ਪਉੜੀ ॥
paurree |
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri
ਲਾਹਾ ਜਗ ਮਹਿ ਸੇ ਖਟਹਿ; ਜਿਨ ਹਰਿ ਧਨੁ ਰਾਸਿ ॥
laahaa jag meh se khatteh; jin har dhan raas |
Sant Singh KhalsaThey alone earn profit in this world, who have the wealth of the Lord's Name.
Manmohan SinghThey alone earn profit in the world who have the capital of the wealth of God's Name.
Manmohan Singh (Punjabi)ਕੇਵਲ ਓਹੀ ਸੰਸਾਰ ਅੰਦਰ ਨਫ਼ਾ ਕਮਾਉਂਦੇ ਹਨ, ਜਿਨ੍ਹਾਂ ਦੇ ਪੱਲੇ ਵਾਹਿਗੁਰੂ ਦੇ ਨਾਮ ਦੀ ਦੌਲਤ ਦੀ ਪੂੰਜੀ ਹੈ।
Fareedkot Teekaਜਿਨੋਂ ਕੇ ਪਾਸ ਹਰੀ ਨਾਮ ਧਨ ਕੀ (ਰਾਸਿ) ਪੂੰਜੀ ਹੈ, ਸੋ ਪੁਰਸ਼ ਜਗਤ ਮੇਂ ਲਾਹਾ ਖਟਤੇ ਹੈਂ॥
Prof. Sahib Singhਜਗਤ ਵਿਚ ਉਹੀ (ਮਨੁੱਖ-ਵਣਜਾਰੇ) ਲਾਭ ਖੱਟਦੇ ਹਨ ਜਿਨ੍ਹਾਂ ਪਾਸ ਪਰਮਾਤਮਾ ਦਾ ਨਾਮ-ਰੂਪ ਧਨ ਹੈ, ਪੂੰਜੀ ਹੈ।
ਪਦ ਅਰਥ ਲਾਹਾ = ਨਫ਼ਾ, ਲਾਭ। ਸੇ = ਉਹ ਬੰਦੇ। ਰਾਸਿ = ਪੂੰਜੀ।
SikhNet (Spanish)Solamente los que tratan con el Naam, el Nombre del Señor logran la Verdadera Ganancia.
ਦੁਤੀਆ ਭਾਉ. ਨ ਜਾਣਨੀ; ਸਚੇ ਦੀ ਆਸ ॥
duteea bhaau. na jaananee; sache dee aas |
Sant Singh KhalsaThey do not know the love of duality; they place their hopes in the True Lord.
Manmohan SinghThey know not another's love and place their hope in only the True Lord.
Manmohan Singh (Punjabi)ਉਹ ਹੋਰਸੁ ਦੀ ਪ੍ਰੀਤ ਨੂੰ ਜਾਣਦੇ ਹੀ ਨਹੀਂ ਅਤੇ ਕੇਵਲ ਸੱਚੇ ਸੁਆਮੀ ਵਿੱਚ ਹੀ ਉਮੀਦ ਰੱਖਦੇ ਹਨ।
Fareedkot Teekaਦ੍ਵੈਤ ਭਾਵ ਕੋ ਜਾਣਤੇ ਭੀ ਨਹੀਂ, ਏਕ ਸਚੇ ਕੀ ਆਸ ਰਖਤੇ ਹੈਂ॥
Prof. Sahib Singhਉਹ (ਪਰਮਾਤਮਾ ਤੋਂ ਬਿਨਾ) ਕਿਸੇ ਹੋਰ ਨਾਲ ਮੋਹ ਕਰਨਾ ਨਹੀਂ ਜਾਣਦੇ, ਉਹਨਾਂ ਨੂੰ ਇੱਕ ਪਰਮਾਤਮਾ ਦੀ ਹੀ ਆਸ ਹੁੰਦੀ ਹੈ।
ਪਦ ਅਰਥ ਦੁਤੀਆ = {ਸੰ: ਦ੍ਵਿਤੀਯ} ਦੂਜਾ, ਕਿਸੇ ਹੋਰ ਦਾ। ਭਾਉ = ਪਿਆਰ।
SikhNet (Spanish)Ellos no conocen a ningún otro, y se apoyan solamente en el Uno Verdadero.
ਨਿਹਚਲੁ ਏਕੁ ਸਰੇਵਿਆ; ਹੋਰੁ ਸਭ ਵਿਣਾਸੁ ॥
nihachal ek sareviaa; hor sabh vinaas |
Sant Singh KhalsaThey serve the One Eternal Lord, and give up everything else.
Manmohan SinghStilling all other desires they serve the Eternal Lord alone.
Manmohan Singh (Punjabi)ਹੋਰ ਸਾਰੀਆਂ ਖਾਹਿਸ਼ਾਂ ਨਵਿਰਤ ਕਰਕੇ, ਉਹ ਕੇਵਲ ਸਦੀਵੀ ਸਥਿਰ ਸੁਆਮੀ ਦੀ ਸੇਵਾ ਕਰਦੇ ਹਨ।
Fareedkot Teekaਔਰ ਸੂੰਪਰਨ ਪ੍ਰਪੰਚ ਕੋ ਨਾਸ ਰੂਪ ਜਾਨ ਕਰ ਏਕ ਨਿਹਚਲ ਵਾਹਗੁਰੂ ਕੋ ਸੇਵਨ ਕੀਆ ਹੈ॥
Prof. Sahib Singhਉਹਨਾਂ ਨੇ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਨੂੰ ਹੀ ਸਿਮਰਿਆ ਹੈ (ਕਿਉਂਕਿ) ਹੋਰ ਸਾਰਾ ਜਗਤ (ਉਹਨਾਂ) ਨੂੰ ਨਾਸਵੰਤ (ਦਿੱਸਦਾ) ਹੈ।
ਪਦ ਅਰਥ ਸਰੇਵਿਆ = ਸਿਮਰਿਆ।
SikhNet (Spanish)Sirven a su Señor Eterno, aquietando todos los otros deseos.
ਪਾਰਬ੍ਰਹਮੁ ਜਿਸੁ ਵਿਸਰੈ; ਤਿਸੁ ਬਿਰਥਾ ਸਾਸੁ ॥
paarabraham jis visarai; tis birathaa saas |
Sant Singh KhalsaOne who forgets the Supreme Lord God - useless is his breath.
Manmohan SinghUseless is the breath of him, who forgets the Lofty Lord.
Manmohan Singh (Punjabi)ਬੇਫ਼ਾਇਦਾ ਹੈ ਉਸ ਦਾ ਸੁਆਸ, ਜੋ ਉਚੇ ਸੁਆਮੀ ਨੂੰ ਭੁਲਾਉਂਦਾ ਹੈ।
Fareedkot Teekaਕਿਉਂਕਿ ਤਿਨੋਂ ਨੇ ਐਸਾ ਜਾਣਿਆ ਹੈ ਕਿ ਜਿਸ ਕੋ ਪਾਰਬ੍ਰਹਮ ਵਿਸਰ ਜਾਵੇ ਤਿਸ ਕਾ ਸ੍ਵਾਸ ਬਿਅਰਥ ਹੈ॥
Prof. Sahib Singhਜਿਸ ਮਨੁੱਖ ਨੂੰ ਪਰਮਾਤਮਾ ਭੁੱਲ ਜਾਂਦਾ ਹੈ ਉਸ ਦਾ (ਹਰੇਕ) ਸੁਆਸ ਵਿਅਰਥ ਜਾਂਦਾ ਹੈ।
ਪਦ ਅਰਥ ਸਾਸੁ = ਸੁਆਸ, ਸਾਹ।
SikhNet (Spanish)Aquél que abandona a su Dios, vana y sin fruto es su vida.
ਕੰਠਿ ਲਾਇ ਜਨ ਰਖਿਆ; ਨਾਨਕ ਬਲਿ ਜਾਸੁ ॥੧੫॥
kantth laae jan rakhiaa; naanak bal jaas |15|
Sant Singh KhalsaGod draws His humble servant close in His loving embrace and protects him - Nanak is a sacrifice to Him. ||15||
Manmohan SinghNanak is devoted unto Him who hugging to His breast saves His slave.
Manmohan Singh (Punjabi)ਨਾਨਕ ਉਸ ਤੋਂ ਸਦਕੇ ਜਾਂਦਾ ਹੈ ਜੋ ਆਪਣੇ ਗੋਲੇ ਨੂੰ ਆਪਣੀ ਛਾਤੀ ਨਾਲ ਲਾ ਕੇ ਬਚਾਉਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਵਾਹਗੁਰੂ ਕੰਠ ਲਾਇ ਕਰ ਭਗਤ ਜਨੋਂ ਕੀ ਰਖ੍ਯਾ ਕਰਨੇ ਵਾਲਾ ਹੈ ਮੈਂ ਤਿਸ ਕੇ ਬਲਿਹਾਰੇ ਜਾਤਾ ਹੂੰ॥੧੫॥
Prof. Sahib Singhਪਰਮਾਤਮਾ ਨੇ ਆਪਣੇ ਸੇਵਕਾਂ ਨੂੰ ("ਦੁਤੀਆ ਭਾਵ" ਵਲੋਂ) ਆਪ ਆਪਣੇ ਗਲ ਨਾਲ ਲਾ ਕੇ ਬਚਾਇਆ ਹੈ। ਹੇ ਨਾਨਕ! ਮੈਂ ਉਸ ਪ੍ਰਭੂ ਤੋਂ ਸਦਕੇ ਜਾਂਦਾ ਹਾਂ ॥੧੫॥
ਪਦ ਅਰਥ ਕੰਠਿ = ਗਲ ਨਾਲ। ਜਨ = ਜਨਾਂ ਨੂੰ, ਸੇਵਕਾਂ ਨੂੰ। ਬਲਿ ਜਾਸੁ = ਸਦਕੇ ਹੁੰਦਾ ਹਾਂ ॥੧੫॥
SikhNet (Spanish)Nanak ofrece su ser en sacrificio a aquél que el Bienamado ha tomado en Su Abrazo. (15)