ੴ

ਸਿੱਖਬਾਣੀ · SikhBani

ਇਨ ਬਿਧਿ ਹਰਿ ਮਿਲੀਐ ਵਰ ਕਾਮਨਿ ਧਨ ਸੋਹਾਗੁ ਪਿਆਰੀ ॥

ein bidh har mileeai var kaaman dhan sohaag piaaree
Guru Nanak Dev Ji ਗੁਰੂ ਨਾਨਕ ਦੇਵ ਜੀ · Raag Saarang · Ang 1197, 1198 · 11 lines
Translations

ਸਾਰਗ ਮਹਲਾ ੧ ॥

saarag mahalaa 1 | Ang 1197

Sant Singh KhalsaSaarang, First Mehl:
Manmohan SinghSarang 1st Guru.
Manmohan Singh (Punjabi)ਸਾਰੰਗ ਪਹਿਲੀ ਪਾਤਿਸ਼ਾਹੀ।
SikhNet (Spanish)Sarang, Mejl Guru Nanak, Primer Canal Divino.

ਦੂਰਿ ਨਾਹੀ; ਮੇਰੋ ਪ੍ਰਭੁ ਪਿਆਰਾ ॥

door naahee; mero prabh piaaraa | Ang 1197

Sant Singh KhalsaMy Beloved Lord God is not far away.
Manmohan SinghMy Loved Lord is not far-off.
Manmohan Singh (Punjabi)ਮੇਰਾ ਪ੍ਰੀਤਮ ਪ੍ਰਭੂ ਦੁਰੇਡੇ ਨਹੀਂ।
Fareedkot Teekaਮੇਰਾ ਪ੍ਰਭੂ ਪਿਆਰਾ ਦੂਰ ਨਹੀਂ॥
Prof. Sahib Singhਮੇਰਾ ਪਿਆਰਾ ਪ੍ਰਭੂ (ਮੈਥੋਂ) ਦੂਰ ਨਹੀਂ ਹੈ-
SikhNet (Spanish)Mi Amado Señor está a la mano, muy cerca y nada lejos, sí, mi mente ha entrado en Plenitud con la Palabra del Guru,

ਸਤਿਗੁਰ ਬਚਨਿ ਮੇਰੋ ਮਨੁ ਮਾਨਿਆ; ਹਰਿ ਪਾਏ ਪ੍ਰਾਨ ਅਧਾਰਾ ॥੧॥ ਰਹਾਉ ॥

satigur bachan mero man maaniaa; har paae praan adhaaraa |1| rahaau | Ang 1197

Sant Singh KhalsaMy mind is pleased and appeased by the Word of the True Guru's Teachings. I have found the Lord, the Support of my breath of life. ||1||Pause||
Manmohan SinghWith the True Guru's word, my mind is satisfied and I have obtained God, the support of my vital breath.
Manmohan Singh (Punjabi)ਸੱਚੇ ਗੁਰਾਂ ਦੀ ਬਾਣੀ ਨਾਲ ਮੇਰੇ ਚਿੱਤ ਦੀ ਤਸੱਲੀ ਹੋ ਗਈ ਹੈ ਅਤੇ ਮੈਂ ਆਪਣੀ ਜਿੰਦ-ਜਾਨ ਦੇ ਆਸਰੇ ਵਾਹਿਗੁਰੂ ਨੂੰ ਪਾ ਲਿਆ ਹੈ। ਠਹਿਰਾਉ।
Fareedkot Teekaਸਤਿਗੁਰੋਂ ਕੇ ਬਚਨ ਕਰ ਮੇਰਾ ਮਨੁ ਮਾਨਿਆ ਹੈ ਔਰ ਹਰੀ ਜੋ ਪ੍ਰਾਨੋਂ ਕੇ ਆਸਰਾ ਹੈ, ਸੋ ਪਾਏ ਹੈ॥੧॥ ਰਹਾਉ ॥
Prof. Sahib Singhਜਦੋਂ ਤੋਂ ਮੇਰਾ ਮਨ ਗੁਰੂ ਦੇ (ਇਸ) ਬਚਨ ਵਿਚ ਯਕੀਨ ਲੈ ਆਇਆ ਹੈ, ਤਦੋਂ ਤੋਂ (ਮੈਨੂੰ ਇਉਂ ਪ੍ਰਤੀਤ ਹੋ ਰਿਹਾ ਹੈ ਕਿ) ਮੈਂ ਆਪਣੀ ਜਿੰਦ ਦਾ ਸਹਾਰਾ-ਪ੍ਰਭੂ ਲੱਭ ਲਿਆ ਹੈ ॥੧॥ ਰਹਾਉ ॥

ਪਦ ਅਰਥ ਸਤਿਗੁਰ ਬਚਨਿ = ਗੁਰੂ ਦੇ ਉਪਦੇਸ਼ ਵਿਚ। ਮਾਨਿਆ = ਪਤੀਜ ਗਿਆ ਹੈ। ਪ੍ਰਾਨ ਅਧਾਰਾ = ਜ਼ਿੰਦਗੀ ਦਾ ਆਸਰਾ ॥੧॥ ਰਹਾਉ ॥

SikhNet (Spanish)pues obtuve a mi Dios, Lo más importante de mi respiración vital. (1-Pausa)

ਇਨ ਬਿਧਿ. ਹਰਿ ਮਿਲੀਐ ਵਰ ਕਾਮਨਿ; ਧਨ ਸੋਹਾਗੁ ਪਿਆਰੀ ॥

ein bidh. har mileeai var kaaman; dhan sohaag piaaree | Ang 1198

Sant Singh KhalsaThis is the way to meet your Husband Lord. Blessed is the soul-bride who is loved by her Husband Lord.
Manmohan SinghO bride, this-wise God, the Spouse is met blest is the bride, who is dear unto her Groom.
Manmohan Singh (Punjabi)ਹੇ ਪਤਨੀਏ! ਇਸ ਤਰੀਕੇ ਨਾਲ ਵਾਹਿਗੁਰੂ ਪਤੀ ਮਿਲਦਾ ਹੈ। ਮੁਬਾਰਕ ਹੈ, ਉਹ ਪਤਨੀ, ਜੋ ਆਪਣੇ ਪਤੀ ਦੀ ਲਾਡਲੀ ਹੈ।
Fareedkot Teekaਪੂਰਬੋਕਤ ਬਿਧੀ ਸੇ ਅਰਥਾਤ ਗੁਰੂ ਵਾਕੋਂ ਦ੍ਵਾਰਾ, ਹੇ ਕਾਮਣ! ਹਰੀ ਵਰ ਕੋ ਮਿਲੀਤਾ ਹੈ। ਔਰ ਜੋ ਇਸਤ੍ਰੀ (ਸੋਹਾਗੁ) ਪਤੀ ਕੋ ਪ੍ਯਾਰੀ ਹੈ, ਸੋ ਧੰਨ ਕਹੀਤੀ ਹੈ॥
Prof. Sahib Singhਹੇ ਜੀਵ-ਇਸਤ੍ਰੀਏ! ਇਸ ਤਰੀਕੇ ਨਾਲ ਹੀ (ਭਾਵ, ਉਸ ਪ੍ਰਭੂ ਦੇ ਅੰਗ-ਸੰਗ ਹੋਣ ਤੇ ਯਕੀਨ ਕੀਤਿਆਂ ਹੀ) ਪਤੀ-ਪ੍ਰਭੂ ਮਿਲਦਾ ਹੈ, (ਜਿਸ ਨੂੰ ਮਿਲ ਪਿਆ ਹੈ) ਉਸ ਜੀਵ-ਇਸਤ੍ਰੀ ਦਾ ਚੰਗਾ ਭਾਗ ਜਾਗ ਪਿਆ ਹੈ, ਉਹ ਪਤੀ-ਪ੍ਰਭੂ ਦੀ ਪਿਆਰੀ ਹੋ ਗਈ ਹੈ।

ਪਦ ਅਰਥ ਇਨ ਬਿਧਿ = ਇਸ ਤਰੀਕੇ ਨਾਲ। ਹਰਿ ਵਰ ਮਿਲੀਐ = ਹਰੀ-ਪਤੀ ਨੂੰ ਮਿਲੀਦਾ ਹੈ। ਕਾਮਨਿ = ਹੇ ਜੀਵ-ਇਸਤ੍ਰੀ! ਸੋਹਾਗੁ = ਚੰਗਾ ਭਾਗ। ਧਨ = ਜੀਵ-ਇਸਤ੍ਰੀ।

SikhNet (Spanish)Así es como la Novia se encuentra con Su Esposo y se hace Su Bienamada, sí, meditando en la Palabra del Guru,

ਜਾਤਿ ਬਰਨ ਕੁਲ ਸਹਸਾ ਚੂਕਾ; ਗੁਰਮਤਿ ਸਬਦਿ ਬੀਚਾਰੀ ॥੧॥

jaat baran kul sahasaa chookaa; guramat sabad beechaaree |1| Ang 1198

Sant Singh KhalsaSocial class and status, race, ancestry and skepticism are eliminated, following the Guru's Teachings and contemplating the Word of the Shabad. ||1||
Manmohan SinghContemplating the Name by the Guru's instruction, one is rid of caste, race, lineage and doubt.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ, ਨਾਮ ਦਾ ਸਿਮਰਨ ਕਰਨ ਨਾਲ ਜੀਵ ਜਾਤੀ, ਕੌਮ, ਵੰਸ਼ ਅਤੇ ਭਰਮ ਤੋਂ ਖਲਾਸੀ ਪਾ ਜਾਂਦਾ ਹੈ।
Fareedkot Teekaਜੋ ਗੁਰਮਤਿ ਕਰ ਸਬਦ ਕੇ (ਬੀਚਾਰੀ) ਵਿਚਾਰਨੇ ਵਾਲੇ ਹੂਏ ਹੈਂ ਤਿਨ ਕਾ ਜਾਤੀ ਕੁਲ ਔ ਬਰਨ ਆਸਰਮ ਕਾ ਅਭਿਮਾਨ ਔਰ ਪ੍ਰਮਾਣ ਗਤਿ ਆਦਿਕ ਸੰਸਾ (ਚੂਕਾ) ਦੂਰ ਹੂਆ ਹੈ॥੧॥☬ਜੇ ਕਹੇ ਜਿਸ ਪਰ ਪਤੀ ਕਾ ਮਨੁ ਮਾਨਿਆ ਹੈ ਤਿਸ ਕੇ ਚਿੰਨ ਕ੍ਯਾ ਹੈਂ? ਸੋ ਕਹਤੇ ਹੈਂ:
Prof. Sahib Singhਗੁਰੂ ਦੀ ਮੱਤ ਲੈ ਕੇ ਗੁਰੂ ਦੇ ਸ਼ਬਦ ਦੀ ਰਾਹੀਂ ਉਹ ਜੀਵ-ਇਸਤ੍ਰੀ ਵਿਚਾਰਵਾਨ ਹੋ ਜਾਂਦੀ ਹੈ, ਜਾਤਿ ਵਰਨ ਕੁਲ (ਆਦਿਕ) ਬਾਰੇ ਉਸ ਦਾ ਭਰਮ ਦੂਰ ਹੋ ਜਾਂਦਾ ਹੈ ॥੧॥

ਪਦ ਅਰਥ ਸਹਸਾ = ਭਰਮ। ਬੀਚਾਰੀ = ਵਿਚਾਰਵਾਨ ॥੧॥

SikhNet (Spanish)me libero de la conciencia de mi color, casta o tribu. (1)

ਜਿਸੁ ਮਨੁ ਮਾਨੈ. ਅਭਿਮਾਨੁ, ਨ ਤਾ ਕਉ; ਹਿੰਸਾ ਲੋਭੁ ਵਿਸਾਰੇ ॥

jis man maanai. abhimaan, na taa kau; hinsaa lobh visaare | Ang 1198

Sant Singh KhalsaOne whose mind is pleased and appeased, has no egotistical pride. Violence and greed are forgotten.
Manmohan SinghHe, whose mind is satiated, is rid of self conceit and he abandons cruelness and covetousness.
Manmohan Singh (Punjabi)ਜਿਸ ਦਾ ਮਨੂਆ ਸੰਤੁਸ਼ਟ ਹੋ ਗਿਆ ਹੈ, ਉਹ ਸਵੈ-ਹੰਗਤਾ ਤੋਂ ਖਲਾਸੀ ਪਾ ਜਾਂਦਾ ਹੈ ਅਤੇ ਉਹ ਨਿਰਦਈ-ਪੁਣੇ ਤੇ ਲਾਲਚ ਨੂੰ ਛੱਡ ਦਿੰਦਾ ਹੈ।
Fareedkot Teekaਜਿਸ ਪਰ ਪਰਮੇਸ੍ਵਰ ਕਾ ਮਨੁ ਮਾਨਤਾ ਹੈ ਤਿਸ ਕੋ ਅਭਿਮਾਨ ਨਹੀਂ ਹੋਤਾ ਔਰ ਵਹੁ ਹਿੰਸਾ ਅਰ ਲੋਭ ਕੋ ਬਿਸਾਰ ਦੇਤੀ ਹੈ॥
Prof. Sahib Singhਜਿਸ ਦਾ ਮਨ (ਇਹ) ਮੰਨ ਜਾਂਦਾ ਹੈ (ਕਿ ਪ੍ਰਭੂ ਸਦਾ ਮੇਰੇ ਅੰਗ-ਸੰਗ ਹੈ) ਉਸ ਨੂੰ ਅਹੰਕਾਰ ਨਹੀਂ ਰਹਿੰਦਾ, ਉਹ ਨਿਰਦਇਤਾ ਤੇ ਲਾਲਚ ਨੂੰ (ਆਪਣੇ ਅੰਦਰੋਂ) ਭੁਲਾ ਦੇਂਦੀ ਹੈ,

ਪਦ ਅਰਥ ਹਿੰਸਾ = ਨਿਰਦਇਤਾ।

SikhNet (Spanish)Aquélla, cuyo corazón es aceptado, se libera de su ego y abandona la violencia y la avaricia,

ਸਹਜਿ ਰਵੈ ਵਰੁ ਕਾਮਣਿ ਪਿਰ ਕੀ; ਗੁਰਮੁਖਿ ਰੰਗਿ ਸਵਾਰੇ ॥੨॥

sehaj ravai var kaaman pir kee; guramukh rang savaare |2| Ang 1198

Sant Singh KhalsaThe soul-bride intuitively ravishes and enjoys her Husband Lord; as Gurmukh, she is embellished by His Love. ||2||
Manmohan SinghThe Groom's bride effortlessly enjoys her Groom and by the Guru's grace is embellished with His love.
Manmohan Singh (Punjabi)ਪਤੀ ਦੀ ਪਤਨੀ ਨਿਰਯਤਨ ਹੀ ਆਪਣੇ ਪਤੀ ਨੂੰ ਮਾਣਦੀ ਹੈ ਅਤੇ ਗੁਰਾਂ ਦੀ ਦਇਆ ਦੁਆਰਾ, ਉਸ ਦੀ ਪ੍ਰੀਤ ਨਾਲ ਸ਼ਸ਼ੋਭਤ ਹੋ ਜਾਂਦੀ ਹੈ।
Fareedkot Teekaਗੁਰੋਂ ਦ੍ਵਾਰੇ ਜਿਨੋਂ ਨੇ ਪ੍ਰੇਮ ਕਰ ਕੇ ਅੰਤਸਕਰਨ ਸ੍ਵਾਰੇ ਹੈਂ, ਸੋ ਪਤੀ ਕੀ ਸ੍ਰੇਸ੍ਟ ਇਸਤ੍ਰੀ ਸੁਭਾਵਕ ਪਤੀ ਕੋ ਰਾਵਤੀ ਹੈ॥੨॥
Prof. Sahib Singhਪਤੀ-ਪ੍ਰਭੂ ਦੀ ਪਿਆਰੀ ਉਹ ਜੀਵ-ਇਸਤ੍ਰੀ ਅਡੋਲ ਅਵਸਥਾ ਵਿਚ ਟਿਕ ਕੇ ਪਤੀ-ਪ੍ਰਭੂ ਨੂੰ ਮਿਲੀ ਰਹਿੰਦੀ ਹੈ, ਗੁਰੂ ਦੀ ਸਰਨ ਪੈ ਕੇ ਪ੍ਰਭੂ ਦੇ ਪਿਆਰ ਵਿਚ ਉਹ ਆਪਣੇ ਆਪ ਨੂੰ ਸਵਾਰਦੀ ਹੈ ॥੨॥

ਪਦ ਅਰਥ ਸਹਜਿ = ਅਡੋਲ ਅਵਸਥਾ ਵਿਚ। ਰਵੈ = ਮਾਣਦੀ ਹੈ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਰੰਗਿ = ਪ੍ਰੇਮ ਵਿਚ ॥੨॥

SikhNet (Spanish)pudiendo disfrutar del Amor espontáneo de Su Esposo y decorando su ser con Él, por la Gracia del Guru. (2)

ਜਾਰਉ ਐਸੀ ਪ੍ਰੀਤਿ ਕੁਟੰਬ ਸਨਬੰਧੀ; ਮਾਇਆ ਮੋਹ ਪਸਾਰੀ ॥

jaarau aisee preet kuttanb sanabandhee; maaeaa moh pasaaree | Ang 1198

Sant Singh KhalsaBurn away any love of family and relatives, which increases your attachment to Maya.
Manmohan SinghBurn thou such love of family and kinsmen which increases the love of mammon.
Manmohan Singh (Punjabi)ਤੂੰ ਟੱਬਰ ਕਬੀਲੇ ਤੇ ਰਿਸ਼ਤੇਦਾਰਾਂ ਦੀ ਐਹੋ ਜੇਹੀ ਮੁਹੱਬਤ ਨੂੰ ਸਾੜ ਸੁੱਟ, ਜੋ ਧਨ-ਦੌਲਤ ਦੀ ਮਮਤਾ ਨੂੰ ਵਧਾਉਂਦੀ ਹੈ।
Fareedkot Teekaਐਸੀ ਪ੍ਰੀਤਿ ਕੁਟੰਬੀ ਅਰੁ ਸਨਬੰਧੀਓਂ ਕੀ ਜਾਰ ਦੇਵੋਂ ਜੋ ਮਾਯਾ ਮੋਹ ਕੇ ਪਸਾਰੇ ਵਾਲੀ ਹੈ॥
Prof. Sahib Singhਮੈਂ ਪਰਵਾਰ ਤੇ ਸਨਬੰਧੀਆਂ ਦੇ ਐਸੇ ਮੋਹ-ਪਿਆਰ ਨੂੰ (ਆਪਣੇ ਅੰਦਰੋਂ) ਸਾੜ ਦਿਆਂ ਜੋ (ਮੇਰੇ ਅੰਦਰ) ਮਾਇਆ ਦੇ ਮੋਹ ਦਾ ਖਿਲਾਰਾ ਹੀ ਖਿਲਾਰਦਾ ਹੈ।

ਪਦ ਅਰਥ ਜਾਰਉ = ਮੈਂ ਸਾੜ ਦਿਆਂ।

SikhNet (Spanish)No te dejes llevar por el amor a los parientes y a la familia, pues es creado por el deseo

ਜਿਸੁ ਅੰਤਰਿ ਪ੍ਰੀਤਿ. ਰਾਮ ਰਸੁ ਨਾਹੀ; ਦੁਬਿਧਾ ਕਰਮ ਬਿਕਾਰੀ ॥੩॥

jis antar preet. raam ras naahee; dubidhaa karam bikaaree |3| Ang 1198

Sant Singh KhalsaOne who does not savor the Lord's Love deep within, lives in duality and corruption. ||3||
Manmohan SinghHe, whose mind relishes not the Lord's Love; through worldly love, he does evil deeds.
Manmohan Singh (Punjabi)ਜਿਸ ਦਾ ਮਨ ਪ੍ਰਭ੍ਰੂ ਦੇ ਪ੍ਰੇਮ ਦਾ ਸੁਆਦ ਨਹੀਂ ਲੈਂਦਾ, ਸੰਸਾਰੀ ਮਮਤਾ ਦੇ ਰਾਹੀਂ, ਉਹ ਮੰਦੇ ਅਮਲ ਕਮਾਉਂਦਾ ਹੈ।
Fareedkot Teekaਜਿਸ ਕੇ ਅੰਤਰ ਰਾਮ ਕੀ ਪ੍ਰੀਤੀ ਅਰੁ (ਰਸੁ) ਅਨੰਦੁ ਨਹੀਂ ਵਹੁ ਦੁਵੈਤ ਸੇ ਵੇਕਾਰੀ ਕਰਮ ਕਰਤੀਆਂ ਹੈਂ॥੩॥
Prof. Sahib Singhਜਿਸ ਦੇ ਹਿਰਦੇ ਵਿਚ ਪ੍ਰਭੂ ਦਾ ਪਿਆਰ ਨਹੀਂ, ਪ੍ਰਭੂ-ਮਿਲਾਪ ਦਾ ਆਨੰਦ ਨਹੀਂ (ਉਪਜਦਾ), ਉਹ ਮੇਰ-ਤੇਰ ਅਤੇ (ਹੋਰ) ਵਿਕਾਰਾਂ ਦੇ ਕੰਮਾਂ ਵਿਚ ਹੀ ਪ੍ਰਵਿਰਤ ਰਹਿੰਦੀ ਹੈ ॥੩॥

ਪਦ ਅਰਥ ਦੁਬਿਧਾ = ਮੇਰ-ਤੇਰ। ਬਿਕਾਰੀ = ਵਿਕਾਰਾਂ ਦੇ ॥੩॥

SikhNet (Spanish)y la ilusión, pues en quien el Amor de Dios no habita, tiene actitudes malvadas, pues vienen de la dualidad. (3)

ਅੰਤਰਿ ਰਤਨ ਪਦਾਰਥ. ਹਿਤ ਕੌ; ਦੁਰੈ ਨ. ਲਾਲ ਪਿਆਰੀ ॥

antar ratan padaarath. hit kau; durai na. laal piaaree | Ang 1198

Sant Singh KhalsaHis Love is a priceless jewel deep within my being; the Lover of my Beloved is not hidden.
Manmohan SinghThe Beloved's sweetheart, within whose mind is the priceless gem of Lord's love, remains not hid.
Manmohan Singh (Punjabi)ਪ੍ਰੀਤਮ ਦੀ ਲਾਡਲੀ, ਜਿਸ ਦੇ ਰਿਦੇ ਅੰਦਰ ਪ੍ਰਭੂ ਦੀ ਪ੍ਰੀਤ ਦਾ ਅਮੋਲਕ ਹੀਰਾ ਹੈ, ਲੁਕੀ ਛਿਪੀ ਨਹੀਂ ਰਹਿੰਦੀ।
Fareedkot Teekaਜਿਸ ਕੇ ਅੰਤਰ (ਹਿਤ ਕੌ) ਪ੍ਰੇਮ ਕਾ ਰਤਨ ਰੂਪ ਪਦਾਰਥ ਹੈ, ਵਹੁ (ਲਾਲ) ਪਰਮੇਸ੍ਵਰ ਕੀ ਪ੍ਯਾਰੀ ਛਪਤੀ ਨਹੀਂ ਹੈ॥
Prof. Sahib Singhਜਿਸ ਜੀਵ-ਇਸਤ੍ਰੀ ਦੇ ਹਿਰਦੇ ਵਿਚ ਪ੍ਰਭੂ-ਚਰਨਾਂ ਦਾ ਪਿਆਰ ਪੈਦਾ ਕਰਨ ਵਾਸਤੇ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਰਤਨ ਮੌਜੂਦ ਹਨ, ਪ੍ਰਭੂ ਦੀ ਉਹ ਪਿਆਰੀ ਜੀਵ-ਇਸਤ੍ਰੀ (ਜਗਤ ਵਿਚ) ਗੁੱਝੀ ਨਹੀਂ ਰਹਿੰਦੀ।

ਪਦ ਅਰਥ ਹਿਤ = ਪਿਆਰ। ਕੌ = ਨੂੰ, ਦੀ ਖ਼ਾਤਰ। ਹਿਤ ਕੌ = ਪ੍ਰੇਮ ਪੈਦਾ ਕਰਨ ਦੀ ਖ਼ਾਤਰ। ਦੁਰੈ ਨ = ਨਹੀਂ ਲੁਕਦੀ, ਗੁੱਝੀ ਨਹੀਂ ਰਹਿੰਦੀ। ਲਾਲ ਪਿਆਰੀ = ਪ੍ਰਭੂ ਦੀ ਪਿਆਰੀ।

SikhNet (Spanish)La Amada Novia, que atesora la Joya del Nombre del Señor, no se esconde y,

ਨਾਨਕ ਗੁਰਮੁਖਿ ਨਾਮੁ ਅਮੋਲਕੁ; ਜੁਗਿ ਜੁਗਿ ਅੰਤਰਿ ਧਾਰੀ ॥੪॥੩॥

naanak guramukh naam amolak; jug jug antar dhaaree |4|3| Ang 1198

Sant Singh KhalsaO Nanak, as Gurmukh, enshrine the Priceless Naam deep within your being, all the ages through. ||4||3||
Manmohan SinghNanak, by the Guru's grace, she keeps enshrined in her mind, the Lord's invaluable Name, all the ages through.
Manmohan Singh (Punjabi)ਨਾਨਕ, ਗੁਰਾਂ ਦੀ ਦਇਆ ਦੁਆਰਾ, ਉਹ ਆਪਣੇ ਹਿਰਦੇ ਅੰਦਰ ਪ੍ਰਭੂ ਦੇ ਅਣਮੁੱਲੇ ਨਾਮ ਨੂੰ, ਸਾਰਿਆਂ ਯੁਗਾਂ ਅੰਦਰ ਟਿਕਾਈ ਰਖਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਗੁਰਮੁਖੋਂ ਨੇ ਨਾਮ ਅਮੋਲਕੁ ਜਾਨ ਕੇ ਨਾਮ ਜਪਣੇ ਕੀ ਪ੍ਰੀਤੀ ਮਨ ਮੇਂ ਜੁਗ ਜੁਗ ਕੇ ਅੰਤਰ ਧਾਰੀ ਹੈ॥੪॥੩॥
Prof. Sahib Singhਹੇ ਨਾਨਕ! ਹਰੇਕ ਜੁਗ ਵਿਚ ਹੀ (ਭਾਵ, ਸਦਾ ਤੋਂ ਹੀ ਅਜੇਹੀ ਜੀਵ-ਇਸਤ੍ਰੀ) ਗੁਰੂ ਦੀ ਸਰਨ ਪੈ ਕੇ ਆਪਣੇ ਹਿਰਦੇ ਵਿਚ ਪ੍ਰਭੂ ਦਾ ਅਮੋਲਕ ਨਾਮ ਧਾਰਦੀ ਚਲੀ ਆਈ ਹੈ (ਭਾਵ, ਜਗਤ ਦੇ ਆਰੰਭ ਤੋਂ ਹੀ ਇਹ ਮਰਯਾਦਾ ਚਲੀ ਆ ਰਹੀ ਹੈ ਕਿ ਪ੍ਰਭੂ ਦੀ ਸਿਫ਼ਤ-ਸਾਲਾਹ ਕੀਤਿਆਂ ਪ੍ਰਭੂ-ਚਰਨਾਂ ਨਾਲ ਪਿਆਰ ਬਣਦਾ ਹੈ) ॥੪॥੩॥

ਪਦ ਅਰਥ ਜੁਗਿ ਜੁਗਿ = ਹਰੇਕ ਜੁਗ ਵਿਚ, ਸਦਾ ਹੀ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ ॥੪॥੩॥

SikhNet (Spanish)dice Nanak, a través del Guru es bendecida con el Precioso Nombre de Dios, el Cual se queda con ella época tras época. (4-3)
Answers quote the Granth verbatim with Ang citations. AI commentary is not Gurbani and not a religious ruling.