ੴ

ਸਿੱਖਬਾਣੀ · SikhBani

ਆਪਣੇ ਪਿਰ ਕੈ ਰੰਗਿ ਰਤੀ ਮੁਈਏ ਸੋਭਾਵੰਤੀ ਨਾਰੇ ॥

aapane pir kai rang ratee mueee sobhaavantee naare
Guru Amardas Ji ਗੁਰੂ ਅਮਰਦਾਸ ਜੀ · Raag Vadhans · Ang 567, 568 · 26 lines
Translations

ਵਡਹੰਸੁ ਮਹਲਾ ੩ ਛੰਤ ॥

vaddahans mahalaa 3 chhant | Ang 567

Sant Singh KhalsaWadahans, Third Mehl, Chhant:
Manmohan SinghWadhans 3rd Guru. Chhant.
Manmohan Singh (Punjabi)ਵਡਹੰਸ ਤੀਜੀ ਪਾਤਿਸ਼ਾਹੀ ਛੰਦ।
Prof. Sahib Singhਰਾਗ ਵਡਹੰਸ ਵਿੱਚ ਗੁਰੂ ਅਮਰਦਾਸ ਜੀ ਦੀ ਬਾਣੀ 'ਛੰਤ'।
SikhNet (Spanish)Wadajans, Mejl Guru Amar Das, Tercer Canal Divino, Chant.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad | Ang 567

Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's grace He is obtained.
Manmohan Singh (Punjabi)ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਆਪਣੇ ਪਿਰ ਕੈ ਰੰਗਿ ਰਤੀ ਮੁਈਏ; ਸੋਭਾਵੰਤੀ ਨਾਰੇ ॥

aapane pir kai rang ratee mueee; sobhaavantee naare | Ang 567

Sant Singh KhalsaLet yourself be imbued with the Love of your Husband Lord, O beautiful, mortal bride.
Manmohan SinghO perishable beauteous bride, remain, thou, imbued with love of the Groom.
Manmohan Singh (Punjabi)ਨੀ ਮਰਨੀਏ ਸੁੰਦਰ ਪਤਨੀਏ! ਤੂੰ ਆਪਣੇ ਪਤੀ ਦੀ ਪ੍ਰੀਤ ਅੰਦਰ ਰੰਗੀਜੀ ਰਹੁ।
Fareedkot Teekaਹੇ (ਮੁਈਏ) ਪਿਅਰੀਏ! ਜੋ ਇਸਤ੍ਰੀ ਆਪਨੇ ਪਤੀ ਕੇ (ਰੰਗ) ਪ੍ਰੇਮ ਮੇਂ ਰਾਤੀ ਹੈ, ਸੋਈ ਸੋਭਾਇਮਾਨ ਹੈ॥
Prof. Sahib Singhਹੇ ਮਾਇਆ ਦੇ ਮੋਹ ਵਲੋਂ ਅਛੋਹ ਹੋ ਚੁਕੀ ਜੀਵ-ਇਸਤ੍ਰੀਏ! ਤੂੰ ਸੋਭਾ ਵਾਲੀ ਹੋ ਗਈ ਹੈਂ, ਕਿਉਂਕਿ ਤੂੰ ਆਪਣੇ ਪਤੀ-ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗੀ ਗਈ ਹੈਂ।

ਪਦ ਅਰਥ ਪਿਰ = ਪਤੀ। ਕੈ ਰੰਗਿ = ਦੇ ਪ੍ਰੇਮ-ਰੰਗ ਵਿਚ। ਰਤੀ = ਰੰਗੀ ਹੋਈ। ਮੁਈਏ = ਹੇ ਮੁਈਏ! ਹੇ ਮਾਇਆ ਦੇ ਮੋਹ ਵਲੋਂ ਅਛੋਹ ਹੋ ਚੁਕੀਏ! ਨਾਰੇ = ਹੇ ਜੀਵ-ਇਸਤ੍ਰੀਏ!

SikhNet (Spanish)Gloriosa es la Novia que está absorta en el Señor. A través de la Palabra del Shabd goza de la Unión en el Amor.

ਸਚੈ ਸਬਦਿ ਮਿਲਿ ਰਹੀ ਮੁਈਏ; ਪਿਰੁ ਰਾਵੇ ਭਾਇ ਪਿਆਰੇ ॥

sachai sabad mil rahee mueee; pir raave bhaae piaare | Ang 567

Sant Singh KhalsaLet yourself remain merged in the True Word of the Shabad, O mortal bride; savor and enjoy the Love of your Beloved Husband Lord.
Manmohan SinghO mortal bride, remain thou united with The True Name: thus shalt thou enjoy the darling Spouse with love.
Manmohan Singh (Punjabi)ਨੀ ਫਾਨੀ ਪਤਨੀਏ! ਤੂੰ ਸਤਿਨਾਮ ਨਾਲ ਜੁੜੀ ਰਹੁ। ਇਸ ਤਰ੍ਹਾਂ ਤੂੰ ਆਪਣੇ ਲਾਡਲੇ ਪਤੀ ਨੂੰ ਪ੍ਰੀਤ ਨਾਲ ਮਾਣ ਲਵੇਗੀ।
Fareedkot Teekaਹੇ ਪਿਆਰੀ! ਜੋ ਸਚੇ ਗੁਰ ਉਪਦੇਸ਼ ਮੇਂ ਮਿਲ ਰਹੀ ਹੈ, ਸੋ (ਭਾਇ) ਪ੍ਰੇਮ ਕਰ ਕੇ ਪਿਆਰੇ ਪਤੀ ਕੇ ਅਨੰਦ ਕੋ (ਰਾਵੈ) ਭੋਗਤੀ ਹੈ॥
Prof. Sahib Singhਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਤੂੰ ਸਦਾ-ਥਿਰ ਰਹਿਣ ਵਾਲੇ ਪ੍ਰਭੂ ਵਿਚ ਲੀਨ ਰਹਿੰਦੀ ਹੈਂ, ਤੈਨੂੰ ਤੇਰੇ ਇਸ ਪ੍ਰੇਮ ਪਿਆਰ ਦੇ ਕਾਰਨ ਪ੍ਰਭੂ-ਪਤੀ ਆਪਣੇ ਚਰਨਾਂ ਵਿਚ ਜੋੜੀ ਰੱਖਦਾ ਹੈ।

ਪਦ ਅਰਥ ਸਚੈ = ਸਦਾ-ਥਿਰ ਪ੍ਰਭੂ ਵਿਚ। ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਰਾਵੇ = ਮਾਣਦਾ ਹੈ, ਮਿਲਿਆ ਹੋਇਆ ਹੈ। ਭਾਇ = ਪ੍ਰੇਮ ਦੇ ਕਾਰਨ।

SikhNet (Spanish)El Señor nos embellece con Su Amor y nosotros nos dedicamos

ਸਚੈ ਭਾਇ ਪਿਆਰੀ. ਕੰਤਿ ਸਵਾਰੀ; ਹਰਿ ਹਰਿ ਸਿਉ ਨੇਹੁ ਰਚਾਇਆ ॥

sachai bhaae piaaree. kant savaaree; har har siau nehu rachaaeaa | Ang 567

Sant Singh KhalsaThe Husband Lord embellishes His beloved bride with His True Love; she is in love with the Lord, Har, Har.
Manmohan SinghThe Groom embellishes with His true affection the sweet-heart who bears love to her Lord God.
Manmohan Singh (Punjabi)ਜਿਹੜੀ ਦਿਲਬਰ ਆਪਣੇ ਸੁਆਮੀ ਵਾਹਿਗੁਰੂ ਨਾਲ ਪਿਆਰ ਪਾਉਂਦੀ ਹੈ, ਉਸ ਨੂੰ ਭਰਤਾ ਆਪਣੀ ਸੱਚੀ ਪ੍ਰੀਤ ਨਾਲ ਸਸ਼ੋਭਤ ਕਰਦਾ ਹੈ।
Fareedkot Teekaਜੋ ਸਚੇ ਕੇ (ਭਾਇ) ਪ੍ਰੇਮ ਕੀ ਪਿਆਰੀ ਹੈ, ਸੋਈ ਹਰਿ ਕੰਤ ਨੇ ਸਵਾਰੀ ਹੈ ਅਰ ਤਿਸੀ ਕੇ ਸਾਥ ਹਰੀ ਨੇ ਪ੍ਰੇਮ ਰਚਾਇਆ, ਭਾਵ ਕੀਆ ਹੈ॥
Prof. Sahib Singhਜੇਹੜੀ ਜੀਵ-ਇਸਤ੍ਰੀ ਨੇ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਵਿਚ ਪਿਆਰ ਪਾਇਆ, ਨੇਹੁ ਪੈਦਾ ਕੀਤਾ, ਪ੍ਰਭੂ-ਪਤੀ ਨੇ ਉਸ ਦਾ ਜੀਵਨ ਸੋਹਣਾ ਬਣਾ ਦਿੱਤਾ।

ਪਦ ਅਰਥ ਕੰਤਿ = ਕੰਤ ਨੇ। ਸਿਉ = ਨਾਲ। ਨੇਹੁ = ਪਿਆਰ।

SikhNet (Spanish)a Él. Ella permanece enamorada del Señor Jar, Jar.

ਆਪੁ ਗਵਾਇਆ. ਤਾ ਪਿਰੁ ਪਾਇਆ; ਗੁਰ ਕੈ ਸਬਦਿ ਸਮਾਇਆ ॥

aap gavaaeaa. taa pir paaeaa; gur kai sabad samaaeaa | Ang 567

Sant Singh KhalsaRenouncing her self-centeredness, she attains her Husband Lord, and remains merged in the Word of the Guru's Shabad.
Manmohan SinghWhen the bride abandons her self-conceit, then attainest she to her spouse and remainest merged in the Gurbani.
Manmohan Singh (Punjabi)ਜਦ ਵਹੁਟੀ ਆਪਣੀ ਸਵੈ-ਹੰਗਤਾ ਨੂੰ ਤਿਆਗ ਦਿੰਦੀ ਹੈ ਤਦ ਉਹ ਆਪਣੇ ਕੰਤ ਨੂੰ ਪਾ ਲੈਂਦੀ ਹੈ ਅਤੇ ਗੁਰਾਂ ਦੀ ਬਾਣੀ ਅੰਦਰ ਲੀਨ ਰਹਿੰਦੀ ਹੈ।
Fareedkot Teekaਤਿਸ ਨੇ ਜਬ ਆਪਾ ਭਾਉ ਗਵਾਇਆ ਹੈ ਤਬ ਪਿਆਰੇ ਕੋ ਪਾਇ ਲੀਆ ਹੈ ਅਰ ਗੁਰ ਉਪਦੇਸ਼ ਮੇਂ ਤਿਸ ਕਾ ਮਨ ਸਮਾਇਆ ਹੈ॥
Prof. Sahib Singhਜਦੋਂ ਜੀਵ-ਇਸਤ੍ਰੀ ਨੇ ਆਪਾ-ਭਾਵ ਦੂਰ ਕੀਤਾ, ਤਦੋਂ ਉਸ ਨੇ ਪ੍ਰਭੂ-ਪਤੀ ਨੂੰ ਲੱਭ ਲਿਆ ਤੇ ਗੁਰੂ ਦੇ ਸ਼ਬਦ ਨਾਲ ਲੀਨ ਹੋ ਗਈ।

ਪਦ ਅਰਥ ਆਪੁ = ਆਪਾ-ਭਾਵ।

SikhNet (Spanish)Renunciando a su egoísmo, obtiene el Amor de su Señor Esposo y permanece fundida en la Palabra del Shabd del Guru.

ਸਾ ਧਨ ਸਬਦਿ ਸੁਹਾਈ. ਪ੍ਰੇਮ ਕਸਾਈ; ਅੰਤਰਿ ਪ੍ਰੀਤਿ ਪਿਆਰੀ ॥

saa dhan sabad suhaaee. prem kasaaee; antar preet piaaree | Ang 567

Sant Singh KhalsaThat soul bride is adorned, who is attracted by His Love, and who treasures the Love of her Beloved within her heart.
Manmohan SinghThe bride who is attracted by her Lord's love and to whose mind, His affection is dear, is adorned with His Name.
Manmohan Singh (Punjabi)ਐਸੀ ਪਤਨੀ ਜਿਸ ਨੂੰ ਉਸਦੇ ਸੁਆਮੀ ਦੇ ਪਿਆਰ ਨੇ ਖਿੱਚਿਆ ਹੋਇਆ ਹੈ ਅਤੇ ਜਿਸ ਦੇ ਹਿਰਦੇ ਨੂੰ ਉਸ ਦੀ ਪ੍ਰੀਤ ਲਾਡਲੀ ਲੱਗਦੀ ਹੈ, ਉਹ ਉਸ ਦੇ ਨਾਮ ਨਾਲ ਸ਼ਿੰਗਾਰੀ ਜਾਂਦੀ ਹੈ।
Fareedkot Teekaਸੋ (ਧਨ) ਇਸਤ੍ਰੀ ਗੁਰ ਉਪਦੇਸ਼ ਕਰਿ ਸੋਭਾ ਕੋ ਪ੍ਰਾਪਤ ਭਈ ਹੈ ਜਿਨ ਕੇ ਮਨ ਮੇਂ ਪ੍ਰੇਮ ਕੀ (ਕਸਾਈ) ਖੀਂਚ ਆਈ ਹੈ, ਔਰ ਅੰਤਸ਼ ਕਰਣ ਮੇਂ ਪ੍ਰਭ ਕੀ ਪ੍ਰੀਤਿ ਪਿਆਰੀ ਲਗੀ ਹੈ ਅਰ ਸਚੇ ਸ਼ਾਹੂਕਾਰ ਗੁਰੋਂ ਨੇ ਸਵਾਰੀ ਹੈ॥
Prof. Sahib Singhਪ੍ਰਭੂ-ਪ੍ਰੇਮ ਦੀ ਖਿੱਚੀ ਹੋਈ ਸੁਚੱਜੀ ਜੀਵ-ਇਸਤ੍ਰੀ ਗੁਰੂ ਦੇ ਸ਼ਬਦ ਦੀ ਰਾਹੀਂ ਸੋਹਣੇ ਜੀਵਨ ਵਾਲੀ ਬਣ ਜਾਂਦੀ ਹੈ, ਉਸ ਦੇ ਹਿਰਦੇ ਵਿਚ ਪ੍ਰਭੂ-ਚਰਨਾਂ ਦੀ ਪ੍ਰੀਤ ਟਿਕੀ ਰਹਿੰਦੀ ਹੈ।

ਪਦ ਅਰਥ ਸਾ ਧਨ = ਜੀਵ-ਇਸਤ੍ਰੀ। ਸੁਹਾਈ = ਸੋਹਣੇ ਜੀਵਨ ਵਾਲੀ। ਕਸਾਈ = ਖਿੱਚੀ ਹੋਈ। ਪ੍ਰੇਮ ਕਸਾਈ = ਪ੍ਰੇਮ ਦੀ ਖਿੱਚੀ ਹੋਈ।

SikhNet (Spanish)La Novia del Señor está adornada con la Palabra; atraída por el Amor del Señor, se aferra a Él valorando su Tesoro en el corazón.

ਨਾਨਕ. ਸਾ ਧਨ ਮੇਲਿ ਲਈ. ਪਿਰਿ ਆਪੇ; ਸਾਚੈ ਸਾਹਿ ਸਵਾਰੀ ॥੧॥

naanak. saa dhan mel lee. pir aape; saachai saeh savaaree |1| Ang 567

Sant Singh KhalsaO Nanak, the Lord blends that soul bride with Himself; the True King adorns her. ||1||
Manmohan SinghNanak, the chaste wife, the Beloved blends with Himself The True King bedecks her with His Name.
Manmohan Singh (Punjabi)ਨਾਨਕ, ਪਵਿੱਤ੍ਰ ਪਤਨੀ ਨੂੰ ਪਿਆਰਾ ਆਪਣੇ ਨਾਲ ਮਿਲਾ ਲੈਂਦਾ ਹੈ। ਸੱਚਾ ਪਾਤਿਸ਼ਾਹ ਉਸ ਨੂੰ ਆਪਣੇ ਨਾਮ ਨਾਲ ਸ਼ਿੰਗਾਰ ਦਿੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਇਸੀ ਤੇ (ਸਾ ਧਨ) ਵਹੁ ਇਸਤ੍ਰੀ (ਪਿਰ) ਪਤੀ ਪਰਮੇਸਰ ਨੈ ਅਪਨੇ ਸਾਥ ਆਪ ਮਿਲਾਇ ਲਈ ਹੈ॥੧॥
Prof. Sahib Singhਹੇ ਨਾਨਕ! ਇਹੋ ਜਿਹੀ ਸੁਚੱਜੀ ਜੀਵ-ਇਸਤ੍ਰੀ ਨੂੰ ਪ੍ਰਭੂ-ਪਤੀ ਨੇ ਆਪ ਹੀ ਆਪਣੇ ਨਾਲ ਮਿਲਾ ਲਿਆ ਹੈ, ਸਦਾ ਕਾਇਮ ਰਹਿਣ ਵਾਲੇ ਸ਼ਾਹ ਨੇ ਉਸ ਦਾ ਜੀਵਨ ਸੰਵਾਰ ਦਿੱਤਾ ਹੈ ॥੧॥

ਪਦ ਅਰਥ ਪਿਰਿ = ਪਿਰ ਨੇ {ਨੋਟ: ਲਫ਼ਜ਼ 'ਪਿਰ', 'ਪਿਰੁ' ਅਤੇ 'ਪਿਰਿ' ਦੇ ਵਿਆਕਰਣਿਕ ਅਰਥ ਦਾ ਖਿਆਲ ਰੱਖੋ}। ਸਾਹਿ = ਸ਼ਾਹਿ, ਸ਼ਾਹ ਨੇ ॥੧॥

SikhNet (Spanish)Dice Nanak, el Señor me ha unido en Su Ser; el Rey Verdadero me ha embellecido con Su Palabra. (1)

ਨਿਰਗੁਣਵੰਤੜੀਏ; ਪਿਰੁ ਦੇਖਿ ਹਦੂਰੇ ਰਾਮ ॥

niragunavantarree; pir dekh hadoore raam | Ang 567

Sant Singh KhalsaO worthless bride, see your Husband Lord ever-present.
Manmohan SinghO meritless woman, see thou thy Husband just close at hand.
Manmohan Singh (Punjabi)ਹੇ ਗੁਣ ਵਿਹੂਣ ਸੁਆਣੀਏ! ਤੂੰ ਆਪਣੇ ਪਤੀ ਨੂੰ ਐਨ ਹਾਜ਼ਰ-ਨਾਜਰ ਵੇਖ।
Fareedkot Teekaਹੇ (ਨਿਰਗੁਣਵੰਤੜੀਏ) ਗੁਣੋਂ ਸੇ ਰਹਿਤ ਬੁਧੀ ਵਾਲੀ ਜੀਵ ਰੂਪ ਇਸਤ੍ਰੀਏ! ਤੂੰ (ਰਾਮ) ਬਿਆਪਕ ਪਤੀ ਕੋ ਸਮੀਪ ਹੀ ਦੇਖ॥
Prof. Sahib Singhਹੇ ਗੁਣ-ਹੀਣ ਜਿੰਦੇ! ਪ੍ਰਭੂ-ਪਤੀ ਨੂੰ ਆਪਣੇ ਅੰਗ-ਸੰਗ ਵੱਸਦਾ ਵੇਖਿਆ ਕਰ।

ਪਦ ਅਰਥ ਨਿਰਗੁਣਵੰਤੜੀਏ = ਹੇ ਗੁਣਾਂ ਤੋਂ ਸੱਖਣੀ ਜਿੰਦੇ! ਹਦੂਰੇ = ਹਾਜ਼ਰ-ਨਾਜ਼ਰ, ਅੰਗ-ਸੰਗ।

SikhNet (Spanish)Oh mujer sin mérito, ve la Presencia del Señor ante ti, pues aquéllos Gurmukjs que han gozado del Amor del Señor,

ਗੁਰਮੁਖਿ ਜਿਨੀ ਰਾਵਿਆ ਮੁਈਏ; ਪਿਰੁ ਰਵਿ ਰਹਿਆ ਭਰਪੂਰੇ ਰਾਮ ॥

guramukh jinee raaviaa mueee; pir rav rahiaa bharapoore raam | Ang 567

Sant Singh KhalsaOne who, as Gurmukh, enjoys her Husband Lord, O mortal bride, knows Him to be all-pervading everywhere.
Manmohan SinghO perishable bride, she, who through the Guru remembers her Groom, sees Him fully pervading.
Manmohan Singh (Punjabi)ਨੀ ਮਰਨੀਏ ਲਾੜੀਏ! ਜੋ ਗੁਰਾਂ ਦੇ ਰਾਹੀਂ ਆਪਣੇ ਪ੍ਰਭੂ-ਲਾੜੇ ਨੂੰ ਯਾਦ ਕਰਦੀ ਹੈ, ਉਹ ਉਸ ਨੂੰ ਪਰੀਪੂਰਨ ਵਿਆਪਕ ਵੇਖਦੀ ਹੈ।
Fareedkot Teekaਹੇ ਪਿਆਰੀ! ਜਿਨੋਂ ਨੇ ਗੁਰੋਂ ਦੁਆਰੇ ਰਾਮ ਪਤੀ ਕੋ (ਰਾਵਿਆ) ਜਪਿਆ ਹੈ, ਤਿਨ ਕੋ ਪਤੀ (ਭਰਪੂਰੇ) ਏਕ ਰਸ ਬਿਆਪਕ ਹੋ ਰਹਾ ਦ੍ਰਿਸ਼ਟ ਆਇਆ ਹੈ॥
Prof. Sahib Singhਹੇ ਮੋਈ ਹੋਈ ਜਿੰਦੇ! ਜੋ ਗੁਰੂ ਦੇ ਸਨਮੁੱਖ ਹੋ ਕੇ ਪ੍ਰਭੂ-ਪੱਤੀ ਦਾ ਸਿਮਰਨ ਕਰਦਾ ਹੈ ਉਸ ਨੂੰ ਪ੍ਰਭੂ ਪੂਰੇ ਤੌਰ ਤੇ ਵਿਆਪਕ ਦਿਖਦਾ ਹੈ।

ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਰਾਵਿਆ = ਹਿਰਦੇ ਵਿਚ ਵਸਾਇਆ। ਮੁਈਏ = ਹੇ ਆਤਮਕ ਮੌਤ ਸਹੇੜ ਰਹੀ ਜਿੰਦੇ! ਰਵਿ ਰਹਿਆ = ਵਿਆਪਕ ਹੈ।

SikhNet (Spanish)por la Gracia del Guru, Lo ven prevaleciendo en todo.

ਪਿਰੁ ਰਵਿ ਰਹਿਆ ਭਰਪੂਰੇ. ਵੇਖੁ ਹਜੂਰੇ; ਜੁਗਿ ਜੁਗਿ ਏਕੋ ਜਾਤਾ ॥

pir rav rahiaa bharapoore. vekh hajoore; jug jug eko jaataa | Ang 568

Sant Singh KhalsaThe Lord is all-pervading everywhere; behold Him ever-present. Throughout the ages, know Him as the One.
Manmohan SinghThe Lord is fully filling all Perceive thou His Presence, All the ages through, thou realise Him to be the same.
Manmohan Singh (Punjabi)ਸਾਈਂ ਸਾਰਿਆਂ ਨੂੰ ਪੂਰੀ ਤਰ੍ਹਾਂ ਭਰ ਰਿਹਾ ਹੈ। ਤੂੰ ਉਸ ਨੂੰ ਹਾਜ਼ਰ ਨਾਜ਼ਰ ਦੇਖ। ਸਾਰਿਆਂ ਯੁਗਾਂ ਅੰਦਰ ਤੂੰ ਉਸ ਨੂੰ ਇਕ ਜੈਸਾ ਅਨੁਭਵ ਕਰ।
Fareedkot Teekaਜੋ ਪਤੀ (ਭਰਪੂਰੇ) ਏਕ ਰਸ ਬਿਆਪਕ ਹੋ ਰਹਾ ਹੈ ਤਿਸ ਕੋ ਸਮੀਪ ਦੇਖਾ ਹੈ ਅਰ ਤਿਸ ਨੇ ਜੁਗੋਂ ਜੁਗੋਂ ਮੇਂ ਏਕ ਪਰਮੇਸਰ ਕੋ ਹੀ ਜਾਨਾ ਹੈ॥
Prof. Sahib Singhਪਿਆਰਾ ਪ੍ਰਭੂ ਪੂਰੇ ਤੌਰ ਤੇ ਵਿਆਪਕ ਦਿਖਦਾ ਹੈ, ਤੂੰ ਉਸ ਨੂੰ ਹਾਜ਼ਰ ਨਾਜ਼ਰ ਦੇਖ ਤੇ ਸਮਝ ਕਿ ਹਰ ਯੁਗ ਵਿੱਚ ਇਕੋ ਹੀ ਪ੍ਰਭੂ ਹੈ।

ਪਦ ਅਰਥ ਹਜੂਰੇ = ਅੰਗ-ਸੰਗ। ਜੁਗਿ ਜੁਗਿ = ਹਰੇਕ ਜੁਗ ਵਿਚ। ਏਕੋ = ਇਕ ਪ੍ਰਭੂ ਹੀ। ਜਾਤਾ = ਪ੍ਰਸਿੱਧ।

SikhNet (Spanish)Sí, tu Dios prevalece en todo a través de todas las épocas; ve Su Presencia Única por donde sea que voltees a ver.

ਧਨ ਬਾਲੀ ਭੋਲੀ. ਪਿਰੁ ਸਹਜਿ ਰਾਵੈ; ਮਿਲਿਆ ਕਰਮ ਬਿਧਾਤਾ ॥

dhan baalee bholee. pir sehaj raavai; miliaa karam bidhaataa | Ang 568

Sant Singh KhalsaThe young, innocent bride enjoys her Husband Lord; she meets Him, the Architect of karma.
Manmohan SinghThe young innocent bride, easily, enjoys her Bridegroom and meets the Builder of destiny.
Manmohan Singh (Punjabi)ਜੁਆਨ ਨਿਰ-ਅਪਰਾਧ ਪਤਨੀ ਸੁਖੈਨ ਹੀ ਆਪਣੇ ਪਤੀ ਨੂੰ ਮਾਣਦੀ ਹੈ ਅਤੇ ਪ੍ਰਾਲਭਧ ਬਨਾਉਣਹਾਰ ਪਤੀ-ਪ੍ਰਭੂ ਨੂੰ ਮਿਲ ਪੈਦੀ ਹੈ।
Fareedkot Teekaਬਾਲੀ, ਭਾਵ ਨਿੰਮ੍ਰਤਾ ਵਾਲੀ ਅਰ (ਭੋਲੀ) ਨਿਸਕਪਟ (ਧਨ) ਇਸਤ੍ਰੀ ਕੋ ਪਰਮੇਸਰ ਪਤੀ ਸੁਭਾਵਕ ਹੀ ਭੋਗਤਾ ਹੈ, ਕਿਉਂਕਿ ਸੋ ਕਰਮੋਂ ਕੇ ਫਲ ਦੇਣੇ ਵਾਲਾ ਤਿਸ ਕੋ ਮਿਲਾ ਹੈ॥
Prof. Sahib Singhਜੇਹੜੀ ਜੀਵ-ਇਸਤ੍ਰੀ ਬਾਲ-ਭੋਲੇ ਸੁਭਾਵ ਵਾਲੀ ਬਣ ਕੇ ਤੇ ਆਤਮਕ ਅਡੋਲਤਾ ਵਿਚ ਟਿਕ ਕੇ ਪ੍ਰਭੂ-ਪਤੀ ਨੂੰ ਯਾਦ ਕਰਦੀ ਹੈ, ਉਸ ਨੂੰ ਉਹ ਸਿਰਜਣਹਾਰ ਮਿਲ ਪੈਂਦਾ ਹੈ।

ਪਦ ਅਰਥ ਧਨ = ਜੀਵ-ਇਸਤ੍ਰੀ। ਬਾਲੀ = ਬਾਲ-ਸੁਭਾਵ ਵਾਲੀ। ਭੋਲੀ = ਭੋਲੇ ਸੁਭਾਵ ਵਾਲੀ। ਸਹਜਿ = ਆਤਮਕ ਅਡੋਲਤਾ ਵਿਚ। ਕਰਮ ਵਿਧਾਤਾ = ਜੀਵਾਂ ਦੇ ਕੀਤੇ ਕਰਮਾਂ ਅਨੁਸਾਰ ਪੈਦਾ ਕਰਨ ਵਾਲਾ।

SikhNet (Spanish)La Novia joven, en su inocencia, goza del Amor de su Señor y conoce al Diseñador de nuestros Destinos.

ਜਿਨਿ ਹਰਿ ਰਸੁ ਚਾਖਿਆ. ਸਬਦਿ ਸੁਭਾਖਿਆ; ਹਰਿ ਸਰਿ ਰਹੀ ਭਰਪੂਰੇ ॥

jin har ras chaakhiaa. sabad subhaakhiaa; har sar rahee bharapoore | Ang 568

Sant Singh KhalsaOne who tastes the sublime essence of the Lord, and utters the sublime Word of the Shabad, remains immersed in the Lord's Ambrosial Pool.
Manmohan SinghShe, who tastes God's elixir and utters and sublime Name, remains immersed in the Lord's nectarean tank.
Manmohan Singh (Punjabi)ਜੋ ਵਾਹਿਗੁਰੂ ਦੇ ਅੰਮ੍ਰਿਤ ਨੂੰ ਪਾਨ ਕਰਦੀ ਹੈ ਅਤੇ ਸ੍ਰੇਸ਼ਟ ਨਾਮ ਨੂੰ ਉਚਾਰਦੀ ਹੈ, ਉਹ ਸਾਹਿਬ ਦੇ ਅੰਮ੍ਰਿਤਮਈ ਤਾਲਾਬ ਅੰਦਰ ਡੁਬੀ ਰਹਿੰਦੀ ਹੈ।
Fareedkot Teekaਜਿਸ ਨੇ ਹਰਿ ਰਸ ਕੋ ਚਾਖਾ ਹੈ ਤਿਸ ਨੇ ਸ੍ਰੇਸ਼ਟ ਬ੍ਰਹਮ ਹੀ ਕੇ ਜਸ ਕੋ ਉਚਾਰਨ ਕੀਆ ਹੈ ਔਰ (ਹਰਿ ਸਰਿ) ਸਤਸੰਗਤ ਰੂਪ ਨਦੀ ਮੇਂ ਸਨਾਨ ਕਰ ਪਵਿਤ੍ਰਤਾ ਸੇ ਭਰਪੂਰ ਹੋ ਰਹੀ ਹੈ॥
Prof. Sahib Singhਜਿਸ ਨੇ ਹਰਿ-ਨਾਮ ਦਾ ਸੁਆਦ ਚੱਖ ਲਿਆ ਤੇ ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਭੂ ਦੀ ਸਿਫ਼ਤ-ਸਾਲਾਹ ਕਰਨੀ ਸ਼ੁਰੂ ਕਰ ਦਿੱਤੀ, ਉਹ ਸਰੋਵਰ-ਪ੍ਰਭੂ ਵਿਚ ਹਰ ਵੇਲੇ ਚੁੱਭੀ ਲਾਈ ਰੱਖਦੀ ਹੈ।

ਪਦ ਅਰਥ ਜਿਨਿ = ਜਿਸ ਨੇ। ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਸੁਭਾਖਿਆ = ਉਚਾਰਿਆ, ਸਿਫ਼ਤ-ਸਾਲਾਹ ਕੀਤੀ। ਹਰਿ ਸਰਿ = ਹਰੀ-ਸਰੋਵਰ ਵਿਚ।

SikhNet (Spanish)Aquéllos que probaron la Esencia del Señor cantaron Su Gloriosa Palabra y permanecieron imbuidos en Su Néctar.

ਨਾਨਕ. ਕਾਮਣਿ ਸਾ ਪਿਰ ਭਾਵੈ; ਸਬਦੇ ਰਹੈ ਹਦੂਰੇ ॥੨॥

naanak. kaaman saa pir bhaavai; sabade rahai hadoore |2| Ang 568

Sant Singh KhalsaO Nanak, that soul bride is pleasing to her Husband Lord, who, through the Shabad, remains in His Presence. ||2||
Manmohan SinghNanak, the bride, who through Guru's word, abides, in her Groom's presence, is pleasing to Him.
Manmohan Singh (Punjabi)ਨਾਨਕ ਉਹ ਇਸਤ੍ਰੀ ਜੋ ਗੁਰਾਂ ਦੇ ਉਪਦੇਸ਼ ਦੁਆਰਾ ਆਪਣੇ ਪਤੀ ਦੀ ਹਜ਼ੂਰੀ ਅੰਦਰ ਵਸੱਦੀ ਹੈ, ਉਸ ਨੂੰ ਚੰਗੀ ਲੱਗਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਗੁਰ ਉਪਦੇਸ ਕਰ ਪਰਮੇਸਰ ਕੋ ਸਦਾ ਨਜੀਕ ਜਾਨਤੀ ਹੈ, ਸੋਈ ਕਾਮਨੀ ਪਤੀ ਕੋ ਭਾਉਤੀ ਹੈ॥੨॥
Prof. Sahib Singhਹੇ ਨਾਨਕ! ਉਹੀ ਜੀਵ-ਇਸਤ੍ਰੀ ਪ੍ਰਭੂ-ਪਤੀ ਨੂੰ ਪਿਆਰੀ ਲੱਗਦੀ ਹੈ ਜੇਹੜੀ ਗੁਰੂ ਦੇ ਸ਼ਬਦ ਦੀ ਰਾਹੀਂ ਹਰ ਵੇਲੇ ਉਸ ਦੇ ਚਰਨਾਂ ਵਿਚ ਜੁੜੀ ਰਹਿੰਦੀ ਹੈ ॥੨॥

ਪਦ ਅਰਥ ਕਾਮਣਿ = ਜੀਵ-ਇਸਤ੍ਰੀ। ਸਾ = ਉਹ {ਇਸਤ੍ਰੀ ਲਿੰਗ}। ਪਿਰ ਭਾਵੈ = ਪਿਰ ਨੂੰ ਚੰਗੀ ਲੱਗਦੀ ਹੈ ॥੨॥

SikhNet (Spanish)Dice Nanak, sólo es Novia y Bienamada del Señor quien ve siempre Su Presencia a través de la Palabra del Shabd. (2)

ਸੋਹਾਗਣੀ ਜਾਇ ਪੂਛਹੁ ਮੁਈਏ; ਜਿਨੀ ਵਿਚਹੁ ਆਪੁ ਗਵਾਇਆ ॥

sohaaganee jaae poochhahu mueee; jinee vichahu aap gavaaeaa | Ang 568

Sant Singh KhalsaGo and ask the happy soul-brides, O mortal bride, who have eradicated their self-conceit from within.
Manmohan SinghO mortals wife, go and ask the happy wives, who have effaced their-self conceit.
Manmohan Singh (Punjabi)ਨੀ ਮਰ-ਵੰਞਣੀਏ! ਜਾ ਕੇ ਪਵਿੱਤਰ ਪਤਨੀਆਂ ਤੋਂ ਪਤਾ ਕਰ, ਜਿਨ੍ਹਾਂ ਨੇ ਆਪਣੇ ਸਵੈ-ਹੰਗਤਾ ਮੇਟ ਛੱਡੀ ਹੈ।
Fareedkot Teekaਹੇ ਪਿਆਰੀ! ਜਿਨੋਂ ਨੇ ਅੰਤਸਕਰਣ ਸੇ ਆਪਾ ਭਾਉ ਗਵਾਇ ਦੀਆ ਹੈ, ਤਿਨ ਗਿਆਨਵਾਨ ਰੂਪ ਸੁਹਾਗਨੀਓਂ ਸੇ ਜਾਇ ਕਰ ਪੂਛੋ॥
Prof. Sahib Singhਹੇ ਆਤਮਕ ਮੌਤ ਸਹੇੜ ਰਹੀ ਜਿੰਦੇ! ਜਾ ਕੇ (ਉਹਨਾਂ) ਸੁਹਾਗਣਾਂ ਪਾਸੋਂ (ਜੀਵਨ-ਜੁਗਤਿ) ਪੁੱਛ, ਜਿਨ੍ਹਾਂ ਨੇ ਆਪਣੇ ਅੰਦਰੋਂ ਆਪਾ-ਭਾਵ ਦੂਰ ਕਰ ਲਿਆ ਹੈ।

ਪਦ ਅਰਥ ਸੋਹਾਗਣੀ = ਉਹ ਜੀਵ-ਇਸਤ੍ਰੀਆਂ ਜਿਨ੍ਹਾਂ ਨੇ ਪ੍ਰਭੂ-ਪਤੀ ਨੂੰ ਪ੍ਰਸੰਨ ਕਰ ਲਿਆ ਹੈ। ਜਾਇ = ਜਾ ਕੇ। ਮੁਈਏ = ਹੇ ਆਤਮਕ ਮੌਤ ਸਹੇੜ ਰਹੀ ਜਿੰਦੇ! ਆਪੁ = ਆਪਾ-ਭਾਵ।

SikhNet (Spanish)Pregunta a las Novias que han podido erradicar su ego.

ਪਿਰ ਕਾ ਹੁਕਮੁ. ਨ ਪਾਇਓ ਮੁਈਏ; ਜਿਨੀ ਵਿਚਹੁ ਆਪੁ. ਨ ਗਵਾਇਆ ॥

pir kaa hukam. na paaeo mueee; jinee vichahu aap. na gavaaeaa | Ang 568

Sant Singh KhalsaThose who have not eradicated their self-conceit, O mortal bride, do not realize the Hukam of their Husband Lord's Command.
Manmohan SinghThy, who still not their ego from within, O mortal wife, realize not their Beloved command.
Manmohan Singh (Punjabi)ਜੋ ਆਪਣੇ ਅੰਦਰੋਂ ਹੰਕਾਰ ਨੂੰ ਨਹੀਂ ਮਾਰਦੀਆਂ, ਨੀ ਮਰਜਾਣੀਏ! ਉਹ ਆਪਣੇ ਪ੍ਰੀਤਮ ਦੇ ਫੁਰਮਾਨ ਨੂੰ ਅਨੁਭਵ ਨਹੀਂ ਕਰਦੀਆਂ।
Fareedkot Teekaਹੇ ਪਿਆਰੀ! ਜਿਨੋਂ ਨੇ ਅੰਤਸਕਰਨ ਸੇ ਆਪਾ ਭਾਉ ਦੂਰ ਨਹੀਂ ਕੀਆ ਹੈ ਤਿਨੋਂ ਨੇ ਪਿਆਰੇ ਕਾ ਹੁਕਮ ਨਹੀਂ ਪਾਇਆ ਹੈ॥
Prof. Sahib Singhਪਰ ਜਿਨ੍ਹਾਂ ਨੇ ਆਪਣੇ ਅੰਦਰੋਂ ਆਪਾ-ਭਾਵ ਦੂਰ ਨਹੀਂ ਕੀਤਾ ਉਹਨਾਂ ਨੇ ਪ੍ਰਭੂ ਦੀ ਰਜ਼ਾ (ਵਿਚ ਤੁਰਨ ਦੀ ਜਾਚ) ਨਹੀਂ ਸਿੱਖੀ।
SikhNet (Spanish)Porque aquéllos que prefieren aferrarse a su ego, no consideran el Jukam, el Comando del Señor.

ਜਿਨੀ ਆਪੁ ਗਵਾਇਆ. ਤਿਨੀ ਪਿਰੁ ਪਾਇਆ; ਰੰਗ ਸਿਉ ਰਲੀਆ ਮਾਣੈ ॥

jinee aap gavaaeaa. tinee pir paaeaa; rang siau raleea maanai | Ang 568

Sant Singh KhalsaThose who eradicate their self-conceit, obtain their Husband Lord; they delight in His Love.
Manmohan SinghThey, who efface their-self, attain to their Spouse and bill and coo with their love.
Manmohan Singh (Punjabi)ਜਿਨ੍ਹਾਂ ਨੇ ਆਪਣੀ ਹਉਮੈ ਨੂੰ ਮਿਟਾ ਦਿੱਤਾ ਹੈ, ਉਹ ਆਪਵਦੇ ਪਤੀ ਨੂੰ ਪ੍ਰਾਪਤ ਹੋ ਜਾਂਦੀਆਂ ਹਨ ਤੇ ਪਿਆਰ ਨਾਲ ਮੌਜਾਂ ਮਾਣਦੀਆਂ ਹਨ।
Fareedkot Teekaਜਿਨੋਂ ਨੇ ਆਪਾ ਭਾਉ ਗਵਾਇਆ ਹੈ ਤਿਨੋਂ ਨੇ ਪਿਆਰੇ ਕੋ ਪਾਇਆ ਹੈ ਔਰ ਪ੍ਰੇਮ ਸੇ (ਰਲੀਆ) ਆਨੰਦ ਭੋਗਤੀ ਹੈਂ॥
Prof. Sahib Singhਜਿਨ੍ਹਾਂ ਨੇ ਆਪਾ-ਭਾਵ ਦੂਰ ਕਰ ਲਿਆ, ਉਹਨਾਂ ਨੇ (ਆਪਣੇ ਅੰਦਰ ਹੀ) ਪ੍ਰਭੂ-ਪਤੀ ਨੂੰ ਲੱਭ ਲਿਆ, ਪ੍ਰਭੂ-ਪਤੀ ਪ੍ਰੇਮ ਨਾਲ ਉਹਨਾਂ ਨੂੰ ਆਪਣਾ ਮਿਲਾਪ ਬਖ਼ਸ਼ੀ ਰੱਖਦਾ ਹੈ।

ਪਦ ਅਰਥ ਰੰਗ ਸਿਉ = ਆਨੰਦ ਨਾਲ।

SikhNet (Spanish)Aquéllos que renuncian a su ego, obtienen al Señor y disfrutan de Él, e imbuidos en Su Amor,

ਸਦਾ ਰੰਗਿ ਰਾਤੀ. ਸਹਜੇ ਮਾਤੀ; ਅਨਦਿਨੁ ਨਾਮੁ ਵਖਾਣੈ ॥

sadaa rang raatee. sahaje maatee; anadin naam vakhaanai | Ang 568

Sant Singh KhalsaEver imbued with His Love, in perfect poise and grace, she repeats His Name, night and day.
Manmohan SinghEver imbued with her Groom's love, in a state of perfect poise, night and day, she repeats His Name.
Manmohan Singh (Punjabi)ਆਪਣੇ ਪਤੀ ਦੇ ਪ੍ਰੇਮ ਨਾਲ ਸਦੀਵੀ ਰੰਗੀ ਅਤੇ ਸੁਖੈਨ ਹੀ ਮਤਵਾਲੀ ਹੋਈ ਹੋਈ, ਰੈਣ ਦਿਹੁੰ ਉਸ ਦਾ ਨਾਮ ਉਚਾਰਨ ਕਰਦੀ ਹੈ।
Fareedkot Teekaਸਦਾ ਪਿਆਰੇ ਕੇ ਪ੍ਰੇਮ ਮੇਂ ਰਾਤੀ ਹੂਈ (ਸਹਜੇ) ਗਿਆਨ ਸੇਵਾ ਸ੍ਵਭਾਵਿਕ ਮਸਤ ਹੂਈ ਹੈ ਔਰ ਰਾਤ ਦਿਨ ਨਾਮ ਕਾ ਕਥਨ ਕਰਤੀ ਹੈ॥
Prof. Sahib Singhਜੇਹੜੀ ਜੀਵ-ਇਸਤ੍ਰੀ ਸਦਾ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗੀ ਰਹਿੰਦੀ ਹੈ, ਆਤਮਕ ਅਡੋਲਤਾ ਵਿਚ ਮਸਤ ਰਹਿੰਦੀ ਹੈ, ਉਹ ਹਰ ਵੇਲੇ ਪ੍ਰਭੂ-ਪਤੀ ਦਾ ਨਾਮ ਸਿਮਰਦੀ ਰਹਿੰਦੀ ਹੈ।

ਪਦ ਅਰਥ ਰੰਗਿ = ਪ੍ਰੇਮ-ਰੰਗ ਵਿਚ। ਰਾਤੀ = ਰੰਗੀ ਹੋਈ। ਸਹਜੇ = ਆਤਮਕ ਅਡੋਲਤਾ ਵਿਚ। ਮਾਤੀ = ਮਸਤ। ਅਨਦਿਨੁ = ਹਰ ਰੋਜ਼, ਹਰ ਵੇਲੇ।

SikhNet (Spanish)logran que su mente habite en el Equilibrio al recitar el Naam, el Nombre de Dios.

ਕਾਮਣਿ ਵਡਭਾਗੀ. ਅੰਤਰਿ ਲਿਵ ਲਾਗੀ; ਹਰਿ ਕਾ ਪ੍ਰੇਮੁ ਸੁਭਾਇਆ ॥

kaaman vaddabhaagee. antar liv laagee; har kaa prem subhaaeaa | Ang 568

Sant Singh KhalsaVery fortunate is that bride, who focuses her consciousness on Him; her Lord's Love is so sweet to her.
Manmohan SinghVery fortunate is the bride whose mind's attention is fixed on her Groom and to whom is sweet her Lord's love.
Manmohan Singh (Punjabi)ਭਾਰੇ ਕਰਮਾਂ ਵਾਲੀ ਹੈ ਉਹ ਪਤਨੀ ਜਿਸ ਦੇ ਮਨ ਦੀ ਬ੍ਰਿਤੀ ਉਸ ਦੇ ਪਤੀ ਨਾਲ ਜੁੜੀ ਹੋਈ ਹੈ ਅਤੇ ਜਿਸ ਨੂੰ ਆਪਣੇ ਪ੍ਰਭੂ ਦੀ ਪ੍ਰੀਤ ਮਿੱਠੀ ਲੱਗਦੀ ਹੈ।
Fareedkot Teekaਅਪਨੇ ਸਰੂਪ ਮੇਂ ਜਿਸ ਕੀ ਬਿਰਤੀ ਲਗੀ ਹੈ ਤਿਸ ਬਡਭਾਗਨੀ ਕਾਮਨੀ ਕੋ ਹਰਿ ਕਾ ਉਤਮ ਪ੍ਰੇਮ ਭਾਇਆ ਹੈ॥
Prof. Sahib Singhਉਹ ਜੀਵ-ਇਸਤ੍ਰੀ ਵੱਡੇ ਭਾਗਾਂ ਵਾਲੀ ਹੈ, ਉਸ ਦੇ ਹਿਰਦੇ ਵਿਚ ਪ੍ਰਭੂ-ਚਰਨਾਂ ਦੀ ਲਗਨ ਬਣੀ ਰਹਿੰਦੀ ਹੈ, ਉਸ ਨੂੰ ਪ੍ਰਭੂ ਦਾ ਪਿਆਰ ਚੰਗਾ ਲੱਗਦਾ ਹੈ।

ਪਦ ਅਰਥ ਸੁਭਾਇਆ = ਪਸੰਦ ਆਇਆ।

SikhNet (Spanish)Bendita es la Novia cuyo corazón está entonado en el Señor; a ella el Amor del Señor le es dulce.

ਨਾਨਕ. ਕਾਮਣਿ ਸਹਜੇ ਰਾਤੀ; ਜਿਨਿ ਸਚੁ ਸੀਗਾਰੁ ਬਣਾਇਆ ॥੩॥

naanak. kaaman sahaje raatee; jin sach seegaar banaaeaa |3| Ang 568

Sant Singh KhalsaO Nanak, that soul-bride who is adorned with Truth, is imbued with her Lord's Love, in the state of perfect poise. ||3||
Manmohan SinghNanak, the bride who is adorned with Truth is imbued in s state, of poise with her Lord's love.
Manmohan Singh (Punjabi)ਨਾਨਕ, ਜਿਹੜੀ ਪਤਨੀ ਸੱਚ ਨਾਲ ਸ਼ਿੰਗਾਰੀ ਹੋਈ ਹੈ ਉਹ ਸੁਖੈਨ ਅਵਸਥਾ ਵਿੱਚ ਹੋ ਆਪਣੇ ਸਾਈਂ ਦੇ ਸਨੇਹ ਨਾਲ ਰੰਗੀ ਜਾਂਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਨੇ ਸਚ ਕਾ ਸੀਂਗਾਰ ਬਨਾਇਆ ਹੈ, ਸੋ ਕਾਮਨੀ ਸਰੂਪ ਮੇਂ ਰਾਤੀ ਹੈ॥੩॥
Prof. Sahib Singhਹੇ ਨਾਨਕ! ਜਿਸ ਜੀਵ-ਇਸਤ੍ਰੀ ਨੇ ਸਦਾ-ਥਿਰ ਪ੍ਰਭੂ ਦੇ ਨਾਮ ਨੂੰ ਆਪਣੀ ਜ਼ਿੰਦਗੀ ਦਾ ਸ਼ਿੰਗਾਰ ਬਣਾ ਲਿਆ ਹੈ ਉਹ ਸਦਾ ਆਤਮਕ ਅਡੋਲਤਾ ਵਿਚ ਲੀਨ ਰਹਿੰਦੀ ਹੈ ॥੩॥

ਪਦ ਅਰਥ ਜਿਨਿ = ਜਿਸ ਨੇ। ਸਚੁ = ਸਦਾ-ਥਿਰ ਹਰਿ-ਨਾਮ ॥੩॥

SikhNet (Spanish)Dice Nanak, la Novia que se adorna con el Amor del Señor está imbuida en el Equilibrio. (3)

ਹਉਮੈ ਮਾਰਿ ਮੁਈਏ; ਤੂ ਚਲੁ ਗੁਰ ਕੈ ਭਾਏ ॥

haumai maar mueee; too chal gur kai bhaae | Ang 568

Sant Singh KhalsaOvercome your egotism, O mortal bride, and walk in the Guru's Way.
Manmohan SinghDispel thy pride, O perishable bride, and walk thou in Guru's way.
Manmohan Singh (Punjabi)ਆਪਣਾ ਹੰਕਾਰ ਨਵਿਰਤ ਕਰ, ਨੀ ਮਰਨ ਜੋਗੀਏ ਨਾਰੇ! ਅਤੇ ਤੂੰ ਗੁਰਾਂ ਦੇ ਰਸਤੇ ਟੁਰ।
Fareedkot Teekaਹੇ ਪਿਆਰੀ! ਜਬ ਤੂੰ ਹੰਤਾ ਮਮਤਾ ਕੋ ਮਾਰ ਗੁਰੋਂ ਕੇ ਭਾਣੇ ਮੇਂ ਚਲੇਂਗੀ॥
Prof. Sahib Singhਹੇ (ਆਤਮਕ ਮੌਤੇ) ਮੋਈ ਹੋਈ ਜਿੰਦੇ! ਤੂੰ (ਆਪਣੇ ਅੰਦਰੋਂ) ਹਉਮੈ ਦੂਰ ਕਰ ਤੇ ਗੁਰੂ ਦੇ ਅਨੁਸਾਰ ਹੋ ਕੇ (ਜੀਵਨ-ਤੋਰ) ਤੁਰ।

ਪਦ ਅਰਥ ਗੁਰ ਕੈ ਭਾਏ = ਗੁਰ ਕੈ ਭਾਇ, ਗੁਰੂ ਦੇ ਪ੍ਰੇਮ ਵਿਚ, ਗੁਰੂ ਦੇ ਅਨੁਸਾਰ।

SikhNet (Spanish)Calma tu ego, oh mi amor, y camina en el Sendero del Guru;

ਹਰਿ ਵਰੁ ਰਾਵਹਿ ਸਦਾ ਮੁਈਏ; ਨਿਜ ਘਰਿ ਵਾਸਾ ਪਾਏ ॥

har var raaveh sadaa mueee; nij ghar vaasaa paae | Ang 568

Sant Singh KhalsaThus you shall ever enjoy your Husband Lord, O mortal bride, and obtain an abode in the home of your own inner being.
Manmohan SinghO mortal wife, thus shalt Thou, ever, enjoy God, the Spouse, and obtain an abode in thy own home.
Manmohan Singh (Punjabi)ਨੀ ਮਰਜਾਣੀਏ! ਐਕੁਰ ਤੂੰ ਆਪਣੇ ਪਤੀ ਵਾਹਿਗੁਰੂ ਨੂੰ ਹਮੇਸ਼ਾਂ ਹੀ ਮਾਣੇਗੀ ਅਤੇ ਆਪਣੇ ਨਿੱਜ ਦੇ ਗ੍ਰਿਹ ਅੰਦਰ ਵਸੇਬਾ ਪਾ ਲਵੇਗੀ।
Fareedkot Teekaਹੇ ਪਿਆਰੀ! ਤਬ ਹਰਿ ਵਰ ਸੇ ਸਦੀਵ ਰਮਣ ਕਰੈਗੀ ਜੌ (ਨਿਜ ਘਰਿ) ਸਰੂਪ ਮੇਂ ਬਾਸਾ ਪਾਵੈਂਗੀ॥
Prof. Sahib Singhਮੋਈ ਹੋਈ ਜਿੰਦੇ! ਇੰਜ ਤੂੰ ਪ੍ਰਭੂ ਦੀ ਹਜ਼ੂਰੀ ਵਿਚ ਨਿਵਾਸ ਹਾਸਲ ਕਰ ਕੇ ਸਦਾ ਲਈ ਪ੍ਰਭੂ-ਪਤੀ ਦਾ ਮਿਲਾਪ ਮਾਣਦੀ ਰਹੇਂਗੀ।

ਪਦ ਅਰਥ ਵਰੁ = ਖਸਮ। ਰਾਵਹਿ = ਤੂੰ ਮਿਲਾਪ ਪ੍ਰਾਪਤ ਕਰ ਲਏਂਗੀ। ਨਿਜ ਘਰਿ = ਆਪਣੇ ਅਸਲ ਘਰ ਵਿਚ, ਪ੍ਰਭੂ ਦੀ ਹਜ਼ੂਰੀ ਵਿਚ। ਪਾਏ = ਪਾਇ, ਪਾ ਕੇ।

SikhNet (Spanish)goza de tu Esposo y habita en tu Ser. Sí, habita en el Ser,

ਨਿਜ ਘਰਿ ਵਾਸਾ ਪਾਏ. ਸਬਦੁ ਵਜਾਏ; ਸਦਾ ਸੁਹਾਗਣਿ ਨਾਰੀ ॥

nij ghar vaasaa paae. sabad vajaae; sadaa suhaagan naaree | Ang 568

Sant Singh KhalsaObtaining an abode in the home of her inner being, she vibrates the Word of the Shabad, and is a happy soul-bride forever.
Manmohan SinghAbiding in her own home, she utters the Name and becomes a happy wife for aye.
Manmohan Singh (Punjabi)ਆਪਣੇ ਧਾਮ ਅੰਦਰ ਵੱਸ ਕੇ ਉਹ ਨਾਮ ਦਾ ਉਚਾਰਨ ਕਰਦੀ ਹੈ ਅਤੇ ਹਮੇਸ਼ਾਂ, ਲਈ ਖੁਸ਼ਬਾਸ ਪਤਨੀ ਥੀ ਵੰਞਦੀ ਹੈ।
Fareedkot Teekaਅਰ ਵਹੁ ਇਸਤ੍ਰੀ ਸ੍ਵੈਸਰੂਪ ਮੇਂ ਬਾਸਾ ਪਾਏ ਹੂਏ (ਸਬਦੁ) ਬ੍ਰਹਮ ਕੋ (ਵਜਾਏ) ਉਚਾਰਨ ਕਰਤੀ ਹੈ ਔਰ ਸਦਾ ਸੁਹਾਗਵੰਤੀ ਹੂਈ ਹੈ॥
Prof. Sahib Singhਚੰਗੇ ਭਾਗਾਂ ਵਾਲੀ ਜੀਵ-ਇਸਤ੍ਰੀ ਆਪਣੇ ਹਿਰਦੇ ਵਿਚ ਗੁਰ-ਸ਼ਬਦ ਸਦਾ ਲਈ ਵਸਾ ਲੈਂਦੀ ਹੈ ਤੇ ਪ੍ਰਭੂ ਦੀ ਹਜ਼ੂਰੀ ਵਿਚ ਥਾਂ ਪ੍ਰਾਪਤ ਕਰ ਲੈਂਦੀ ਹੈ।

ਪਦ ਅਰਥ ਵਜਾਏ = ਵਜਾਂਦੀ ਹੈ, ਪ੍ਰਭਾਵ ਹਿਰਦੇ ਵਿਚ ਵਸਾਂਦੀ ਹੈ।

SikhNet (Spanish)canta la Palabra y sé la verdadera Novia del Señor.

ਪਿਰੁ ਰਲੀਆਲਾ ਜੋਬਨੁ ਬਾਲਾ; ਅਨਦਿਨੁ ਕੰਤਿ ਸਵਾਰੀ ॥

pir raleeaalaa joban baalaa; anadin kant savaaree | Ang 568

Sant Singh KhalsaThe Husband Lord is delightful, and forever young; night and day, He embellishes His bride.
Manmohan SinghThe Beloved Spouse is social and Ever young and he eternally embellishes his bride.
Manmohan Singh (Punjabi)ਪਿਆਰਾ ਪਤੀ ਰਲਿਆ ਮਿਲਿਆ ਅਤੇ ਸਦੀਵੀ ਨੌਜਵਾਨ ਹੈ। ਉਹ ਆਪਣੀ ਪਤਨੀ ਨੂੰ ਸਦਾ ਹੀ ਸ਼ਿੰਗਾਰਦਾ ਹੈ।
Fareedkot Teekaਜੋ (ਰਲੀਆਲਾ) ਖੁਸ਼ੀਆਂ ਵਾਲਾ ਪਤੀ ਹੈ ਔਰ ਜਿਸ ਕਾ ਜੋਬਨ ਨਵੀਨ ਰਹਤਾ ਹੈ, ਤਿਸ ਕੰਤ ਨੇ ਸੋ ਇਸਤ੍ਰੀ ਰਾਤ ਦਿਨ (ਸਵਾਰੀ) ਸਵਾਲੀ, ਭਾਵ ਅਪਨੇ ਮੇਂ ਮਿਲਾਈ ਹੈ॥
Prof. Sahib Singhਪ੍ਰਭੂ-ਪਤੀ ਜੋ ਆਨੰਦ ਦਾ ਸੋਮਾ ਹੈ ਤੇ ਜਿਸ ਦਾ ਜੋਬਨ ਸਦਾ ਕਾਇਮ ਰਹਿਣ ਵਾਲਾ ਹੈ ਨੇ ਜੀਵ-ਇਸਤ੍ਰੀ ਨੂੰ ਸਦਾ ਵਾਸਤੇ ਸੋਹਣੇ ਜੀਵਨ ਵਾਲੀ ਬਣਾ ਦਿੱਤਾ।

ਪਦ ਅਰਥ ਰਲੀਆਲਾ = ਰਲੀਆਂ ਦਾ ਘਰ, ਆਨੰਦ ਦਾ ਸੋਮਾ। ਬਾਲਾ = ਜਵਾਨ। ਕੰਤਿ = ਕੰਤ ਨੇ। ਅਨਦਿਨੁ = ਹਰ ਰੋਜ਼।

SikhNet (Spanish)Y tu Señor, siempre joven y lleno de Éxtasis, te embellecerá para toda la Eternidad.

ਹਰਿ ਵਰੁ ਸੋਹਾਗੋ. ਮਸਤਕਿ ਭਾਗੋ; ਸਚੈ ਸਬਦਿ ਸੁਹਾਏ ॥

har var sohaago. masatak bhaago; sachai sabad suhaae | Ang 568

Sant Singh KhalsaHer Husband Lord activates the destiny written on her forehead, and she is adorned with the True Shabad.
Manmohan SinghThrough her Groom, the immortal Lord, her brow's destiny awakens and she is bedecked with the True word.
Manmohan Singh (Punjabi)ਆਪਣੇ ਕੰਤ, ਅਮਰ ਹਰੀ ਦੁਆਰਾ ਉਸ ਦੇ ਮੱਥੇ ਦੇ ਭਾਗ ਜਾਗ ਪੈਦੇ ਹਨ ਅਤੇ ਉਹ ਸੱਚੇ ਨਾਮ ਨਾਲ ਸ਼ੰਗਾਰੀ ਜਾਂਦੀ ਹੈ।
Fareedkot Teekaਹਰੀ ਪਤੀ ਕਾ (ਸੋਹਾਗੋ) ਅਨੰਦ ਤਿਸ ਕੋ ਪ੍ਰਾਪਤ ਹੋਤਾ ਹੈ ਜਿਸ ਕੇ ਮਸਤਕ ਕਾ ਭਾਗ ਉਤਮ ਹੈ ਅਰ ਵਹੁ ਸਚੇ ਗੁਰਉਪਦੇਸ ਕਰ ਸੋਭਾਵਾਨ ਹੋਤੀ ਹੈ॥
Prof. Sahib Singhਇੰਜ ਉਸ ਨੂੰ ਪ੍ਰਭੂ-ਪਤੀ ਦਾ ਸੁਹਾਗ ਮਿਲਨ ਕਾਰਨ ਉਸ ਦੇ ਮੱਥੇ ਉਤੇ ਭਾਗ ਜਾਗ ਪੈਂਦਾ ਹੈ ਤੇ ਗੁਰੂ ਦੇ ਸ਼ਬਦ ਦੀ ਰਾਹੀਂ ਉਹ ਸਦਾ-ਥਿਰ ਪ੍ਰਭੂ ਵਿਚ ਲੀਨ ਹੋ ਕੇ ਸੋਹਣੇ ਆਤਮਕ ਜੀਵਨ ਵਾਲੀ ਬਣ ਜਾਂਦੀ ਹੈ।

ਪਦ ਅਰਥ ਮਸਤਕਿ = ਮੱਥੇ ਉਤੇ।

SikhNet (Spanish)A través del Novio, el Señor, nuestro Destino despierta y somos bendecidos con la Verdadera Palabra.

ਨਾਨਕ. ਕਾਮਣਿ ਹਰਿ ਰੰਗਿ ਰਾਤੀ; ਜਾ ਚਲੈ ਸਤਿਗੁਰ ਭਾਏ ॥੪॥੧॥

naanak. kaaman har rang raatee; jaa chalai satigur bhaae |4|1| Ang 568

Sant Singh KhalsaO Nanak, the soul-bride is imbued with the Love of the Lord, when she walks according to the Will of the True Guru. ||4||1||
Manmohan SinghNanak, when the damsel walks according to the will of the True Guru, she gets imbued with Lord's love, then.
Manmohan Singh (Punjabi)ਨਾਨਕ ਜਦ ਇਸਤ੍ਰੀ ਸੱਚੇ ਗੁਰਾਂ ਦੀ ਰਜਾ ਅਨੁਸਾਰ ਟੁਰਦੀ ਹੈ ਤਾਂ ਉਹ ਪ੍ਰਭੂ ਦੇ ਪਿਆਰ ਨਾਲ ਰੰਗੀ ਜਾਂਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਵਹੁ ਕਾਮਣ ਹਰੀ ਕੇ ਆਨੰਦ ਮੇਂ ਰਾਤੀ ਰਹਤੀ ਹੈ, ਜੋ ਸਤਗੁਰਾਂ ਕੇ (ਭਾਇ) ਅਨੁਸਾਰ ਚਲਤੀ ਹੈ॥੪॥੧॥
Prof. Sahib Singhਹੇ ਨਾਨਕ! ਜਦੋਂ ਜੀਵ-ਇਸਤ੍ਰੀ ਗੁਰੂ ਦੇ ਅਨੁਸਾਰ ਤੁਰਦੀ ਹੈ, ਤਾਂ ਉਹ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗੀ ਜਾਂਦੀ ਹੈ ॥੪॥੧॥

ਪਦ ਅਰਥ ਕਾਮਣਿ = ਜੀਵ-ਇਸਤ੍ਰੀ। ਰੰਗਿ = ਪ੍ਰੇਮ ਵਿਚ ॥੪॥੧॥

SikhNet (Spanish)Dice Nanak, la Novia que camina en el Sendero del Guru está imbuida en el Señor. (4-1)
Answers quote the Granth verbatim with Ang citations. AI commentary is not Gurbani and not a religious ruling.