ਪਉੜੀ ॥
paurree |
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri.
ਸਚਾ ਵੇਪਰਵਾਹੁ; ਇਕੋ ਤੂ ਧਣੀ ॥
sachaa veparavaahu; iko too dhanee |
Sant Singh KhalsaO True and Independent Lord God, You alone are my Lord and Master.
Manmohan SinghO my care-free True Lord, Thou alone are my Master.
Manmohan Singh (Punjabi)ਹੇ ਮੇਰੇ ਮੁਛੰਦਗੀ-ਰਹਿਤ ਸੱਚੇ ਸੁਅਮੀ ਕੰਵਲ ਤੂੰ ਹੀ ਮੇਰਾ ਮਾਲਕ ਹੈ।
Fareedkot Teekaਹੇ ਬੇਪਰਵਾਹੁ! ਤੂੰ ਹੀ ਏਕ ਸਰਬ ਕਾ ਸਚਾ ਧਨੀ ਮਾਲਕੁ ਹੈਂ॥
Prof. Sahib Singhਹੇ ਪ੍ਰਭੂ! ਤੂੰ ਸਦਾ ਕਾਇਮ ਰਹਿਣ ਵਾਲਾ ਵੇਪਰਵਾਹ (ਬੇ-ਮੁਥਾਜ) ਮਾਲਕ ਹੈ;ਪਦ ਅਰਥ ਧਣੀ = ਮਾਲਕ।
SikhNet (Spanish)Oh, Dios Nuestro Señor, Verdadero e Independiente, sólo Tú eres mi Señor y Maestro.
ਤੂ ਸਭੁ ਕਿਛੁ ਆਪੇ ਆਪਿ; ਦੂਜੇ ਕਿਸੁ ਗਣੀ ॥
too sabh kichh aape aap; dooje kis ganee |
Sant Singh KhalsaYou Yourself are everything; who else is of any account?
Manmohan SinghThou Thyself are all-in-all, whom else should I deem to be of any account?
Manmohan Singh (Punjabi)ਤੁੰ ਆਪ ਹੀ ਸਾਰਾ ਕੁਝ ਹੈ ਹੋਰ ਕੀਹਨੂੰ ਮੈਂ ਕਿਸੇ ਹਿਸਾਬ ਕਿਤਾਬ ਵਿੱਚ ਖਿਆਲ ਕਰਾਂ?
Fareedkot Teekaਤੂੰ ਸਭ ਕਿਛੁ ਆਪੇ ਆਪ ਹੀ ਹੈਂ ਔਰ ਦੂਸਰਾ ਕਿਸ ਕੋ ਗਣੀਏ?
Prof. Sahib Singhਤੂੰ ਆਪ ਹੀ ਸਭ ਕੁਝ (ਕਰਨ ਕਰਾਨ ਜੋਗਾ) ਹੈਂ, ਕੇਹੜੇ ਦੂਜੇ ਨੂੰ ਮੈਂ ਤੇਰੇ ਵਰਗਾ ਮਿਥਾਂ?
SikhNet (Spanish)Tú Mismo lo eres todo. Nadie más vale. Falso es el orgullo del hombre.
ਮਾਣਸ ਕੂੜਾ ਗਰਬੁ; ਸਚੀ ਤੁਧੁ ਮਣੀ ॥
maanas koorraa garab; sachee tudh manee |
Sant Singh KhalsaFalse is the pride of man. True is Your glorious greatness.
Manmohan SinghFalse is man's self-conceit and True is Thy glory, O Lord.
Manmohan Singh (Punjabi)ਝੂਠੀ ਹੈ ਇਨਸਾਨ ਦੀ ਸਵੈ-ਹੰਗਤਾ ਅਤੇ ਸੱਚੀ ਹੈ ਤੇਰੀ ਪ੍ਰਭਤਾ, ਹੇ ਪ੍ਰਭੂ!
Fareedkot Teekaਮਾਨਸ ਕਾ ਗਰਬੁ ਝੂਠਾ ਹੀ ਹੈ, ਤੇਰੀ (ਮਣੀ) ਮਨੌਤ ਵਾ ਵਡਿਆਈ ਸਚੀ ਹੈ॥
Prof. Sahib Singh(ਦੁਨੀਆ ਦੀ ਕਿਸੇ ਵਡਿਆਈ ਨੂੰ ਪ੍ਰਾਪਤ ਕਰ ਕੇ) ਮਨੁੱਖ ਦਾ (ਕੋਈ) ਅਹੰਕਾਰ ਕਰਨਾ ਵਿਅਰਥ ਹੈ ਤੇਰੀ ਵਡਿਆਈ ਹੀ ਸਦਾ ਕਾਇਮ ਰਹਿਣ ਵਾਲੀ ਹੈ;ਪਦ ਅਰਥ ਮਣੀ = ਵਡਿਆਈ। ਗਰਬੁ = ਅਹੰਕਾਰ। ਕੂੜਾ = ਵਿਅਰਥ। ਸਚੀ = ਸਦਾ ਕਾਇਮ ਰਹਿਣ ਵਾਲੀ।
SikhNet (Spanish)Verdad es Tu Grandeza Gloriosa.
ਆਵਾ ਗਉਣੁ ਰਚਾਇ; ਉਪਾਈ ਮੇਦਨੀ ॥
aavaa gaun rachaae; upaaee medanee |
Sant Singh KhalsaComing and going in reincarnation, the beings and species of the world came into being.
Manmohan SinghCreating coming and going, Thou did bring into being the world.
Manmohan Singh (Punjabi)ਆਉਣਾ ਅਤੇ ਜਾਣਾ ਰਚ ਕੇ, ਤੂੰ ਸੰਸਾਰ ਨੂੰ ਪੈਦਾ ਕੀਤਾ ਹੈ।
Fareedkot Teeka(ਮੇਦਨੀ) ਪ੍ਰਿਥੀ ਅਰਥਾਤ ਸ੍ਰਿਸ੍ਟੀ ਰਚਨਾ ਕੋ ਉਤਪਤਿ ਕਰ ਕੇ ਪੁਨਃ ਤੈਨੇ (ਆਵਾਗਉਣ) ਜਨਮ ਮਰਣ ਬਨਾਯਾ ਹੈ॥
Prof. Sahib Singhਤੂੰ ਹੀ 'ਜਨਮ ਮਰਨ' (ਦੀ ਮਰਯਾਦਾ) ਬਣਾ ਕੇ ਸ੍ਰਿਸ਼ਟੀ ਪੈਦਾ ਕੀਤੀ ਹੈ।ਪਦ ਅਰਥ ਮੇਦਨੀ = ਧਰਤੀ, ਸ੍ਰਿਸ਼ਟੀ। ਆਵਾਗਉਣ = ਜਨਮ ਮਰਨ।
SikhNet (Spanish)Yendo y viniendo en la reencarnación, los seres y las especies llegan a existir en este mundo,
ਸਤਿਗੁਰੁ ਸੇਵੇ ਆਪਣਾ; ਆਇਆ ਤਿਸੁ ਗਣੀ ॥
satigur seve aapanaa; aaeaa tis ganee |
Sant Singh KhalsaBut if the mortal serves his True Guru, his coming into the world is judged to be worthwhile.
Manmohan SinghWhosoever serves his True Guru' his advent alone is of account.
Manmohan Singh (Punjabi)ਜੋ ਕੋਈ ਭੀ ਆਪਣੇ ਸੱਚੇ ਗੁਰਾਂ ਦੀ ਘਾਲ ਕਮਾਉਂਦਾ ਹੈ, ਕੇਵਲ ਉਸ ਦਾ ਆਗਮਨ ਹੀ ਲੇਖੇ ਵਿੱਚ ਹੈ।
Fareedkot Teekaਜੋ ਆਪਣਾ ਸਤਿਗੁਰੂ ਸੇਵਤਾ ਹੈ ਤਿਸ ਕਾ ਆਯਾ ਸਫਲਾ ਗਣੀਤਾ ਹੈ॥
Prof. Sahib Singhਜਿਹੜਾ ਮਨੁੱਖ ਆਪਣੇ ਗੁਰੂ ਦੇ ਕਹੇ ਉਤੇ ਤੁਰਦਾ ਹੈ ਉਸ ਦਾ (ਜਗਤ ਵਿਚ) ਆਉਣਾ ਸਫਲ ਹੈ।ਪਦ ਅਰਥ ਗਣੀ = ਗਣੀਂ, ਮੈਂ ਗਿਣਾਂ।
SikhNet (Spanish)pero si el mortal sirve al Verdadero Guru, su existencia cobra validez.
ਜੇ ਹਉਮੈ ਵਿਚਹੁ ਜਾਇ; ਤ ਕੇਹੀ ਗਣਤ ਗਣੀ ॥
je haumai vichahu jaae; ta kehee ganat ganee |
Sant Singh KhalsaAnd if he eradicates eogtism from within himself, then how can he be judged?
Manmohan SinghIf man's ego is banished from within him then how can he compute computation of doing this and that?
Manmohan Singh (Punjabi)ਜੇਕਰ ਬੰਦੇ ਦੀ ਹੰਗਤਾ ਉਸ ਦੇ ਅੰਦਰੋਂ ਚਲੀ ਜਾਵੇ, ਤਦ ਉਹ ਇਹ ਅਤੇ ਔਹ ਕਰਨ ਦੀਆਂ ਗਿਣਤੀਆਂ ਕਿਸ ਤਰ੍ਹਾਂ ਗਿਣ ਸਕਦਾ ਹੈ?
Fareedkot Teekaਜੇਕਰ ਜੀਵ ਕੇ ਮਨ ਮੇਂ ਸੇ ਹੰਤਾ, ਮਮਤਾ ਜਾਤੀ ਰਹੇ ਤੌ ਫੇਰ ਕਰਮੋਂ ਕੀ ਕੇਹੀ ਗਣਤੀ ਗਣਨੀ ਹੈ, ਭਾਵ ਸੇ ਵਹੁ ਪੁਰਸ ਕਰਮ ਫਲ ਦੁਖ ਸੁਖ ਸੇ ਰਹਿਤ ਮੁਕਤ ਰੂਪ ਹੋਤਾ ਹੈ॥
Prof. Sahib Singhਜੇ ਮਨੁੱਖ ਦੇ ਅੰਦਰੋਂ ਹਉਮੈ ਦੂਰ ਹੋ ਜਾਏ ਤਾਂ (ਤ੍ਰਿਸ਼ਨਾ ਆਦਿਕ ਦੇ ਅਧੀਨ ਹੋ ਕੇ) ਤੌਖ਼ਲੇ ਕਰਨ ਦੀ ਲੋੜ ਨਹੀਂ ਰਹਿ ਜਾਂਦੀ।ਪਦ ਅਰਥ ਗਣੀ = ਮੈਂ ਗਿਣਦਾ ਹਾਂ।
SikhNet (Spanish)Y si erradica el egoísmo del interior de su ser, no será juzgado.
ਮਨਮੁਖ ਮੋਹਿ ਗੁਬਾਰਿ; ਜਿਉ ਭੁਲਾ ਮੰਝਿ ਵਣੀ ॥
manamukh mohi gubaar; jiau bhulaa manjh vanee |
Sant Singh KhalsaThe self-willed manmukh is lost in the darkness of emotional attachment, like the man lost in the wilderness.
Manmohan SinghLike a man in wilderness an egocentric strays in the inky darkness of worldly love.
Manmohan Singh (Punjabi)ਉਜਾੜ ਬੀਆਬਾਨ ਵਿੱਚ ਮਨੁਖ ਦੀ ਮਾਨੰਦ, ਮਨਮਤੀਆਂ ਸੰਸਾਰੀ ਮਮਤਾ ਦੇ ਘੁਪ ਹਨੇਰੇ ਵਿੱਚ ਕੁਰਾਹੇ ਪਿਆ ਹੋਇਆ ਹੈ।
Fareedkot Teekaਮਨਮੁਖ ਮੋਹ ਅੰਧੇਰੇ ਕਰ ਸੰਸਾਰ ਮੇਂ ਭ੍ਰਮਤਾ ਦੁਖ ਕੋ ਪਾਵਤਾ ਹੈ, ਜੈਸੇ (ਵਣੀ) ਬਨੋਂ ਮੇਂ ਭੂਲਾ ਹੂਆ ਪੁਰਸ ਦੁਖ ਪਾਵਤਾ ਹੈ॥
Prof. Sahib Singh(ਪਰ) ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਮੋਹ-ਰੂਪ ਹਨੇਰੇ ਵਿਚ (ਇਉਂ) ਭਟਕ ਰਿਹਾ ਹੈ, ਜਿਵੇਂ (ਰਾਹੋਂ) ਭੁੱਲਾ ਹੋਇਆ ਮਨੁੱਖ ਜੰਗਲਾਂ ਵਿਚ (ਭਟਕਦਾ ਹੈ)।ਪਦ ਅਰਥ ਵਣੀ = ਵਣਾਂ ਵਿਚ। ਮੋਹਿ = ਮੋਹ ਵਿਚ। ਗੁਬਾਰਿ = ਹਨੇਰੇ ਵਿਚ।
SikhNet (Spanish)El Manmukj arrogante se pierde en el oscuro apego emocional, como el que se pierde en la maleza salvaje.
ਕਟੇ ਪਾਪ ਅਸੰਖ; ਨਾਵੈ ਇਕ ਕਣੀ ॥੧੧॥
katte paap asankh; naavai ik kanee |11|
Sant Singh KhalsaCountless sins are erased, by even a tiny particle of the Lord's Name. ||11||
Manmohan SinghA mere iota of the Lord's Name effaces millions of sins.
Manmohan Singh (Punjabi)ਪ੍ਰਭੂ ਦੇ ਨਾਮ ਦਾ ਇਕ ਕਿਣਕਾ ਮਾਤ੍ਰ ਕ੍ਰੋੜਾਂ ਹੀ ਗੁਨਾਹਾਂ ਨੂੰ ਮੇਟ ਦਿੰਦਾ ਹੈ।
Fareedkot Teekaਨਾਮ ਕੇ ਜਾਪ ਕੀ (ਇਕ ਕਣੀ) ਇਕ ਬੂੰਦ, ਭਾਵ ਥੋੜਾ ਖਿਨ ਮਾਤ੍ਰ ਉਚਾਰਾ ਹੂਆ ਸੋ ਧੁਨੀ ਕ੍ਰੋੜੋਂ ਪਾਪੋਂ ਕੋ ਕਾਟ ਦੇਤੀ ਹੈ॥੧੧॥
Prof. Sahib Singhਪ੍ਰਭੂ ਆਪਣੇ 'ਨਾਮ' ਦਾ ਇਕ ਕਿਣਕਾ ਦੇ ਕੇ ਬੇਅੰਤ ਪਾਪ ਕੱਟ ਦੇਂਦਾ ਹੈ ॥੧੧॥ਪਦ ਅਰਥ ਅਸੰਖ = ਅਣਗਿਣਤ ॥੧੧॥
SikhNet (Spanish)Innumerables errores son borrados aún con una pequeña partícula del Nombre del Señor. (11)