ੴ

ਸਿੱਖਬਾਣੀ · SikhBani

Ang 780

Sri Guru Granth Sahib · Raag Soohee · 3 shabads, 35 lines
Translations
Shabad Guru Arjan Dev Ji Raag Soohee continued from Ang 779

ਮਿਟੇ ਅੰਧਾਰੇ. ਤਜੇ ਬਿਕਾਰੇ; ਠਾਕੁਰ ਸਿਉ ਮਨੁ ਮਾਨਾ ॥

mitte andhaare. taje bikaare; tthaakur siau man maanaa |

Sant Singh Khalsadarkness has been eliminated, and I have renounced corruption and sin. My mind is reconciled with my Lord and Master.
Manmohan SinghMy darkness is dispelled I have renounced sins and my soul is reconciled with the Lord.
Manmohan Singh (Punjabi)ਮੇਰਾ ਅਨ੍ਹੇਰਾ ਦੂਰ ਹੋ ਗਿਆ ਹੈ। ਮੈਂ ਪਾਪ ਛੱਡ ਦਿੱਤੇ ਹਨ ਅਤੇ ਮੇਰੀ ਜਿੰਦੜੀ ਪ੍ਰਭੂ ਨਾਲ ਹਿਲ ਗਈ ਹੈ।
Fareedkot Teekaਹੇ ਠਾਕੁਰ! ਜਬ ਤੇਰੇ ਸਾਥ ਮਨ ਮਾਨਿਆਂ ਹੈ ਅਰ ਬਿਕਾਰ ਤ੍ਯਾਗੇ ਹੈਂ ਤੌ ਭਰਮ ਆਦਿਕ ਅੰਧੇਰੇ ਮਿਟ ਗਏ ਹੈਂ॥
Prof. Sahib Singhਹੇ ਭਾਈ! ਜਿਸ ਜੀਵ-ਇਸਤ੍ਰੀ ਦਾ ਮਨ ਮਾਲਕ-ਪ੍ਰਭੂ ਨਾਲ ਗਿੱਝ ਜਾਂਦਾ ਹੈ, ਉਹ ਸਾਰੇ ਵਿਕਾਰ ਤਿਆਗ ਦੇਂਦੀ ਹੈ, (ਉਸ ਦੇ ਅੰਦਰੋਂ ਮਾਇਆ ਦੇ ਮੋਹ ਵਾਲੇ) ਹਨੇਰੇ ਦੂਰ ਹੋ ਜਾਂਦੇ ਹਨ।

ਪਦ ਅਰਥ ਤਜੇ = ਤਿਆਗ ਦਿੱਤੇ। ਸਿਉ = ਨਾਲ। ਮਾਨਾ = ਮੰਨ ਗਿਆ, ਗਿੱਝ ਗਿਆ।

SikhNet (Spanish)Mi oscuridad se ha disipado, mis errores se han borrado y mi mente se ha reconciliado Contigo, oh mi Maestro.

ਪ੍ਰਭ ਜੀ ਭਾਣੀ ਭਈ ਨਿਕਾਣੀ; ਸਫਲ ਜਨਮੁ ਪਰਵਾਨਾ ॥

prabh jee bhaanee bhee nikaanee; safal janam paravaanaa |

Sant Singh KhalsaI have become pleasing to my Dear God, and I have become carefree. My life is fulfilled and approved.
Manmohan SinghI have become pleasing to my reverend Lord, I am rendered care-free and my life has become fruitful and approved.
Manmohan Singh (Punjabi)ਮੈਂ ਆਪਣੇ ਪੂਜਯ ਪ੍ਰਭੂ ਨੂੰ ਭਾ ਗਈ ਹਾਂ, ਬੇ-ਮੁਬਾਜ ਹੋ ਗਈ ਹਾਂ ਅਤੇ ਮੇਰਾ ਜੀਵਨ ਫਲਦਾਇਕ ਅਤੇ ਪਰਵਾਣਿਤ ਹੋ ਗਿਆ ਹੈ।
Fareedkot Teekaਹੇ ਪ੍ਰਭ ਜੀ! ਜਬ ਤੇਰੇ ਕੋ ਮੈਂ ਭਾਣੀ ਅਰ ਪਰਵਾਨ ਭਈ ਤਬ ਹੀ ਔਰ ਜੀਵੋਂ ਕੀ ਕਨੌਡ ਤੇ ਰਹਿਤ ਭਈ, ਔ ਸਫਲ ਜਨਮ ਵਾਲੀ ਭਈ॥
Prof. Sahib Singh(ਜੇਹੜੀ ਜੀਵ-ਇਸਤ੍ਰੀ) ਪ੍ਰਭੂ ਨੂੰ ਚੰਗੀ ਲੱਗਣ ਲੱਗ ਪੈਂਦੀ ਹੈ, ਉਹ (ਦੁਨੀਆ ਵਲੋਂ) ਬੇ-ਮੁਥਾਜ ਹੋ ਜਾਂਦੀ ਹੈ, ਉਸ ਦੀ ਜ਼ਿੰਦਗੀ ਕਾਮਯਾਬ ਹੋ ਜਾਂਦੀ ਹੈ, ਉਹ ਪ੍ਰਭੂ-ਦਰ ਤੇ ਕਬੂਲ ਹੋ ਜਾਂਦੀ ਹੈ।

ਪਦ ਅਰਥ ਪ੍ਰਭ ਭਾਣੀ = ਪ੍ਰਭੂ ਨੂੰ ਚੰਗੀ ਲੱਗੀ। ਨਿਕਾਣੀ = ਬੇ-ਮੁਥਾਜ।

SikhNet (Spanish)Cuando estás complacido conmigo me libero de mis preocupaciones y mi ser da fruto y es aprobado.

ਭਈ ਅਮੋਲੀ. ਭਾਰਾ ਤੋਲੀ; ਮੁਕਤਿ ਜੁਗਤਿ ਦਰੁ ਖੋਲੑਾ ॥

bhee amolee. bhaaraa tolee; mukat jugat dar kholaa |

Sant Singh KhalsaI have become invaluable, of tremendous weight and value. The Door, and the Path of liberation are open to me now.
Manmohan SinghI have become invaluable and of great weight and the door of the way to salvation is opened for me.
Manmohan Singh (Punjabi)ਮੈਂ ਅਮੋਲਕ ਅਤੇ ਬਹੁਤੇ ਵਜ਼ਨ ਵਾਲੀ ਹੋ ਗਈ ਹਾਂ, ਅਤੇ ਮੋਖਸ਼ ਦੇ ਰਸਤੇ ਦਾ ਬੂਹਾ ਮੇਰੇ ਲਈ ਖੁੱਲ੍ਹ ਗਿਆ ਹੈ।
Fareedkot Teekaਅਮੋਲਕ ਹੋ ਗਈ ਔ ਗੁਣੋਂ ਕਰ ਅਤੋਲ ਹੋ ਗਈ, ਤਬ ਤੈਨੇ ਗ੍ਯਾਨ ਰੂਪ ਜੁਗਤੀ ਦੇ ਕਰ ਮੁਕਤੀ ਕਾ ਦਰਵਾਜਾ ਖੋਲ ਦੀਆ ਹੈ॥
Prof. Sahib Singhਉਸ ਦੀ ਜ਼ਿੰਦਗੀ ਬਹੁਤ ਹੀ ਕੀਮਤੀ ਹੋ ਜਾਂਦੀ ਹੈ, ਭਾਰੇ ਤੋਲ ਵਾਲੀ ਹੋ ਜਾਂਦੀ ਹੈ, ਉਸ ਵਾਸਤੇ ਉਹ ਦਰਵਾਜ਼ਾ ਖੁਲ੍ਹ ਜਾਂਦਾ ਹੈ ਜਿੱਥੇ ਉਸ ਨੂੰ ਵਿਕਾਰਾਂ ਵਲੋਂ ਖ਼ਲਾਸੀ ਮਿਲ ਜਾਂਦੀ ਹੈ ਅਤੇ ਸਹੀ ਜੀਵਨ ਦੀ ਜਾਚ ਆ ਜਾਂਦੀ ਹੈ।

ਪਦ ਅਰਥ ਭਾਰਾ ਤੋਲੀ = ਭਾਰੇ ਤੋਲ ਵਾਲੀ। ਮੁਕਤਿ = ਵਿਕਾਰਾਂ ਤੋਂ ਖ਼ਲਾਸੀ। ਜੁਗਤਿ = ਜੀਊਣ ਦੀ ਜਾਚ। ਦਰੁ = ਦਰਵਾਜ਼ਾ।

SikhNet (Spanish)Mi ser se ha vuelto invaluable, también se ha consolidado, y las Puertas de la Emancipación y de la Vida Eterna se han abierto para mí.

ਕਹੁ ਨਾਨਕ. ਹਉ ਨਿਰਭਉ ਹੋਈ; ਸੋ ਪ੍ਰਭੁ ਮੇਰਾ ਓਲੑਾ ॥੪॥੧॥੪॥

kahu naanak. hau nirbhau hoee; so prabh meraa olaa |4|1|4|

Sant Singh KhalsaSays Nanak, I am fearless; God has become my Shelter and Shield. ||4||1||4||
Manmohan SinghSays Nanak, I have become fear less. He, the Lord has become my shelter.
Manmohan Singh (Punjabi)ਗੁਰੂ ਜੀ ਫਰਮਾਉਂਦੇ ਹਨ, ਮੈਂ ਨਿਡੱਰ ਹੋ ਗਈ ਹਾਂ। ਉਹ ਸੁਆਮੀ ਮੇਰੀ ਓਟ ਬਣ ਗਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਇਸੀ ਤੇ ਨਿਰਭਉ ਹੋਈ, ਭਾਵ ਜਨਮ ਮਰਨ ਕਾ ਭਉ ਚਲਾ ਗਿਆ ਹੈ। ਹੇ ਪ੍ਰਭੂ! ਸੋ ਤੂੰਹੀ ਮੇਰਾ ਆਸਰਾ ਹੈਂ, ਭਾਵ ਸੇ ਅਧਿਸਠਾਨ ਆਪ ਕੋ ਹੀ ਜਾਣਿਆਂ ਹੈ॥੪॥੧॥੪॥
Prof. Sahib Singhਹੇ ਨਾਨਕ! ਜਦੋਂ ਤੋਂ ਉਹ ਪ੍ਰਭੂ ਮੇਰਾ ਸਹਾਰਾ ਬਣ ਗਿਆ ਹੈ, ਮੈਂ (ਵਿਕਾਰਾਂ ਮਾਇਆ ਦੇ ਹੱਲਿਆਂ ਵਲੋਂ) ਨਿਡਰ ਹੋ ਗਈ ਹਾਂ ॥੪॥੧॥੪॥
SikhNet (Spanish)Dice Nanak, me he liberado de mis miedos, pues Tú, oh Señor, eres mi Escudo. (4-1-4)

Open this shabad (26 lines, Angs 779-780) →

Shabad Guru Arjan Dev Ji Raag Soohee

ਸੂਹੀ ਮਹਲਾ ੫ ॥

soohee mahalaa 5 |

Sant Singh KhalsaSoohee, Fifth Mehl:
Manmohan SinghSuhi 5th Guru.
Manmohan Singh (Punjabi)ਸੂਹੀ ਪੰਜਵੀਂ ਪਾਤਿਸ਼ਾਹੀ।
SikhNet (Spanish)Suji, Mejl Guru Aryan, Quinto Canal Divino.

ਸਾਜਨੁ ਪੁਰਖੁ ਸਤਿਗੁਰੁ ਮੇਰਾ ਪੂਰਾ; ਤਿਸੁ ਬਿਨੁ. ਅਵਰੁ ਨ ਜਾਣਾ ਰਾਮ ॥

saajan purakh satigur meraa pooraa; tis bin. avar na jaanaa raam |

Sant Singh KhalsaMy Perfect True Guru is my Best Friend, the Primal Being. I do not know any other than Him, Lord.
Manmohan SinghMy perfect True Guru is the Omnipotent Friend of mine. Without Him I know not another.
Manmohan Singh (Punjabi)ਮੇਰੇ ਪੂਰਨ ਸੱਚੇ ਗੁਰਦੇਵ ਜੀ ਮੇਰੇ ਸਰਬ ਸ਼ਕਤੀਵਾਨ ਮਿੱਤਰ ਹਨ। ਉਨ੍ਹਾਂ ਦੇ ਬਾਝੋਂ ਮੈਂ ਹੋਰ ਕਿਸੇ ਨੂੰ ਨਹੀਂ ਜਾਣਦਾ।
Fareedkot Teekaਹੇ ਭਾਈ! ਸਤਿਗੁਰ ਪੁਰਖ ਪੂਰਾ ਜੋ ਮੇਰਾ ਸੱਜਨ ਹੈ, ਮੈਂ ਤਿਨ ਬਿਨਾਂ ਔਰ ਨਹੀਂ ਜਾਨਤਾ ਹੂੰ॥
Prof. Sahib Singhਹੇ ਭਾਈ! ਗੁਰੂ ਮਹਾ ਪੁਰਖ ਹੀ ਮੇਰਾ (ਅਸਲ) ਸੱਜਣ ਹੈ, ਉਸ (ਗੁਰੂ) ਤੋਂ ਬਿਨਾ ਮੈਂ ਕਿਸੇ ਹੋਰ ਨੂੰ ਨਹੀਂ ਜਾਣਦਾ (ਜੋ ਮੈਨੂੰ ਪਰਮਾਤਮਾ ਦੀ ਸੂਝ ਦੇ ਸਕੇ)।

ਪਦ ਅਰਥ ਨ ਜਾਣਾ = ਨਾ ਜਾਣਾਂ, ਮੈਂ ਨਹੀਂ ਜਾਣਦਾ।

SikhNet (Spanish)El Guru Verdadero es Perfecto; es mi Amigo, es el Ser Cósmico. No conozco a nadie sin Él.

ਮਾਤ ਪਿਤਾ ਭਾਈ ਸੁਤ ਬੰਧਪ; ਜੀਅ ਪ੍ਰਾਣ ਮਨਿ ਭਾਣਾ ਰਾਮ ॥

maat pitaa bhaaee sut bandhap; jeea praan man bhaanaa raam |

Sant Singh KhalsaHe is my mother, father, sibling, child, relative, soul and breath of life. He is so pleasing to my mind, O Lord.
Manmohan SinghHe is my mother, father, brother, son, kinsman, soul, very life, and pleasing to my mind.
Manmohan Singh (Punjabi)ਓਹ ਮੇਰੀ ਅੰਮੜੀ, ਬਾਬਲ, ਵੀਰ, ਪੁਤ੍ਰ, ਸਨਬੰਧੀ, ਆਤਮਾ, ਜਿੰਦ-ਜਾਨ ਅਤੇ ਮੇਰੇ ਚਿੱਤ ਨੂੰ ਭਾਉਣ ਵਾਲਾ ਹੈ।
Fareedkot Teekaਹੇ ਭਾਈ! ਮਾਤ, ਪਿਤਾ, ਭ੍ਰਾਤਾ, ਪੁਤ੍ਰ, ਸੰਬੰਧੀ, ਜੀ, ਪ੍ਰਾਂਣ ਹੋਰ ਸਰਬ ਰੂਪ ਹੋ ਕਰ ਸਤਿਗੁਰੂ ਹੀ ਮਨ ਮੇਂ ਭਾਣਾ ਹੈ॥
Prof. Sahib Singhਹੇ ਭਾਈ! (ਗੁਰੂ ਮੈਨੂੰ) ਮਨ ਵਿਚ (ਇਉਂ) ਪਿਆਰਾ ਲੱਗ ਰਿਹਾ ਹੈ (ਜਿਵੇਂ) ਮਾਂ, ਪਿਉ, ਪੁੱਤਰ, ਸਨਬੰਧੀ, ਜਿੰਦ, ਪ੍ਰਾਣ (ਪਿਆਰੇ ਲੱਗਦੇ ਹਨ)।

ਪਦ ਅਰਥ ਸੁਤ = ਪੁੱਤਰ। ਬੰਧਪ = ਸਨਬੰਧੀ। ਜੀਅ = ਜਿੰਦ। ਮਨਿ = ਮਨ ਵਿਚ। ਭਾਣਾ = ਪਿਆਰਾ ਲੱਗਦਾ ਹੈ।

SikhNet (Spanish)Él es mi Padre, mi Madre, Hermano, Hijo y Pariente. Es mi Vida, mi Respiración vital y complace a mi mente.

ਜੀਉ ਪਿੰਡੁ ਸਭੁ ਤਿਸ ਕਾ ਦੀਆ; ਸਰਬ ਗੁਣਾ ਭਰਪੂਰੇ ॥

jeeo pindd sabh tis kaa deea; sarab gunaa bharapoore |

Sant Singh KhalsaMy body and soul are all His blessings. He is overflowing with every quality of virtue.
Manmohan SinghThe soul and body are all His blessings and He is brimful with all virtues.
Manmohan Singh (Punjabi)ਆਤਮਾ ਅਤੇ ਦੇਹ ਸਮੂੲ ਉਸ ਦੀਆਂ ਦਾਤਾਂ ਹਨ ਅਤੇ ਉਹ ਸਾਰੀਆਂ ਨੇਕੀਆਂ ਨਾਲ ਪਰੀਪੂਰਨ ਹੈ।
Fareedkot Teekaਜੀਉ ਅਰ ਸਰੀਰ ਏਹ ਸਭ ਤਿਸ ਕਾ ਦੀਆ ਹੂਆ ਹੈ, ਜੋ ਪਰਮੇਸਰ ਸਰਬ ਗੁਣੋਂ ਕਰ ਕੇ ਭਰਪੂਰ ਹੈ॥
Prof. Sahib Singhਹੇ ਭਾਈ! (ਗੁਰੂ ਨੇ ਹੀ ਇਹ ਸੂਝ ਬਖ਼ਸ਼ੀ ਹੈ ਕਿ) ਜਿੰਦ ਸਰੀਰ ਸਭ ਕੁਝ ਉਸ (ਪਰਮਾਤਮਾ) ਦਾ ਦਿੱਤਾ ਹੋਇਆ ਹੈ, (ਉਹ ਪਰਮਾਤਮਾ) ਸਾਰੇ ਗੁਣਾਂ ਨਾਲ ਭਰਪੂਰ ਹੈ।

ਪਦ ਅਰਥ ਜੀਉ = ਜਿੰਦ। ਪਿੰਡੁ = ਸਰੀਰ। ਤਿਸ ਕਾ = {ਸੰਬੰਧਕ 'ਕਾ' ਦੇ ਕਾਰਨ ਲਫ਼ਜ਼ 'ਤਿਸੁ' ਦਾ (ੁ) ਉਡ ਗਿਆ ਹੈ} ਉਸ (ਪਰਮਾਤਮਾ) ਦਾ।

SikhNet (Spanish)Mi cuerpo y mi Alma son Sus Bendiciones; Él es el Tesoro Inacabable de Virtud.

ਅੰਤਰਜਾਮੀ ਸੋ ਪ੍ਰਭੁ ਮੇਰਾ; ਸਰਬ ਰਹਿਆ ਭਰਪੂਰੇ ॥

antarajaamee so prabh meraa; sarab rahiaa bharapoore |

Sant Singh KhalsaMy God is the Inner-knower, the Searcher of hearts. He is totally permeating and pervading everywhere.
Manmohan SinghThat Lord of mine is the knower of heart sand is fully filling all.
Manmohan Singh (Punjabi)ਉਹ ਮੇਰਾ ਸੁਆਮੀ ਦਿਲਾਂ ਦੀਆਂ ਜਾਨਣਹਾਰ ਹੈ ਅਤੇ ਸਾਰੀ ਪੂਰੀ ਤਰ੍ਹਾਂ ਵਿਆਪਕ ਹੋ ਰਿਹਾ ਹੈ।
Fareedkot Teekaਅੰਤਰਜਾਮੀ ਜੋ ਹੈ, ਸੋ ਮੇਰਾ (ਪ੍ਰਭੂ) ਸ੍ਵਾਮੀ ਹੈ, ਸੋ ਸਰਬਤ੍ਰ ਭਰਪੂਰ ਹੋ ਰਹਾ ਹੈ॥
Prof. Sahib Singh(ਗੁਰੂ ਨੇ ਹੀ ਮਤਿ ਦਿੱਤੀ ਹੈ ਕਿ) ਹਰੇਕ ਦੇ ਦਿਲ ਦੀ ਜਾਣਨ ਵਾਲਾ ਮੇਰਾ ਉਹ ਪ੍ਰਭੂ ਸਭ ਥਾਈਂ ਵਿਆਪਕ ਹੈ।

ਪਦ ਅਰਥ ਅੰਤਰਜਾਮੀ = ਦਿਲ ਦੀ ਜਾਣਨ ਵਾਲਾ। ਸਰਬ = ਸਭ ਜੀਵਾਂ ਵਿਚ।

SikhNet (Spanish)Es el Conocedor íntimo de todos los corazones y lo compenetra todo.

ਤਾ ਕੀ ਸਰਣਿ. ਸਰਬ ਸੁਖ ਪਾਏ; ਹੋਏ ਸਰਬ ਕਲਿਆਣਾ ॥

taa kee saran. sarab sukh paae; hoe sarab kaliaanaa |

Sant Singh KhalsaIn His Sanctuary, I receive every comfort and pleasure. I am totally, completely happy.
Manmohan SinghIn His refuge I have obtained all the comforts and I am wholly in bliss.
Manmohan Singh (Punjabi)ਉਸ ਦੀ ਪਨਾਹ ਅੰਦਰ ਮੈਂ ਸਾਰੇ ਆਰਾਮ ਪਾ ਲਏ ਹਨ ਅਤੇ ਮੈਂ ਪੂਰੀ ਤਰ੍ਹਾਂ ਖੁਸ਼ੀ ਵਿੱਚ ਹਾਂ।
Fareedkot Teekaਤਿਸ ਕੀ ਸਰਣ ਹੋਣੇ ਤੇ ਮੈਂ ਸਰਬ ਸੁਖ ਪਾਏ ਹੈਂ, ਔ ਮੇਰੇ ਸੰਬੰਧੀ ਭੀ ਸਰਬ ਕਲ੍ਯਾਨ ਕੋ ਪ੍ਰਾਪਤਿ ਹੂਏ ਹੈਂ॥
Prof. Sahib Singhਉਸ ਦੀ ਸਰਨ ਪਿਆਂ ਸਾਰੇ ਸੁਖ ਆਨੰਦ ਮਿਲਦੇ ਹਨ।

ਪਦ ਅਰਥ ਤਾ ਕੀ = ਉਸ ਪ੍ਰਭੂ ਦੀ। ਕਲਿਆਣਾ = ਸੁਖ, ਆਨੰਦ।

SikhNet (Spanish)En Su Refugio obtengo toda Bondad y vivo en total Éxtasis.

ਸਦਾ ਸਦਾ ਪ੍ਰਭ ਕਉ ਬਲਿਹਾਰੈ; ਨਾਨਕ ਸਦ ਕੁਰਬਾਣਾ ॥੧॥

sadaa sadaa prabh kau balihaarai; naanak sad kurabaanaa |1|

Sant Singh KhalsaForever and ever, Nanak is a sacrifice to God, forever, a devoted sacrifice. ||1||
Manmohan SinghEver, ever Nanak is a sacrifice unto his Lord and is for ever devoted to Him.
Manmohan Singh (Punjabi)ਸਦੀਵ, ਸਦੀਵ ਹੀ ਨਾਨਕ ਆਪਣੇ ਸਾਈਂ ਉਤੋਂ ਘੋਲੀ ਜਾਂਦਾ ਹਾਂ ਅਤੇ ਹਮੇਸ਼ਾਂ ਉਸ ਉਤੋਂ ਸਦੱਕੜੇ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਐਸੇ ਪਭੂ ਕੋ ਮਨ ਬਾਣੀ ਸਰੀਰ ਕਰ ਕੇ ਮੈਂ ਬਲਿਹਾਰ ਜਾਤਾ ਹੂੰ॥੧॥
Prof. Sahib Singhਹੇ ਨਾਨਕ! (ਆਖ-ਗੁਰੂ ਦੀ ਕਿਰਪਾ ਨਾਲ ਹੀ) ਮੈਂ ਪਰਮਾਤਮਾ ਤੋਂ ਸਦਾ ਹੀ ਸਦਾ ਹੀ ਸਦਾ ਹੀ ਸਦਕੇ ਕੁਰਬਾਨ ਜਾਂਦਾ ਹਾਂ ॥੧॥

ਪਦ ਅਰਥ ਕਉ = ਨੂੰ, ਤੋਂ। ਸਦ = ਸਦਾ ॥੧॥

SikhNet (Spanish)Ofrezco mi ser siempre en sacrificio a mi Dios; estoy dedicado por siempre a Él. (1)

ਐਸਾ ਗੁਰੁ ਵਡਭਾਗੀ ਪਾਈਐ; ਜਿਤੁ ਮਿਲਿਐ ਪ੍ਰਭੁ ਜਾਪੈ ਰਾਮ ॥

aisaa gur vaddabhaagee paaeeai; jit miliai prabh jaapai raam |

Sant Singh KhalsaBy great good fortune, one finds such a Guru, meeting whom, the Lord God is known.
Manmohan SinghBy great good luck, one attains to such Guru, meeting with whom the Lord is known.
Manmohan Singh (Punjabi)ਪਰਮ ਚੰਗੇ ਨਸੀਬਾਂ ਦੁਆਰਾ ਇਨਸਾਨ ਐਸੇ ਗੁਰਾਂ ਨੂੰ ਪਰਾਪਤ ਹੁੰਦਾ ਹੈ, ਜਿਨ੍ਹਾਂ ਨਾਲ ਮਿਲ ਕੇ ਸੁਆਮੀ ਜਾਣਿਆ ਜਾਂਦਾ ਹੈ।
Fareedkot Teekaਹੇ ਭਾਈ! ਐਸਾ ਗੁਰੂ ਵੱਡੇ ਭਾਗੋਂ ਕਰ ਕੇ ਪ੍ਰਾਪਤਿ ਹੋਤਾ ਹੈ, ਜਿਸ ਕੇ ਮਿਲਨੇ ਸੇ ਪ੍ਰਭੂ ਰਾਮ ਕੋ ਜਪੀਐ ਹੈ॥
Prof. Sahib Singhਹੇ ਭਾਈ! ਅਜਿਹਾ ਗੁਰੂ ਵੱਡੇ ਭਾਗਾਂ ਨਾਲ ਮਿਲਦਾ ਹੈ, ਜਿਸ ਦੇ ਮਿਲਿਆਂ (ਹਿਰਦੇ ਵਿਚ) ਪਰਮਾਤਮਾ ਦੀ ਸੂਝ ਪੈਣ ਲੱਗ ਪੈਂਦੀ ਹੈ,

ਪਦ ਅਰਥ ਵਡਭਾਗੀ = ਵੱਡੇ ਭਾਗਾਂ ਨਾਲ। ਪਾਈਐ = ਮਿਲਦਾ ਹੈ। ਜਿਤੁ = ਜਿਸ ਦੀ ਰਾਹੀਂ। ਜਿਤੁ ਮਿਲਿਐ = ਜਿਸ (ਗੁਰੂ) ਦੇ ਮਿਲਿਆਂ। ਜਾਪੈ = ਸਮਝ ਵਿਚ ਆ ਜਾਂਦਾ ਹੈ।

SikhNet (Spanish)Por buena fortuna uno conoce al Guru, Quien nos hace sabios en Dios.

ਜਨਮ ਜਨਮ ਕੇ ਕਿਲਵਿਖ ਉਤਰਹਿ; ਹਰਿ ਸੰਤ ਧੂੜੀ ਨਿਤ ਨਾਪੈ ਰਾਮ ॥

janam janam ke kilavikh utareh; har sant dhoorree nit naapai raam |

Sant Singh KhalsaThe sins of countless lifetimes are erased, bathing continually in the dust of the feet of God's Saints.
Manmohan SinghHis sins of many births are washed off, and he ever bathes in the dust of the feet of God's saints.
Manmohan Singh (Punjabi)ਉਸ ਦੇ ਅਨੇਕਾਂ ਜਨਮਾਂ ਦੇ ਪਾਪ ਧੋਤੇ ਜਾਂਦੇ ਹਨ। ਅਤੇ ਉਹ ਵਾਹਿਗੁਰੂ ਦੇ ਸਾਧੂਆਂ ਦੇ ਚਰਨਾਂ ਦੀ ਧੂੜ ਅੰਦਰ ਹਮੇਸ਼ਾਂ ਇਸ਼ਨਾਨ ਕਰਦਾ ਹੈ।
Fareedkot Teekaਜੋ ਹਰਿ ਕੇ ਸੰਤ ਹੈਂ ਤਿਨ ਕੇ ਚਰਣੋਂ ਕੀ ਧੂੜੀ ਮੇਂ ਨਿਤ ਨਾਵੀਏ, ਤੌ ਜਨਮ ਜਨਮਾਂਤ੍ਰਾਂ ਕੇ ਪਾਪ ਉੱਤਰ ਜਾਤੇ ਹੈਂ॥
Prof. Sahib Singhਅਨੇਕਾਂ ਜਨਮਾਂ ਦੇ (ਸਾਰੇ) ਪਾਪ ਦੂਰ ਹੋ ਜਾਂਦੇ ਹਨ, ਅਤੇ ਹਰੀ ਦੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਵਿਚ ਸਦਾ ਇਸ਼ਨਾਨ ਹੁੰਦਾ ਰਹਿੰਦਾ ਹੈ।

ਪਦ ਅਰਥ ਕਿਲਵਿਖ = ਪਾਪ (ਸਾਰੇ)। ਉਤਰਹਿ = ਲਹਿ ਜਾਂਦੇ ਹਨ {ਬਹੁ-ਵਚਨ}। ਨਾਪੈ = ਇਸ਼ਨਾਨ ਹੁੰਦਾ ਰਹਿੰਦਾ ਹੈ।

SikhNet (Spanish)Los errores de millones de encarnaciones son borrados y uno se baña en el Polvo de los Pies de los Santos.

ਹਰਿ ਧੂੜੀ ਨਾਈਐ. ਪ੍ਰਭੂ ਧਿਆਈਐ; ਬਾਹੁੜਿ ਜੋਨਿ. ਨ ਆਈਐ ॥

har dhoorree naaeeai. prabhoo dhiaaeeai; baahurr jon. na aaeeai |

Sant Singh KhalsaBathing in the dust of the feet of the Lord, and meditating on God, you shall not have to enter into the womb of reincarnation again.
Manmohan SinghBathing in the dust of God's feet and remembering the Lord, one enters not womb again.
Manmohan Singh (Punjabi)ਵਾਹਿਗੁਰੂ ਦੇ ਪੈਰਾਂ ਦੀ ਖਾਕ ਅੰਦਰ ਇਸ਼ਨਾਨ ਕਰਨ ਅਤੇ ਸਾਹਿਬ ਦਾ ਸਿਮਰਨ ਕਰਨ ਦੁਆਰਾ, ਇਨਸਾਨ ਮੁੜ ਕੇ ਉਦਰ ਵਿੱਚ ਨਹੀਂ ਪੈਂਦਾ।
Fareedkot Teekaਪਾਪਾਂ ਕੇ ਹਰਨੇ ਵਾਲੀ ਜੋ ਸੰਤੋਂ ਕੀ ਧੂੜੀ ਹੈ ਤਿਸ ਮੇਂ ਨਾਈਏ ਅਰ ਸਾਮ੍ਰੱਥ ਰਾਮ ਕੋ ਧ੍ਯਾਈਏ, ਤਬ ਫੇਰ ਜੋਨੀਓਂ ਮੇਂ ਨਹੀਂ ਆਈਤਾ॥
Prof. Sahib Singh(ਜਿਸ ਗੁਰੂ ਦੇ ਮਿਲਣ ਨਾਲ) ਪ੍ਰਭੂ ਦੇ ਸੰਤ ਜਨਾਂ ਦੀ ਚਰਨ-ਧੂੜ ਵਿਚ ਇਸ਼ਨਾਨ ਹੋ ਸਕਦਾ ਹੈ, ਪ੍ਰਭੂ ਦਾ ਸਿਮਰਨ ਹੋ ਸਕਦਾ ਹੈ ਅਤੇ ਮੁੜ ਜਨਮਾਂ ਦੇ ਗੇੜ ਵਿਚ ਨਹੀਂ ਪਈਦਾ।

ਪਦ ਅਰਥ ਨਾਈਐ = ਇਸ਼ਨਾਨ ਕਰ ਸਕੀਦਾ ਹੈ। ਧਿਆਈਐ = ਸਿਮਰਿਆ ਜਾ ਸਕਦਾ ਹੈ। ਬਾਹੁੜਿ = ਮੁੜ।

SikhNet (Spanish)Bañándose en el Polvo de los Pies del Señor, uno medita en el Señor y no regresa otra vez al mundo de las formas.

ਗੁਰ ਚਰਣੀ ਲਾਗੇ ਭ੍ਰਮ ਭਉ ਭਾਗੇ; ਮਨਿ ਚਿੰਦਿਆ ਫਲੁ ਪਾਈਐ ॥

gur charanee laage bhram bhau bhaage; man chindiaa fal paaeeai |

Sant Singh KhalsaGrasping hold of the Guru's Feet, doubt and fear are dispelled, and you receive the fruits of your mind's desires.
Manmohan SinghClinging to Guru's feet doubt and fear hasten away and the mortal obtains the fruit his heart desires.
Manmohan Singh (Punjabi)ਗੁਰਾਂ ਦੇ ਪੈਰਾਂ ਨਾਲ ਜੁੜ ਜਾਣ ਦੁਆਰਾ ਸੰਦੇਹ ਅਤੇ ਡਰ ਦੌੜ ਜਾਂਦੇ ਹਨ ਅਤੇ ਪ੍ਰਾਣੀ ਆਪਣੇ ਚਿੱਤ ਚਾਹੁੰਦਾ ਮੇਵਾ ਪਰਾਪਤ ਕਰ ਲੈਂਦਾ ਹੈ।
Fareedkot Teekaਜੋ ਗੁਰੋਂ ਕੀ ਚਰਣੀ ਲਾਗੇ ਹੈਂ ਭ੍ਰਮਣਾ ਔਰ ਜਨਮਾਦਿਕੋਂ ਕੇ ਭੈ ਤਿਨ ਕੇ ਭਾਗੇ ਹੈਂ, ਅਰ ਜੇਕਰ ਹਮ ਤੁਮ ਭੀ ਗੁਰ ਚਰਨੀ ਲਗੀਏ ਤੋ ਮਨ ਇੱਛਤ ਫਲ ਪਾਇ ਲੀਜੀਏ॥
Prof. Sahib Singhਹੇ ਭਾਈ! ਗੁਰੂ ਦੇ ਚਰਨੀਂ ਲੱਗ ਕੇ ਭਰਮ ਡਰ ਨਾਸ ਹੋ ਜਾਂਦੇ ਹਨ, ਮਨ ਵਿਚ ਚਿਤਾਰਿਆ ਹੋਇਆ ਹਰੇਕ ਫਲ ਪ੍ਰਾਪਤ ਹੋ ਜਾਂਦਾ ਹੈ।

ਪਦ ਅਰਥ ਲਾਗੇ = ਲਾਗਿ, ਲੱਗ ਕੇ। ਮਨਿ ਚਿੰਦਿਆ = ਮਨ ਵਿਚ ਚਿਤਾਰਿਆ ਹੋਇਆ।

SikhNet (Spanish)Dedicado a los Pies del Guru los miedos y las dudas son disipados y uno logra el Fruto de los deseos de su corazón.

ਹਰਿ ਗੁਣ ਨਿਤ ਗਾਏ. ਨਾਮੁ ਧਿਆਏ; ਫਿਰਿ. ਸੋਗੁ ਨਾਹੀ ਸੰਤਾਪੈ ॥

har gun nit gaae. naam dhiaae; fir. sog naahee santaapai |

Sant Singh KhalsaContinually singing the Glorious Praises of the Lord, and meditating on the Naam, the Name of the Lord, you shall no longer suffer in pain and sorrow.
Manmohan SinghBy ever singing God's praises and pondering over the Name, one suffers not sorrow and affliction again.
Manmohan Singh (Punjabi)ਸਦਾ ਵਾਹਿਗੁਰੂ ਦੀਆਂ ਸਿਫਤਾਂ ਗਾਇਨ ਕਰਨ ਅਤੇ ਨਾਮ ਦਾ ਆਰਾਧਨ ਕਰਨ ਦੁਆਰਾ ਬੰਦੇ ਨੂੰ ਮੁੜ ਕੇ ਸ਼ੋਕ ਅਤੇ ਕਲੇਸ਼ ਨਹੀਂ ਵਿਆਪਦੇ।
Fareedkot Teekaਜਿਨੋਂ ਨੇ ਹਰੀ ਕੇ ਗੁਣ ਨਿਤ੍ਯ ਗਾਏ ਹੈਂ ਔਰ ਨਾਮ ਧ੍ਯਾਏ ਹੈਂ ਫੇਰ ਉਨ ਕੋ ਸੋਗ ਔ ਸੰਤਾਪ ਨਹੀਂ ਹੋਤਾ॥
Prof. Sahib Singh(ਗੁਰੂ ਦੀ ਸਰਨ ਪੈ ਕੇ ਜਿਸ ਮਨੁੱਖ ਨੇ) ਸਦਾ ਪਰਮਾਤਮਾ ਦੇ ਗੁਣ ਗਾਏ ਹਨ; ਪਰਮਾਤਮਾ ਦਾ ਨਾਮ ਸਿਮਰਿਆ ਹੈ, ਉਸ ਨੂੰ ਫਿਰ ਕੋਈ ਗ਼ਮ ਕੋਈ ਦੁੱਖ-ਕਲੇਸ਼ ਪੋਹ ਨਹੀਂ ਸਕਦਾ।

ਪਦ ਅਰਥ ਸੋਗੁ = ਗ਼ਮ। ਸੰਤਾਪੈ = ਦੁੱਖ-ਕਲੇਸ਼।

SikhNet (Spanish)Aquél que canta la Alabanza del Señor y vive en Su Nombre, no sufre penas ni aflicciones.

ਨਾਨਕ. ਸੋ ਪ੍ਰਭੁ ਜੀਅ ਕਾ ਦਾਤਾ; ਪੂਰਾ ਜਿਸੁ ਪਰਤਾਪੈ ॥੨॥

naanak. so prabh jeea kaa daataa; pooraa jis parataapai |2|

Sant Singh KhalsaO Nanak, God is the Giver of all souls; His radiant glory is perfect! ||2||
Manmohan SinghO Nanak, that Lord is the Giver of life and perfect is His glory.
Manmohan Singh (Punjabi)ਹੇ ਨਾਨਕ! ਉਹ ਸੁਆਮੀ ਜਿੰਦ-ਜਾਨ ਬਖਸ਼ਣ ਵਾਲਾ ਹੈ ਅਤੇ ਪੂਰਨ ਹੈ ਉਸ ਦੀ ਪ੍ਰਭਤਾ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜਿਸ ਪ੍ਰਭੂ ਕਾ ਪੂਰਾ ਪ੍ਰਤਾਪੁ ਹੈ, ਸੋਈ ਸੰਪੂਰਨ ਜੀਆਂ ਕਾ ਦਾਤਾ ਹੈ॥੨॥
Prof. Sahib Singhਹੇ ਨਾਨਕ! (ਗੁਰੂ ਦੀ ਕਿਰਪਾ ਨਾਲ ਹੀ ਸਮਝ ਪੈਂਦੀ ਹੈ ਕਿ) ਜਿਸ ਪਰਮਾਤਮਾ ਦਾ ਪੂਰਾ ਪਰਤਾਪ ਹੈ, ਉਹੀ ਜਿੰਦ ਦੇਣ ਵਾਲਾ ਹੈ ॥੨॥

ਪਦ ਅਰਥ ਜੀਅ = ਜਿੰਦ, ਆਤਮਕ ਜੀਵਨ ॥੨॥

SikhNet (Spanish)Ese Señor es la Vida de tu vida; oh Dice Nanak, su Gloria es Perfecta (2)

ਹਰਿ ਹਰੇ ਹਰਿ ਗੁਣ ਨਿਧੇ; ਹਰਿ ਸੰਤਨ ਕੈ ਵਸਿ ਆਏ ਰਾਮ ॥

har hare har gun nidhe; har santan kai vas aae raam |

Sant Singh KhalsaThe Lord, Har, Har, is the treasure of virtue; the Lord is under the power of His Saints.
Manmohan SinghGod, the Lord master is the Treasure of virtues and he the Lord is under the sway of His saints.
Manmohan Singh (Punjabi)ਵਾਹਿਗੁਰੂ ਸੁਆਮੀ ਮਾਲਕ ਨੇਕੀਆਂ ਦਾ ਖਜਾਨਾ ਹੈ ਅਤੇ ਉਹ ਸੁਆਮੀ ਆਪਣੇ ਸਾਧੂਆਂ ਦੇ ਇਖਤਿਆਰ ਵਿੱਚ ਹੈ।
Fareedkot Teekaਹਰੀ ਜੋ ਗੁਣੋਂ ਕੀ ਨਿਧੀ ਰੂਪ ਹੈ ਤਿਸ ਕੇ ਹਰੇਕ ਨਾਮੋਂ ਵਿਖੇ ਕੋਈ ਨਾਮ ਭੀ ਜਿਨੋਂ ਨੇ ਜਪਿਆ ਹੈ, ਸੋ ਆਨੰਦ ਰੂਪ ਹੈਂ, ਉਨ ਸੰਤੋਂ ਕੇ ਹਰੀ ਰਾਮ ਵਸ ਆਏ ਹੈਂ॥
Prof. Sahib Singhਹੇ ਭਾਈ! ਸਾਰੇ ਗੁਣਾਂ ਦਾ ਖ਼ਜ਼ਾਨਾ ਪਰਮਾਤਮਾ ਸੰਤ ਜਨਾਂ ਦੇ (ਪਿਆਰ ਦੇ) ਵੱਸ ਵਿਚ ਟਿਕਿਆ ਰਹਿੰਦਾ ਹੈ।

ਪਦ ਅਰਥ ਗੁਣਨਿਧੇ = ਗੁਣਾਂ ਦਾ ਖ਼ਜ਼ਾਨਾ। ਕੈ ਵਸਿ = ਦੇ ਵੱਸ ਵਿਚ।

SikhNet (Spanish)Nuestro Señor, el Tesoro de Virtud, está bajo la influencia de los Santos.

ਸੰਤ ਚਰਣ ਗੁਰ ਸੇਵਾ ਲਾਗੇ; ਤਿਨੀ ਪਰਮ ਪਦ ਪਾਏ ਰਾਮ ॥

sant charan gur sevaa laage; tinee param pad paae raam |

Sant Singh KhalsaThose who are dedicated to the feet of the Saints, and to serving the Guru, obtain the supreme status, O Lord.
Manmohan SinghThey, who are dedicated to the saints' the feet and the Guru's service, obtain the supreme status.
Manmohan Singh (Punjabi)ਜੋ ਸਾਧੂਆਂ ਦੇ ਪੈਰਾਂ ਅਤੇ ਗੁਰਾਂ ਦੀ ਚਾਕਰੀ ਦੇ ਸਮਰਪਣ ਹੋਏ ਹਨ, ਉਹ ਮਹਾਨ ਮਰਤਬੇ ਨੂੰ ਪਾ ਲੈਂਦੇ ਹਨ।
Fareedkot Teekaਹੇ ਭਾਈ! ਜੋ ਗੁਰੋਂ ਸੰਤੋਂ ਕੀ ਚਰਨੀ ਲਾਗੇ ਹੈ ਪੁਨਾ ਤਿਨ ਕੀ ਸੇਵਾ ਮੇਂ ਲਾਗੇ ਹੈਂ, ਤਿਨੋਂ ਨੇ (ਪਰਮਪਦ) ਰੂਪ ਹਰੀ ਪਾਏ ਹੈਂ॥
Prof. Sahib Singhਜਿਹੜੇ ਮਨੁੱਖ ਸੰਤ ਜਨਾਂ ਦੀ ਚਰਨੀਂ ਪੈ ਕੇ ਗੁਰੂ ਦੀ ਸੇਵਾ ਵਿਚ ਲੱਗੇ, ਉਹਨਾਂ ਨੇ ਸਭ ਤੋਂ ਉੱਚੇ ਆਤਮਕ ਦਰਜੇ ਪ੍ਰਾਪਤ ਕਰ ਲਏ।

ਪਦ ਅਰਥ ਪਰਮ ਪਦੁ = ਸਭ ਤੋਂ ਉੱਚਾ ਆਤਮਕ ਦਰਜਾ।

SikhNet (Spanish)Y aquél que está dedicado a los Pies de los Santos, sí, al Servicio del Guru, obtiene el Éxtasis Supremo.

ਪਰਮ ਪਦੁ ਪਾਇਆ. ਆਪੁ ਮਿਟਾਇਆ; ਹਰਿ ਪੂਰਨ ਕਿਰਪਾ ਧਾਰੀ ॥

param pad paaeaa. aap mittaaeaa; har pooran kirapaa dhaaree |

Sant Singh KhalsaThey obtain the supreme status, and eradicate self-conceit; the Perfect Lord showers His Grace upon them.
Manmohan SinghThey obtain the supreme status, eradicate their self-conceit and the Perfect Lord showers His benediction on them.
Manmohan Singh (Punjabi)ਉਹ ਮਹਾਨ ਮਰਤਬੇ ਨੂੰ ਪਾ ਲੈਂਦੇ ਹਨ, ਆਪਣੀ ਸਵੈ-ਹੰਗਤਾ ਨੂੰ ਮੇਟ ਛੱਡਦੇ ਹਨ ਅਤੇ ਪੂਰਾ ਪ੍ਰਭੂ ਉਨ੍ਹਾਂ ਉਤੇ ਆਪਣੀ ਰਹਿਮਤ ਨਿਛਾਵਰ ਕਰਦਾ ਹੈ।
Fareedkot Teekaਪੁਨਾ ਜਿਨੋਂ ਨੇ ਸੇਵਾ ਕਰਤਿਆਂ ਆਪਾ ਭਾਵ ਮਿਟਾਇਆ ਹੈ ਤਿਨੋਂ ਨੇ ਮੋਖ ਕੋ ਪਾਯਾ ਹੈ, ਪਰੰਤੂ ਆਪਾ ਭਾਉ ਤਿਨ ਕਾ ਮਿਟਾ ਹੈ ਜਿਨ ਪਰ ਵਾਹਗੁਰੂ ਨੇ ਕ੍ਰਿਪਾ ਧਾਰੀ ਹੈ॥
Prof. Sahib Singhਹੇ ਭਾਈ! ਜਿਸ ਮਨੁੱਖ ਉੱਤੇ ਪੂਰਨ ਪ੍ਰਭੂ ਨੇ ਮਿਹਰ ਕੀਤੀ, (ਉਸ ਨੇ ਆਪਣੇ ਅੰਦਰੋਂ) ਆਪਾ-ਭਾਵ ਦੂਰ ਕਰ ਲਿਆ, ਉਸ ਨੇ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕਰ ਲਿਆ।

ਪਦ ਅਰਥ ਆਪੁ = ਆਪਾ-ਭਾਵ।

SikhNet (Spanish)Bendecido así, él es liberado de su ego negativo y el Señor es en verdad Compasivo con él.

ਸਫਲ ਜਨਮੁ ਹੋਆ ਭਉ ਭਾਗਾ; ਹਰਿ ਭੇਟਿਆ ਏਕੁ ਮੁਰਾਰੀ ॥

safal janam hoaa bhau bhaagaa; har bhettiaa ek muraaree |

Sant Singh KhalsaTheir lives are fruitful, their fears are dispelled, and they meet the One Lord, the Destroyer of ego.
Manmohan SinghTheir life becomes fruitful, their fear is dispelled and they meet with one God, the enemy of ego.
Manmohan Singh (Punjabi)ਉਨ੍ਹਾਂ ਦੀ ਜਿੰਦਗੀ ਫਲਦਾਇਕ ਹੋ ਜਾਂਦੀ ਹੈ। ਉਨ੍ਹਾਂ ਦਾ ਡਰ ਦੂਰ ਹੋ ਜਾਂਦਾ ਹੈ ਅਤੇ ਉਹ ਹੰਕਾਰ ਦੇ ਵੈਰੀ ਇਕ ਵਾਹਿਗੁਰੂ ਨੂੰ ਮਿਲ ਪੈਂਦੇ ਹਨ।
Fareedkot Teekaਤਿਨ ਕਾ ਜਨਮ ਸਫਲ ਹੂਆ ਹੈ ਔਰੁ ਜਮਾਦਿਕੋਂ ਕਾ ਭੌ ਭਾਗਾ ਹੈ, ਅਰ ਹਰੀ ਜੋ ਏਕ ਹੈ ਮੁਰ ਦੈਂਤ ਕਾ ਅਰੀ ਸੋ ਮਿਲਾ ਹੈ॥
Prof. Sahib Singhਉਸ ਦੀ ਜ਼ਿੰਦਗੀ ਕਾਮਯਾਬ ਹੋ ਗਈ, ਉਸ ਦਾ (ਹਰੇਕ) ਡਰ ਦੂਰ ਹੋ ਗਿਆ, ਉਸ ਨੂੰ ਉਹ ਪਰਮਾਤਮਾ ਮਿਲ ਪਿਆ ਜੋ ਇਕ ਆਪ ਹੀ ਆਪ ਹੈ।

ਪਦ ਅਰਥ ਸਫਲ = ਕਾਮਯਾਬ। ਭਉ = (ਹਰੇਕ) ਡਰ। ਭੇਟਿਆ = ਮਿਲਿਆ। ਮੁਰਾਰੀ = {ਮੁਰ-ਅਰਿ। ਅਰਿ = ਵੈਰੀ} ਪਰਮਾਤਮਾ। ਜਿਸ ਕਾ = {ਸੰਬੰਧਕ 'ਕਾ' ਦੇ ਕਾਰਨ ਲਫ਼ਜ਼ 'ਜਿਸੁ' ਦਾ (ੁ) ਉਡ ਗਿਆ ਹੈ}।

SikhNet (Spanish)Sus miedos son extinguidos al encontrar a su Único Dios y vive en Plenitud.

ਜਿਸ ਕਾ ਸਾ. ਤਿਨ ਹੀ ਮੇਲਿ ਲੀਆ; ਜੋਤੀ ਜੋਤਿ ਸਮਾਇਆ ॥

jis kaa saa. tin hee mel leea; jotee jot samaaeaa |

Sant Singh KhalsaHe blends into the One, to whom he belongs; his light merges into the Light.
Manmohan SinghHe, to whom, the mortal belongs, blends him with Himself and his light merges in the Supreme light.
Manmohan Singh (Punjabi)ਜਿਸ ਦੀ ਪ੍ਰਾਣੀ ਮਲਕੀਅਤ ਹੈ, ਉਸ ਨੇ ਉਸ ਨੂੰ ਆਪਣੇ ਨਾਲ ਆਭੇਦ ਕਰ ਲਿਆ ਹੈ ਅਤੇ ਉਸ ਦਾ ਨੂਰ ਪਰਮ ਨੂਰ ਅੰਦਰ ਲੀਨ ਹੋ ਜਾਂਦਾ ਹੈ।
Fareedkot Teekaਇਹ ਜੀਵ ਜਿਸ ਕਾ ਪਹਿਲੇ ਸ੍ਵਰੂਪ ਥਾ ਤਿਸੀ ਨੇ ਅਬ ਅਪਨੇ ਮੇਂ ਮੇਲ ਲੀਆ ਹੈ, ਸੋ (ਜੋਤੀ) ਵਾਹਿਗੁਰੂ ਕੀ ਜੋਤ ਮੇਂ ਸਮਾ ਗਿਆ ਹੈ॥
Prof. Sahib Singhਜਿਸ ਪਰਮਾਤਮਾ ਦਾ ਉਹ ਪੈਦਾ ਕੀਤਾ ਹੋਇਆ ਸੀ, ਉਸ ਨੇ ਹੀ (ਉਸ ਨੂੰ ਆਪਣੇ ਚਰਨਾਂ ਵਿਚ) ਮਿਲਾ ਲਿਆ, ਉਸ ਮਨੁੱਖ ਦੀ ਜਿੰਦ ਪਰਮਾਤਮਾ ਦੀ ਜੋਤਿ ਵਿਚ ਇਕ-ਮਿਕ ਹੋ ਗਈ।

ਪਦ ਅਰਥ ਸਾ = ਸੀ, ਪੈਦਾ ਕੀਤਾ ਸੀ। ਤਿਨ ਹੀ = (ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਤਿਨਿ' ਦੀ 'ਿ' ਉੱਡ ਗਈ ਹੈ} ਤਿਨਿ ਹੀ, ਉਸ ਨੇ ਹੀ।

SikhNet (Spanish)Él encuentra a Aquél a Quien pertenece y su Alma se inmerge en el Alma Universal.

ਨਾਨਕ. ਨਾਮੁ ਨਿਰੰਜਨ ਜਪੀਐ; ਮਿਲਿ ਸਤਿਗੁਰ ਸੁਖੁ ਪਾਇਆ ॥੩॥

naanak. naam niranjan japeeai; mil satigur sukh paaeaa |3|

Sant Singh KhalsaO Nanak, chant the Naam, the Name of the Immaculate Lord; meeting the True Guru, peace is obtained. ||3||
Manmohan SinghNanak, meditate thou on the Name of the Immaculate Lord and gather peace, meeting with the True Guru.
Manmohan Singh (Punjabi)ਨਾਨਕ, ਤੂੰ ਪਵਿੱਤਰ ਪ੍ਰਭੂ ਦੇ ਨਾਮ ਦਾ ਸਿਮਰਨ ਕਰ ਅਤੇ ਸੱਚੇ ਗੁਰਾਂ ਨਾਲ ਮਿਲ ਕੇ ਆਰਾਮ ਪਰਾਪਤ ਕਰ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜੋ (ਨਿਰੰਜਨ) ਵਾਹਿਗੁਰੂ ਹੈ, ਤਿਨ ਕੇ ਨਾਮ ਕੋ ਜਪੀਏ, ਕਿਉਂਕਿ ਜਿਨੋਂ ਨੇ ਗੁਰੋਂ ਸਾਥ ਮਿਲ ਕੇ ਜਪਿਆ ਹੈ ਤਿਨੋਂ ਨੇ ਸੁਖੁ ਪਾਯਾ ਹੈ॥੩॥
Prof. Sahib Singhਹੇ ਨਾਨਕ! ਨਿਰਲੇਪ ਪ੍ਰਭੂ ਦਾ ਨਾਮ (ਸਦਾ) ਜਪਣਾ ਚਾਹੀਦਾ ਹੈ, (ਜਿਸ ਨੇ) ਗੁਰੂ ਨੂੰ ਮਿਲ ਕੇ (ਨਾਮ ਜਪਿਆ, ਉਸ ਨੇ) ਆਤਮਕ ਆਨੰਦ ਪ੍ਰਾਪਤ ਕਰ ਲਿਆ ॥੩॥

ਪਦ ਅਰਥ ਨਾਮੁ ਨਿਰੰਜਨ = ਨਿਰੰਜਨ ਦਾ ਨਾਮ। ਨਿਰੰਜਨ = {ਨਿਰ-ਅੰਜਨ। ਅੰਜਨ = ਮਾਇਆ ਦੇ ਮੋਹ ਦੀ ਕਾਲਖ} ਨਿਰਲੇਪ। ਮਿਲਿ = ਮਿਲ ਕੇ ॥੩॥

SikhNet (Spanish)Dice Nanak, aquél que contempla el Nombre Inmaculado del Señor, logra el Éxtasis uniéndose al Guru Verdadero.(3)

ਗਾਉ ਮੰਗਲੋ ਨਿਤ ਹਰਿ ਜਨਹੁ; ਪੁੰਨੀ ਇਛ ਸਬਾਈ ਰਾਮ ॥

gaau mangalo nit har janahu; punee ichh sabaaee raam |

Sant Singh KhalsaSing continually the songs of joy, O humble beings of the Lord; all your desires shall be fulfilled.
Manmohan SinghO God's men, sing ye ever the Lord's praise and all your desires shall be fulfilled.
Manmohan Singh (Punjabi)ਹੇ ਰੱਬ ਦੇ ਬੰਦਿਓ! ਤੁਸੀਂ ਸਦਾ ਸਾਹਿਬ ਦੀ ਕੀਰਤੀ ਗਾਇਨ ਕਰੋ ਅਤੇ ਤੁਹਾਡੀਆਂ ਸਾਰੀਆਂ ਕਾਮਨਾ ਪੂਰੀਆਂ ਹੋ ਜਾਣਗੀਆਂ।
Fareedkot Teekaਹੇ ਹਰੀ ਦੇ ਪਿਆਰੇ ਜਨੋ! ਸੋ ਜਸ ਹਰੀ ਰਾਮ ਕਾ ਨਿਤ੍ਯ ਤੁਮ ਭੀ ਗਾਵੋ, ਜਿਸ ਜਿਸ ਕੋ ਗਾ੍ਯ ਕੇ ਹਮਾਰੀ ਸਭ ਇਛਾ ਪੂਰੀ ਹੋਈ ਹੈ॥
Prof. Sahib Singhਹੇ ਸੰਤ ਜਨੋ! ਸਦਾ (ਪਰਮਾਤਮਾ ਦੀ) ਸਿਫ਼ਤਿ-ਸਾਲਾਹ ਦਾ ਗੀਤ ਗਾਇਆ ਕਰੋ, (ਸਿਫ਼ਤਿ-ਸਾਲਾਹ ਦੇ ਪਰਤਾਪ ਨਾਲ) ਹਰੇਕ ਮੁਰਾਦ ਪੂਰੀ ਹੋ ਜਾਂਦੀ ਹੈ।

ਪਦ ਅਰਥ ਮੰਗਲੋ = ਮੰਗਲੁ, ਖ਼ੁਸ਼ੀ ਦਾ ਗੀਤ, ਸਿਫ਼ਤਿ-ਸਾਲਾਹ ਦਾ ਗੀਤ। ਹਰਿ ਜਨਹੁ = ਹੇ ਸੰਤ ਜਨੋ! ਪੁੰਨੀ = ਪੂਰੀ ਹੋ ਜਾਂਦੀ ਹੈ। ਇਛ = ਇੱਛਾ, ਲੋੜ। ਸਬਾਈ = ਸਾਰੀ।

SikhNet (Spanish)Oh Santos, canten siempre la Alabanza del Señor y sus deseos serán cumplidos.

ਰੰਗਿ ਰਤੇ ਅਪੁਨੇ ਸੁਆਮੀ ਸੇਤੀ; ਮਰੈ ਨ ਆਵੈ ਜਾਈ, ਰਾਮ ॥

rang rate apune suaamee setee; marai na aavai jaaee, raam |

Sant Singh KhalsaThose who are imbued with the Love of their Lord and Master do not die, or come or go in reincarnation.
Manmohan SinghThey, who are imbued with the love of their Lord Master, die not, nor do they come and go.
Manmohan Singh (Punjabi)ਜੋ ਆਪਣੇ ਸੁਆਮੀ ਮਾਲਕ ਦੀ ਪ੍ਰੀਤ ਨਾਲ ਰੰਗੀਜੇ ਹਨ, ਉਹ ਮਰਦੇ ਨਹੀਂ ਅਤੇ ਨਾਂ ਹੀ ਉਹ ਆਉਂਦੇ ਤੇ ਜਾਂਦੇ ਹਨ।
Fareedkot Teekaਹੇ ਭਾਈ! ਜੋ ਅਪਨੇ ਸ੍ਵਾਮੀ ਕੇ ਆਨੰਦ ਸਾਥ ਰਤੇ ਹੈਂ, ਨਾ ਵਹੁ ਜਨਮਤੇ ਹੈਂ ਨਾ ਵਹਿ ਮਰਤੇ ਹੀ ਹੈਂ॥
Prof. Sahib Singhਜਿਹੜਾ ਪ੍ਰਭੂ ਕਦੇ ਜਨਮ ਮਰਨ ਦੇ ਗੇੜ ਵਿਚ ਨਹੀਂ ਆਉਂਦਾ (ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ ਮਨੁੱਖ) ਉਸ ਮਾਲਕ ਦੇ ਪ੍ਰੇਮ-ਰੰਗ ਵਿਚ ਰੰਗੇ ਰਹਿੰਦੇ ਹਨ।

ਪਦ ਅਰਥ ਰੰਗਿ = ਪ੍ਰੇਮ-ਰੰਗ ਵਿਚ। ਸੇਤੀ = ਨਾਲ। ਨ ਆਵੈ ਜਾਈ = (ਜੋ) ਜੰਮਦਾ ਮਰਦਾ ਨਹੀਂ।

SikhNet (Spanish)Estarán imbuidos para siempre en el Amor del Maestro, que no muere ni se va.

ਅਬਿਨਾਸੀ ਪਾਇਆ ਨਾਮੁ ਧਿਆਇਆ; ਸਗਲ ਮਨੋਰਥ ਪਾਏ ॥

abinaasee paaeaa naam dhiaaeaa; sagal manorath paae |

Sant Singh KhalsaThe Imperishable Lord is obtained, meditating on the Naam, and all one's wishes are fulfilled.
Manmohan SinghContemplating the Name, the Eternal Lord is obtained and all the desires are realised.
Manmohan Singh (Punjabi)ਨਾਮ ਦਾ ਚਿੰਤਨ ਕਰਨ ਨਾਲ ਅਨੰਤ ਸਾਈਂ ਪਰਾਪਤ ਹੋ ਜਾਂਦਾ ਹੈ ਅਤੇ ਸਾਰੀਆਂ ਚਾਹਨਾਂ ਪੂਰੀਆਂ ਹੋ ਜਾਂਦੀਆਂ ਹਨ।
Fareedkot Teekaਉਨੋਂ ਨੇ ਜਬ ਨਾਮ ਕੋ ਧ੍ਯਾਯਾ ਹੈ ਤਬ ਅਬਨਾਸੀ ਹਰੀ ਪਾਯਾ ਹੈ ਔਰ ਸਭ ਮਨੋਰਥ ਉਨੋਂ ਨੇ ਪਾ ਲੀਏ ਹੈਂ, ਭਾਵ ਪੂਰਨ ਭਏ ਹੈਂ॥
Prof. Sahib Singhਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਸਿਮਰਿਆ ਉਸ ਨੇ ਨਾਸ-ਰਹਿਤ ਪ੍ਰਭੂ ਦਾ ਮਿਲਾਪ ਹਾਸਲ ਕਰ ਲਿਆ, ਉਸ ਨੇ ਸਾਰੀਆਂ ਮੁਰਾਦਾਂ ਹਾਸਲ ਕਰ ਲਈਆਂ।

ਪਦ ਅਰਥ ਅਬਿਨਾਸੀ = ਨਾਸ-ਰਹਿਤ। ਸਗਲ = ਸਾਰੇ।

SikhNet (Spanish)Contemplando el Santo Nombre del Señor lograrán al Señor Eterno y recibirán lo que han añorado.

ਸਾਂਤਿ ਸਹਜ ਆਨੰਦ ਘਨੇਰੇ; ਗੁਰ ਚਰਣੀ ਮਨੁ ਲਾਏ ॥

saant sehaj aanand ghanere; gur charanee man laae |

Sant Singh KhalsaPeace, poise, and all ecstasy are obtained, attaching one's mind to the Guru's feet.
Manmohan SinghAttaching his mind to the Guru's feet, man is blessed with peace, poise and good many pleasures.
Manmohan Singh (Punjabi)ਗੁਰਾਂ ਦੇ ਪੈਰਾਂ ਨਾਲ ਆਪਣਾ ਚਿੱਤ ਜੋੜਨ ਦੁਆਰਾ ਇਨਸਾਨ ਆਰਾਮ, ਅਡੋਲਤਾ ਅਤੇ ਘਣੇਰੀਆਂ ਖੁਸ਼ੀਆਂ ਪਾ ਲੈਂਦਾ ਹੈ।
Fareedkot Teekaਸਹਿਜੇ ਹੀ ਸਾਂਤਿ ਆਦਿਕ ਗੁਣੋਂ ਕੇ ਆਨੰਦ ਬੁਹਤ ਹੀ ਹੋਏ ਹੈਂ, ਜਿਨੋਂ ਨੇ ਮਨ ਆਦਿ ਇੰਦ੍ਰੈ ਗੁਰੋਂ ਕੇ ਚਰਨੋਂ ਮੇਂ ਲਾਏ ਹੈਂ ॥
Prof. Sahib Singhਹੇ ਭਾਈ! ਗੁਰੂ ਦੇ ਚਰਨਾਂ ਵਿਚ ਮਨ ਜੋੜ ਕੇ ਮਨੁੱਖ ਸ਼ਾਂਤੀ ਪ੍ਰਾਪਤ ਕਰਦਾ ਹੈ, ਆਤਮਕ ਅਡੋਲਤਾ ਦੇ ਅਨੇਕਾਂ ਆਨੰਦ ਮਾਣਦਾ ਹੈ।

ਪਦ ਅਰਥ ਸਹਜ = ਆਤਮਕ ਅਡੋਲਤਾ। ਘਨੇਰੇ = ਬਹੁਤ।

SikhNet (Spanish)Dedicados a los Pies del Guru, serán bendecidos con todo Éxtasis, Paz y Contentamiento.

ਪੂਰਿ ਰਹਿਆ ਘਟਿ ਘਟਿ ਅਬਿਨਾਸੀ; ਥਾਨ ਥਨੰਤਰਿ ਸਾਈ ॥

poor rahiaa ghatt ghatt abinaasee; thaan thanantar saaee |

Sant Singh KhalsaThe Imperishable Lord is permeating and pervading each and every heart; He is in all places and interspaces.
Manmohan SinghThe Imperishable Lord is fully filling all the hearts and interspaces.
Manmohan Singh (Punjabi)ਨਾਸ-ਰਹਿਮ ਸੁਆਮੀ ਸਾਰਿਆਂ ਦਿਲਾਂ ਅੰਦਰ ਪਰੀ-ਪੂਰਨ ਹੋ ਰਿਹਾ ਹੈ ਅਤੇ ਉਹ ਥਾਵਾਂ ਅਤੇ ਉਨ੍ਹਾਂ ਦੀਆਂ ਵਿਥਾਂ ਅੰਦਰ ਰਮਿਆ ਹੋਇਆ ਹੈ।
Fareedkot Teekaਉਨ ਕਾ ਇਹੁ ਨਿਸਚਾ ਹੈ (ਅਬਿਨਾਸੀ) ਵਾਹਗੁਰੂ ਘਟੋਂ ਘਟੋਂ ਮੇਂ ਜੋ ਪੂਰਨ ਹੋ ਰਹਾ ਹੈ, ਪੁਨਾ ਸੋਈ (ਸਾਂਈ) ਮਾਲਕ ਬਾਹਰ ਥਾਨੋਂ ਔਰੁ ਥਨੰਤ੍ਰੋਂ ਮੇਂ ਭੀ ਪੂਰਨ ਹੋ ਰਹਾ ਹੈ॥
Prof. Sahib Singh(ਸਿਮਰਨ ਦੀ ਬਰਕਤਿ ਨਾਲ ਇਹ ਨਿਸ਼ਚਾ ਬਣ ਜਾਂਦਾ ਹੈ ਕਿ) ਨਾਸ-ਰਹਿਤ ਪਰਮਾਤਮਾ ਹੀ ਹਰੇਕ ਥਾਂ ਵਿਚ ਹਰੇਕ ਸਰੀਰ ਵਿਚ ਵਿਆਪ ਰਿਹਾ ਹੈ।

ਪਦ ਅਰਥ ਪੂਰਿ ਰਹਿਆ = ਵਿਆਪਕ ਹੈ। ਘਟਿ ਘਟਿ = ਹਰੇਕ ਸਰੀਰ ਵਿਚ। ਥਾਨ ਥਨੰਤਰਿ = ਥਾਨ ਥਾਨ ਅੰਤਰਿ, ਹਰੇਕ ਥਾਨ ਵਿਚ। ਸਾਈ = ਉਹ (ਪ੍ਰਭੂ) ਹੀ।

SikhNet (Spanish)El Señor Eterno llena todos los corazones, los mundos y los mundos inferiores.

ਕਹੁ ਨਾਨਕ. ਕਾਰਜ ਸਗਲੇ ਪੂਰੇ; ਗੁਰ ਚਰਣੀ ਮਨੁ ਲਾਈ ॥੪॥੨॥੫॥

kahu naanak. kaaraj sagale poore; gur charanee man laaee |4|2|5|

Sant Singh KhalsaSays Nanak, all affairs are perfectly resolved, focusing one's mind on the Guru's Feet. ||4||2||5||
Manmohan SinghSays Nanak, all the affairs are adjusted by fixing the mind on the Guru's feet.
Manmohan Singh (Punjabi)ਗੁਰੂ ਜੀ ਫਰਮਾਉਂਦੇ ਹਨ, ਗੁਰਾਂ ਦੇ ਪੈਰਾਂ ਨਾਲ ਚਿੱਤ ਜੋੜਨ ਦੁਆਰਾ ਸਾਰੇ ਕੰਮ-ਕਾਰ ਰਾਸ ਹੋ ਜਾਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਇਸ ਦ੍ਰਿਸ੍ਟੀ ਕਰ ਕੇ ਕਾਰਜ ਸਭ ਪੂਰੇ ਹੋਏ। ਪਰੰਤੂ ਏਹ ਦ੍ਰਿਸ੍ਟੀ ਤਬ ਆਈ ਜਬ ਗੁਰੋਂ ਕੇ ਚਰਨੋਂ ਮੇਂ ਮਨ ਬ੍ਰਿਤੀ ਲਾਈ ਹੈ॥੪॥੨॥੫॥☬ਪਰਮੇਸਰ ਤੋਂ ਪ੍ਰਿਥੂ ਰਾਜਾ ਸਮ ਵਰ ਮਾਂਗਤੇ ਹੂਏ ਕਹਤੇ ਹੈਂ:
Prof. Sahib Singhਨਾਨਕ ਆਖਦਾ ਹੈ- (ਹੇ ਭਾਈ!) ਗੁਰੂ ਦੇ ਚਰਨਾਂ ਵਿਚ ਮਨ ਲਾ ਕੇ ਸਾਰੇ ਕੰਮ ਸਫਲ ਜੋ ਜਾਂਦੇ ਹਨ ॥੪॥੨॥੫॥

ਪਦ ਅਰਥ ਲਾਈ = ਲਾਇ, ਲਾ ਕੇ ॥੪॥੨॥੫॥

SikhNet (Spanish)Dice Nanak, dedicándose a servir a los Pies del Guru, vive uno totalmente satisfecho. (4-2-5)

Open this shabad →

Shabad Guru Arjan Dev Ji Raag Soohee continues on Ang 781

ਸੂਹੀ ਮਹਲਾ ੫ ॥

soohee mahalaa 5 |

Sant Singh KhalsaSoohee, Fifth Mehl:
Manmohan SinghSuhi 5th Guru.
Manmohan Singh (Punjabi)ਸੂਹੀ ਪੰਜਵੀਂ ਪਾਤਿਸ਼ਾਹੀ।
SikhNet (Spanish)Suji, Mejl Guru Aryan, Quinto Canal Divino.

ਕਰਿ ਕਿਰਪਾ ਮੇਰੇ ਪ੍ਰੀਤਮ ਸੁਆਮੀ; ਨੇਤ੍ਰ ਦੇਖਹਿ ਦਰਸੁ ਤੇਰਾ ਰਾਮ ॥

kar kirapaa mere preetam suaamee; netr dekheh daras teraa raam |

Sant Singh KhalsaBe Merciful, O my Beloved Lord and Master, that I may behold the Blessed Vision of Your Darshan with my eyes.
Manmohan SinghO my Loved Lord, have mercy on me, that with my eyes, I may see Thy vision.
Manmohan Singh (Punjabi)ਹੇ ਮੇਰੇ ਪਿਆਰੇ ਪ੍ਰਭੂ! ਮੇਰੇ ਉਤੇ ਮਿਹਰ ਧਾਰ, ਤਾਂ ਜੋ ਆਪਣੀਆਂ ਅੱਖੀਆਂ ਨਾਲ ਮੈਂ ਤੇਰਾ ਦਰਸ਼ਨ ਵੇਖਾਂ।
Fareedkot Teekaਹੇ ਮੇਰੇ ਪ੍ਰੀਤਮ ਸ੍ਵਾਮੀ ਰਾਮ! ਮੇਰੇ ਪਰ ਕ੍ਰਿਪਾ ਕਰ ਜੋ ਮੇਰੇ ਨੇਤ੍ਰ ਤੇਰਾ ਦਰਸਨ ਦੇਖੇਂ, ਭਾਵ ਤੇਰੇ ਬਿਨਾਂ ਮੁਝ ਕੋ ਦੂਸਰਾ ਕੋਈ ਨਾ ਪਰਤੀਤ ਹੋਵੈ॥
Prof. Sahib Singhਹੇ ਮੇਰੇ ਪ੍ਰੀਤਮ! ਹੇ ਮੇਰੇ ਸੁਆਮੀ! ਮਿਹਰ ਕਰ, ਮੇਰੀਆਂ ਅੱਖਾਂ ਤੇਰਾ ਦਰਸਨ ਕਰਦੀਆਂ ਰਹਿਣ।

ਪਦ ਅਰਥ ਪ੍ਰੀਤਮ = ਹੇ ਪ੍ਰੀਤਮ! ਦੇਖਹਿ = ਵੇਖਦੇ ਰਹਿਣ।

SikhNet (Spanish)Oh mi amado Maestro, bendíceme con Tu Misericordia para que con mis propios ojos pueda tener la Visión de Tu Darshan.

ਲਾਖ ਜਿਹਵਾ ਦੇਹੁ ਮੇਰੇ ਪਿਆਰੇ; ਮੁਖੁ ਹਰਿ ਆਰਾਧੇ ਮੇਰਾ ਰਾਮ ॥

laakh jihavaa dehu mere piaare; mukh har aaraadhe meraa raam |

Sant Singh KhalsaPlease bless me, O my Beloved, with thousands of tongues, to worship and adore You with my mouth, O Lord.
Manmohan SinghMy Beloved, bless Thou me with lacs of tongues, with which my mouth may utter Thy Name.
Manmohan Singh (Punjabi)ਮੇਰੇ ਪ੍ਰੀਤਮ! ਤੂੰ ਮੈਨੂੰ ਲੱਖਾਂ ਜੀਭਾ ਪਰਦਾਨ ਕਰ, ਜਿਨ੍ਹਾਂ ਨਾਲ ਮੇਰਾ ਮੂੰਹ ਤੇਰੇ ਨਾਮ ਦਾ ਉਚਾਰਨ ਕਰੇ।
Fareedkot Teekaਹੇ ਮੇਰੇ ਪ੍ਯਾਰੇ ਰਾਮ! ਲਾਖ ਜਿਹਵਾ ਮੇਰੇ ਮੁਖ ਮੇਂ ਕਰ ਦੇਹੁ, ਜਿਸ ਤੇ ਇਹ ਮੇਰਾ ਮੁਖ ਹਰੀ ਰਾਮਾਦਿ ਨਾਮੋਂ ਕੋ ਬਹੁਤ ਅਰਾਧੇ॥
Prof. Sahib Singhਹੇ ਮੇਰੇ ਪਿਆਰੇ! ਮੈਨੂੰ ਲੱਖ ਜੀਭਾਂ ਦੇਹ (ਮੇਰੀਆਂ ਜੀਭਾਂ ਤੇਰਾ ਨਾਮ ਜਪਦੀਆਂ ਰਹਿਣ। ਮਿਹਰ ਕਰ!) ਮੇਰਾ ਮੂੰਹ ਤੇਰਾ ਹਰਿ-ਨਾਮ ਜਪਦਾ ਰਹੇ।

ਪਦ ਅਰਥ ਜਿਹਵਾ = ਜੀਭ। ਪਿਆਰੇ = ਹੇ ਪਿਆਰੇ! ਆਰਾਧੇ = ਜਪਦਾ ਰਹੇ।

SikhNet (Spanish)Oh Señor, bendíceme con un millón de lenguas para alabarte y adorarte con mi boca.

ਹਰਿ ਆਰਾਧੇ. ਜਮ ਪੰਥੁ ਸਾਧੇ; ਦੂਖੁ. ਨ ਵਿਆਪੈ ਕੋਈ ॥

har aaraadhe. jam panth saadhe; dookh. na viaapai koee |

Sant Singh KhalsaWorshipping the Lord in adoration, the Path of Death is overcome, and no pain or suffering will afflict you.
Manmohan SinghContemplating God, death's high way is conquered and no misery befalls the man.
Manmohan Singh (Punjabi)ਵਾਹਿਗੁਰੂ ਦਾ ਸਿਮਰਨ ਕਰਨ ਦੁਆਰਾ ਮਤ ਦਾ ਰਸਤਾ ਜਿੱਤ ਲਿਆ ਜਾਂਦਾ ਹੈ ਅਤੇ ਬੰਦੇ ਨੂੰ ਕੋਈ ਮੁਸੀਬਤ ਨਹੀਂ ਵਾਪਰਦੀ।
Fareedkot Teekaਹੇ ਹਰੀ! ਤੇਰੇ ਨਾਮ ਕੇ ਅਰਾਧਨੇ ਤੇ ਹੀ ਜਮ ਕੇ ਰਸਤੇ ਸਾਧੇ ਜਾਤੇ ਹੈਂ, ਔ ਕੋਈ ਦੂਖ ਨਹੀਂ ਬਿਆਪਤਾ॥
Prof. Sahib Singh(ਮੇਰਾ ਮੂੰਹ) ਤੇਰਾ ਨਾਮ ਜਪਦਾ ਰਹੇ, (ਜਿਸ ਨਾਲ) ਜਮਰਾਜ ਵਾਲਾ ਰਸਤਾ ਜਿੱਤਿਆ ਜਾ ਸਕੇ, ਅਤੇ ਕੋਈ ਭੀ ਦੁੱਖ (ਮੇਰੇ ਉਤੇ ਆਪਣਾ) ਜ਼ੋਰ ਨਾਹ ਪਾ ਸਕੇ।

ਪਦ ਅਰਥ ਜਮ ਪੰਥੁ = ਜਮਰਾਜ ਦਾ ਰਸਤਾ। ਸਾਧੇ = ਜਿੱਤ ਲਏ। ਨ ਵਿਆਪੈ = ਜ਼ੋਰ ਨ ਪਾ ਸਕੇ।

SikhNet (Spanish)Alabando al Señor en Adoración, el sendero de la muerte es conquistado y ni el sufrimiento ni el dolor te afligirán.

ਜਲਿ ਥਲਿ ਮਹੀਅਲਿ ਪੂਰਨ ਸੁਆਮੀ; ਜਤ ਦੇਖਾ ਤਤ ਸੋਈ ॥

jal thal maheeal pooran suaamee; jat dekhaa tat soee |

Sant Singh KhalsaThe Lord and Master is pervading and permeating the water, the land and the sky; wherever I look, there He is.
Manmohan SinghThe Lord is pervading the ocean, land and sky. Wherever I see, I find Him there.
Manmohan Singh (Punjabi)ਪ੍ਰਭੂ ਸਮੁੰਦਰ, ਧਰਤੀ ਅਤੇ ਆਸਮਾਨ ਅੰਦਰ ਵਿਆਪਕ ਹੋ ਰਿਹਾ ਹੈ। ਜਿਥੇ ਕਿਤੇ ਮੈਂ ਵੇਖਦਾ ਹਾਂ, ਉਥੇ ਮੈਂ ਉਸ ਨੂੰ ਪਾਉਂਦਾ ਹਾਂ।
Fareedkot Teekaਜਲ ਸਥਲੋਂ ਮੇਂ ਔ ਪ੍ਰਿਥਵੀ ਅਕਾਸ ਮੇਂ ਪੂਰਣ ਹੋ ਰਹਾ ਹੈ। ਹੇ ਸੁਆਮੀ! ਜਹਾਂ ਦੇਖੀਤਾ ਹੈਂ ਤਹਾਂ ਸੋ ਤੂੰਹੀ ਹੈਂ॥
Prof. Sahib Singhਪਾਣੀ ਵਿਚ, ਧਰਤੀ ਵਿਚ, ਆਕਾਸ਼ ਵਿਚ ਵਿਆਪਕ ਹੇ ਸੁਆਮੀ! (ਮਿਹਰ ਕਰ) ਮੈਂ ਜਿੱਧਰ ਵੇਖਾਂ ਉਧਰ (ਮੈਨੂੰ) ਉਹ ਤੇਰਾ ਹੀ ਰੂਪ ਦਿੱਸੇ।

ਪਦ ਅਰਥ ਜਲਿ = ਜਲ ਵਿਚ। ਥਲਿ = ਧਰਤੀ ਵਿਚ। ਮਹੀਅਲਿ = ਮਹੀ ਤਲਿ, ਧਰਤੀ ਦੀ ਤਹ ਉਤੇ, ਪੁਲਾੜ ਵਿਚ, ਆਕਾਸ਼ ਵਿਚ। ਜਤ = ਜਿੱਧਰ। ਦੇਖਾ = ਦੇਖਾਂ, ਮੈਂ ਵੇਖਾਂ। ਤਤ = ਉਧਰ।

SikhNet (Spanish)Oh Señor, Tú compenetras la tierra, las aguas y los espacios inferiores, donde sea que volteo a ver, ahí estás.

ਭਰਮ ਮੋਹ ਬਿਕਾਰ ਨਾਠੇ; ਪ੍ਰਭੁ ਨੇਰ ਹੂ ਤੇ ਨੇਰਾ ॥

bharam moh bikaar naatthe; prabh ner hoo te neraa |

Sant Singh KhalsaDoubt, attachment and corruption are gone. God is the nearest of the near.
Manmohan SinghMy doubt, worldly love and sins have fled and I see the Lord nearer than the nearest.
Manmohan Singh (Punjabi)ਮੇਰਾ ਸੰਦੇਹ ਸੰਸਾਰੀ ਲਗਨ ਅਤੇ ਪਾਪ ਦੌੜ ਗਏ ਹਨ ਅਤੇ ਮੈਂ ਸੁਆਮੀ ਨੂੰ ਪਰਮ ਨੇੜੇ ਨਾਲੋਂ ਭੀ ਨੇੜੇ ਵੇਖਦਾ ਹਾਂ।
Fareedkot Teekaਹੇ ਪ੍ਰਭੂ! ਜਬ ਤੁਝ ਕੋ ਨੇਰੇ ਹੂੰ ਤੇ ਨੇਰੇ ਦੇਖਾ ਤਬ ਭਰਮ ਅਰ ਮੋਹ ਜਨਤ ਜੋ ਬਿਕਾਰ ਥੇ, ਸੋ (ਨਾਠੇ) ਦੂਰ ਹੂਏ ॥
Prof. Sahib Singhਹੇ ਭਾਈ! (ਹਰਿ-ਨਾਮ ਜਪਣ ਦੀ ਬਰਕਤਿ ਨਾਲ) ਸਾਰੇ ਭਰਮ, ਸਾਰੇ ਮੋਹ, ਸਾਰੇ ਵਿਕਾਰ ਨਾਸ ਹੋ ਜਾਂਦੇ ਹਨ, ਪਰਮਾਤਮਾ ਨੇੜੇ ਤੋਂ ਨੇੜੇ ਦਿੱਸਣ ਲੱਗ ਪੈਂਦਾ ਹੈ।
SikhNet (Spanish)La duda, el apego y la corrupción se han ido y Dios está lo más cerca de lo cerca.

Open this shabad (25 lines, Angs 780-781) →

Ang 780 of 1430