ੴ

ਸਿੱਖਬਾਣੀ · SikhBani

Ang 1352

Sri Guru Granth Sahib · Raag Jaijaavantee · 4 shabads, 29 lines
Translations
Shabad Guru Tegh Bahadur Ji Raag Jaijaavantee

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥

ik oankaar sat naam karataa purakh nirbhau niravair akaal moorat ajoonee saibhan gur prasaad |

Sant Singh KhalsaOne Universal Creator God. Truth Is The Name. Creative Being Personified. No Fear. No Hatred. Image Of The Undying. Beyond Birth. Self-Existent. By Guru's Grace:
Manmohan SinghThere is but one God. True is His Name, Creative His personality and Immortal His form. He is without fear, sans enmity, beyond birth and self-illumined. By the Guru's grace He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ, ਸੱਚਾ ਹੈ ਉਸ ਦਾ ਨਾਮ, ਰਚਨਹਾਰ ਉਸ ਦੀ ਵਿਅੱਕਤੀ ਅਤੇ ਅਮਰ ਉਸ ਦਾ ਸਰੂਪ। ਉਹ ਭੈ-ਰਹਿਤ, ਦੁਸ਼ਮਣੀ-ਰਹਿਤ ਅਜਨਮਾ ਅਤੇ ਸਵੈ-ਪ੍ਰਕਾਸ਼ਵਾਨ ਹੈ। ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ 'ਹੋਂਦ ਵਾਲਾ' ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਜੋ ਸਭ ਵਿਚ ਵਿਆਪਕ ਹੈ, ਭੈ ਤੋਂ ਰਹਿਤ ਹੈ, ਵੈਰ-ਰਹਿਤ ਹੈ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, (ਭਾਵ, ਜਿਸ ਦਾ ਸਰੀਰ ਨਾਸ-ਰਹਿਤ ਹੈ), ਜੋ ਜੂਨਾਂ ਵਿਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Por la Gracia del Ser Supremo, el Eterno, Todo Prevaleciente, Purusha, el Creador, Sin Miedo, Sin Enojo, el Ser Más Allá del Tiempo, No Encarnado, Auto Existente, el Iluminador.

ਰਾਗੁ ਜੈਜਾਵੰਤੀ ਮਹਲਾ ੯ ॥

raag jaijaavantee mahalaa 9 |

Sant Singh KhalsaRaag Jaijaavantee, Ninth Mehl:
Manmohan SinghRag Jaijawanti, 9th Guru.
Manmohan Singh (Punjabi)ਰਾਗੁ ਜੈਜਾਵੰਤੀ ਨੌਵੀਂ ਪਾਤਿਸ਼ਾਹੀ।
Prof. Sahib Singhਰਾਗ ਜੈਜਾਵੰਤੀ ਵਿੱਚ ਗੁਰੂ ਤੇਗਬਹਾਦਰ ਜੀ ਦੀ ਬਾਣੀ।
SikhNet (Spanish)Rag Yeyavanti, Mejl Guru Teg Bajadur, Noveno Canal Divino.

ਰਾਮੁ ਸਿਮਰਿ. ਰਾਮੁ ਸਿਮਰਿ; ਇਹੈ ਤੇਰੈ ਕਾਜਿ ਹੈ ॥

raam simar. raam simar; ihai terai kaaj hai |

Sant Singh KhalsaMeditate in remembrance on the Lord - meditate on the Lord; this alone shall be of use to you.
Manmohan SinghContemplate thou thy Lord, yea, contemplate thou thy Lord. This alone shall be of avail unto thee.
Manmohan Singh (Punjabi)ਤੂੰ ਆਪਣੇ ਸਾਹਿਬ ਦਾ ਸਿਮਰਨ ਕਰ, ਹਾਂ ਤੂੰ ਆਪਣੇ ਸਾਹਿਬ ਦਾ ਸਿਮਰਨ ਕਰ। ਕੇਵਲ ਇਹ ਹੀ ਤੇਰੇ ਕੰਮ ਆਊਗਾ।
Fareedkot Teekaਹੇ ਭਾਈ! ਮਨ, ਬਾਣੀ ਕਰ ਸਦਾ ਰਾਮ ਕੇ ਨਾਮ ਕਾ ਹੀ ਸਿਮਰਨੁ ਕਰੁ। ਇਹੀ ਸਿਮਰਨ ਤੇਰੇ ਕਾਂਮ ਆਵੇਗਾ॥
Prof. Sahib Singhਪਰਮਾਤਮਾ (ਦਾ ਨਾਮ) ਸਿਮਰਿਆ ਕਰ, ਪਰਮਾਤਮਾ ਦਾ ਨਾਮ ਸਿਮਰਿਆ ਕਰ! ਇਹ (ਸਿਮਰਨ) ਹੀ ਤੇਰੇ ਕੰਮ ਵਿਚ (ਆਉਣ ਵਾਲਾ) ਹੈ।

ਪਦ ਅਰਥ ਸਿਮਰਿ = ਸਿਮਰਿਆ ਕਰ। ਇਹੈ = ਇਹ (ਸਿਮਰਨ) ਹੀ। ਤੇਰੈ ਕਾਜਿ = ਤੇਰੇ ਕੰਮ ਵਿਚ (ਆਉਣ ਵਾਲਾ)।

SikhNet (Spanish)Habita en Tu Dios, es lo Único que vale la pena hacer,

ਮਾਇਆ ਕੋ ਸੰਗੁ ਤਿਆਗੁ; ਪ੍ਰਭ ਜੂ ਕੀ ਸਰਨਿ ਲਾਗੁ ॥

maaeaa ko sang tiaag; prabh joo kee saran laag |

Sant Singh KhalsaAbandon your association with Maya, and take shelter in the Sanctuary of God.
Manmohan SinghAbandon thou the association of worldly valuables and repair to the Reverend Lord's refuge.
Manmohan Singh (Punjabi)ਤੂੰ ਸੰਸਾਰੀ ਪਦਾਰਥ ਦੀ ਸੰਗਤ ਨੂੰ ਛੱਡ ਦੇ ਅਤੇ ਪੂਜਯ ਪ੍ਰਭੂ ਦੀ ਪਨਾਹ ਲੈ।
Fareedkot Teekaਤਾਂ ਤੇ ਮਾਯਾ ਕੇ ਸੰਗ ਕੌ ਤਿਆਗ ਕਰ ਕੇ ਪ੍ਰਭੂ ਜੀ ਕੀ ਸਰਨ ਮੇਂ ਲਾਗੁ॥
Prof. Sahib Singhਮਾਇਆ ਦਾ ਮੋਹ ਛੱਡ ਦੇਹ, ਪਰਮਾਤਮਾ ਦੀ ਸਰਨ ਪਿਆ ਰਹੁ।

ਪਦ ਅਰਥ ਕੋ = ਦਾ। ਸੰਗੁ = ਸਾਥ, ਮੋਹ। ਲਾਗੁ = ਪਿਆ ਰਹੁ।

SikhNet (Spanish)rompe tus amarras con Maya y póstrate a los Pies del Refugio de Dios,

ਜਗਤ ਸੁਖ. ਮਾਨੁ ਮਿਥਿਆ; ਝੂਠੋ ਸਭ ਸਾਜੁ ਹੈ ॥੧॥ ਰਹਾਉ ॥

jagat sukh. maan mithiaa; jhoottho sabh saaj hai |1| rahaau |

Sant Singh KhalsaRemember that the pleasures of the world are false; this whole show is just an illusion. ||1||Pause||
Manmohan SinghBe sure that the pleasures of the world are false and the entire paraphernalia is but an illusion. Pause.
Manmohan Singh (Punjabi)ਤੂੰ ਜਾਨ ਲੈ ਕਿ ਸੰਸਾਰ ਦੀਆਂ ਰੰਗ-ਰਲੀਆਂ ਕੂੜੀਆਂ ਹਨ ਅਤੇ ਸਮੂਹ ਅਡੰਬਰ ਨਿਰਾ ਪੂਰਾ ਦ੍ਰਿਸ਼ਅਕ ਧੋਖਾ ਹੀ ਹੈ। ਠਹਿਰਾਉ।
Fareedkot Teekaਜਗਤ ਕੇ ਸੰਪੂਰਨ ਸੁਖੋਂ ਕੋ (ਮਿਥਿਆ) ਝੂਠੇ ਕਰ ਕੇ ਮਾਨ, ਕਿਉਂਕਿ ਇਹੁ ਜਿਤਨਾ ਸਾਜੁ ਦ੍ਰਿਸਟ ਆਵਤਾ ਹੈ, ਸੋ ਸਭ ਝੂਠਾ ਹੀ ਹੈ॥੧॥ ਰਹਾਉ ॥
Prof. Sahib Singhਦੁਨੀਆ ਦੇ ਸੁਖਾਂ ਨੂੰ ਨਾਸਵੰਤ ਸਮਝ! ਜਗਤ ਦਾ ਇਹ ਸਾਰਾ ਪਸਾਰਾ (ਹੀ) ਸਾਥ ਛੱਡ ਜਾਣ ਵਾਲਾ ਹੈ ॥੧॥ ਰਹਾਉ ॥

ਪਦ ਅਰਥ ਮਾਨੁ = ਮੰਨ, ਸਮਝ ਲੈ। ਮਿਥਿਆ = ਨਾਸਵੰਤ। ਸਾਜੁ = ਜਗਤ-ਪਸਾਰਾ ॥੧॥ ਰਹਾਉ ॥

SikhNet (Spanish)siente que los placeres mundanos son vanos y fútiles, pues en verdad son pura ilusión. (1-Pausa)

ਸੁਪਨੇ ਜਿਉ ਧਨੁ ਪਛਾਨੁ; ਕਾਹੇ ਪਰਿ ਕਰਤ ਮਾਨੁ ॥

supane jiau dhan pachhaan; kaahe par karat maan |

Sant Singh KhalsaYou must understand that this wealth is just a dream. Why are you so proud?
Manmohan SinghConsider thy wealth as just a dream. Why do thou take pride.
Manmohan Singh (Punjabi)ਆਪਣੀ ਦੌਲਤ ਨੂੰ ਕੇਵਲ ਸੁਫਨੇ ਦੀ ਤਰ੍ਹਾਂ ਜਾਨ। ਤੂੰ ਕਾਹਦੇ ਉਤੋਂ ਹੰਕਾਰ ਕਰਦਾ ਹੈਂ।
Fareedkot Teekaਹੇ ਭਾਈ! ਇਸ ਧਨ ਕੋ ਸ੍ਵਪਨਵਤ ਝੂਠਾ ਹੀ ਪਛਾਨ। ਕਿਸ ਬਾਤ ਪਰ ਤੂੰ (ਮਾਨੁ) ਹੰਕਾਰ ਕਰਤਾ ਹੈਂ?
Prof. Sahib Singhਇਸ ਧਨ ਨੂੰ ਸੁਪਨੇ (ਵਿਚ ਮਿਲੇ ਪਦਾਰਥਾਂ) ਵਾਂਗ ਸਮਝ, ਤੂੰ ਕਾਹਦੇ ਉੱਤੇ ਅਹੰਕਾਰ ਕਰਦਾ ਹੈਂ?

ਪਦ ਅਰਥ ਕਾਹੇ ਪਰਿ = ਕਾਹਦੇ ਉੱਤੇ? ਮਾਨੁ = ਅਹੰਕਾਰ।

SikhNet (Spanish)Las riquezas son como soñar manjares, ¿por qué tomar orgullo en ellos, oh mortal?

ਬਾਰੂ ਕੀ ਭੀਤਿ ਜੈਸੇ; ਬਸੁਧਾ ਕੋ ਰਾਜੁ ਹੈ ॥੧॥

baaroo kee bheet jaise; basudhaa ko raaj hai |1|

Sant Singh KhalsaThe empires of the earth are like walls of sand. ||1||
Manmohan SinghThe empire of the earth is like the wall of sand.
Manmohan Singh (Punjabi)ਪ੍ਰਿਥਵੀ ਦੀ ਪਾਤਿਸ਼ਾਹੀ ਰੇਤੇ ਦੀ ਕੰਧ ਦੀ ਮਾਨੰਦ ਹੈ।
Fareedkot Teeka(ਬਾਰੂ) ਮੋਟੇ ਰੇਤੇ ਕੀ ਦੀਵਾਰ ਜੈਸੇ ਇਸਥਿਤ ਨਹੀਂ ਰਹਿਤੀ ਤੈਸੇ ਹੀ ਇਹੁ (ਬਸੁਧਾ) ਪ੍ਰਿਥਵੀ ਕਾ ਰਾਜੁ ਹੈ, ਭਾਵ ਏਹ ਖਿ੍ਯਨ ਭੰਗਰ ਹੈ॥੧॥
Prof. Sahib Singh(ਸਾਰੀ) ਧਰਤੀ ਦਾ ਰਾਜ (ਭੀ) ਰੇਤ ਦੀ ਕੰਧ ਵਰਗਾ ਹੀ ਹੈ ॥੧॥

ਪਦ ਅਰਥ ਬਾਰੂ = ਰੇਤ। ਭੀਤਿ = ਕੰਧ। ਬਸੁਧਾ = ਧਰਤੀ। ਕੋ = ਦਾ ॥੧॥

SikhNet (Spanish)Las reglas del mundo son como murallas de arena. (1)

ਨਾਨਕੁ ਜਨੁ ਕਹਤੁ ਬਾਤ; ਬਿਨਸਿ ਜੈਹੈ ਤੇਰੋ ਗਾਤੁ ॥

naanak jan kehat baat; binas jaihai tero gaat |

Sant Singh KhalsaServant Nanak speaks the Truth: your body shall perish and pass away.
Manmohan SinghSlave Nanak recites the true thing; thy body, O man, must perish away ultimately.
Manmohan Singh (Punjabi)ਗੋਲਾ ਨਾਨਕ ਸੱਚੀ ਗੱਲ ਆਖਦਾ ਹੈ। ਤੇਰੀ ਦੇਹ ਅੰਤ ਨੂੰ ਅਵਸ਼ ਨਾਸ ਹੋ ਜਾਉਗੀ, ਹੇ ਬੰਦੇ!
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹੇ ਭਾਈ! ਤੁਝ ਕੋ ਹਮ ਉਪਦੇਸ ਕੀ ਬਾਤ ਕਹਤੇ ਹੈਂ: ਇਹ (ਗਾਤੁ) ਸਰੀਰੁ ਤੇਰਾ (ਬਿਨਸਿ) ਨਾਸ ਹੋ ਜਾਵੇਗਾ॥
Prof. Sahib Singhਦਾਸ ਨਾਨਕ (ਤੈਨੂੰ ਇਹ) ਗੱਲ ਦੱਸਦਾ ਹੈ ਕਿ ਤੇਰਾ (ਤਾਂ ਇਹ ਆਪਣਾ ਮਿਥਿਆ ਹੋਇਆ) ਸਰੀਰ (ਭੀ) ਨਾਸ ਹੋ ਜਾਇਗਾ।

ਪਦ ਅਰਥ ਨਾਨਕੁ ਕਹਤ = ਨਾਨਕ ਆਖਦਾ ਹੈ। ਬਾਤ = ਗੱਲ। ਬਿਨਸਿ ਜੈ ਹੈ = ਨਾਸ ਹੋ ਜਾਇਗਾ। ਗਾਤੁ = ਸਰੀਰ।

SikhNet (Spanish)Nanak recita la Verdad, oh mortal, tu cuerpo debe caer y así como tu ayer se ha desvanecido,

ਛਿਨੁ ਛਿਨੁ ਕਰਿ ਗਇਓ ਕਾਲੁ; ਤੈਸੇ ਜਾਤੁ ਆਜੁ ਹੈ ॥੨॥੧॥

chhin chhin kar geo kaal; taise jaat aaj hai |2|1|

Sant Singh KhalsaMoment by moment, yesterday passed. Today is passing as well. ||2||1||
Manmohan SinghMoment by moment did pass away yesterday. So shall pass away today as well.
Manmohan Singh (Punjabi)ਮੁਹਤ ਮੁਹਤ ਕਰ ਕੇ ਕਲ੍ਹ ਬੀਤ ਗਿਆ ਹੈ, ਏਸੇ ਤਰ੍ਹਾਂ ਹੀ ਬੀਤ ਜਾਊਗਾ ਅੱਜ ਭੀ।
Fareedkot Teekaਜੈਸੇ ਛਿਨ ਛਿਨ ਕਰ ਕਲ ਕਾ ਦਿਨ ਗਿਆ ਹੈ, ਤੈਸੇ ਆਜ ਭੀ ਚਲਾ ਜਾਤਾ ਹੈ॥੨॥੧॥
Prof. Sahib Singh(ਵੇਖ, ਜਿਵੇਂ ਤੇਰੀ ਉਮਰ ਦਾ) ਕੱਲ (ਦਾ ਦਿਨ) ਛਿਨ ਛਿਨ ਕਰ ਕੇ ਬੀਤ ਗਿਆ ਹੈ, ਤਿਵੇਂ ਅੱਜ (ਦਾ ਦਿਨ ਭੀ) ਲੰਘਦਾ ਜਾ ਰਿਹਾ ਹੈ ॥੨॥੧॥

ਪਦ ਅਰਥ ਕਾਲੁ = ਕੱਲ (ਦਾ ਦਿਨ)। ਆਜੁ = ਅੱਜ ਦਾ ਦਿਨ ॥੨॥੧॥

SikhNet (Spanish)poco a poco, también este día muere en lo desconocido. (2-1)

Open this shabad →

Shabad Guru Tegh Bahadur Ji Raag Jaijaavantee

ਜੈਜਾਵੰਤੀ ਮਹਲਾ ੯ ॥

jaijaavantee mahalaa 9 |

Sant Singh KhalsaJaijaavantee, Ninth Mehl:
Manmohan SinghJaijawanti, 9th Guru.
Manmohan Singh (Punjabi)ਜੈਜਾਵੰਤੀ ਨੌਵੀਂ ਪਾਤਿਸ਼ਾਹੀ।
SikhNet (Spanish)Yeyavanti, Mejl Guru Teg Bajadur, Noveno Canal Divino.

ਰਾਮੁ ਭਜੁ. ਰਾਮੁ ਭਜੁ; ਜਨਮੁ ਸਿਰਾਤੁ ਹੈ ॥

raam bhaj. raam bhaj; janam siraat hai |

Sant Singh KhalsaMeditate on the Lord - vibrate on the Lord; your life is slipping away.
Manmohan SinghMeditate thou on the Lord, yea, meditate thou on the Pervading God, thy life is flying away.
Manmohan Singh (Punjabi)ਤੂੰ ਆਪਣੇ ਪ੍ਰਭੂ ਦਾ ਚਿੰਤਨ ਕਰ, ਹਾਂ ਤੂੰ ਆਪਣੇ ਵਿਆਪਕ ਵਾਹਿਗੁਰੂ ਦਾ ਚਿੰਤਨ ਕਰ। ਤੇਰੀ ਜਿੰਦਗੀ ਉਡਦੀ ਜਾ ਰਹੀ ਹੈ।
Fareedkot Teekaਹੇ ਭਾਈ! ਸਰਬ ਸਮੇਂ ਮੇਂ ਵਾਰੰਵਾਰ ਰਾਮ ਨਾਮ ਕਾ ਸਿਮਰਨ ਕਰ, ਕਿਉਂਕਿ ਇਹ ਮਾਨੁਸ ਜਨਮ (ਸਿਰਾਤੁ) ਬੀਤਤਾ ਜਾਤਾ ਹੈ॥
Prof. Sahib Singhਪਰਮਾਤਮਾ ਦਾ ਭਜਨ ਕਰਿਆ ਕਰ, ਪਰਮਾਤਮਾ ਦਾ ਭਜਨ ਕਰਿਆ ਕਰ! ਮਨੁੱਖਾ ਜਨਮ ਲੰਘਦਾ ਜਾ ਰਿਹਾ ਹੈ।

ਪਦ ਅਰਥ ਭਜੁ = ਭਜਨ ਕਰ, ਜਪਿਆ ਕਰ। ਸਿਰਾਤੁ ਹੈ = ਬੀਤਦਾ ਜਾ ਰਿਹਾ ਹੈ।

SikhNet (Spanish)Medita en el Señor, vibra al Señor, pues la vida se nos resbala de las manos.

ਕਹਉ ਕਹਾ ਬਾਰ ਬਾਰ; ਸਮਝਤ ਨਹ. ਕਿਉ, ਗਵਾਰ ॥

khau kahaa baar baar; samajhat neh. kiau, gavaar |

Sant Singh KhalsaWhy am I telling you this again and again? You fool - why don't you understand?
Manmohan SinghWhy should I warn thee over and over again. Why thou not understand, O fool?
Manmohan Singh (Punjabi)ਮੈਂ ਤੈਨੂੰ ਮੁੜ ਮੁੜ ਕੇ ਕਿਉਂ ਖਬਰਦਾਰ ਕਰਾਂ? ਤੂੰ ਕਿਉਂ ਸਮਝਦਾ ਨਹੀਂ, ਹੇ ਮੂਰਖ?
Fareedkot Teekaਤਾਂ ਤੇ ਮੈਂ ਤੁਝ ਕੋ ਵਾਰੰਵਾਰ ਕਿਆ ਕਹੂੰ। ਹੇ ਗਵਾਰ! ਤੂੰ ਕਿਉਂ ਨਹੀਂ ਸਮਝਤਾ ਹੈਂ?
Prof. Sahib Singhਹੇ ਮੂਰਖ! ਮੈਂ (ਤੈਨੂੰ) ਮੁੜ ਮੁੜ ਕੀਹ ਆਖਾਂ? ਤੂੰ ਕਿਉਂ ਨਹੀਂ ਸਮਝਦਾ?

ਪਦ ਅਰਥ ਕਹਉ = ਕਹਉਂ, ਮੈਂ ਆਖਾਂ। ਕਹਾ = ਕਹਾਂ? ਕੀਹ? ਬਾਰ ਬਾਰ = ਮੁੜ ਮੁੜ। ਗਵਾਰ = ਹੇ ਮੂਰਖ!

SikhNet (Spanish)¿Por qué te digo esto una y otra vez? Increíble tonto, ¿por qué no lo entiendes?

ਬਿਨਸਤ. ਨਹ ਲਗੈ ਬਾਰ; ਓਰੇ ਸਮ ਗਾਤੁ ਹੈ ॥੧॥ ਰਹਾਉ ॥

binasat. neh lagai baar; ore sam gaat hai |1| rahaau |

Sant Singh KhalsaYour body is like a hail-stone; it melts away in no time at all. ||1||Pause||
Manmohan SinghThe body is like the hail, it shall vanish away in no time. Pause.
Manmohan Singh (Punjabi)ਤੇਰੀ ਦੇਹ ਗੜੇ ਦੀ ਮਾਨੰਦ ਹੈ। ਅਲੋਪ ਹੁੰਦਿਆਂ ਇਸ ਨੂੰ ਦੇਰੀ ਨਹੀਂ ਲੱਗਣੀ। ਠਹਿਰਾਉ।
Fareedkot Teekaਇਸ ਕੋ ਬਿਨਸਤਿਆਂ ਹੋਇਆਂ (ਬਾਰ) ਦੇਰੀ ਨਹੀਂ ਲਗੇਗੀ, ਕਿਉਂਕਿ ਇਹੁ (ਗਾਤ) ਸਰੀਰ (ਓਰੇ) ਗੜੇਵਤ ਖਰ ਜਾਨੇਹਾਰਾ ਹੈ, ਭਾਵ ਸੇ ਪ੍ਰਣਾਮੀ ਹੈ॥੧॥ ਰਹਾਉ ॥
Prof. Sahib Singh(ਤੇਰਾ ਇਹ) ਸਰੀਰ (ਨਾਸ ਹੋਣ ਵਿਚ) ਗੜੇ ਵਰਗਾ ਹੀ ਹੈ (ਇਸ ਦੇ) ਨਾਸ ਹੁੰਦਿਆਂ ਚਿਰ ਨਹੀਂ ਲੱਗਦਾ ॥੧॥ ਰਹਾਉ ॥

ਪਦ ਅਰਥ ਬਿਨਸਤ = ਨਾਸ ਹੁੰਦਿਆਂ। ਬਾਰ = ਚਿਰ, ਢਿੱਲ। ਓਰਾ = ਗੜਾ। ਓਰੇ ਸਮ = ਗੜੇ ਵਰਗਾ, ਗੜੇ ਦੇ ਬਰਾਬਰ। ਸਮ = ਬਰਾਬਰ, ਸਮਾਨ। ਗਾਤੁ = ਸਰੀਰ ॥੧॥ ਰਹਾਉ ॥

SikhNet (Spanish)Tu Cuerpo es como una bolita de granizo, se derrite en un parpadeo. (1-Pausa)

ਸਗਲ ਭਰਮ ਡਾਰਿ ਦੇਹਿ; ਗੋਬਿੰਦ ਕੋ ਨਾਮੁ ਲੇਹਿ ॥

sagal bharam ddaar dehi; gobind ko naam lehi |

Sant Singh KhalsaSo give up all your doubts, and utter the Naam, the Name of the Lord.
Manmohan SinghShed thou all thy doubts and recite thy Lord's Name.
Manmohan Singh (Punjabi)ਤੂੰ ਆਪਣੇ ਸਾਰੇ ਸੰਦੇਹ ਨਵਿਰਤ ਕਰ ਦੇ ਅਤੇ ਆਪਣੇ ਪ੍ਰਭੂ ਦੇ ਨਾਮ ਦਾ ਉਚਾਰਨ ਕਰ।
Fareedkot Teekaਤਾਂ ਤੇ ਹੇ ਭਾਈ! ਸੰਪੂਰਨ ਭ੍ਰਮੋਂ ਕੋ ਮਨ ਤੇ ਦੂਰ ਕਰ ਦੇਹਿ, ਗੋਬਿੰਦ ਕਾ ਨਾਮ ਉਚਾਰਨ ਕਰ ਲੇਹ॥
Prof. Sahib Singhਸਾਰੀਆਂ ਭਟਕਣਾਂ ਛੱਡ ਦੇਹ, ਪਰਮਾਤਮਾ ਦਾ ਨਾਮ ਜਪਿਆ ਕਰ।

ਪਦ ਅਰਥ ਭਰਮ = ਭਟਕਣਾ। ਡਾਰਿ ਦੇਹਿ = ਛੱਡ ਦੇਹ। ਕੋ = ਦਾ। ਲੇਹਿ = ਜਪਿਆ ਕਰ।

SikhNet (Spanish)Entrega ya tos dudas y recita el Naam, el Nombre de Dios,

ਅੰਤਿ ਬਾਰ, ਸੰਗਿ ਤੇਰੈ; ਇਹੈ ਏਕੁ ਜਾਤੁ ਹੈ ॥੧॥

ant baar, sang terai; ihai ek jaat hai |1|

Sant Singh KhalsaAt the very last moment, this alone shall go along with you. ||1||
Manmohan SinghAt the last moment, this alone shall go with thee.
Manmohan Singh (Punjabi)ਅਖੀਰ ਦੇ ਵੇਲੇ ਕੇਵਲ ਵਿੱਚ ਹੀ ਤੇਰੇ ਨਾਲ ਜਾਊਗਾ।
Fareedkot Teekaਕਿਉਂਕਿ ਅੰਤ ਕੇ ਸਮੇਂ ਮੇਂ ਤੇਰੇ ਸਾਥ ਏਕ ਇਹੀ ਜਾਤਾ ਦਿਖਾਈ ਦੇਤਾ ਹੈ ਅਰਥਾਤ ਔਰ ਕਛੁ ਨਹੀਂ ਜਾਤਾ ਹੈ॥੧॥
Prof. Sahib Singhਅੰਤਲੇ ਸਮੇ ਤੇਰੇ ਨਾਲ ਸਿਰਫ਼ ਇਹ ਨਾਮ ਹੀ ਜਾਣ ਵਾਲਾ ਹੈ ॥੧॥

ਪਦ ਅਰਥ ਅੰਤਿ ਬਾਰ = ਅੰਤਲੇ ਸਮੇ। ਸੰਗਿ ਤੇਰੈ = ਤੇਰੇ ਨਾਲ। ਇਹੈ ਏਕ = ਸਿਰਫ਼ ਇਹ ਹੀ ॥੧॥

SikhNet (Spanish)en el último momento es lo Único que se irá contigo. (1)

ਬਿਖਿਆ. ਬਿਖੁ ਜਿਉ ਬਿਸਾਰਿ; ਪ੍ਰਭ ਕੌ ਜਸੁ. ਹੀਏ ਧਾਰਿ ॥

bikhiaa. bikh jiau bisaar; prabh kau jas. hee dhaar |

Sant Singh KhalsaForget the poisonous sins of corruption, and enshrine the Praises of God in your heart.
Manmohan SinghShed (forget) thou sin like poison and enshrine thy Lord's praise in thy mind.
Manmohan Singh (Punjabi)ਤੂੰ ਪਾਪ ਨੂੰ ਜ਼ਹਿਰ ਦੀ ਮਾਨੰਦ ਛਡ (ਭੁਲਾ) ਦੇ, ਤੇ ਆਪਣੇ ਸਾਹਿਬ ਦੀ ਸਿਫ਼ਤ ਸ਼ਲਾਘਾ ਨੂੰ ਆਪਣੇ ਮਨ ਅੰਦਰ ਟਿਕਾ ਲੈ!
Fareedkot Teekaਵਿਸਿਓਂ ਕੋ ਵਿਖ ਰੂਪ ਜਾਨ ਕਰ ਵਿਸਾਰਨਾ ਕਰਕੈ ਪ੍ਰਭੂ ਕੇ ਜਸ ਕੋ ਰਿਦੇ ਮੇਂ ਧਾਰਨਾ ਕਰੁ॥
Prof. Sahib Singhਮਾਇਆ (ਦਾ ਮੋਹ ਆਪਣੇ ਅੰਦਰੋਂ) ਜ਼ਹਿਰ ਵਾਂਗ ਭੁਲਾ ਦੇਹ! ਪਰਮਾਤਮਾ ਦੀ ਸਿਫ਼ਤ-ਸਾਲਾਹ (ਆਪਣੇ) ਹਿਰਦੇ ਵਿਚ ਵਸਾਈ ਰੱਖ!

ਪਦ ਅਰਥ ਬਿਖਿਆ = ਮਾਇਆ। ਬਿਖੁ = ਜ਼ਹਿਰ। ਬਿਸਾਰਿ = ਭੁਲਾ ਦੇਹ। ਜਸੁ = ਸਿਫ਼ਤ-ਸਾਲਾਹ। ਹੀਏ = ਹਿਰਦੇ ਵਿਚ। ਧਾਰਿ = ਵਸਾਈ ਰੱਖ।

SikhNet (Spanish)Olvídate de tus maldades corruptas y enaltece la Alabanza de Dios en tu corazón,

ਨਾਨਕ ਜਨ ਕਹਿ ਪੁਕਾਰਿ; ਅਉਸਰੁ ਬਿਹਾਤੁ ਹੈ ॥੨॥੨॥

naanak jan keh pukaar; aausar bihaat hai |2|2|

Sant Singh KhalsaServant Nanak proclaims that this opportunity is slipping away. ||2||2||
Manmohan SinghServant Nanak proclaims thy opportunity is passing away.
Manmohan Singh (Punjabi)ਨੌਕਰ ਨਾਨਕ ਪੁਕਾਰਦਾ ਹੈ, ਤੇਰਾ ਮੌਕਾ ਬੀਤਦਾ ਜਾ ਰਿਹਾ ਹੈ।
Fareedkot Teekaਸ੍ਰੀ ਗੁਰੂ ਜੀ ਤੁਝ ਕੋ ਪੁਕਾਰ ਕਰ ਅਰਥਾਤ ਦੁਹਾਈ ਦੇ ਕਰ ਕਹਿਤੇ ਹੈਂ: ਹੇ ਭਾਈ! ਨਾਮ ਕੇ ਸਿਮਰਨ ਕਰਨੇ ਕਾ ਸਮਾਂ (ਬਿਹਾਤੁ) ਬੀਤਤਾ ਜਾਤਾ ਹੈ॥੨॥੨॥☬ਮਨ ਕੇ ਪਰਥਾਇ ਕਰ ਜੀਵੋਂ ਕੋ ਉਪਦੇਸ਼ ਦੇਤੇ ਹੈਂ:
Prof. Sahib Singhਦਾਸ ਨਾਨਕ (ਤੈਨੂੰ) ਕੂਕ ਕੂਕ ਕੇ ਆਖ ਰਿਹਾ ਹੈ, (ਮਨੁੱਖਾ ਜ਼ਿੰਦਗੀ ਦਾ ਸਮਾ) ਬੀਤਦਾ ਜਾ ਰਿਹਾ ਹੈ ॥੨॥੨॥

ਪਦ ਅਰਥ ਕਹਿ = ਕਹੈ, ਆਖਦਾ ਹੈ। ਪੁਕਾਰਿ = ਪੁਕਾਰ ਕੇ, ਕੂਕ ਕੇ। ਅਉਸਰੁ = ਮੌਕਾ, ਸਮਾ ॥੨॥੨॥

SikhNet (Spanish)el Sirviente Nanak proclama que esta oportunidad se agota a cada momento. (2-2)

Open this shabad →

Shabad Guru Tegh Bahadur Ji Raag Jaijaavantee

ਜੈਜਾਵੰਤੀ ਮਹਲਾ ੯ ॥

jaijaavantee mahalaa 9 |

Sant Singh KhalsaJaijaavantee, Ninth Mehl:
Manmohan SinghJaijawanti, 9th Guru.
Manmohan Singh (Punjabi)ਜੈਜਾਵੰਤੀ ਨੌਵੀਂ ਪਾਤਿਸ਼ਾਹੀ।
SikhNet (Spanish)Yeyavanti, Mejl Guru Teg Bajadur, Noveno Canal Divino.

ਰੇ ਮਨ; ਕਉਨ ਗਤਿ ਹੋਇ ਹੈ ਤੇਰੀ ॥

re man; kaun gat hoe hai teree |

Sant Singh KhalsaO mortal, what will your condition be?
Manmohan SinghO man, what shall be thy condition?
Manmohan Singh (Punjabi)ਹੇ ਬੰਦੇ! ਤੇਰੀ ਕੀ ਦਸ਼ਾ ਹੋਵੇਗੀ?
Fareedkot Teeka(ਰੇ ਮਨ) ਹੇ ਪਿਆਰੇ ਵਾ ਹੇ ਮਨ! ਨਾਮ ਕੇ ਸਿਮਰਨ ਬਿਨਾ ਤੇਰੀ ਕੌਨ ਸੀ ਗਤੀ ਹੋਵੈਗੀ?
Prof. Sahib Singhਹੇ ਮਨ! (ਸੋਚ ਕਿ) ਤੇਰੀ ਕੀਹ ਦਸ਼ਾ ਹੋਵੇਗੀ?

ਪਦ ਅਰਥ ਗਤਿ = ਹਾਲਤ, ਦਸ਼ਾ। ਹੋਇ ਹੈ = ਹੋਵੇਗੀ।

SikhNet (Spanish)Oh mortal, cuál será tu condición,

ਇਹ ਜਗ ਮਹਿ. ਰਾਮ ਨਾਮੁ; ਸੋ ਤਉ. ਨਹੀ ਸੁਨਿਓ ਕਾਨਿ ॥

eih jag meh. raam naam; so tau. nahee sunio kaan |

Sant Singh KhalsaIn this world, you have not listened to the Lord's Name.
Manmohan SinghIn this world, the Lord's Name alone is invaluable and thou have not heard the Name with thine ears.
Manmohan Singh (Punjabi)ਇਹ ਜਹਾਨ ਅੰਦਰ ਕੇਵਲ ਸੁਆਮੀ ਦਾ ਨਾਮ ਹੀ ਅਮੋਲਕ ਹੈ ਤੇ ਉਸ ਨੂੰ ਤੈ ਆਪਣਿਆਂ ਕੰਨਾਂ ਨਾਲ ਨਹੀਂ ਸੁਣਿਆ।
Fareedkot Teekaਇਸ ਜਗਤ ਮੇਂ ਸਾਰ ਰੂਪ ਜੋ ਰਾਮ ਨਾਮ ਹੈ, ਸੋ ਤਉ ਤੈਂਨੇ ਕਾਨੋਂ ਕਰ ਸ੍ਰਵਨ ਹੀ ਨਹੀਂ ਕੀਆ॥
Prof. Sahib Singhਇਸ ਜਗਤ ਵਿਚ (ਤੇਰਾ ਅਮਲ ਸਾਥੀ) ਪਰਮਾਤਮਾ ਦਾ ਨਾਮ (ਹੀ) ਹੈ, ਉਹ (ਨਾਮ) ਤੂੰ ਕਦੇ ਧਿਆਨ ਨਾਲ ਸੁਣਿਆ ਨਹੀਂ।

ਪਦ ਅਰਥ ਮਹਿ = ਵਿਚ। ਤਉ = ਤਾਂ। ਕਾਨਿ = ਕੰਨ ਨਾਲ, ਧਿਆਨ ਦੇ ਕੇ।

SikhNet (Spanish)pues en esta vida no has escuchado el Nombre del Señor,

ਬਿਖਿਅਨ ਸਿਉ ਅਤਿ ਲੁਭਾਨਿ; ਮਤਿ. ਨਾਹਿਨ ਫੇਰੀ ॥੧॥ ਰਹਾਉ ॥

bikhian siau at lubhaan; mat. naahin feree |1| rahaau |

Sant Singh KhalsaYou are totally engrossed in corruption and sin; you have not turned your mind away from them at all. ||1||Pause||
Manmohan SinghThou are immensely attached to the mortal sins and have not diverted thy mind from them. Pause.
Manmohan Singh (Punjabi)ਤੂੰ ਪ੍ਰਾਨ ਨਾਸਕ ਪਾਪਾਂ ਨਾਲ ਅਤਿਅੰਤ ਹੀ ਚਿਮੜਿਆ ਹੋਇਆ ਹੈ ਤੇ ਤੈ ਆਪਣੇ ਮਨ ਨੂੰ ਉਨ੍ਹਾਂ ਵੱਲੋਂ ਨਹੀਂ ਮੋੜਿਆ। ਠਹਿਰਾਉ।
Fareedkot Teekaਵਿਸਿਓਂ ਕੇ ਬੀਚ ਅਤਿਸੈ ਕਰ ਲੋਭਾਇਵਾਨ ਹੋ ਕੇ ਤੈਂਨੇ ਅਪਨੀ ਬੁਧੀ ਨਾਮ ਕੀ ਤਰਫ ਨਹੀਂ ਫੇਰੀ ਹੈ॥੧॥ ਰਹਾਉ ॥
Prof. Sahib Singhਤੂੰ ਵਿਸ਼ਿਆਂ ਵਿਚ ਹੀ ਬਹੁਤ ਫਸਿਆ ਰਹਿੰਦਾ ਹੈਂ, ਤੂੰ (ਆਪਣੀ) ਸੁਰਤ (ਇਹਨਾਂ ਵਲੋਂ ਕਦੇ) ਪਰਤਾਂਦਾ ਨਹੀਂ ॥੧॥ ਰਹਾਉ ॥

ਪਦ ਅਰਥ ਬਿਖਿਅਨ ਸਿਉੇ = ਵਿਸ਼ਿਆਂ ਨਾਲ। ਅਤਿ = ਬਹੁਤ। ਲੁਭਾਨਿ = ਗ੍ਰਸਿਆ ਹੋਇਆ। ਫੇਰੀ = ਪਰਤਾਈ ॥੧॥ ਰਹਾਉ ॥

SikhNet (Spanish)vives totalmente involucrado en la corrupción cometiendo error tras error y para nada has desviado tu mente de eso. (1-Pausa)

ਮਾਨਸ ਕੋ ਜਨਮੁ ਲੀਨੁ; ਸਿਮਰਨੁ. ਨਹ ਨਿਮਖ ਕੀਨੁ ॥

maanas ko janam leen; simaran. neh nimakh keen |

Sant Singh KhalsaYou obtained this human life, but you have not remembered the Lord in meditation, even for an instant.
Manmohan SinghThou have obtained human life, howver, thou have not contemplated thy Lord, even for a moment.
Manmohan Singh (Punjabi)ਤੈਨੂੰ ਮਨੁੱਖੀ-ਜੀਵਨ ਪਰਾਪਤ ਹੋਇਆ ਹੈ, ਪ੍ਰੰਤੂ ਤੂੰ ਇਕ ਮੁਹਤ ਭਰ ਲਈ ਭੀ ਆਪਣੇ ਪ੍ਰਭੂ ਦਾ ਆਰਾਧਨ ਨਹੀਂ ਕੀਤਾ।
Fareedkot Teekaਤੈਨੇ ਤਿਸ ਵਾਹਿਗੁਰੂ ਤੇ ਮਾਨਸ ਕਾ ਜਨਮੁ ਲੀਆ ਹੈ ਔਰ ਏਕ ਖਿਨ ਮਾਤ੍ਰ ਭੀ ਤਿਸ ਕੇ ਨਾਮ ਕਾ ਸਿਮਰਨ ਨਹੀਂ ਕੀਆ॥
Prof. Sahib Singhਤੂੰ ਮਨੁੱਖ ਦਾ ਜਨਮ (ਤਾਂ) ਹਾਸਲ ਕੀਤਾ, ਪਰ ਕਦੇ ਰਤਾ ਭਰ ਸਮੇ ਲਈ ਭੀ ਪਰਮਾਤਮਾ ਦਾ ਸਿਮਰਨ ਨਹੀਂ ਕੀਤਾ।

ਪਦ ਅਰਥ ਕੋ = ਦਾ। ਲੀਨੁ = ਲਿਆ, ਹਾਸਲ ਕੀਤਾ। ਨਿਮਖ = (निमेष) ਅੱਖ ਝਮਕਣ ਜਿਤਨਾ ਸਮਾ। ਕੀਨੁ = ਕੀਤਾ।

SikhNet (Spanish)Obtuviste esta vida humana, pero ni siquiera por un instante has recordado el Nombre del Señor,

ਦਾਰਾ ਸੁਖ ਭਇਓ ਦੀਨੁ; ਪਗਹੁ ਪਰੀ ਬੇਰੀ ॥੧॥

daaraa sukh bheo deen; pagahu paree beree |1|

Sant Singh KhalsaFor the sake of pleasure, you have become subservient to your woman, and now your feet are bound. ||1||
Manmohan SinghFor the sake of sexual pleasure, thou have become subservient to a woman and thine feet are fettered.
Manmohan Singh (Punjabi)ਕਾਮ ਦੇ ਸੁਆਦ ਦੀ ਖਾਤਰ ਤੂੰ ਔਰਤ ਦੇ ਅਧੀਨ ਹੋ ਗਿਆ ਹੈ ਅਤੇ ਤੇਰੀ ਪੈਰੀ ਬੇੜੀ ਪੈ ਗਈ ਹੈ।
Fareedkot Teeka(ਦਾਰਾ) ਇਸਤ੍ਰੀ ਕੇ ਸੁਖੋਂ ਕੇ ਅਧੀਨ ਹੂਆ ਹੂਆ ਦੀਨ ਹੋ ਗ੍ਯਾ ਔਰ ਤਿਸੀ ਕਰ ਤੇਰੇ ਪੈਰੋਂ ਮੇਂ ਮੋਹਿ ਰੂਪੁ ਬੇੜੀ ਪੜੀ ਹੈ॥੧॥
Prof. Sahib Singhਤੂੰ ਸਦਾ ਇਸਤ੍ਰੀ ਦੇ ਸੁਖਾਂ ਦੇ ਹੀ ਅਧੀਨ ਹੋਇਆ ਰਹਿੰਦਾ ਹੈਂ ਤੇ ਤੇਰੇ ਪੈਰਾਂ ਵਿਚ (ਇਸਤ੍ਰੀ ਦੇ ਮੋਹ ਦੀ) ਬੇੜੀ ਪਈ ਰਹਿੰਦੀ ਹੈ ॥੧॥

ਪਦ ਅਰਥ ਦਾਰਾ = ਇਸਤ੍ਰੀ। ਦੀਨੁ = ਆਤੁਰ, ਅਧੀਨ। ਪਗਹੁ = ਪੈਰਾਂ ਵਿਚ। ਪਰੀ = ਪਈ ਹੋਈ ਹੈ। ਬੇਰੀ = ਬੇੜੀ ॥੧॥

SikhNet (Spanish)por puro placer vives involucrado en la relación con tu pareja, ahora tus pies se encuentran atados. (1)

ਨਾਨਕ ਜਨ. ਕਹਿ ਪੁਕਾਰਿ; ਸੁਪਨੈ ਜਿਉ ਜਗ ਪਸਾਰੁ ॥

naanak jan. keh pukaar; supanai jiau jag pasaar |

Sant Singh KhalsaServant Nanak proclaims that the vast expanse of this world is just a dream.
Manmohan SinghProclaims slave Nanak, that the vast expanse of the world is like a dream.
Manmohan Singh (Punjabi)ਗੋਲਾ ਨਾਨਕ ਕੂਕਦਾ ਹੈ, ਕਿ ਜਗਤ ਦਾ ਖਿਲਾਰਾ ਸੁਫਨੇ ਦੀ ਮਾਨੰਦ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹੇ ਭਾਈ! ਹਮ ਤੁਝ ਕੋ ਪੁਕਾਰ ਕਰ ਉਚਾਰਨ ਕਰਤੇ ਹੈਂ: ਇਹੁ ਜਗਤ ਕਾ ਪਸਾਰਾ ਸੁਪਨੇ ਜੈਸਾ ਝੂਠਾ ਜਾਨ॥
Prof. Sahib Singhਦਾਸ ਨਾਨਕ (ਤੈਨੂੰ) ਪੁਕਾਰ ਕੇ ਆਖਦਾ ਹੈ ਕਿ ਇਹ ਜਗਤ ਦਾ ਖਿਲਾਰਾ ਸੁਪਨੇ ਵਰਗਾ ਹੀ ਹੈ।

ਪਦ ਅਰਥ ਕਹਿ = ਕਹੈ, ਆਖਦਾ ਹੈ। ਪੁਕਾਰਿ = ਪੁਕਾਰ ਕੇ। ਜਗ ਪਸਾਰੁ = ਜਗਤ ਦਾ ਖਿਲਾਰਾ।

SikhNet (Spanish)El Sirviente Nanak proclama que la vasta extensión del mundo es sólo un sueño.

ਸਿਮਰਤ ਨਹ ਕਿਉ. ਮੁਰਾਰਿ; ਮਾਇਆ ਜਾ ਕੀ ਚੇਰੀ ॥੨॥੩॥

simarat neh kiau. muraar; maaeaa jaa kee cheree |2|3|

Sant Singh KhalsaWhy not meditate on the Lord? Even Maya is His slave. ||2||3||
Manmohan SinghWhy meditate thou not on God, the Enemy of ego, to whom mammon in but a slave?
Manmohan Singh (Punjabi)ਤੂੰ ਹੰਕਾਰ ਦੇ ਵੈਰੀ ਵਾਹਿਗੁਰੂ ਦਾ ਕਿਉਂ ਭਜਨ ਨਹੀਂ ਕਰਦਾ, ਮੋਹਨੀ ਜਿਸ ਦੀ ਗੋਲੀ ਹੈ।
Fareedkot Teekaਤੂੰ ਤਿਸ (ਮੁਰਾਰਿ) ਵਾਹਿਗੁਰੂ ਕੇ ਨਾਮ ਕੋ ਕਿਉਂ ਨਹੀਂ ਸਿਮਰਤਾ ਹੈਂ, ਜਿਸ ਕੀ ਮਾਯਾ (ਚੇਰੀ) ਦਾਸੀ ਹੈ॥੨॥੩॥
Prof. Sahib Singhਇਹ ਮਾਇਆ ਜਿਸ ਦੀ ਦਾਸੀ ਹੈ ਤੂੰ ਉਸ ਪਰਮਾਤਮਾ ਦਾ ਸਿਮਰਨ ਕਿਉਂ ਨਹੀਂ ਕਰਦਾ ॥੨॥੩॥

ਪਦ ਅਰਥ ਮੁਰਾਰਿ = (ਮੁਰ-ਅਰਿ) ਪਰਮਾਤਮਾ। ਜਾ ਕੀ = ਜਿਸ (ਪਰਮਾਤਮਾ) ਦੀ। ਚੇਰੀ = ਦਾਸੀ ॥੨॥੩॥

SikhNet (Spanish)¿Por qué no meditar en el Señor si aún Maya es su Esclava? (2-3)

Open this shabad →

Shabad Guru Tegh Bahadur Ji Raag Jaijaavantee continues on Ang 1353

ਜੈਜਾਵੰਤੀ ਮਹਲਾ ੯ ॥

jaijaavantee mahalaa 9 |

Sant Singh KhalsaJaijaavantee, Ninth Mehl:
Manmohan SinghJaijawanti, 9th Guru.
Manmohan Singh (Punjabi)ਜੈਜਾਵੰਤੀ ਨੌਵੀ ਪਾਤਿਸ਼ਾਹੀ।
SikhNet (Spanish)Yeyavanti, Mejl Guru Teg Bajadur, Noveno Canal Divino.

ਬੀਤ ਜੈਹੈ. ਬੀਤ ਜੈਹੈ; ਜਨਮੁ ਅਕਾਜੁ ਰੇ ॥

beet jaihai. beet jaihai; janam akaaj re |

Sant Singh KhalsaSlipping away - your life is uselessly slipping away.
Manmohan SinghO man, thy life is passing away, yea, is passing away in vain.
Manmohan Singh (Punjabi)ਹੇ ਬੰਦੇ! ਤੇਰਾ ਜੀਵਨ ਵਿਅਰਥ ਹੀ ਗੁਜਰਦਾ ਜਾ ਰਿਹਾ ਹੈ, ਹਾਂ ਬਿਲਕੁਲ ਵਿਅਰਥ ਗੁਜਰਦਾ ਜਾ ਰਿਹਾ ਹੈ।
Fareedkot Teekaਹੇ ਭਾਈ! ਤੇਰਾ ਜਨਮੁ (ਅਕਾਜ) ਵਿਅਰਥ ਹੀ ਬੀਤਤਾ ਜਾਤਾ ਹੈ ਔਰ ਬੀਤ ਜਾਵੇਗਾ॥
Prof. Sahib Singhਜੀਵਨ (ਦਾ ਸਮਾ) ਅਸਫਲ ਲੰਘਦਾ ਜਾ ਰਿਹਾ ਹੈ, ਗੁਜ਼ਰਦਾ ਜਾ ਰਿਹਾ ਹੈ।

ਪਦ ਅਰਥ ਜੈਹੈ = ਜਾਇਗਾ। ਬੀਤ ਜੈਹੈ = ਗੁਜ਼ਰ ਜਾਇਗਾ। ਅਕਾਜੁ = (ਅ-ਕਾਜੁ) ਅਸਫਲ, ਜੀਵਨ-ਮਨੋਰਥ ਪ੍ਰਾਪਤ ਕਰਨ ਤੋਂ ਬਿਨਾ। ਰੇ = ਹੇ ਭਾਈ!

SikhNet (Spanish)Resbalándose, a cada segundo tu vida se escapa de tus manos.

ਨਿਸਿ ਦਿਨੁ. ਸੁਨਿ ਕੈ ਪੁਰਾਨ; ਸਮਝਤ ਨਹ. ਰੇ ਅਜਾਨ ॥

nis din. sun kai puraan; samajhat neh. re ajaan |

Sant Singh KhalsaNight and day, you listen to the Puraanas, but you do not understand them, you ignorant fool!
Manmohan SinghHearing the Puranas night and day, thou understand not, O ignorant man.
Manmohan Singh (Punjabi)ਰੈਣ ਅਤੇ ਦਿਹੁੰ ਪੁਰਾਨਾਂ ਨੂੰ ਸ੍ਰਵਣ ਕਰ, ਤੂੰ ਸਮਝਦਾ ਨਹੀਂ, ਹੇ ਬੇਸਮਝ ਬੰਦੇ!
Fareedkot Teekaਰਾਤ ਦਿਨ ਪੁਰਾਨੋਂ ਕੋ ਸ੍ਰਵਨ ਕਰ ਕੇ ਭੀ, ਹੇ (ਅਜਾਨ) ਅਗ੍ਯਾਨੀ! ਤੂੰ ਸਮਝਤਾ ਨਹੀਂ ਭਯਾ॥
Prof. Sahib Singhਹੇ ਮੂਰਖ! ਰਾਤ ਦਿਨ ਪੁਰਾਣ (ਆਦਿਕ ਪੁਸਤਕਾਂ ਦੀਆਂ ਕਹਾਣੀਆਂ) ਸੁਣ ਕੇ (ਭੀ) ਤੂੰ ਨਹੀਂ ਸਮਝਦਾ।

ਪਦ ਅਰਥ ਨਿਸਿ = ਰਾਤ। ਰੇ ਅਜਾਨ = ਹੇ ਬੇ-ਸਮਝ! ਹੇ ਮੂਰਖ!

SikhNet (Spanish)Noche y día escuchas los Puranas, pero ni siquiera los entiendes, oh tonto ignorante.

ਕਾਲੁ ਤਉ ਪਹੂਚਿਓ ਆਨਿ; ਕਹਾ ਜੈਹੈ ਭਾਜਿ ਰੇ ॥੧॥ ਰਹਾਉ ॥

kaal tau pahoochio aan; kahaa jaihai bhaaj re |1| rahaau |

Sant Singh KhalsaDeath has arrived; now where will you run? ||1||Pause||
Manmohan SinghDeath, has arrived, O whither shall thou now flee away. Pause.
Manmohan Singh (Punjabi)ਮੌਤ ਆਣ ਪਹੁੰਚੀ ਹੈ, ਓ ਬੰਦੇ ਹੁਣ ਤੂੰ ਨੱਸ ਕੇ ਕਿਥੇ ਜਾਵੇਗਾਂ? ਠਹਿਰਾਉ।
Fareedkot Teekaਤੇਰੀ ਮ੍ਰਿਤ ਕਰਨੇ ਵਾਲਾ (ਕਾਲ) ਸਮਾਂ ਵਾ ਜਮ ਤੋ ਆਇ ਪਹੁੰਚਾ ਹੈ, ਅਬ ਤਿਸ ਤੇ ਭਾਜ ਕਰ ਕਹਾਂ ਕੋ ਜਾਵੇਂਗਾ? ਅਰਥਾਤ ਤਿਸ ਤੇ ਭਾਜ ਕਰ ਕਹੀਂ ਨਹੀਂ ਜਾਇ ਸਕੇਂਗਾ॥੧॥ ਰਹਾਉ ॥☬ਯਥਾ- ਸ੍ਰੀ ਮੁਖ ਵਾਕ ਪਾਤਿਸਾਹੀ ੧੦ਵੀਂ।☬'ਜੋ ਕਹੂੰ ਕਾਲ ਤੇ ਭਾਜ ਕੈ ਬਾਚੀਅਤ ਤੋ ਕਿਹੁ ਕੁੰਟ ਕਹੋ ਭਜ ਜਈਐ॥☬ਆਗੇ ਹੂੰ ਕਾਲ ਧਰੇ ਅਸਿ ਗਾਜਤ ਛਾਜਤ ਹੈ ਜਿਹਤੇ ਨਸ ਅਈਐ॥'
Prof. Sahib Singhਮੌਤ (ਦਾ ਸਮਾ) ਤਾਂ (ਨੇੜੇ) ਆ ਪਹੁੰਚਿਆ ਹੈ (ਦੱਸ, ਤੂੰ ਇਸ ਪਾਸੋਂ) ਭੱਜ ਕਿੱਥੇ ਚਲਾ ਜਾਏਂਗਾ ॥੧॥ ਰਹਾਉ ॥

ਪਦ ਅਰਥ ਕਾਲੁ = ਮੌਤ ਦਾ ਸਮਾ। ਆਨਿ = ਆ ਕੇ। ਭਾਜਿ = ਭੱਜ ਕੇ। ਕਹਾ = ਕਿੱਥੇ? ॥੧॥ ਰਹਾਉ ॥

SikhNet (Spanish)La muerte ha llegado, ahora ¿hacia dónde correrás? (1-Pausa)

Open this shabad (8 lines, Angs 1352-1353) →

Ang 1352 of 1430