ਵਡਹੰਸੁ ਮਹਲਾ ੩ ॥
vaddahans mahalaa 3 | Ang 568
Sant Singh KhalsaWadahans, Third Mehl:
Manmohan SinghWadhans 3rd Guru.
Manmohan Singh (Punjabi)ਵਡਹੰਸ ਤੀਜੀ ਪਾਤਸ਼ਾਹੀ।
SikhNet (Spanish)Wadajans, Mejl Guru Amar Das, Tercer Canal Divino.
ਗੁਰਮੁਖਿ ਸਭੁ ਵਾਪਾਰੁ ਭਲਾ; ਜੇ ਸਹਜੇ ਕੀਜੈ ਰਾਮ ॥
guramukh sabh vaapaar bhalaa; je sahaje keejai raam | Ang 568
Sant Singh KhalsaAll dealings of the Gurmukh are good, if they are accomplished with poise and grace.
Manmohan SinghIf accomplished through divine knowledge, then, all the dealings of the pious person are good.
Manmohan Singh (Punjabi)ਜੇਕਰ ਬ੍ਰਹਿਮ-ਗਿਆਨ ਦੇ ਰਾਹੀਂ ਕੀਤੇ ਜਾਣ ਤਾਂ ਪਵਿੱਤਰ ਪੁਰਸ਼ ਦੇ ਸਾਰੇ ਵਣਜ ਚੰਗੇ ਹਨ।
Fareedkot Teekaਹੇ ਭਾਈ! ਜੋ (ਸਹਜੇ) ਸੁਭਾਵਕ ਹੀ ਕਰਤੇ ਹੈਂ, ਸੋ ਗੁਰਮੁਖੋਂ ਕਾ ਸਭ ਬਪਾਰ ਭਲਾ ਹੈ॥
Prof. Sahib Singhਜੇ ਗੁਰੂ ਦੀ ਰਾਹੀਂ ਆਤਮਕ ਅਡੋਲਤਾ ਵਿਚ ਟਿਕ ਕੇ (ਹਰਿ-ਨਾਮ ਦਾ) ਵਪਾਰ ਕੀਤਾ ਜਾਏ, ਤਾਂ ਇਹ ਸਾਰਾ ਵਪਾਰ ਮਨੁੱਖ ਲਈ ਭਲਾ ਹੁੰਦਾ ਹੈ।ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਵਾਪਾਰੁ = ਨਾਮ ਦਾ ਵਣਜ। ਸਹਜੇ = ਆਤਮਕ ਅਡੋਲਤਾ ਵਿਚ।
SikhNet (Spanish)El hombre entonado en Dios es bendecido de manera natural.
ਅਨਦਿਨੁ ਨਾਮੁ ਵਖਾਣੀਐ; ਲਾਹਾ ਹਰਿ ਰਸੁ ਪੀਜੈ ਰਾਮ ॥
anadin naam vakhaaneeai; laahaa har ras peejai raam | Ang 568
Sant Singh KhalsaNight and day, he repeats the Naam, the Name of the Lord, and he earns his profits, drinking in the subtle essence of the Lord.
Manmohan SinghNight and day he utters God's Name and reaps the profit of quaffing Lord's elixir.
Manmohan Singh (Punjabi)ਰੈਣ ਦਿਹੁੰ ਉਹ ਰੱਬ ਦੇ ਨਾਮ ਦਾ ਉਚਾਰਨ ਕਰਦਾ ਹੈ ਅਤੇ ਸਾਈਂ ਦੇ ਅੰਮ੍ਰਿਤ ਨੂੰ ਪਾਨ ਕਰਨ ਦਾ ਲਾਭ ਉਠਾਉਂਦਾ ਹੈ।
Fareedkot Teekaਰਾਤ ਦਿਨ ਨਾਮ ਕਾ ਬਖਾਨ ਕਰਤੇ ਹੈਂ, ਤਿਸ ਬਾਪਾਰ ਮੇਂ ਲਾਹਾ ਹਰਿ ਰਸ ਪਾਨ ਕਰਤੇ ਹੈਂ॥
Prof. Sahib Singhਪਰਮਾਤਮਾ ਦਾ ਨਾਮ ਹਰ ਵੇਲੇ ਉਚਾਰਨਾ ਚਾਹੀਦਾ ਹੈ, ਪ੍ਰਭੂ ਦੇ ਨਾਮ ਦਾ ਰਸ ਪੀਣਾ ਚਾਹੀਦਾ ਹੈ, ਇਹੀ ਹੈ ਮਨੁੱਖਾ ਜਨਮ ਦੀ ਖੱਟੀ।ਪਦ ਅਰਥ ਅਨਦਿਨੁ = ਹਰ ਰੋਜ਼, ਹਰ ਵੇਲੇ। ਵਖਾਣੀਐ = ਉਚਾਰਨਾ ਚਾਹੀਦਾ ਹੈ। ਪੀਜੈ = ਪੀਣਾ ਚਾਹੀਦਾ ਹੈ।
SikhNet (Spanish)Recitando el Nombre siempre, cosecha el Fruto del Señor y goza del Éxtasis Divino.
ਲਾਹਾ ਹਰਿ ਰਸੁ ਲੀਜੈ. ਹਰਿ ਰਾਵੀਜੈ; ਅਨਦਿਨੁ ਨਾਮੁ ਵਖਾਣੈ ॥
laahaa har ras leejai. har raaveejai; anadin naam vakhaanai | Ang 568
Sant Singh KhalsaHe earns the profit of the subtle essence of the Lord, meditating on the Lord, and repeating the Naam, night and day.
Manmohan SinghHe obtains the profit of God's Nectar, meditates on God, and repeats he, the Name. night and day.
Manmohan Singh (Punjabi)ਰੱਬ ਦੇ ਸੁਧਾਰਸ ਦਾ ਉਹ ਨਫਾ ਕਮਾਉਂਦਾ ਹੈ, ਵਾਹਿਗੁਰੂ ਨੂੰ ਸਿਮਰਦਾ ਹੈ ਅਤੇ ਰੈਣ ਦਿਹੁੰ ਨਾਮ ਦਾ ਉਹ ਜਾਪ ਕਰਦਾ ਹੈ।
Fareedkot Teekaਰਾਤ ਦਿਨ ਨਾਮ ਕਾ ਬਖਾਨ ਕਰਤੇ ਹੈਂ ਹਰ ਰਸ ਪਾਨ ਕਰ ਕੇ ਹਰਿ ਮੇਂ ਰਮਣ ਕਰ ਲਾਹਾ ਲੇਤੇ ਹੈਂ॥
Prof. Sahib Singhਹਰਿ-ਨਾਮ ਦਾ ਸੁਆਦ ਲੈਣਾ ਚਾਹੀਦਾ ਹੈ, ਹਰਿ-ਨਾਮ ਹਿਰਦੇ ਵਿਚ ਵਸਾਣਾ ਚਾਹੀਦਾ ਹੈ, ਇਹੀ ਮਨੁੱਖਾ ਜਨਮ ਦਾ ਲਾਭ ਹੈ।ਪਦ ਅਰਥ ਲਾਹਾ = ਲਾਭ। ਰਾਵੀਜੈ = ਹਿਰਦੇ ਵਿਚ ਵਸਾਣਾ ਚਾਹੀਦਾ ਹੈ। ਵਖਾਣੈ = ਉਚਾਰਦਾ ਹੈ।
SikhNet (Spanish)Por Virtud de la verdadera Experiencia de Dios, disipa la maldad y conoce su ser.
ਗੁਣ ਸੰਗ੍ਰਹਿ. ਅਵਗਣ ਵਿਕਣਹਿ; ਆਪੈ ਆਪੁ ਪਛਾਣੈ ॥
gun sangreh. avagan vikaneh; aapai aap pachhaanai | Ang 568
Sant Singh KhalsaHe gathers in merits, and eliminates demerits, and realizes his own self.
Manmohan SinghHe amasses merits and banishes demerits, so he recognises his own-self.
Manmohan Singh (Punjabi)ਉਹ ਨੇਕੀਆਂ ਨੂੰ ਇਕੱਤ੍ਰ ਕਰਦਾ ਹੈ ਅਤੇ ਬਦੀਆਂ ਨੂੰ ਪਰ੍ਹੇ ਸੁੱਟ ਪਾਉਂਦਾ ਹੈ। ਐਕੁਰ ਉਹ ਆਪਣੇ ਆਪੇ ਨੂੰ ਸਿੰਞਾਣ ਲੈਂਦਾ ਹੈ।
Fareedkot Teekaਪੁਨਾ ਗੁਣੋਂ ਕਾ ਸੰਗ੍ਰਹ ਕਰਤੇ ਹੈਂ ਅਵਗੁਣੋਂ ਕੋ (ਵਿਕਣਹਿ) ਵੇਚ ਦੇਤੇ, ਭਾਵ ਤਿਆਗ ਦੇਤੇ ਹੈਂ, ਅਪਨੇ ਆਪ ਕੋ ਪਹਿਚਾਨਤੇ ਹੈਂ॥
Prof. Sahib Singhਉਹ (ਆਤਮਕ) ਗੁਣ ਇਕੱਠੇ ਕਰ ਕੇ, ਔਗੁਣ ਦੂਰ ਕਰ ਕੇ ਆਪਣੇ ਆਤਮਕ ਜੀਵਨ ਨੂੰ ਪਰਖਦਾ ਹੈ।ਪਦ ਅਰਥ ਸੰਗ੍ਰਹਿ = ਇਕੱਠੇ ਕਰ ਕੇ। ਵਿਕਣਹਿ = ਵਿਕ ਜਾਂਦੇ ਹਨ, ਦੂਰ ਹੋ ਜਾਂਦੇ ਹਨ। ਆਪੈ ਆਪੁ = ਆਪਣੇ ਆਪ ਨੂੰ।
SikhNet (Spanish)A través de la Instrucción del Guru es bendecido con Gloria
ਗੁਰਮਤਿ ਪਾਈ ਵਡੀ ਵਡਿਆਈ; ਸਚੈ ਸਬਦਿ ਰਸੁ ਪੀਜੈ ॥
guramat paaee vaddee vaddiaaee; sachai sabad ras peejai | Ang 568
Sant Singh KhalsaUnder Guru's Instruction, he is blessed with glorious greatness; he drinks in the essence of the True Word of the Shabad.
Manmohan SinghBy Guru's instruction he is blessed with great glory and quaffs the Nectar of the True Name.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ ਉਹ ਪਰਮ ਪ੍ਰਭਤਾ ਨੂੰ ਪ੍ਰਾਪਤ ਹੁੰਦਾ ਹੈ ਤੇ ਸਤਿਨਾਮ ਦੇ ਅੰਮ੍ਰਿਤ ਨੂੰ ਪਾਨ ਕਰਦਾ ਹੈ।
Fareedkot Teekaਗੁਰੋਂ ਸੇ ਬੁਧਿ ਪਾਈ ਹੈ ਤਿਸ ਕਰ ਬਡੀ ਬਡਿਆਈ ਹੋਈ ਹੈ ਔ ਸਚ (ਸਬਦਿ) ਬ੍ਰਹਮ ਕਾ ਰਸ ਪਾਨ ਕਰਤੇ ਹੈਂ॥
Prof. Sahib Singhਜਿਸ ਮਨੁੱਖ ਨੇ ਗੁਰੂ ਦੀ ਸਿੱਖਿਆ ਹਾਸਲ ਕਰ ਲਈ, ਉਸ ਨੇ ਬੜੀ ਇੱਜ਼ਤ ਪਾਈ ਤੇ ਉਸ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਸ਼ਬਦ ਵਿਚ ਜੁੜ ਕੇ ਹਰਿ-ਨਾਮ-ਰਸ ਪੀਣਾ ਚਾਹੀਦਾ ਹੈ।
SikhNet (Spanish)y a través de la Palabra Verdadera, participa de la Esencia del Señor.
ਨਾਨਕ. ਹਰਿ ਕੀ ਭਗਤਿ ਨਿਰਾਲੀ; ਗੁਰਮੁਖਿ ਵਿਰਲੈ ਕੀਜੈ ॥੧॥
naanak. har kee bhagat niraalee; guramukh viralai keejai |1| Ang 568
Sant Singh KhalsaO Nanak, devotional worship of the Lord is wonderful, but only a few Gurmukhs perform it. ||1||
Manmohan SinghNanak, wondrous is the devotional service of God. However, through the Guru only, a few perform it.
Manmohan Singh (Punjabi)ਨਾਨਕ ਅਸਚਰਜ ਹੈ ਵਾਹਿਗੁਰੂ ਦੀ ਪ੍ਰੇਮ ਮਈ ਸੇਵਾ। ਪ੍ਰੰਤੂ ਗੁਰਾਂ ਦੇ ਰਾਹੀਂ ਬਹੁਤ ਹੀ ਥੋੜੇ ਇਸ ਨੂੰ ਕਮਾਉਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਐਸੀ ਹਰਿ ਕੀ ਭਗਤੀ ਨਿਰਾਲੀ ਹੀ ਹੈ, ਗੁਰਮੁਖ ਹੋ ਕਰ ਕੇ ਕੋਈ ਬਿਰਲੇ ਹੀ ਕਰਤੇ ਹੈਂ॥੧॥
Prof. Sahib Singhਹੇ ਨਾਨਕ! ਪਰਮਾਤਮਾ ਦੀ ਭਗਤੀ ਇਕ ਅਸਚਰਜ ਦਾਤ ਹੈ, ਪਰ ਕਿਸੇ ਵਿਰਲੇ ਮਨੁੱਖ ਨੇ ਗੁਰੂ ਦੀ ਸਰਨ ਪੈ ਕੇ ਭਗਤੀ ਕੀਤੀ ਹੈ ॥੧॥ਪਦ ਅਰਥ ਨਿਰਾਲੀ = ਅਨੋਖੀ ॥੧॥
SikhNet (Spanish)Dice Nanak, maravillosa es la Devoción al Señor, pero extraordinario es aquél que está imbuido en ella. (1)
ਗੁਰਮੁਖਿ ਖੇਤੀ ਹਰਿ. ਅੰਤਰਿ ਬੀਜੀਐ; ਹਰਿ ਲੀਜੈ ਸਰੀਰਿ ਜਮਾਏ ਰਾਮ ॥
guramukh khetee har. antar beejeeai; har leejai sareer jamaae raam | Ang 568
Sant Singh KhalsaAs Gurmukh, plant the crop of the Lord within the field of your body, and let it grow.
Manmohan SinghBy Guru's grace, sow and grow the Lord God's crop within thy body field.
Manmohan Singh (Punjabi)ਗੁਰੂ ਦੀ ਰਹਿਮਤ ਦੁਆਰਾ ਸੁਆਮੀ ਵਾਹਿਗੁਰੂ ਦੀ ਫਸਲ ਆਪਣੀ ਦੇਹ ਦੀ ਪੈਲੀ ਅੰਦਰ ਬੀਜ ਤੇ ਪੈਦਾ ਕਰ।
Fareedkot Teeka(ਰਾਮ) ਹੇ ਭਾਈ! ਗੁਰੋਂ ਦੁਆਰੇ ਜੋ ਹਰਿ ਨਾਮ ਕਾ ਉਪਦੇਸ ਹੂਆ ਹੈ ਤਿਸ ਕੋ (ਅੰਤਰਿ) ਅੰਤਸਕਰਨ ਖੇਤ ਮੇਂ ਬੀਜਣਾ ਕਰੀਏ, ਤਬ ਇਸੀ ਸਰੀਰ ਮੇਂ ਹੀ ਹਰਿ ਨਾਮ ਖੇਤੀ ਕੋ ਜਮਾਇ ਲੀਜੀਏ ਅਰਥਾਤ ਹਰਿ ਕਾ ਮਨਨ ਕਰੀਏ॥
Prof. Sahib Singhਗੁਰੂ ਦੇ ਸਨਮੁਖ ਰਹਿ ਕੇ ਹਰਿ-ਨਾਮ ਦੀ ਖੇਤੀ ਆਪਣੇ ਮਨ ਵਿਚ ਬੀਜਣੀ ਚਾਹੀਦੀ ਹੈ ਤੇ ਇੰਜ ਹਰਿ-ਨਾਮ ਬੀਜ ਆਪਣੇ ਹਿਰਦੇ ਵਿਚ ਉਗਾਣਾ ਚਾਹੀਦਾ ਹੈ।ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ ਰਹਿ ਕੇ। ਅੰਤਰਿ = (ਮਨ ਦੇ) ਅੰਦਰ। ਸਰੀਰਿ = ਸਰੀਰ ਵਿਚ, ਹਿਰਦੇ ਵਿਚ। ਲੀਜੈ ਜਮਾਏ = ਜਮਾਇ ਲੀਜੈ, ਉਗਾ ਲੈਣੀ ਚਾਹੀਦੀ ਹੈ।
SikhNet (Spanish)Sembremos, por la Gracia del Guru, la Semilla del Señor en nuestro interior y permitamos que se desarrolle en nuestro cuerpo,
ਆਪਣੇ ਘਰ ਅੰਦਰਿ ਰਸੁ ਭੁੰਚੁ ਤੂ; ਲਾਹਾ ਲੈ ਪਰਥਾਏ ਰਾਮ ॥
aapane ghar andar ras bhunch too; laahaa lai parathaae raam | Ang 568
Sant Singh KhalsaWithin the home of your own being, enjoy the Lord's subtle essence, and earn profits in the world hereafter.
Manmohan SinghThus shalt thou enjoy God's essence within the home and reap benefit in the world-beyond.
Manmohan Singh (Punjabi)ਇਸ ਤਰ੍ਹਾਂ ਤੂੰ ਆਪਣੇ ਗ੍ਰਿਹ ਅੰਦਰ ਹੀ ਵਾਹਿਗੁਰੂ ਦੇ ਨਾਮ ਰਸ ਨੂੰ ਮਾਣ ਲਵੇਗਾਂ ਅਤੇ ਪ੍ਰਲੋਕ ਵਿੱਚ ਭੀ ਲਾਭ ਉਠਾਵੇਗਾ।
Fareedkot Teekaਹੇ ਭਾਈ! ਇਸ ਪ੍ਰਕਾਰ ਅਪਨੇ ਘਰ ਮੇਂ ਹਰਿ ਰਸ ਕੋ ਤੂੰ ਭੋਗ ਤਬ (ਪਰਥਾਏ) ਪਰਲੋਕ ਮੇਂ ਭੀ ਲਾਹਾ ਲੈ ਲੇਵੇਂਗਾ॥
Prof. Sahib Singhਤੂੰ ਆਪਣੇ ਹਿਰਦੇ ਵਿਚ ਹਰਿ-ਨਾਮ ਦਾ ਸੁਆਦ ਚੱਖਿਆ ਕਰ, ਤੇ ਇਸ ਤਰ੍ਹਾਂ ਪਰਲੋਕ ਦਾ ਲਾਭ ਖੱਟ।ਪਦ ਅਰਥ ਘਰ = ਹਿਰਦਾ। ਭੁੰਚੁ = ਖਾਹ। ਲਾਹਾ = ਲਾਭ। ਪਰਥਾਏ = ਪਰਲੋਕ ਦਾ।
SikhNet (Spanish)porque así probaremos la Esencia que nos va a servir aún en el más allá. Nos será útil en el más allá si enaltecemos al Señor en la mente.
ਲਾਹਾ ਪਰਥਾਏ ਹਰਿ ਮੰਨਿ ਵਸਾਏ; ਧਨੁ ਖੇਤੀ ਵਾਪਾਰਾ ॥
laahaa parathaae har man vasaae; dhan khetee vaapaaraa | Ang 568
Sant Singh KhalsaThis profit is earned by enshrining the Lord within your mind; blessed is this farming and trade.
Manmohan SinghBlessed is the tillage and trade of enshrining the Lord in the mind. Whereby profit is gained in the Yond.
Manmohan Singh (Punjabi)ਸੁਲੱਖਣੀ ਹੈ ਵਾਹੀ ਤੇ ਸੁਦਾਗਰੀ ਸੁਆਮੀ ਨੂੰ ਹਿਰਦੇ ਅੰਦਰ ਟਿਕਾਉਣ ਦੀ, ਜਿਸ ਦੁਆਰਾ ਪ੍ਰਲੋਕ ਵਿੱਚ ਲਾਭ ਉਠਾਈਦਾ ਹੈ।
Fareedkot Teekaਹਰੀ ਕੋ ਮਨ ਮੇਂ ਵਸਾਏ ਸੇ (ਪਰਥਾਏ) ਪ੍ਰਲੋਕ ਮੇਂ ਲਾਭ ਮਿਲਤਾ ਹੈ, ਜੋ ਐਸੀ ਹਰੀ ਨਾਮ ਜਾਪ ਰੂਪ ਖੇਤੀ ਅਰੁ ਨਿਸਕਾਮ ਕਰਮ ਰੂਪ ਵਾਪਾਰ ਕਰਤਾ ਹੈ, ਸੋ ਧੰਨਤਾ ਯੋਗੁ ਵਾ ਧਨੀ ਹੋਤਾ ਹੈ॥
Prof. Sahib Singhਉਹ ਮਨੁੱਖ ਪਰਲੋਕ ਦਾ ਲਾਭ ਖੱਟ ਲੈਂਦਾ ਹੈ ਜੋ ਪਰਮਾਤਮਾ ਦਾ ਨਾਮ ਆਪਣੇ ਮਨ ਵਿਚ ਵਸਾਂਦਾ ਹੈ ਤੇ ਉਸ ਦੀ ਨਾਮ-ਖੇਤੀ ਦਾ ਵਪਾਰ ਸਲਾਹੁਣ-ਜੋਗ ਹੈ।ਪਦ ਅਰਥ ਮੰਨਿ = ਮਨਿ, ਮਨ ਵਿਚ। ਧਨੁ = ਧੰਨੁ, ਸਲਾਹੁਣ-ਯੋਗ।
SikhNet (Spanish)Bendito es sembrar y bendito es comerciar cuando el Trato es con Dios.
ਹਰਿ ਨਾਮੁ ਧਿਆਏ ਮੰਨਿ ਵਸਾਏ; ਬੂਝੈ ਗੁਰ ਬੀਚਾਰਾ ॥
har naam dhiaae man vasaae; boojhai gur beechaaraa | Ang 568
Sant Singh KhalsaMeditating on the Lord's Name, and enshrining Him within your mind, you shall come to understand the Guru's Teachings.
Manmohan SinghHe who meditates on the Name and keeps it in his mind, understands Guru's teaching.
Manmohan Singh (Punjabi)ਜੋ ਨਾਮ ਦਾ ਸਿਮਰਨ ਕਰਦਾ ਹੈ ਤੇ ਇਸ ਨੂੰ ਆਪਣੇ ਰਿਦੇ ਅੰਦਰ ਟਿਕਾਉਂਦਾ ਹੈ ਉਹ ਗੁਰਾਂ ਦੇ ਉਪਦੇਸ਼ ਨੂੰ ਸਮਝ ਲੈਂਦਾ ਹੈ।
Fareedkot Teekaਤਾਂ ਤੇ ਜੀਵ ਹਰੀ ਨਾਮ ਕੋ ਮਨ ਮੇਂ ਵਸਾਵੇ ਅਰ ਰਿਦੇ ਮੇਂ ਤਿਸ ਕਾ ਧਿਆਨ ਕਰੇ, ਇਸ ਪ੍ਰਕਾਰ ਗੁਰੋਂ ਕੇ ਬੀਚਾਰ ਦੁਆਰਾ ਪਰਮੇਸਰ ਕੋ (ਬੂਝੈ) ਸਮਝੇ॥
Prof. Sahib Singhਜੇਹੜਾ ਮਨੁੱਖ ਪਰਮਾਤਮਾ ਦਾ ਨਾਮ ਸਿਮਰਦਾ ਹੈ ਤੇ ਆਪਣੇ ਮਨ ਵਿਚ ਵਸਾਂਦਾ ਹੈ ਉਹ ਗੁਰ-ਸ਼ਬਦ ਦੀ ਵਿਚਾਰ ਸਮਝ ਲੈਂਦਾ ਹੈ।ਪਦ ਅਰਥ ਬੂਝੈ = (ਆਤਮਕ ਜੀਵਨ ਨੂੰ) ਸਮਝ ਲੈਂਦਾ ਹੈ।
SikhNet (Spanish)Aquél que habita en el Señor y Lo enaltece en su mente, conoce la Palabra del Shabd del Guru.
ਮਨਮੁਖ. ਖੇਤੀ ਵਣਜੁ ਕਰਿ ਥਾਕੇ; ਤ੍ਰਿਸਨਾ ਭੁਖ. ਨ ਜਾਏ ॥
manamukh. khetee vanaj kar thaake; trisanaa bhukh. na jaae | Ang 568
Sant Singh KhalsaThe self-willed manmukhs have grown weary of this farming and trade; their hunger and thirst will not go away.
Manmohan SinghThe perverse are tired of farming and trade, their thirst and hunger depart not.
Manmohan Singh (Punjabi)ਮਨਮੱਤੀ ਪੁਰਸ਼ ਵਾਹੀ ਤੇ ਵਪਾਰ ਕਰਦੇ ਹਾਰ ਗਏ ਹਨ। ਉਨ੍ਹਾਂ ਦੀ ਤ੍ਰੇਹ ਅਤੇ ਖੁਦਿਆਂ ਦੂਰ ਨਹੀਂ ਹੁੰਦੀਆਂ।
Fareedkot Teekaਮਨਮੁਖ ਖੇਤੀ ਅਰ ਬਨਜ ਕੋ ਕਰ ਕੇ ਥਕ ਜਾਤੇ ਹੈਂ, ਪਰੰਤੂ ਉਨ ਕੀ ਤ੍ਰਿਸ਼ਨਾ ਰੂਪ ਭੂਖ ਨਹੀਂ ਜਾਤੀ ਹੈ॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਨਿਰੀ ਸੰਸਾਰਕ ਖੇਤੀ ਤੇ ਸੰਸਾਰਕ ਵਣਜ ਕਰ ਕੇ ਥੱਕ ਜਾਂਦੇ ਹਨ, ਉਹਨਾਂ ਦੀ ਮਾਇਆ ਦੀ ਤ੍ਰੇਹ ਨਹੀਂ ਮਿਟਦੀ, ਮਾਇਆ ਦੀ ਭੁੱਖ ਨਹੀਂ ਦੂਰ ਹੁੰਦੀ।ਪਦ ਅਰਥ ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ। ਨ ਜਾਏ = ਦੂਰ ਨਹੀਂ ਹੁੰਦੀ।
SikhNet (Spanish)Los ególatras no pueden ni sembrar ni comerciar, pues su hambre y su sed no los deja.
ਨਾਨਕ. ਨਾਮੁ ਬੀਜਿ ਮਨ ਅੰਦਰਿ; ਸਚੈ ਸਬਦਿ ਸੁਭਾਏ ॥੨॥
naanak. naam beej man andar; sachai sabad subhaae |2| Ang 568
Sant Singh KhalsaO Nanak, plant the seed of the Name within your mind, and adorn yourself with the True Word of the Shabad. ||2||
Manmohan SinghO Nanak, sow thou the seed of the Name in thy mind and thus get adorned with the True Name.
Manmohan Singh (Punjabi)ਹੇ ਨਾਨਕ! ਤੂੰ ਆਪਣੇ ਰਿਦੇ ਵਿੱਚ ਨਾਮ ਦਾ ਬੀ ਬੀਜ, ਅਤੇ ਇਸ ਤਰ੍ਹਾਂ ਸੱਚੇ ਨਾਮ ਨਾਲ ਸਸ਼ੋਭਤ ਹੋ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਾਂ ਤੇ ਗੁਰਮੁਖ ਜਨ ਅੰਤਸ਼ਕਰਨ ਮੇਂ ਨਾਮ ਕੋ ਬੀਜ ਕਰ ਸਚੇ ਸਬਦਿ ਸੇ ਸੁਭਾਇਮਾਨ ਹੋਏ ਹੈਂ॥੨॥
Prof. Sahib Singhਹੇ ਨਾਨਕ! ਤੂੰ ਪ੍ਰੇਮ ਨਾਲ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਸ਼ਬਦ ਵਿਚ ਜੁੜ ਕੇ ਆਪਣੇ ਮਨ ਵਿਚ ਪਰਮਾਤਮਾ ਦਾ ਨਾਮ-ਬੀਜ ਬੀਜਿਆ ਕਰ ॥੨॥ਪਦ ਅਰਥ ਸਬਦਿ = ਸ਼ਬਦ ਵਿਚ (ਜੁੜ ਕੇ)। ਸੁਭਾਏ = ਸੁਭਾਇ, ਪ੍ਰੇਮ ਨਾਲ ॥੨॥
SikhNet (Spanish)Dice Nanak, siembra la Semilla del Nombre en tu interior a través de la Devoción a la Verdadera Palabra. (2)
ਹਰਿ ਵਾਪਾਰਿ ਸੇ ਜਨ ਲਾਗੇ; ਜਿਨਾ ਮਸਤਕਿ ਮਣੀ ਵਡਭਾਗੋ ਰਾਮ ॥
har vaapaar se jan laage; jinaa masatak manee vaddabhaago raam | Ang 568
Sant Singh KhalsaThose humble beings engage in the Lord's Trade, who have the jewel of such pre-ordained destiny upon their foreheads.
Manmohan SinghThe men, on whose brow the jewel of good fortune is studded engage in the Lord's trade.
Manmohan Singh (Punjabi)ਜਿਨ੍ਹਾਂ ਬੰਦਿਆਂ ਦੇ ਮੱਥੇ ਉਤੇ ਚੰਗੇ ਕਰਮਾਂ ਦਾ ਜਵੇਹਰ ਜੜਿਆ ਹੋਇਆ ਹੈ, ਉਹ ਹੀ ਸੁਆਮੀ ਦੀ ਸੁਦਾਗਰੀ ਵਿੱਚ ਜੁਟਦੇ ਹਨ।
Fareedkot Teekaਹੇ ਭਾਈ! ਹਰਿ ਵਾਪਾਰ ਮੇਂ ਸੋਈ ਜਨ ਲਗੇ ਹੈਂ ਜਿਨ ਕੇ ਮਸਤਕ ਮੇਂ ਬਡੇ ਭਾਗੋਂ ਕੀ (ਮਣੀ) ਰਤੀ ਹੈ॥
Prof. Sahib Singhਹਰਿ-ਨਾਮ ਸਿਮਰਨ ਦੇ ਵਪਾਰ ਵਿਚ ਉਹ ਮਨੁੱਖ ਹੀ ਲੱਗਦੇ ਹਨ ਜਿਨ੍ਹਾਂ ਦੇ ਮੱਥੇ ਉੱਤੇ ਵੱਡੀ ਕਿਸਮਤ ਦੀ ਮਣੀ ਚਮਕ ਪੈਂਦੀ ਹੈ।ਪਦ ਅਰਥ ਵਾਪਾਰਿ = ਵਪਾਰ ਵਿਚ। ਮਸਤਕਿ = ਮੱਥੇ ਉੱਤੇ।
SikhNet (Spanish)Sólo comercian en el Nombre del Señor aquéllos cuyo Destino brilla como una joya
ਗੁਰਮਤੀ ਮਨੁ ਨਿਜ ਘਰਿ ਵਸਿਆ; ਸਚੈ ਸਬਦਿ ਬੈਰਾਗੋ ਰਾਮ ॥
guramatee man nij ghar vasiaa; sachai sabad bairaago raam | Ang 568
Sant Singh KhalsaUnder Guru's Instruction, the soul dwells in the home of the self; through the True Word of the Shabad, she becomes unattached.
Manmohan SinghBy Guru's instruction the soul abides in its own home and sings the True Gurbani with love.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ ਆਤਮਾ ਆਪਣੇ ਨਿੱਜ ਦੇ ਗ੍ਰਿਹ ਵਿੱਚ ਵੱਸਦੀ ਹੈ ਤੇ ਪ੍ਰੇਮ ਨਾਲ ਸੱਚੀ ਗੁਰਬਾਣੀ ਗਾਉਂਦੀ ਹੈ।
Fareedkot Teekaਗੁਰਮਤੀਓਂ ਕੇ ਮਨੁ ਅਪਨੇ ਸ੍ਵਰੂਪ ਮੇਂ ਬਸਾ ਹੈ, ਹੇ ਭਾਈ! ਵਹੁ ਸਚੇ ਗੁਰ ਸਬਦ ਕਰ ਸੰਸਾਰ ਸੇ (ਬੈਰਾਗੋ) ਅਚਾਹ ਵਾ ਅਸੰਗ ਰਹਿਤੇ ਹੈਂ॥
Prof. Sahib Singhਗੁਰੂ ਦੀ ਮੱਤ ਦੀ ਬਰਕਤਿ ਨਾਲ ਉਹਨਾਂ ਦਾ ਮਨ ਪ੍ਰਭੂ ਦੀ ਹਜ਼ੂਰੀ ਵਿਚ ਟਿਕ ਜਾਂਦਾ ਹੈ, ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਸ਼ਬਦ ਦੀ ਰਾਹੀਂ ਉਹਨਾਂ ਨੂੰ ਹਰਿ-ਨਾਮ ਦੀ ਲਗਨ ਲੱਗ ਜਾਂਦੀ ਹੈ।ਪਦ ਅਰਥ ਨਿਜ ਘਰਿ = ਪ੍ਰਭੂ ਦੀ ਹਜ਼ੂਰੀ ਵਿਚ। ਬੈਰਾਗੋ = ਲਗਨ।
SikhNet (Spanish)y quienes a través de la Instrucción del Guru encuentran su Ser en la Verdadera Palabra.
ਮੁਖਿ ਮਸਤਕਿ ਭਾਗੋ. ਸਚਿ ਬੈਰਾਗੋ; ਸਾਚਿ ਰਤੇ ਵੀਚਾਰੀ ॥
mukh masatak bhaago. sach bairaago; saach rate veechaaree | Ang 568
Sant Singh KhalsaBy the destiny written upon their foreheads, they become truly unattached, and by reflective meditation, they are imbued with Truth.
Manmohan SinghOn account of their Supreme sublime destiny, the meditators attain true dispassion and are imbued with Truth.
Manmohan Singh (Punjabi)ਆਪਣੇ ਮੱਥੇ ਦੀ ਪਰਮ ਸ਼੍ਰੇਸ਼ਟ ਪ੍ਰਾਲਭਧ ਦੇ ਕਾਰਣ ਸਿਮਰਨ ਕਰਨ ਵਾਲੇ ਸੱਚੀ ਉਪਰਾਮਤਾ ਨੂੰ ਪ੍ਰਾਪਤ ਹੁੰਦੇ ਹਨ ਤੇ ਸੱਚ ਨਾਲ ਰੰਗੇ ਜਾਂਦੇ ਹਨ।
Fareedkot Teekaਸਚੈ ਬੈਰਾਗ ਕਰ ਕੇ ਜਿਨ ਕੇ ਮਸਤਕ ਮੇਂ ਮੁਖ ਭਾਗ ਹੂਆ ਹੈ, ਸੋਈ ਵੀਚਾਰਵਾਨ ਹੋ ਕੇ ਸਾਚ ਮੇਂ ਰਾਤੇ ਹੈਂ॥
Prof. Sahib Singhਜਿਨ੍ਹਾਂ ਮਨੁੱਖਾਂ ਦੇ ਮੂੰਹ ਉਤੇ ਮੱਥੇ ਉਤੇ ਭਾਗ ਜਾਗ ਪੈਂਦਾ ਹੈ, ਸਦਾ-ਥਿਰ ਹਰੀ ਵਿਚ ਉਹਨਾਂ ਦੀ ਲਗਨ ਲੱਗ ਜਾਂਦੀ ਹੈ, ਸਦਾ-ਥਿਰ ਪ੍ਰਭੂ (ਦੇ ਪ੍ਰੇਮ-ਰੰਗ) ਵਿਚ ਰੰਗੀਜ ਕੇ ਉਹ ਵਿਚਾਰਵਾਨ ਬਣ ਜਾਂਦੇ ਹਨ।ਪਦ ਅਰਥ ਸਚਿ = ਸਦਾ-ਥਿਰ ਪ੍ਰਭੂ ਵਿਚ। ਵੀਚਾਰੀ = ਵਿਚਾਰਵਾਨ।
SikhNet (Spanish)Su semblante es beatificado, su Destino despierta, y se vuelven hombres de Compasión.
ਨਾਮ ਬਿਨਾ. ਸਭੁ ਜਗੁ ਬਉਰਾਨਾ; ਸਬਦੇ. ਹਉਮੈ ਮਾਰੀ ॥
naam binaa. sabh jag bauraanaa; sabade. haumai maaree | Ang 568
Sant Singh KhalsaWithout the Naam, the Name of the Lord, the whole world is insane; through the Shabad, the ego is conquered.
Manmohan SinghWithout the Name, the entire world is gone mad. Through the Name man's ego is stilled.
Manmohan Singh (Punjabi)ਨਾਮ ਦੇ ਬਗੈਰ ਸਾਰਾ ਸੰਸਾਰ ਝੱਲਾ ਹੋਇਆ ਹੋਇਆ ਹੈ। ਨਾਮ ਦੇ ਰਾਹੀਂ ਬੰਦੇ ਦੀ ਹੰਗਤਾ ਮਿੱਟ ਜਾਂਦੀ ਹੈ।
Fareedkot Teekaਨਾਮ ਸੇ ਬਿਨਾਂ ਸਾਰਾ ਸੰਸਾਰ ਬਾਉਲਾ ਫਿਰਤਾ ਹੈ ਅਰ ਅਧਕਾਰੀਓਂ ਨੇ ਗੁਰ ਸਬਦ ਕਰ ਕੇ ਹੰਤਾ ਮਮਤਾ ਮਾਰੀ ਹੈ॥
Prof. Sahib Singhਪਰਮਾਤਮਾ ਦੇ ਨਾਮ ਤੋਂ ਬਿਨਾ ਸਾਰਾ ਜਗਤ (ਹਉਮੈ ਵਿਚ) ਝੱਲਾ ਹੋਇਆ ਫਿਰਦਾ ਹੈ (ਇਹ) ਹਉਮੈ ਗੁਰੂ ਦੇ ਸ਼ਬਦ ਦੀ ਰਾਹੀਂ ਹੀ ਦੂਰ ਕੀਤੀ ਜਾ ਸਕਦੀ ਹੈ।ਪਦ ਅਰਥ ਬਉਰਾਨਾ = ਝੱਲਾ, ਕਮਲਾ। ਸਬਦੇ = ਸਬਦ ਦੀ ਰਾਹੀਂ ਹੀ।
SikhNet (Spanish)Sin el Nombre el mundo se enloquece; a través de la Palabra uno calma su ego.
ਸਾਚੈ ਸਬਦਿ ਲਾਗਿ ਮਤਿ ਉਪਜੈ; ਗੁਰਮੁਖਿ ਨਾਮੁ ਸੋਹਾਗੋ ॥
saachai sabad laag mat upajai; guramukh naam sohaago | Ang 568
Sant Singh KhalsaAttached to the True Word of the Shabad, wisdom comes forth. The Gurmukh obtains the Naam, the Name of the Husband Lord.
Manmohan SinghBeing attached to the True Name, real wisdom is gathered and through the Guru-ward, Name, thy Spouse is obtained.
Manmohan Singh (Punjabi)ਸਤਿਨਾਮ ਨਾਲ ਜੁੜਨ ਦੁਆਰਾ ਯਥਾਰਥ ਸਮਝ ਉਤਪੰਨ ਹੁੰਦੀ ਹੈ ਅਤੇ ਗੁਰਾਂ ਦੇ ਰਾਹੀਂ ਪ੍ਰਭੂ ਪਤੀ ਪ੍ਰਾਪਤ ਹੁੰਦਾ ਹੈ।
Fareedkot Teekaਸਚੇ ਸਬਦਿ ਮੇਂ ਲਗ ਕਰ ਕੇ ਉਤਮੁ ਬੁਧ ਉਤਪੰਨ ਹੋਤੀ ਹੈ ਅਰੁ ਗੁਰਮੁਖੋਂ ਕੋ ਨਾਮ ਜਪਨੇ ਸੇ ਹਰਿ ਨਾਮੁ ਸੁਹਾਗੁ ਮਿਲਤਾ ਹੈ॥
Prof. Sahib Singhਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਸ਼ਬਦ ਵਿਚ ਜੁੜ ਕੇ (ਮਨੁੱਖ ਦੇ ਅੰਦਰ ਉੱਚੀ) ਮੱਤ ਪੈਦਾ ਹੁੰਦੀ ਹੈ, ਗੁਰੂ ਦੀ ਸਰਨ ਪਿਆਂ ਹਰਿ-ਨਾਮ-ਸੁਹਾਗ ਮਿਲ ਜਾਂਦਾ ਹੈ।
SikhNet (Spanish)Entonando el ser en la Palabra Verdadera del Shabd, la Sabiduría llega, el Gurmukj obtiene el Naam, el Nombre del Señor.
ਨਾਨਕ. ਸਬਦਿ ਮਿਲੈ, ਭਉ ਭੰਜਨੁ; ਹਰਿ ਰਾਵੈ ਮਸਤਕਿ ਭਾਗੋ ॥੩॥
naanak. sabad milai, bhau bhanjan; har raavai masatak bhaago |3| Ang 569
Sant Singh KhalsaO Nanak, through the Shabad, one meets the Lord, the Destroyer of fear, and by the destiny written on her forehead, she enjoys Him. ||3||
Manmohan SinghNanak, through the Name, the woman meets with God, the Destroyer of dread, and through the good fortune, writ on the forehead, she enjoys Him.
Manmohan Singh (Punjabi)ਨਾਨਕ ਨਾਮ ਦੇ ਰਾਹੀਂ, ਸੁਆਣੀ ਡਰ ਦੇ ਨਾਸ ਕਰਨ ਵਾਲੇ ਵਾਹਿਗੁਰੂ ਨੂੰ ਮਿਲ ਪੈਦੀ ਹੈ ਅਤੇ ਮੱਥੇ ਦੀ ਕਿਸਮਤ ਰਾਹੀਂ ਉਹ ਉਸ ਨੂੰ ਮਾਣਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨ ਕੇ ਮਸਤਕ ਮੇਂ ਉਤਮ ਭਾਗੁ ਹੈਂ ਵਹੁ ਗੁਰਸਬਦਿ ਮੇਂ ਮਿਲੇ ਹੈਂ ਅਰੁ ਤਿਨ ਕਾ ਭੈ ਨਸਟੁ ਹੂਆ ਹੈ, ਔ ਹਰੀ ਕੋ ਰਾਵੈ, ਭਾਵ ਜਪਤੇ ਹੈਂ ਵਾ ਤਿਸ ਕੇ ਅਨੰਦ ਕੋ ਭੋਗਤੇ ਹੈਂ॥੩॥☬ਹੁਕਮ ਮੰਨਣੇ ਕੀ ਮਹਿਮਾ ਦਿਖਾਵਤੇ ਹੈਂ:
Prof. Sahib Singhਹੇ ਨਾਨਕ! ਜਿਸ ਮਨੁੱਖ ਦੇ ਮੱਥੇ ਉਤੇ ਭਾਗ ਜਾਗ ਪੈਂਦਾ ਹੈ, ਉਸ ਨੂੰ ਗੁਰ-ਸ਼ਬਦ ਦੀ ਰਾਹੀਂ ਡਰ ਨਾਸ ਕਰਨ ਵਾਲਾ ਪਰਮਾਤਮਾ ਮਿਲ ਪੈਂਦਾ ਹੈ, ਉਹ ਮਨੁੱਖ ਸਦਾ ਹਰਿ-ਨਾਮ ਨੂੰ ਹਿਰਦੇ ਵਿਚ ਵਸਾਈ ਰੱਖਦਾ ਹੈ ॥੩॥ਪਦ ਅਰਥ ਭੰਜਨੁ = ਡਰ ਨਾਸ ਕਰਨ ਵਾਲਾ ॥੩॥
SikhNet (Spanish)Dice Nanak, es por la más grande y buena fortuna que uno goza del Amor de su Esposo y encuentra al Disipador del miedo a través de la Palabra del Shabd. (3)
ਖੇਤੀ ਵਣਜੁ ਸਭੁ ਹੁਕਮੁ ਹੈ; ਹੁਕਮੇ ਮੰਨਿ ਵਡਿਆਈ ਰਾਮ ॥
khetee vanaj sabh hukam hai; hukame man vaddiaaee raam | Ang 569
Sant Singh KhalsaAll farming and trading is by Hukam of His Will; surrendering to the Lord's Will, glorious greatness is obtained.
Manmohan SinghAll true tillage and trade is the acceptance of the Lord's will. By accepting His will, honour is obtained.
Manmohan Singh (Punjabi)ਸਾਰੀ ਵਾਹੀ ਤੇ ਵਪਾਰ ਸਾਹਿਬ ਦੀ ਰਜਾ ਸਵੀਕਾਰ ਕਰਨਾ ਹੈ। ਉਸ ਦੀ ਰਜਾ ਮੰਨਣ ਦੁਆਰਾ ਇੱਜ਼ਤ ਆਬਰੂ ਮਿਲਦੀ ਹੈ।
Fareedkot Teekaਹੇ ਭਾਈ! ਗੁਰਮੁਖੋਂ ਨੇ ਖੇਤੀ ਵਣਜ ਸਭ ਹਰੀ ਕਾ ਹੁਕਮੁ ਜਾਨਾ ਹੈ, ਜਿਨੋਂ ਨੇ ਹੁਕਮ ਕੋ ਮਾਨਾ ਹੈ, ਤਿਨ ਕੀ ਬਡਿਆਈ ਹੋਈ ਹੈ॥
Prof. Sahib Singhਵਾਹੀ-ਖੇਤੀ ਤੇ ਵਪਾਰ ਨੂੰ ਪ੍ਰਭੂ ਦੀ ਰਜ਼ਾ ਅਨੁਸਾਰ ਹੁੰਦੀ ਹੈ, ਰਜ਼ਾ ਨੂੰ ਮੰਨਣ ਨਾਲ ਵਡਿਆਈ ਮਿਲਦੀ ਹੈ।ਪਦ ਅਰਥ ਹੁਕਮੇ = ਹੁਕਮਿ ਹੀ, ਹੁਕਮ ਵਿਚ ਹੀ (ਰਹਿ ਕੇ)। ਮੰਨਿ = ਮਨਿ, ਮਨ ਵਿਚ, (ਹੁਕਮ ਨੂੰ) ਮਨ ਵਿਚ (ਵਸਾ ਕੇ)।
SikhNet (Spanish)Toda ganancia y todo provecho están en la aceptación de la Verdad del Señor, A través de la sumisión a Su Verdad se encuentra toda la Gloria.
ਗੁਰਮਤੀ ਹੁਕਮੁ ਬੂਝੀਐ; ਹੁਕਮੇ ਮੇਲਿ ਮਿਲਾਈ ਰਾਮ ॥
guramatee hukam boojheeai; hukame mel milaaee raam | Ang 569
Sant Singh KhalsaUnder Guru's Instruction, one comes to understand the Lord's Will, and by His Will, he is united in His Union.
Manmohan SinghBy Guru's instruction, the Lord's will is realised and by His will one is united with Him.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ ਪ੍ਰਭੂ ਦਾ ਫਰਮਾਨ ਅਨੁਭਵ ਕੀਤਾ ਜਾਂਦਾ ਹੈ ਅਤੇ ਉਸ ਦੇ ਫੁਰਮਾਨ ਦੁਆਰਾ ਉਸ ਦੇ ਮਿਲਾਪ ਵਿੱਚ ਮਿਲ ਜਾਂਦਾ ਹੈ।
Fareedkot Teekaਗੁਰਮਤੀਓਂ ਨੇ ਹੁਕਮ ਕੋ ਬੂਝਾ ਹੈ, ਹੁਕਮ ਨੇ ਹੀ ਉਨ ਕਾ ਮੇਲੁ ਮਿਲਾਇ ਦੀਆ ਅਰਥਾਤ ਬ੍ਰਹਮ ਸੇ ਅਭਿੰਨ ਕਰ ਦੀਆ ਹੈ॥
Prof. Sahib Singhਗੁਰੂ ਦੀ ਮੱਤ ਉਤੇ ਤੁਰਿਆਂ ਹੀ ਪਰਮਾਤਮਾ ਦੀ ਰਜ਼ਾ ਨੂੰ ਸਮਝਿਆ ਜਾ ਸਕਦਾ ਹੈ ਤੇ ਪ੍ਰਭੂ ਦੀ ਰਜ਼ਾ ਨਾਲ ਹੀ ਪ੍ਰਭੂ-ਚਰਨਾਂ ਵਿਚ ਮਿਲਾਪ ਹੁੰਦਾ ਹੈ।ਪਦ ਅਰਥ ਮੇਲਿ = ਮੇਲ ਵਿਚ, ਪ੍ਰਭੂ-ਚਰਨਾਂ ਵਿਚ।
SikhNet (Spanish)A través de la Palabra del Shabd del Guru, la Verdad del Señor es revelada. A través de la Voluntad se conoce la Unión con nuestro Señor.
ਹੁਕਮਿ ਮਿਲਾਈ ਸਹਜਿ ਸਮਾਈ; ਗੁਰ ਕਾ ਸਬਦੁ ਅਪਾਰਾ ॥
hukam milaaee sehaj samaaee; gur kaa sabad apaaraa | Ang 569
Sant Singh KhalsaBy His Will, one merges and easily blends with Him. The Shabads of the Guru are incomparable.
Manmohan SinghAccording to His will, the man unites and easily blends with the Lord. Supremely exalted are the Guru's hymns.
Manmohan Singh (Punjabi)ਉਸ ਦੇ ਭਾਣੇ ਅੰਦਰ ਬੰਦਾ ਸਾਈਂ ਨੂੰ ਮਿਲ ਉਸ ਵਿੱਚ ਲੀਨ ਹੋ ਜਾਂਦਾ ਹੈ। ਪਰਮ ਉਤਕ੍ਰਿਸ਼ਟ ਹੈ ਗੁਰਾਂ ਦੀ ਬਾਣੀ।
Fareedkot Teekaਅਕਾਲ ਪੁਰਖ ਕੇ ਹੁਕਮ ਮੇਂ ਜਿਸ ਨੇ ਅਪਨੀ ਪ੍ਰੀਤੀ ਮਿਲਾਈ ਹੈ ਤਿਸ ਕੀ ਬ੍ਰਿਤੀ ਸਾਂਤੀ ਮੇਂ ਸਮਾਈ ਹੈ ਔਰ ਗੁਰ ਕਾ ਉਪਦੇਸ ਤਿਸ ਨੇ ਅਪਾਰ, ਭਾਵ ਅਧਿਕ ਮਹਿਮਾਂ ਵਾਲਾ ਜਾਨਾ ਹੈ॥
Prof. Sahib Singhਪ੍ਰਭੂ ਦੀ ਰਜ਼ਾ ਨਾਲ ਹੀ ਮਨੁੱਖ ਗੁਰੂ ਦੇ ਸ਼ਬਦ ਵਿਚ ਜੋੜਦਾ ਹੈ, ਆਤਮਕ ਅਡੋਲਤਾ ਵਿਚ ਲੀਨ ਹੁੰਦਾ ਹੈ ਤੇ ਅਪਾਰ ਪ੍ਰਭੂ ਨੂੰ ਮਿਲ ਪੈਂਦਾ ਹੈ।ਪਦ ਅਰਥ ਹੁਕਮਿ = ਹੁਕਮ ਵਿਚ। ਸਹਜਿ = ਆਤਮਕ ਅਡੋਲਤਾ ਵਿਚ।
SikhNet (Spanish)Nos unimos con el Señor por Su Voluntad, nos fundimos en Él en el Equilibrio y conocemos la Palabra Infinita del Guru.
ਸਚੀ ਵਡਿਆਈ ਗੁਰ ਤੇ ਪਾਈ; ਸਚੁ ਸਵਾਰਣਹਾਰਾ ॥
sachee vaddiaaee gur te paaee; sach savaaranahaaraa | Ang 569
Sant Singh KhalsaThrough the Guru, true greatness is obtained, and one is embellished with Truth.
Manmohan SinghThrough the Guru, true glory is attained and one is embellished with Truth
Manmohan Singh (Punjabi)ਗੁਰਾਂ ਦੇ ਰਾਹੀਂ ਸੱਚੀ ਪ੍ਰਭਤਾ ਪ੍ਰਾਪਤ ਹੁੰਦੀ ਹੈ ਅਤੇ ਇਨਸਾਨ ਸੱਚ ਨਾਲ ਸ਼ਿੰਗਾਰਿਆਂ ਜਾਂਦਾ ਹੈ।
Fareedkot Teekaਐਸੀ ਸਚੀ ਬਡਿਆਈ ਨਿਸਚੇ ਕਰ ਸਵਾਰਨੇ ਹਾਰਾ ਜੋ ਗੁਰੂ ਹੈ ਤਿਸ ਸੇ ਪਾਈ ਹੈ, ਵਾ ਜਿਸ ਨੇ ਗੁਰੋਂ ਤੇ ਸਚੀ ਵਡਿਆਈ ਪਾਈ ਹੈ, ਸੋ ਸਚੁ ਨਾਮ ਦੇ ਕਰ ਔਰੋਂ ਕੋ ਸਵਾਰਨੇ ਵਾਲਾ ਹੂਆ ਹੈ॥
Prof. Sahib Singhਗੁਰੂ ਦੀ ਰਾਹੀਂ ਸਚੀ ਇੱਜ਼ਤ ਪ੍ਰਾਪਤ ਹੁੰਦੀ ਹੈ ਤੇ ਜੀਵਨ ਸੋਹਣਾ ਬਣਾਣ ਵਾਲੇ ਪ੍ਰਭੂ ਨੂੰ ਮਿਲਦੀ ਹੈ।ਪਦ ਅਰਥ ਸਚੀ = ਸਦਾ-ਥਿਰ ਰਹਿਣ ਵਾਲੀ। ਤੇ = ਤੋਂ। ਸਚੁ = ਸਦਾ-ਥਿਰ ਰਹਿਣ ਵਾਲਾ।
SikhNet (Spanish)Uno obtiene Gloria a través del Guru y es embellecido con la Verdad del Señor. Dejando el ego, uno obtiene a Dios,
ਭਉ ਭੰਜਨੁ ਪਾਇਆ ਆਪੁ ਗਵਾਇਆ; ਗੁਰਮੁਖਿ ਮੇਲਿ ਮਿਲਾਈ ॥
bhau bhanjan paaeaa aap gavaaeaa; guramukh mel milaaee | Ang 569
Sant Singh KhalsaHe finds the Destroyer of fear, and eradicates his self-conceit; as Gurmukh, he is united in His Union.
Manmohan SinghLosing his self-conceit, man obtains God, the Dispeller of fear, and through the Guru, he is united with Him.
Manmohan Singh (Punjabi)ਆਪਣੀ ਸਵੈ-ਹੰਗਤਾ ਨੂੰ ਗੁਆ ਕੇ, ਆਦਮੀ ਡਰ ਦੇ ਦੂਰ ਕਰਨ ਵਾਲੇ ਹਰੀ ਨੂੰ ਪਾ ਲੈਦਾ ਹੈ ਤੇ ਗੁਰਾਂ ਦੇ ਰਾਹੀਂ, ਉਸ ਦੇ ਮਿਲਾਪ ਨਾਲ ਮਿਲ ਜਾਂਦਾ ਹੈ।
Fareedkot Teekaਜਿਨੋਂ ਨੇ ਆਪਾ ਭਾਉ ਗਵਾਇਆ ਹੈ ਤਿਸ ਗੁਰਮੁਖੋਂ ਨੇ ਭੈ ਕੇ ਨਾਸ ਕਰਨ ਹਾਰਾ ਪਰਮੇਸ੍ਵਰ ਪਾਯਾ ਹੈ ਅਰ ਤਿਨ ਕੇ ਵਾ ਸਤਸੰਗ ਮੇਲ ਮੇਂ ਅਪਨੀ ਬ੍ਰਿਤੀ ਵਾ ਬੁਧੀ ਮਿਲਾਈ ਹੈ॥
Prof. Sahib Singhਗੁਰੂ ਦੀ ਰਾਹੀਂ ਪ੍ਰਭੂ ਲਈ ਪਿਆਰ-ਅਦਬ ਪੈਦਾ ਹੁੰਦਾ ਹੈ, ਆਪਾ-ਭਾਵ ਦੂਰ ਹੁੰਦਾ ਹੈ ਤੇ ਪ੍ਰਭੂ-ਚਰਨਾਂ ਵਿਚ ਲੀਨ ਹੋ ਜਾਈਦਾ ਹੈ।ਪਦ ਅਰਥ ਆਪੁ = ਆਪਾ-ਭਾਵ।
SikhNet (Spanish)el Disipador del miedo, y a través del Guru, nos fundimos en el Señor.
ਕਹੁ ਨਾਨਕ. ਨਾਮੁ ਨਿਰੰਜਨੁ ਅਗਮੁ ਅਗੋਚਰੁ; ਹੁਕਮੇ ਰਹਿਆ ਸਮਾਈ ॥੪॥੨॥
kahu naanak. naam niranjan agam agochar; hukame rahiaa samaaee |4|2| Ang 569
Sant Singh KhalsaSays Nanak, the Name of the immaculate, inaccessible, unfathomable Commander is permeating and pervading everywhere. ||4||2||
Manmohan SinghSays Nanak, the Name of the Immaculate, Unreachable and Unfathomable Commander contained every where.
Manmohan Singh (Punjabi)ਗੁਰੂ ਜੀ ਆਖਦੇ ਹਨ, ਪਵਿੱਤਰ ਪਹੁੰਚ ਤੋਂ ਪਰੇ ਅਤੇ ਅਗਾਧ ਹਾਕਮ ਦਾ ਨਾਮ ਹਰ ਥਾਂ ਰਮਿਆ ਹੋਇਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ (ਨਾਮੁ) ਪ੍ਰਸਿਧ ਹੈ ਅਰੁ ਮਾਇਆ ਸੇ ਰਹਿਤ ਪਰਮੇਸ੍ਵਰ ਮਨ ਸੇ ਪਰੇ ਇੰਦ੍ਰ੍ਯੋਂ ਕਾ ਅਵਿਸਯ ਹੈ, ਹੁਕਮ ਮੇਂ ਤਿਸ ਕਾ ਮਨ (ਸਮਾਈ) ਅਭੇਦ ਹੋਇ ਰਹਿਤਾ ਹੈ॥੪॥੨॥☬ਹੁਕਮ ਮਨ ਕੇ ਪ੍ਰਥਾਇ ਉਪਦੇਸ਼ ਕਰਤੇ ਹੈਂ:
Prof. Sahib Singhਹੇ ਨਾਨਕ! ਪਵਿੱਤਰ, ਅਥਾਹ ਅਤੇ ਪਹੁੰਚ ਤੋਂ ਪਰੇ ਪ੍ਰਭੂ ਦਾ ਨਾਮ ਆਪਣੀ ਰਜ਼ਾ ਅਨੁਸਾਰ ਹਰ ਥਾਂ ਰਮਿਆ ਹੋਇਆ ਹੈ ॥੪॥੨॥ਪਦ ਅਰਥ ਕਹੁ = ਆਖ, ਉਚਾਰ ॥੪॥੨॥
SikhNet (Spanish)Dice Nanak, aceptando la Voluntad del Señor, el Nombre Inmaculado, Insondable e Inalcanzable es obtenido. (4-2)