ੴ

ਸਿੱਖਬਾਣੀ · SikhBani

ਸਰਬ ਕਾਰਜ ਸਿਧਿ ਭਏ ਗਾਇ ਗੁਨ ਗੁਪਾਲ ॥

sarab kaaraj sidh bhe gaae gun gupaal
Guru Arjan Dev Ji ਗੁਰੂ ਅਰਜਨ ਦੇਵ ਜੀ · Raag Kalyaan · Ang 1322, 1323 · 7 lines
Translations

ਕਲਿਆਨ ਮਹਲਾ ੫ ॥

kaliaan mahalaa 5 | Ang 1322

Sant Singh KhalsaKalyaan, Fifth Mehl:
Manmohan SinghKalyan 5th Guru.
Manmohan Singh (Punjabi)ਕਲਿਆਨ ਪੰਜਵੀਂ ਪਾਤਿਸ਼ਾਹੀ।
SikhNet (Spanish)Kalyaan, Mejl Guru Aryan Dev, Quinto Canal Divino.

ਮਨਿ ਤਨਿ ਜਾਪੀਐ ਭਗਵਾਨ ॥

man tan jaapeeai bhagavaan | Ang 1322

Sant Singh KhalsaWithin my mind and body I meditate on the Lord God.
Manmohan SinghWithin my mind and body, contemplate I, my Auspicious Lord.
Manmohan Singh (Punjabi)ਆਪਣੇ ਚਿੱਤ ਅਤੇ ਦੇਹ ਅੰਦਰ ਮੈਂ ਆਪਣੇ ਸੁਲਖਣੇ ਸੁਆਮੀ ਦਾ ਸਿਮਰਨ ਕਰਦਾ ਹਾਂ।
Fareedkot Teekaਹੇ ਭਗਵਨ! ਏਹੁ ਕਿਰਪਾ ਕਰੁ ਜੋ ਮਨ ਤਨ ਕਰ ਕੇ ਤੇਰੇ ਕੋ (ਜਾਪੀਐ) ਜਪਨੇ ਵਾਲੇ ਹੋ ਰਹੀਏ॥
Prof. Sahib Singhਮਨ ਵਿਚ ਹਿਰਦੇ ਵਿਚ (ਸਦਾ) ਭਗਵਾਨ (ਦਾ ਨਾਮ) ਜਪਦੇ ਰਹਿਣਾ ਚਾਹੀਦਾ ਹੈ।

ਪਦ ਅਰਥ ਮਨਿ = ਮਨ ਵਿਚ। ਤਨਿ = ਤਨ ਵਿਚ, ਹਿਰਦੇ ਵਿਚ। ਜਾਪੀਐ = ਜਪਣਾ ਚਾਹੀਦਾ ਹੈ।

SikhNet (Spanish)En mi mente y cuerpo medito en el Señor Dios, el Perfecto Guru está complacido

ਗੁਰ ਪੂਰੇ ਸੁਪ੍ਰਸੰਨ ਭਏ; ਸਦਾ ਸੂਖ ਕਲਿਆਨ ॥੧॥ ਰਹਾਉ ॥

gur poore suprasan bhe; sadaa sookh kaliaan |1| rahaau | Ang 1322

Sant Singh KhalsaThe Perfect Guru is pleased and satisfied; I am blessed with eternal peace and happiness. ||1||Pause||
Manmohan SinghWhen the Perfect Guru is highly pleased, then am blessed with everlasting peace and salvation. Pause.
Manmohan Singh (Punjabi)ਜਦ ਪੂਰਨ ਗੁਰੂ ਪਰਮ ਖੁਸ਼ ਹੋ ਜਾਂਦੇ ਹਨ, ਤਦ ਮੈਨੂੰ ਸਦੀਵੀ ਆਰਾਮ ਅਤੇ ਮੁਕਤੀ ਦੀ ਦਾਤ ਮਿਲ ਜਾਂਦੀ ਹੈ। ਠਹਿਰਾਉ।
Fareedkot Teekaਸ੍ਰੇਸ਼੍ਟ ਗੁਰੂ ਹਮਾਰੇ ਪੁਰ ਪ੍ਰਸੰਨ ਹੂਏ ਹੈਂ, ਸਦਾ ਸੁਖੁ ਅਰੁ ਹਮਰੀ ਕਲ੍ਯਾਨ ਭਈ ਹੈ॥੧॥ ਰਹਾਉ॥
Prof. Sahib Singh(ਜਿਸ ਮਨੁੱਖ ਉੱਤੇ) ਪੂਰੇ ਸਤਿਗੁਰੂ ਜੀ ਦਇਆਲ ਹੁੰਦੇ ਹਨ (ਉਹ ਮਨੁੱਖ ਭਗਵਾਨ ਦਾ ਨਾਮ ਜਪਦਾ ਹੈ, ਜਿਸ ਦੀ ਬਰਕਤਿ ਨਾਲ ਉਸ ਦੇ ਅੰਦਰ) ਸਦਾ ਸੁਖ ਆਨੰਦ (ਬਣਿਆ ਰਹਿੰਦਾ ਹੈ) ॥੧॥ ਰਹਾਉ ॥

ਪਦ ਅਰਥ ਸੁਪ੍ਰਸੰਨ = ਬਹੁਤ ਦਿਆਲ। ਕਲਿਆਨ = ਸੁਖ, ਆਨੰਦ ॥੧॥ ਰਹਾਉ ॥

SikhNet (Spanish)y satisfecho y yo soy bendecido con la Paz Eterna y la Felicidad. (1-Pausa)

ਸਰਬ ਕਾਰਜ ਸਿਧਿ ਭਏ; ਗਾਇ ਗੁਨ ਗੁਪਾਲ ॥

sarab kaaraj sidh bhe; gaae gun gupaal | Ang 1322

Sant Singh KhalsaAll affairs are successfuly resolved, singing the Glorious Praises of the Lord of the World.
Manmohan SinghAll the affairs are resolved, by singing the praises of God, the Cherisher of the world.
Manmohan Singh (Punjabi)ਸੰਸਾਰ ਦੇ ਪਾਲਨਹਾਰ ਹਰੀ ਦੀਆਂ ਸਿਫਤਾਂ ਗਾਇਨ ਕਰਨ ਦੁਆਰਾ, ਸਾਰੇ ਕੰਮ ਰਾਸ ਥੀ ਵੰਞਦੇ ਹਨ।
Fareedkot Teekaਹੇ ਗੋਪਾਲ! ਤੇਰੇ ਗੁਣੋਂ ਕੋ ਗਾਇ ਕਰ ਹਮਾਰੇ ਸਰਬ ਕਾਰਜ ਸਿਧ ਭਏ ਹੈਂ॥
Prof. Sahib Singhਸ੍ਰਿਸ਼ਟੀ ਦੇ ਪਾਲਣਹਾਰ ਪ੍ਰਭੂ ਦੇ ਗੁਣ ਗਾ ਕੇ (ਮਨੁੱਖ ਨੂੰ ਆਪਣੇ) ਸਾਰੇ ਕੰਮਾਂ ਦੀ ਸਫਲਤਾ ਪ੍ਰਾਪਤ ਹੋ ਜਾਂਦੀ ਹੈ।

ਪਦ ਅਰਥ ਸਿਧਿ = ਸਫਲਤਾ। ਗਾਇ = ਗਾ ਕੇ।

SikhNet (Spanish)Todos mis asuntos se han resuelto exitosamente cantando las Gloriosas Alabanzas del Señor del Mundo.

ਮਿਲਿ ਸਾਧਸੰਗਤਿ ਪ੍ਰਭੂ ਸਿਮਰੇ; ਨਾਠਿਆ ਦੁਖ ਕਾਲ ॥੧॥

mil saadhasangat prabhoo simare; naatthiaa dukh kaal |1| Ang 1322

Sant Singh KhalsaJoining the Saadh Sangat, the Company of the Holy, I dwell upon God, and the pain of death is taken away. ||1||
Manmohan SinghJoining the saints society, when I meditate on the Lord, I am rid of the agony of death.
Manmohan Singh (Punjabi)ਸਤਿਸੰਗਤ ਨਾਲ ਜੁੜ ਕੇ ਜਦ ਮੈਂ ਸੁਆਮੀ ਨੂੰ ਸਿਮਰਦਾ ਹਾਂ, ਤਾਂ ਮੇਰੀ ਮੌਤ ਦੀ ਪੀੜ ਦੌੜ ਜਾਂਦੀ ਹੈ।
Fareedkot Teekaਸਾਧ ਸੰਗਤਿ ਮੇਂ ਮਿਲ ਕਰਕੇ, ਹੇ ਪ੍ਰਭੂ! ਤੇਰੇ ਨਾਮ ਸਿਮਰਨੇ ਸੇ ਕਾਲ ਕਾ ਦੁਖ ਭਾਗ ਗਿਆ ਹੈ॥੧॥
Prof. Sahib Singhਜਿਸ ਮਨੁੱਖ ਨੇ ਸਾਧ ਸੰਗਤ ਵਿਚ ਮਿਲ ਕੇ ਪ੍ਰਭੂ ਜੀ ਦਾ ਨਾਮ ਸਿਮਰਿਆ ਉਸ ਦੇ ਆਤਮਕ ਮੌਤ ਤੋਂ ਪੈਦਾ ਹੋਣ ਵਾਲੇ ਸਾਰੇ ਦੁੱਖ ਨਾਸ ਹੋ ਜਾਂਦੇ ਹਨ ॥੧॥

ਪਦ ਅਰਥ ਮਿਲਿ = ਮਿਲ ਕੇ। ਨਾਠਿਆ = ਨੱਸ ਗਏ। ਦੁਖ ਕਾਲ = ਮੌਤ ਦੇ ਦੁੱਖ, ਆਤਮਕ ਮੌਤ ਦੇ ਦੁੱਖ ॥੧॥

SikhNet (Spanish)Acercándome a las Saad Sangat, la Compañía de los Santos, habito en Dios, y el dolor del la muerte ha desaparecido. (1)

ਕਰਿ ਕਿਰਪਾ ਪ੍ਰਭ ਮੇਰਿਆ; ਕਰਉ ਦਿਨੁ ਰੈਨਿ ਸੇਵ ॥

kar kirapaa prabh meriaa; krau din rain sev | Ang 1322

Sant Singh KhalsaPlease take pity on me, O my God, that I may serve You day and night.
Manmohan SinghTake Thou pity on me, O my Lord, that, day and night, I may perform Thy service.
Manmohan Singh (Punjabi)ਤੂੰ ਮੇਰੇ ਉਤੇ ਰਹਿਮਤ ਧਾਰ, ਹੇ ਮੇਰੇ ਮਾਲਕ ਤਾਂ ਜੋ ਦਿਹੂੰ ਅਤੇ ਰਾਤ, ਮੈਂ ਤੇਰੀ ਟਹਿਲ ਕਮਾਵਾਂ।
Fareedkot Teekaਹੇ ਮੇਰੇ ਪ੍ਰਭੂ! ਮੇਰੇ ਊਪਰ ਯਿਹ ਕ੍ਰਿਪਾ ਕਰੀਏ ਜੋ ਰਾਤ੍ਰਿ ਦਿਨ ਤੇਰੀ ਸੇਵਾ ਕਰੋਂ॥
Prof. Sahib Singhਹੇ ਮੇਰੇ ਪ੍ਰਭੂ! ਮਿਹਰ ਕਰ, ਦਿਨ ਰਾਤ ਮੈਂ ਤੇਰੀ ਭਗਤੀ ਕਰਦਾ ਰਹਾਂ।

ਪਦ ਅਰਥ ਪ੍ਰਭ = ਹੇ ਪ੍ਰਭੂ! ਕਰਉ = ਕਰਉਂ, ਮੈਂ ਕਰਦਾ ਰਹਾਂ। ਰੈਨਿ = ਰਾਤ। ਸੇਵ = ਸੇਵਾ-ਭਗਤੀ।

SikhNet (Spanish)Por favor, ten Piedad de mí, oh, mi Dios, para que Te pueda servir noche y día.

ਨਾਨਕ ਦਾਸ ਸਰਣਾਗਤੀ; ਹਰਿ ਪੁਰਖ ਪੂਰਨ ਦੇਵ ॥੨॥੫॥੮॥

naanak daas saranaagatee; har purakh pooran dev |2|5|8| Ang 1323

Sant Singh KhalsaSlave Nanak seeks the Sanctuary of the Lord, the Perfect, Divine Primal Being. ||2||5||8||
Manmohan SinghSlave Nanak seeks the protection of the Powerful and Perfect Luminous Lord.
Manmohan Singh (Punjabi)ਗੋਲਾ ਨਾਨਕ, ਬਲਵਾਨ ਅਤੇ ਪੂਰੇ ਪ੍ਰਕਾਸ਼ਵਾਨ ਪ੍ਰਭੂ ਦੀ ਪਨਾਹ ਲੋੜਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਹਰੀ ਪੂਰਨ ਪੁਰਸ਼ ਪ੍ਰਕਾਸ ਰੂਪ! ਮੈਂ ਦਾਸ ਨੇ ਆਪ ਕੀ ਸਰਣ ਲਈ ਹੈ॥੨॥੫॥੮॥
Prof. Sahib Singhਹੇ ਹਰੀ! ਹੇ ਪੁਰਖ! ਹੇ ਸਰਬ-ਗੁਣ ਭਰਪੂਰ ਦੇਵ! ਮੈਂ (ਤੇਰਾ) ਦਾਸ ਨਾਨਕ ਤੇਰੀ ਸਰਨ ਆਇਆ ਹਾਂ ॥੨॥੫॥੮॥

ਪਦ ਅਰਥ ਸਰਣਾਗਤੀ = ਸਰਨ ਆਇਆ ਹੈ। ਹਰਿ = ਹੇ ਹਰੀ! ਪੂਰਨ ਦੇਵ = ਹੇ ਸਰਬਗੁਣ-ਭਰਪੂਰ ਦੇਵ! ॥੨॥੫॥੮॥

SikhNet (Spanish)El Esclavo Nanak busca el Santuario del Señor, del Divino y Perfecto Ser Primordial. (2-5-8)
Answers quote the Granth verbatim with Ang citations. AI commentary is not Gurbani and not a religious ruling.