ਰਾਗੁ ਸਾਰਗ ਚਉਪਦੇ ਮਹਲਾ ੧ ਘਰੁ ੧ ॥
raag saarag chaupade mahalaa 1 ghar 1 |
Sant Singh KhalsaRaag Saarang, Chau-Padhay, First Mehl, First House:
Manmohan SinghRag Sarang. Chaupadas. 1st Guru.
Manmohan Singh (Punjabi)ਰਾਗ ਸਾਰੰਗ। ਚਉਪਦੇ। ਪਹਿਲੀ ਪਾਤਿਸ਼ਾਹੀ।
Prof. Sahib Singhਰਾਗ ਸਾਰਗ, ਘਰ ੧ ਵਿੱਚ ਗੁਰੂ ਨਾਨਕਦੇਵ ਜੀ ਦੀ ਚਾਰ-ਬੰਦਾਂ ਵਾਲੀ ਬਾਣੀ।
SikhNet (Spanish)Rag Sarang Cha-upade, Mejl Guru Nanak, Primer Canal Divino
ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥
ik oankaar sat naam karataa purakh nirbhau niravair akaal moorat ajoonee saibhan gur prasaad |
Sant Singh KhalsaOne Universal Creator God. Truth Is The Name. Creative Being Personified. No Fear. No Hatred. Image Of The Undying. Beyond Birth. Self-Existent. By Guru's Grace:
Manmohan SinghThere is but One God. True is His Name, Creative His personality, and immortal His form. He is without fear, sans enmity, unborn and self-illumined. By the Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚਾ ਹੈ ਉਸ ਦਾ ਨਾਮ, ਰਚਨਹਾਰ ਉਸ ਦੀ ਵਿਅਕਤੀ ਅਤੇ ਅਮਰ ਉਸ ਦਾ ਸਰੂਪ। ਉਹ ਨਿੱਡਰ, ਦੁਸ਼ਮਨੀ-ਰਹਿਤ, ਅਜਨਮਾ ਅਤੇ ਸਵੈ-ਪ੍ਰਕਾਸ਼ਵਾਨ ਹੈ। ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ 'ਹੋਂਦ ਵਾਲਾ' ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਜੋ ਸਭ ਵਿਚ ਵਿਆਪਕ ਹੈ, ਭੈ ਤੋਂ ਰਹਿਤ ਹੈ, ਵੈਰ-ਰਹਿਤ ਹੈ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, (ਭਾਵ, ਜਿਸ ਦਾ ਸਰੀਰ ਨਾਸ-ਰਹਿਤ ਹੈ), ਜੋ ਜੂਨਾਂ ਵਿਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Por la Gracia del Único Ser Supremo, el Eterno, el Iluminador.
ਅਪੁਨੇ ਠਾਕੁਰ ਕੀ; ਹਉ ਚੇਰੀ ॥
apune tthaakur kee; hau cheree |
Sant Singh KhalsaI am the hand-maiden of my Lord and Master.
Manmohan SinghI am the hand-maiden of my Lord.
Manmohan Singh (Punjabi)ਮੈਂ ਆਪਣੇ ਸੁਆਮੀ ਦੀ ਟਹਿਲਣ ਹਾਂ।
Fareedkot Teekaਮੈਂ ਅਪਨੇ ਠਾਕੁਰ ਕੀ (ਚੇਰੀ) ਦਾਸੀ ਹੂੰ॥
Prof. Sahib Singhਜਦੋਂ ਦੀ ਮੈਂ ਆਪਣੇ ਮਾਲਕ-ਪ੍ਰਭੂ ਦੀ ਦਾਸੀ ਬਣ ਗਈ ਹਾਂ,ਪਦ ਅਰਥ ਠਾਕੁਰ ਕੀ = ਮਾਲਕ-ਪ੍ਰਭੂ ਦੀ। ਹਉ = ਮੈਂ। ਚੇਰੀ = ਦਾਸੀ।
SikhNet (Spanish)Soy Devoto de mi Señor, el Dios.
ਚਰਨ ਗਹੇ ਜਗਜੀਵਨ ਪ੍ਰਭ ਕੇ; ਹਉਮੈ ਮਾਰਿ ਨਿਬੇਰੀ ॥੧॥ ਰਹਾਉ ॥
charan gahe jagajeevan prabh ke; haumai maar niberee |1| rahaau |
Sant Singh KhalsaI have grasped the Feet of God, the Life of the world. He has killed and eradicated my egotism. ||1||Pause||
Manmohan SinghI have grasped the feet of my Lord, the life of the world, who has killed and finished my self-conceit. Pause.
Manmohan Singh (Punjabi)ਮੈਂ ਜਗਤ ਦੀ ਜਿੰਦ-ਜਾਨ, ਆਪਣੇ ਸੁਆਮੀ ਦੇ ਪੈਰ ਪਕੜੇ ਹਨ, ਜਿਸਨੇ ਮੇਰੀ ਸਵੈ-ਹੰਗਤਾ ਨੂੰ ਮਾਰ ਮੁਕਾ ਦਿੱਤਾ ਹੈ। ਠਹਿਰਾਉ।
Fareedkot Teekaਜਬ ਜਗ ਜੀਵਨ ਪ੍ਰਭੂ ਕੇ ਚਰਨ (ਗਹੇ) ਪਕੜੇ ਹੈਂ ਤਬ ਤਿਸ ਪ੍ਰਭੂ ਨੇ ਜੋ ਹੰਤਾ ਮਮਤਾ ਮਾਰਨੇ ਵਾਲੀ ਥੀ ਸੋ ਨਿਬੇੜ ਦਈ ਹੈ॥੧॥ ਰਹਾਉ ॥
Prof. Sahib Singhਜਦੋਂ ਦੇ ਮੈਂ ਜਗਤ ਦੇ ਜੀਵਨ ਪ੍ਰਭੂ ਦੇ ਚਰਨ ਫੜੇ ਹਨ, ਉਸ ਨੇ ਮੇਰੀ ਹਉਮੈ ਮਾਰ ਕੇ ਮੁਕਾ ਦਿੱਤੀ ਹੈ ॥੧॥ ਰਹਾਉ ॥ਪਦ ਅਰਥ ਗਹੇ = ਫੜੇ। ਮਾਰਿ = ਮਾਰ ਕੇ। ਨਿਬੇਰੀ = ਮੁਕਾ ਦਿੱਤੀ ਹੈ ॥੧॥ ਰਹਾਉ ॥
SikhNet (Spanish)Sí, me he postrado ante la Vida de toda vida y así estoy libre de mi ego. (1-Pausa)
ਪੂਰਨ ਪਰਮ ਜੋਤਿ ਪਰਮੇਸਰ; ਪ੍ਰੀਤਮ ਪ੍ਰਾਨ ਹਮਾਰੇ ॥
pooran param jot paramesar; preetam praan hamaare |
Sant Singh KhalsaHe is the Perfect, Supreme Light, the Supreme Lord God, my Beloved, my Breath of Life.
Manmohan SinghThe Omnipresent, Embodiment of supreme light and darling supreme Lord, is my very life.
Manmohan Singh (Punjabi)ਸਰਬ-ਵਿਆਪਕ ਮਹਾਨ ਪ੍ਰਕਾਸ਼ ਸਰੂਪ ਅਤੇ ਪਿਆਰਾ ਪਾਰਬ੍ਰਹਮ, ਮੇਰੀ ਜਿੰਦ-ਜਾਨ ਹੈ।
Fareedkot Teekaਜਿਸ ਪੂਰਨ (ਪਰਮ) ਉਤਕ੍ਰਿਸਟ ਜੋਤੀ ਪ੍ਰੀਤਮ ਹਮਾਰੇ ਪ੍ਰਾਨ ਰੂਪ ਪਰਮੇਸ੍ਵਰ॥
Prof. Sahib Singhਪਰਮੇਸਰ ਸਭ ਵਿਚ ਵਿਆਪਕ ਹੈ ਸਭ ਤੋਂ ਉੱਚਾ ਆਤਮਕ ਜੀਵਨ ਦਾ ਚਾਨਣ ਦੇਣ ਵਾਲਾ ਹੈ, ਮੇਰਾ ਪਿਆਰਾ ਹੈ ਅਤੇ ਮੇਰੀ ਜਿੰਦ (ਦਾ ਸਹਾਰਾ) ਹੈ-ਪਦ ਅਰਥ ਪੂਰਨ = ਸਭ ਵਿਚ ਵਿਆਪਕ। ਜੋਤਿ = ਚਾਨਣ ਦਾ ਸੋਮਾ।
SikhNet (Spanish)Oh Amor, oh Perfecto Dios de dioses, oh Luz Radiante, eres Tú mi respiración vital.
ਮੋਹਨ. ਮੋਹਿ ਲੀਆ ਮਨੁ ਮੇਰਾ; ਸਮਝਸਿ ਸਬਦੁ ਬੀਚਾਰੇ ॥੧॥
mohan. mohi leea man meraa; samajhas sabad beechaare |1|
Sant Singh KhalsaThe Fascinating Lord has fascinated my mind; contemplating the Word of the Shabad, I have come to understand. ||1||
Manmohan SinghThe Fascinating Lord has fascinated my mind and reflecting on the Guru's word, it understands its Lord.
Manmohan Singh (Punjabi)ਮੋਹਤ ਕਰ ਲੈਣ ਵਾਲੇ ਮਾਲਕ ਨੇ ਮੇਰੀ ਮਨੂਏ ਨੂੰ ਮੋਹਤ ਕਰ ਲਿਆ ਹੈ ਅਤੇ ਗੁਰਾਂ ਦੀ ਬਾਣੀ ਦੀ ਸੋਚ-ਵਿਚਾਰ ਕਰਨ ਦੁਆਰਾ, ਇਸ ਨੂੰ ਆਪਣੇ ਮਾਲਕ ਦੀ ਸਮਝ ਪੈਦੀ ਹੈ।
Fareedkot Teekaਮੋਹਨ ਨੇ ਮੇਰਾ ਮਨੁ ਮੋਹਿ ਲੀਆ ਹੈ। ਮਨ ਤਿਸ ਕੇ ਸਰੂਪ ਕੋ ਗੁਰੋਂ ਕੇ (ਸਬਦੁ) ਉਪਦੇਸ ਕਾ ਬੀਚਾਰ ਕਰਨੇ ਸੇ ਸਮਝੇਗਾ॥੧॥
Prof. Sahib Singhਜਦੋਂ ਦਾ ਮੋਹਨ-ਪ੍ਰਭੂ ਨੇ ਮੇਰਾ ਮਨ (ਆਪਣੇ ਪਿਆਰ ਵਿਚ) ਮੋਹ ਲਿਆ ਹੈ ਤਦੋਂ ਤੋਂ ਮੇਰਾ ਮਨ ਗੁਰੂ ਦਾ ਸ਼ਬਦ ਵਿਚਾਰ ਵਿਚਾਰ ਕੇ ਇਹ ਸਮਝ ਰਿਹਾ ਹੈ ॥੧॥ਪਦ ਅਰਥ ਬੀਚਾਰੇ = ਬੀਚਾਰਿ, ਵਿਚਾਰ ਕੇ ॥੧॥
SikhNet (Spanish)Oh mi Bienamado, has llenado mi mente de fascinación, llegué hasta Ti meditando en la Palabra del Guru. (1)
ਮਨਮੁਖ ਹੀਨ ਹੋਛੀ ਮਤਿ ਝੂਠੀ; ਮਨਿ ਤਨਿ ਪੀਰ ਸਰੀਰੇ ॥
manamukh heen hochhee mat jhootthee; man tan peer sareere |
Sant Singh KhalsaThe worthless self-willed manmukh, with false and shallow understanding - his mind and body are held in pain's grip.
Manmohan SinghTrifling and spurious is the understanding of the worthless way-ward person. His mind and bodily frame are gripped by pain.
Manmohan Singh (Punjabi)ਸ਼ੁਹਦੀ ਅਤੇ ਕੂੜੀ ਹੈ ਸਮਝ ਨਿਕੰਮੇ ਆਪ-ਹੁਦਰੇ ਪੁਰਸ਼ ਦੀ। ਉਸ ਦੇ ਚਿੱਤ ਅਤੇ ਦੇਹਿ ਦੇ ਢਾਂਚੇ ਨੂੰ ਪੀੜ ਨੇ ਪਕੜਿਆ ਹੋਇਆ ਹੈ।
Fareedkot Teekaਮਨਮੁਖ ਜੋ ਕਰਮ ਹੀਨ ਹੈਂ ਤਿਨ ਕੀ ਮਤਿ ਹੋਛੀ ਹੈ ਔਰ ਬਾਣੀ ਭੀ ਝੂਠੀ ਹੈ, (ਸਰੀਰੇ) ਅਰਥਾਤ ਦੇਹ ਵਿਖੇ ਅਧ੍ਯਾਸ ਹੋਨੇ ਸੇ ਤਿਨ ਕੇ ਮਨ ਤਨ ਮੇਂ ਪੀੜਾ ਰਹਿਤੀ ਹੈ॥
Prof. Sahib Singhਜਿਤਨਾ ਚਿਰ ਮੈਂ ਆਪਣੇ ਮਨ ਦੇ ਪਿੱਛੇ ਤੁਰਦਾ ਰਿਹਾ, ਮੈਂ ਕਮਜ਼ੋਰ ਰਿਹਾ (ਵਿਕਾਰ ਮੇਰੇ ਉਤੇ ਜ਼ੋਰ ਪਾਂਦੇ ਰਹੇ), ਮੇਰੀ ਅਕਲ ਥੋੜ੍ਹ-ਵਿੱਤੀ ਰਹੀ, ਝੂਠ ਵਿਚ ਹੀ ਲੱਗੀ ਰਹੀ (ਇਸ ਕਾਰਨ) ਮੇਰੇ ਮਨ ਵਿਚ ਮੇਰੇ ਸਰੀਰ ਵਿਚ ਦੁੱਖ-ਕਲੇਸ਼ ਉੱਠਦੇ ਰਹੇ।ਪਦ ਅਰਥ ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ। ਹੀਨ = ਕਮਜ਼ੋਰ, ਨਿਰਬਲ। ਹੋਛੀ = ਥੋੜ੍ਹ-ਵਿਤੀ। ਮਨਿ = ਮਨ ਵਿਚ। ਤਨਿ = ਤਨ ਵਿਚ। ਸਰੀਰੇ = ਸਰੀਰ ਵਿਚ।
SikhNet (Spanish)El arrogante Manmukj es vano y de un falso y poco profundo entendimiento y su ser vive en el dolor,
ਜਬ ਕੀ. ਰਾਮ ਰੰਗੀਲੈ ਰਾਤੀ; ਰਾਮ ਜਪਤ. ਮਨ ਧੀਰੇ ॥੨॥
jab kee. raam rangeelai raatee; raam japat. man dheere |2|
Sant Singh KhalsaSince I came to be imbued with the Love of my Beautiful Lord, I meditate on the Lord, and my mind is encouraged. ||2||
Manmohan SinghSince the time, I am imbued with the love of the beauteous Lord, my mind is comforted contemplating my Master.
Manmohan Singh (Punjabi)ਜਿਸ ਵੇਲੇ ਦੀ ਮੈਂ ਸੁੰਦਰ ਸੁਆਮੀ ਦੀ ਪ੍ਰੀਤ ਨਾਲ ਰੰਗੀਜੀ ਹਾਂ, ਆਪਣੇ ਮਾਲਕ ਦਾ ਸਿਮਰਨ ਕਰਨ ਦੁਆਰਾ ਮੇਰਾ ਚਿੱਤ ਸੁਖੀ ਹੋ ਗਿਆ ਹੈ।
Fareedkot Teekaਜਬ ਸੇ ਹਮਾਰੀ ਬੁਧੀ ਰਾਮ ਅਨੰਦੀ ਵਿਖੇ ਰਾਤੀ ਹੈ ਤਬ ਸੇ ਰਾਮ ਨਾਮ ਕੋ ਜਪਤੇ ਹੀ (ਮਨ) ਅੰਤਹਕਰਣ ਧੀਰਜ ਕੋ ਪ੍ਰਾਪਤਿ ਭਏ ਹੈਂ॥੨॥
Prof. Sahib Singhਪਰ ਜਦੋਂ ਤੋਂ ਮੈਂ ਰੰਗੀਲੇ ਰਾਮ (ਦੇ ਪਿਆਰ) ਵਿਚ ਰੰਗੀ ਗਈ ਹਾਂ, ਮੇਰਾ ਮਨ ਉਸ ਰਾਮ ਨੂੰ ਸਿਮਰ ਸਿਮਰ ਕੇ ਧੀਰਜ ਵਾਲਾ ਹੁੰਦਾ ਜਾ ਰਿਹਾ ਹੈ ॥੨॥ਪਦ ਅਰਥ ਰਾਤੀ = ਰੰਗੀ ਗਈ। ਧੀਰੇ = ਧੀਰਜ ਧਾਰਦਾ ਹੈ ॥੨॥
SikhNet (Spanish)pero cuando está imbuido en el Amor del Colorido Señor, su mente es confortada, contemplando a Dios. (2)
ਹਉਮੈ ਛੋਡਿ. ਭਈ ਬੈਰਾਗਨਿ; ਤਬ ਸਾਚੀ ਸੁਰਤਿ ਸਮਾਨੀ ॥
haumai chhodd. bhee bairaagan; tab saachee surat samaanee |
Sant Singh KhalsaAbandoning egotism, I have become detached. And now, I absorb true intuitive understanding.
Manmohan SinghAbandoning ego, when woman becomes detached then enters the true understanding in her mind.
Manmohan Singh (Punjabi)ਹੰਗਤਾ ਨੂੰ ਤਿਆਗ, ਜਦ ਇਸਤਰੀ ਨਿਰਲੇਪ ਹੋ ਜਾਂਦੀ ਹੈ, ਤਦ ਉਸ ਦੇ ਮਨ ਵਿੱਚ ਸੱਚੀ ਸਮਝ ਪ੍ਰਵੇਸ਼ ਕਰ ਜਾਂਦੀ ਹੈ।
Fareedkot Teekaਜਬ ਹੰਤਾ ਮਮਤਾ ਕੋ ਛੋਡ ਕਰ ਹਮਾਰੀ ਬੁਧੀ ਬੈਰਾਗਨ ਭਈ ਤਬ ਅੰਤਹਿਕਰਣ ਮੇਂ ਸਾਚੀ (ਸੁਰਤਿ) ਗ੍ਯਾਤ ਸਮਾਵਤੀ ਭਈ॥
Prof. Sahib Singhਜਦੋਂ ਤੋਂ (ਠਾਕੁਰ-ਪ੍ਰਭੂ ਦੀ ਦਾਸੀ ਬਣ ਕੇ) ਮੈਂ ਹਉਮੈ ਤਿਆਗ ਕੇ ਮਾਇਆ-ਮੋਹ ਵਲੋਂ ਉਪਰਾਮ ਹੋ ਚੁਕੀ ਹਾਂ, ਤਦੋਂ ਤੋਂ ਮੇਰੀ ਸੁਰਤ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੀ ਯਾਦ ਵਿਚ ਲੀਨ ਰਹਿੰਦੀ ਹੈ;ਪਦ ਅਰਥ ਬੈਰਾਗਨਿ = ਵੈਰਾਗ ਵਾਲੀ, ਮਾਇਆ ਤੋਂ ਉਪਰਾਮ। ਸਮਾਨੀ = ਲੀਨ ਰਹਿੰਦੀ ਹੈ।
SikhNet (Spanish)Cuando uno logra el desapego, haciendo a un lado el ego,
ਅਕੁਲ ਨਿਰੰਜਨ ਸਿਉ. ਮਨੁ ਮਾਨਿਆ; ਬਿਸਰੀ ਲਾਜ ਲੋੁਕਾਨੀ ॥੩॥
akul niranjan siau. man maaniaa; bisaree laaj luokaanee |3|
Sant Singh KhalsaThe mind is pleased and appeased by the Pure, Immaculate Lord; the opinions of other people are irrelevant. ||3||
Manmohan SinghHer soul is pleased with the Casteless Pure Lord and she shakes off people's esteem.
Manmohan Singh (Punjabi)ਉਸ ਦੀ ਆਤਮਾ ਵਰਨ-ਰਹਿਤ ਪਵਿੱਤ੍ਰ ਪ੍ਰਭੂ ਨਾਲ ਪ੍ਰਸੰਨ ਹੋ ਜਾਂਦੀ ਹੈ ਅਤੇ ਉਹ ਲੋਕ-ਲਾਜ ਨੂੰ ਛੱਡ ਦਿੰਦੀ ਹੈ।
Fareedkot Teekaਅਕੁਲ ਨਿਰੰਜਨ ਸੇ ਹਮਾਰਾ ਮਨੁ (ਮਾਨਿਆ) ਪਤੀਆਯਾ ਹੈ ਔਰ ਲੋਕ ਲਾਜ ਬਿਸਰ ਗਈ ਹੈ॥੩॥
Prof. Sahib Singhਮੇਰਾ ਮਨ ਉਸ ਪ੍ਰਭੂ ਦੀ ਯਾਦ ਵਿਚ ਗਿੱਝਿਆ ਰਹਿੰਦਾ ਹੈ ਜੋ ਮਾਇਆ ਦੇ ਪ੍ਰਭਾਵ ਤੋਂ ਰਹਿਤ ਹੈ ਅਤੇ ਜਿਸ ਦੀ ਕੋਈ ਖ਼ਾਸ ਕੁਲ ਨਹੀਂ ਹੈ। (ਮੈਨੂੰ ਹਉਮੈ ਨਹੀਂ ਰਹੀ, ਇਸ ਵਾਸਤੇ) ਮੈਂ ਲੋਕ-ਲਾਜ (ਭੀ) ਭੁਲਾ ਬੈਠੀ ਹਾਂ ॥੩॥ਪਦ ਅਰਥ ਅਕੁਲ = ਜਿਸ ਦੀ ਕੋਈ ਖ਼ਾਸ ਕੁਲ ਨਹੀਂ। ਨਿਰੰਜਨ = {ਨਿਰ-ਅੰਜਨ। ਅੰਜਨ = ਕਾਲਖ, ਸੁਰਮਾ, ਮਾਇਆ ਦੇ ਮੋਹ ਦੀ ਕਾਲਖ} ਮਾਇਆ ਦੇ ਪ੍ਰਭਾਵ ਤੋਂ ਪਰੇ। ਲੋਕੁ = ਦੁਨੀਆ, ਜਗਤ। ਲਕਾਨੀ = ਜਗਤ ਦੀ। ਲਕਾਨੀ = {ਨੋਟ: ਅੱਖਰ 'ਲ' ਦੇ ਨਾਲ ਦੋ ਲਗਾਂ ਹਨ: (ੋ) ਅਤੇ (ੁ) ਅਸਲ ਲਫ਼ਜ਼ 'ਲੋਕਾਨੀ' ਹੈ, ਇਥੇ 'ਲੁਕਾਨੀ' ਪੜ੍ਹਨਾ ਹੈ} ਦੁਨੀਆ ਦੀ ॥੩॥
SikhNet (Spanish)entonces uno obtiene el Conocimiento y se complace con el Señor Sin Casta y Despasionado, elevándose más allá de los valores del mundo. (3)
ਭੂਰ ਭਵਿਖ. ਨਾਹੀ ਤੁਮ ਜੈਸੇ; ਮੇਰੇ ਪ੍ਰੀਤਮ ਪ੍ਰਾਨ ਅਧਾਰਾ ॥
bhoor bhavikh. naahee tum jaise; mere preetam praan adhaaraa |
Sant Singh KhalsaThere is no other like You, in the past or in the future, O my Beloved, my Breath of Life, my Support.
Manmohan SinghThere is no one like Thee in the past and future, O my Loved Lord, the prop of my very life.
Manmohan Singh (Punjabi)ਭੂਤ ਅਤੇ ਭਵਿੱਖਤ ਕਾਲ ਵਿੱਚ ਤੇਰੇ ਵਰਗਾ ਕੋਈ ਨਹੀਂ, ਹੇ ਮੇਰੀ ਜਿੰਦ-ਜਾਨ ਦੇ ਆਸਰੇ ਪਿਆਰੇ ਪ੍ਰਭੂ।
Fareedkot Teeka(ਭੂਰ) ਭੂਤ ਕਾਲ ਔਰ ਭਵਿਖਤ ਕਾਲ ਮੇਂ ਤੁਮ ਐਸੇ ਜਾਣੋਂ, ਜੋ ਤਿਸ ਜੈਸਾ ਸਰੂਪ ਵਾਲਾ ਕੋਈ ਨਹੀਂ ਹੈ, ਵਹੁ ਮੇਰੇ ਪ੍ਰੀਤਮ ਪ੍ਰਾਨੋਂ ਕੇ ਆਸਰਾ ਰੂਪ ਹੈ॥
Prof. Sahib Singhਹੇ ਮੇਰੇ ਪ੍ਰੀਤਮ! ਹੇ ਮੇਰੀ ਜਿੰਦ ਦੇ ਆਸਰੇ ਪ੍ਰਭੂ! ਹੁਣ ਮੈਨੂੰ ਤੇਰੇ ਵਰਗਾ ਕੋਈ ਨਹੀਂ ਦਿੱਸਦਾ, ਨਾਹ ਪਿਛਲੇ ਬੀਤੇ ਸਮਿਆਂ ਵਿਚ, ਨਾਹ ਹੁਣ, ਅਤੇ ਨਾਹ ਹੀ ਆਉਣ ਵਾਲੇ ਸਮਿਆਂ ਵਿਚ।ਪਦ ਅਰਥ ਭੂਰ = ਬੀਤਿਆ ਹੋਇਆ ਸਮਾ, ਭੂਤ। ਭਵਿਖ = ਆਉਣ ਵਾਲਾ ਸਮਾ। ਅਧਾਰਾ = ਆਸਰਾ।
SikhNet (Spanish)Oh Señor, oh Dios, mi Respiración Vita, no hay nadie igual que Tú, ni en el pasado ni en el futuro;
ਹਰਿ ਕੈ ਨਾਮਿ ਰਤੀ ਸੋਹਾਗਨਿ; ਨਾਨਕ ਰਾਮ ਭਤਾਰਾ ॥੪॥੧॥
har kai naam ratee sohaagan; naanak raam bhataaraa |4|1|
Sant Singh KhalsaThe soul-bride is imbued with the Name of the Lord; O Nanak, the Lord is her Husband. ||4||1||
Manmohan SinghNanak, she alone is the true bride who has the God Lord as her spouse, and who is imbued with His Name.
Manmohan Singh (Punjabi)ਨਾਨਕ, ਕੇਵਲ ਉਹ ਹੀ ਸੱਚੀ ਪਤਨੀ ਹੈ ਜਿਸ ਦਾ ਕੰਤ, ਵਾਹਿਗੁਰੂ ਸੁਆਮੀ ਹੈ ਅਤੇ ਜੋ ਉਸ ਦੇ ਨਾਮ ਨਾਲ ਰੰਗੀ ਹੋਈ ਹੈ।
Fareedkot Teekaਜੋ ਹਰੀ ਕੇ ਨਾਮ ਮੇਂ ਰਾਤੀ ਹੈ ਵਹੀ ਸੁਹਾਗਣੀ ਹੈ। ਕ੍ਯੋਂਕਿ ਸ੍ਰੀ ਗੁਰੂ ਜੀ ਕਹਤੇ ਹੈਂ: ਤਿਨੋਂ ਨੇ ਰਾਮ ਭਤਾਰ ਕੋ ਜਾਨ ਲੀਆ ਹੈ ਵਾ ਸਨਮੁਖੁ ਹੈ। ਹੇ ਹਰੀ! ਭੂਤ ਭਵਿਖਤ ਮੇਂ ਜੈਸੇ ਤੁਮ ਹੋ ਤੈਸਾ ਹੋਰੁ ਕੋਈ ਨਹੀਂ ਹੈ। ਹੇ ਹਰੀ! ਆਪ ਕੇ ਨਾਮ ਮੇਂ ਰਤੀ ਹੋਈ ਸੁਹਾਗਨ ਹੋਈ ਹੂੰ। ਹੇ ਰਾਮ! ਤੂੰ ਪਤੀ ਹੈਂ॥੪॥੧॥
Prof. Sahib Singhਹੇ ਨਾਨਕ! ਜਿਸ ਜੀਵ-ਇਸਤ੍ਰੀ ਨੇ ਪਰਮਾਤਮਾ ਨੂੰ ਆਪਣਾ ਖਸਮ ਮੰਨ ਲਿਆ ਹੈ, ਜੇਹੜੀ ਪ੍ਰਭੂ ਦੇ ਨਾਮ ਵਿਚ ਰੰਗੀ ਰਹਿੰਦੀ ਹੈ, ਉਹ ਚੰਗੇ ਭਾਗਾਂ ਵਾਲੀ ਬਣ ਜਾਂਦੀ ਹੈ ॥੪॥੧॥ਪਦ ਅਰਥ ਨਾਮਿ = ਨਾਮ ਵਿਚ। ਸੋਹਾਗਨਿ = ਚੰਗੇ ਭਾਗਾਂ ਵਾਲੀ। ਭਤਾਰ = ਖਸਮ ॥੪॥੧॥
SikhNet (Spanish)sólo será Tu verdadera Novia, la que esté imbuida en Tu Nombre y cuyo Esposo seas Tú. (4-1)