ੴ

ਸਿੱਖਬਾਣੀ · SikhBani

ਪਾਰਬ੍ਰਹਮਿ ਫੁਰਮਾਇਆ ਮੀਹੁ ਵੁਠਾ ਸਹਜਿ ਸੁਭਾਇ ॥

paarabraham furamaaeaa meehu vutthaa sehaj subhaae
Guru Arjan Dev Ji ਗੁਰੂ ਅਰਜਨ ਦੇਵ ਜੀ · Raag Gauree · Ang 321 · 6 lines
Translations

ਸਲੋਕ ਮਃ ੫ ॥

salok mahalaa 5 |

Sant Singh KhalsaSalok, Fifth Mehl:
Manmohan SinghSlok 5th Guru.
Manmohan Singh (Punjabi)ਸਲੋਕ ਪੰਜਵੀਂ ਪਾਤਸ਼ਾਹੀ।
SikhNet (Spanish)Slok, Mejl Guru Aryan, Quinto Canal Divino.

ਪਾਰਬ੍ਰਹਮਿ ਫੁਰਮਾਇਆ; ਮੀਹੁ ਵੁਠਾ ਸਹਜਿ ਸੁਭਾਇ ॥

paarabraham furamaaeaa; meehu vutthaa sehaj subhaae |

Sant Singh KhalsaThe Supreme Lord God gave the Order, and the rain automatically began to fall.
Manmohan SinghThe Supreme Lord so willed and the rain began to fall spontaneously.
Manmohan Singh (Punjabi)ਸ਼੍ਰੋਮਣੀ ਸਾਹਿਬ ਦੀ ਐਸ ਤਰ੍ਹਾਂ ਰਜ਼ਾ ਹੋਈ ਅਤੇ ਬਾਰਸ਼ ਆਪਣੇ ਆਪ ਹੀ ਹੋਣ ਲੱਗ ਪਈ।
Fareedkot Teekaਜਬ ਪਾਰਬ੍ਰਹਮ ਕਾ ਹੁਕਮ ਹੂਆ, ਤਬ ਗੁਰੂ ਰੂਪ ਬਦਲ ਨੇ ਨਾਮ ਉਪਦੇਸ਼ ਕੀ ਵਰਖਾ ਕਰੀ, ਤਬੀ ਜਗ੍ਯਾਸੂ ਕਾ ਸ਼ਾਂਤਿ ਸੁਭਾਉ ਹੂਆ॥
Prof. Sahib Singhਜਦੋਂ ਪਰਮਾਤਮਾ ਨੇ ਹੁਕਮ ਦਿੱਤਾ ਤਾਂ (ਜਿਸ ਕਿਸੇ ਭਾਗਾਂ ਵਾਲੇ ਦੇ ਹਿਰਦੇ-ਰੂਪ ਧਰਤੀ ਤੇ) ਆਪਣੇ ਆਪ ਨਾਮ ਦੀ ਵਰਖਾ ਹੋਣ ਲੱਗ ਪਈ,

ਪਦ ਅਰਥ ਪਾਰਬ੍ਰਹਮਿ = ਪਰਮਾਤਮਾ ਨੇ। ਮੀਹੁ = ਨਾਮ ਦੀ ਵਰਖਾ। ਵੁਠਾ = ਵੱਸਿਆ, (ਮੀਂਹ) ਪਿਆ। ਸਹਜਿ ਸੁਭਾਇ = ਆਪਣੇ ਆਪ।

SikhNet (Spanish)El Señor así lo quiso, y mira, ha llovido espontáneamente.

ਅੰਨੁ ਧੰਨੁ ਬਹੁਤੁ ਉਪਜਿਆ; ਪ੍ਰਿਥਮੀ ਰਜੀ ਤਿਪਤਿ ਅਘਾਇ ॥

an dhan bahut upajiaa; prithamee rajee tipat aghaae |

Sant Singh KhalsaGrain and wealth were produced in abundance; the earth was totally satisfied and satiated.
Manmohan SinghAbundant grain and wealth were produced and the earth was thoroughly sated and satiated.
Manmohan Singh (Punjabi)ਘਣੇਰਾ ਦਾਣਾ ਤੇ ਦੌਲਤ ਪੈਦਾ ਹੋਏ ਅਤੇ ਧਰਤੀ ਚੰਗੀ ਤਰ੍ਹਾਂ ਧ੍ਰਾਪ ਅਤੇ ਸੰਤੁਸ਼ਟ ਹੋ ਗਈ।
Fareedkot Teekaਨਾਮ ਧਨ ਔਰ ਦੈਵੀ ਗੁਣ ਰੂਪੀ ਅੰਨ ਬਹੁਤ ਅਨੰਦ ਕੇ ਦੇਣੇ ਵਾਲਾ ਉਤਪਤ ਹੂਆ ਔਰ ਤੀਨੋਂ ਲੋਕ ਕੇ ਸੁਖੋਂ ਸੇ ਪ੍ਰਿਥਵੀ ਰੂਪ ਬੁਧੀ ਤ੍ਰਿਪਤਿ ਹੋਈ ਹੈ॥
Prof. Sahib Singhਉਸ (ਹਿਰਦੇ-ਧਰਤੀ) ਵਿਚ (ਪ੍ਰਭੂ ਦੀ ਸਿਫ਼ਤਿ-ਸਾਲਾਹ ਦਾ) ਅੰਨ ਬਹੁਤ ਪੈਦਾ ਹੋ ਜਾਂਦਾ ਹੈ, (ਉਸ ਦਾ ਹਿਰਦਾ ਚੰਗੀ ਤਰ੍ਹਾਂ ਸੰਤੋਖ ਵਾਲਾ ਹੋ ਜਾਂਦਾ ਹੈ)।

ਪਦ ਅਰਥ ਪ੍ਰਿਥਮੀ = ਹਿਰਦਾ-ਰੂਪ ਧਰਤੀ। ਅੰਨੁ ਧੰਨੁ = (ਜਿਵੇਂ ਸਰੀਰ ਦਾ ਆਸਰਾ ਅੰਨ ਹੈ, ਤਿਵੇਂ ਹਿਰਦੇ ਦੇ ਆਸਰੇ ਲਈ) ਸਿਫ਼ਤਿ-ਸਾਲਾਹ ਰੂਪ ਅੰਨ। ਤਿਪਤਿ ਆਘਾਇ ਰਜੀ = ਚੰਗੀ ਤਰ੍ਹਾਂ ਰੱਜ ਗਈ।

SikhNet (Spanish)Se dio el grano en abundancia, y la tierra también fue saciada.

ਸਦਾ ਸਦਾ ਗੁਣ ਉਚਰੈ; ਦੁਖੁ ਦਾਲਦੁ ਗਇਆ ਬਿਲਾਇ ॥

sadaa sadaa gun ucharai; dukh daalad geaa bilaae |

Sant Singh KhalsaForever and ever, chant the Glorious Praises of the Lord, and pain and poverty shall run away.
Manmohan SinghEver and ever the saint utters Lord's Praise and his pain and poverty have fled away.
Manmohan Singh (Punjabi)ਸਾਧੂ, ਹਮੇਸ਼ਾਂ, ਹਮੇਸ਼ਾਂ ਹੀ ਸੁਆਮੀ ਦਾ ਜੱਸ ਉਚਾਰਦਾ ਹੈ, ਅਤੇ ਉਸ ਦੇ ਕਸ਼ਟ ਤੇ ਗਰੀਬੀ ਦੂਰ ਦੌੜ ਗਏ ਹਨ।
Fareedkot Teekaਵਹੁ ਜਗ੍ਯਾਸੂ ਸਦਾ ਸਦਾ ਗੁਣੋਂ ਕੋ ਉਚਾਰਤਾ ਹੈ ਔਰ ਦਾਰਿਦ੍ਰ ਪੁਨਾ ਦੁਖ (ਬਿਲਾਇ) ਚਲਾ ਗਿਆ॥
Prof. Sahib Singhਉਹ ਮਨੁੱਖ ਸਦਾ ਹੀ ਪਰਮਾਤਮਾ ਦੇ ਗੁਣ ਗਾਉਂਦਾ ਹੈ, ਉਸ ਦਾ ਦੁੱਖ-ਦਲਿੱਦ੍ਰ ਦੂਰ ਹੋ ਜਾਂਦਾ ਹੈ।

ਪਦ ਅਰਥ ਦਾਲਦੁ = ਦਲਿੱਦ੍ਰ। ਬਿਲਾਇ ਗਇਆ = ਦੂਰ ਹੋ ਜਾਂਦਾ ਹੈ।

SikhNet (Spanish)El buscador canta las Alabanzas del Señor, porque la pobreza y las aflicciones de los hombres han terminado.

ਪੂਰਬਿ ਲਿਖਿਆ ਪਾਇਆ; ਮਿਲਿਆ ਤਿਸੈ ਰਜਾਇ ॥

poorab likhiaa paaeaa; miliaa tisai rajaae |

Sant Singh KhalsaPeople obtain that which they are pre-ordained to receive, according to the Will of the Lord.
Manmohan SinghThe mortal obtains what is preordained for Him. He receives according to His will.
Manmohan Singh (Punjabi)ਪ੍ਰਾਣੀ ਉਹ ਕੁਛ ਪਾਉਂਦਾ ਹੈ, ਜੋ ਉਸ ਲਈ ਮੁੱਢ ਤੋਂ ਲਿਖਿਆ ਹੋਇਆ ਹੈ। ਉਸ ਦੇ ਭਾਣੇ ਅਨੁਸਾਰ ਉਹ ਹਾਸਲ ਕਰਦਾ ਹੈ।
Fareedkot Teekaਜਿਸ ਕੇ ਮਸਤਕ ਮੇਂ ਬਿਧਾਤਾ ਨੇ ਪੂਰਬ ਜਨਮ ਕਾ ਸੁਭ ਕਰਮ ਲਿਖ ਪਾਇਆ ਹੈ, ਸੋ ਪੁਰਸ ਤਿਸ (ਰਜਾਇ) ਰਜਾਈ ਹਰੀ ਬੀਚ (ਮਿਲਿਆ) ਅਭੇਦ ਹੂਆ ਹੈ॥
Prof. Sahib Singhਪਰ ਇਹ 'ਨਾਮ' ਰੂਪ ਅੰਨ ਪੂਰਬਲੇ ਲਿਖੇ ਭਾਗਾਂ ਅਨੁਸਾਰ ਪਾਈਦਾ ਹੈ ਤੇ ਮਿਲਦਾ ਹੈ ਪਰਮਾਤਮਾ ਦੀ ਰਜ਼ਾ ਅਨੁਸਾਰ।

ਪਦ ਅਰਥ ਪੂਰਬਿ = ਮੁੱਢ ਤੋਂ। ਤਿਸੈ ਰਜਾਏ = ਉਸ (ਪ੍ਰਭੂ) ਦੀ ਰਜ਼ਾ ਅਨੁਸਾਰ।

SikhNet (Spanish)Tal es el Decreto Eterno del Señor; es sólo por Su Voluntad que logramos lo que logramos.

ਪਰਮੇਸਰਿ ਜੀਵਾਲਿਆ; ਨਾਨਕ ਤਿਸੈ ਧਿਆਇ ॥੧॥

paramesar jeevaaliaa; naanak tisai dhiaae |1|

Sant Singh KhalsaThe Transcendent Lord keeps you alive; O Nanak, meditate on Him. ||1||
Manmohan SinghMeditate thou on Him the Lord, O Nanak who keeps thee alive.
Manmohan Singh (Punjabi)ਤੂੰ ਉਸ ਸੁਆਮੀ ਦਾ ਸਿਮਰਨ ਕਰ, ਹੇ ਨਾਨਕ! ਜਿਸ ਨੇ ਤੈਨੂੰ ਜੀਉਂਦੇ ਜਾਗਦੇ ਰਖਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਵਾਹਿਗੁਰੂ ਨੇ ਜੀਵਾਲਿਆ ਤਿਸੀ ਕਾ ਧਿਆਨ ਕਰਤਾ ਹੈ ਵਾ ਤੂੰ ਕਰ॥☬ਪ੍ਰਸ਼ਨ: ਸਿਮਰਨ ਕਿਸ ਕਾ ਕਰਨਾ ਚਾਹੀਏ?☬ਉੱਤਰ:
Prof. Sahib Singh(ਮਾਇਆ ਵਿਚ ਮੋਏ ਹੋਏ ਜਿਸ ਕਿਸੇ ਨੂੰ) ਜਿੰਦ ਪਾਈ ਹੈ ਪਰਮੇਸ਼ਰ ਨੇ ਹੀ (ਪਾਈ ਹੈ), ਹੇ ਨਾਨਕ! ਉਸ ਪ੍ਰਭੂ ਨੂੰ ਸਿਮਰ ॥੧॥
SikhNet (Spanish)Contempla a tu Señor, oh, dice Nanak, Quien te sostiene por Su Gracia.(1)
Answers quote the Granth verbatim with Ang citations. AI commentary is not Gurbani and not a religious ruling.