ਵਡਹੰਸੁ ਮਹਲਾ ੫ ॥
vaddahans mahalaa 5 | Ang 562
Sant Singh KhalsaWadahans, Fifth Mehl:
Manmohan SinghWadhans 5th Guru.
Manmohan Singh (Punjabi)ਵਡਹੰਸ ਪੰਜਵੀਂ ਪਾਤਿਸ਼ਾਹੀ।
SikhNet (Spanish)Wadajans, Mejl Guru Aryan, Quinto Canal Divino.
ਤੂ ਬੇਅੰਤੁ; ਕੋ ਵਿਰਲਾ ਜਾਣੈ ॥
too beant; ko viralaa jaanai | Ang 562
Sant Singh KhalsaYou are infinite - only a few know this.
Manmohan SinghThou art infinite but only a few know Thee.
Manmohan Singh (Punjabi)ਤੂੰ ਅਨੰਤ ਹੈ, ਬਹੁਤ ਹੀ ਥੋਡੇ ਤੈਨੂੰ ਜਾਣਦੇ ਹਨ।
Fareedkot Teekaਤੂੰ ਬੇਅੰਤ ਹੈਂ ਅਰ ਤੇਰੇ ਕੋ ਕੋਈ ਬਿਰਲਾ ਪੁਰਖ ਜਾਨਤਾ ਹੈ॥
Prof. Sahib Singhਤੇਰੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਕੋਈ ਵਿਰਲਾ ਮਨੁੱਖ ਤੇਰੇ ਨਾਲ ਡੂੰਘੀ ਸਾਂਝ ਪਾਂਦਾ ਹੈ।ਪਦ ਅਰਥ ਜਾਣੈ = ਡੂੰਘੀ ਸਾਂਝ ਪਾਂਦਾ ਹੈ।
SikhNet (Spanish)Eres Infinito; extraordinario es quien Te conoce.
ਗੁਰ ਪ੍ਰਸਾਦਿ; ਕੋ ਸਬਦਿ ਪਛਾਣੈ ॥੧॥
gur prasaad; ko sabad pachhaanai |1| Ang 562
Sant Singh KhalsaBy Guru's Grace, some come to understand You through the Word of the Shabad. ||1||
Manmohan SinghBy the Guru's grace, Thou art reveled to some, through the Word.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਨਾਮ ਰਾਹੀਂ ਕੋਈ ਟਾਵਾ-ਟੱਲਾ ਹੀ ਸਾਹਿਬ ਨੂੰ ਸਿੰਞਾਣਦਾ ਹੈ।
Fareedkot Teekaਗੁਰੋਂ ਕੀ ਕਿਰਪਾ ਸੇ ਕੋਈ (ਸਬਦਿ) ਬ੍ਰਹਮ ਕੋ ਪਹਿਚਾਨਤਾ ਹੈ॥੧॥
Prof. Sahib Singhਗੁਰੂ ਦੀ ਕਿਰਪਾ ਨਾਲ ਗੁਰੂ ਦੇ ਸ਼ਬਦ ਵਿਚ ਜੁੜ ਕੇ ਕੋਈ ਵਿਰਲਾ ਤੇਰੇ ਨਾਲ ਜਾਣ-ਪਛਾਣ ਪਾਂਦਾ ਹੈ ॥੧॥ਪਦ ਅਰਥ ਪ੍ਰਸਾਦਿ = ਕਿਰਪਾ ਨਾਲ। ਕੋ = ਕੋਈ ਵਿਰਲਾ। ਸਬਦਿ = ਸ਼ਬਦ ਦੀ ਰਾਹੀਂ ॥੧॥
SikhNet (Spanish)Y es por la Gracia del Guru que eres revelado a través de la Palabra del Shabd. (1)
ਸੇਵਕ ਕੀ; ਅਰਦਾਸਿ ਪਿਆਰੇ ॥
sevak kee; aradaas piaare | Ang 562
Sant Singh KhalsaYour servant offers this prayer, O Beloved:
Manmohan SinghMy Beloved, Thy serf makes a supplication.
Manmohan Singh (Punjabi)ਮੇਰੇ ਪ੍ਰੀਤਮ! ਤੇਰਾ ਨਫਰ ਇਕ ਬੇਨਤੀ ਕਰਦਾ ਹੈ।
Fareedkot Teekaਹੇ ਪਿਆਰੇ! ਮੁਝ ਸੇਵਕ ਕੀ ਇਹੀ ਬੇਨਤੀ ਹੈ॥
Prof. Sahib Singhਹੇ ਪਿਆਰੇ ਪ੍ਰਭੂ! ਮੈਂ ਸੇਵਕ ਦੀ (ਤੇਰੇ ਦਰ ਤੇ) ਅਰਦਾਸ ਹੈ,ਪਦ ਅਰਥ ਪਿਆਰੇ = ਹੇ ਪਿਆਰੇ!
SikhNet (Spanish)La oración de Tu Sirviente, oh Bienamado Señor,
ਜਪਿ ਜੀਵਾ; ਪ੍ਰਭ ਚਰਣ ਤੁਮਾਰੇ ॥੧॥ ਰਹਾਉ ॥
jap jeevaa; prabh charan tumaare |1| rahaau | Ang 563
Sant Singh KhalsaI live by meditating on Your Feet, God. ||1||Pause||
Manmohan SinghMy Lord, I live by dwelling on Thy feet. Pause.
Manmohan Singh (Punjabi)ਹੇ ਸੁਆਮੀ! ਮੈਂ ਤੇਰੇ ਚਰਣਾ ਦਾ ਆਰਾਧਨ ਕਰਨ ਦੁਆਰਾ ਜੀਉਂਦਾ ਹਾਂ। ਠਹਿਰਾਉ।
Fareedkot Teekaਹੇ ਪ੍ਰਭੂ! ਤੁਮਾਰੇ ਚਰਣੋਂ ਕੋ ਜਪ ਕਰ ਕੇ ਜੀਵਤਾ ਰਹੂੰ॥੧॥ ਰਹਾਉ ॥
Prof. Sahib Singhਕਿ ਮੈਂ ਤੇਰੇ ਚਰਨ ਹਿਰਦੇ ਵਿਚ ਵਸ ਕੇ ਆਤਮਕ ਜੀਵਨ ਪ੍ਰਾਪਤ ਕਰਾਂ ॥੧॥ ਰਹਾਉ ॥ਪਦ ਅਰਥ ਜਪਿ = ਜਪ ਕੇ, ਹਿਰਦੇ ਵਿਚ ਵਸਾ ਕੇ। ਜੀਵਾ = ਜੀਵਾਂ, ਮੈਂ ਆਤਮਕ ਜੀਵਨ ਪ੍ਰਾਪਤ ਕਰਾਂ। ਪ੍ਰਭ = ਹੇ ਪ੍ਰਭੂ ॥੧॥ ਰਹਾਉ ॥
SikhNet (Spanish)es que pueda vivir habitando en Tus Pies. (1‑Pausa)
ਦਇਆਲ ਪੁਰਖ; ਮੇਰੇ ਪ੍ਰਭ ਦਾਤੇ ॥
deaal purakh; mere prabh daate | Ang 563
Sant Singh KhalsaO my Merciful and Almighty God, O Great Giver,
Manmohan SinghO my beneficent Lord Compassion, my Master!
Manmohan Singh (Punjabi)ਹੇ ਮੈਡੇ ਮਿਹਰਬਾਨ ਬਲਵਾਨ ਅਤੇ ਦਾਤਾਰ ਸੁਆਮੀ!
Fareedkot Teekaਹੇ ਮੇਰੇ ਦਾਤੇ ਪ੍ਰਭੂ ਦਇਆਲ ਪੁਰਖ!
Prof. Sahib Singhਹੇ ਮੇਰੇ ਦਾਤੇ ਪ੍ਰਭੂ! ਹੇ ਦਇਆ ਦੇ ਘਰ ਅਕਾਲ ਪੁਰਖ!ਪਦ ਅਰਥ ਦਇਆਲ = ਹੇ ਦਇਆ ਦੇ ਘਰ!
SikhNet (Spanish)Oh Señor Compasivo y Todopoderoso, oh Gran Dador,
ਜਿਸਹਿ ਜਨਾਵਹੁ; ਤਿਨਹਿ ਤੁਮ ਜਾਤੇ ॥੨॥
jiseh janaavahu; tineh tum jaate |2| Ang 563
Sant Singh Khalsahe alone knows You, whom You so bless. ||2||
Manmohan SinghHe alone realises Thee, whom Thou so blesseth.
Manmohan Singh (Punjabi)ਕੇਵਲ ਉਹੀ ਤੈਨੂੰ ਜਾਣਦਾ ਹੈ ਜਿਸ ਨੂੰ ਤੂੰ ਆਪਣੀ ਸੋਝੀ ਦੀ ਬਖਸ਼ਸ਼ ਕਰਦਾ ਹੈਂ।
Fareedkot Teekaਗੁਰੋਂ ਦੁਆਰੇ ਜਿਸ ਕੋ ਜਨਾਉਤੇ ਹੋ ਤਿਸ ਨੇ ਤੁਮ ਜਾਨੇ ਹੋ॥੨॥
Prof. Sahib Singhਜਿਸ ਮਨੁੱਖ ਨੂੰ ਤੂੰ ਆਪ ਸੂਝ ਬਖ਼ਸ਼ਦਾ ਹੈਂ, ਉਸੇ ਨੇ ਹੀ ਤੇਰੇ ਨਾਲ ਸਾਂਝ ਪਾਈ ਹੈ ॥੨॥ਪਦ ਅਰਥ ਜਿਸਹਿ = ਜਿਸ ਨੂੰ। ਜਨਾਵਹੁ = ਤੂੰ ਸਮਝ ਦੇਂਦਾ ਹੈਂ। ਤਿਨਹਿ = ਉਸ ਨੇ ਹੀ। ਤੁਮ ਜਾਤੇ = ਤੈਨੂੰ ਜਾਣਿਆ ਹੈ, ਤੇਰੇ ਨਾਲ ਸਾਂਝ ਪਾਈ ਹੈ ॥੨॥
SikhNet (Spanish)sólo a quien bendices con Tu Gracia, Te conoce en verdad. (2)
ਸਦਾ ਸਦਾ; ਜਾਈ ਬਲਿਹਾਰੀ ॥
sadaa sadaa; jaaee balihaaree | Ang 563
Sant Singh KhalsaForever and ever, I am a sacrifice to You.
Manmohan SinghEver and forever I am a sacrifice unto Thee.
Manmohan Singh (Punjabi)ਹਮੇਸ਼ਾਂ! ਹਮੇਸ਼ਾਂ! ਮੈਂ ਤੇਰੇ ਉਤੋਂ ਕੁਰਬਾਨ ਹਾਂ।
Fareedkot Teekaਮੈਂ ਨਿਤ ਨਿਤ ਆਪ ਕੇ ਬਲਿਹਾਰੇ ਜਾਤਾ ਹੂੰ॥
Prof. Sahib Singh(ਹੇ ਪ੍ਰਭੂ!) ਮੈਂ ਸਦਾ ਹੀ ਸਦਾ ਹੀ ਤੈਥੋਂ ਸਦਕੇ ਜਾਂਦਾ ਹਾਂ।ਪਦ ਅਰਥ ਜਾਈ = ਜਾਈਂ, ਮੈਂ ਜਾਂਦਾ ਹਾਂ।
SikhNet (Spanish)Por siempre y para siempre ofrezco mi ser en sacrificio a Ti,
ਇਤ ਉਤ ਦੇਖਉ; ਓਟ ਤੁਮਾਰੀ ॥੩॥
eit ut dekhau; ott tumaaree |3| Ang 563
Sant Singh KhalsaHere and hereafter, I seek Your Protection. ||3||
Manmohan SinghHere and hereafter, I seek Thy protection.
Manmohan Singh (Punjabi)ਏਥੇ ਤੇ ਉਥੇ ਮੈਂ ਤੇਰੀ ਪਨਾਹ ਦਾ ਤਲਬਗਾਰ ਹਾਂ।
Fareedkot Teeka(ਇਤ ਉਤ), ਭਾਵ ਲੋਕ ਪਰਲੋਕ ਮੇਂ ਤੁਮਾਰੀ ਹੀ ਸਰਣ ਕੋ ਦੇਖਤਾ ਹੂੰ॥੩॥
Prof. Sahib Singhਇਸ ਲੋਕ ਵਿਚ ਤੇ ਪਰਲੋਕ ਵਿਚ ਮੈਂ ਤੇਰਾ ਹੀ ਆਸਰਾ ਤੱਕਦਾ ਹਾਂ ॥੩॥ਪਦ ਅਰਥ ਇਤ = ਇਸ ਲੋਕ ਵਿਚ। ਉਤ = ਪਰਲੋਕ ਵਿਚ। ਦੇਖਉ = ਦੇਖਉਂ, ਮੈਂ ਵੇਖਦਾ ਹਾਂ ॥੩॥
SikhNet (Spanish)busco Tu Protección aquí y en el más allá. (3)
ਮੋਹਿ ਨਿਰਗੁਣ; ਗੁਣੁ ਕਿਛੂ ਨ ਜਾਤਾ ॥
mohi niragun; gun kichhoo na jaataa | Ang 563
Sant Singh KhalsaI am without virtue; I know none of Your Glorious Virtues.
Manmohan SinghI am sans any merit, O Lord, and I know not Thy merits.
Manmohan Singh (Punjabi)ਮੈਂ ਨੇਕੀ-ਵਿਹੂਣ ਹਾਂ, ਮੈਂ ਤੇਰੀ ਕਿਸੇ ਭੀ ਨੇਕੀ ਨੂੰ ਨਹੀਂ ਜਾਣ ਸਕਿਆ।
Fareedkot Teekaਮੈਂ ਨਿਰਗੁਣ ਨੇ ਤੇਰਾ ਕੁਛ ਗੁਣ ਨਹੀਂ ਜਾਨਾ ਹੈ॥
Prof. Sahib Singh(ਹੇ ਪ੍ਰਭੂ!) ਮੈਂ ਗੁਣ-ਹੀਣ ਹਾਂ, ਮੈਂ ਤੇਰੇ ਗੁਣ (ਉਪਕਾਰ) ਕੁਝ ਭੀ ਨਹੀਂ ਸੀ ਸਮਝ ਸਕਿਆ।ਪਦ ਅਰਥ ਮੋਹਿ = ਮੈਂ।
SikhNet (Spanish)No tengo mérito, oh Señor; no conozco Tu Gloria,
ਨਾਨਕ. ਸਾਧੂ ਦੇਖਿ; ਮਨੁ ਰਾਤਾ ॥੪॥੩॥
naanak. saadhoo dekh; man raataa |4|3| Ang 563
Sant Singh KhalsaO Nanak, seeing the Holy Saint, my mind is imbued with You. ||4||3||
Manmohan SinghSeeing Thy saint, my soul is imbued with Thee, O Nanak.
Manmohan Singh (Punjabi)ਤੇਰੇ ਸੰਤ ਨੂੰ ਵੇਖ ਕੇ ਮੇਰੀ ਆਤਮਾ ਤੇਰੇ ਨਾਲ ਰੰਗੀ ਗਈ ਹੈ, ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਪਰੰਤੂ ਤੇਰੇ ਸਾਧੂਓਂ ਕੋ ਦੇਖ ਕਰ ਕੇ ਮੇਰਾ ਮਨ ਤੇਰੇ ਮੇਂ ਰਤਾ ਹੈ॥੪॥੩॥
Prof. Sahib Singhਹੇ ਨਾਨਕ! ਗੁਰੂ ਦਾ ਦਰਸਨ ਕਰ ਕੇ ਮੇਰਾ ਮਨ (ਤੇਰੇ ਪ੍ਰੇਮ ਵਿਚ) ਰੰਗਿਆ ਗਿਆ ਹੈ ॥੪॥੩॥ਪਦ ਅਰਥ ਸਾਧੂ = ਗੁਰੂ। ਦੇਖਿ = ਵੇਖ ਕੇ, ਦਰਸ਼ਨ ਕਰ ਕੇ। ਰਾਤਾ = ਰੰਗਿਆ ਗਿਆ ਹੈ ॥੪॥੩॥
SikhNet (Spanish)pero conociendo a Tus Santos, mi mente se embulle en Ti. (4‑3)