ਰਾਗੁ ਸੂਹੀ ਛੰਤ ਮਹਲਾ ੫ ਘਰੁ ੨ ॥
raag soohee chhant mahalaa 5 ghar 2 | Ang 778
Sant Singh KhalsaRaag Soohee, Chhant, Fifth Mehl, Second House:
Manmohan SinghRag Suhi Chhan.5th Guru.
Manmohan Singh (Punjabi)ਰਾਗੁ ਸੂਹੀ ਛੰਤ। ਪੰਜਵੀਂ ਪਾਤਿਸ਼ਾਹੀ।
Prof. Sahib Singhਰਾਗ ਸੂਹੀ, ਘਰ ੨ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਛੰਤ' (ਛੰਦ)।
SikhNet (Spanish)Rag Suji, Chhant, Mejl Guru Aryan, Quinto Canal Divino.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad | Ang 778
Sant Singh KhalsaOne Universal Creator God. By The Grace Of The True Guru:
Manmohan SinghThere is but One God, by the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru
ਗੋਬਿੰਦ ਗੁਣ ਗਾਵਣ ਲਾਗੇ ॥
gobind gun gaavan laage | Ang 778
Sant Singh KhalsaI sing the Glorious Praises of the Lord of the Universe.
Manmohan SinghI sing the praise of my World-Lord,
Manmohan Singh (Punjabi)ਮੈਂ ਆਪਣੇ ਸ਼੍ਰਿਸ਼ਟੀ ਦੇ ਸੁਆਮੀ ਦੀ ਕੀਰਤੀ ਗਾਉਂਦਾ ਹਾਂ,
Fareedkot Teekaਹੇ ਭਾਈ! ਸੋ ਗੋਬਿੰਦ ਕੇ ਗੁਣੋਂ ਕੋ ਗਾਵਨੇ ਲਗੇ॥
Prof. Sahib Singhਹੇ ਭਾਈ! ਉਹ ਮਨੁੱਖ ਪਰਮਾਤਮਾ ਦੇ ਗੁਣ ਗਾਣ ਲੱਗ ਪੈਂਦੇ ਹਨ,
SikhNet (Spanish)Ahora canto siempre la Alabanza de mi Dios y estoy siempre despierto en Su Amor.
ਹਰਿ ਰੰਗਿ; ਅਨਦਿਨੁ ਜਾਗੇ ॥
har rang; anadin jaage | Ang 778
Sant Singh KhalsaI am awake, night and day, in the Lord's Love.
Manmohan Singhand am night and day awake in my Lord's love.
Manmohan Singh (Punjabi)ਅਤੇ ਰੈਣ ਦਿਹੁੰ ਆਪਣੇ ਪ੍ਰਭੂ ਦੀ ਪ੍ਰੀਤ ਅੰਦਰ ਜਾਗਦਾ ਹਾਂ।
Fareedkot Teekaਜੋ ਹਰੀ ਕੀ ਪ੍ਰੀਤੀ ਮੇਂ ਰਾਤ ਦਿਨ ਜਾਗੇ ਹੈਂ॥
Prof. Sahib Singhਪਰਮਾਤਮਾ ਦੇ ਪ੍ਰੇਮ-ਰੰਗ ਵਿਚ (ਟਿਕ ਕੇ) ਉਹ ਹਰ ਵੇਲੇ (ਮਾਇਆ ਦੇ ਹੱਲਿਆਂ ਵਲੋਂ) ਸੁਚੇਤ ਰਹਿੰਦੇ ਹਨ,ਪਦ ਅਰਥ ਰੰਗਿ = ਪ੍ਰੇਮ-ਰੰਗ ਵਿਚ। ਅਨਦਿਨੁ = {अनुदिनां} ਹਰ ਰੋਜ਼, ਹਰ ਵੇਲੇ। ਜਾਗੇ = (ਮਾਇਆ ਦੇ ਹੱਲਿਆਂ ਵਲੋਂ) ਸੁਚੇਤ ਹੋ ਗਏ।
SikhNet (Spanish)Despertando en el Amor del Señor,
ਹਰਿ ਰੰਗਿ ਜਾਗੇ. ਪਾਪ ਭਾਗੇ; ਮਿਲੇ ਸੰਤ ਪਿਆਰਿਆ ॥
har rang jaage. paap bhaage; mile sant piaariaa | Ang 778
Sant Singh KhalsaAwake to the Lord's Love, my sins have left me. I meet with the Beloved Saints.
Manmohan SinghAwakening to the Lord's love my sins hasten away and I meet the dear saints.
Manmohan Singh (Punjabi)ਪ੍ਰਭੂ ਦੀ ਪ੍ਰੀਤ ਅੰਦਰ ਜਾਗ ਕੇ ਮੇਰੇ ਗੁਨਾਹ ਦੋੜ ਜਾਂਦੇ ਹਨ ਅਤੇ ਮੈਂ ਪ੍ਰੀਤਵਾਨ ਸਾਧੂਆਂ ਨੂੰ ਮਿਲ ਪੈਂਦਾ ਹਾਂ।
Fareedkot Teekaਹੇ ਪਿਆਰਿਆ! ਜਬ ਸੰਤੋਂ ਕੋ ਮਿਲੇ ਤਬ ਹਰੀ ਕੀ ਪ੍ਰੀਤੀ ਮੇਂ ਜਾਗੇ ਅਰ ਪਾਪ ਭਾਗੇ ਹੈਂ॥
Prof. Sahib Singhਜਿਹੜੇ ਮਨੁੱਖ ਪਿਆਰੇ ਗੁਰੂ ਨੂੰ ਮਿਲ ਪੈਂਦੇ ਹਨ। (ਜਿਉਂ ਜਿਉਂ) ਉਹ ਪ੍ਰਭੂ ਦੇ ਪਿਆਰ-ਰੰਗ ਵਿਚ (ਟਿਕ ਕੇ) ਸੁਚੇਤ ਹੁੰਦੇ ਹਨ, (ਉਹਨਾਂ ਦੇ ਅੰਦਰੋਂ) ਸਾਰੇ ਪਾਪ ਭੱਜ ਜਾਂਦੇ ਹਨ।ਪਦ ਅਰਥ ਸੰਤ = ਗੁਰੂ।
SikhNet (Spanish)mis errores son borrados y encuentro al amado Santo.
ਗੁਰ ਚਰਣ ਲਾਗੇ. ਭਰਮ ਭਾਗੇ; ਕਾਜ ਸਗਲ ਸਵਾਰਿਆ ॥
gur charan laage. bharam bhaage; kaaj sagal savaariaa | Ang 778
Sant Singh KhalsaAttached to the Guru's Feet, my doubts are dispelled, and all my affairs are resolved.
Manmohan SinghBy attaching myself to Guru's feet, my doubts are dispelled and all mine affairs are arranged.
Manmohan Singh (Punjabi)ਗੁਰਾਂ ਦੇ ਪੈਰੀ ਪੈਣ ਦਆਰਾ, ਮੇਰੇ ਸੰਸੇ ਨਵਿਰਤ ਹੋ ਗਏ ਹਨ ਅਤੇ ਮੇਰੇ ਸਾਰੇ ਕਾਰਜ ਰਾਸ ਹੋ ਗਏ ਹਨ।
Fareedkot Teekaਜਬ ਗੁਰੋਂ ਕੀ ਚਰਨੀਂ ਲਗੇ ਤਬ ਸਭ ਭ੍ਰਮ ਨਠ ਗਏ ਹੈਂ ਔਰ ਗੁਰੋਂ ਨੇ ਸਭ ਕਾਰਜਾਂ ਨੂੰ ਸਵਾਰ ਦੀਆ ਹੈ॥
Prof. Sahib Singhਹੇ ਭਾਈ! ਜਿਹੜੇ ਮਨੁੱਖ ਗੁਰੂ ਦੀ ਚਰਨੀਂ ਲੱਗਦੇ ਹਨ, ਉਹਨਾਂ ਦੀਆਂ ਸਾਰੀਆਂ ਭਟਕਣਾ ਦੂਰ ਹੋ ਜਾਂਦੀਆਂ ਹਨ, ਉਹਨਾਂ ਦੇ ਸਾਰੇ ਕੰਮ ਭੀ ਸੰਵਰ ਜਾਂਦੇ ਹਨ।ਪਦ ਅਰਥ ਭਰਮ = ਭਟਕਣਾ। ਸਗਲ = ਸਾਰੇ।
SikhNet (Spanish)Me postro a los Pies del Guru, mis dudas se acaban y vivo totalmente satisfecho.
ਸੁਣਿ ਸ੍ਰਵਣ ਬਾਣੀ. ਸਹਜਿ ਜਾਣੀ; ਹਰਿ ਨਾਮੁ ਜਪਿ ਵਡਭਾਗੈ ॥
sun sravan baanee. sehaj jaanee; har naam jap vaddabhaagai | Ang 778
Sant Singh KhalsaListening to the Word of the Guru's Bani with my ears, I know celestial peace. By great good fortune, I meditate on the Lord's Name.
Manmohan SinghHearing the Guru's hymns with my ears, I have realised the Lord. By great good luck I have reflected over my God's Name.
Manmohan Singh (Punjabi)ਆਪਣੇ ਕੰਨਾਂ ਨਾਲ ਗੁਰਾਂ ਦੀ ਬਾਣੀ ਸਰਵਨ ਕਰਕੇ ਮੈਂ ਪ੍ਰਭੂ ਨੂੰ ਅਨੁਭਵ ਕਰ ਲਿਆ ਹੈ। ਪਰਮ ਚੰਗੇ ਭਾਗਾਂ ਦੁਆਰਾ ਮੈਂ ਆਪਣੇ ਵਾਹਿਗੁਰੂ ਦੇ ਨਾਮ ਦਾ ਚਿੰਤਨ ਕੀਤਾ ਹੈ।
Fareedkot Teekaਕਾਨੋਂ ਸੇ ਗੁਰਬਾਣੀ ਸੁਨ ਕੇ ਏਹੁ ਬਾਤ ਸੁਭਾਵਕ ਹੀ ਜਾਣੀ ਹੈ, ਪ੍ਰੰਤੂ ਵੱਡੇ ਪੁਨੋਂ ਵਾਲੇ ਹਰੀ ਨਾਮ ਕੋ ਜਪਤੇ ਹੈਂ॥
Prof. Sahib Singhਜਿਹੜਾ ਮਨੁੱਖ ਵੱਡੀ ਕਿਸਮਤ ਨਾਲ ਸਤਿਗੁਰੂ ਦੀ ਬਾਣੀ ਕੰਨੀਂ ਸੁਣ ਕੇ ਪਰਮਾਤਮਾ ਦਾ ਨਾਮ ਜਪ ਕੇ ਆਤਮਕ ਅਡੋਲਤਾ ਵਿਚ (ਟਿਕ ਕੇ ਪਰਮਾਤਮਾ ਨਾਲ) ਡੂੰਘੀ ਸਾਂਝ ਪਾਂਦਾ ਹੈ,ਪਦ ਅਰਥ ਸੁਣਿ = ਸੁਣ ਕੇ। ਸ੍ਰਵਨ = ਕੰਨਾਂ ਨਾਲ। ਸਹਜਿ = ਆਤਮਕ ਅਡੋਲਤਾ ਵਿਚ (ਟਿਕ ਕੇ)। ਜਪਿ = ਜਪ ਕੇ। ਵਡ ਭਾਗੈ = ਵੱਡੀ ਕਿਸਮਤ ਨਾਲ।
SikhNet (Spanish)Escuchando la Palabra del Shabd, espontáneamente entendí Su Mensaje y por esa buena fortuna viví en el Nombre del Señor.
ਬਿਨਵੰਤਿ ਨਾਨਕ. ਸਰਣਿ ਸੁਆਮੀ; ਜੀਉ ਪਿੰਡੁ ਪ੍ਰਭ ਆਗੈ ॥੧॥
binavant naanak. saran suaamee; jeeo pindd prabh aagai |1| Ang 778
Sant Singh KhalsaPrays Nanak, I have entered my Lord and Master's Sanctuary. I dedicate my body and soul to God. ||1||
Manmohan SinghPrays Nanak, I have entered the Lord's sanctuary and my soul and body I surrender to my Master.
Manmohan Singh (Punjabi)ਗੁਰੂ ਜੀ ਬੇਨਤੀ ਕਰਦੇ ਹਨ, ਮੈਂ ਸਾਹਿਬ ਦੀ ਸਰਣਾਗਤ ਸੰਭਾਲੀ ਹੈ ਅਤੇ ਆਪਣੀ ਜਿੰਦੜੀ ਤੇ ਦੇਹ ਮੈਂ ਆਪਣੇ ਮਾਲਕ ਮੂਹਰੇ ਸਮਰਪਨ ਕਰਦਾ ਹਾਂ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹਮ ਤੋ ਸੁਆਮੀ ਕੀ ਸਰਣ ਹੈਂ ਔਰ ਹਮਾਰਾ ਜੀਵ ਔ ਸਰੀਰ ਸਭ ਹਰੀ ਕੇ ਹੀ ਆਗੇ ਹੈ, ਭਾਵ ਵਾਹਿਗੁਰੂ ਕੀ ਆਗਿਆ ਮੇਂ ਹੀ ਹੈ॥੧॥
Prof. Sahib Singhਨਾਨਕ ਬੇਨਤੀ ਕਰਦਾ ਹੈ- ਉਹ ਮਨੁੱਖ ਮਾਲਕ-ਪ੍ਰਭੂ ਦੀ ਸਰਨ ਪੈ ਕੇ ਆਪਣੀ ਜਿੰਦ ਆਪਣਾ ਸਰੀਰ (ਸਭ ਕੁਝ) ਪਰਮਾਤਮਾ ਦੇ ਅੱਗੇ (ਰੱਖ ਦੇਂਦਾ ਹੈ) ॥੧॥ਪਦ ਅਰਥ ਜੀਉ = ਜਿੰਦ। ਪਿੰਡੁ = ਸਰੀਰ ॥੧॥
SikhNet (Spanish)Nanak reza, busco Tu Refugio, oh Dios, y pongo mi cuerpo y Alma ante Ti. (1)
ਅਨਹਤ ਸਬਦੁ ਸੁਹਾਵਾ ॥
anahat sabad suhaavaa | Ang 778
Sant Singh KhalsaThe unstruck melody of the Shabad, the Word of God is so very beautiful.
Manmohan SinghBeauteous is the celestial strain.
Manmohan Singh (Punjabi)ਸੁੰਦਰ ਹੈ ਬੈਕੁੰਠੀ ਕੀਰਤਨ।
Fareedkot Teekaਏਕ ਰਸ ਬ੍ਰਹਮ ਹੀ ਸੋਭਨੀਕ ਹੈ॥
Prof. Sahib Singhਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦਾ ਗੀਤ ਹਰ ਵੇਲੇ ਗਾਂਵਿਆਂ,ਪਦ ਅਰਥ ਅਨਹਤ = ਇਕ-ਰਸ, ਲਗਾਤਾਰ, ਹਰ ਵੇਲੇ। ਸੁਹਾਵਾ = (ਕੰਨਾਂ ਨੂੰ) ਸੁਖ ਦੇਣ ਵਾਲਾ।
SikhNet (Spanish)La Palabra del Shabd es Bella, la Palabra de Dios es tan Bella,
ਸਚੁ ਮੰਗਲੁ; ਹਰਿ ਜਸੁ ਗਾਵਾ ॥
sach mangal; har jas gaavaa | Ang 778
Sant Singh KhalsaTrue joy comes from singing the Lord's Praises.
Manmohan SinghSinging God's praise, true happiness wells up.
Manmohan Singh (Punjabi)ਰੱਬ ਦੀ ਕੀਰਤੀ ਗਾਉਣ ਦੁਆਰਾ ਸੱਚੀ ਖੁਸ਼ੀ ਉਤਪੰਨ ਹੋ ਜਾਂਦੀ ਹੈ।
Fareedkot Teekaਸਚਾ ਮੰਗਲ ਰੂਪ ਹਰੀ ਕਾ ਜਸ ਗਾਵਿਆ ਹੈ॥
Prof. Sahib Singhਉਹਨਾਂ ਨੂੰ ਸਿਫ਼ਤਿ-ਸਾਲਾਹ ਦੀ ਬਾਣੀ ਹਰ ਵੇਲੇ ਇਕ-ਰਸ (ਕੰਨਾਂ ਨੂੰ) ਸੁਖਦਾਈ ਲੱਗਣ ਲੱਗ ਪੈਂਦੀ ਹੈ।ਪਦ ਅਰਥ ਸਚੁ = ਸਦਾ-ਥਿਰ। ਮੰਗਲੁ = ਸਿਫ਼ਤਿ-ਸਾਲਾਹ ਦਾ ਗੀਤ। ਜਸੁ = ਸਿਫ਼ਤਿ-ਸਾਲਾਹ। ਗਾਵਾ = (ਜਿਨ੍ਹਾਂ ਨੇ) ਗਾਇਆ।
SikhNet (Spanish)una Verdadera Dicha me llena al Cantarla.
ਗੁਣ ਗਾਇ ਹਰਿ ਹਰਿ. ਦੂਖ ਨਾਸੇ; ਰਹਸੁ ਉਪਜੈ ਮਨਿ ਘਣਾ ॥
gun gaae har har. dookh naase; rehas upajai man ghanaa | Ang 778
Sant Singh KhalsaSinging the Glorious Praises of the Lord, Har, Har, pain is dispelled, and my mind is filled with tremendous joy.
Manmohan SinghSinging God's praise, my pain is dispelled and great joy has welled up within my mind.
Manmohan Singh (Punjabi)ਸੁਆਮੀ ਵਾਹਿਗੁਰੂ ਦੀ ਮਹਿਮਾ ਗਾਇਨ ਕਰਨ ਦੁਆਰਾ ਮੇਰੀ ਪੀੜ ਨਵਿਰਤ ਹੋ ਗਈ ਹੈ ਅਤੇ ਮੇਰੇ ਚਿੱਤ ਅੰਦਰ ਘਣੇਰੀ ਖੁਸ਼ੀ ਉਤਪੰਨ ਹੋ ਗਈ ਹੈ।
Fareedkot Teekaਹਰਿ ਹਰਿ ਕੇ ਗੁਣ ਗਾਵਣੇ ਤੇ ਹੀ ਦੂਖ ਨਾਸੇ ਹੈਂ ਔ ਮਨ ਮੇਂ ਆਨੰਦ ਬਹੁਤ ਪ੍ਰਗਟਤਾ ਹੈ॥
Prof. Sahib Singhਪਰਮਾਤਮਾ ਦੇ ਗੁਣ ਗਾ ਗਾ ਕੇ (ਉਹਨਾਂ ਦੇ ਸਾਰੇ) ਦੁੱਖ ਨਾਸ ਹੋ ਜਾਂਦੇ ਹਨ, (ਉਹਨਾਂ ਦੇ) ਮਨ ਵਿਚ ਬਹੁਤ ਆਨੰਦ ਪੈਦਾ ਹੋ ਜਾਂਦਾ ਹੈ।ਪਦ ਅਰਥ ਗਾਇ = ਗਾ ਕੇ। ਰਹਸੁ = ਖ਼ੁਸ਼ੀ। ਮਨਿ = ਮਨ ਵਿਚ। ਘਣਾ = ਬਹੁਤ।
SikhNet (Spanish)Cantando la Gloriosas Alabanzas del Señor, Jar, Jar, mis aflicciones se han ido y en mí ha crecido un inmensa Dicha.
ਮਨੁ ਤੰਨੁ ਨਿਰਮਲੁ ਦੇਖਿ ਦਰਸਨੁ; ਨਾਮੁ ਪ੍ਰਭ ਕਾ ਮੁਖਿ ਭਣਾ ॥
man tan niramal dekh darasan; naam prabh kaa mukh bhanaa | Ang 778
Sant Singh KhalsaMy mind and body have become immaculate and pure, gazing upon the Blessed Vision of the Lord's Darshan; I chant the Name of God.
Manmohan SinghSeeing Lord's sight my soul and body have become pure and with my mouth I utter the Lord's Name.
Manmohan Singh (Punjabi)ਸਾਈਂ ਦਾ ਦੀਦਾਰ ਵੇਖ ਕੇ ਮੇਰੀ ਆਤਮਾ ਤੇ ਦੇਹ ਪਵਿੱਤਰ ਹੋ ਗਏ ਹਨ, ਅਤੇ ਮੈਂ ਆਪਣੇ ਮੂੰਹ ਨਾਲ ਸਾਈਂ ਦੇ ਨਾਮ ਨੂੰ ਉਚਾਰਦਾ ਹਾਂ।
Fareedkot Teekaਦਰਸਨ ਦੇਖ ਕੈ ਮਨ ਤਨ ਨਿਰਮਲ ਹੂਆ ਹੈ ਔ ਨਾਮ ਪ੍ਰਭ ਕਾ ਮੁਖ ਤੇ ਉਚਾਰਨ ਕੀਤਾ॥
Prof. Sahib Singhਹੇ ਭਾਈ! ਜਿਹੜੇ ਮਨੁੱਖ (ਆਪਣੇ) ਮੂੰਹ ਨਾਲ ਪਰਮਾਤਮਾ ਦਾ ਨਾਮ ਉਚਾਰਦੇ ਰਹਿੰਦੇ ਹਨ, (ਉਹਨਾਂ ਦਾ) ਦਰਸਨ ਕਰ ਕੇ ਮਨ ਪਵਿੱਤਰ ਹੋ ਜਾਂਦਾ ਹੈ ਸਰੀਰ ਪਵਿੱਤਰ ਹੋ ਜਾਂਦਾ ਹੈ।ਪਦ ਅਰਥ ਤੰਨੁ = ਤਨ {ਪਾਠ ਵਿਚ ਇਕ ਮਾਤ੍ਰਾ ਵਧਾਣ ਲਈ ਲਫ਼ਜ਼ 'ਤਨੁ' ਤੋਂ 'ਤੰਨੁ'}। ਦੇਖਿ = ਵੇਖ ਕੇ। ਮੁਖਿ = ਮੂੰਹ ਨਾਲ। ਭਣਾ = (ਜਿਨ੍ਹਾਂ ਨੇ) ਉਚਾਰਿਆ।
SikhNet (Spanish)Mi mente y cuerpo se han vuelto Inmaculados y Puros al contacto con la Visión del Darshan del Señor y así recito el Nombre de Dios.
ਹੋਇ ਰੇਣ ਸਾਧੂ. ਪ੍ਰਭ ਅਰਾਧੂ; ਆਪਣੇ ਪ੍ਰਭ ਭਾਵਾ ॥
hoe ren saadhoo. prabh araadhoo; aapane prabh bhaavaa | Ang 779
Sant Singh KhalsaI am the dust of the feet of the Holy. Worshipping God in adoration, my God is pleased with me.
Manmohan SinghBecoming the dust of the saints feet and contemplating on my Lord Master, I become pleasing to Him.
Manmohan Singh (Punjabi)ਸੰਤਾਂ ਦੇ ਪੈਰਾਂ ਦੀ ਧੂੜ ਅਤੇ ਆਪਣੇ ਸੁਆਮੀ ਮਾਲਕ ਨੂੰ ਸਿਮਰ ਕੇ ਮੈਂ ਉਸ ਨੂੰ ਚੰਗਾ ਲੱਗਣ ਲੱਗ ਗਿਆ ਹਾਂ।
Fareedkot Teekaਔ ਐਸੇ ਨਿਸਚੇ ਹੈਂ, ਜੋ ਪ੍ਰਭੂ ਕੇ (ਅਰਾਧੂ) ਅਰਾਧਨੇ ਵਾਲੇ ਸੰਤ ਹੈਂ, ਜੋ ਉਨ ਕੀ ਧੂੜ ਹੋਈਐ ਤੌ ਆਪਣੇ ਪ੍ਰਭੂ ਕੋ ਭਾਵਾਂ॥
Prof. Sahib Singhਗੁਰੂ ਦੀ ਚਰਨ-ਧੂੜ ਹੋ ਕੇ ਜਿਹੜਾ ਮਨੁੱਖ ਪਰਮਾਤਮਾ ਦਾ ਆਰਾਧਨ ਕਰਦੇ ਰਹਿੰਦੇ ਹਨ, ਉਹ ਮਨੁੱਖ ਆਪਣੇ ਪ੍ਰਭੂ ਨੂੰ ਪਿਆਰੇ ਲੱਗਣ ਲੱਗ ਪੈਂਦੇ ਹਨ।ਪਦ ਅਰਥ ਪ੍ਰਭ ਭਾਵਾ = ਪ੍ਰਭੂ ਨੂੰ ਪਿਆਰੇ ਲੱਗੇ।
SikhNet (Spanish)Me he vuelto el Polvo de los Pies de los Santos, contemplo a mi Señor, Quien está complacido conmigo.
ਬਿਨਵੰਤਿ ਨਾਨਕ. ਦਇਆ ਧਾਰਹੁ; ਸਦਾ ਹਰਿ ਗੁਣ ਗਾਵਾ ॥੨॥
binavant naanak. deaa dhaarahu; sadaa har gun gaavaa |2| Ang 779
Sant Singh KhalsaPrays Nanak, please bless me with Your Mercy, that I may sing Your Glorious Praises forever. ||2||
Manmohan SinghSupplicates Nanak, O God, show mercy unto me, that I may ever sing Thine praises.
Manmohan Singh (Punjabi)ਨਾਨਕ ਜੋਦੜੀ ਕਰਦਾ ਹੈ, ਹੇ ਵਾਹਿਗੁਰੂ! ਮੇਰੇ ਉਤੇ ਮਿਹਰ ਕਰ ਤਾਂ ਜੋ ਮੈਂ ਹਮੇਸ਼ਾਂ ਹੀ ਤੇਰੀਆਂ ਸਿਫਤਾਂ ਗਾਇਨ ਕਰਦਾ ਰਹਾਂ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹੇ ਹਰੀ! ਮੇਰੇ ਪਰ ਦਯਾ ਧਾਰੋ, ਮੈਂ ਸਦਾ ਹੀ ਤੇਰੇ ਗੁਣ ਗਾਵਤਾ ਰਹੂੰ॥੨॥
Prof. Sahib Singhਨਾਨਕ ਬੇਨਤੀ ਕਰਦਾ ਹੈ-ਹੇ ਪ੍ਰਭੂ! (ਮੇਰੇ ਉੱਤੇ) ਮਿਹਰ ਕਰ, ਮੈਂ (ਭੀ) ਸਦਾ ਤੇਰੇ ਗੁਣ ਗਾਂਦਾ ਰਹਾਂ ॥੨॥ਪਦ ਅਰਥ ਗਾਵਾ = ਮੈਂ ਗਾਂਦਾ ਰਹਾਂ, ਗਾਵਾਂ। ਰੇਣ = ਚਰਨ-ਧੂੜ। ਸਾਧੂ = ਗੁਰੂ ॥੨॥
SikhNet (Spanish)Nanak reza, oh Dios, ten Compasión de mí para que pueda cantar Tu Alabanza. (2)
ਗੁਰ ਮਿਲਿ ਸਾਗਰੁ ਤਰਿਆ ॥
gur mil saagar tariaa | Ang 779
Sant Singh KhalsaMeeting with the Guru, I cross over the world-ocean.
Manmohan SinghMeeting with The Guru, the world ocean is crossed.
Manmohan Singh (Punjabi)ਗੁਰਾਂ ਨਾਲ ਮਿਲਣ ਦੁਆਰਾ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਈਦਾ ਹੈ।
Fareedkot Teekaਜੋ ਗੁਰੋਂ ਸਾਥ ਮਿਲੇ ਤੌ ਸੰਸਾਰ ਸਾਗਰ ਤਰਿਆ ਹੈਂ॥
Prof. Sahib Singhਹੇ ਭਾਈ! ਗੁਰੂ ਨੂੰ ਮਿਲ ਕੇ ਸੰਸਾਰ-ਸਮੁੰਦਰ ਤੋਂ ਪਾਰ ਲੰਘਿਆ ਜਾ ਸਕਦਾ ਹੈ,ਪਦ ਅਰਥ ਗੁਰ ਮਿਲਿ = ਗੁਰੂ ਨੂੰ ਮਿਲ ਕੇ। ਸਾਗਰੁ = (ਸੰਸਾਰ-) ਸਮੁੰਦਰ।
SikhNet (Spanish)Encontrando al Guru he nadado a través del mar de las existencias materiales;
ਹਰਿ ਚਰਣ ਜਪਤ ਨਿਸਤਰਿਆ ॥
har charan japat nisatariaa | Ang 779
Sant Singh KhalsaMeditating on the Lord's Feet, I am emancipated.
Manmohan SinghMeditating on my God's feet I am emancipated.
Manmohan Singh (Punjabi)ਆਪਣੇ ਵਾਹਿਗੁਰੂ ਦੇ ਪੈਰਾਂ ਦਾ ਆਰਾਧਨ ਕਰਨ ਦੁਆਰਾ ਮੇਰਾ ਪਾਰ ਉਤਾਰਾ ਹੋ ਗਿਆ ਹੈ।
Fareedkot Teekaਪਰੰਤੂ ਹਰਿ ਕੇ ਚਰਣ ਜਪਤਿਆਂ ਤਰਿਆ ਹੂੰ॥
Prof. Sahib Singhਪਰਮਾਤਮਾ ਦਾ ਨਾਮ ਜਪਦਿਆਂ ਸੰਸਾਰ-ਸਮੁੰਦਰ ਤੋਂ ਪਾਰ ਲੰਘਿਆ ਜਾ ਸਕਦਾ ਹੈ।ਪਦ ਅਰਥ ਜਪਤ = ਜਪਦਿਆਂ। ਨਿਸਤਰਿਆ = ਪਾਰ ਲੰਘਿਆ ਜਾ ਸਕਦਾ ਹੈ।
SikhNet (Spanish)he sido emancipado contemplando los Pies del Señor.
ਹਰਿ ਚਰਣ ਧਿਆਏ. ਸਭਿ ਫਲ ਪਾਏ; ਮਿਟੇ ਆਵਣ ਜਾਣਾ ॥
har charan dhiaae. sabh fal paae; mitte aavan jaanaa | Ang 779
Sant Singh KhalsaMeditating on the Lord's Feet, I have obtained the fruits of all rewards, and my comings and goings have ceased.
Manmohan SinghRemembering the Lord's feet, I have obtained all the fruits and my coming and going are ended.
Manmohan Singh (Punjabi)ਪ੍ਰਭੂ ਦੇ ਪੈਰਾਂ ਦਾ ਸਿਮਰਨ ਕਰਨ ਦੁਆਰਾ, ਮੈਂ ਸਾਰੇ ਮੇਵੇ ਪਰਾਪਤ ਕਰ ਲਏ ਹਨ ਅਤੇ ਮੇਰੇ ਆਉਣੇ ਤੇ ਜਾਣੇ ਮੁੱਕ ਗਏ ਹਨ।
Fareedkot Teekaਹਰੀ ਕੇ ਚਰਣ ਧਿਆਉਣੇ ਸੇ ਸਭ ਫਲ ਪਾਏ ਹੈਂ, ਅਰ ਆਵਣ ਜਾਣਾ ਮਿਟ ਗਇਆ ਹੈ॥
Prof. Sahib Singhਜਿਹੜਾ ਮਨੁੱਖ ਪਰਮਾਤਮਾ ਦੇ ਚਰਨਾਂ ਵਿਚ ਸੁਰਤ ਜੋੜੀ ਰੱਖਦਾ ਹੈ ਉਹ ਸਾਰੀਆਂ ਮੂੰਹ-ਮੰਗੀਆਂ ਮੁਰਾਦਾਂ ਪ੍ਰਾਪਤ ਕਰ ਲੈਂਦਾ ਹੈ, ਉਸ ਦੇ ਜਨਮ ਮਰਨ ਦੇ ਗੇੜ (ਭੀ) ਮਿਟ ਜਾਂਦੇ ਹਨ।ਪਦ ਅਰਥ ਧਿਆਏ = ਸੁਰਤ ਜੋੜਦਾ ਹੈ। ਸਭਿ = ਸਾਰੇ। ਆਵਣ ਜਾਣਾ = ਜਨਮ ਮਰਨ ਦੇ ਗੇੜ।
SikhNet (Spanish)Obteniendo la Plenitud, mis idas y venidas han terminado;
ਭਾਇ ਭਗਤਿ. ਸੁਭਾਇ ਹਰਿ ਜਪਿ; ਆਪਣੇ ਪ੍ਰਭ ਭਾਵਾ ॥
bhaae bhagat. subhaae har jap; aapane prabh bhaavaa | Ang 779
Sant Singh KhalsaWith loving devotional worship, I meditate intuitively on the Lord, and my God is pleased.
Manmohan SinghWith loving adoration, I reflect over my Lord God and thus naturally become pleasing to Him.
Manmohan Singh (Punjabi)ਪ੍ਰੇਮ-ਭਰੀ ਉਪਾਸ਼ਨਾ ਸਹਿਤ ਮੈਂ ਆਪਣੇ ਸੁਆਮੀ ਵਾਹਿਗੁਰੂ ਦਾ ਆਰਾਧਨ ਕਰਦਾ ਹਾਂ ਅਤੇ ਇਸ ਤਰ੍ਹਾਂ ਸੁਭਾਵਕ ਹੀ ਉਸ ਨੂੰ ਚੰਗਾ ਲੱਗਦਾ ਹਾਂ।
Fareedkot Teekaਪ੍ਰੇਮਾ ਭਗਤੀ ਕਰ ਕੇ ਸੁਭਾਵਕ ਹੀ ਹਰੀ ਕੋ ਜਪਤਿਆਂ ਹੀ ਮੈਂ ਅਪਨੇ ਪ੍ਰਭੂ ਕੋ ਭਾਵਾਂਗਾ ਵਾ ਭਾਵਤਾ ਹਾਂ॥
Prof. Sahib Singhਪਿਆਰ ਦੀ ਰਾਹੀਂ ਭਗਤੀ ਵਾਲੇ ਸੁਭਾਉ ਦੀ ਰਾਹੀਂ ਪਰਮਾਤਮਾ ਦਾ ਨਾਮ ਜਪ ਕੇ ਉਹ ਮਨੁੱਖ ਆਪਣੇ ਪ੍ਰਭੂ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ।ਪਦ ਅਰਥ ਭਾਇ = ਪਿਆਰ ਨਾਲ। ਭਗਤਿ ਸੁਭਾਇ = ਭਗਤੀ ਵਾਲੇ ਸੁਭਾਉ ਵਿਚ ਟਿਕ ਕੇ। ਜਪਿ = ਜਪ ਕੇ। ਪ੍ਰਭ ਭਾਵਾ = ਪ੍ਰਭੂ ਨੂੰ ਚੰਗਾ ਲੱਗਦਾ ਹੈ।
SikhNet (Spanish)ahora vivo en Dios lleno de una Adoración Amorosa, y Dios está Complacido conmigo.
ਜਪਿ ਏਕੁ ਅਲਖ ਅਪਾਰ ਪੂਰਨ; ਤਿਸੁ ਬਿਨਾ. ਨਹੀ ਕੋਈ ॥
jap ek alakh apaar pooran; tis binaa. nahee koee | Ang 779
Sant Singh KhalsaMeditate on the One, Unseen, Infinite, Perfect Lord; there is no other than Him.
Manmohan Singhcontemplate thou the one, invisible, infinite and Perfect Lord. Without Him there is not another.
Manmohan Singh (Punjabi)ਤੂੰ ਇਕ ਅਦ੍ਰਿਸ਼ਟ, ਅਨੰਤ ਅਤੇ ਪੂਰੇ ਪ੍ਰਭੂ ਦਾ ਸਿਮਰਨ ਕਰ। ਉਸ ਦੇ ਬਾਝੋਂ ਹੋਰ ਕੋਈ ਨਹੀਂ।
Fareedkot Teekaਜਪਿਆ ਹੈ ਏਕ ਅਲਖ ਅਪਾਰ ਜੋ ਪਰੀ ਪੂਰਨ ਪਰਮਾਤਮਾਂ ਹੈ, ਤਿਸ ਬਿਨਾ ਔਰ ਕੋਈ ਦੂਜਾ ਨਹੀਂ ਹੈਂ॥
Prof. Sahib Singhਹੇ ਭਾਈ! ਅਦ੍ਰਿਸ਼ਟ ਬੇਅੰਤ ਅਤੇ ਸਰਬ-ਵਿਆਪਕ ਪਰਮਾਤਮਾ ਦਾ ਨਾਮ ਜਪਿਆ ਕਰ, ਉਸ ਤੋਂ ਬਿਨਾ ਹੋਰ ਕੋਈ ਨਹੀਂ ਹੈ।ਪਦ ਅਰਥ ਅਲਖ = ਜਿਸ ਦਾ ਸਹੀ ਸਰੂਪ ਦੱਸਿਆ ਨਾਹ ਜਾ ਸਕੇ। ਅਪਾਰ = ਜਿਸ ਦੀ ਹਸਤੀ ਦਾ ਪਾਰਲਾ ਬੰਨਾ ਨਾਹ ਲੱਭੇ।
SikhNet (Spanish)Contemplando al Dios Único, Infinito, Perfecto e Insondable, soy liberado de mi duda.
ਬਿਨਵੰਤਿ ਨਾਨਕ. ਗੁਰਿ, ਭਰਮੁ ਖੋਇਆ; ਜਤ ਦੇਖਾ ਤਤ ਸੋਈ ॥੩॥
binavant naanak. gur, bharam khoeaa; jat dekhaa tat soee |3| Ang 779
Sant Singh KhalsaPrays Nanak, the Guru has erased my doubts; wherever I look, there I see Him. ||3||
Manmohan SinghPrays Nanak, the Guru has dispelled my doubt, wherever I see, there I find that Lord.
Manmohan Singh (Punjabi)ਨਾਨਕ ਬੇਨਤੀ ਕਰਦਾ ਹੈ, ਗੁਰਾਂ ਨੇ ਮੇਰਾ ਸੰਦੇਹ ਦੂਰ ਕਰ ਦਿੱਤਾ ਹੈ। ਜਿਥੇ ਕਿਤੇ ਭੀ ਮੈਂ ਵੇਖਦਾ ਹਾਂ, ਉਥੇ ਮੈਂ ਉਸ ਸਾਈਂ ਨੂੰ ਪਾਉਂਦਾ ਹਾਂ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜਬ ਗੁਰੋਂ ਨੇ ਭਰਮ ਖੋਇ ਦੀਆ, ਹੇ ਭਾਈ! ਜਬ ਜਹਾਂ ਦੇਖਾ ਤਹਾਂ ਸੋਈ ਵਾਹਿਗੁਰੂ ਹੀ ਨਜਰ ਆਯਾ ਹੈ॥੩॥
Prof. Sahib Singhਨਾਨਕ ਬੇਨਤੀ ਕਰਦਾ ਹੈ-ਗੁਰੂ ਨੇ (ਮੇਰੀ) ਭਟਕਣਾ ਦੂਰ ਕਰ ਦਿੱਤੀ ਹੈ, (ਹੁਣ) ਮੈਂ ਜਿਧਰ ਵੇਖਦਾ ਹਾਂ, ਉਧਰ ਉਹ (ਪਰਮਾਤਮਾ) ਹੀ (ਦਿੱਸਦਾ ਹੈ) ॥੩॥ਪਦ ਅਰਥ ਗੁਰਿ = ਗੁਰੂ ਨੇ। ਜਪਿ = ਜਪਿਆ ਕਰ। ਜਤ = ਜਿਧਰ। ਦੇਖਾ = ਦੇਖਾਂ, ਮੈਂ ਵੇਖਦਾ ਹਾਂ। ਤਤ = ਉਧਰ। ਸੋਈ = ਉਹੀ ਪ੍ਰਭੂ ॥੩॥
SikhNet (Spanish)Donde sea que volteo a ver, ahí veo sólo al Uno. (3)
ਪਤਿਤ. ਪਾਵਨ; ਹਰਿ ਨਾਮਾ ॥
patit. paavan; har naamaa | Ang 779
Sant Singh KhalsaThe Lord's Name is the Purifier of sinners.
Manmohan SinghPurifier of the sinners is the Name of my God.
Manmohan Singh (Punjabi)ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਹੈ ਮੇਰਾ ਵਾਹਿਗੁਰੂ ਦਾ ਨਾਮ।
Fareedkot Teekaਪਾਪੀਓਂ ਕੋ ਪਵਿਤ੍ਰ ਕਰਨੇ ਕੋ ਏਕ ਹਰੀ ਕਾ ਨਾਂਮ ਹੀ ਸਾਮ੍ਰਥ ਹੈ॥
Prof. Sahib Singhਹੇ ਭਾਈ! ਪਰਮਾਤਮਾ ਦਾ ਨਾਮ ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲਾ ਹੈ,ਪਦ ਅਰਥ ਪਤਿਤ = (ਵਿਕਾਰਾਂ ਵਿਚ) ਡਿੱਗੇ ਹੋਏ। ਪਾਵਨ = ਪਵਿੱਤਰ (ਕਰਨ ਵਾਲਾ)। ਪਤਿਤ ਪਾਵਨ = ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲਾ।
SikhNet (Spanish)El Nombre del Señor es el Purificador de los malhechores;
ਪੂਰਨ ਸੰਤ ਜਨਾ ਕੇ ਕਾਮਾ ॥
pooran sant janaa ke kaamaa | Ang 779
Sant Singh KhalsaIt resolves the affairs of the humble Saints.
Manmohan SinghIt adjusts the affairs of the holymen.
Manmohan Singh (Punjabi)ਇਹ ਨੇਕ ਬੰਦਿਆਂ ਦੇ ਕਾਰਜ ਰਾਸ ਕਰ ਦਿੰਦਾ ਹੈ।
Fareedkot Teekaਇਸੀ ਨੇ ਸੰਤ ਜਨੋਂ ਕੇ ਕਾਮ ਪੂਰਨ ਕੀਏ ਹੈ॥
Prof. Sahib Singhਅਤੇ ਸੰਤ ਜਨਾਂ ਦੇ ਸਾਰੇ ਕੰਮ ਸਿਰੇ ਚੜ੍ਹਾਨ ਵਾਲਾ ਹੈ।ਪਦ ਅਰਥ ਕੇ ਕਾਮਾ = ਦੇ (ਸਾਰੇ) ਕੰਮ।
SikhNet (Spanish)sí, todas las tareas de los Santos son íntegramente realizados.
ਗੁਰੁ ਸੰਤੁ ਪਾਇਆ ਪ੍ਰਭੁ ਧਿਆਇਆ; ਸਗਲ ਇਛਾ ਪੁੰਨੀਆ ॥
gur sant paaeaa prabh dhiaaeaa; sagal ichhaa puneea | Ang 779
Sant Singh KhalsaI have found the Saintly Guru, meditating on God. All my desires have been fulfilled.
Manmohan SinghObtaining the saint Guru, I have reflected over the Lord and all my desires are fulfilled.
Manmohan Singh (Punjabi)ਸਾਧੂ ਗੁਰਦੇਵ ਨੂੰ ਪਾ ਕੇ ਮੈਂ ਸਾਹਿਬ ਦਾ ਸਿਮਰਨ ਕੀਤਾ ਹੈ ਅਤੇ ਮੇਰੀਆਂ ਸਾਰੀਆਂ ਖਾਹਿਸ਼ਾਂ ਪੂਰੀਆਂ ਹੋ ਗਈਆਂ ਹਨ।
Fareedkot Teekaਜਿਨੋਂ ਨੇ ਸੰਤ ਸਤਗੁਰੋਂ ਕੋ ਪਾਯਾ ਹੈ ਔਰ ਮਨ ਕਰ ਕੇ ਹਰਿ ਨਾਂਮ ਧ੍ਯਾਯਾ ਹੈ, ਤਿਨ ਕੀ ਲੋਕ ਪ੍ਰਲੋਕ ਕੀਆਂ ਸਭ ਇਛਾ ਪੂਰਨ ਹੋ ਗਈਆਂ ਹੈਂ॥
Prof. Sahib Singhਜਿਨ੍ਹਾਂ ਨੂੰ ਸੰਤ-ਗੁਰੂ ਮਿਲ ਪਿਆ, ਉਹਨਾਂ ਨੇ ਪ੍ਰਭੂ ਦਾ ਨਾਮ ਸਿਮਰਨਾ ਸ਼ੁਰੂ ਕਰ ਦਿੱਤਾ, ਉਹਨਾਂ ਦੀਆਂ ਸਾਰੀਆਂ ਮੁਰਾਦਾਂ ਪੂਰੀਆਂ ਹੋਣ ਲੱਗ ਪਈਆਂ।ਪਦ ਅਰਥ ਪਾਇਆ = ਮਿਲਾਪ ਹਾਸਲ ਕੀਤਾ। ਸਗਲ = ਸਾਰੀਆਂ। ਇਛਾ = ਇੱਛਾਂ, ਮੁਰਾਦਾਂ। ਪੁੰਨੀਆ = ਪੁੰਨੀਆਂ, ਪੂਰੀਆਂ ਹੋ ਗਈਆਂ।
SikhNet (Spanish)Encontrando al Santo Guru medité en el Señor y todos mis deseos fueron cumplidos,
ਹਉ ਤਾਪ ਬਿਨਸੇ. ਸਦਾ ਸਰਸੇ; ਪ੍ਰਭ ਮਿਲੇ ਚਿਰੀ ਵਿਛੁੰਨਿਆ ॥
hau taap binase. sadaa sarase; prabh mile chiree vichhuniaa | Ang 779
Sant Singh KhalsaThe fever of egotism has been dispelled, and I am always happy. I have met God, from whom I was separated for so long.
Manmohan SinghI am rid of the fever of pride and am ever happy. I have now met my Lord, Separated from me since long.
Manmohan Singh (Punjabi)ਮੇਰਾ ਹੰਕਾਰ ਦਾ ਬੁਖਾਰ ਰਫਾ ਹੋ ਗਿਆ ਹੈ ਅਤੇ ਮੈਂ ਸਦੀਵ ਹੀ ਖੁਸ਼ ਰਹਿੰਦਾ ਹਾਂ। ਦੇਰ ਤੋਂ ਵਿਛੜੇ ਹੋਏ ਆਪਣੇ ਸੁਆਮੀ ਨੂੰ ਹੁਣ ਮੈਂ ਮਿਲ ਪਿਆ ਹਾਂ।
Fareedkot Teekaਤਿਨਾਂ ਕੇ ਹੌਮੈਂ ਔਰ ਤਾਪ ਬਿਨਸ ਗਏ ਹੈਂ ਔਰ ਸਦਾ ਹੀ ਪ੍ਰੇਮ ਕੇ ਸਹਿਤ ਹੂਏ ਹੈਂ, ਔਰ ਚਿਰੰਕਾਲ ਕੇ ਵਿਛੜਿਆਂ ਹੋਇਆਂ ਕੋ ਪ੍ਰਭੂ ਜੀ ਮਿਲੇ ਹੈਂ॥
Prof. Sahib Singh(ਉਹਨਾਂ ਦੇ ਅੰਦਰੋਂ) ਹਉਮੈ ਦੇ ਕਲੇਸ਼ ਨਾਸ ਹੋ ਗਏ, ਉਹ ਸਦਾ ਖਿੜੇ-ਮੱਥੇ ਰਹਿਣ ਲੱਗ ਪਏ, ਚਿਰਾਂ ਦੇ ਵਿੱਛੁੜੇ ਹੋਏ ਉਹ ਪ੍ਰਭੂ ਨੂੰ ਮਿਲ ਪਏ।ਪਦ ਅਰਥ ਹਉ ਤਾਪ = ਹਉਮੈ ਦੇ ਤਾਪ। ਸਰਸੇ = ਪ੍ਰਸੰਨ। ਪ੍ਰਭ ਮਿਲੇ = ਪ੍ਰਭੂ ਨੂੰ ਮਿਲ ਪਏ। ਚਿਰੀ = ਚਿਰਾਂ ਦੇ।
SikhNet (Spanish)me liberé de mi ego negativo y pude florecer. Conocí a mi Señor, el Dios, después de una larga separación.
ਮਨਿ ਸਾਤਿ ਆਈ. ਵਜੀ ਵਧਾਈ; ਮਨਹੁ ਕਦੇ. ਨ ਵੀਸਰੈ ॥
man saat aaee. vajee vadhaaee; manahu kade. na veesarai | Ang 779
Sant Singh KhalsaMy mind has found peace and tranquility; congratulations are pouring in. I shall never forget Him from my mind.
Manmohan SinghMy mind is at peace, I am congratulated and within my heart I forget not the Lord ever.
Manmohan Singh (Punjabi)ਮੇਰਾ ਚਿੱਤ ਆਰਾਮ ਵਿੱਚ ਹੈ, ਮੈਨੂੰ ਮੁਬਾਰਕਾਂ ਮਿਲਦੀਆਂ ਹਨ ਅਤੇ ਆਪਣੇ ਦਿਲੋਂ ਮੈਂ ਪ੍ਰਭੂ ਨੂੰ ਕਦਾਚਿਤ ਨਹੀਂ ਭੁਲਾਉਂਦਾ।
Fareedkot Teekaਜਿਨ ਕੇ ਮਨ ਸੇ ਵਾਹਿਗੁਰੂ ਕਬੀ ਭੀ ਨਹੀਂ ਵਿਸਰਤਾ, ਉਨ ਕੇ ਮਨ ਮੇਂ ਸਾਂਤ ਆਈ ਹੈ ਔ ਵਧਾਈ ਪ੍ਰਗਟ ਹੋਈ ਹੈ॥
Prof. Sahib Singhਉਹਨਾਂ ਦੇ ਮਨ ਵਿਚ (ਸਿਮਰਨ ਦੀ ਬਰਕਤਿ ਨਾਲ) ਠੰਢ ਪੈ ਗਈ, ਉਹਨਾਂ ਦੇ ਅੰਦਰ ਚੜ੍ਹਦੀ ਕਲਾ ਪ੍ਰਬਲ ਹੋ ਗਈ, ਪਰਮਾਤਮਾ ਦਾ ਨਾਮ ਉਹਨਾਂ ਨੂੰ ਕਦੇ ਨਹੀਂ ਭੁੱਲਦਾ।ਪਦ ਅਰਥ ਮਨਿ = ਮਨ ਵਿਚ। ਸਾਤਿ = ਸ਼ਾਂਤਿ, ਠੰਢ। ਵਜੀ ਵਧਾਈ = ਚੜ੍ਹਦੀ ਕਲਾ ਪ੍ਰਬਲ ਹੋ ਗਈ। ਮਨਹੁ = ਮਨ ਤੋਂ।
SikhNet (Spanish)Mi mente está en Paz; en mí revolotea la Melodía Nupcial del Señor, y ahora no Lo abandono más.
ਬਿਨਵੰਤਿ ਨਾਨਕ. ਸਤਿਗੁਰਿ ਦ੍ਰਿੜਾਇਆ; ਸਦਾ ਭਜੁ ਜਗਦੀਸਰੈ ॥੪॥੧॥੩॥
binavant naanak. satigur drirraaeaa; sadaa bhaj jagadeesarai |4|1|3| Ang 779
Sant Singh KhalsaPrays Nanak, the True Guru has taught me this, to vibrate and meditate forever on the Lord of the Universe. ||4||1||3||
Manmohan SinghPrays Nanak, the True Guru has firmly instructed me ever to meditate upon the Lord of the universe.
Manmohan Singh (Punjabi)ਗੁਰੂ ਜੀ ਬੇਨਤੀ ਕਰਦੇ ਹਨ ਕਿ ਸੱਚੇ ਗੁਰਾਂ ਨੇ ਮੈਨੂੰ ਹਮੇਸ਼ਾਂ ਹੀ ਆਲਮ ਦੇ ਮਾਲਕ ਦੀ ਬੰਦੀਗ ਕਰਨ ਦੀ ਪਕਿਆਈ ਕੀਤੀ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਸਤਿਗੁਰੋਂ ਨੇ ਏਹੀ ਮੰਤਰ ਦ੍ਰਿੜ ਕਰਾਇਆ ਹੈ ਕਿ ਜਗਤ ਕੇ ਈਸ਼ਰ ਕੋ ਸਦਾ ਹੀ ਭਜੋ॥੪॥੧॥੩॥☬ਸਨਮੁਖ ਬੇਨਤੀ:
Prof. Sahib Singhਨਾਨਕ ਬੇਨਤੀ ਕਰਦਾ ਹੈ-(ਹੇ ਭਾਈ! ਗੁਰੂ ਨੇ (ਇਹ ਗੱਲ ਹਿਰਦੇ ਵਿਚ) ਪੱਕੀ ਕਰ ਦਿੱਤੀ ਹੈ ਕਿ ਸਦਾ ਜਗਤ ਦੇ ਮਾਲਕ ਦਾ ਨਾਮ ਜਪਦੇ ਰਿਹਾ ਕਰੋ ॥੪॥੧॥੩॥ਪਦ ਅਰਥ ਸਤਿਗੁਰਿ = ਗੁਰੂ ਨੇ। ਜਗਦੀਸਰੈ = {ਜਗਤ-ਈਸਰੈ} ਜਗਤ ਦੇ ਈਸਰ ਨੂੰ। ਭਜੁ = ਭਜਿਆ ਕਰ ॥੪॥੧॥੩॥
SikhNet (Spanish)Dice Nanak: ¡Qué bien me ha instruido el Guru; ahora sólo contemplo a mi Señor! (4-1-3)