰਦਾ। ਕਰ ਤਲ = ਹੱਥਾਂ ਦੀਆਂ ਤਲੀਆਂ ਉੱਤੇ, ਹੱਥਾਂ ਵਿਚ। ਕਾਤੀ = ਕੈਂਚੀ।
SikhNet (Spanish)pero llevas un puñal en la mano de tu corazón,
ਠਗ ਦਿਸਟਿ ਬਗਾ ਲਿਵ ਲਾਗਾ ॥
tthag disatt bagaa liv laagaa |
Sant Singh KhalsaYou look like a thug; pretending to meditate, you pose like a crane.
Manmohan SinghThou look like a cheat and fix thy attention like a crane.
Manmohan Singh (Punjabi)ਤੂੰ ਧੋਖੇਬਾਜ਼ ਦਿਸਦਾ ਹੈ ਅਤੇ ਤੂੰ ਬਗਲੇ ਦੀ ਮਾਨੰਦ ਆਪਣੀ ਬਿਰਤੀ ਜੋੜਦਾ ਹੈ।
Fareedkot Teekaਠਗੀ ਕੀ ਦ੍ਰਿਸ੍ਟੀ ਮੇਂ ਬਗਲੇ ਵਤ (ਲਿਵ) ਬ੍ਰਿਤੀ ਕੋ ਲਗਾਇ ਰਹਿਆ ਹੈ ਅਰਥਾਤ ਬਾਹਰ ਤੇ ਇੰਦ੍ਰੀਆਂ ਸੰਕੋਚ ਕਰ ਪਖੰਡ ਦਿਖਲਾਇ ਰਹਾ ਹੈ॥
Prof. Sahib Singhਤੇਰੀ ਨਿਗਾਹ ਠੱਗਾਂ ਵਾਲੀ ਹੈ, ਪਰ ਬਗਲੇ ਵਾਂਗ ਤੂੰ ਸਮਾਧੀ ਲਾਈ ਹੋਈ ਹੈ,ਪਦ ਅਰਥ ਦਿਸਟਿ = ਨਜ਼ਰ, ਤੱਕ। ਬਗਾ = ਬਗਲਾ।
SikhNet (Spanish)te sientas inmóvil como una grulla pretendiendo meditar, tratas de parecerte a un Vaishnava,
ਦੇਖਿ ਬੈਸਨੋ; ਪ੍ਰਾਨ ਮੁਖ ਭਾਗਾ ॥੧॥
dekh baisano; praan mukh bhaagaa |1|
Sant Singh KhalsaYou try to look like a Vaishnaav, but the breath of life escapes through your mouth. ||1||
Manmohan SinghSeeing a vegetarian like thee, one's life escapes through one's mouth.
Manmohan Singh (Punjabi)ਤੇਰੇ ਵਰਗੇ ਫਲ ਫੁਲ ਅਹਾਰੀ ਨੂੰ ਵੇਖ ਕੇ, ਜੀਵ ਦੀ ਜਿੰਦ-ਜਾਨ ਉਸ ਦੇ ਮੂੰਹ ਥਾਣੀ ਨਿਕਲ ਜਾਂਦੀ ਹੈ।
Fareedkot Teekaਦੇਖਨੇ ਮੇਂ ਤੋ ਐਸਾ ਬੈਸਨਵ ਬਨਾ ਹੂਆ ਹੈ ਮਾਨੋਂ ਮੁਖ ਤੇ ਪ੍ਰਾਣੋਂ ਕਾ ਸਮਦਾਯ ਭੀ ਭਾਗ ਗ੍ਯਾ ਹੈ ਅਰਥਾਤ ਸਵਾਸ ਹੀ ਦੂਰ ਹੋ ਗਏ ਹੈਂ, ਭਾਵ ਯੇਹਿ ਅਤਿ ਸੂਖਮ ਬੋਲਤਾ ਹੈ॥੧॥
Prof. Sahib Singhਪਰ ਵੇਖਣ ਨੂੰ ਤੂੰ ਵੈਸ਼ਨੋ ਜਾਪਦਾ ਹੈਂ ਜਿਵੇਂ ਤੇਰੇ ਮੂੰਹ ਵਿਚੋਂ ਸੁਆਸ ਭੀ ਨਿਕਲ ਗਏ ਹਨ (ਭਾਵ, ਵੇਖਣ ਨੂੰ ਤੂੰ ਬੜਾ ਹੀ ਦਇਆਵਾਨ ਜਾਪਦਾ ਹੈਂ) ॥੧॥ਪਦ ਅਰਥ ਦੇਖਿ = ਵੇਖ ਕੇ, ਵੇਖਣ ਨੂੰ। ਪ੍ਰਾਨ = ਸੁਆਸ। ਭਾਗਾ = ਨੱਸ ਗਏ ਹਨ ॥੧॥
SikhNet (Spanish)pero la respiración de la vida se escapa de tu boca. (1)
ਕਲਿ ਭਗਵਤ; ਬੰਦ ਚਿਰਾਂਮੰ ॥
kal bhagavat; band chiraaman |
Sant Singh KhalsaYou pray for hours to God the Beautiful.
Manmohan SinghThou make obeisance for a long time before the beauteous idol of Vishnu.
Manmohan Singh (Punjabi)ਤੂੰ ਵਿਸ਼ਨੂੰ ਦੇ ਸੁੰਦਰ ਬੁੱਤ ਮੂਹਰੇ ਬੜਾ ਚਿਰ ਬੰਦਨਾ ਕਰਦਾ ਹੈ।
Fareedkot Teekaਹੇ ਭਾਈ! ਬਾਹਰ ਤੇ ਤੂੰ (ਕਲਿ) ਸੁੰਦਰ ਸਰੂਪ ਭਗਵੰਤ ਕੋ ਲੋਕੋਂ ਕੇ ਦਿਖਲਾਵੇ ਹੇਤ (ਚਿਰਾਮੰ) ਚਿਰਕਾਲ ਪ੍ਰਯੰਤ ਬੰਦਨਾ ਕਰਤਾ ਹੈਂ॥
Prof. Sahib Singh(ਹੇ ਵਿਸ਼ਈ ਮਨੁੱਖ!) ਤੂੰ ਕਲਜੁਗੀ ਸੁਭਾਵ ਵਿਚ ਅਪ੍ਰਵਿਰਤ ਹੈਂ, ਪਰ, ਮੂਰਤੀ ਨੂੰ ਚਿਰ ਤੱਕ ਨਮਸਕਾਰ ਕਰਦਾ ਹੈਂ।ਪਦ ਅਰਥ ਕਲਿ = ਕਲਜੁਗ ਵਿਚ। ਚਿਰਾਮੰ = ਚਿਰ ਤੱਕ।
SikhNet (Spanish)Rezas al Bello Dios por horas, pero hay maldad en tu mirada y,
ਕ੍ਰੂਰ ਦਿਸਟਿ; ਰਤਾ ਨਿਸਿ ਬਾਦੰ ॥੧॥ ਰਹਾਉ ॥
kraoor disatt; rataa nis baadan |1| rahaau |
Sant Singh KhalsaBut your gaze is evil, and your nights are wasted in conflict. ||1||Pause||
Manmohan SinghHowever, thou are imbued with evil glance, vain are thine nights and days. Pause.
Manmohan Singh (Punjabi)ਪ੍ਰੰਤੂ ਤੂੰ ਮੰਦੀ ਨਿਗ੍ਹਾ ਨਾਲ ਰੰਗਿਆ ਹੋਇਆ ਹੈ। ਫਜੂਲ ਹਨ ਤੇਰੀਆਂ ਰਾਤਾ ਅਤੇ ਦਿਹੁੰ। ਠਹਿਰਾਉ।
Fareedkot Teekaਪਰੰਤੂ ਅੰਤ੍ਰੀਵ ਤੇ ਕ੍ਰੂਰ ਦ੍ਰਿਸਟੀ ਮੇਂ ਤੇਰਾ ਮਨੁ ਰਤਾ ਹੂਆ ਹੈ, ਤਾਂ ਤੇ ਤੇਰੇ ਦਿਨ ਰਾਤ੍ਰ ਵਿਅਰਥ ਬੀਤਤੇ ਹੈਂ॥੧॥ ਰਹਾਉ ॥
Prof. Sahib Singhਤੇਰੀ ਨਜ਼ਰ ਟੇਢੀ ਹੈ (ਤੇਰੀ ਨਿਗਾਹ ਵਿਚ ਖੋਟ ਹੈ), ਤੇ ਦਿਨ ਰਾਤ ਤੂੰ ਮਾਇਆ ਦੇ ਧੰਧਿਆਂ ਵਿਚ ਰੱਤਾ ਹੋਇਆ ਹੈਂ ॥੧॥ ਰਹਾਉ ॥ਪਦ ਅਰਥ ਕ੍ਰੂਰ = ਟੇਢੀ। ਰਤਾ = ਮਸਤ। ਨਿਸ = (ਭਾਵ) ਨਿਸਿ ਦਿਨ, ਰਾਤ ਦਿਨੇ, ਹਰ ਵੇਲੇ। ਬਾਦੰ = ਝਗੜਾ, ਮਾਇਆ ਲਈ ਝਗੜਾ, ਮਾਇਆ ਲਈ ਦੌੜ-ਭੱਜ ॥੧॥ ਰਹਾਉ ॥
SikhNet (Spanish)en las noches, tu mente entra en conflicto. (1-Pausa)
ਨਿਤਪ੍ਰਤਿ; ਇਸਨਾਨੁ ਸਰੀਰੰ ॥
nitaprat; isanaan sareeran |
Sant Singh KhalsaYou perform daily cleansing rituals,
Manmohan SinghThou take daily bath and wash your body,
Manmohan Singh (Punjabi)ਤੂੰ ਹਰ ਰੋਜ ਆਪਣੀ ਦੇਹ ਨੂੰ ਧੋਦਾਂ ਹੈ,
Fareedkot Teekaਨਿਤੰਪ੍ਰਤੀ ਸਰੀਰ ਸੇ ਇਸਨਾਨ ਭੀ ਕਰਤਾ ਹੈਂ॥
Prof. Sahib Singh(ਹੇ ਵਿਸ਼ਈ ਮਨੁੱਖ!) ਤੂੰ ਹਰ ਰੋਜ਼ ਆਪਣੇ ਸਰੀਰ ਨੂੰ ਇਸ਼ਨਾਨ ਕਰਾਂਦਾ ਹੈਂ,ਪਦ ਅਰਥ ਨਿਤ ਪ੍ਰਤਿ = ਸਦਾ।
SikhNet (Spanish)Realizas ritos de limpia a diario, usas taparrabo,
ਦੁਇ ਧੋਤੀ; ਕਰਮ ਮੁਖਿ ਖੀਰੰ ॥
due dhotee; karam mukh kheeran |
Sant Singh Khalsawear two loin-cloths, perform religious rituals and put only milk in your mouth.
Manmohan Singhyou have two loin cloths, you perform religious rites and only take milk products,
Manmohan Singh (Punjabi)ਤੇਰੇ ਕੋਲ ਦੋ ਤੇੜ ਦੀਆਂ ਚਾਦਰਾ ਹਨ, ਤੂੰ ਧਾਰਮਕ ਸੰਸਕਾਰ ਕਰਦਾ ਹੈ ਅਤੇ ਆਪਣੇ ਮੂੰਹ ਵਿੱਚ ਕੇਵਲ ਦੁੱਧ ਹੀ ਪਾਉਂਦਾ ਹੈਂ,
Fareedkot Teekaਦੋ ਧੋਤੀਆਂ ਰਾਖਤਾ ਹੈਂ, ਭਾਵ ਪਵਿਤ੍ਰ ਰਹਿਤਾ ਹੈਂ ਪੁਨਾ ਮੁਖ ਕਰ ਕੇ ਦੁਧੁ ਪੀਂਦਾ ਹੈਂ ਅਰਥਾਤ ਦੂਧਾ ਧਾਰੀ ਕਹਾਉਂਦਾ ਹੈਂ॥
Prof. Sahib Singhਦੋ ਧੋਤੀਆਂ ਰੱਖਦਾ ਹੈਂ, (ਹੋਰ) ਕਰਮ ਕਾਂਡ (ਭੀ ਕਰਦਾ ਹੈਂ), ਦੂਧਾਧਾਰੀ ਹੈਂ;ਪਦ ਅਰਥ ਮੁਖਿ ਖੀਰੰ = ਮੂੰਹ ਵਿਚ ਦੁੱਧ ਹੈ, ਦੂਧਾਧਾਰੀ ਹੈ।
SikhNet (Spanish)bebes sólo leche y pasas tu tiempo en rituales religiosos,
ਰਿਦੈ ਛੁਰੀ ਸੰਧਿਆਨੀ ॥
ridai chhuree sandhiaanee |
Sant Singh KhalsaBut in your heart, you have drawn out the sword.
Manmohan Singhhowever, in thy heart thou have drawn a scalpel to stab others.
Manmohan Singh (Punjabi)ਪ੍ਰੰਤੂ ਆਪਣੇ ਦਿਲ ਵਿੱਚ ਹੋਰਨਾਂ ਨੂੰ ਮਾਰਨ ਲਈ ਤੂੰ ਕਰਦ ਖਿਚੀ ਹੋਈ ਹੈ।
Fareedkot Teekaਰਿਦੇ ਮੇਂ ਹਿੰਸਾ ਰੂਪੀ ਛੁਰੀ ਜੋੜੀ ਹੂਈ ਹੈ॥
Prof. Sahib Singhਪਰ ਆਪਣੇ ਹਿਰਦੇ ਵਿਚ ਤੂੰ ਛੁਰੀ ਕੱਸ ਕੇ ਰੱਖੀ ਹੋਈ ਹੈ,ਪਦ ਅਰਥ ਸੰਧਿਆਨੀ = ਤੱਕ ਕੇ ਰੱਖੀ ਹੋਈ ਹੈ, ਨਿਸ਼ਾਨਾ ਬੰਨ੍ਹ ਕੇ ਰੱਖੀ ਹੋਈ ਹੈ।
SikhNet (Spanish)pero en tu corazón has desenvainado la espada,
ਪਰ ਦਰਬੁ ਹਿਰਨ ਕੀ ਬਾਨੀ ॥੨॥
par darab hiran kee baanee |2|
Sant Singh KhalsaYou routinely steal the property of others. ||2||
Manmohan SinghIt is thy habit to snatch others wealth.
Manmohan Singh (Punjabi)ਤੇਰੀ ਆਦਤ ਦਿਲ ਵਿੱਚ ਹੋਰਨਾਂ ਦਾ ਧਨ ਖੋਹਣ-ਖਿੰਜਣ ਦੀ ਹੈ।
Fareedkot Teekaਪਰ ਦਰਬ ਹਿਰਨੇ ਕੀ ਬਾਣੀ ਬੋਲਤਾ ਹੈਂ॥
Prof. Sahib Singhਤੇ ਤੈਨੂੰ ਪਰਾਇਆ ਧਨ ਠੱਗਣ ਦੀ ਆਦਤ ਪਈ ਹੋਈ ਹੈ ॥੨॥ਪਦ ਅਰਥ ਦਰਬੁ = ਧਨ। ਹਿਰਨ = ਚੁਰਾਉਣਾ। ਬਾਨੀ = ਆਦਤ ॥੨॥
SikhNet (Spanish)como rutina robas la propiedad de otros. (2)
ਸਿਲ ਪੂਜਸਿ; ਚਕ੍ਰ ਗਣੇਸੰ ॥
sil poojas; chakr ganesan |
Sant Singh KhalsaYou worship the stone idol, and paint ceremonial marks of Ganesha.
Manmohan SinghThou adore the stone-image and, on thy body, make the mark of the elephant headed god.
Manmohan Singh (Punjabi)ਤੂੰ ਪੱਥਰ ਦੀ ਮੂਰਤੀ ਨੂੰ ਪੂਜਦਾ ਹੈ ਅਤੇ ਆਪਣੀ ਦੇਹ ਤੇ ਹਾਥੀ ਦੇ ਸਿਰ ਵਾਲੇ ਦੇਵਤੇ ਦੇ ਚਿੰਨ੍ਹ ਲਾਉਂਦਾ ਹੈ।
Fareedkot Teekaਪੁਨਾ (ਸਿਲਿ) ਸਾਲਗਰਾਮ ਪੂਜਤਾ ਹੈਂ ਔ ਗਣੇਸ ਚਕਰ, ਵਾ ਗਣੇਸ ਕੀ ਪੂਜਾ ਕਰਦਾ ਦਵਾਰਕਾ ਮੇਂ ਜਾਇ ਕਰ (ਚਕ੍ਰ) ਛਾਪੇ ਆਦੀ ਲਗਾਵਤਾ ਹੈਂ॥
Prof. Sahib Singh(ਹੇ ਲੰਪਟ!) ਤੂੰ ਸਿਲਾ ਪੂਜਦਾ ਹੈਂ, ਸਰੀਰ ਉੱਤੇ ਤੂੰ ਗਣੇਸ਼ ਦੇਵਤੇ ਦੇ ਨਿਸ਼ਾਨ ਬਣਾਏ ਹੋਏ ਹਨ,
SikhNet (Spanish)Alabas al ídolo de piedra, y te pintas marcas de ceremonia de Ganesha.
ਨਿਸਿ ਜਾਗਸਿ; ਭਗਤਿ ਪ੍ਰਵੇਸੰ ॥
nis jaagas; bhagat pravesan |
Sant Singh KhalsaYou remain awake throughout the night, pretending to worship God.
Manmohan SinghThou remain awake at night to show that thou have entered the Lord's loving adoration.
Manmohan Singh (Punjabi)ਇਹ ਵਿਖਾਵਾ ਕਰਨ ਲਈ ਕਿ ਤੂੰ ਪ੍ਰਭੂ ਦੀ ਪ੍ਰੇਮਮਈ ਉਪਾਸ਼ਨਾ ਅੰਦਰ ਦਾਖਲ ਹੋ ਗਿਆ ਹੈ, ਤੂੰ ਰਾਤ ਨੂੰ ਜਾਗਦਾ ਰਹਿੰਦਾ ਹੈ।
Fareedkot Teekaਰਾਤ੍ਰੀ ਮੇਂ ਜਾਗਤਾ ਹੈਂ, ਅਪਨੇ ਮੇਂ ਭਗਤੀ ਕਾ ਪਰਵੇਸ ਹੂਆ ਦਿਖਲਾਵਤਾ ਹੈਂ॥
Prof. Sahib Singhਰਾਤ ਨੂੰ ਰਾਸਾਂ ਵਿਚ (ਭਗਤੀ ਵਜੋਂ) ਜਾਗਦਾ ਭੀ ਹੈਂ, ਉਥੇ ਪੈਰਾਂ ਨਾਲ ਤੂੰ ਨੱਚਦਾ ਹੈਂ,ਪਦ ਅਰਥ ਨਿਸਿ = ਰਾਤ ਨੂੰ। ਭਗਤਿ = ਰਾਸਾਂ ਦੀ ਭਗਤੀ।
SikhNet (Spanish)Permaneces despierto en la noche pretendiendo alabar a Dios,
ਪਗ ਨਾਚਸਿ; ਚਿਤੁ ਅਕਰਮੰ ॥
pag naachas; chit akaraman |
Sant Singh KhalsaYou dance, but your consciousness is filled with evil.
Manmohan SinghThou dance with thine foot, however, thy mind is engrossed in evil deeds.
Manmohan Singh (Punjabi)ਤੂੰ ਆਪਣੇ ਪੈਰਾਂ ਨਾਲ ਨੱਚਦਾ ਹੈ ਪ੍ਰੰਤੂ ਤੇਰਾ ਮਨ ਕੁਕਰਮਾ ਅੰਦਰ ਖਚਤ ਹੋਇਆ ਹੈ।
Fareedkot Teekaਪੈਰੋਂ ਕਰ ਕੇ ਤੌ ਤੂੰ ਨਾਚਤਾ ਹੈਂ ਔ ਚਿਤ ਕੁਕਰਮੋਂ ਮੇਂ ਲਗਾ ਹੂਆ ਹੈ॥
Prof. Sahib Singhਪਰ ਤੇਰਾ ਚਿੱਤ ਮੰਦੇ ਕਰਮਾਂ ਵਿਚ ਹੀ ਮਗਨ ਰਹਿੰਦਾ ਹੈ,ਪਦ ਅਰਥ ਪਗ = ਪੈਰਾਂ ਨਾਲ। ਅਕਰਮੰ = ਮੰਦੇ ਕੰਮਾਂ ਵਿਚ।
SikhNet (Spanish)bailas pero tu conciencia está llena de maldad.
ਏ ਲੰਪਟ; ਨਾਚ ਅਧਰਮੰ ॥੩॥
e lanpatt; naach adharaman |3|
Sant Singh KhalsaYou are lewd and depraved - this is such an unrighteous dance! ||3||
Manmohan SinghO libertine, thy dancing is wicked.
Manmohan Singh (Punjabi)ਹੇ ਬਦਕਾਰ! ਨਾਪਾਕ ਹੈ ਤੇਰੀ ਨਿਰਤਕਾਰੀ।
Fareedkot Teekaਤਾਂ ਤੇ ਹੇ ਵਿਸਿਅਹੁ ਮੇਂ ਲੰਪਟ ਹੂਏ ਹੂਏ! ਇਹੁ ਤੇਰਾ ਨਾਚ ਕਰਨਾ ਅਧਰਮ ਰੂਪ ਹੈ॥੩॥
Prof. Sahib Singhਹੇ ਲੰਪਟ! ਇਹ ਨਾਚ ਕੋਈ ਧਰਮ (ਦਾ ਕੰਮ) ਨਹੀਂ ਹੈ ॥੩॥ਪਦ ਅਰਥ ਏ ਲੰਪਟ = ਹੇ ਵਿਸ਼ਈ! ਅਧਰਮੰ = ਧਰਮ ਲਈ ਨਹੀਂ ॥੩॥
SikhNet (Spanish)Con tal engaño y depravación, tu baile se vuelve horrible. (3)
ਮ੍ਰਿਗ ਆਸਣੁ; ਤੁਲਸੀ ਮਾਲਾ ॥
mrig aasan; tulasee maalaa |
Sant Singh KhalsaYou sit on a deer-skin, and chant on your mala.
Manmohan SinghThou sit on the deer-skin and tell the rosary of sweet basil.
Manmohan Singh (Punjabi)ਤੂੰ ਮਿਰਗ-ਛਾਲਾ ਉਤੇ ਬਹਿੰਦਾ ਹੈ ਅਤੇ ਨਿਆਜਬੇ ਦੀ ਜਪਣੀ ਫੇਰਦਾ ਹੈ।
Fareedkot Teekaਮਿਰਗ ਕੇ ਮਿਰਗਾਨ ਕਾ ਤੋ ਆਸਣ ਦੀਆ ਹੈ ਔ ਤੁਲਸੀ ਕੀ ਮਾਲਾ ਹਾਥ ਮੇਂ ਧਾਰੀ ਹੂਈ ਹੈ॥
Prof. Sahib Singh(ਪੂਜਾ ਪਾਠ ਵੇਲੇ) ਤੂੰ ਹਿਰਨ ਦੀ ਖੱਲ ਦਾ ਆਸਣ (ਵਰਤਦਾ ਹੈਂ), ਤੁਲਸੀ ਦੀ ਮਾਲਾ ਤੇਰੇ ਪਾਸ ਹੈ,ਪਦ ਅਰਥ ਮ੍ਰਿਗ = ਹਿਰਨ।
SikhNet (Spanish)Te sientas en tu piel a meditar en tu Mala, te pones el tilak, l
ਕਰ ਊਜਲ; ਤਿਲਕੁ ਕਪਾਲਾ ॥
kar aoojal; tilak kapaalaa |
Sant Singh KhalsaYou put the sacred mark, the tilak, on your forehead.
Manmohan SinghThou put a bright sacred mark on thy brow.
Manmohan Singh (Punjabi)ਤੂੰ ਆਪਣੇ ਮੱਥੇ ਤੇ ਚਮਕੀਲਾ ਟਿੱਕਾ ਲਾਉਂਦਾ ਹੈ।
Fareedkot Teekaਮਸਤਕ ਪਰ ਉਜਲ ਚੰਦਨ ਕਾ ਤਿਲਕ ਕੀਆ ਹੂਆ ਹੈ॥
Prof. Sahib Singhਸਾਫ਼ ਹੱਥਾਂ ਨਾਲ ਤੂੰ ਮੱਥੇ ਉੱਤੇ ਤਿਲਕ ਲਾਂਦਾ ਹੈਂ,ਪਦ ਅਰਥ ਕਰ ਊਜਲ = ਸਾਫ਼ ਹੱਥਾਂ ਨਾਲ। ਕਪਾਲਾ = ਮੱਥੇ ਉੱਤੇ।
SikhNet (Spanish)a marca sagrada sobre tu frente, llevas el rosario de Shiva alrededor de tu cuello,
ਰਿਦੈ ਕੂੜੁ; ਕੰਠਿ ਰੁਦ੍ਰਾਖੰ ॥
ridai koorr; kantth rudraakhan |
Sant Singh KhalsaYou wear the rosary beads of Shiva around your neck, but your heart is filled with falsehood.
Manmohan SinghWhile within thy mind is falsehood, on thy neck, thou wear the rosary of eleocarpus.
Manmohan Singh (Punjabi)ਤੇਰੇ ਮਨ ਅੰਦਰ ਤਾਂ ਝੂਠ ਹੈ ਪ੍ਰੰਤੂ ਆਪਣੀ ਗਰਦਨ ਉਦਾਲੇ ਤੂੰ ਰੁਦਰ ਦੀ ਮਾਲਾ ਪਾਉਂਦਾ ਹੈ।
Fareedkot Teekaਰਿਦੇ ਮੇਂ ਝੂਠੇ ਸੰਕਲਪ ਧਾਰੇ ਹੈਂ ਔ ਕੰਠ ਮੇਂ ਰੁਦਰਾਖ ਕੀ ਮਾਲਾ ਪਹਿਰੀ ਹੈ॥
Prof. Sahib Singhਗਲ ਵਿਚ ਤੂੰ ਰੁਦ੍ਰਾਖ ਦੀ ਮਾਲਾ ਪਾਈ ਹੋਈ ਹੈ, ਪਰ ਤੇਰੇ ਹਿਰਦੇ ਵਿਚ ਠੱਗੀ ਹੈ।ਪਦ ਅਰਥ ਕੰਠਿ = ਗਲ ਵਿਚ।
SikhNet (Spanish)pero mira, tu corazón está lleno de falsedad
ਰੇ ਲੰਪਟ; ਕ੍ਰਿਸਨੁ ਅਭਾਖੰ ॥੪॥
re lanpatt; krisan abhaakhan |4|
Sant Singh KhalsaYou are lewd and depraved - you do not chant God's Name. ||4||
Manmohan SinghO sinner, thou recite not the Lord's Name.
Manmohan Singh (Punjabi)ਹੇ ਪਾਪੀ! ਤੂੰ ਸਾਹਿਬ ਦੇ ਨਾਮ ਦਾ ਉਚਾਰਨ ਨਹੀਂ ਕਰਦਾ।
Fareedkot Teekaਰੇ ਵਿਸ਼ਿਅਹੁ ਮੇਂ ਲੰਪਟਿ ਕ੍ਰਿਸ਼ਨ ਸੋ ਤੂੰ ਅਭਾਖ ਹੈਂ, ਭਾਵ ਯੇਹਿ ਤਿਸ ਕੇ ਨਾਮ ਕੋ ਪ੍ਰੇਮ ਸੇ ਨਹੀਂ ਉਚਾਰਨ ਕਰਤਾ ਹੈਂ॥੪॥
Prof. Sahib Singh(ਹੇ ਲੰਪਟ!) ਤੂੰ ਹਰੀ ਨੂੰ ਸਿਮਰ ਨਹੀਂ ਰਿਹਾ ਹੈਂ ॥੪॥ਪਦ ਅਰਥ ਕ੍ਰਿਸਨੁ = ਪਰਮਾਤਮਾ। ਅਭਾਖੰ = ਅ-ਭਾਖੰ, ਨਹੀਂ ਬੋਲਦਾ, ਨਹੀਂ ਸਿਮਰਦਾ ॥੪॥
SikhNet (Spanish)y en tu depravación no cantas el Nombre de Dios. (4)
ਜਿਨਿ ਆਤਮ ਤਤੁ; ਨ ਚੀਨੑਿਆ ॥
jin aatam tat; na cheenaa |
Sant Singh KhalsaWhoever does not realize the essence of the soul
Manmohan SinghWhosoever realises not the real soul;
Manmohan Singh (Punjabi)ਜੋ ਕੋਈ ਅਸਲੀ ਆਤਮਾ ਨੂੰ ਅਨੁਭਵ ਨਹੀਂ ਕਰਦਾ,
Fareedkot Teekaਤਾਂ ਤੇ ਹੇ ਭਾਈ! ਜਿਨੋਂ ਨੇ ਆਪਨੇ ਆਪ ਸਾਰ ਸਰੂਪ ਕੋ ਨਹੀਂ ਜਾਣਿਆ ਹੈ॥
Prof. Sahib Singhਇਹ ਗੱਲ ਸੱਚ ਹੈ ਕਿ ਜਿਸ ਮਨੁੱਖ ਨੇ ਆਤਮਾ ਦੀ ਅਸਲੀਅਤ ਨੂੰ ਨਹੀਂ ਪਛਾਣਿਆ,ਪਦ ਅਰਥ ਜਿਨਿ = ਜਿਸ ਮਨੁੱਖ ਨੇ। ਤਤੁ = ਅਸਲੀਅਤ।
SikhNet (Spanish)Quien no toma conciencia de la Esencia del Alma,
ਸਭ ਫੋਕਟ ਧਰਮ; ਅਬੀਨਿਆ ॥
sabh fokatt dharam; abeeniaa |
Sant Singh Khalsaall his religious actions are hollow and false.
Manmohan Singhvain and blind are all his religious deeds.
Manmohan Singh (Punjabi)ਵਿਅਰਥ ਅਤੇ ਅੰਨ੍ਹੇ ਹਨ ਉਸ ਦੇ ਸਾਰੇ ਧਾਰਮਕ ਸੰਸਕਾਰ।
Fareedkot Teekaਤਿਨ ਅਗ੍ਯਾਨ ਕਰ (ਅਬੀਨਿਆ) ਅੰਧਿਓਂ ਕੇ ਸੰਪੂਰਨ ਪਖੰਡ ਕਰਮ (ਫੋਕਟ) ਫੋਕ ਰੂਪ ਅਰਥਾਤ ਨਿਸਫਲ ਹੈਂ॥☬ਐਸੇ ਬਚਨ ਸੁਨ ਕਰ ਵੈਸ਼ਨੋ ਸਰਣ ਹੋ ਕਰ ਪੂਛਤਾ ਭ੍ਯਾ: ਪ੍ਰਮੇਸ੍ਵਰ ਕੇ ਮਿਲਨੇ ਕਾ ਕੌਨ ਮਾਰਗ ਹੈ? ਤਬ ਭਗਤ ਜੀ ਕਹਿਤੇ ਹੈਂ:
Prof. Sahib Singhਉਸ ਅੰਨ੍ਹੇ ਦੇ ਸਾਰੇ ਕਰਮ-ਧਰਮ ਫੋਕੇ ਹਨ।ਪਦ ਅਰਥ ਅਬੀਨਿਆ = ਅੰਨ੍ਹੇ ਦੇ।
SikhNet (Spanish)todos sus ritos religiosos son falsos y vacíos.
ਕਹੁ ਬੇਣੀ; ਗੁਰਮੁਖਿ ਧਿਆਵੈ ॥
kahu benee; guramukh dhiaavai |
Sant Singh KhalsaSays Baynee, as Gurmukh, meditate.
Manmohan SinghSays Beni, meditate thou on thy Lord, by the Guru's grace.
Manmohan Singh (Punjabi)ਬੇਣੀ ਜੀ ਆਖਦੇ ਹਨ, ਗੁਰਾਂ ਦੀ ਦਇਆ ਦੁਆਰਾ ਤੂੰ ਆਪਣੇ ਸਾਹਿਬ ਦਾ ਸਿਮਰਨ ਕਰ।
Fareedkot Teekaਸ੍ਰੀ ਬੇਣੀ ਜੀ ਕਹਿਤੇ ਹੈਂ: ਹੇ ਭਾਈ! ਗੁਰੋਂ ਦ੍ਵਾਰੇ ਵਾਹਿਗੁਰੂ ਕੇ ਨਾਮ ਕੋ ਧਿਆਵਣਾ ਕਰੇ ਤਬ ਸਰੂਪ ਕੀ ਪ੍ਰਾਪਤੀ ਹੋਤੀ ਹੈ॥
Prof. Sahib Singhਬੇਣੀ ਆਖਦਾ ਹੈ- ਉਹੀ ਮਨੁੱਖ ਸਿਮਰਨ ਕਰਦਾ ਹੈ ਜੋ ਗੁਰੂ ਦੇ ਸਨਮੁਖ ਹੁੰਦਾ ਹੈ,ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ।
SikhNet (Spanish)Dice Beni, como Gurmukj medita,
ਬਿਨੁ ਸਤਿਗੁਰ; ਬਾਟ. ਨ ਪਾਵੈ ॥੫॥੧॥
bin satigur; baatt. na paavai |5|1|
Sant Singh KhalsaWithout the True Guru, you shall not find the Way. ||5||1||
Manmohan SinghWithout the true Guru, thou shall find not the way.
Manmohan Singh (Punjabi)ਸੱਚੇ ਗੁਰਾਂ ਦੇ ਬਗੈਰ ਤੈਨੂੰ ਰਸਤਾ ਨਹੀਂ ਲੱਭਣਾ।
Fareedkot Teekaਸਤਿਗੁਰੋਂ ਤੇ ਬਿਨਾਂ ਪ੍ਰਮੇਸ੍ਵਰ ਕੋ ਪਾਵਣੇ ਕਾ ਮਾਰਗ ਇਹੁ ਜੀਵ ਨਹੀਂ ਪਾਵਤਾ ਹੈ, ਤਾਂ ਤੇ ਸਤਿਗੁਰੋਂ ਕੀ ਸਰਨ ਹੋ॥੫॥੧॥☬ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਉਪਦੇਸ਼ ਕਰਤੇ ਹੈਂ:
Prof. Sahib Singhਗੁਰੂ ਤੋਂ ਬਿਨਾ ਜ਼ਿੰਦਗੀ ਦਾ ਸਹੀ ਰਾਹ ਨਹੀਂ ਲੱਭਦਾ ॥੫॥੧॥ਪਦ ਅਰਥ ਬਾਟ = ਜੀਵਨ ਦਾ ਸਹੀ ਰਸਤਾ।੫ ॥੫॥੧॥
* ਨੋਟ: ਇਸ ਸ਼ਬਦ ਦੇ ਲਫ਼ਜ਼ਾਂ ਨੂੰ ਰਤਾ ਗਹੁ ਨਾਲ ਵੇਖੋ; ਕਿਸੇ ਚੰਗੇ ਵਿਦਵਾਨ ਦੇ ਮੂੰਹੋਂ ਨਿਕਲੇ ਦਿੱਸਦੇ ਹਨ। ਬੇਣੀ ਜੀ ਜਾਤਿ ਦੇ ਬ੍ਰਾਹਮਣ ਸਨ, ਵਿਦਵਾਨ ਬ੍ਰਾਹਮਣ ਸਨ। ਬ੍ਰਾਹਮਣ ਦੇ ਵਿਛਾਏ ਹੋਏ ਕਰਮ-ਕਾਂਡ ਦੇ ਜਾਲ ਨੂੰ ਨਸ਼ਰ ਕਰ ਰਹੇ ਹਨ। ਇਹ ਸੂਰਮੇ ਮਰਦ ਦਾ ਹੀ ਕੰਮ ਹੋ ਸਕਦਾ ਸੀ ਕਿ ਆਪਣੇ ਜਾਤਿ-ਭਾਈ ਬ੍ਰਾਹਮਣਾਂ ਦੇ ਨਾਲ ਮਿਲ ਕੇ ਇਸ ਕਰਮ-ਕਾਂਡੀ ਜਾਲ ਤੋਂ ਮਾਇਕ ਉਠਾਣ ਦੇ ਥਾਂ, ਬੇਣੀ ਜੀ ਨੇ ਇਸ ਦਾ ਥੋਥਾ-ਪਨ ਜ਼ਾਹਰ ਕਰ ਦਿੱਤਾ। ਇਸ ਸੂਰਮੇ ਮਰਦ ਦੀ ਇਹ ਦਲੇਰੀ ਹੀ ਸੀ, ਜਿਸ ਨੇ ਸਤਿਗੁਰੂ ਨਾਨਕ ਪਾਤਿਸ਼ਾਹ ਦੇ ਹਿਰਦੇ ਵਿਚ ਖਿੱਚ ਪਾਈ। ਪਹਿਲੀ 'ਉਦਾਸੀ' ਵਿਚ ਗੁਰੂ ਨਾਨਕ ਸਾਹਿਬ ਨੇ ਬੇਣੀ ਜੀ ਦੇ ਸ਼ਬਦ ਲਿਆਂਦੇ ਸਨ, ਅਤੇ ਆਪਣੀ ਬਾਣੀ ਨਾਲ ਸਾਂਭ ਕੇ ਰੱਖੇ ਸਨ। ਬੇਣੀ ਜੀ ਕਿਸੇ ਪਖੰਡੀ ਦਾ ਨਕਸ਼ਾ ਖਿੱਚ ਰਹੇ ਹਨ ਕਿ ਕਿਵੇਂ ਬਾਹਰੋਂ ਧਾਰਮਿਕ ਭੇਖ ਧਾਰ ਕੇ ਅੰਦਰੋਂ ਕਾਤੀ ਚਲਾਂਦਾ ਹੈ। ਇਸੇ ਹੀ ਰਾਗ ਵਿਚ ਸਤਿਗੁਰੂ ਨਾਨਕ ਦੇਵ ਜੀ ਦਾ ਸ਼ਬਦ ਨੰ: ੧੪ ਗਹੁ ਨਾਲ ਪੜ੍ਹ ਕੇ ਵੇਖੋ। ਇਹਨਾਂ ਦੋਹਾਂ ਸ਼ਬਦਾਂ ਵਿਚ ਬੜੀ ਡੂੰਘੀ ਸਾਂਝ ਹੈ: (੧) ਦੋਹਾਂ ਸ਼ਬਦਾਂ ਦੇ ਪੰਜ ਪੰਜ ਬੰਦ ਹਨ, (੨) ਹਰੇਕ ਬੰਦ ਵਿਚ ਚਾਰ ਚਾਰ ਤੁਕਾਂ ਹਨ, (੩) ਤੁਕਾਂ ਦੀ ਬਨਾਵਟ ਤਕਰੀਬਨ ਇਕੋ ਜਿਹੀ ਹੈ, (੪) ਬੇਣੀ ਜੀ ਤਾਂ ਕਿਸੇ ਪਖੰਡੀ ਦਾ ਹਾਲ ਦੱਸਦੇ ਹਨ, ਗੁਰੂ ਨਾਨਕ ਦੇਵ ਜੀ 'ਗੁਰਮੁਖ' ਦਾ ਜੀਵਨ ਬਿਆਨ ਕਰਦੇ ਹਨ; ਵੇਖੋ ਟਾਕਰਾ ਕਰ ਕੇ- . . ਬੇਣੀ ਜੀ . . ਗੁਰੂ ਨਾਨਕ ਸਾਹਿਬ (ੳ) ਪਖੰਡੀ ਦੇ
SikhNet (Spanish)pues sin el Guru Verdadero, no podrás encontrar el Camino. (5-1)