ੴ

ਸਿੱਖਬਾਣੀ · SikhBani

ਹਰਿ ਬਿਨੁ ਆਨ ਨ ਕੋਈ ਸਮਰਥੁ ਤੇਰੀ ਆਸ ਤੇਰਾ ਮਨਿ ਤਾਣੁ ॥

har bin aan na koee samarath teree aas teraa man taan
Guru Arjan Dev Ji ਗੁਰੂ ਅਰਜਨ ਦੇਵ ਜੀ · Raag Kalyaan · Ang 1323 · 7 lines
Translations

ਕਲਿਆਨੁ ਮਹਲਾ ੫ ॥

kaliaan mahalaa 5 |

Sant Singh KhalsaKalyaan, Fifth Mehl:
Manmohan SinghKalyan 5th Guru.
Manmohan Singh (Punjabi)ਕਲਿਆਣ ਪੰਜਵੀਂ ਪਾਤਿਸ਼ਾਹੀ।
SikhNet (Spanish)Kalyaan, Mejl Guru Aryan Dev, Quinto Canal Divino.

ਪ੍ਰਭੁ ਮੇਰਾ ਅੰਤਰਜਾਮੀ ਜਾਣੁ ॥

prabh meraa antarajaamee jaan |

Sant Singh KhalsaMy God is the Inner-knower, the Searcher of Hearts.
Manmohan SinghWise and Inner knower is my Lord God.
Manmohan Singh (Punjabi)ਸਿਆਣਾ ਅਤੇ ਅੰਦਰਲੀਆਂ ਜਾਜਣਨਹਾਰ ਹੈ ਮੇਰਾ ਸਾਈਂ ਹਰੀ।
Fareedkot Teekaਹੇ ਮੇਰੇ ਪ੍ਰਭੂ! ਤੂੰ ਅੰਤਰਜਾਮੀ ਹੈਂ, ਯਾਂ ਤੇ ਹਮਾਰੇ ਮਨੋਰਥੋਂ ਕੋ (ਜਾਣੁ) ਜਾਣਤਾ ਹੈਂ॥
Prof. Sahib Singhਹੇ ਸਰਬ-ਗੁਣ-ਭਰਪੂਰ ਪਰਮੇਸਰ! ਤੂੰ ਮੇਰਾ ਪ੍ਰਭੂ ਹੈਂ, ਤੂੰ ਮੇਰੇ ਦਿਲ ਦੀ ਜਾਣਨ ਵਾਲਾ ਹੈਂ।

ਪਦ ਅਰਥ ਅੰਤਰਜਾਮੀ = ਹਰੇਕ ਦੇ ਹਿਰਦੇ ਵਿਚ ਪਹੁੰਚ ਜਾਣ ਵਾਲਾ। ਜਾਣੁ = ਜਾਣਨਹਾਰ।

SikhNet (Spanish)Mi Señor es el Conocedor Íntimo, el Buscador de corazones.

ਕਰਿ ਕਿਰਪਾ ਪੂਰਨ ਪਰਮੇਸਰ; ਨਿਹਚਲੁ ਸਚੁ ਸਬਦੁ ਨੀਸਾਣੁ ॥੧॥ ਰਹਾਉ ॥

kar kirapaa pooran paramesar; nihachal sach sabad neesaan |1| rahaau |

Sant Singh KhalsaTake pity on me, O Perfect Transcendent Lord; bless me with the True Eternal Insignia of the Shabad, the Word of God. ||1||Pause||
Manmohan SinghShow Thou mercy unto me, O my Perfect God of gods, so that I am blessed with the Standard of Thy True and Eternal Name, O Lord. Pause.
Manmohan Singh (Punjabi)ਤੂੰ ਮੇਰੇ ਉਤੇ ਮਿਹਰ ਧਾਰ, ਹੇ ਮੇਰੇ ਮੁਕੰਮਲ ਵਿਸ਼ਾਲ ਵਾਹਿਗੁਰੂ ਤਾਂ ਜੋ ਮੈਂ ਤੇਰੇ ਸੱਚੇ ਅਤੇ ਸਦੀਵੀ ਨਾਮ ਦੇ ਝੰਡੇ ਦੀ ਦਾਤ ਨੂੰ ਪਾ ਸਕਾ। ਠਹਿਰਾਉ।
Fareedkot Teekaਹੇ ਪੂਰਨ ਪਰਮੇਸ੍ਵਰ! ਹਮਾਰੇ ਪੁਰ ਕ੍ਰਿਪਾ ਦ੍ਰਿਸ਼੍ਟੀ ਕਰੁ ਔਰ ਤੂੰ ਅਚਲ ਅਰ ਸਚ ਰੂਪ (ਸਬਦੁ) ਬ੍ਰਹਮੁ ਹੈਂ ਔਰ (ਨੀਸਾਣੁ) ਪ੍ਰਗਟ ਹੈਂ॥੧॥ ਰਹਾਉ ॥
Prof. Sahib Singhਮਿਹਰ ਕਰ, ਮੈਨੂੰ ਸਦਾ ਅਟੱਲ ਕਾਇਮ ਰਹਿਣ ਵਾਲਾ (ਆਪਣੀ ਸਿਫ਼ਤ-ਸਾਲਾਹ ਦਾ) ਸ਼ਬਦ (ਬਖ਼ਸ਼। ਤੇਰੇ ਚਰਨਾਂ ਵਿਚ ਪਹੁੰਚਣ ਲਈ ਇਹ ਸ਼ਬਦ ਹੀ ਮੇਰੇ ਵਾਸਤੇ) ਪਰਵਾਨਾ ਹੈ ॥੧॥ ਰਹਾਉ ॥

ਪਦ ਅਰਥ ਪਰਮੇਸਰ = ਹੇ ਪਰਮੇਸਰ! ਸਚੁ = ਸਦਾ ਕਾਇਮ ਰਹਿਣ ਵਾਲਾ। ਨੀਸਾਣੁ = ਪਰਵਾਨਾ, ਰਾਹਦਾਰੀ ॥੧॥ ਰਹਾਉ ॥

SikhNet (Spanish)Ten Piedad de mí, oh Señor Perfecto y Trascendente, bendíceme con la Eterna y Verdadera Insignia del Shabd, de la Palabra de Dios. (1-Pausa)

ਹਰਿ ਬਿਨੁ ਆਨ. ਨ ਕੋਈ ਸਮਰਥੁ; ਤੇਰੀ ਆਸ ਤੇਰਾ ਮਨਿ ਤਾਣੁ ॥

har bin aan. na koee samarath; teree aas teraa man taan |

Sant Singh KhalsaO Lord, other than You, no one is all-powerful. You are the Hope and the Strength of my mind.
Manmohan SinghWithout Thee, O God, none else is powerful; my hope rests in Thee and mind leans on Thine might alone.
Manmohan Singh (Punjabi)ਤੇਰੇ ਬਾਝੋਂ, ਹੇ ਹਰੀ! ਕੋਈ ਹੋਰ ਬਲਵਾਨ ਨਹੀਂ। ਮੇਰੀ ਉਮੈਦ ਤੇਰੇ ਵਿੱਚ ਹੈ ਅਤੇ ਮੇਰੇ ਚਿੱਤ ਵਿੱਚ ਤੇਰੀ ਹੀ ਤਾਕਤ ਦਾ ਮਾਣ ਹੈ।
Fareedkot Teekaਹੇ ਹਰੀ! ਤੇਰੇ ਬਿਨਾਂ ਔਰ ਕੋਈ ਸਮਰਥ ਨਹੀਂ ਹੈ, ਮੇਰੇ ਕੋ ਤੇਰੀ ਆਸ ਹੈ ਔਰ ਤੇਰਾ ਹੀ ਮਨ ਕੇ ਵਿਖੇ ਤਾਣ ਹੈ॥
Prof. Sahib Singhਹੇ ਸਭ ਜੀਵਾਂ ਨੂੰ ਦਾਤਾਂ ਦੇਣ ਵਾਲੇ ਸੁਆਮੀ! ਖਾਣ ਅਤੇ ਪਹਿਨਣ ਨੂੰ ਜੋ ਕੁਝ ਤੂੰ ਸਾਨੂੰ ਦੇਂਦਾ ਹੈਂ, ਉਹੀ ਅਸੀਂ ਵਰਤਦੇ ਹਾਂ। ਤੈਥੋਂ ਬਿਨਾ, ਹੇ ਹਰੀ! ਕੋਈ ਹੋਰ (ਇਤਨੀ) ਸਮਰਥਾ ਵਾਲਾ ਨਹੀਂ ਹੈ।

ਪਦ ਅਰਥ ਸਮਰਥੁ = ਤਾਕਤ ਵਾਲਾ। ਮਨਿ = ਮਨ ਵਿਚ। ਤਾਣੁ = ਸਹਾਰਾ।

SikhNet (Spanish)Oh Señor, eres Todopoderoso y nadie más que Tú lo es; eres la Esperanza y la Fortaleza de mi mente,

ਸਰਬ ਘਟਾ ਕੇ ਦਾਤੇ ਸੁਆਮੀ; ਦੇਹਿ ਸੁ ਪਹਿਰਣੁ ਖਾਣੁ ॥੧॥

sarab ghattaa ke daate suaamee; dehi su pahiran khaan |1|

Sant Singh KhalsaYou are the Giver to the hearts of all beings, O Lord and Master. I eat and wear whatever You give me. ||1||
Manmohan SinghO my Master, Thou alone give to all hearts. I wear and eat that what thou give me.
Manmohan Singh (Punjabi)ਹੇ ਮੇਰੇ ਮਾਲਕ! ਤੂੰ ਹੀ ਸਾਰਿਆਂ ਦਿਲਾਂ ਦਾ ਦਾਤਾਰ ਹੈ। ਮੈਂ ਉਹੀ ਪਹਿਰਦਾ ਅਤੇ ਖਾਂਦਾ ਹਾਂ, ਜਿਹੜਾ ਕੁਛ ਤੂੰ ਮੈਨੂੰ ਦਿੰਦਾ ਹੈ।
Fareedkot Teekaਹੇ ਸੁਆਮੀ! ਆਪ ਸਰਬ ਘਟੋਂ ਕੇ ਦਾਤੇ ਹੋ, ਸਭ ਕੋ ਪਹਿਰਣਾ ਅਰ ਭੋਜਨ ਖਾਣਾ ਦੇਤੇ ਹੋ॥੧॥
Prof. Sahib Singh(ਮੈਨੂੰ ਸਦਾ) ਤੇਰੀ (ਸਹਾਇਤਾ ਦੀ ਹੀ) ਆਸ (ਰਹਿੰਦੀ ਹੈ, ਮੇਰੇ) ਮਨ ਵਿਚ ਤੇਰਾ ਹੀ ਸਹਾਰਾ ਰਹਿੰਦਾ ਹੈ ॥੧॥

ਪਦ ਅਰਥ ਘਟ = ਸਰੀਰ। ਦਾਤੇ = ਹੇ ਦਾਤਾਰ! ਦੇਹਿ = ਜੋ ਕੁਝ ਤੂੰ ਦੇਂਦਾ ਹੈਂ ॥੧॥

SikhNet (Spanish)los corazones reciben los Regalos de Tus Manos. Oh Dador; oh Señor y Maestro, me alimento y uso lo que sea que Tú me das. (1)

ਸੁਰਤਿ ਮਤਿ ਚਤੁਰਾਈ ਸੋਭਾ; ਰੂਪੁ ਰੰਗੁ ਧਨੁ ਮਾਣੁ ॥

surat mat chaturaaee sobhaa; roop rang dhan maan |

Sant Singh KhalsaIntuitive understanding, wisdom and cleverness, glory and beauty, pleasure, wealth and honor,
Manmohan SinghUnderstanding, intellect, wisdom, glory, beauty, revelments, riches, honour,
Manmohan Singh (Punjabi)ਸਮਝ, ਅਕਲ-ਸਆਣਪ, ਪ੍ਰਭਤਾ, ਸੁੰਦਰਤਾ, ਰੰਗਰਲੀਆਂ, ਧਨ-ਦੌਲਤ, ਇਜਤ ਆਬਰੂ,
Fareedkot Teeka(ਸੁਰਤਿ) ਗਿਆਤ ਅਰ ਬੁਧੀ ਕੀ ਚਤਰਾਈ ਔਰ ਲੋਕੋਂ ਕੀ ਸੋਭਾ, ਰੂਪ, ਰੰਗ, ਧਨ ਅਰ (ਮਾਣੁ) ਆਦਰ ਜੋ ਹੈ॥
Prof. Sahib Singh(ਨਾਮ ਜਪਣ ਦੀ ਬਰਕਤਿ ਨਾਲ ਹੀ ਉੱਚੀ) ਸੁਰਤ (ਉੱਚੀ) ਮੱਤ, (ਸੁਚੱਜੇ ਜੀਵਨ ਵਾਲੀ) ਸਿਆਣਪ (ਲੋਕ ਪਰਲੋਕ ਦੀ) ਵਡਿਆਈ, (ਸੋਹਣਾ ਆਤਮਕ) ਰੂਪ ਰੰਗ, ਧਨ, ਇੱਜ਼ਤ-

ਪਦ ਅਰਥ ਚਤੁਰਾਈ = ਸਿਆਣਪ। ਮਾਣੁ = ਇੱਜ਼ਤ।

SikhNet (Spanish)El entendimiento intuitivo, la sabiduría y la astucia, la gloria y la belleza, el placer, la riqueza y el honor,

ਸਰਬ ਸੂਖ, ਆਨੰਦ ਨਾਨਕ; ਜਪਿ ਰਾਮ ਨਾਮੁ, ਕਲਿਆਣੁ ॥੨॥੬॥੯॥

sarab sookh, aanand naanak; jap raam naam, kaliaan |2|6|9|

Sant Singh Khalsaall comforts, bliss, happiness and salvation, O Nanak, come by chanting the Lord's Name. ||2||6||9||
Manmohan Singhall comforts, bliss and salvation are in the uttering of he Lord's Name, O Nanak.
Manmohan Singh (Punjabi)ਸਾਰੇ ਆਰਾਮ, ਖੁਸ਼ੀ ਅਤੇ ਮੁਕਤੀ; ਸੁਆਮੀ ਦੇ ਨਾਮ ਦੇ ਉਚਾਰਨ ਕਰਨ ਵਿੱਚ ਹੀ ਹਨ, ਹੇ ਨਾਨਕ।
Fareedkot Teekaਪੁਨਹ ਅਨੰਦ ਅਰ (ਕਲਿਆਣ) ਮੁਕਤੀ ਜੋ ਹੈ, ਸ੍ਰੀ ਗੁਰੂ ਜੀ ਕਹਤੇ ਹੈਂ: ਹੇ ਰਾਮ! ਇਹ ਸਭੀ ਸੁਖ ਤੇਰਾ ਨਾਮ ਜਪਣੇ ਕਰ ਪ੍ਰਾਪਤਿ ਹੋਤੇ ਹੈਂ॥੬॥੯॥
Prof. Sahib Singhਸਾਰੇ ਸੁਖ, ਆਨੰਦ (ਇਹ ਸਾਰੀਆਂ ਦਾਤਾਂ ਪ੍ਰਾਪਤ ਹੁੰਦੀਆਂ ਹਨ। ਤਾਂ ਤੇ) ਹੇ ਨਾਨਕ! (ਸਦਾ) ਪਰਮਾਤਮਾ ਦਾ ਨਾਮ ਜਪਿਆ ਕਰ ॥੨॥੬॥੯॥

ਪਦ ਅਰਥ ਸਰਬ = ਸਾਰੇ। ਜਪਿ = ਜਪਿਆ ਕਰ। ਕਲਿਆਣੁ = ਸੁਖ ॥੨॥੬॥੯॥

SikhNet (Spanish)las comodidades, la felicidad, el éxtasis y la salvación, oh dice Nanak, vienen al cantar el Nombre del Señor. (2-6-9)
Answers quote the Granth verbatim with Ang citations. AI commentary is not Gurbani and not a religious ruling.