ਵਡਹੰਸੁ ਮਹਲਾ ੩ ॥
vaddahans mahalaa 3 |
Sant Singh KhalsaWadahans, Third Mehl:
Manmohan SinghWadhans 3rd Guru.
Manmohan Singh (Punjabi)ਵਡਹੰਸ ਤੀਜੀ ਪਾਤਿਸ਼ਾਹੀ।
SikhNet (Spanish)Wadajans, Mejl Guru Amar Das, Tercer Canal Divino.
ਮਨ ਮੇਰਿਆ; ਤੂ ਸਦਾ ਸਚੁ ਸਮਾਲਿ ਜੀਉ ॥
man meriaa; too sadaa sach samaal jeeo |
Sant Singh KhalsaO my mind, contemplate the True Lord forever.
Manmohan SinghO my soul, remember thou ever, the True Lord.
Manmohan Singh (Punjabi)ਹੇ ਮੇਰੀ ਜਿੰਦੜੀਏ! ਤੂੰ ਸਦੀਵ ਹੀ ਸੱਚੇ ਸੁਆਮੀ ਦਾ ਸਿਮਰਨ ਕਰ।
Fareedkot Teekaਹੇ ਮੇਰੇ ਮਨਾ! ਤੂੰ ਸਦੀਵਕਾਲ ਸਚ ਰੂਪ ਪਰਮੇਸ੍ਵਰ ਕੋ ਸਿਮਰ॥
Prof. Sahib Singhਹੇ ਮੇਰੇ ਮਨ! ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੂੰ ਤੂੰ ਸਦਾ ਆਪਣੇ ਅੰਦਰ ਵਸਾਈ ਰੱਖ,ਪਦ ਅਰਥ ਮਨ = ਹੇ ਮਨ! ਸਚੁ = ਸਦਾ-ਥਿਰ ਪ੍ਰਭੂ। ਸਮਾਲਿ = ਹਿਰਦੇ ਵਿਚ ਵਸਾਈ ਰੱਖ।
SikhNet (Spanish)Oh mi mente, construye siempre la Verdad y habita en Paz e
ਆਪਣੈ ਘਰਿ. ਤੂ ਸੁਖਿ ਵਸਹਿ; ਪੋਹਿ. ਨ ਸਕੈ ਜਮਕਾਲੁ ਜੀਉ ॥
aapanai ghar. too sukh vaseh; pohi. na sakai jamakaal jeeo |
Sant Singh KhalsaDwell in peace in the home of your own self, and the Messenger of Death shall not touch you.
Manmohan SinghThus shalt thou abide in peace in thy own home and death's courier shall touch thee not.
Manmohan Singh (Punjabi)ਇਸ ਤਰ੍ਹਾਂ ਤੂੰ ਆਪਣੇ ਨਿੱਜ ਦੇ ਗ੍ਰਿਹ ਵਿੱਚ ਆਰਾਮ ਵਿੱਚ ਵਸੇਗੀ ਅਤੇ ਮੌਤ ਦਾ ਦੂਤ ਤੈਨੂੰ ਛੋਹੇਗਾ ਨਹੀਂ।
Fareedkot Teekaਜੀਵ ਜਬ ਤੂੰ ਅਪਨੇ (ਘਰਿ) ਨਿਜ ਸ੍ਵਰੂਪ ਮੇਂ ਸੁਖ ਸੇ ਬਸੈਗਾ ਤਬ ਤੁਝੇ ਕਿਸੀ ਕਾਲ ਮੇਂ ਭੀ ਜਮ ਵ੍ਯਾਪ ਨਹੀਂ ਸਕੇਗਾ॥
Prof. Sahib Singhਇੰਜ ਤੂੰ ਆਪਣੇ ਅੰਤਰ ਆਤਮੇ ਆਨੰਦ ਨਾਲ ਟਿਕਿਆ ਰਹੇਂਗਾ ਤੇ ਆਤਮਕ ਮੌਤ ਤੇਰੇ ਉਤੇ ਆਪਣਾ ਜ਼ੋਰ ਨਹੀਂ ਪਾ ਸਕੇਗੀ।ਪਦ ਅਰਥ ਘਰਿ = ਹਿਰਦੇ ਵਿਚ। ਸੁਖਿ = ਆਨੰਦ ਨਾਲ। ਜਮਕਾਲੁ = ਮੌਤ, ਆਤਮਕ ਮੌਤ।
SikhNet (Spanish)n tu propio hogar para que la muerte no te toque.
ਕਾਲੁ ਜਾਲੁ ਜਮੁ. ਜੋਹਿ ਨ ਸਾਕੈ; ਸਾਚੈ ਸਬਦਿ ਲਿਵ ਲਾਏ ॥
kaal jaal jam. johi na saakai; saachai sabad liv laae |
Sant Singh KhalsaThe noose of the Messenger of Death shall not touch you, when you embrace love for the True Word of the Shabad.
Manmohan SinghBy embracing affection for the True Name, Death's noose and myrmidon cannot touch the mortal.
Manmohan Singh (Punjabi)ਸੱਚੇ ਨਾਮ ਨਾਲ ਪ੍ਰੀਤ ਪਾਉਣ ਦੁਆਰਾ ਮੌਤ ਦੀ ਫਾਹੀ ਤੇ ਜਮ ਪ੍ਰਾਨੀ ਨੂੰ ਛੁਹ ਨਹੀਂ ਸਕਦੇ।
Fareedkot Teekaਜੇਕਰ ਤੂੰ ਸਚੇ (ਸਬਦਿ) ਉਪਦੇਸ ਵਾ ਬ੍ਰਹਮ ਮੇਂ ਬ੍ਰਿਤੀ ਲਗਾਵੇਗਾ ਤੌ ਕਿਸੀ ਸਮ੍ਯ ਮੇਂ ਜਮ ਹਾਥ ਮੇਂ ਜਾਲ ਲੈਕਰ ਤੇਰੇ ਕੋ ਦੇਖ ਨਹੀਂ ਸਕੇਗਾ॥
Prof. Sahib Singhਜੇਹੜਾ ਗੁਰੂ ਦੇ ਸਦਾ-ਥਿਰ ਪ੍ਰਭੂ ਵਾਲੇ ਸ਼ਬਦ ਵਿਚ ਸੁਰਤ ਜੋੜੀ ਰੱਖਦਾ ਹੈ, ਉਸ ਵਲ ਮੌਤ (ਆਤਮਕ ਮੌਤ) ਤੱਕ ਭੀ ਨਹੀਂ ਸਕਦੀ।ਪਦ ਅਰਥ ਜੋਹਿ ਨ ਸਾਕੈ = ਤੱਕ ਨਹੀਂ ਸਕਦਾ। ਲਿਵ = ਲਗਨ।
SikhNet (Spanish)Estando entonado en la Palabra Verdadera, el mensajero de la muerte no te puede estrangular.
ਸਦਾ ਸਚਿ ਰਤਾ. ਮਨੁ ਨਿਰਮਲੁ; ਆਵਣੁ ਜਾਣੁ ਰਹਾਏ ॥
sadaa sach rataa. man niramal; aavan jaan rahaae |
Sant Singh KhalsaEver imbued with the True Lord, the mind becomes immaculate, and its coming and going is ended.
Manmohan SinghThe soul, imbued with the True Name, is ever immaculate and ceases to came and go.
Manmohan Singh (Punjabi)ਸਤਿ ਨਾਮ ਨਾਲ ਰੰਗੀ ਹੋਈ ਆਤਮਾ ਹਮੇਸ਼ਾਂ ਪਵਿੱਤ੍ਰ ਹੈ ਅਤੇ ਆਵਾਗਉਣ ਤੋਂ ਖਲਾਸੀ ਪਾ ਜਾਂਦੀ ਹੈ।
Fareedkot Teekaਹੇ ਮਨ! ਤੂੰ ਸਦੀਵਕਾਲ ਸਚ ਮੇਂ ਮਸਤ ਹੂਆ ਹੂਆ ਨਿਰਮਲ ਹੋਵੈਗਾ ਅਰ ਆਵਾਗਵਨ ਸੇ ਰਹਿਤ ਹੋਇ ਜਾਇਗਾ॥
Prof. Sahib Singhਉਸ ਦਾ ਮਨ ਸਦਾ-ਥਿਰ ਪ੍ਰਭੂ ਦੇ ਰੰਗ ਵਿਚ ਸਦਾ ਰੰਗਿਆ ਰਹਿ ਕੇ ਪਵਿਤ੍ਰ ਹੋ ਜਾਂਦਾ ਹੈ, ਉਸ ਮਨੁੱਖ ਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ।ਪਦ ਅਰਥ ਸਚਿ = ਸਦਾ-ਥਿਰ ਪ੍ਰਭੂ ਵਿਚ। ਆਵਣੁ ਜਾਣੁ = ਜਨਮ ਮਰਨ ਦਾ ਗੇੜ। ਰਹਾਏ = ਮੁੱਕ ਜਾਂਦਾ ਹੈ।
SikhNet (Spanish)Entonces tu mente se vuelve Pura y Verdadera y tus idas y venidas se terminan.
ਦੂਜੈ ਭਾਇ ਭਰਮਿ ਵਿਗੁਤੀ; ਮਨਮੁਖਿ ਮੋਹੀ ਜਮਕਾਲਿ ॥
doojai bhaae bharam vigutee; manamukh mohee jamakaal |
Sant Singh KhalsaThe love of duality and doubt have ruined the self-willed manmukh, who is lured away by the Messenger of Death.
Manmohan SinghDuality and doubt have ruined the way-ward soul and it is lured by death Minister.
Manmohan Singh (Punjabi)ਦਵੈਤ-ਭਾਵ ਤੇ ਸੰਦੇਹ ਨੇ ਆਪ-ਹੁਦਰੀ ਆਤਮਾ ਨੂੰ ਤਬਾਹ ਕਰ ਦਿੱਤਾ ਹੈ ਤੇ ਇਹ ਮੌਤ ਦੇ ਦੂਤ ਨੇ ਲੁਭਾਇਮਾਨ ਕਰ ਲਈ ਹੈ।
Fareedkot Teekaਦ੍ਵੈਤ ਭਾਇ ਕਰ ਕੇ ਮਨਮੁਖੋਂ ਕੀ ਬੁਧੀ ਭ੍ਰਮ ਮੇਂ (ਵਿਗੁਤੀ) ਖਰਾਬ ਹੋ ਗਈ ਹੈ ਔਰ ਜਮ ਜੋ ਸਭ ਕਾ ਕਾਲ ਕਰਤਾ ਹੈ ਤਿਸ ਕਰ ਮੋਹੀ ਗਈ ਹੈ॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਾਇਆ ਦੇ ਪਿਆਰ ਦੀ ਭਟਕਣਾ ਵਿਚ ਖ਼ੁਆਰ ਹੁੰਦਾ ਹੈ ਤੇ ਉਸ ਨੂੰ ਆਤਮਕ ਮੌਤ ਨੇ ਆਪਣੇ ਮੋਹ ਵਿਚ ਫਸਾ ਰੱਖਿਆ ਹੁੰਦਾ ਹੈ।ਪਦ ਅਰਥ ਦੂਜੈ ਭਾਇ = ਮਾਇਆ ਦੇ ਪਿਆਰ ਵਿਚ। ਵਿਗੁਤੀ = ਖ਼ੁਆਰ ਹੋ ਰਹੀ ਹੈ। ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਲੁਕਾਈ। ਮੋਹੀ = ਮੋਹ ਵਿਚ ਫਸਾ ਰੱਖੀ ਹੈ। ਜਮਕਾਲਿ = ਮੌਤ ਨੇ, ਆਤਮਕ ਮੌਤ ਨੇ।
SikhNet (Spanish)Engañado por Maya, el hombre de ego no se acuerda de la muerte.
ਕਹੈ ਨਾਨਕੁ. ਸੁਣਿ ਮਨ ਮੇਰੇ; ਤੂ ਸਦਾ ਸਚੁ ਸਮਾਲਿ ॥੧॥
kahai naanak. sun man mere; too sadaa sach samaal |1|
Sant Singh KhalsaSays Nanak, listen, O my mind: contemplate the True Lord forever. ||1||
Manmohan SinghSays, Nanak, hearken thou, O my soul and remember thou ever the True Lord.
Manmohan Singh (Punjabi)ਗੁਰੂ ਜੀ ਆਖਦੇ ਹਨ, ਤੂੰ ਮੇਰੀ ਆਤਮਾ! ਸੁਣ ਤੂੰ ਸਦੀਵ ਹੀ ਸੱਚੇ ਸਾਹਿਬ ਦਾ ਸਿਮਰਨ ਕਰਿਆ ਕਰ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਮੇਰੇ ਮਨ ਸੁਣ! ਤੂੰ ਸਦੀਵਕਾਲ ਸਚ ਰੂਪ ਪਰਮੇਸ੍ਵਰ ਕੋ ਸੰਭਾਲ, ਭਾਵ ਚਿੰਤਨ ਕਰਤਾ ਰਹੁ॥੧॥
Prof. Sahib Singhਹੇ ਨਾਨਕ ਆਖਦਾ ਹੈ ਕਿ, ਹੇ ਮੇਰੇ ਮਨ! (ਮੇਰੀ ਗੱਲ) ਸੁਣ, ਤੂੰ ਸਦਾ-ਥਿਰ ਪ੍ਰਭੂ ਨੂੰ ਸਦਾ ਆਪਣੇ ਅੰਦਰ ਵਸਾਈ ਰੱਖ ॥੧॥
SikhNet (Spanish)Dice Nanak, apresúrate, oh mi mente; construye siempre la Verdad. (1)
ਮਨ ਮੇਰਿਆ. ਅੰਤਰਿ ਤੇਰੈ ਨਿਧਾਨੁ ਹੈ; ਬਾਹਰਿ ਵਸਤੁ. ਨ ਭਾਲਿ ॥
man meriaa. antar terai nidhaan hai; baahar vasat. na bhaal |
Sant Singh KhalsaO my mind, the treasure is within you; do not search for it on the outside.
Manmohan SinghO my mind, within thee is the treasure, search, thou not the thing without.
Manmohan Singh (Punjabi)ਹੇ ਮੇਰੇ ਮਨੂਏ! ਤੇਰੇ ਅੰਦਰ ਹੀ (ਨਾਮ ਦਾ) ਖਜਾਨਾ ਹੈ। ਤੂੰ ਇਸ ਵਸਤੂ ਨੂੰ ਬਾਹਰਵਾਰ ਨਾਂ ਲੱਭ।
Fareedkot Teekaਹੇ ਮੇਰੇ ਮਨ! ਤੇਰੇ ਅੰਤਸਕਰਨ ਮੇਂ ਹੀ ਪਰਮਾਤਮਾਂ ਰੂਪ ਨਿਧਾਨ ਹੈ, ਤੂੰ ਆਤਮ ਵਸਤ ਕੋ ਬਾਹਰਿ ਨ (ਭਾਲਿ) ਖੋਜ॥
Prof. Sahib Singhਹੇ ਮੇਰੇ ਮਨ! (ਸਾਰੇ ਸੁਖਾਂ ਦਾ) ਖ਼ਜ਼ਾਨਾ (ਪਰਮਾਤਮਾ) ਤੇਰੇ ਅੰਦਰ ਵੱਸ ਰਿਹਾ ਹੈ, ਤੂੰ ਇਸ ਪਦਾਰਥ ਨੂੰ ਬਾਹਰ ਨਾਹ ਢੂੰਢਦਾ ਫਿਰ।ਪਦ ਅਰਥ ਅੰਤਰਿ = ਅੰਦਰ। ਨਿਧਾਨੁ = ਖ਼ਜ਼ਾਨਾ। ਭਾਲਿ = ਢੂੰਢ।
SikhNet (Spanish)Oh mi mente, en ti está el Tesoro; no lo busques fuera,
ਜੋ ਭਾਵੈ ਸੋ ਭੁੰਚਿ ਤੂ; ਗੁਰਮੁਖਿ ਨਦਰਿ ਨਿਹਾਲਿ ॥
jo bhaavai so bhunch too; guramukh nadar nihaal |
Sant Singh KhalsaEat only that which is pleasing to the Lord, and as Gurmukh, receive the blessing of His Glance of Grace.
Manmohan SinghEat thou only that which is pleasing to the Lord and be happy through the Exalted Guru's grace.
Manmohan Singh (Punjabi)ਤੂੰ ਉਹ ਕੁਛ ਛੱਕ ਜਿਹੜਾ ਸਾਈਂ ਨੂੰ ਚੰਗਾ ਲਗਦਾ ਹੈ ਤੇ ਇਸ ਤਰ੍ਹਾਂ ਮੁਖੀ ਗੁਰਾਂ ਦੀ ਦਇਆ ਦੁਆਰਾ ਪ੍ਰਸੰਨ ਹੋ।
Fareedkot Teekaਗੁਰਮੁਖਿ ਹੋ ਕਰ ਕੇ (ਨਦਰਿ) ਅਕਾਲ ਪੁਰਖ ਕੋ ਦੇਖ ਕਰ ਜੋ ਚਾਹਤਾ ਹੈ, ਸੋ ਤੂੰ (ਭੁੰਚਿ) ਭੋਗੇਗਾ॥
Prof. Sahib Singhਪਰਮਾਤਮਾ ਦੀ ਰਜ਼ਾ ਨੂੰ ਆਪਣੀ ਖ਼ੁਰਾਕ ਬਣਾ ਤੇ ਗੁਰੂ ਦੇ ਸਨਮੁਖ ਰਹਿਣ ਵਾਲੇ ਬੰਦਿਆਂ ਦੀ ਨਿਗਾਹ ਨਾਲ ਵੇਖ।ਪਦ ਅਰਥ ਜੋ ਭਾਵੈ = ਜੋ (ਪ੍ਰਭੂ ਨੂੰ) ਚੰਗਾ ਲੱਗਦਾ ਹੈ, ਜੋ ਪ੍ਰਭੂ ਦੀ ਰਜ਼ਾ ਹੈ। ਸੋ ਭੁੰਚਿ = ਉਸ ਨੂੰ ਖਾਹ, ਉਸ ਨੂੰ ਆਪਣੀ ਖ਼ੁਰਾਕ ਬਣਾ। ਨਿਹਾਲਿ = ਵੇਖ।
SikhNet (Spanish)participa en lo que es la Voluntad del Señor y a través del Guru, sé bendecida con Su Gracia.
ਗੁਰਮੁਖਿ ਨਦਰਿ ਨਿਹਾਲਿ ਮਨ ਮੇਰੇ; ਅੰਤਰਿ ਹਰਿ ਨਾਮੁ ਸਖਾਈ ॥
guramukh nadar nihaal man mere; antar har naam sakhaaee |
Sant Singh KhalsaAs Gurmukh, receive the blessing of His Glance of Grace, O my mind; the Name of the Lord, your help and support, is within you.
Manmohan SinghO my soul, Lord Master, the Helper, is within thee. By Guru's instruction, be holy and see Him with thine eyes.
Manmohan Singh (Punjabi)ਹੇ ਮੇਰੀ ਜਿੰਦੇ! ਸਹਾਇਕ ਸੁਆਮੀ ਮਾਲਕ ਤੇਰੇ ਅੰਦਰ ਹੀ ਹੈ। ਨੇਕ ਬਣ ਅਤੇ ਉਸ ਨੂੰ ਆਪਣੇ ਨੇਤ੍ਰਾ ਨਾਲ ਵੇਖ।
Fareedkot Teekaਹੇ ਮੇਰੇ ਮਨ! ਗੁਰਮੁਖੋਂ ਵਾਲੀ ਦ੍ਰਿਸਟੀ ਸੇ ਪਰਮੇਸ੍ਵਰ ਕੋ ਦੇਖ ਹਰੀ (ਨਾਮੁ) ਪ੍ਰਸਿੱਧ ਮਿਤ੍ਰਤਾ ਕਰਨੇ ਹਾਰਾ ਤੇਰੇ ਅੰਤ੍ਰ ਹੀ ਹੈ॥
Prof. Sahib Singhਹੇ ਮੇਰੇ ਮਨ! ਗੁਰਮੁਖਾਂ ਵਾਲੀ ਨਜ਼ਰ ਨਾਲ ਵੇਖ, ਤੇਰੇ ਅੰਦਰ ਹੀ ਤੈਨੂੰ ਹਰਿ ਨਾਮ-ਮਿੱਤਰ (ਲੱਭ ਪਏਗਾ)।ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲੇ। ਗੁਰਮੁਖਿ ਨਦਰਿ ਨਿਹਾਲਿ = ਗੁਰੂ ਦੇ ਸਨਮੁਖ ਰਹਿਣ ਵਾਲੇ ਬੰਦਿਆਂ ਦੀ ਨਿਗਾਹ ਨਾਲ ਵੇਖ। ਸਖਾਈ = ਮਿੱਤਰ।
SikhNet (Spanish)Oh mi mente, sé bendecida a través del Guru con la Gracia del Señor, y en tu interior resonará siempre la Melodía de la Palabra Bendita.
ਮਨਮੁਖ ਅੰਧੁਲੇ. ਗਿਆਨ ਵਿਹੂਣੇ; ਦੂਜੈ ਭਾਇ ਖੁਆਈ ॥
manamukh andhule. giaan vihoone; doojai bhaae khuaaee |
Sant Singh KhalsaThe self-willed manmukhs are blind, and devoid of wisdom; they are ruined by the love of duality.
Manmohan SinghThe egocentrics are blind and bereft of gnosis and another's love has ruined them.
Manmohan Singh (Punjabi)ਆਪ-ਹੁਦਰੇ, ਅੰਨ੍ਹੇ ਅਤੇ ਬ੍ਰਹਮ-ਬੋਧ ਤੋਂ ਸਖਣੇ ਹਨ। ਹੋਰਸ ਦੀ ਪ੍ਰੀਤ ਨੇ ਉਨ੍ਹਾਂ ਨੂੰ ਬਰਬਾਦ ਕਰ ਦਿੱਤਾ ਹੈ।
Fareedkot Teekaਜੋ ਮਨਮੁਖ ਅੰਧੇ ਅਗ੍ਯਾਨੀ ਨਾਮ ਸੇ ਰਹਿਤ ਹੈਂ ਤਿਨੋਂ ਨੇ ਦ੍ਵੈਤ ਭਾਉ ਕਰ ਕੇ ਸਾਰੀ ਸ੍ਰਿਸਟੀ ਹੀ (ਖੁਆਈ) ਖਰਾਬ ਕੀਤੀ ਹੈ॥
Prof. Sahib Singhਆਪਣੇ ਮਨ ਪਿਛੇ ਚਲਣ ਵਾਲੇ ਮਨੁੱਖ ਮਾਇਆ ਦੇ ਮੋਹ ਵਿਚ ਅੰਨ੍ਹੇ ਹੋਏ ਅਤੇ ਆਤਮਕ ਗਿਆਨ ਤੋਂ ਵਙੇ ਹੋਏ ਮਾਇਆ ਦੇ ਮੋਹ ਦੇ ਕਾਰਨ ਖ਼ੁਆਰ ਹੁੰਦੇ ਹਨ।ਪਦ ਅਰਥ ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ। ਅੰਧੁਲੇ = ਅੰਨ੍ਹੇ। ਦੂਜੈ ਭਾਇ = ਮਾਇਆ ਦੇ ਮੋਹ ਵਿਚ। ਖੁਆਈ = ਖ਼ੁਆਰੀ।
SikhNet (Spanish)Los ególatras, estando tontos y ciegos, son destruidos por la dualidad.
ਬਿਨੁ ਨਾਵੈ. ਕੋ ਛੂਟੈ ਨਾਹੀ; ਸਭ ਬਾਧੀ ਜਮਕਾਲਿ ॥
bin naavai. ko chhoottai naahee; sabh baadhee jamakaal |
Sant Singh KhalsaWithout the Name, no one is emancipated. All are bound by the Messenger of Death.
Manmohan SinghWithout the Name, none is emancipated, All are chained by Death's myrmidon.
Manmohan Singh (Punjabi)ਨਾਮ ਦੇ ਬਾਝੌਂ ਕੋਈ ਭੀ ਬੰਦ-ਖਲਾਸ ਨਹੀਂ ਹੁੰਦਾ। ਮੌਤ ਦੇ ਫ਼ਰਿਸ਼ਤੇ ਨੇ ਸਾਰਿਆਂ ਨੂੰ ਜਕੜਿਆ ਹੋਇਆ ਹੈ।
Fareedkot Teekaਸਿਧਾਂਤੁ ਕਿ ਯਹ ਪਰਮੇਸ੍ਵਰ ਕੇ ਨਾਮ ਸੇ ਬਿਨਾਂ ਕੋਈ ਛੂਟਤਾ ਨਹੀਂ ਹੈ, ਸਭ ਸ੍ਰਿਸਟੀ ਜਮ ਨੇ (ਕਾਲਿ) ਸਮ੍ਯ ਰੂਪ ਰਸੇ ਸੇ ਬਾਂਧ ਛੋਡੀ ਹੈ॥
Prof. Sahib Singhਪਰਮਾਤਮਾ ਦੇ ਨਾਮ ਤੋਂ ਬਿਨਾ ਕੋਈ ਜੀਵ ਖ਼ਲਾਸੀ ਨਹੀਂ ਪਾ ਸਕਦਾ; ਆਤਮਕ ਮੌਤ ਨੇ ਸਾਰੀ ਲੁਕਾਈ ਨੂੰ (ਆਪਣੇ ਜਾਲ ਵਿਚ) ਬੰਨ੍ਹ ਰੱਖਿਆ ਹੈ।ਪਦ ਅਰਥ ਜਮਕਾਲਿ = ਮੌਤ ਨੇ, ਆਤਮਕ ਮੌਤ ਨੇ।
SikhNet (Spanish)Sin el Nombre del Señor nadie es emancipado y todos son atrapados por la muerte.
ਨਾਨਕ. ਅੰਤਰਿ ਤੇਰੈ ਨਿਧਾਨੁ ਹੈ; ਤੂ ਬਾਹਰਿ ਵਸਤੁ. ਨ ਭਾਲਿ ॥੨॥
naanak. antar terai nidhaan hai; too baahar vasat. na bhaal |2|
Sant Singh KhalsaO Nanak, the treasure is within you; do not search for it on the outside. ||2||
Manmohan SinghNanak, within thee obtaining is the treasure; seek thou not the thing without.
Manmohan Singh (Punjabi)ਨਾਨਕ, ਤੇਰੇ ਅੰਦਰ ਹੀ ਖਜਾਨਾ ਹੈ। ਤੂੰ ਨਾਮ-ਵਸਤੂ ਦੀ ਬਾਹਰ ਵਾਰ ਖੋਜ ਭਾਲ ਨਾਂ ਕਰ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਮੇਰੇ ਮਨ! ਤੇਰੇ ਅੰਦਰ ਹੀ ਨਾਮ ਰੂਪੀ ਖਜਾਨਾ ਹੈ ਤੂੰ ਆਤਮ ਵਸਤ ਕੋ ਬਾਹਰ ਮਤ ਢੂੰਢ॥੨॥
Prof. Sahib Singhਹੇ ਨਾਨਕ! ਤੇਰੇ ਅੰਦਰ ਹੀ ਨਾਮ-ਖ਼ਜ਼ਾਨਾ ਮੌਜੂਦ ਹੈ, ਤੂੰ ਇਸ ਖ਼ਜ਼ਾਨੇ ਨੂੰ ਬਾਹਰ ਨਾਹ ਢੂੰਢਦਾ ਫਿਰ ॥੨॥ਪਦ ਅਰਥ ਅੰਤਰਿ = ਅੰਦਰ। ਨਿਧਾਨੁ = ਖ਼ਜ਼ਾਨਾ। ਭਾਲਿ = ਢੂੰਢ ॥੨॥
SikhNet (Spanish)Dice Nanak, el Tesoro está en ti; no lo busques fuera. (2)
ਮਨ ਮੇਰਿਆ. ਜਨਮੁ ਪਦਾਰਥੁ ਪਾਇ ਕੈ; ਇਕਿ. ਸਚਿ ਲਗੇ ਵਾਪਾਰਾ ॥
man meriaa. janam padaarath paae kai; ik. sach lage vaapaaraa |
Sant Singh KhalsaO my mind, obtaining the blessing of this human birth, some are engaged in the trade of Truth.
Manmohan SinghMy mind, obtaining the wealth of human life, some are engaged in the trade of truth.
Manmohan Singh (Punjabi)ਮੇਰੇ ਮਨੂਏ ਮਨੁੱਖੀ-ਜੀਵਨ ਦੀ ਦੌਲਤ ਨੂੰ ਪਾ ਕੇ ਕਈ ਸੱਚ ਦੇ ਵਣਜ ਵਿੱਚ ਜੁੜੇ ਹੋਏ ਹਨ।
Fareedkot Teekaਹੇ ਮੇਰੇ ਮਨ! ਜੋ ਏਕ ਗੁਰਮੁਖ ਹੈਂ, ਸੋ ਇਸ ਮਾਨੁਖ ਜਨਮ ਪਦਾਰਥ ਕੋ ਪਾਇ ਕਰ ਕੇ ਸਚੇ ਨਾਮ ਕੇ ਬਪਾਰ ਮੇਂ ਲਗੇ ਹੈਂ॥
Prof. Sahib Singhਹੇ ਮੇਰੇ ਮਨ! ਕਈ ਹਨ ਜੇਹੜੇ ਇਹ ਕੀਮਤੀ ਮਨੁੱਖਾ ਜਨਮ ਹਾਸਲ ਕਰ ਕੇ ਸਦਾ-ਥਿਰ ਪਰਮਾਤਮਾ ਦੇ ਸਿਮਰਨ ਦੇ ਵਪਾਰ ਵਿਚ ਲੱਗ ਪੈਂਦੇ ਹਨ।ਪਦ ਅਰਥ ਪਾਇ ਕੈ = ਪ੍ਰਾਪਤ ਕਰ ਕੇ, ਪਾਇ ਕਰਿ। ਇਕਿ = {ਲਫ਼ਜ਼ 'ਇਕ' ਤੋਂ ਬਹੁ-ਵਚਨ}। ਸਚਿ = ਸਦਾ-ਥਿਰ ਪ੍ਰਭੂ ਦੇ ਨਾਮ ਵਿਚ।
SikhNet (Spanish)Oh mi mente, bendecido con la bienaventuranza de la forma humana, algunos se dedican al comercio de la Verdad, sirven a su Guru Verdadero y en su interior enaltecen la Palabra Infinita.
ਸਤਿਗੁਰੁ ਸੇਵਨਿ ਆਪਣਾ; ਅੰਤਰਿ ਸਬਦੁ ਅਪਾਰਾ ॥
satigur sevan aapanaa; antar sabad apaaraa |
Sant Singh KhalsaThey serve their True Guru, and the Infinite Word of the Shabad resounds within them.
Manmohan SinghThey serve their True Guru and within them is enshrined the infinite Name.
Manmohan Singh (Punjabi)ਉਹ ਆਪਣੇ ਸੱਚੇ ਗੁਰਾਂ ਦੀ ਘਾਲ ਕਮਾਉਂਦੇ ਹਨ ਅਤੇ ਉਨ੍ਹਾਂ ਦੇ ਅੰਦਰ ਲਾਸਾਨੀ ਨਾਮ ਟਿਕਿਆ ਹੋਇਆ ਹੈ।
Fareedkot Teekaਔਰ ਅਪਨਾ ਜੋ ਸਤਿਗੁਰੂ ਹੈ ਤਿਸ ਕਾ ਸੇਵਨ ਕਰਤੇ ਹੈਂ, ਤਿਨ ਕੇ ਅੰਤਸਕਰਨ ਮੇਂ ਅਪਾਰ (ਸਬਦੁ) ਗੁਰ ਉਪਦੇਸ ਹੈ॥
Prof. Sahib Singhਉਹ ਆਪਣੇ ਗੁਰੂ ਦੀ ਦੱਸੀ ਸੇਵਾ ਕਰਦੇ ਹਨ ਤੇ ਬੇਅੰਤ ਪ੍ਰਭੂ ਦੀ ਸਿਫ਼ਤ-ਸਾਲਾਹ ਦਾ ਸ਼ਬਦ ਆਪਣੇ ਹਿਰਦੇ ਵਿਚ ਵਸਾਂਦੇ ਹਨ।ਪਦ ਅਰਥ ਸੇਵਨਿ = ਸੇਂਵਦੇ ਹਨ। ਸਬਦੁ ਅਪਾਰਾ = ਬੇਅੰਤ ਹਰੀ ਦੀ ਸਿਫ਼ਤ-ਸਾਲਾਹ ਦਾ ਸ਼ਬਦ।
SikhNet (Spanish)Ellos atesoran la Palabra Infinita; sí, el Nombre del Señor, y a través del Nombre son bendecidos con los Nueve Tesoros.
ਅੰਤਰਿ ਸਬਦੁ ਅਪਾਰਾ. ਹਰਿ ਨਾਮੁ ਪਿਆਰਾ; ਨਾਮੇ ਨਉ ਨਿਧਿ ਪਾਈ ॥
antar sabad apaaraa. har naam piaaraa; naame nau nidh paaee |
Sant Singh KhalsaWithin them is the Infinite Shabad, and the Beloved Naam, the Name of the Lord; through the Naam, the nine treasures are obtained.
Manmohan SinghWithin them is the infinite sweet Name of God, and through the Name, they obtain the nine treasures.
Manmohan Singh (Punjabi)ਅਨੰਤ ਨਾਮ ਉਨ੍ਹਾਂ ਦੇ ਅੰਦਰ ਹੈ। ਰੱਬ ਦਾ ਨਾਮ ਉਨ੍ਹਾਂ ਨੂੰ ਮਿੱਠਾ ਲਗਦਾ ਹੈ ਅਤੇ ਨਾਮ ਦੇ ਰਾਹੀਂ ਉਹ ਨੌ ਖਜਾਨਿਆਂ ਨੂੰ ਪ੍ਰਾਪਤ ਕਰ ਲੈਂਦੇ ਹਨ।
Fareedkot Teekaਅੰਤਰਿ ਅਪਾਰ ਉਪਦੇਸ ਕਰ ਕੇ ਉਨ ਕੋ ਹਰਿ ਨਾਮ ਪ੍ਯਾਰਾ ਲਗਾ ਹੈ, ਨਾਮ ਕਰ ਕੇ ਨਵਨਿਧੀ ਰੂਪ ਭਗਤੀ ਤਿਨੋਂ ਨੇ ਪਾਈ ਹੈ॥
Prof. Sahib Singhਉਹ ਹਰੀ ਦੀ ਸਿਫ਼ਤ-ਸਾਲਾਹ ਦੀ ਬਾਣੀ ਆਪਣੇ ਅੰਦਰ ਵਸਾਂਦੇ ਹਨ, ਪਰਮਾਤਮਾ ਦਾ ਨਾਮ ਉਹਨਾਂ ਨੂੰ ਪਿਆਰਾ ਲੱਗਦਾ ਹੈ ਤੇ ਪ੍ਰਭੂ ਦੇ ਨਾਮ ਵਿਚ ਹੀ ਉਹਨਾਂ ਨੇ (ਮਾਨੋ, ਦੁਨੀਆ ਦੇ) ਨੌ ਹੀ ਖ਼ਜ਼ਾਨੇ ਲੱਭ ਲਏ ਹੁੰਦੇ ਹਨ।ਪਦ ਅਰਥ ਸਬਦੁ ਅਪਾਰਾ = ਬੇਅੰਤ ਹਰੀ ਦੀ ਸਿਫ਼ਤ-ਸਾਲਾਹ ਦਾ ਸ਼ਬਦ। ਨਾਮੇ = ਨਾਮਿ ਹੀ, ਨਾਮ ਵਿਚ ਹੀ। ਨਉ-ਨਿਧਿ = ਨੌ ਖ਼ਜ਼ਾਨੇ।
SikhNet (Spanish)El hombre de ego está afligido, pues se encuentra embrujado por Maya.
ਮਨਮੁਖ ਮਾਇਆ ਮੋਹ ਵਿਆਪੇ. ਦੂਖਿ ਸੰਤਾਪੇ; ਦੂਜੈ ਪਤਿ ਗਵਾਈ ॥
manamukh maaeaa moh viaape. dookh santaape; doojai pat gavaaee |
Sant Singh KhalsaThe self-willed manmukhs are engrossed in emotional attachment to Maya; they suffer in pain, and through duality, they lose their honor.
Manmohan SinghThe way-ward are engrossed in worldly love. They writhe in pain and through duality lose their honour.
Manmohan Singh (Punjabi)ਆਪ-ਹੁਦਰੇ ਸੰਸਾਰੀ ਮਮਤਾ ਵਿੱਚ ਖੱਚਤ ਹੋਏ ਹੋਏ ਹਨ। ਉਹ ਪੀੜ ਅੰਦਰ ਦੁਖੀ ਹੁੰਦੇ ਹਨ ਤੇ ਦਵੈਤ ਭਾਵ ਵਿੱਚ ਆਪਣੀ ਇੱਜ਼ਤ ਆਬਰੂ ਵੰਞਾ ਲੈਂਦੇ ਹਨ।
Fareedkot Teekaਔਰ ਮਨਮੁਖ ਮਾਯਾ ਕੇ ਮੋਹ ਮੇਂ ਬਯਾਪਤ ਹੂਏ ਹੂਏ ਦੁਖੋਂ ਨੇ ਸੰਤਪਤ ਕੀਏ ਹੈਂ ਅਰ ਦ੍ਵੈਤ ਭਾਉ ਮੇਂ ਲਗ ਕਰ ਕੇ ਤਿਨੋਂ ਨੇ ਅਪਨੀ ਪਤਿ ਖੋਈ ਹੈ॥
Prof. Sahib Singhਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਮਾਇਆ ਦੇ ਮੋਹ ਵਿਚ ਫਸੇ ਰਹਿੰਦੇ ਹਨ, ਦੁੱਖ ਵਿਚ (ਗ੍ਰਸੇ ਹੋਏ) ਵਿਆਕੁਲ ਹੋਏ ਰਹਿੰਦੇ ਹਨ ਤੇ ਮਾਇਆ ਦੇ ਮੋਹ ਵਿਚ ਫਸ ਕੇ ਉਹਨਾਂ ਨੇ ਆਪਣੀ ਇੱਜ਼ਤ ਗਵਾ ਲਈ ਹੁੰਦੀ ਹੈ।ਪਦ ਅਰਥ ਮੋਹਿ = ਮੋਹ ਵਿਚ। ਵਿਆਪੇ = ਫਸੇ ਹੋਏ। ਦੂਖਿ = ਦੁੱਖ ਵਿਚ। ਸੰਤਾਪੇ = ਵਿਆਕੁਲ। ਦੂਜੈ = ਮਾਇਆ (ਦੇ ਮੋਹ) ਵਿਚ। ਪਤਿ = ਇੱਜ਼ਤ।
SikhNet (Spanish)Absorto en la infatuación, amarrado a la dualidad y deshonrado, vaga lleno de dolor. .
ਹਉਮੈ ਮਾਰਿ. ਸਚਿ ਸਬਦਿ ਸਮਾਣੇ; ਸਚਿ ਰਤੇ ਅਧਿਕਾਈ ॥
haumai maar. sach sabad samaane; sach rate adhikaaee |
Sant Singh KhalsaBut those who conquer their ego, and merge in the True Shabad, are totally imbued with Truth.
Manmohan SinghThey, who still their ego and merge in the True Name, are thoroughly imbued with truth.
Manmohan Singh (Punjabi)ਜੋ ਆਪਣੀ ਹੰਗਤਾ ਨੂੰ ਮਾਰਦੇ ਹਨ ਤੇ ਸਤਿਨਾਮ ਵਿੱਚ ਲੀਨ ਹੁੰਦੇ ਹਨ, ਉਹ ਸੱਚ ਨਾਲ ਘਣੇ ਰੰਗੀਜ ਜਾਂਦੇ ਹਨ।
Fareedkot Teekaਜੋ ਗੁਰਮੁਖ ਹੰਤਾ ਮਮਤਾ ਕੋ ਮਾਰ ਕਰ ਕੇ ਸਚੇ ਬ੍ਰਹਮ ਮੇਂ ਸਮਾਏ ਹੈਂ, ਸੋ ਸਚੇ ਮੇਂ ਪ੍ਰੇਮ ਕਰਨੇ ਕਰ ਤਿਨ ਕੀ ਅਧਿਕਤਾ ਭਈ ਹੈ॥
Prof. Sahib Singhਉਹ ਮਨੁੱਖ ਹਉਮੈ ਦੂਰ ਕਰ ਕੇ ਸਦਾ-ਥਿਰ ਹਰੀ ਦੀ ਸਿਫ਼ਤ-ਸਾਲਾਹ ਦੇ ਸ਼ਬਦ ਵਿਚ ਲੀਨ ਰਹਿੰਦੇ ਹਨ ਤੇ ਸਦਾ-ਥਿਰ ਪ੍ਰਭੂ (ਦੇ ਪ੍ਰੇਮ-ਰੰਗ ਵਿਚ) ਬਹੁਤ ਰੰਗੇ ਰਹਿੰਦੇ ਹਨ;
SikhNet (Spanish)Pero aquéllos que calman su ego y se inmergen con toda humildad en la Palabra Verdadera son imbuidos profundamente en la Verdad del Señor
ਨਾਨਕ. ਮਾਣਸ ਜਨਮੁ ਦੁਲੰਭੁ ਹੈ; ਸਤਿਗੁਰਿ ਬੂਝ ਬੁਝਾਈ ॥੩॥
naanak. maanas janam dulanbh hai; satigur boojh bujhaaee |3|
Sant Singh KhalsaO Nanak, it is so difficult to obtain this human life; the True Guru imparts this understanding. ||3||
Manmohan SinghNanak, difficult to obtain is the human life, The True Guru reveals the real understanding.
Manmohan Singh (Punjabi)ਨਾਨਕ, ਮੁਸ਼ਕਿਲ ਨਾਲ ਮਿਲਣ ਵਾਲਾ ਹੈ ਮਨੁੱਖੀ-ਜੀਵਨ। ਸੱਚੇ ਗੁਰੂ ਜੀ ਯਥਾਰਥ ਸਮਝ ਦਰਸਾਉਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਯਹਿ ਮਾਨੁਖ ਜਨਮ ਦੁਰਲੰਭ ਹੈ, ਗੁਰਮੁਖੋਂ ਕੋ ਸਤਗੁਰੋਂ ਨੇ ਐਸੀ ਬੂਝ ਬੁਝਾਈ ਹੈ॥੩॥
Prof. Sahib Singhਜਿਨ੍ਹਾਂ ਮਨੁੱਖਾਂ ਨੂੰ ਸਤਿਗੁਰੂ ਨੇ ਇਹ ਸਮਝ ਬਖ਼ਸ਼ ਦਿੱਤੀ ਹੁੰਦੀ ਹੈ ਕਿ ਮਨੁੱਖਾ ਜਨਮ ਬੜੀ ਔਖਿਆਈ ਨਾਲ ਮਿਲਦਾ ਹੈ, ਹੇ ਨਾਨਕ!॥੩॥ਪਦ ਅਰਥ ਸਤਿਗੁਰਿ = ਗੁਰੂ ਨੇ। ਬੂਝ ਬੁਝਾਈ = ਸਮਝ ਬਖ਼ਸ਼ੀ ॥੩॥
SikhNet (Spanish)Dice Nanak, bendita es la forma humana, pero sólo a través del Guru esta Sabiduría es revelada. (3)
ਮਨ ਮੇਰੇ. ਸਤਿਗੁਰੁ ਸੇਵਨਿ ਆਪਣਾ; ਸੇ ਜਨ ਵਡਭਾਗੀ ਰਾਮ ॥
man mere. satigur sevan aapanaa; se jan vaddabhaagee raam |
Sant Singh KhalsaO my mind, those who serve their True Guru are the most fortunate beings.
Manmohan SinghO my soul, they who serve their True Guru, very fortunate are those persons.
Manmohan Singh (Punjabi)ਹੇ ਮੇਰੀ ਜਿੰਦੇ! ਜੋ ਆਪਣੇ ਸੱਚੇ ਗੁਰਾਂ ਦੀ ਟਹਿਲ ਕਮਾਉਂਦੇ ਹਨ, ਭਾਰੇ ਨਸੀਬਾਂ ਵਾਲੇ ਹਨ ਉਹ ਪੁਰਸ਼।
Fareedkot Teekaਹੇ ਮੇਰੇ ਮਨ! ਅਪਨਾ ਜੋ ਸਤਗੁਰੂ ਹੈ, ਜੋ ਤਿਸ ਕਾ ਸੇਵਨ ਕਰਤੇ ਹੈਂ, ਸੋ ਬਡਾਭਾਗੀ ਜਨ ਹੈਂ॥
Prof. Sahib Singhਹੇ ਮੇਰੇ ਮਨ! ਉਹ ਮਨੁੱਖ ਬੜੇ ਭਾਗਾਂ ਵਾਲੇ ਹੁੰਦੇ ਹਨ ਜੇਹੜੇ ਆਪਣੇ ਗੁਰੂ ਦੀ ਦੱਸੀ ਸੇਵਾ ਕਰਦੇ ਹਨ,ਪਦ ਅਰਥ ਸੇ ਜਨ = ਉਹ ਬੰਦੇ।
SikhNet (Spanish)Oh mi mente, benditos son aquéllos que sirven a su Verdadero Guru. Aquéllos que conquistan su ego,
ਜੋ. ਮਨੁ ਮਾਰਹਿ ਆਪਣਾ; ਸੇ ਪੁਰਖ ਬੈਰਾਗੀ ਰਾਮ ॥
jo. man maareh aapanaa; se purakh bairaagee raam |
Sant Singh KhalsaThose who conquer their minds are beings of renunciation and detachment.
Manmohan SinghThey who subdue their mind, they are the men of renunciation and detachment.
Manmohan Singh (Punjabi)ਜਿਹੜੇ ਆਪਣੇ ਮਨ ਨੂੰ ਕਾਬੂ ਕਰਦੇ ਹਨ, ਉਹੀ ਉਪਰਾਮ ਪੁਰਸ਼ ਹਨ।
Fareedkot Teekaਔਰੁ ਜੋ ਅਪਨਾ ਮਨੁ ਮਾਰਤੇ ਹੈਂ ਸੋਈ ਬੈਰਾਗਵਾਨ ਪੁਰਖ ਹੈਂ॥
Prof. Sahib Singhਤੇ ਜੇਹੜੇ ਆਪਣੇ ਮਨ ਨੂੰ ਵੱਸ ਵਿਚ ਰੱਖਦੇ ਹਨ ਤੇ (ਦੁਨੀਆ ਦੀ ਕਿਰਤ-ਕਾਰ ਕਰਦੇ ਹੋਏ ਭੀ ਮਾਇਆ ਵਲੋਂ) ਨਿਰਮੋਹ ਰਹਿੰਦੇ ਹਨ।ਪਦ ਅਰਥ ਮਾਰਹਿ = ਮਾਰ ਲੈਂਦੇ ਹਨ, ਵੱਸ ਕਰ ਲੈਂਦੇ ਹਨ।
SikhNet (Spanish)son hombres de Compasión. En la Compasión se entonan en la Verdad del Señor, y así se conocen a sí mismos.
ਸੇ ਜਨ ਬੈਰਾਗੀ. ਸਚਿ ਲਿਵ ਲਾਗੀ; ਆਪਣਾ ਆਪੁ ਪਛਾਣਿਆ ॥
se jan bairaagee. sach liv laagee; aapanaa aap pachhaaniaa |
Sant Singh KhalsaThey are beings of renunciation and detachment, who lovingly focus their consciousness on the True Lord; they realize and understand their own selves.
Manmohan SinghThey, who cherish love for the True Lord, they are the desireless persons, who know their ownself,
Manmohan Singh (Punjabi)ਜੋ ਸੱਚੇ ਸੁਆਮੀ ਨੂੰ ਪਿਆਰ ਕਰਦੇ ਹਨ, ਉਹ ਇੱਛਾ-ਰਹਿਤ ਪੁਰਸ਼ ਹਨ, ਉਹਨਾਂ ਨੇ ਆਪਣੇ ਆਪੇ ਨੂੰ ਸਮਝਿਆ ਹੈ।
Fareedkot Teekaਜਿਨੋਂ ਕੀ ਸਚ ਮੇਂ ਲਿਉ ਲਾਗੀ ਹੈ, ਸੋਈ ਬੈਰਾਗੀ ਹੈਂ ਔ ਤਿਨੋਂ ਨੇ ਅਪਨਾ ਆਪ ਪਛਾਨਾ ਹੈ॥
Prof. Sahib Singhਉਹ ਮਨੁੱਖ ਦੁਨੀਆ ਵਲੋਂ ਵਿਰਕਤ ਰਹਿੰਦੇ ਹਨ, ਸਦਾ-ਥਿਰ ਪ੍ਰਭੂ ਵਿਚ ਉਹਨਾਂ ਦੀ ਸੁਰਤ ਜੁੜੀ ਰਹਿੰਦੀ ਹੈ ਅਤੇ ਉਹ ਆਪਣੇ ਆਤਮਕ ਜੀਵਨ ਨੂੰ ਪੜਤਾਲਦੇ ਰਹਿੰਦੇ ਹਨ।ਪਦ ਅਰਥ ਬੈਰਾਗੀ = ਨਿਰਮੋਹ। ਸਚਿ = ਸਦਾ-ਥਿਰ ਪ੍ਰਭੂ ਵਿਚ। ਲਿਵ = ਲਗਨ। ਆਪਣਾ ਆਪੁ = ਆਪਣੇ ਆਤਮਕ ਜੀਵਨ ਨੂੰ।
SikhNet (Spanish)Su mente está en calma como las profundidades del mar y no vacilan,
ਮਤਿ ਨਿਹਚਲ. ਅਤਿ ਗੂੜੀ ਗੁਰਮੁਖਿ; ਸਹਜੇ. ਨਾਮੁ ਵਖਾਣਿਆ ॥
mat nihachal. at goorree guramukh; sahaje. naam vakhaaniaa |
Sant Singh KhalsaTheir intellect is steady, deep and profound; as Gurmukh, they naturally chant the Naam, the Name of the Lord.
Manmohan Singhstable and very profound is their intellect, and by Guru's grace, they calmly utter the Name.
Manmohan Singh (Punjabi)ਅਹਿਲ ਤੇ ਪਰਮ ਡੂੰਘੀ ਹੈ ਉਨ੍ਹਾਂ ਦੀ ਸੋਚ ਸਮਝ ਗੁਰਾਂ ਦੀ ਮਿਹਰ ਸਦਕਾ ਉਹ ਸ਼ਾਤੀ ਨਾਲ ਨਾਮ ਨੂੰ ਉਚਾਰਦੇ ਹਨ।
Fareedkot Teekaਗੁਰੋਂਦ੍ਵਾਰੇ ਤਿਨ ਕੀ ਬੁਧੀ ਨਿਸਚਲ ਹੂਈ ਹੈ ਔਰ ਗੂੜੀ, ਭਾਵ ਸਘਨ ਅਨੰਦ ਵਾਲੀ ਹੂਈ ਹੈ ਔਰੁ ਤਿਨੋਂ ਨੇ ਹੀ ਨਾਮ ਕਾ ਬਖ੍ਯਾਨ ਕੀਆ ਹੈ॥
Prof. Sahib Singhਗੁਰੂ ਦੀ ਸਰਨ ਪੈ ਕੇ ਉਹਨਾਂ ਦੀ ਮੱਤ (ਮਾਇਆ ਵਲੋਂ) ਅਡੋਲ ਰਹਿੰਦੀ ਹੈ, ਪ੍ਰੇਮ-ਰੰਗ ਵਿਚ ਗੂੜ੍ਹੀ ਰੰਗੀ ਰਹਿੰਦੀ ਹੈ, ਆਤਮਕ ਅਡੋਲਤਾ ਵਿਚ ਟਿਕ ਕੇ ਉਹ ਪਰਮਾਤਮਾ ਦਾ ਨਾਮ ਸਿਮਰਦੇ ਰਹਿੰਦੇ ਹਨ।ਪਦ ਅਰਥ ਮਤਿ = ਅਕਲ। ਨਿਹਚਲ = ਅਡੋਲ। ਗੂੜੀ = (ਪ੍ਰੇਮ-ਰੰਗ ਵਿਚ) ਗੂੜ੍ਹੀ (ਰੰਗੀ ਹੋਈ)। ਗੁਰਮੁਖਿ = ਗੁਰੂ ਦੇ ਸਨਮੁਖ ਰਹਿ ਕੇ। ਸਹਜੇ = ਆਤਮਕ ਅਡੋਲਤਾ ਵਿਚ।
SikhNet (Spanish)y por la Gracia del Guru recitan el Nombre de manera espontánea.
ਇਕ ਕਾਮਣਿ ਹਿਤਕਾਰੀ. ਮਾਇਆ ਮੋਹਿ ਪਿਆਰੀ; ਮਨਮੁਖ ਸੋਇ ਰਹੇ ਅਭਾਗੇ ॥
eik kaaman hitakaaree. maaeaa mohi piaaree; manamukh soe rahe abhaage |
Sant Singh KhalsaSome are lovers of beautiful young women; emotional attachment to Maya is very dear to them. The unfortunate self-willed manmukhs remain asleep.
Manmohan SinghSome are the lovers of damsels and sweet to them is the love of wealth; Such unlucky apostates remain asleep.
Manmohan Singh (Punjabi)ਕਈ ਸੁੰਦਰੀਆਂ ਦੇ ਆਸ਼ਕ ਹਨ। ਧਨ-ਦੌਲਤ ਦਾ ਪਿਆਰ ਉਨ੍ਹਾਂ ਨੂੰ ਮਿੱਠਾ ਲਗਦਾ ਹੈ। ਐਹੋ ਜਿਹੇ ਨਿਕਰਮਣ ਅਧਰਮੀ ਸੁੱਤੇ ਹੀ ਰਹਿੰਦੇ ਹਨ।
Fareedkot Teekaਏਕ ਮਨਮੁਖ ਜੋ (ਕਾਮਣਿ) ਇਸਤ੍ਰੀਓਂ ਕੇ ਹਿਤਕਾਰੀ ਹੈਂ ਔਰ ਮਾਯਾ ਕੇ ਮੋਹ ਕੇ (ਪਿਆਰੀ) ਪ੍ਯਾਰ ਵਾਲੇ ਹੋ ਰਹੇ ਹੈਂ, ਐਸੇ ਅਭਾਗੇ ਅਗ੍ਯਾਨ ਨਿਦ੍ਰਾ ਮੇਂ ਸੋਇ ਰਹੇ ਹੈਂ॥
Prof. Sahib Singhਕਈ ਐਸੇ ਬਦ-ਨਸੀਬ ਹੁੰਦੇ ਹਨ ਜੋ (ਕਾਮ-ਵੱਸ ਹੋ ਕੇ) ਇਸਤ੍ਰੀ ਨਾਲ (ਹੀ) ਹਿਤ ਕਰਦੇ ਹਨ, ਜੋ ਮਾਇਆ ਦੇ ਮੋਹ ਵਿਚ ਹੀ ਮਗਨ ਰਹਿੰਦੇ ਹਨ ਜੋ ਆਪਣੇ ਮਨ ਦੇ ਪਿੱਛੇ ਤੁਰਦੇ ਹੋਏ (ਗ਼ਫ਼ਲਤ ਦੀ ਨੀਂਦ ਵਿਚ) ਸੁੱਤੇ ਰਹਿੰਦੇ ਹਨ।ਪਦ ਅਰਥ ਇਕਿ = {ਲਫ਼ਜ਼ 'ਇਕ' ਤੋਂ ਬਹੁ-ਵਚਨ}। ਕਾਮਣਿ = ਇਸਤ੍ਰੀ। ਹਿਤਕਾਰੀ = ਹਿਤ ਕਰਨ ਵਾਲੇ। ਮੋਹਿ = ਮੋਹ ਵਿਚ। ਪਿਆਰੀ = ਪਿਆਰ ਕਰਨ ਵਾਲੇ।
SikhNet (Spanish)Si un hombre, a partir de su ego, se relaciona con una mujer, se vuelve desafortunado y su conciencia se ofusca.
ਨਾਨਕ. ਸਹਜੇ ਸੇਵਹਿ ਗੁਰੁ ਅਪਣਾ ਸੇ; ਪੂਰੇ ਵਡਭਾਗੇ ॥੪॥੩॥
naanak. sahaje seveh gur apanaa se; poore vaddabhaage |4|3|
Sant Singh KhalsaO Nanak, those who intuitively serve their Guru, have perfect destiny. ||4||3||
Manmohan SinghNanak, they who, with poise, serve their Guru, they are the men of perfect destiny.
Manmohan Singh (Punjabi)ਨਾਨਕ ਜੋ ਅਡੋਲਤਾ ਨਾਲ ਆਪਣੇ ਗੁਰੂ ਨੂੰ ਸੇਵਦੇ ਹਨ, ਉਹ ਪੂਰਨ ਪਰਾਲਭਧ ਵਾਲੇ ਪੁਰਸ਼ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਸਾਂਤੀ ਧਾਰ ਕਰ ਕੇ ਅਪਨਾ ਗੁਰੂ ਸੇਵਤੇ ਹੈਂ, ਸੋ ਪੂਰਨ ਔਰ ਬਡੇ ਭਾਗੋਂ ਵਾਲੇ ਹੈਂ॥੪॥੩॥
Prof. Sahib Singhਹੇ ਨਾਨਕ! ਉਹ ਮਨੁੱਖ ਵੱਡੇ ਭਾਗਾਂ ਵਾਲੇ ਹੁੰਦੇ ਹਨ ਜੋ ਆਤਮਕ ਅਡੋਲਤਾ ਵਿਚ ਟਿਕ ਕੇ ਆਪਣੇ ਗੁਰੂ ਦੀ ਦੱਸੀ ਸੇਵਾ ਕਰਦੇ ਰਹਿੰਦੇ ਹਨ ॥੪॥੩॥
SikhNet (Spanish)Dice Nanak, aquéllos que con naturalidad sirven al Guru, son hombres de Destino Perfecto. (4-3)