ੴ

ਸਿੱਖਬਾਣੀ · SikhBani

ਕਬੀਰ ਕਾਇਆ ਕਜਲੀ ਬਨੁ ਭਇਆ ਮਨੁ ਕੁੰਚਰੁ ਮਯ ਮੰਤੁ ॥

kabeer kaaeaa kajalee ban bheaa man kunchar may mant
Bhagat Kabir Ji ਭਗਤ ਕਬੀਰ ਜੀ · Salok Kabeer Jee · Ang 1376 · 2 lines
Translations

ਕਬੀਰ. ਕਾਇਆ ਕਜਲੀ ਬਨੁ ਭਇਆ; ਮਨੁ ਕੁੰਚਰੁ. ਮਯ ਮੰਤੁ ॥

kabeer. kaaeaa kajalee ban bheaa; man kunchar. may mant |

Sant Singh KhalsaKabeer, the body is a banana forest, and the mind is an intoxicated elephant.
Manmohan SinghKabir, the body is garden of plantains and the mind is an elephant, intoxicated with the wine of worldliness.
Manmohan Singh (Punjabi)ਕਬੀਰ, ਦੇਹ ਇਕ ਕੇਲਿਆਂ ਦਾ ਬਾਗ ਹੈ ਅਤੇ ਮਨੂਆ ਹਾਥੀ, ਜੋ ਦੁਨੀਆਦਾਰੀ ਦੀ ਸ਼ਰਾਬ ਨਾਲ ਮਤਵਾਲਾ ਹੋਇਆ ਹੋਇਆ ਹੈ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਕਾਯਾਂ ਰੂਪੀ ਕਜਲੀ ਬਨ ਭਯਾ ਹੈ, ਤਿਸਮੇਂ ਮਨ ਰੂਪੀ ਹਾਥੀ ਹੰਕਾਰ ਰੂਪ (ਮਯ) ਮਦਰਾ ਕਰ ਮਸਤ ਹੂਆ ਹੂਆ ਹੈ॥
Prof. Sahib Singhਹੇ ਕਬੀਰ! (ਜੇ ਕੇਸੋ ਕੇਸੋ ਨਾਹ ਕੂਕੀਏ, ਜੇ ਪਰਮਾਤਮਾ ਦਾ ਸਿਮਰਨ ਨਾਹ ਕਰੀਏ ਤਾਂ ਅਨੇਕਾਂ ਵਿਕਾਰ ਪੈਦਾ ਹੋ ਜਾਣ ਕਰਕੇ) ਇਹ ਮਨੁੱਖਾ ਸਰੀਰ, ਮਾਨੋ, 'ਕਜਲੀ ਬਨੁ' ਬਣ ਜਾਂਦਾ ਹੈ ਜਿਸ ਵਿਚ ਮਨ-ਹਾਥੀ ਆਪਣੇ ਮਦ ਵਿਚ ਮੱਤਾ ਹੋਇਆ ਫਿਰਦਾ ਹੈ।

ਪਦ ਅਰਥ ਕਾਇਆ = ਸਰੀਰ। ਕਜਲੀ ਬਨੁ = ਰਿਖੀਕੇਸ਼ ਹਰਿਦੁਆਰ ਦੇ ਨਜ਼ਦੀਕ ਦੇ ਇਕ ਜੰਗਲ ਦਾ ਨਾਮ ਹੈ ਜਿਥੇ ਹਾਥੀ ਰਹਿੰਦੇ ਹਨ, ਸੰਘਣਾ ਜੰਗਲ (ਨੋਟ: ਜਦੋਂ ਮਨੁੱਖ ਪਰਮਾਤਮਾ ਦੀ ਯਾਦ ਭੁਲਾ ਬੈਠਦਾ ਹੈ ਤਾਂ ਇਸ ਦੇ ਸਾਰੇ ਗਿਆਨ-ਇੰਦ੍ਰੇ ਵਿਕਾਰਾਂ ਵਲ ਪਰਤ ਪੈਂਦੇ ਹਨ ਕਾਮਾਦਿਕ ਅਨੇਕਾਂ ਵਿਕਾਰ ਪਰਗਟ ਹੋ ਉਠਦੇ ਹਨ। ਅਜੇਹੇ ਸਰੀਰ ਨੂੰ ਇਕ ਜੰਗਲ ਸਮਝ ਲਵੋ ਜਿਸ ਵਿਚ ਅਨੇਕਾਂ ਵਿਕਾਰ, ਮਾਨੋ, ਸੰਘਣੇ ਰੁੱਖ ਹਨ)। ਭਇਆ = (ਜੇ 'ਕੇਸੋ ਕੇਸੋ' ਨਾਹ ਕੂਕੀਏ, ਤਾਂ ਇਹ ਸਰੀਰ ਵਿਕਾਰ ਰੁੱਖਾਂ ਨਾਲ ਭਰਿਆ ਹੋਇਆ ਇਕ ਜੰਗਲ) ਬਣ ਜਾਂਦਾ ਹੈ। ਕੁੰਚਰੁ = ਹਾਥੀ। ਮਯ ਮੰਤੁ = ਮਦ ਮੱਤ, ਆਪਣੇ ਮਦ ਵਿਚ ਮੱਤਾ ਹੋਇਆ।

SikhNet (Spanish)Kabir, el cuerpo es como un plantío de plátanos y la mente es un elefante intoxicado,

ਅੰਕਸੁ ਗੵਾਨੁ. ਰਤਨੁ ਹੈ; ਖੇਵਟੁ. ਬਿਰਲਾ ਸੰਤੁ ॥੨੨੪॥

ankas gayaan. ratan hai; khevatt. biralaa sant |224|

Sant Singh KhalsaThe jewel of spiritual wisdom is the prod, and the rare Saint is the rider. ||224||
Manmohan SinghThe jewel of Divine knowledge is the goad and some rare saint is the elephant-driver.
Manmohan Singh (Punjabi)ਬ੍ਰਹਮ ਵੀਚਾਰ ਦਾ ਜਵੇਹਰ ਕੁੰਡਾ ਹੈ ਅਤੇ ਕੋਈ ਟਾਵਾਂ ਟੱਲਾ ਸਾਧੂ ਮਹਾਵਤ ਹੈ।
Fareedkot Teekaਤਿਸ ਕੇ ਵਸ ਕਰਨੇ ਕੋ ਗਿਆਨ ਰੂਪੀ (ਅੰਕਸੁ) ਕੁੰਡਾ ਵੈਰਾਗ ਰੂਪੀ ਰਤਨ ਕਰ ਕੇ ਜਟਤ ਹੈ ਔਰ ਤਿਸ ਕੋ ਚਲਾਵਣੇ ਵਾਲਾ (ਖੇਵਟੁ) ਮਹਾਵਤ ਰੂਪ ਕੋਈ ਵਿਰਲਾ ਸੰਤ ਹੈ। ਬੇੜੀ ਚਲਾਵਨੇ ਵਾਲਾ ਮਲਾਹ ਹੋਤਾ ਹੈ, ਪਰੰਤੂ ਈਹਾਂ ਚਲਾਵਣੇ ਕੇ ਭਾਵ ਤੇ ਮਹਾਵਤ ਕੀਆ ਹੈ॥੨੨੪॥
Prof. Sahib Singhਇਸ ਹਾਥੀ ਨੂੰ ਕਾਬੂ ਵਿਚ ਰੱਖਣ ਲਈ ਗੁਰੂ ਦਾ ਸ੍ਰੇਸ਼ਟ ਗਿਆਨ ਹੀ ਕੁੰਡਾ ਬਣ ਸਕਦਾ ਹੈ, ਕੋਈ ਭਾਗਾਂ ਵਾਲਾ ਗੁਰਮੁਖਿ (ਇਸ ਗਿਆਨ-ਕੁੰਡੇ ਨੂੰ ਵਰਤ ਕੇ ਮਨ-ਹਾਥੀ ਨੂੰ) ਚਲਾਣ-ਜੋਗਾ ਹੁੰਦਾ ਹੈ ॥੨੨੪॥

ਪਦ ਅਰਥ ਅੰਕਸੁ = ਲੋਹੇ ਦਾ ਉਹ ਕੁੰਡਾ ਜਿਸ ਨਾਲ ਹਾਥੀ ਨੂੰ ਚਲਾਂਦੇ ਹਨ। ਰਤਨੁ = ਰਤਨ ਵਰਗਾ ਸ੍ਰੇਸ਼ਟ। ਖੇਵਟੁ = ਚਲਾਣ ਵਾਲਾ ॥੨੨੪॥

SikhNet (Spanish)la Joya de la Sabiduría Espiritual es el palo, y el Santo es Quien lo monta. (224)
Answers quote the Granth verbatim with Ang citations. AI commentary is not Gurbani and not a religious ruling.