ੴ

ਸਿੱਖਬਾਣੀ · SikhBani

ਤੂ ਠਾਕੁਰੋ ਬੈਰਾਗਰੋ ਮੈ ਜੇਹੀ ਘਣ ਚੇਰੀ ਰਾਮ ॥

too tthaakuro bairaagaro mai jehee ghan cheree raam
Guru Arjan Dev Ji ਗੁਰੂ ਅਰਜਨ ਦੇਵ ਜੀ · Raag Soohee · Ang 779, 780 · 26 lines
Translations

ਰਾਗੁ ਸੂਹੀ ਛੰਤ ਮਹਲਾ ੫ ਘਰੁ ੩ ॥

raag soohee chhant mahalaa 5 ghar 3 | Ang 779

Sant Singh KhalsaRaag Soohee, Chhant, Fifth Mehl, Third House:
Manmohan SinghRag Suhi Chhant. 5th Guru.
Manmohan Singh (Punjabi)ਰਾਗ ਸੂਹੀ ਛੰਤ। ਪੰਜਵੀਂ ਪਾਤਿਸ਼ਾਹੀ।
Prof. Sahib Singhਰਾਗ ਸੂਹੀ, ਘਰ ੩ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਛੰਤ' (ਛੰਦ)।
SikhNet (Spanish)Rag Suji, Chhant, Mejl Guru Aryan, Quinto Canal Divino.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad | Ang 779

Sant Singh KhalsaOne Universal Creator God. By The Grace Of The True Guru:
Manmohan SinghThere is but one God. By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਤੂ ਠਾਕੁਰੋ ਬੈਰਾਗਰੋ; ਮੈ ਜੇਹੀ ਘਣ ਚੇਰੀ ਰਾਮ ॥

too tthaakuro bairaagaro; mai jehee ghan cheree raam | Ang 779

Sant Singh KhalsaO my Lord and Master, You are unattached; You have so many hand-maidens like me, Lord.
Manmohan SinghThou, O detached Lord, hast so many hand-maidens like me.
Manmohan Singh (Punjabi)ਤੇਰੀਆਂ ਹੇ ਨਿਰਲੇਪ ਸੁਆਮੀ! ਮੇਰੇ ਵਰਗੀਆਂ ਅਨੇਕਾਂ ਗੋਲੀਆਂ ਹਨ।
Fareedkot Teekaਹੇ ਠਾਕੁਰ! ਤੂੰ (ਬੈਰਾਗਰੋ) ਹੀਰਿਓਂ ਕਾ ਪਰਬਤ, ਭਾਵ ਗਿਆਨਾਦਿ ਗੁਣੋਂ ਕਾ ਆਸਰਾ ਹੈਂ, ਮੇਰੇ ਜੈਸੀਆਂ ਬਹੁਤ ਤੇਰੀਆਂ ਦਾਸੀਆਂ ਹੈਂ॥
Prof. Sahib Singhਹੇ (ਮੇਰੇ) ਰਾਮ! ਤੂੰ (ਸਭ ਜੀਵਾਂ ਦਾ) ਮਾਲਕ ਹੈਂ, ਤੇਰੇ ਉਤੇ ਮਾਇਆ ਆਪਣਾ ਪ੍ਰਭਾਵ ਨਹੀਂ ਪਾ ਸਕਦੀ। ਮੇਰੇ ਵਰਗੀਆਂ (ਤੇਰੇ ਦਰ ਤੇ) ਅਨੇਕਾਂ ਦਾਸੀਆਂ ਹਨ।

ਪਦ ਅਰਥ ਠਾਕੁਰੋ = ਠਾਕੁਰੁ, ਮਾਲਕ, ਪਾਲਣਹਾਰ। ਬੈਰਾਗਰੋ = ਵਾਸਨਾ-ਰਹਿਤ, ਨਿਰਚਾਹ। ਮੈ ਜੇਹੀ = ਮੇਰੇ ਵਰਗੀਆਂ। ਘਣ = ਅਨੇਕਾਂ। ਚੇਰੀ = ਦਾਸੀਆਂ। ਰਾਮ = ਹੇ ਰਾਮ!

SikhNet (Spanish)Tú, el Dios del Desapego, eres nuestro Maestro; hay millones como yo que ven hacia Ti.

ਤੂੰ ਸਾਗਰੋ ਰਤਨਾਗਰੋ; ਹਉ ਸਾਰ. ਨ ਜਾਣਾ ਤੇਰੀ ਰਾਮ ॥

toon saagaro ratanaagaro; hau saar. na jaanaa teree raam | Ang 779

Sant Singh KhalsaYou are the ocean, the source of jewels; I do not know Your value, Lord.
Manmohan SinghThou art an ocean and the mine of jewels. Thy worth, O Lord, I know not.
Manmohan Singh (Punjabi)ਤੂੰ ਸਮੁੰਦਰ ਅਤੇ ਜਵਾਹਿਰਾਤਾਂ ਦੀ ਖਾਣ ਹੈਂ। ਤੇਰਾ ਮੁੱਲ, ਹੇ ਸੁਆਮੀ! ਮੈਂ ਜਾਣਦੀ ਨਹੀਂ।
Fareedkot Teekaਤੂੰ ਗੁਣੋਂ ਕਾ ਸਮੁੰਦਰ ਹੈਂ ਵੈਰਾਗਾਦਿ ਸਾਧਨੋਂ ਕੀ ਖਾਣ ਹੈਂ, ਹੇ ਰਾਮ! ਮੈਂ ਤੇਰੀ ਸਾਰ ਨਹੀਂ ਜਾਣਤੀ॥
Prof. Sahib Singhਹੇ ਰਾਮ! ਤੂੰ ਸਮੁੰਦਰ ਹੈਂ। ਤੂੰ ਰਤਨਾਂ ਦੀ ਖਾਣ ਹੈਂ। ਹੇ ਪ੍ਰਭੂ! ਮੈਂ ਤੇਰੀ ਕਦਰ ਨਹੀਂ ਸਮਝ ਸਕੀ।

ਪਦ ਅਰਥ ਰਤਨਾਗਰੋ = ਰਤਨਾਕਰੁ, ਰਤਨ-ਆਕਰ, ਰਤਨਾਂ ਦੀ ਖਾਣ। ਹਉ = ਹਉਂ, ਮੈਂ।

SikhNet (Spanish)Eres un Océano de Joyas y yo no conozco Tu Esencia.

ਸਾਰ. ਨ ਜਾਣਾ, ਤੂ ਵਡ ਦਾਣਾ; ਕਰਿ ਮਿਹਰੰਮਤਿ ਸਾਂਈ ॥

saar. na jaanaa, too vadd daanaa; kar miharamat saanee | Ang 779

Sant Singh KhalsaI do not know Your value; You are the wisest of all; please show Mercy unto me, O Lord.
Manmohan SinghI know not Thy worth. immensely wise Thou art. Show Thou mercy unto me, O Lord.
Manmohan Singh (Punjabi)ਮੈਂ ਤੇਰੀ ਕੀਮਤ ਨਹੀਂ ਜਾਣਦੀ, ਤੂੰ ਖਰਾ ਹੀ ਸਿਆਣਾ ਹੈਂ। ਤੂੰ ਮੇਰੇ ਉਤੇ ਮਿਹਰ ਧਾਰ, ਹੇ ਪ੍ਰਭੂ!
Fareedkot Teekaਮੈਂ ਸਾਰ ਨਹੀਂ ਜਾਨਤਾ ਹੂੰ ਤੂੰ ਸਭ ਸੇ ਬਡਾ ਔ ਦਾਂਨਾ ਰਿਦੇ ਕੇ ਸੰਕਲਪ ਜਾਨਤਾ ਹੈਂ।☬ਜੇ ਕਹੇ ਕਿ ਤੁਮਾਰਾ ਕਿਆ ਪ੍ਰਜੋਜਨ ਹੈ? ਤਿਸ ਪਰ ਕਹਿਤੇ ਹੈਂ:☬ਹੇ ਸਾਈਂ! ਮੇਰੇ ਪਰ ਅਤੀ ਕਿਰਪਾ ਕਰ॥
Prof. Sahib Singhਹੇ ਮੇਰੇ ਮਾਲਕ! ਮੈਂ (ਤੇਰੇ ਗੁਣਾਂ ਦੀ) ਕਦਰ ਨਹੀਂ ਜਾਣਦੀ, ਤੂੰ ਵੱਡਾ ਸਿਆਣਾ ਹੈਂ (ਸਭ ਕੁਝ ਜਾਣਨ ਵਾਲਾ ਹੈਂ), (ਮੇਰੇ ਉੱਤੇ) ਮਿਹਰ ਕਰ!

ਪਦ ਅਰਥ ਸਾਰ = ਕਦਰ। ਦਾਣਾ = ਸਿਆਣਾ। ਮਿਹਰੰਮਤਿ = ਮਿਹਰ। ਸਾਂਈ = ਹੇ ਸਾਈਂ!

SikhNet (Spanish)No conozco lo que eres, oh mi Dios Inmensamente Sabio;

ਕਿਰਪਾ ਕੀਜੈ. ਸਾ ਮਤਿ ਦੀਜੈ; ਆਠ ਪਹਰ ਤੁਧੁ ਧਿਆਈ ॥

kirapaa keejai. saa mat deejai; aatth pehar tudh dhiaaee | Ang 779

Sant Singh KhalsaShow Your Mercy, and bless me with such understanding, that I may meditate on You, twenty-four hours a day.
Manmohan SinghMercifully bless Thou me with such an understanding that I may contemplate Thee, during the eight watches of the day.
Manmohan Singh (Punjabi)ਮਿਹਰਬਾਨੀ ਕਰ ਕੇ ਮੈਨੂੰ ਐਸੀ ਸਮਝ ਬਖਸ਼ ਕਿ ਦਿਨ ਦੇ ਅੱਠੇ ਪਹਿਰ ਹੀ ਮੈਂ ਤੇਰਾ ਸਿਮਰਨ ਕਰਦਾ ਰਹਾਂ।
Fareedkot Teekaਕਿਰਪਾ ਕਰੋ ਅਰ ਓਹ ਮਤ ਦੇਹੁ ਜਿਸ ਕਰ ਕੇ ਅਠੇ ਪਹਿਰ ਤੇਰੇ ਕੋ ਹੀ ਧਿਆਵਾਂ॥
Prof. Sahib Singhਕਿਰਪਾ ਕਰ! ਮੈਨੂੰ ਅਜਿਹੀ ਸਮਝ ਬਖ਼ਸ਼ ਕਿ ਅੱਠੇ ਪਹਰ ਮੈਂ ਤੇਰਾ ਸਿਮਰਨ ਕਰਦੀ ਰਹਾਂ।

ਪਦ ਅਰਥ ਕੀਜੈ = ਕਰ। ਦੀਜੈ = ਦੇਹ। ਮਤਿ = ਅਕਲ। ਸਾ = ਅਜਿਹੀ। ਧਿਆਈ = ਧਿਆਈਂ, ਮੈਂ ਧਿਆਵਾਂ।

SikhNet (Spanish)ten Compasión de mí. Bendíceme con esa Sabiduría con la que puedo habitar en Ti.

ਗਰਬੁ. ਨ ਕੀਜੈ, ਰੇਣ ਹੋਵੀਜੈ; ਤਾ ਗਤਿ ਜੀਅਰੇ ਤੇਰੀ ॥

garab. na keejai, ren hoveejai; taa gat jeeare teree | Ang 779

Sant Singh KhalsaO soul, don't be so arrogant - become the dust of all, and you shall be saved.
Manmohan SinghO man, be not proud, become thou the dust of all and then alone shalt thou be emancipated.
Manmohan Singh (Punjabi)ਹੇ ਬੰਦੇ! ਹੰਕਾਰ ਨਾਂ ਕਰ ਤੂੰ ਸਾਰਿਆਂ ਦੀ ਧੂੜ ਹੇ ਜਾਂ, ਕੰਵਲ ਤਦ ਹੀ ਤੇਰੀ ਕਲਿਆਣ ਹੋਵੇਗੀ।
Fareedkot Teekaਗਰਬ ਨ ਕਰੀਏ ਔ ਸਭ ਕੀ ਰੇਣ ਹੋਵੀਏ, ਤੌ ਤੁਮਾਰੀ (ਗਤਿ) ਪ੍ਰਾਪਤੀ ਜੀਵ ਕੇ ਤਾਈਂ ਹੋਤੀ ਹੈ॥
Prof. Sahib Singhਹੇ ਜਿੰਦੇ! ਅਹੰਕਾਰ ਨਹੀਂ ਕਰਨਾ ਚਾਹੀਦਾ, (ਸਭ ਦੇ) ਚਰਨਾਂ ਦੀ ਧੂੜ ਬਣੇ ਰਹਿਣਾ ਚਾਹੀਦਾ ਹੈ, ਤਾਂ ਹੀ ਤੇਰੀ ਉੱਚੀ ਆਤਮਕ ਅਵਸਥਾ ਬਣ ਸਕੇਗੀ।

ਪਦ ਅਰਥ ਗਰਬੁ = ਅਹੰਕਾਰ। ਰੇਣ = ਚਰਨ-ਧੂੜ। ਹੋਵੀਜੈ = ਹੋ ਜਾ। ਗਤਿ = ਉੱਚੀ ਆਤਮਕ ਅਵਸਥਾ। ਜੀਅਰੇ = ਹੇ ਜੀਵ!

SikhNet (Spanish)Oh hombre, no seas orgulloso; sé como el polvo que los otros pisan porque sólo así serás redimido.

ਸਭ ਊਪਰਿ ਨਾਨਕ ਕਾ ਠਾਕੁਰੁ; ਮੈ ਜੇਹੀ ਘਣ ਚੇਰੀ ਰਾਮ ॥੧॥

sabh aoopar naanak kaa tthaakur; mai jehee ghan cheree raam |1| Ang 779

Sant Singh KhalsaNanak's Lord is the Master of all; He has so many hand-maidens like me. ||1||
Manmohan SinghOver the head s of all is the Lord of Nanak. he has good many hand maidens like me.
Manmohan Singh (Punjabi)ਸਾਰਿਆਂ ਦੇ ਸਿਰਾਂ ਉਤੇ ਨਾਨਕ ਦਾ ਸੁਆਮੀ ਹੈ। ਮੇਰੇ ਵਰਗੀਆਂ ਉਸ ਦੀਆਂ ਅਨੇਕਾਂ ਗੋਲੀਆਂ ਹਨ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਮੈਂ ਨਾਨਕ ਕਾ ਠਾਕੁਰ ਰਾਮ ਤੂੰ ਐਸਾ ਹੈਂ, ਜੋ ਸਭ ਤੇ ਸ੍ਰੇਸ਼ਟ ਹੈਂ, ਮੇਰੇ ਜੈਸੀਆਂ ਬਹੁਤ ਹੀ ਤੇਰੀਆਂ ਦਾਸੀਆਂ ਹੈਂ॥੧॥
Prof. Sahib Singhਹੇ ਨਾਨਕ! (ਆਖ-) ਮੇਰਾ ਮਾਲਕ ਪ੍ਰਭੂ ਸਭ ਦੇ ਸਿਰ ਉੱਤੇ ਹੈ। ਮੇਰੇ ਜਿਹੀਆਂ (ਉਸ ਦੇ ਦਰ ਤੇ) ਅਨੇਕਾਂ ਦਾਸੀਆਂ ਹਨ ॥੧॥
SikhNet (Spanish)Sobre las cabezas de todos está el Maestro de Nanak y hay millones de seres como tú mirando hacia Él.(1)

ਤੁਮੑ ਗਉਹਰ ਅਤਿ ਗਹਿਰ ਗੰਭੀਰਾ; ਤੁਮ ਪਿਰ. ਹਮ ਬਹੁਰੀਆ ਰਾਮ ॥

tuma gauhar at gahir ganbheeraa; tum pir. ham bahureea raam | Ang 779

Sant Singh KhalsaYour depth is profound and utterly unfathomable; You are my Husband Lord, and I am Your bride.
Manmohan SinghThou art the pearl of Supremely profound and unfathomable worth. Thou art my Groom and I am Thy bride.
Manmohan Singh (Punjabi)ਤੂੰ ਪਰਮ ਆਗਾਧ ਅਤੇ ਅਬਾਹ ਮੁੱਲ ਦਾ ਮੋਤੀ ਹੈਂ। ਤੂੰ ਮੇਰਾ ਪਤੀ ਹੈਂ ਅਤੇ ਮੈਂ ਤੇਰੀ ਪਤਨੀ।
Fareedkot Teekaਤੁਮ ਭਾਵ ਮੋਤੀ ਰੂਪ (ਗਉਹਰ) ਸੁਧ ਹੋ ਔਰ ਅਤੀ ਡੂੰਘੇ ਔ ਨਿਰਹਲ ਹੋ, ਹੇ ਰਾਮ! ਤੁਮ ਪਤੀ ਹੋ ਹਮ ਜੀਵ ਤੇਰੀ ਇਸਤ੍ਰੀਆਂ ਹੈਂ, ਭਾਵ ਹਮ ਸਭ ਤੇਰੇ ਅਧੀਨ ਹੈਂ॥
Prof. Sahib Singhਹੇ ਪ੍ਰਭੂ! ਤੂੰ ਇਕ (ਅਣਮੁੱਲਾ) ਮੋਤੀ ਹੈਂ, ਤੂੰ ਅਥਾਹ (ਸਮੁੰਦਰ) ਹੈਂ, ਤੂੰ ਬੜੇ ਵੱਡੇ ਜਿਗਰੇ ਵਾਲਾ ਹੈਂ, ਤੂੰ (ਸਾਡਾ) ਖਸਮ ਹੈਂ, ਅਸੀਂ ਜੀਵ ਤੇਰੀਆਂ ਵਹੁਟੀਆਂ ਹਾਂ।

ਪਦ ਅਰਥ ਗਉਹਰ = (ਬਹੁਤ ਹੀ ਕੀਮਤੀ) ਮੋਤੀ। ਗਹਿਰਾ = ਡੂੰਘੀ, ਅਥਾਹ (ਸਮੁੰਦਰ)। ਗੰਭੀਰਾ = ਵੱਡੇ ਜਿਗਰੇ ਵਾਲਾ। ਪਿਰ = ਖਸਮ। ਹਮ = ਅਸੀਂ ਜੀਵ। ਬਹੁਰੀਆ = ਵਹੁਟੀਆਂ।

SikhNet (Spanish)Tus Profundidades son Insondables, Tu Sabiduría es Sublime, oh Dios, eres mi Esposo,

ਤੁਮ ਵਡੇ ਵਡੇ. ਵਡ ਊਚੇ; ਹਉ ਇਤਨੀਕ ਲਹੁਰੀਆ ਰਾਮ ॥

tum vadde vadde. vadd aooche; hau itaneek lahureea raam | Ang 779

Sant Singh KhalsaYou are the greatest of the great, exalted and lofty on high; I am infinitesimally small.
Manmohan SinghThou, O Lord, art the Greatest of the great and the highest of the high and I am infinitesimally small.
Manmohan Singh (Punjabi)ਤੂੰ ਹੇ ਸਾਈਂ! ਵਿਸ਼ਾਲਾਂ ਦਾ ਪਰਮ ਵਿਸ਼ਾਲ ਅਤੇ ਬੁਲੰਦਾਂ ਦਾ ਪਰਮ ਬੁਲੰਦ ਹੈਂ ਅਤੇ ਮੈਂ ਨਿਹਾਇਤ ਹੀ ਨਿਕੜੀ ਹਾਂ।
Fareedkot Teekaਹੇ ਰਾਮ! ਜੀਵੋਂ ਸੇ ਊਚੇ ਦੇਵਤੇ, ਦੇਵਤੋਂ ਸੇ ਊਚੇ ਇੰਦ੍ਰਾਦਿ, ਇੰਦ੍ਰਾਦਿਕੋਂ ਤੇ ਬ੍ਰਹਮਾਦ, ਤਿਨੋਂ ਤੇ ਤੁਮ ਊਚੇ ਹੋ। ਮੈਂ ਤੁਛ ਮਾਤਰ ਛੋਟੀ ਸੀ ਹੂੰ॥
Prof. Sahib Singhਤੂੰ ਬੇਅੰਤ ਵੱਡਾ ਹੈਂ, ਤੂੰ ਬੇਅੰਤ ਉੱਚਾ ਹੈਂ। ਮੈਂ ਬਹੁਤ ਹੀ ਛੋਟੀ ਜਿਹੀ ਹਸਤੀ ਵਾਲੀ ਹਾਂ।

ਪਦ ਅਰਥ ਲਹੁਰੀਆ = ਛੋਟੀ। ਇਤਨੀਕ = ਬਹੁਤ ਹੀ ਛੋਟੀ।

SikhNet (Spanish)eres lo más Alto de lo alto y yo lo más bajo de lo bajo.

ਹਉ ਕਿਛੁ ਨਾਹੀ. ਏਕੋ ਤੂਹੈ; ਆਪੇ ਆਪਿ ਸੁਜਾਨਾ ॥

hau kichh naahee. eko toohai; aape aap sujaanaa | Ang 779

Sant Singh KhalsaI am nothing; You are the One and only. You Yourself are All-knowing.
Manmohan SinghI am nothing Thou art the only One. Thou art Wise by Thyself.
Manmohan Singh (Punjabi)ਮੈਂ ਕੁਝ ਭੀ ਨਹੀਂ, ਕੇਵਲ ਤੂੰ ਹੀ ਹੈਂ। ਤੂੰ ਖੁਦ-ਬ-ਖੁਦ ਹੀ ਸਿਆਣਾ ਹੈਂ।
Fareedkot Teekaਹੇ ਚਤਰ! ਮੈਂ ਤੋ ਕੁਛ ਭੀ ਨਹੀਂ ਹੂੰ ਏਕ ਤੂਹੀ ਹੈਂ। ਆਪ ਹੀ ਤੂੰ ਪੀਛੇ ਥਾ ਆਗੇ ਭੀ ਤੂੰ ਆਪ ਹੀ ਹੋਵੇਂਗਾ॥
Prof. Sahib Singhਹੇ ਭਾਈ! ਮੇਰੀ ਕੁਝ ਭੀ ਪਾਂਇਆਂ ਨਹੀਂ ਹੈ, ਇਕ ਤੂੰ ਹੀ ਤੂੰ ਹੈਂ, ਤੂੰ ਆਪ ਹੀ ਆਪ ਸਭ ਕੁਝ ਜਾਣਨ ਵਾਲਾ ਹੈਂ।

ਪਦ ਅਰਥ ਹਉ = ਹਉਂ, ਮੈਂ। ਆਪੇ = ਆਪ ਹੀ। ਸੁਜਾਨਾ = ਸਿਆਣਾ।

SikhNet (Spanish)Yo no soy y Tú sí eres; eres lo más Sabio de lo sabio.

ਅੰਮ੍ਰਿਤ ਦ੍ਰਿਸਟਿ ਨਿਮਖ ਪ੍ਰਭ ਜੀਵਾ; ਸਰਬ ਰੰਗ ਰਸ ਮਾਨਾ ॥

amrit drisatt nimakh prabh jeevaa; sarab rang ras maanaa | Ang 779

Sant Singh KhalsaWith just a momentary Glance of Your Grace, God, I live; I enjoy all pleasures and delights.
Manmohan SinghWith a moment's ambrosial glance of Thine, O Lord, Live I and enjoy all the delights and dainties.
Manmohan Singh (Punjabi)ਤੇਰੇ ਇਕ ਮੁਹਤ ਦੀ ਅੰਮ੍ਰਿਤਮਈ ਨਜ਼ਰ ਨਾਲ ਹੇ ਸੁਆਮੀ! ਮੈਂ ਜੀਉਂਦਾ ਹਾਂ ਅਤੇ ਸਮੂਹ ਖੁਸ਼ੀਆਂ ਤੇ ਨਿਆਮਤਾਂ ਭੋਗਦਾ ਹਾਂ।
Fareedkot Teekaਹੇ ਪ੍ਰਭੂ! ਜੇ ਅੰਮ੍ਰਿਤ, ਭਾਵ ਕਿਰਪਾ ਕੀ ਨਿਗਾਹ ਨਿਮਖ ਮਾਤਰ ਭੀ ਮੇਰੇ ਪੁਰ ਤੁਮ ਕਰੋ ਤੌ ਮੈਂ ਜੀਵਤੀ ਹੋ ਜਾਵੋਂ, ਔ ਸਰਬ ਆਨੰਦੋਂ ਕਾ ਆਸਰਾ ਰੂਪ ਜੋ ਆਤਮਾਨੰਦ ਹੈ ਤਿਸ ਕੋ ਮੈਂ (ਮਾਨਾ) ਭੋਗੂੰ॥
Prof. Sahib Singhਹੇ ਪ੍ਰਭੂ! ਅੱਖ ਝਮਕਣ ਜਿਤਨੇ ਸਮੇ ਵਾਸਤੇ ਮਿਲੀ ਤੇਰੀ ਅੰਮ੍ਰਿਤ ਦ੍ਰਿਸ਼ਟੀ ਨਾਲ ਮੈਨੂੰ ਆਤਮਕ ਜੀਵਨ ਮਿਲ ਜਾਂਦਾ ਹੈ (ਇਉਂ ਹੁੰਦਾ ਹੈ ਜਿਵੇਂ) ਮੈਂ ਸਾਰੇ ਰੰਗ ਰਸ ਮਾਣ ਲਏ ਹਨ।

ਪਦ ਅਰਥ ਅੰਮ੍ਰਿਤ = ਆਤਮਕ ਜੀਵਨ ਦੇਣ ਵਾਲੀ। ਦ੍ਰਿਸਟਿ = ਨਿਗਾਹ। ਨਿਮਖ = {निमेष} ਅੱਖ ਝਮਕਣ ਜਿਤਨਾ ਸਮਾ। ਪ੍ਰਭ = ਹੇ ਪ੍ਰਭੂ! ਜੀਵਾ = ਜੀਵਾਂ, ਮੈਂ ਜੀਊ ਪੈਂਦੀ ਹਾਂ। ਮਾਨਾ = ਮਾਣ ਲਏ।

SikhNet (Spanish)Si pones Tu Mirada de Gracia sobre mí por un instante, puedo vivir y gozar de todas las dichas.

ਚਰਣਹ ਸਰਨੀ ਦਾਸਹ ਦਾਸੀ; ਮਨਿ ਮਉਲੈ. ਤਨੁ ਹਰੀਆ ॥

charanah saranee daasah daasee; man maulai. tan hareea | Ang 779

Sant Singh KhalsaI seek the Sanctuary of Your Feet; I am the slave of Your slaves. My mind has blossomed forth, and my body is rejuvenated.
Manmohan SinghI, the slave of Thine slaves seek the refuge of Thine feet. My soul has flowered and my body is reverdured.
Manmohan Singh (Punjabi)ਮੈਂ ਤੇਰੀਆਂ ਗੋਲੀਆਂ ਦੀ ਗੋਲੀ, ਤੇਰੇ ਪੈਂਰਾਂ ਦੀ ਪਨਾਹ ਲੋੜਦੀ ਹਾਂ। ਮੇਰੀ ਆਤਮਾ ਪ੍ਰਫੁਲਤ ਹੋ ਗਈ ਹੈ ਅਤੇ ਮੇਰੀ ਦੇਹ ਹਰੀ ਭਰੀ।
Fareedkot Teekaਤੇਰੇ ਚਰਣੋਂ ਕੀ ਸਰਣ ਲੇ ਕਰ ਤੇਰੇ ਦਾਸੋਂ ਕੀ ਜਬ ਦਾਸੀ ਹੂਈ ਤੌ ਮਨ ਆਦਿ ਇੰਦ੍ਰੇ ਪਰਫੁਲਤ ਹੂਏ ਔ ਤਨ ਭੀ ਹਰਿਆ ਹੂਆ, ਭਾਵ ਸਫਲ ਹੂਆ॥
Prof. Sahib Singhਮੈਂ ਤੇਰੇ ਚਰਨਾਂ ਦੀ ਸਰਨ ਲਈ ਹੈ, ਮੈਂ ਤੇਰੇ ਦਾਸਾਂ ਦੀ ਦਾਸੀ ਹਾਂ (ਆਤਮਕ ਜੀਵਨ ਦੇਣ ਵਾਲੀ ਤੇਰੀ ਨਿਗਾਹ ਦੀ ਬਰਕਤਿ ਨਾਲ) ਜਦੋਂ ਮੇਰਾ ਮਨ ਖਿੜ ਆਉਂਦਾ ਹੈ, ਮੇਰਾ ਸਰੀਰ (ਭੀ) ਹਰਾ-ਭਰਾ ਹੋ ਜਾਂਦਾ ਹੈ।

ਪਦ ਅਰਥ ਮਨਿ ਮਉਲੈ = ਮਨ ਖਿੜ ਪਿਆਂ। ਹਰੀਆ = ਹਰਾ-ਭਰਾ।

SikhNet (Spanish)Este Esclavo de Tus Esclavos busca Tu Refugio, de otra forma no podría florecer.

ਨਾਨਕ. ਠਾਕੁਰੁ ਸਰਬ ਸਮਾਣਾ; ਆਪਨ ਭਾਵਨ ਕਰੀਆ ॥੨॥

naanak. tthaakur sarab samaanaa; aapan bhaavan kareea |2| Ang 779

Sant Singh KhalsaO Nanak, the Lord and Master is contained amongst all; He does just as He pleases. ||2||
Manmohan SinghNanak, the Lord is contained amongst all and does what He pleases.
Manmohan Singh (Punjabi)ਨਾਨਕ, ਸੁਆਮੀ ਸਾਰਿਆਂ ਅੰਦਰ ਰਮਿਆ ਹੋਇਆ ਹੈ ਅਤੇ ਜਿਹੜਾ ਕੁਛ ਉਸ ਨੂੰ ਚੰਗਾ ਲੱਗਦਾ ਹੈ, ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹੇ ਠਾਕੁਰ ਤੂੰ ਸਾਰੇ ਹੀ ਸਮਾਇਆ ਹੂਆ ਹੈਂ ਔਰ ਜੋ ਤੇਰੀ ਇਛਾ ਹੋਤੀ ਹੈ, ਸੋ ਤੂੰ ਕਰਤਾ ਹੈਂ॥੨॥
Prof. Sahib Singhਹੇ ਨਾਨਕ! (ਆਖ-ਹੇ ਭਾਈ!) ਮਾਲਕ-ਪ੍ਰਭੂ ਸਭ ਜੀਵਾਂ ਵਿਚ ਸਮਾ ਰਿਹਾ ਹੈ, ਉਹ (ਹਰ ਵੇਲੇ ਹਰ ਥਾਂ) ਆਪਣੀ ਮਰਜ਼ੀ ਕਰਦਾ ਹੈ ॥੨॥

ਪਦ ਅਰਥ ਭਾਵਨ = ਮਰਜ਼ੀ ॥੨॥

SikhNet (Spanish)Dice Nanak, nuestro Maestro lo compenetra todo y yo hago solamente lo que es Su Voluntad.(2)

ਤੁਝੁ ਊਪਰਿ. ਮੇਰਾ ਹੈ ਮਾਣਾ; ਤੂਹੈ ਮੇਰਾ ਤਾਣਾ ਰਾਮ ॥

tujh aoopar. meraa hai maanaa; toohai meraa taanaa raam | Ang 779

Sant Singh KhalsaI take pride in You; You are my only Strength, Lord.
Manmohan SinghOn Thee do I take pride and Thou alone art my strength.
Manmohan Singh (Punjabi)ਤੇਰੇ ਉਤੇ ਮੈਂ ਫਖਰ ਕਰਦਾ ਹਾਂ ਅਤੇ ਕੇਵਲ ਤੂੰ ਹੀ ਮੇਰੀ ਤਾਕਤ ਹੈਂ।
Fareedkot Teekaਤੇਰੇ ਊਪਰ ਹੀ ਮੇਰਾ ਮਾਣੁ ਹੈ, ਹੇ ਰਾਮ! ਤੂੰ ਹੀ ਮੇਰਾ ਤਨ ਕਾ ਬਲ ਹੈ॥
Prof. Sahib Singhਹੇ ਰਾਮ! ਮੇਰਾ ਮਾਣ ਤੇਰੇ ਉੱਤੇ ਹੀ ਹੈ, ਤੂੰ ਹੀ ਮੇਰਾ ਆਸਰਾ ਹੈਂ।

ਪਦ ਅਰਥ ਮਾਣਾ = ਫ਼ਖ਼ਰ। ਤਾਣਾ = ਤਾਣ, ਬਲ, ਸਹਾਰਾ।

SikhNet (Spanish)Me apoyo sólo en Ti, oh Dios; eres mi Único Soporte.

ਸੁਰਤਿ ਮਤਿ ਚਤੁਰਾਈ ਤੇਰੀ; ਤੂ ਜਾਣਾਇਹਿ ਜਾਣਾ ਰਾਮ ॥

surat mat chaturaaee teree; too jaanaaeihi jaanaa raam | Ang 779

Sant Singh KhalsaYou are my understanding, intellect and knowledge. I know only what You cause me to know, Lord.
Manmohan SinghMy understanding, intellect and wisdom are Thine gifts. What Thou makest me realise, that alone realise I, O Lord.
Manmohan Singh (Punjabi)ਮੇਰੀ ਸਮਝ, ਅਕਲ ਅਤੇ ਸਿਆਣਪ ਤੇਰੀਆਂ ਹੀ ਦਾਤਾਂ ਹਨ, ਜੋ ਕੁਛ ਤੂੰ ਮੈਨੂੰ ਅਨੁਭਵ ਕਰਾਉਂਦਾ ਹੈ ਕੇਵਲ ਉਸ ਨੂੰ ਹੀ ਮੈਂ ਅਨੁਭਵ ਕਰਦਾ ਹਾਂ, ਹੇ ਸੁਆਮੀ!
Fareedkot Teekaਗ੍ਯਾਤ ਬਿਵਹਾਰੋਂ ਕੀ ਔ ਆਤਮ ਵਿਸੈਣੀ ਮੱਤ ਔ ਸਾਸਤ੍ਰ ਬਿਚਾਰ ਮੇਂ ਚਤੁਰਾਈ ਏਹ ਸਭ ਤੇਰੀ ਹੀ ਬਖਸਿਸ ਹੈ। ਜਿਸ ਬਿਵਹਾਰ ਕੋ ਜਨਾਵਤਾ ਹੈਂ ਹੇ ਰਾਮ! ਸੋਈ ਮੈਂ ਜਾਨਤਾ ਹੂੰ॥
Prof. Sahib Singh(ਜਿਹੜੀ ਭੀ ਕੋਈ) ਸੂਝ, ਅਕਲ, ਸਿਆਣਪ (ਮੇਰੇ ਅੰਦਰ ਹੈ, ਉਹ) ਤੇਰੀ (ਬਖ਼ਸ਼ੀ ਹੋਈ ਹੈ) ਜੋ ਕੁਝ ਤੂੰ ਮੈਨੂੰ ਸਮਝਾਂਦਾ ਹੈਂ, ਉਹੀ ਮੈਂ ਸਮਝਦਾ ਹਾਂ।

ਪਦ ਅਰਥ ਮਤਿ = ਅਕਲ। ਸੁਰਤਿ = ਸੂਝ। ਜਾਣਾਇਹਿ = (ਜੋ ਕੁਝ) ਤੂੰ ਸਮਝਾਂਦਾ ਹੈਂ। ਜਾਣਾ = ਜਾਣਾਂ, ਮੈਂ ਸਮਝਦਾ ਹਾਂ।

SikhNet (Spanish)Toda mi sabiduría es por Tu Bendición, sólo si deseas hacerme sabio me vuelvo sabio.

ਸੋਈ ਜਾਣੈ ਸੋਈ ਪਛਾਣੈ; ਜਾ ਕਉ ਨਦਰਿ ਸਿਰੰਦੇ ॥

soee jaanai soee pachhaanai; jaa kau nadar sirande | Ang 779

Sant Singh KhalsaHe alone knows, and he alone understands, upon whom the Creator Lord bestows His Grace.
Manmohan SinghHe alone knows, he alone understands, on whom is the grace of the creator.
Manmohan Singh (Punjabi)ਕੇਵਲ ਉਹ ਹੀ ਜਾਣਦਾ ਹੈ, ਕੇਵਲ ਉਹੀ ਸਮਝਦਾ ਹੈ, ਜਿਸ ਉਤੇ ਸਿਰਜਣਹਾਰ ਦੀ ਮਿਹਰ ਹੈ।
Fareedkot Teekaਹੇ ਸੰਸਾਰ ਕੇ ਉਤਪੰਨ ਕਰਨੇਹਾਰੇ! ਜਿਸ ਕੋ ਤੇਰੀ ਕ੍ਰਿਪਾ ਹੋਤੀ ਹੈ, ਸੋਈ ਪ੍ਰੋਖ ਅਪ੍ਰੋਖ ਕਰ ਤੇਰੇ ਕੋ ਪਹਚਾਨਤਾ ਹੈ॥
Prof. Sahib Singhਹੇ ਭਾਈ! ਉਹੀ ਮਨੁੱਖ (ਸਹੀ ਜੀਵਨ ਨੂੰ) ਸਮਝਦਾ ਪਛਾਣਦਾ ਹੈ, ਜਿਸ ਉਤੇ ਸਿਰਜਣਹਾਰ ਦੀ ਮਿਹਰ ਦੀ ਨਿਗਾਹ ਹੁੰਦੀ ਹੈ।

ਪਦ ਅਰਥ ਸੇਈ = ਉਹੀ ਮਨੁੱਖ। ਜਾ ਕਉ = ਜਿਸ ਉੱਤੇ। ਨਦਰਿ = ਮਿਹਰ ਦੀ ਨਿਗਾਹ। ਸਿਰੰਦੇ = ਸਿਰਜਣਹਾਰ ਦੀ।

SikhNet (Spanish)Te conoce y toma Conciencia de Ti, sólo aquél que obtiene Tu Gracia,

ਮਨਮੁਖਿ ਭੂਲੀ. ਬਹੁਤੀ ਰਾਹੀ; ਫਾਥੀ ਮਾਇਆ ਫੰਦੇ ॥

manamukh bhoolee. bahutee raahee; faathee maaeaa fande | Ang 779

Sant Singh KhalsaThe self-willed manmukh wanders along many paths, and is trapped in the net of Maya.
Manmohan SinghThe perverse bride strays into many paths and is ensnared in the mammon's net.
Manmohan Singh (Punjabi)ਪ੍ਰਤੀਕੂਲ ਪਤਨੀ ਅਨੇਕਾਂ ਰਸਤਿਆਂ ਅੰਦਰ ਭੁੱਲੀ ਫਿਰਦੀ ਹੈ ਅਤੇ ਮੋਰਨੀ ਦੇ ਜਾਲ ਵਿੱਚ ਫਸੀ ਹੋਈ ਹੈ।
Fareedkot Teekaਮਨਮੁਖ ਕੀ ਬੁਧੀ ਬਹੁਤੇ ਰਾਹੋਂ ਵਿਚ ਭੂਲੀ ਹੂਈ ਹੈ ਔਰ ਮਾਯਾ ਕੇ ਜਾਲ ਮੇਂ ਫਸੀ ਹੂਈ ਹੈ॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਜੀਵ-ਇਸਤ੍ਰੀ ਅਨੇਕਾਂ ਹੋਰ ਹੋਰ ਰਸਤਿਆਂ ਵਿਚ ਪੈ ਕੇ (ਸਹੀ ਜੀਵਨ ਵਲੋਂ) ਖੁੰਝੀ ਰਹਿੰਦੀ ਹੈ, ਮਾਇਆ ਦੀਆਂ ਫਾਹੀਆਂ ਵਿਚ ਫਸੀ ਰਹਿੰਦੀ ਹੈ।

ਪਦ ਅਰਥ ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਜੀਵ-ਇਸਤ੍ਰੀ। ਭੂਲੀ = ਸਹੀ ਜੀਵਨ ਵਲੋਂ ਖੁੰਝੀ ਹੋਈ। ਰਾਹੀ = ਰਾਹੀਂ, ਰਾਹਾਂ ਵਿਚ। ਫੰਦੇ = ਫਾਹੀ ਵਿਚ।

SikhNet (Spanish)oh mi Señor Creador. El ególatra es desviado por muchos caminos, pues está encadenado por Maya.

ਠਾਕੁਰ ਭਾਣੀ. ਸਾ ਗੁਣਵੰਤੀ; ਤਿਨ ਹੀ ਸਭ ਰੰਗ ਮਾਣਾ ॥

tthaakur bhaanee. saa gunavantee; tin hee sabh rang maanaa | Ang 779

Sant Singh KhalsaShe alone is virtuous, who is pleasing to her Lord and Master. She alone enjoys all the pleasures.
Manmohan SinghShe alone is virtuous, whom her Lord loves. She alone enjoys all the pleasures.
Manmohan Singh (Punjabi)ਕੇਵਲ ਉਹ ਹੀ ਨੇਕੀ-ਨਿਪੁੰਨ ਹੈ, ਜੋ ਆਪਣੇ ਸਾਈਂ ਦੀ ਲਾਡਲੀ ਹੈ। ਕੇਵਲ ਉਹ ਹੀ ਸਾਰੀਆਂ ਖੁਸ਼ੀਆਂ ਨੂੰ ਭੋਗਦੀ ਹੈ।
Fareedkot Teekaਹੇ ਠਾਕੁਰ! ਜੋ ਤੇਰੇ ਕੋ ਭਾਣੀ ਹੈ, ਸੋਈ ਗੁਣੋਂ ਵਾਲੀ ਹੈ ਔਰ ਤਿਸੀ ਨੇ ਹੀ ਸਭ ਅਨੰਦ ਕੋ ਮਾਣਿਆ ਹੈ, ਭਾਵ ਆਤਮਾਨੰਦ ਮੇਂ ਸਭ ਆਨੰਦ ਹੈਂ॥
Prof. Sahib Singhਜਿਹੜੀ ਜੀਵ-ਇਸਤ੍ਰੀ ਮਾਲਕ-ਪ੍ਰਭੂ ਨੂੰ ਚੰਗੀ ਲੱਗਦੀ ਹੈ, ਉਹ ਗੁਣਾਂ ਵਾਲੀ ਹੋ ਜਾਂਦੀ ਹੈ, ਉਸ ਨੇ ਹੀ ਸਾਰੇ ਆਤਮਕ ਆਨੰਦ ਮਾਣੇ ਹਨ।

ਪਦ ਅਰਥ ਭਾਣੀ = ਚੰਗੀ ਲੱਗੀ। ਤਿਨ ਹੀ = {ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਤਿਨਿ' ਦੀ 'ਿ' ਉੱਡ ਗਈ ਹੈ} ਉਸ ਨੇ ਹੀ।

SikhNet (Spanish)Sólo aquél a quien amas tiene méritos; sólo él goza de Tu Amor.

ਨਾਨਕ ਕੀ ਧਰ. ਤੂਹੈ ਠਾਕੁਰ; ਤੂ ਨਾਨਕ ਕਾ ਮਾਣਾ ॥੩॥

naanak kee dhar. toohai tthaakur; too naanak kaa maanaa |3| Ang 779

Sant Singh KhalsaYou, O Lord, are Nanak's only support. You are Nanak's only pride. ||3||
Manmohan SinghThou, O Lord, art Nanak's support and thou alone art Nanak's support and Thou alone art Nanak's pride.
Manmohan Singh (Punjabi)ਤੂੰ ਹੇ ਸਾਹਿਬ! ਨਾਨਕ ਦਾ ਆਸਰਾ ਹੈ ਅਤੇ ਕੇਵਲ ਤੂੰ ਹੀ ਨਾਨਕ ਦਾ ਨਾਜ਼-ਨਖਰਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਠਾਕੁਰ! ਮੇਰੀ ਤੋ ਧਿਰ ਤੂੰਹੀ ਹੈਂ ਔ ਤੂੰਹੀ ਮੇਰਾ ਮਾਨੁ ਹੈ॥੩॥
Prof. Sahib Singhਹੇ ਠਾਕੁਰ! ਨਾਨਕ ਦਾ ਸਹਾਰਾ ਤੂੰ ਹੀ ਹੈਂ, ਨਾਨਕ ਦਾ ਮਾਣ ਤੂੰ ਹੀ ਹੈਂ ॥੩॥

ਪਦ ਅਰਥ ਧਰ = ਆਸਰਾ। ਠਾਕੁਰ = ਹੇ ਠਾਕੁਰ! ॥੩॥

SikhNet (Spanish)Oh Dios, Nanak se apoya sólo en Ti, sólo Tú eres su Soporte. (3)

ਹਉ ਵਾਰੀ ਵੰਞਾ ਘੋਲੀ ਵੰਞਾ ਤੂ; ਪਰਬਤੁ ਮੇਰਾ ਓਲੑਾ ਰਾਮ ॥

hau vaaree vanyaa gholee vanyaa too; parabat meraa olaa raam | Ang 779

Sant Singh KhalsaI am a sacrifice, devoted and dedicated to You; You are my sheltering mountain, Lord.
Manmohan SinghI am devoted, I am dedicated unto thee, O my Lord, Thou art my mountain like shelter.
Manmohan Singh (Punjabi)ਮੈਂ ਤੇਰੇ ਉਤੋਂ ਕੁਰਬਾਨ ਹਾਂ, ਮੈਂ ਤੇਰੇ ਉਤੋਂ ਸਦਕੇ ਹਾਂ, ਹੇ ਮੇਰੇ ਸਾਈਂ! ਤੂੰ ਮੇਰੀ ਪਹਾੜੀ ਵਰਗੀ ਪਨਾਹ ਹੈਂ।
Fareedkot Teekaਹੇ ਰਾਮ! ਮੈਂ ਵਾਰੀ ਜਾਵਾਂ, ਮੈਂ ਸਦਕੇ ਜਾਵਾਂ, ਤੂੰ ਮੇਰਾ (ਪਰਬਤੁ) ਪਹਾੜ ਵੱਡਾ ਆਸਰਾ ਹੈ॥
Prof. Sahib Singhਹੇ ਪ੍ਰਭੂ! ਮੇਰੇ ਵਾਸਤੇ ਤੂੰ ਪਹਾੜ (ਜੇਡਾ) ਓਲ੍ਹਾ ਹੈਂ, ਮੈਂ ਤੈਥੋਂ ਸਦਕੇ ਕੁਰਬਾਨ ਜਾਂਦੀ ਹਾਂ।

ਪਦ ਅਰਥ ਹਉ = ਹਉਂ, ਮੈਂ। ਵਾਰੀ ਵੰਞਾ = ਵਾਰੀ ਵੰਞਾਂ, ਮੈਂ ਕੁਰਬਾਨ ਜਾਂਦੀ ਹਾਂ। ਘੋਲੀ = ਸਦਕੇ। ਓਲ੍ਹ੍ਹਾ = ਪਰਦਾ।

SikhNet (Spanish)Ofrezco mi ser en sacrificio, con devoción y dedicación a Ti, oh Señor; como una montaña, eres mi escudo.

ਹਉ ਬਲਿ ਜਾਈ. ਲਖ ਲਖ ਲਖ ਬਰੀਆ; ਜਿਨਿ. ਭ੍ਰਮੁ ਪਰਦਾ ਖੋਲੑਾ ਰਾਮ ॥

hau bal jaaee. lakh lakh lakh bareea; jin. bhram paradaa kholaa raam | Ang 779

Sant Singh KhalsaI am a sacrifice, thousands, hundreds of thousands of times, to the Lord. He has torn away the veil of doubt;
Manmohan SinghI am lacs, lacs of times a sacrifice unto my Lord, who has removed my curtain of doubt.
Manmohan Singh (Punjabi)ਮੈਂ ਲੱਖਾਂ, ਲੱਖੂਖਾਂ ਵਾਰੀ ਆਪਣੇ ਸੁਆਮੀ ਉਤੋਂ ਬਲਿਹਾਰਨੇ ਜਾਂਦੀ ਹਾਂ ਜਿਸ ਨੇ ਮੇਰਾ ਸੰਦੇਹ ਦਾ ਪੜਦਾ ਦੂਰ ਕਰ ਦਿੱਤਾ ਹੈ।
Fareedkot Teekaਹੇ ਲਖ ਰੂਪ ਰਾਮ! ਤੁਝ ਕੋ ਲਖਕੇ ਮੈਂ ਲਖਾਂ ਵਾਰੀ ਬਲਿਹਾਰੇ ਜਾਤਾ ਹੂੰ, ਜਿਸ ਤੈਂਨੇ ਭ੍ਰਮ ਰੂਪ ਮੇਰਾ ਪੜਦਾ ਖੋਲਿਆ ਹੈ॥
Prof. Sahib Singhਮੈਂ ਤੈਥੋਂ ਲੱਖਾਂ ਵਾਰੀ ਸਦਕੇ ਜਾਂਦੀ ਹਾਂ, ਜਿਸ ਨੇ (ਮੇਰੇ ਅੰਦਰੋਂ) ਭਟਕਣਾ ਵਾਲੀ ਵਿੱਥ ਮਿਟਾ ਦਿੱਤੀ ਹੈ।

ਪਦ ਅਰਥ ਬਲਿ ਜਾਈ = ਬਲਿ ਜਾਈਂ, ਮੈਂ ਸਦਕੇ ਜਾਂਦੀ ਹਾਂ। ਬਰੀਆ = ਵਾਰੀ। ਜਿਨਿ = ਜਿਸ ਨੇ। ਭ੍ਰਮੁ = ਭਟਕਣਾ।

SikhNet (Spanish)Ofrezco mi ser en sacrificio, mil, cientos de miles de veces al Señor, pues ha destruido la cortina de dudas que había en mi mente.

ਮਿਟੇ ਅੰਧਾਰੇ. ਤਜੇ ਬਿਕਾਰੇ; ਠਾਕੁਰ ਸਿਉ ਮਨੁ ਮਾਨਾ ॥

mitte andhaare. taje bikaare; tthaakur siau man maanaa | Ang 780

Sant Singh Khalsadarkness has been eliminated, and I have renounced corruption and sin. My mind is reconciled with my Lord and Master.
Manmohan SinghMy darkness is dispelled I have renounced sins and my soul is reconciled with the Lord.
Manmohan Singh (Punjabi)ਮੇਰਾ ਅਨ੍ਹੇਰਾ ਦੂਰ ਹੋ ਗਿਆ ਹੈ। ਮੈਂ ਪਾਪ ਛੱਡ ਦਿੱਤੇ ਹਨ ਅਤੇ ਮੇਰੀ ਜਿੰਦੜੀ ਪ੍ਰਭੂ ਨਾਲ ਹਿਲ ਗਈ ਹੈ।
Fareedkot Teekaਹੇ ਠਾਕੁਰ! ਜਬ ਤੇਰੇ ਸਾਥ ਮਨ ਮਾਨਿਆਂ ਹੈ ਅਰ ਬਿਕਾਰ ਤ੍ਯਾਗੇ ਹੈਂ ਤੌ ਭਰਮ ਆਦਿਕ ਅੰਧੇਰੇ ਮਿਟ ਗਏ ਹੈਂ॥
Prof. Sahib Singhਹੇ ਭਾਈ! ਜਿਸ ਜੀਵ-ਇਸਤ੍ਰੀ ਦਾ ਮਨ ਮਾਲਕ-ਪ੍ਰਭੂ ਨਾਲ ਗਿੱਝ ਜਾਂਦਾ ਹੈ, ਉਹ ਸਾਰੇ ਵਿਕਾਰ ਤਿਆਗ ਦੇਂਦੀ ਹੈ, (ਉਸ ਦੇ ਅੰਦਰੋਂ ਮਾਇਆ ਦੇ ਮੋਹ ਵਾਲੇ) ਹਨੇਰੇ ਦੂਰ ਹੋ ਜਾਂਦੇ ਹਨ।

ਪਦ ਅਰਥ ਤਜੇ = ਤਿਆਗ ਦਿੱਤੇ। ਸਿਉ = ਨਾਲ। ਮਾਨਾ = ਮੰਨ ਗਿਆ, ਗਿੱਝ ਗਿਆ।

SikhNet (Spanish)Mi oscuridad se ha disipado, mis errores se han borrado y mi mente se ha reconciliado Contigo, oh mi Maestro.

ਪ੍ਰਭ ਜੀ ਭਾਣੀ ਭਈ ਨਿਕਾਣੀ; ਸਫਲ ਜਨਮੁ ਪਰਵਾਨਾ ॥

prabh jee bhaanee bhee nikaanee; safal janam paravaanaa | Ang 780

Sant Singh KhalsaI have become pleasing to my Dear God, and I have become carefree. My life is fulfilled and approved.
Manmohan SinghI have become pleasing to my reverend Lord, I am rendered care-free and my life has become fruitful and approved.
Manmohan Singh (Punjabi)ਮੈਂ ਆਪਣੇ ਪੂਜਯ ਪ੍ਰਭੂ ਨੂੰ ਭਾ ਗਈ ਹਾਂ, ਬੇ-ਮੁਬਾਜ ਹੋ ਗਈ ਹਾਂ ਅਤੇ ਮੇਰਾ ਜੀਵਨ ਫਲਦਾਇਕ ਅਤੇ ਪਰਵਾਣਿਤ ਹੋ ਗਿਆ ਹੈ।
Fareedkot Teekaਹੇ ਪ੍ਰਭ ਜੀ! ਜਬ ਤੇਰੇ ਕੋ ਮੈਂ ਭਾਣੀ ਅਰ ਪਰਵਾਨ ਭਈ ਤਬ ਹੀ ਔਰ ਜੀਵੋਂ ਕੀ ਕਨੌਡ ਤੇ ਰਹਿਤ ਭਈ, ਔ ਸਫਲ ਜਨਮ ਵਾਲੀ ਭਈ॥
Prof. Sahib Singh(ਜੇਹੜੀ ਜੀਵ-ਇਸਤ੍ਰੀ) ਪ੍ਰਭੂ ਨੂੰ ਚੰਗੀ ਲੱਗਣ ਲੱਗ ਪੈਂਦੀ ਹੈ, ਉਹ (ਦੁਨੀਆ ਵਲੋਂ) ਬੇ-ਮੁਥਾਜ ਹੋ ਜਾਂਦੀ ਹੈ, ਉਸ ਦੀ ਜ਼ਿੰਦਗੀ ਕਾਮਯਾਬ ਹੋ ਜਾਂਦੀ ਹੈ, ਉਹ ਪ੍ਰਭੂ-ਦਰ ਤੇ ਕਬੂਲ ਹੋ ਜਾਂਦੀ ਹੈ।

ਪਦ ਅਰਥ ਪ੍ਰਭ ਭਾਣੀ = ਪ੍ਰਭੂ ਨੂੰ ਚੰਗੀ ਲੱਗੀ। ਨਿਕਾਣੀ = ਬੇ-ਮੁਥਾਜ।

SikhNet (Spanish)Cuando estás complacido conmigo me libero de mis preocupaciones y mi ser da fruto y es aprobado.

ਭਈ ਅਮੋਲੀ. ਭਾਰਾ ਤੋਲੀ; ਮੁਕਤਿ ਜੁਗਤਿ ਦਰੁ ਖੋਲੑਾ ॥

bhee amolee. bhaaraa tolee; mukat jugat dar kholaa | Ang 780

Sant Singh KhalsaI have become invaluable, of tremendous weight and value. The Door, and the Path of liberation are open to me now.
Manmohan SinghI have become invaluable and of great weight and the door of the way to salvation is opened for me.
Manmohan Singh (Punjabi)ਮੈਂ ਅਮੋਲਕ ਅਤੇ ਬਹੁਤੇ ਵਜ਼ਨ ਵਾਲੀ ਹੋ ਗਈ ਹਾਂ, ਅਤੇ ਮੋਖਸ਼ ਦੇ ਰਸਤੇ ਦਾ ਬੂਹਾ ਮੇਰੇ ਲਈ ਖੁੱਲ੍ਹ ਗਿਆ ਹੈ।
Fareedkot Teekaਅਮੋਲਕ ਹੋ ਗਈ ਔ ਗੁਣੋਂ ਕਰ ਅਤੋਲ ਹੋ ਗਈ, ਤਬ ਤੈਨੇ ਗ੍ਯਾਨ ਰੂਪ ਜੁਗਤੀ ਦੇ ਕਰ ਮੁਕਤੀ ਕਾ ਦਰਵਾਜਾ ਖੋਲ ਦੀਆ ਹੈ॥
Prof. Sahib Singhਉਸ ਦੀ ਜ਼ਿੰਦਗੀ ਬਹੁਤ ਹੀ ਕੀਮਤੀ ਹੋ ਜਾਂਦੀ ਹੈ, ਭਾਰੇ ਤੋਲ ਵਾਲੀ ਹੋ ਜਾਂਦੀ ਹੈ, ਉਸ ਵਾਸਤੇ ਉਹ ਦਰਵਾਜ਼ਾ ਖੁਲ੍ਹ ਜਾਂਦਾ ਹੈ ਜਿੱਥੇ ਉਸ ਨੂੰ ਵਿਕਾਰਾਂ ਵਲੋਂ ਖ਼ਲਾਸੀ ਮਿਲ ਜਾਂਦੀ ਹੈ ਅਤੇ ਸਹੀ ਜੀਵਨ ਦੀ ਜਾਚ ਆ ਜਾਂਦੀ ਹੈ।

ਪਦ ਅਰਥ ਭਾਰਾ ਤੋਲੀ = ਭਾਰੇ ਤੋਲ ਵਾਲੀ। ਮੁਕਤਿ = ਵਿਕਾਰਾਂ ਤੋਂ ਖ਼ਲਾਸੀ। ਜੁਗਤਿ = ਜੀਊਣ ਦੀ ਜਾਚ। ਦਰੁ = ਦਰਵਾਜ਼ਾ।

SikhNet (Spanish)Mi ser se ha vuelto invaluable, también se ha consolidado, y las Puertas de la Emancipación y de la Vida Eterna se han abierto para mí.

ਕਹੁ ਨਾਨਕ. ਹਉ ਨਿਰਭਉ ਹੋਈ; ਸੋ ਪ੍ਰਭੁ ਮੇਰਾ ਓਲੑਾ ॥੪॥੧॥੪॥

kahu naanak. hau nirbhau hoee; so prabh meraa olaa |4|1|4| Ang 780

Sant Singh KhalsaSays Nanak, I am fearless; God has become my Shelter and Shield. ||4||1||4||
Manmohan SinghSays Nanak, I have become fear less. He, the Lord has become my shelter.
Manmohan Singh (Punjabi)ਗੁਰੂ ਜੀ ਫਰਮਾਉਂਦੇ ਹਨ, ਮੈਂ ਨਿਡੱਰ ਹੋ ਗਈ ਹਾਂ। ਉਹ ਸੁਆਮੀ ਮੇਰੀ ਓਟ ਬਣ ਗਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਇਸੀ ਤੇ ਨਿਰਭਉ ਹੋਈ, ਭਾਵ ਜਨਮ ਮਰਨ ਕਾ ਭਉ ਚਲਾ ਗਿਆ ਹੈ। ਹੇ ਪ੍ਰਭੂ! ਸੋ ਤੂੰਹੀ ਮੇਰਾ ਆਸਰਾ ਹੈਂ, ਭਾਵ ਸੇ ਅਧਿਸਠਾਨ ਆਪ ਕੋ ਹੀ ਜਾਣਿਆਂ ਹੈ॥੪॥੧॥੪॥
Prof. Sahib Singhਹੇ ਨਾਨਕ! ਜਦੋਂ ਤੋਂ ਉਹ ਪ੍ਰਭੂ ਮੇਰਾ ਸਹਾਰਾ ਬਣ ਗਿਆ ਹੈ, ਮੈਂ (ਵਿਕਾਰਾਂ ਮਾਇਆ ਦੇ ਹੱਲਿਆਂ ਵਲੋਂ) ਨਿਡਰ ਹੋ ਗਈ ਹਾਂ ॥੪॥੧॥੪॥
SikhNet (Spanish)Dice Nanak, me he liberado de mis miedos, pues Tú, oh Señor, eres mi Escudo. (4-1-4)
Answers quote the Granth verbatim with Ang citations. AI commentary is not Gurbani and not a religious ruling.