ੴ

ਸਿੱਖਬਾਣੀ · SikhBani

ਧਨੁ ਸੁ ਵੇਲਾ ਜਿਤੁ ਦਰਸਨੁ ਕਰਣਾ ॥

dhan su velaa jit darasan karanaa
Guru Arjan Dev Ji ਗੁਰੂ ਅਰਜਨ ਦੇਵ ਜੀ · Raag Vadhans · Ang 562 · 11 lines
Translations

ਵਡਹੰਸੁ ਮਹਲਾ ੫ ॥

vaddahans mahalaa 5 |

Sant Singh KhalsaWadahans, Fifth Mehl:
Manmohan SinghWadhans 5th Guru.
Manmohan Singh (Punjabi)ਵਡਹੰਸ ਪੰਜਵੀਂ ਪਾਤਿਸ਼ਾਹੀ।
SikhNet (Spanish)Wadajans, Mejl Guru Aryan, Quinto Canal Divino.

ਧਨੁ ਸੁ ਵੇਲਾ; ਜਿਤੁ ਦਰਸਨੁ ਕਰਣਾ ॥

dhan su velaa; jit darasan karanaa |

Sant Singh KhalsaBlessed is that time, when the Blessed Vision of His Darshan is given;
Manmohan SinghAuspicious is the time, when I see my Satguru.
Manmohan Singh (Punjabi)ਮੁਬਾਰਕ ਹੈ ਉਹ ਸਮਾਂ ਜਦ ਮੈਂ ਆਪਣੇ ਸਤਿਗੁਰਾਂ ਨੂੰ ਦੇਖਦਾ ਹਾਂ।
Fareedkot Teekaਵਹੁ ਸਮਾਂ ਧੰਨ ਹੋਗਾ ਜਿਸ ਮੇਂ ਮੈਨੇ ਆਪ ਕਾ ਦਰਸਨ ਕਰਣਾ ਹੋਗਾ॥
Prof. Sahib Singhਉਹ ਸਮਾ ਭਾਗਾਂ ਵਾਲਾ ਹੁੰਦਾ ਹੈ ਜਿਸ ਵੇਲੇ ਪ੍ਰਭੂ ਦਾ ਦਰਸਨ ਕਰੀਦਾ ਹੈ।

ਪਦ ਅਰਥ ਧਨੁ = ਭਾਗਾਂ ਵਾਲਾ। ਸੁ = ਉਹ। ਜਿਤੁ = ਜਿਸ (ਵੇਲੇ) ਵਿਚ।

SikhNet (Spanish)Bendito es el momento en que veo a mi Señor;

ਹਉ ਬਲਿਹਾਰੀ; ਸਤਿਗੁਰ ਚਰਣਾ ॥੧॥

hau balihaaree; satigur charanaa |1|

Sant Singh KhalsaI am a sacrifice to the feet of the True Guru. ||1||
Manmohan SinghI am a sacrifice unto the feet of the True Guru.
Manmohan Singh (Punjabi)ਮੈਂ ਸੱਚੇ ਗੁਰਾਂ ਦੇ ਚਰਣਾ ਤੋਂ ਕੁਰਬਾਨ ਜਾਂਦਾ ਹਾਂ।
Fareedkot Teekaਤਿਨ ਸਤਗੁਰੋਂ ਕੇ ਚਰਣੋਂ ਪਰ ਮੈਂ ਬਲਿਹਾਰੇ ਜਾਤਾ ਹੂੰ॥੧॥
Prof. Sahib Singh(ਜਿਸ ਗੁਰੂ ਦੀ ਕਿਰਪਾ ਨਾਲ ਪ੍ਰਭੂ ਦਾ ਦਰਸਨ ਹੁੰਦਾ ਹੈ) ਮੈਂ ਉਸ ਗੁਰੂ ਦੇ ਚਰਨਾਂ ਤੋਂ ਸਦਕੇ ਜਾਂਦਾ ਹਾਂ ॥੧॥

ਪਦ ਅਰਥ ਹਉ = ਮੈਂ ॥੧॥

SikhNet (Spanish)sí, me postro en Reverencia a los Pies del Verdadero Guru. (1)

ਜੀਅ ਕੇ ਦਾਤੇ; ਪ੍ਰੀਤਮ ਪ੍ਰਭ ਮੇਰੇ ॥

jeea ke daate; preetam prabh mere |

Sant Singh KhalsaYou are the Giver of souls, O my Beloved God.
Manmohan SinghO my Beloved Lord, Thou art the Giver of life unto me.
Manmohan Singh (Punjabi)ਹੇ ਮੈਡੇ ਪਿਆਰੇ ਸਾਹਿਬ! ਤੂੰ ਮੈਨੂੰ ਜਿੰਦ-ਜਾਨ ਦੇਣ ਵਾਲਾ ਹੈ।
Fareedkot Teekaਹੇ ਮੇਰੇ ਪ੍ਰੀਤਮ! ਜੀਵੋਂ ਕੇ ਦਾਤੇ॥
Prof. Sahib Singhਹੇ ਜਿੰਦ ਦੇਣ ਵਾਲੇ ਪ੍ਰਭੂ! ਹੇ ਮੇਰੇ ਪ੍ਰੀਤਮ ਪ੍ਰਭੂ!

ਪਦ ਅਰਥ ਜੀਅ ਕੇ ਦਾਤੇ = ਹੇ ਜਿੰਦ ਦੇਣ ਵਾਲੇ! ਪ੍ਰਭ = ਹੇ ਪ੍ਰਭੂ!

SikhNet (Spanish)Oh Dador del Alma, Señor Maravilloso, mi Amor,

ਮਨੁ ਜੀਵੈ; ਪ੍ਰਭ ਨਾਮੁ ਚਿਤੇਰੇ ॥੧॥ ਰਹਾਉ ॥

man jeevai; prabh naam chitere |1| rahaau |

Sant Singh KhalsaMy soul lives by reflecting upon the Name of God. ||1||Pause||
Manmohan SinghMy soul is sustained by reflecting over the Name of the Lord. Pause.
Manmohan Singh (Punjabi)ਮੇਰੀ ਜਿੰਦੜੀ ਸੁਆਮੀ ਦੇ ਨਾਮ ਦਾ ਸਿਮਰਨ ਕਰਨ ਦੁਆਰਾ ਜੀਉਂਦੀ ਹੈ। ਠਹਿਰਾਉ।
Fareedkot Teekaਪ੍ਰਭ ਆਪ ਕਾ ਨਾਮ ਚਿੰਤਨ ਕਰ ਕੇ ਮੇਰਾ ਮਨ ਜੀਵਤਾ ਹੈ॥੧॥ ਰਹਾਉ ॥
Prof. Sahib Singhਤੇਰਾ ਨਾਮ ਚੇਤੇ ਕਰ ਕਰ ਕੇ ਮੇਰਾ ਮਨ ਆਤਮਕ ਜੀਵਨ ਹਾਸਲ ਕਰ ਲੈਂਦਾ ਹੈ ॥੧॥ ਰਹਾਉ ॥

ਪਦ ਅਰਥ ਜੀਵੈ = ਆਤਮਕ ਜੀਵਨ ਪ੍ਰਾਪਤ ਕਰ ਲੈਂਦਾ ਹੈ। ਚਿਤੇਰੇ = ਚੇਤੇ ਕਰ ਕੇ ॥੧॥ ਰਹਾਉ ॥

SikhNet (Spanish)mi mente se activa contemplando Tu Nombre. (1‑Pausa)

ਸਚੁ ਮੰਤ੍ਰੁ ਤੁਮਾਰਾ; ਅੰਮ੍ਰਿਤ ਬਾਣੀ ॥

sach mantru tumaaraa; amrit baanee |

Sant Singh KhalsaTrue is Your Mantra, Ambrosial is the Bani of Your Word.
Manmohan SinghTrue is thy instruction and ambrosial thine hymns.
Manmohan Singh (Punjabi)ਸੱਚੀ ਹੈ ਤੇਰੀ ਸਿੱਖਿਆ ਅਤੇ ਸੁਧਾ-ਸਰੂਪ ਹੈ ਤੇਰੀ ਗੁਰਬਾਣੀ।
Fareedkot Teekaਆਪ ਕਾ ਮੰਤ੍ਰ ਰਾਮ ਨਾਮ ਸਚਾ ਹੈ ਅਰ ਆਪ ਕੀ ਬੇਦ ਬਾਣੀ ਅੰਮ੍ਰਿਤ ਰੂਪ ਹੈ॥
Prof. Sahib Singh(ਹੇ ਪ੍ਰਭੂ!) ਤੇਰਾ ਨਾਮ-ਮੰਤ੍ਰ ਸਦਾ ਕਾਇਮ ਰਹਿਣ ਵਾਲਾ ਹੈ, ਤੇਰੀ ਸਿਫ਼ਤ-ਸਾਲਾਹ ਦੀ ਬਾਣੀ ਆਤਮਕ ਜੀਵਨ ਦੇਣ ਵਾਲੀ ਹੈ।

ਪਦ ਅਰਥ ਸਚੁ = ਸਦਾ ਕਾਇਮ ਰਹਿਣ ਵਾਲਾ। ਮੰਤ੍ਰੁ = ਉਪਦੇਸ਼। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲੀ।

SikhNet (Spanish)Tu Mantra es Verdad, Néctar dulce es el Shabd de Tu Palabra.

ਸੀਤਲ ਪੁਰਖ; ਦ੍ਰਿਸਟਿ ਸੁਜਾਣੀ ॥੨॥

seetal purakh; drisatt sujaanee |2|

Sant Singh KhalsaCooling and soothing is Your Presence, all-knowing is Your gaze. ||2||
Manmohan SinghTranquilising is the sight of Thy person and omniscient Thy eye.
Manmohan Singh (Punjabi)ਠੰਡ ਪਾਉਣ ਵਾਲਾ ਹੈ ਤੇਰਾ ਦੀਦਾਰ ਅਤੇ ਸਰਵੱਗ ਤੇਰੀ ਨਜ਼ਰ।
Fareedkot Teekaਹੇ ਸੁਜਾਨ ਪੁਰਖ! ਆਪ ਕੀ ਦ੍ਰਿਸ਼ਟਿ ਸੀਤਲ ਹੈ॥੨॥
Prof. Sahib Singhਹੇ ਸ਼ਾਂਤੀ ਦੇ ਪੁੰਜ ਅਕਾਲ ਪੁਰਖ! ਤੇਰੀ ਨਿਗਾਹ ਚੰਗੀ ਪਰਖ ਵਾਲੀ ਹੈ ॥੨॥

ਪਦ ਅਰਥ ਸੀਤਲ = ਸ਼ਾਂਤ। ਸੁਜਾਣੀ = ਚੰਗੀ ਪਰਖ ਵਾਲੀ। ਦ੍ਰਿਸਟਿ = ਨਜ਼ਰ ॥੨॥

SikhNet (Spanish)Dadora de comodidades es Tu Persona; Tu Mirada todo lo ve. (2)

ਸਚੁ ਹੁਕਮੁ ਤੁਮਾਰਾ; ਤਖਤਿ ਨਿਵਾਸੀ ॥

sach hukam tumaaraa; takhat nivaasee |

Sant Singh KhalsaTrue is Your Command; You sit upon the eternal throne.
Manmohan SinghTrue is Thy command and Thou sittest on the Eternal Throne.
Manmohan Singh (Punjabi)ਸੱਚਾ ਹੈ ਤੇਰਾ ਫੁਰਮਾਨ ਅਤੇ ਤੂੰ ਸਾਹਿਬ ਦੇ ਸਦੀਵ ਰਾਜ-ਸਿੰਘਾਸਣ ਤੇ ਬੈਠਦਾ ਹੈਂ।
Fareedkot Teekaਹੇ ਸਚੇ ਤਖਤ ਕੇ ਬੈਠਨੇਹਾਰੇ! ਤੇਰਾ ਹੁਕਮ ਸਚਾ ਹੈ॥
Prof. Sahib Singh(ਹੇ ਪ੍ਰਭੂ!) ਤੇਰਾ ਹੁਕਮ ਸਦਾ-ਥਿਰ ਰਹਿਣ ਵਾਲਾ ਹੈ, ਤੂੰ (ਸਦਾ) ਤਖ਼ਤ ਉਤੇ ਨਿਵਾਸ ਰੱਖਣ ਵਾਲਾ ਹੈਂ (ਭਾਵ, ਤੂੰ ਸਦਾ ਲਈ ਸਭ ਦਾ ਹਾਕਮ ਹੈਂ)।

ਪਦ ਅਰਥ ਤਖਤਿ = ਤਖ਼ਤ ਉਤੇ। ਨਿਵਾਸੀ = ਨਿਵਾਸ ਕਰਨ ਵਾਲਾ।

SikhNet (Spanish)Verdad es Tu Comando; Tú, Quien Te posas en Tu Trono Eterno,

ਆਇ ਨ ਜਾਵੈ; ਮੇਰਾ ਪ੍ਰਭੁ ਅਬਿਨਾਸੀ ॥੩॥

aae na jaavai; meraa prabh abinaasee |3|

Sant Singh KhalsaMy eternal God does not come or go. ||3||
Manmohan SinghMy Eternal Lord comest and goest not.
Manmohan Singh (Punjabi)ਮੈਡਾ ਅਮਰ ਸੁਆਮੀ ਆਉਂਦਾ ਤੇ ਜਾਂਦਾ ਨਹੀਂ।
Fareedkot Teekaਮੇਰਾ ਸੁਆਮੀ ਜੋ ਤੂੰ ਅਬਿਨਾਸੀ ਹੈਂ, ਸੋ ਆਉਤਾ ਜਾਤਾ ਨਹੀਂ ਹੈ॥੩॥
Prof. Sahib Singhਮੇਰਾ ਪ੍ਰਭੂ ਕਦੇ ਨਾਸ ਹੋਣ ਵਾਲਾ ਨਹੀਂ, ਉਹ ਕਦੇ ਜੰਮਦਾ ਜਾਂ ਮਰਦਾ ਨਹੀਂ ॥੩॥

ਪਦ ਅਰਥ ਅਬਿਨਾਸੀ = ਨਾਸ-ਰਹਿਤ ॥੩॥

SikhNet (Spanish)eres mi Señor Eterno y ni vas ni vienes, sino siempre Estás. (3)

ਤੁਮ ਮਿਹਰਵਾਨ; ਦਾਸ ਹਮ ਦੀਨਾ ॥

tum miharavaan; daas ham deenaa |

Sant Singh KhalsaYou are the Merciful Master; I am Your humble servant.
Manmohan SinghThou art the merciful Master and I am a meek attendant of Thine.
Manmohan Singh (Punjabi)ਤੂੰ ਦਇਆਵਾਨ ਮਾਲਕ ਹੈਂ ਅਤੇ ਮੈਂ ਤੇਰਾ ਮਸਕੀਨ ਸੇਵਕ ਹਾਂ।
Fareedkot Teekaਹਮ ਜੀਵ ਦੀਨ ਆਪ ਕੇ ਦਾਸ ਹੈਂ, ਤੁਮ ਕਿਰਪਾਲ ਹੋ॥
Prof. Sahib Singhਅਸੀਂ ਜੀਵ ਤੇਰੇ ਨਿਮਾਣੇ ਸੇਵਕ ਹਾਂ, ਤੂੰ ਸਾਡੇ ਉਤੇ ਦਇਆ ਕਰਨ ਵਾਲਾ ਹੈਂ।

ਪਦ ਅਰਥ ਹਮ = ਅਸੀ। ਦੀਨਾ = ਨਿਮਾਣੇ।

SikhNet (Spanish)Eres mi Dios Benévolo, y yo, Tu humilde Sirviente.

ਨਾਨਕ ਸਾਹਿਬੁ ਭਰਪੁਰਿ ਲੀਣਾ ॥੪॥੨॥

naanak saahib bharapur leenaa |4|2|

Sant Singh KhalsaO Nanak, the Lord and Master is totally permeating and pervading everywhere. ||4||2||
Manmohan SinghNanak, the Lord is totally pervading everywhere.
Manmohan Singh (Punjabi)ਨਾਨਕ, ਪ੍ਰਭੂ ਹਰ ਥਾਂ ਪਰੀਪੂਰਨ ਹੋ ਰਮ ਰਿਹਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਸਚੇ ਸਾਹਿਬ! ਤੁਮ ਸਭ ਮੇਂ (ਭਰਪੁਰਿ) ਪੂਰਨ ਹੋ ਕਰ ਲੀਨ ਹੋ ਰਹੇ, ਭਾਵ ਮਿਲ ਰਹੇ ਹੋ॥੪॥੨॥
Prof. Sahib Singhਹੇ ਨਾਨਕ! ਸਾਡਾ ਮਾਲਕ-ਪ੍ਰਭੂ ਹਰ ਥਾਂ ਮੌਜੂਦ ਹੈ, ਸਭ ਵਿਚ ਵਿਆਪਕ ਹੈ ॥੪॥੨॥

ਪਦ ਅਰਥ ਨਾਨਕ = ਹੇ ਨਾਨਕ! ਸਾਹਿਬੁ = ਮਾਲਕ। ਭਰਪੁਰਿ = ਭਰਪੂਰ, ਹਰ ਥਾਂ ਮੌਜੂਦ। ਲੀਨ = ਵਿਆਪਕ ॥੪॥੨॥

SikhNet (Spanish)Dice Nanak, eres mi Señor Omnisciente y llenas todos los lugares. (4‑2)
Answers quote the Granth verbatim with Ang citations. AI commentary is not Gurbani and not a religious ruling.