ੴ

ਸਿੱਖਬਾਣੀ · SikhBani

ਕਬੀਰ ਰਾਮ ਰਤਨੁ ਮੁਖੁ ਕੋਥਰੀ ਪਾਰਖ ਆਗੈ ਖੋਲਿ ॥

kabeer raam ratan mukh kotharee paarakh aagai khol
Bhagat Kabir Ji ਭਗਤ ਕਬੀਰ ਜੀ · Salok Kabeer Jee · Ang 1376 · 2 lines
Translations

ਕਬੀਰ. ਰਾਮ ਰਤਨੁ ਮੁਖੁ ਕੋਥਰੀ; ਪਾਰਖ ਆਗੈ ਖੋਲਿ ॥

kabeer. raam ratan mukh kotharee; paarakh aagai khol |

Sant Singh KhalsaKabeer, the Lord's Name is the jewel, and the mouth is the purse; open this purse to the Appraiser.
Manmohan SinghKabir, Lord is the emerald and mouth its purse. Open thou the purse only before an assayer.
Manmohan Singh (Punjabi)ਕਬੀਰ, ਪ੍ਰਭੂ ਮਾਣਕ ਹੈ ਅਤੇ ਮੂੰਹ ਇਸ ਦਾ ਬਟੂਆ। ਤੂੰ ਬਟੂਏ ਨੂੰ ਕਿਸੇ ਪਰਖਣ ਵਾਲੇ ਅਗੇ ਹੀ ਖੋਲ੍ਹ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਰਾਮ ਨਾਮ ਰੂਪੀ ਰਤਨ ਜੋ ਮੁਖ ਰੂਪੀ (ਕੋਥਰੀ) ਗੁਥੀ ਮੇਂ ਹੈ, ਹੇ ਭਾਈ! ਤਿਸ ਕੋ ਪਰਖਣੇ ਵਾਲੇ ਆਗੇ ਖੋਲ੍ਹ, ਭਾਵ ਯੇਹ ਉਤਮ ਅਧਿਕਾਰੀ ਕੋ ਉਪਦੇਸ ਕਰ॥
Prof. Sahib Singhਹੇ ਕਬੀਰ! ਪਰਮਾਤਮਾ ਦਾ ਨਾਮ (ਦੁਨੀਆ ਵਿਚ) ਸਭ ਤੋਂ ਕੀਮਤੀ ਪਦਾਰਥ ਹੈ, (ਇਸ ਪਦਾਰਥ ਨੂੰ ਸਾਂਭ ਕੇ ਰੱਖਣ ਵਾਸਤੇ) ਆਪਣੇ ਮੂੰਹ ਨੂੰ ਗੁੱਥੀ ਬਣਾ ਤੇ ਇਸ ਰਤਨ ਦੀ ਕਦਰ-ਕੀਮਤ ਜਾਣਨ ਵਾਲੇ ਕਿਸੇ ਗੁਰਮੁਖਿ ਦੇ ਅੱਗੇ ਹੀ ਮੂੰਹ ਖੋਲ੍ਹਣਾ (ਭਾਵ, ਸਤਸੰਗ ਵਿਚ ਪ੍ਰਭੂ-ਨਾਮ ਦੀ ਸਿਫ਼ਤ-ਸਾਲਾਹ ਕਰ)।

ਪਦ ਅਰਥ ਕੋਥਰੀ = ਗੁੱਥੀ, ਬਟੂਆ। ਪਾਰਖ = ਪਰਖ ਕਰਨ ਵਾਲਾ, ਕਦਰ-ਕੀਮਤ ਜਾਨਣ ਵਾਲਾ।

SikhNet (Spanish)Kabir, el Nombre del Señor es la Joya, y los labios son la bolsa, ábresela al valuador,

ਕੋਈ ਆਇ ਮਿਲੈਗੋ ਗਾਹਕੀ; ਲੇਗੋ ਮਹਗੇ ਮੋਲਿ ॥੨੨੫॥

koee aae milaigo gaahakee; lego mahage mol |225|

Sant Singh KhalsaIf a buyer can be found, it will go for a high price. ||225||
Manmohan SinghIf any purchaser be found, he would take it, at a very high price.
Manmohan Singh (Punjabi)ਜੇਕਰ ਕੋਈ ਗਾਹਕ ਮਿਲ ਜਾਵੇ ਉਹ ਇਸ ਨੂੰ ਪਾਰੀ ਕੀਮਤ ਤੇ ਲੈ ਲਵੇਗਾ।
Fareedkot Teekaਕਿਉਂ ਕਿ ਜਬ ਕੋਈ ਜਗ੍ਯਾਸੀ ਰੂਪ ਗਾਹਿਕ ਆਇ ਮਿਲੈਗਾ ਤਬ ਓਹ ਮਹਿੰਗੇ ਮੋਲ ਸੇ ਇਸ ਨਾਮ ਰਤਨ ਕੋ ਲੇਵੈਗਾ, ਭਾਵ ਯੇਹ ਹੈ ਕਿ ਤਨ, ਮਨ, ਧਨ ਆਦੀ ਸ੍ਰਬੰਸ ਅਰਪਨ ਕਰੇਗਾ॥੨੨੫॥
Prof. Sahib Singhਜਦੋਂ ਨਾਮ-ਰਤਨ ਦੀ ਕਦਰ ਜਾਨਣ ਵਾਲਾ ਕੋਈ ਗਾਹਕ ਸਤਸੰਗ ਵਿਚ ਆ ਅੱਪੜਦਾ ਹੈ ਤਾਂ ਉਹ ਆਪਣਾ ਮਨ ਗੁਰੂ ਦੇ ਹਵਾਲੇ ਕਰ ਕੇ ਨਾਮ ਰਤਨ ਨੂੰ ਖ਼ਰੀਦਦਾ ਹੈ ॥੨੨੫॥

ਪਦ ਅਰਥ ਗਾਹਕੀ = ਨਾਮ ਰਤਨ ਨੂੰ ਖ਼ਰੀਦਣ ਵਾਲਾ। ਮਹਗੇ ਮੋਲਿ = ਤਕੜੀ ਕੀਮਤ ਦੇ ਕੇ (ਨੋਟ: ਇਸ ਕਾਇਆਂ-ਜੰਗਲ ਵਿਚ ਮਨ ਮਸਤੇ ਹੋਏ ਹਾਥੀ ਵਾਂਗ ਆਜ਼ਾਦ ਫਿਰਦਾ ਹੈ। ਕੀਹ ਪਸ਼ੂ = ਪੰਛੀ ਤੇ ਕੀਹ ਮਨੁੱਖ, ਆਪਣੀ ਆਜ਼ਾਦੀ ਹੱਥੋਂ ਦੇਣੀ ਹਰੇਕ ਵਾਸਤੇ ਸਭ ਤੋਂ ਵੱਡੀ ਕੁਰਬਾਨੀ ਹੈ; ਮਨ ਦੀ ਇਸ ਸੁਤੰਤ੍ਰਤਾ ਦੇ ਵੱਟੇ ਕੋਈ ਚੀਜ਼ ਮੁੱਲ ਲੈਣੀ ਮਹਿੰਗੀ ਤੋਂ ਮਹਿੰਗੀ ਕੀਮਤ ਦੇਣੀ ਹੈ), ਮਨ ਹਵਾਲੇ ਕਰ ਕੇ ॥੨੨੫॥

SikhNet (Spanish)si un comprador puede ser encontrado, su precio será muy elevado. (225)
Answers quote the Granth verbatim with Ang citations. AI commentary is not Gurbani and not a religious ruling.